ਸੇਧ

ਘਰੇਲੂ ਸ਼ੋਸ਼ਣ: ਸਹਾਇਤਾ ਕਿਵੇਂ ਪ੍ਰਾਪਤ ਕਰੀਏ

ਇਹ ਪਤਾ ਲਗਾਓ ਕਿ ਮਦਦ ਕਿਵੇਂ ਪ੍ਰਾਪਤ ਕਰੀਏ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣੂ ਵਿਅਕਤੀ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੈI

ਜੇ ਤੁਸੀਂ ਤੁਰੰਤ ਖਤਰੇ ਵਿੱਚ ਹੋ, ਤਾਂ 999 ਤੇ ਕਾਲ ਕਰੋ ਅਤੇ ਪੁਲਿਸ ਲਈ ਪੁੱਛੋI ਜੇ ਤੁਸੀਂ ਗੱਲ ਨਹੀਂ ਕਰ ਸਕਦੇ ‘ਤੇ ਮੋਬਾਈਲ ਤੋਂ ਕਾਲ ਕਰ ਰਹੇ ਹੋ ਤਾਂ ਆਪਣੀ ਕਾਲ ਨੂੰ ਪੁਲਿਸ ਨੂੰ ਟ੍ਰਾਂਸਫਰ ਕਰਨ ਲਈ 55 ਦਬਾਓI ਪਤਾ ਕਰੋ ਜਦੋਂ ਤੁਸੀਂ ਬੋਲ ਨਹੀਂ ਸਕਦੇ ਤਾਂ ਪੁਲਿਸ ਨੂੰ ਕਿਵੇਂ ਕਾਲ ਕਰਨੀ ਹੈI

ਮੁਫ਼ਤ, ਗੁਪਤ ਸਲਾਹ ਵਾਸਤੇ, ਦਿਨ ਵਿੱਚ 24 ਘੰਟੇ ਘਰੇਲੂ ਸ਼ੋਸ਼ਣ ਹੈਲਪਲਾਈਨ ਨਾਲ ਸੰਪਰਕ ਕਰੋI

ਘਰੇਲੂ ਅਲਹਿਦਗੀ ਦੀਆਂ ਹਿਦਾਇਤਾਂ ਲਾਗੂ ਨਹੀਂ ਹੁੰਦੀਆਂ ਜੇ ਤੁਹਾਨੂੰ ਘਰੇਲੂ ਸ਼ੋਸ਼ਣ ਤੋਂ ਬਚਣ ਲਈ ਆਪਣਾ ਘਰ ਛੱਡਣ ਦੀ ਲੋੜ ਪੈਂਦੀ ਹੈI

ਅਨੁਵਾਦਿਤ ਮਾਰਗਦਰਸ਼ਨ

ਜੇ ਅੰਗ੍ਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਜਾਣਕਾਰੀ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਨਾਲ ਹੀ ਇੱਕ ਅਸਾਨ ਪੜ੍ਹਨ ਵਾਲਾ ਸੰਸਕਰਣI ਵਿਮਨਜ਼ ਏਡ ਕੋਲ ਘਰੇਲੂ ਸ਼ੋਸ਼ਣ ਅਤੇ ਕੋਰੋਨਾਵਾਇਰਸ ਬਾਰੇ ਮਾਰਗਦਰਸ਼ਨ ਦਸਤਾਵੇਜ਼ ਵੀ ਹਨ ਜੋ ਪੀੜਤਾਂ, ਪਰਿਵਾਰ ਅਤੇ ਦੋਸਤਾਂ ਅਤੇ ਪ੍ਰਭਾਵਿਤ ਲੋਕਾਂ ਦੇ ਭਾਈਚਾਰੇ ਦੇ ਮੈਂਬਰਾਂ ਲਈ ਕਈ ਭਾਸ਼ਾਵਾਂ ਵਿੱਚ ਉਪਲਬਧ ਹਨI

ਜੇ ਤੁਸੀਂ ਬੋਲ਼ੇ ਹੋ, ਤਾਂ ਇੱਕ ਤੁਸੀਂ ਬ੍ਰਿਟਿਸ਼ ਸਾਈਨ ਲੈਂਗੂਏਜ ਵੀਡੀਓ ਤੱਕ ਪਹੁੰਚ ਕਰ ਸਕਦੇ ਹੋ ਜੋ ਇਹ ਦੱਸਦੀ ਹੈ ਕਿ ਜੇ ਤੁਸੀਂ ਜਾਂ ਕੋਈ ਜਾਣਕਾਰ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੈ ਤਾਂ ਮਦਦ ਕਿਵੇਂ ਪ੍ਰਾਪਤ ਕਰਨੀ ਹੈ।

ਘਰੇਲੂ ਸ਼ੋਸ਼ਣ ਨੂੰ ਪਛਾਣੋ

ਕੀ ਤੁਹਾਡਾ ਸਾਥੀ, ਸਾਬਕਾ ਸਾਥੀ ਜਾਂ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਸੀਂ ਰਹਿੰਦੇ ਹੋ:

  • ਤੁਹਾਨੂੰ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਕਰ ਦਿੰਦਾ ਹੈ ਅਤੇ ਜਾਣਬੁੱਝ ਕੇ ਤੁਹਾਨੂੰ ਅਲੱਗ ਕਰ ਦਿੰਦਾ ਹੈ?
  • ਧੱਕੇਸ਼ਾਹੀ ਕਰਦਾ, ਡਰਾਉਂਦਾ-ਧਮਕਾਉਂਦਾ, ਜਾਂ ਤੁਹਾਨੂੰ ਕੰਟਰੋਲ ਕਰਦਾ ਹੈ?
  • ਤੁਹਾਡੇ ਵਿੱਤਾਂ ਨੂੰ ਕੰਟਰੋਲ ਕਰਦਾ ਹੈ?
  • ਤਕਨਾਲੋਜੀ ਦੀ ਤੁਹਾਡੀ ਵਰਤੋਂ ਦੀ ਨਿਗਰਾਨੀ ਕਰਦਾ ਹੈ ਜਾਂ ਇਸਨੂੰ ਵਰਤੋਂ ਸੀਮਤ ਕਰਦਾ ਹੈ?
  • ਤੁਹਾਡਾ ਸਰੀਰਕ ਅਤੇ/ਜਾਂ ਜਿਨਸੀ ਸ਼ੋਸ਼ਣ ਕਰਦਾ ਹੈ?

ਘਰੇਲੂ ਸ਼ੋਸ਼ਣ ਹਮੇਸ਼ਾ ਸਰੀਰਕ ਹਿੰਸਾ ਨਹੀਂ ਹੁੰਦੀ। ਇਸ ਵਿੱਚ ਇਹ ਵੀ ਸ਼ਾਮਲ ਹੋ ਸਕਦੇ ਹਨ ਕਿ:

  • ਜ਼ਬਰਦਸਤੀ ਕੰਟਰੋਲ ਅਤੇ ‘ਗੈਸਲਾਈਟਿੰਗ’
  • ਆਰਥਿਕ ਸ਼ੋਸ਼ਣ
  • ਔਨਲਾਈਨ ਦੁਰਵਿਵਹਾਰ
  • ਧਮਕੀਆਂ ਅਤੇ ਡਰਾਉਣਾ-ਧਮਕਾਉਣਾ
  • ਭਾਵਨਾਤਮਕ ਦੁਰਵਿਵਹਾਰ
  • ਜਿਨਸੀ ਸ਼ੋਸ਼ਣ

ਲਿੰਗ, ਉਮਰ, ਨਸਲ, ਧਰਮ, ਸਮਾਜਿਕ-ਆਰਥਿਕ ਸਥਿਤੀ, ਲਿੰਗਕਤਾ ਜਾਂ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ, ਕੋਈ ਵੀ ਘਰੇਲੂ ਬਦਸਲੂਕੀ ਦਾ ਸ਼ਿਕਾਰ ਹੋ ਸਕਦਾ ਹੈI

ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੋ, ਤਾਂ ਅਜਿਹੇ ਸੰਕੇਤ ਹਨ ਜਿੰਨ੍ਹਾਂ ਨੂੰ ਤੁਸੀਂ ਇਹਨਾਂ ਸਮੇਤ ਦੇਖ ਸਕਦੇ ਹੋ:

  • ਅੰਤਰਮੁਖੀ ਹੋਣਾ, ਜਾਂ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਅਲੱਗ ਰਹਿਣਾ
  • ਤੁਹਾਡੇ ‘ਤੇ ਝਰੀਟਾਂ, ਜਲਣ ਜਾਂ ਦੰਦੀ (ਚੱਕ) ਦੇ ਨਿਸ਼ਾਨ ਹੋਣੇ
  • ਤੁਹਾਡੇ ਵਿੱਤ ਨੂੰ ਨਿਯੰਤਰਿਤ ਕਰਨਾ, ਜਾਂ ਭੋਜਨ, ਦਵਾਈ ਖਰੀਦਣ ਜਾਂ ਬਿੱਲਾਂ ਦਾ ਭੁਗਤਾਨ ਕਰਨ ਲਈ ਕਾਫ਼ੀ ਨਹੀਂ ਦਿੱਤਾ ਜਾ ਰਿਹਾ
  • ਤੁਹਾਡੇ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ, ਜਾਂ ਕਾਲਜ ਜਾਂ ਕੰਮ ਤੇ ਜਾਣ ਤੋਂ ਰੋਕਿਆ ਗਿਆ ਹੈ
  • ਤੁਹਾਡੇ ਇੰਟਰਨੈਟ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਾਂ ਕੋਈ ਹੋਰ ਤੁਹਾਡੇ ਟੈਕਸਟ, ਈਮੇਲਾਂ ਜਾਂ ਪੱਤਰਾਂ ਨੂੰ ਪੜ੍ਹ ਰਿਹਾ ਹੈ
  • ਵਾਰ -ਵਾਰ ਬੇਇੱਜ਼ਤ ਕੀਤਾ ਜਾ ਰਿਹਾ ਹੈ, ਨੀਵਾਂ ਦਿਖਾਇਆ ਜਾ ਰਿਹਾ ਹੈ ਜਾਂ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਨਿਕੰਮੇ ਹੋ
  • ਸੈਕਸ ਜਾਂ ਜਿਨਸੀ ਸੰਪਰਕ ਲਈ ਦਬਾਅ ਪਾਇਆ ਜਾ ਰਿਹਾ ਹੈ
  • ਇਹ ਦੱਸਿਆ ਜਾਣਾ ਕਿ ਦੁਰਵਿਵਹਾਰ ਤੁਹਾਡੀ ਗਲਤੀ ਹੈ, ਜਾਂ ਇਹ ਕਿ ਤੁਸੀਂ ਹੱਦੋਂ ਵੱਧ ਪ੍ਰਤੀਕਿਰਿਆ ਕਰ ਰਹੇ ਹੋ

ਦੇਖੋ ਹੋਰ ਸੰਕੇਤ ਦੇਖਣ ਲਈI

ਮਦਦ ਅਤੇ ਸਮਰਥਨ ਪ੍ਰਾਪਤ ਕਰੋ

ਘਰੇਲੂ ਬਦਸਲੂਕੀ ਦੇ ਸਾਰੇ ਰੂਪ ਕਿਸੇ ਵੀ ਸਥਿਤੀ ਵਿੱਚ ਸਵੀਕਾਰਯੋਗ ਨਹੀਂ ਹਨI

ਜੇ ਤੁਸੀਂ ਘਰੇਲੂ ਸ਼ੋਸ਼ਣ ਦਾ ਅਨੁਭਵ ਕਰ ਰਹੇ ਹੋ ਅਤੇ ਕਿਸੇ ਸਾਥੀ, ਸਾਬਕਾ ਸਾਥੀ ਜਾਂ ਪਰਿਵਾਰਕ ਮੈਂਬਰ ਤੋਂ ਡਰੇ ਹੋਏ, ਜਾਂ ਨਿਯੰਤਰਿਤ ਮਹਿਸੂਸ ਕਰ ਰਹੇ ਹੋ, ਤਾਂ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਤੁਹਾਡੀ ਗਲਤੀ ਨਹੀਂ ਹੈ ਅਤੇ ਮਦਦ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੈ।

ਇਹ ਇੱਕ ਮੁਸ਼ਕਲ ਕਦਮ ਚੁੱਕਣਾ ਜਾਪ ਸਕਦਾ ਹੈ, ਪਰ ਸਹਾਇਤਾ ਉਪਲਬਧ ਹੈ #ਤੁਸੀਂ ਇਕੱਲੇ ਨਹੀਂ ਹੋ (YouAreNot Alone)I

ਮੁਫ਼ਤ, ਗੁਪਤ ਸਹਾਇਤਾ ਅਤੇ ਸਲਾਹ ਪੀੜਤਾਂ ਅਤੇ ਉਨ੍ਹਾਂ ਦੇ ਸੰਬੰਧਿਤ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਵਾਸਤੇ 24 ਘੰਟੇ ਉਪਲੱਬਧ ਹੈI

ਨੈਸ਼ਨਲ ਹੈਲਪਲਾਈਨ ਸੰਪਰਕ
ਇੰਗਲੈਂਡ Refuge’s National Domestic Abuse Helpline 0808 2000 247
ਆਨਲਾਈਨ ਲਾਈਵ ਚੈਟ
ਵੈੱਬ ਫਾਰਮ
ਉੱਤਰੀ ਆਇਰਲੈਂਡ Domestic and Sexual Abuse Helpline 0808 802 1414
ਆਨਲਾਈਨ ਲਾਈਵ ਚੈਟ
help@dsahelpline.org
ਸਕਾਟਲੈਂਡ Domestic Abuse and Forced Marriage Helpline 0800 027 1234
ਆਨਲਾਈਨ ਲਾਈਵ ਚੈਟ
helpline@sdafmh.org.uk
ਵੇਲਜ਼ Live Fear Free 0808 80 10 800
ਆਨਲਾਈਨ ਲਾਈਵ ਚੈਟ
ਟੈਕਸਟ
info@livefearfreehelpline.wales
ਯੂਕੇ-ਵਾਈਡ ਮਰਦਾਂ ਦੀ ਸਲਾਹ ਲਾਈਨ ਰਿਸਪੈਕਟ (Respect) ਦੁਆਰਾ ਚਲਾਈ ਗਈ ਇੱਕ ਗੁਪਤ ਹੈਲਪਲਾਈਨ ਖਾਸ ਕਰਕੇ ਮਰਦ ਪੀੜਤਾਂ ਲਈ ਹੈI 0808 801 0327
info@mensadviceline.org.uk

ਬ੍ਰਾਈਟ ਸਕਾਈ ਐਪ

ਬ੍ਰਾਈਟ ਸਕਾਈ ਕਿਸੇ ਵੀ ਵਿਅਕਤੀ ਲਈ ਜੋ ਘਰੇਲੂ ਬਦਸਲੂਕੀ ਦਾ ਅਨੁਭਵ ਕਰ ਰਿਹਾ ਹੈ, ਜਾਂ ਜੋ ਕਿਸੇ ਹੋਰ ਬਾਰੇ ਚਿੰਤਤ ਹੈ ਲਈ ਇੱਕ ਮੋਬਾਈਲ ਐਪ ਅਤੇ ਵੈਬਸਾਈਟ ਹੈ

ਐਪ ਨੂੰ ਐਪ ਸਟੋਰਾਂ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਸਿਰਫ ਤਾਂ ਹੀ ਐਪ ਨੂੰ ਡਾਉਨਲੋਡ ਕਰੋ ਜੇ ਅਜਿਹਾ ਕਰਨਾ ਤੁਹਾਡੇ ਲਈ ਸੁਰੱਖਿਅਤ ਹੈ ਅਤੇ ਜੇ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਫੋਨ ਦੀ ਨਿਗਰਾਨੀ ਨਹੀਂ ਕੀਤੀ ਜਾ ਰਹੀ ਹੈI

ਵਿਮਨਜ ਏਡ ਸਥਾਨਕ ਸਹਾਇਤਾ ਸੇਵਾਵਾਂ ਡਾਇਰੈਕਟਰੀ

ਵਿਮਨਜ ਏਡ ਕੋਲ ਪੂਰੇ ਯੂਕੇ ਵਿੱਚ ਘਰੇਲੂ ਦੁਰਵਿਹਾਰ ਸਹਾਇਤਾ ਸੇਵਾਵਾਂ ਦੀ ਇੱਕ ਡਾਇਰੈਕਟਰੀ ਹੈI

ਜੇ ਤੁਸੀਂ ਘਰੇਲੂ ਬਦਸਲੂਕੀ ਦਾ ਸਾਹਮਣਾ ਕਰ ਰਹੇ ਹੋ ਜਾਂ ਦੋਸਤਾਂ ਜਾਂ ਪਰਿਵਾਰ ਬਾਰੇ ਚਿੰਤਤ ਹੋ, ਤਾਂ ਤੁਸੀਂ ਹਫ਼ਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਵਿਮਨਜ ਏਡ ਲਾਈਵ ਚੈਟ ਸਰਵਿਸ ਹਫਤੇ ਵਿੱਚ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪਹੁੰਚ ਕਰ ਸਕਦੇ ਹੋI

helpline@womensaid.org.uk

ਪੀੜਤ ਸਹਾਇਤਾ (ਵਿਕਟਿਮ ਸਪੋਰਟ)

ਪੀੜਤ ਸਹਾਇਤਾ ਇਹ ਸੇਵਾਵਾਂ ਪੀੜਤਾਂ ਅਤੇ ਕਿਸੇ ਵੀ ਦੁਰਵਿਵਹਾਰ ਜਾਂ ਅਪਰਾਧ ਤੋਂ ਬਚੇ ਲੋਕਾਂ ਵਾਸਤੇ ਚਲਾਉਂਦੀ ਹੈ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਇਹ ਕਦੋਂ ਵਾਪਰਿਆ ਜਾਂ ਜੇ ਅਪਰਾਧ ਦੀ ਪੁਲਿਸ ਨੂੰ ਰਿਪੋਰਟ ਕੀਤੀ ਗਈ ਸੀ ਜਾਂ ਨਹੀ:

ANI ਦੀ ਮੰਗ ਕਰੋ ਕੋਡਵਰਡ

ਜੇਕਰ ਤੁਹਾਡੇ ਨਾਲ ਘਰੇਲੂ ਬਦਸਲੂਕੀ ਹੋ ਰਹੀ ਹੈ ਅਤੇ ਤੁਹਾਨੂੰ ਤੁਰੰਤ ਮਦਦ ਦੀ ਲੋੜ ਹੈ, ਤਾਂ ਭਾਗ ਲੈਣ ਵਾਲੀਆਂ ਫਾਰਮੇਸੀਆਂ ਅਤੇ ਜੌਬਸੈਂਟਰਾਂ (ਨੋਰਦਰਨ ਆਇਰਲੈਂਡ ਵਿੱਚ ਜੌਬਸ ਐਂਡ ਬੈਨਿਫਿਟ ਆਫਿਸਾਂ) ਵਿੱਚ ANI (ਤੁਰੰਤ ਕਾਰਵਾਈ ਦੀ ਲੋੜ ਹੈ) ਦੀ ਮੰਗ ਕਰੋ।

ਜਦੋਂ ਤੁਸੀਂ ANI ਦੀ ਮੰਗ ਕਰਦੇ ਹੋ, ਤਾਂ ਤੁਹਾਨੂੰ ਇੱਕ ਨਿੱਜੀ ਜਗ੍ਹਾ ਦੀ ਪੇਸ਼ਕਸ਼ ਕੀਤੀ ਜਾਵੇਗੀ, ਇੱਕ ਫੋਨ ਦਿੱਤਾ ਜਾਵੇਗਾ ਅਤੇ ਪੁੱਛਿਆ ਜਾਵੇਗਾ ਕਿ ਕੀ ਤੁਹਾਨੂੰ ਪੁਲਿਸ ਜਾਂ ਹੋਰ ਘਰੇਲੂ ਦੁਰਵਿਵਹਾਰ ਸਹਾਇਤਾ ਸੇਵਾਵਾਂ ਤੋਂ ਸਹਾਇਤਾ ਦੀ ਲੋੜ ਹੈ।

ਆਪਣੇ ਨੇੜਲੇ ਭਾਗੀਦਾਰ ਪ੍ਰਦਾਤਾ ਨੂੰ ਲੱਭਣ ਲਈ, Enough ਵੈੱਬਸਾਈਟ ‘ਤੇ Ani ਦੀ ਮੰਗ ਕਰੋ ਪੰਨਾ ‘ਤੇ ਪੋਸਟਕੋਡ ਜਾਂਚਕਰਤਾ ਦੀ ਵਰਤੋਂ ਕਰਕੇ ਖੋਜ ਕਰੋ।

ਭਾਗ ਲੈਣ ਵਾਲੀਆਂ ਫਾਰਮੇਸੀਆਂ ਅਤੇ ਜੌਬਸੈਂਟਰਾਂ (ਨੋਰਦਰਨ ਆਇਰਲੈਂਡ ਵਿੱਚ ਜੌਬਸ ਐਂਡ ਬੈਨਿਫਿਟ ਆਫਿਸਾਂ) ਵਿੱਚ ਵਰਤੇ ਜਾਣ ਵਾਲੇ ANI ਦੀ ਮੰਗ ਕਰੋ ਲੋਗੋ।

ਭਾਗ ਲੈਣ ਵਾਲੀਆਂ ਫਾਰਮੇਸੀਆਂ ਅਤੇ ਜੌਬਸੈਂਟਰਾਂ (ਨੋਰਦਰਨ ਆਇਰਲੈਂਡ ਵਿੱਚ ਜੌਬਸ ਐਂਡ ਬੈਨਿਫਿਟ ਆਫਿਸਾਂ) ਵਿੱਚ ਵਰਤੇ ਜਾਣ ਵਾਲੇ ANI ਦੀ ਮੰਗ ਕਰੋ ਲੋਗੋ।

ਸੇਫ਼ ਸਪੇਸਿਜ਼

‘ANI ਦੀ ਮੰਗ ਕਰੋ’ ਨੂੰ ਸੇਫ਼ ਸਪੇਸਿਜ਼ ਦੇ ਨਾਲ ਭਾਈਵਾਲੀ ਵਿੱਚ ਡਿਲੀਵਰ ਕੀਤਾ ਜਾਂਦਾ ਹੈ, ਜੋ ਕਿ ਇੱਕ ਸੁਰੱਖਿਅਤ ਅਤੇ ਗੁਪਤ ਕਮਰਾ ਹੈ ਜਿੱਥੇ ਪੀੜਤ ਚਿੰਤਨ ਕਰਨ, ਮਾਹਰ ਸਹਾਇਤਾ ਸੇਵਾਵਾਂ ‘ਤੇ ਜਾਣਕਾਰੀ ਤੱਕ ਪਹੁੰਚ ਕਰਨ ਜਾਂ ਦੋਸਤਾਂ ਜਾਂ ਪਰਿਵਾਰ ਨੂੰ ਕਾਲ ਕਰਨ ਲਈ ਕੁਝ ਸਮਾਂ ਲੈ ਸਕਦੇ ਹਨ।

ਸੇਫ਼ ਸਪੇਸਿਜ਼ ਪੂਰੇ ਯੂਕੇ ਵਿੱਚ Boots, Morrisons, Superdrug ਅਤੇ Well ਫਾਰਮੇਸੀਆਂ, TSB ਬੈਂਕਾਂ ਅਤੇ ਸੁਤੰਤਰ ਫਾਰਮੇਸੀਆਂ ਵਿੱਚ ਵੀ ਉਪਲਬਧ ਹੈ।

ਆਪਣੀ ਨੇੜਲੀ ਸੇਫ਼ ਸਪੇਸ ਲੱਭੋ।

ਜਾਂਚ ਕਰੋ ਕਿ ਕੀ ਕਿਸੇ ਦਾ ਬਦਸਲੂਕੀ ਵਾਲਾ ਅਤੀਤ ਹੈ

ਜੇ ਤੁਸੀਂ ਚਿੰਤਤ ਹੋ ਕਿ ਕਿਸੇ ਨਵੇਂ, ਸਾਬਕਾ ਜਾਂ ਮੌਜੂਦਾ ਸਾਥੀ ਦਾ ਕੋਈ ਬਦਸਲੂਕੀ ਵਾਲਾ ਅਤੀਤ ਹੈ ਤਾਂ ਤੁਸੀਂ ਪੁਲਿਸ ਨੂੰ ਘਰੇਲੂ ਹਿੰਸਾ ਖੁਲਾਸਾ ਸਕੀਮ (ਜਿਸਨੂੰ ‘ਕਲੇਅਰਜ਼ ਲਾਅ’ ਵੀ ਕਿਹਾ ਜਾਂਦਾ ਹੈ) ਤਹਿਤ ਜਾਂਚ ਕਰਨ ਲਈ ਕਹਿ ਸਕਦੇ ਹੋ। ਇਹ ਤੁਹਾਡਾ ‘ਪੁੱਛਣ ਦਾ ਅਧਿਕਾਰ’ ਹੈ। ਜੇ ਰਿਕਾਰਡ ਦਰਸਾਉਂਦੇ ਹਨ ਕਿ ਤੁਹਾਨੂੰ ਘਰੇਲੂ ਸ਼ੋਸ਼ਣ ਦਾ ਖਤਰਾ ਹੋ ਸਕਦਾ ਹੈ, ਤਾਂ ਪੁਲਿਸ ਜਾਣਕਾਰੀ ਦਾ ਖੁਲਾਸਾ ਕਰਨ ‘ਤੇ ਵਿਚਾਰ ਕਰੇਗੀ। ਜੇ ਅਜਿਹਾ ਕਰਨਾ ਕਾਨੂੰਨੀ, ਅਨੁਪਾਤੀ ਅਤੇ ਜ਼ਰੂਰੀ ਹੈ ਤਾਂ ਖੁਲਾਸਾ ਕੀਤਾ ਜਾ ਸਕਦਾ ਹੈ।

ਜੇ ਤੁਸੀਂ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਬਾਰੇ ਚਿੰਤਤ ਹੋ, ਤਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਤਰਫੋਂ ਖੁਲਾਸੇ ਲਈ ਅਰਜ਼ੀ ਦੇ ਸਕਦੇ ਹੋ ਜਿਸਨੂੰ ਤੁਸੀਂ ਜਾਣਦੇ ਹੋ।

ਤੁਸੀਂ ਪੁਲਿਸ ਸਟੇਸ਼ਨ ਜਾਂ ਕਿਸੇ ਹੋਰ ਥਾਂ `ਤੇ ਨਿੱਜੀ ਤੌਰ ‘ਤੇ, ਟੈਲੀਫੋਨ ਰਾਹੀਂ, ਈਮੇਲ ਦੁਆਰਾ, ਔਨਲਾਈਨ ਜਾਂ ਪੁਲਿਸ ਜਾਂਚ ਦੇ ਹਿੱਸੇ ਵਜੋਂ ਕਿਸੇ ਵਿਅਕਤੀ ਦੇ ਪਿਛਲੇ ਹਿੰਸਕ ਅਪਰਾਧ (ਓਫਿਡੰਗ) ਬਾਰੇ ਜਾਣਕਾਰੀ ਲਈ ਪੁਲਿਸ ਨੂੰ ਬੇਨਤੀ ਕਰ ਸਕਦੇ ਹੋI ਸਹਾਇਤਾ ਏਜੰਸੀਆਂ ਅਤੇ ਸੇਵਾਵਾਂ ਪੁਲਿਸ ਨੂੰ ਇਸ ਬਾਰੇ ਪੁੱਛਣ ਵਿੱਚ ਤੁਹਾਡੀ ਮਦਦ ਵੀ ਕਰ ਸਕਦੀਆਂ ਹਨ।

ਆਪਣੀ ਜਾਂ ਆਪਣੇ ਬੱਚੇ ਦੀ ਸੁਰੱਖਿਆ ਲਈ ਅਦਾਲਤੀ ਆਦੇਸ਼ ਪ੍ਰਾਪਤ ਕਰੋ

ਜੇ ਤੁਸੀਂ ਘਰੇਲੂ ਬਦਸਲੂਕੀ ਦੇ ਸ਼ਿਕਾਰ ਹੋ ਤਾਂ ਤੁਸੀਂ ਆਪਣੇ ਜਾਂ ਆਪਣੇ ਬੱਚੇ ਦੀ ਇਹਨਾਂ ਤੋਂ ਸੁਰੱਖਿਆ ਲਈ ਅਦਾਲਤ ਦੇ ਆਦੇਸ਼ ਜਾਂ ਮਨਾਹੀ ਦੇ ਹੁਕਮ ਲਈ ਅਰਜ਼ੀ ਦੇ ਸਕਦੇ ਹੋ:

  • ਤੁਹਾਡਾ ਵਰਤਮਾਨ ਜਾਂ ਪਿਛਲਾ ਸਾਥੀ
  • ਇੱਕ ਪਰਿਵਾਰਕ ਮੈਂਬਰ
  • ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਸੀਂ ਵਰਤਮਾਨ ਸਮੇਂ ਜਾਂ ਪਹਿਲਾਂ ਰਹਿੰਦੇ ਸੀ

ਇਸ ਨੂੰ ਗੈਰ-ਛੇੜਛਾੜ (ਨੋਨ-ਮੋਲੈਸਟੇਸ਼ਨ) ਜਾਂ ਕਿੱਤਾ ਆਦੇਸ਼ (ਅਕੂਪੇਸ਼ਨ ਆਰਡਰ) ਕਿਹਾ ਜਾਂਦਾ ਹੈI

ਤੁਸੀਂ ਆਨਲਾਈਨ, ਈਮੇਲ ਰਾਹੀਂ ਜਾਂ ਪੋਸਟ ਰਾਹੀਂ ਅਪਲਾਈ ਕਰ ਸਕਦੇ ਹੋ।

ਜੇ ਤੁਸੀਂ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੋਏ ਹੋ ਤਾਂ ਅਦਾਲਤ ਦਾ ਆਦੇਸ਼ ਪ੍ਰਾਪਤ ਕਰੋ.

ਕਿਸੇ ਅਜਿਹੇ ਵਿਅਕਤੀ ਦਾ ਸਮਰਥਨ ਕਰੋ ਜਿਸਨੂੰ ਤੁਸੀਂ ਜਾਣਦੇ ਹੋ

ਜੇ ਤੁਸੀਂ ਚਿੰਤਤ ਹੋ ਕਿ ਕੋਈ ਦੋਸਤ, ਗੁਆਂਢੀ ਜਾਂ ਕੋਈ ਪਿਆਰਾ ਘਰੇਲੂ ਬਦਸਲੂਕੀ ਦਾ ਸ਼ਿਕਾਰ ਹੈ, ਤਾਂ ਤੁਸੀਂ 0808 2000 247 ‘ਤੇ ਦਿਨ ਦੇ 24 ਘੰਟੇ ਮੁਫ਼ਤ ਅਤੇ ਗੁਪਤ ਸਲਾਹ ਲਈ ਤੁਸੀਂ ਨੈਸ਼ਨਲ ਡੋਮੈਸਟਿਕ ਅਬਿਊਜ਼ ਹੈਲਪਲਾਈਨ’ ਤੇ ਕਾਲ ਕਰ ਸਕਦੇ ਹੋI

ਜਾਂ ਤੁਸੀਂ ਇਸ ਪੰਨੇ ‘ਤੇ ਸੂਚੀਬੱਧ ਹੋਰ ਸਹਾਇਤਾ ਸੇਵਾਵਾਂ ਨਾਲ ਸੰਪਰਕ ਕਰ ਸਕਦੇ ਹੋ।

ਕਿਸੇ ਅਜਿਹੇ ਵਿਅਕਤੀ ਲਈ ਮਦਦ ਭਾਲਣਾ ਜਿਸਨੂੰ ਤੁਸੀਂ ਜਾਣਦੇ ਹੋ ਚੁਣੌਤੀਪੂਰਨ ਹੋ ਸਕਦਾ ਹੈ ਪਰ #YouAreNotalone I ਘਰੇਲੂ ਦੁਰਵਿਹਾਰ ਦੇ ਸਲਾਹਕਾਰ ਤੁਹਾਨੂੰ ਸੁਰੱਖਿਅਤ ਰੱਖਣ ਅਤੇ ਸੂਚਿਤ ਚੋਣਾਂ ਕਰਨ ਵਿੱਚ ਸਹਾਇਤਾ ਲਈ ਉਪਲਬਧ ਵਿਕਲਪਾਂ ਬਾਰੇ ਗੁਪਤ, ਗੈਰ-ਨਿਰਣਾਇਕ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਨਗੇI

ਜੇ ਤੁਸੀਂ ਮੰਨਦੇ ਹੋ ਕਿ ਕਿਸੇ ਨੂੰ ਨੁਕਸਾਨ ਹੋਣ ਦਾ ਤੁਰੰਤ ਖਤਰਾ ਹੈ, ਜਾਂ ਇਹ ਇੱਕ ਐਮਰਜੈਂਸੀ ਹੈ, ਤਾਂ ਤੁਹਾਨੂੰ ਹਮੇਸ਼ਾ 999 ‘ਤੇ ਕਾਲ ਕਰਨੀ ਚਾਹੀਦੀ ਹੈ।

ਜੇ ਕੋਈ ਤੁਹਾਡੇ ‘ਤੇ ਵਿਸ਼ਵਾਸ ਕਰਦਾ ਹੈ, ਤਾਂ ਉਸ ਦੋਸਤ ਦੀ ਸਹਾਇਤਾ ਕਿਵੇਂ ਕਰਨੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਹੈ ਜਿਸ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ I

ਜੇ ਤੁਸੀਂ ਰੁਜ਼ਗਾਰਦਾਤਾ ਹੋ

ਆਪਣੇ ਕਰਮਚਾਰੀਆਂ ਨੂੰ ਦੱਸੋ ਕਿ ਜੇ ਉਹ ਘਰੇਲੂ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ ਤਾਂ ਤੁਸੀਂ ਉਹਨਾਂ ਦੀ ਮਦਦ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹੋ। ਉਹਨਾਂ ਕਰਮਚਾਰੀਆਂ ਨਾਲ ਬਕਾਇਦਾ ਸੰਪਰਕ ਵਿੱਚ ਰਹੋ ਜਿੰਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਾਂ ਡਰਦੇ ਹੋ, ਦੁਰਵਿਵਹਾਰ ਦਾ ਸਾਹਮਣਾ ਕਰ ਰਹੇ ਹੋ ਸਕਦੇ ਹਨ ਅਤੇ ਜੇ ਤੁਸੀਂ ਉਹਨਾਂ ਨਾਲ ਸੰਪਰਕ ਗੁਆ ਦਿੰਦੇ ਹੋ, ਤਾਂ ਉਹਨਾਂ ਨੂੰ ਮਿਲਣ ਲਈ ਤੇਜ਼ੀ ਨਾਲ ਕਾਰਵਾਈ ਕਰੋ। ਜੇ ਤੁਸੀਂ ਮੰਨਦੇ ਹੋ ਕਿ ਕਿਸੇ ਨੂੰ ਨੁਕਸਾਨ ਹੋਣ ਦਾ ਤੁਰੰਤ ਖਤਰਾ ਹੈ, ਜਾਂ ਇਹ ਇੱਕ ਐਮਰਜੈਂਸੀ ਹੈ, ਤਾਂ ਹਮੇਸ਼ਾ 999 ‘ਤੇ ਕਾਲ ਕਰੋ।

ਕਰਮਚਾਰੀਆਂ ਨੂੰ ਉਹਨਾਂ ਹੋਰਨਾਂ ਦੀ ਭਾਲ ਕਰਨ ਲਈ ਉਤਸ਼ਾਹਤ ਕਰੋ ਜੋ ਘਰੇਲੂ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹੋ ਸਕਦੇ ਹਨ ਅਤੇ ਉਹਨਾਂ ਨੂੰ ਸਹਾਇਤਾ ਕਰਨ ਲਈ ਸਾਈਨਪੋਸਟ ਕਰਨ। ਹੋ ਸਕਦਾ ਹੈ ਤੁਹਾਡਾ ਅਮਲਾ ਇਸ ਸਮੇਂ ਆਪਣੇ ਅਪਮਾਨਜਨਕ ਵਿਵਹਾਰ ਬਾਰੇ ਵੀ ਚਿੰਤਤ ਹੋਵੇ। ਘਰੇਲੂ ਸ਼ੋਸ਼ਣ ਦਾ ਕੋਈ ਬਹਾਨਾ ਨਹੀਂ ਹੈ, ਚਾਹੇ ਤੁਸੀਂ ਕਿਸੇ ਵੀ ਤਣਾਅ ਦੇ ਅਧੀਨ ਹੋ ਅਤੇ ਸਹਾਇਤਾ ਉਪਲਬਧ ਹੈI

ਹੇਸਟੀਆ ਦਾ ਦੁਰਵਿਵਹਾਰ ਸਲਾਹ ਲਾਈਨ ਦਾ ਜਵਾਬ (ਰਿਸਪੋਂਡ ਟੂ ਅਬਿਊਜ਼ ਅਡਵਾਈਜ਼ ਲਾਈਨ) ਰੁਜ਼ਗਾਰਦਾਤਾਵਾਂ ਲਈ ਇੱਕ ਮੁਫ਼ਤ ਸਰੋਤ ਹੈ। ਰੁਜ਼ਗਾਰਦਾਤਾ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ, 020 3879 3695 ਤੇ ਕਾਲ ਕਰ ਸਕਦੇ ਹਨ, ਜਾਂ adviceline.eb@hestia.org ਤੇ ਈਮੇਲ ਕਰ ਸਕਦੇ ਹਨ ਘਰੇਲੂ ਸ਼ੋਸ਼ਣ ਬਾਰੇ ਸਹਾਇਤਾ, ਮਾਰਗਦਰਸ਼ਨ ਜਾਂ ਜਾਣਕਾਰੀ ਵਾਸਤੇ ਅਤੇ ਘਰੇਲੂ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਕਰਮਚਾਰੀਆਂ ਅਤੇ ਸਹਿਕਰਮੀਆਂ ਦੀ ਸਹਾਇਤਾ ਕਿਵੇਂ ਕਰਨੀ ਹੈ।

ਘਰੇਲੂ ਸ਼ੋਸ਼ਣ ਬਾਰੇ ਰੁਜ਼ਗਾਰਦਾਤਾਵਾਂ ਦੀ ਪਹਿਲਕਦਮੀ ਵੈੱਬਸਾਈਟ ਰੁਜ਼ਗਾਰਦਾਤਾਵਾਂ ਦੀ ਸਹਾਇਤਾ ਕਰਨ ਲਈ ਸਰੋਤ ਪ੍ਰਦਾਨ ਕਰਦੀ ਹੈ ਜਿਸ ਵਿੱਚ ਇੱਕ ਰੁਜ਼ਗਾਰਦਾਤਾਵਾਂ ਦੀ ਟੂਲਕਿੱਟ ਵੀ ਸ਼ਾਮਲ ਹੈI

ਜੇ ਤੁਸੀਂ ਘਰੇਲੂ ਸ਼ੋਸ਼ਣ ਖੇਤਰ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਹੋ

ਸੁਰੱਖਿਅਤ ਜੀਵਨ (ਸੇਫ਼ਲਾਈਵਜ਼) ਪੇਸ਼ੇਵਰਾਂ ਅਤੇ ਘਰੇਲੂ ਸ਼ੋਸ਼ਣ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ, ਅਤੇ ਨਾਲ ਹੀ ਜੋਖਿਮ ਵਾਲੇ ਲੋਕਾਂ ਵਾਸਤੇ ਵਾਧੂ ਸਲਾਹ ਪ੍ਰਦਾਨ ਕਰਦਾ ਹੈ।

ਵਾਧੂ ਜਾਣਕਾਰੀ ਅਤੇ ਸਹਾਇਤਾ ਦਾ ਪਤਾ ਲਗਾਓ

ਜੇ ਤੁਸੀਂ ਆਪਣੇ ਪਿਛੋਕੜ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਕਿਸੇ ਖਾਸ ਕਿਸਮਾਂ ਦੇ ਦੁਰਵਿਵਹਾਰ ਵਾਸਤੇ ਸਮਰਥਨ ਅਤੇ ਮਦਦ ਚਾਹੁੰਦੇ ਹੋ, ਇਥੇ ਕਈ ਸੰਸਥਾਵਾਂ ਹਨ ਜੋ ਮਦਦ ਕਰ ਸਕਦੀਆਂ ਹਨ - ਵੇਖੋ ਘਰੇਲੂ ਦੁਰਵਿਹਾਰ: ਸਹਾਇਤਾ ਦੇ ਮਾਹਰ ਸਰੋਤI

ਤੁਸੀਂ ਇੱਥੇ ਉਹਨਾਂ ਵਿਸ਼ਿਆਂ ‘ਤੇ ਵਾਧੂ ਜਾਣਕਾਰੀ ਅਤੇ ਸਹਾਇਤਾ ਵੀ ਲੱਭ ਸਕਦੇ ਹੋ ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਬੱਚਿਆਂ ਅਤੇ ਨੌਜਵਾਨਾਂ ਵਾਸਤੇ ਮਦਦ
  • ਭਲਾਈ ਲਾਭ ਅਤੇ ਰਿਹਾਇਸ਼ੀ ਸਲਾਹ
  • ਜੇ ਤੁਹਾਡੇ ਕੋਲ ਯੂਕੇ ਵਿੱਚ ਸਥਾਈ ਸਟੇਟਸ ਨਹੀਂ ਹੈ ਤਾਂ ਮਦਦ
  • ਦੁਰਵਿਵਹਾਰ ਦੀਆਂ ਵਿਸ਼ੇਸ਼ ਕਿਸਮਾਂ ਵਾਸਤੇ ਸਹਾਇਤਾ

ਮਦਦ ਪ੍ਰਾਪਤ ਕਰੋ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸ਼ੋਸ਼ਣ ਕਰਨ ਵਾਲੇ ਹੋ ਸਕਦੇ ਹੋ

ਜੇ ਤੁਸੀਂ ਆਪਣੇ ਵਿਵਹਾਰ ਜਾਂ ਕਿਸੇ ਅਜਿਹੇ ਵਿਅਕਤੀ ਦੇ ਵਿਵਹਾਰ ਬਾਰੇ ਚਿੰਤਤ ਹੋ ਜਿਸਨੂੰ ਤੁਸੀਂ ਜਾਣਦੇ ਹੋ, ਤਾਂ ਸਹਾਇਤਾ ਉਪਲਬਧ ਹੈ।

ਰਿਸਪੈਕਟ ਫ਼ੋਨਲਾਈਨ ਮਰਦਾਂ ਅਤੇ ਔਰਤਾਂ ਲਈ ਇੱਕ ਗੁੰਮਨਾਮ ਅਤੇ ਗੁਪਤ ਹੈਲਪਲਾਈਨ ਹੈ ਜੋ ਆਪਣੇ ਸਾਥੀਆਂ ਅਤੇ ਪਰਿਵਾਰਾਂ ਨਾਲ ਬਦਸਲੂਕੀ ਕਰ ਰਹੇ ਹਨ। ਇਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੀ ਹੈI

ਹੈਲਪਲਾਈਨ ਸਾਥੀਆਂ ਜਾਂ ਸਾਬਕਾ ਸਾਥੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਕਾਲਾਂ ਵੀ ਲੈਂਦੀ ਹੈ ਜੋ ਅਪਰਾਧੀਆਂ ਬਾਰੇ ਚਿੰਤਤ ਹਨI ਇੱਕ ਵੈੱਬਚੈਟ ਸੇਵਾ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸਵੇਰੇ 11 ਵਜੇ ਤੱਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 4 ਵਜੇ ਤੱਕ ਉਪਲਬਧ ਹੈ।

ਟੈਲੀਫੋਨ: 0808 802 4040

ਜਦੋਂ ਤੁਸੀਂ ਬੋਲ ਨਹੀਂ ਸਕਦੇ ਤਾਂ ਪੁਲਿਸ ਨੂੰ ਕਿਵੇਂ ਕਾਲ ਕਰਨੀ ਹੈ

ਜੇ ਤੁਸੀਂ ਖਤਰੇ ਵਿੱਚ ਹੋ ਅਤੇ ਫ਼ੋਨ ‘ਤੇ ਗੱਲ ਕਰਨ ਦੇ ਅਯੋਗ ਹੋ, ਤਾਂ 999 ‘ਤੇ ਕਾਲ ਕਰੋ ਅਤੇ ਓਪਰੇਟਰ ਦੇ ਸਵਾਲ ਸੁਣੋ ਅਤੇ ਜੇ ਤੁਸੀਂ ਕਰ ਸਕਦੇ ਹੋ, ਤਾਂ ਹੈਂਡਸੈੱਟ ‘ਤੇ ਖੰਘ ਕੇ ਜਾਂ ਟੈਪ ਕਰਕੇ ਜਵਾਬ ਦਿਓ।

ਮੋਬਾਈਲ ਤੋਂ 999 ‘ਤੇ ਕਾਲ ਕਰੋ

ਜੇ ਪੁੱਛਿਆ ਜਾਵੇ, ਤਾਂ 55 ਨੂੰ ਦਬਾਓ ਤਾਂ ਕਿ ਤੁਹਾਨੂੰ ਸੁਣਿਆ ਜਾ ਸਕੇ ਅਤੇ ਇਹ ਤੁਹਾਡੀ ਕਾਲ ਨੂੰ ਪੁਲਿਸ ਨੂੰ ਤਬਦੀਲ ਕਰ ਦੇਵੇਗਾ। 55 ਦਬਾਉਣਾ ਸਿਰਫ ਮੋਬਾਈਲਾਂ ‘ਤੇ ਕੰਮ ਕਰਦਾ ਹੈ ਅਤੇ ਪੁਲਿਸ ਨੂੰ ਤੁਹਾਡੇ ਟਿਕਾਣੇ ਨੂੰ ਟਰੈਕ ਕਰਨ ਦੀ ਆਗਿਆ ਨਹੀਂ ਦਿੰਦਾ।

ਲੈਂਡਲਾਈਨ ਤੋਂ 999 ‘ਤੇ ਕਾਲ ਕਰੋ

ਜੇ ਓਪਰੇਟਰ ਕੇਵਲ ਪਿਛੋਕੜ ਦਾ ਸ਼ੋਰ ਸੁਣ ਸਕਦਾ ਹੈ ਅਤੇ ਇਹ ਫੈਸਲਾ ਨਹੀਂ ਕਰ ਸਕਦਾ ਕਿ ਐਮਰਜੈਂਸੀ ਸੇਵਾ ਦੀ ਲੋੜ ਹੈ ਜਾਂ ਨਹੀਂ, ਤਾਂ ਤੁਹਾਨੂੰ ਕਿਸੇ ਪੁਲਿਸ ਕਾਲ ਹੈਂਡਲਰ ਨਾਲ ਜੋੜਿਆ ਜਾਵੇਗਾ।

ਜੇ ਤੁਸੀਂ ਹੈਂਡਸੈੱਟ ਨੂੰ ਬਦਲਦੇ ਹੋ, ਤਾਂ ਲੈਂਡਲਾਈਨ 45 ਸਕਿੰਟਾਂ ਲਈ ਕਨੈਕਟ ਰਹਿ ਸਕਦੀ ਹੈ ਜੇ ਤੁਸੀਂ ਦੁਬਾਰਾ ਚੁੱਕਦੇ ਹੋ।

ਜਦੋਂ ਲੈਂਡਲਾਈਨਾਂ ਤੋਂ 999 ਕਾਲਾਂ ਕੀਤੀਆਂ ਜਾਂਦੀਆਂ ਹਨ, ਤਾਂ ਤੁਹਾਡੇ ਸਥਾਨ ਬਾਰੇ ਜਾਣਕਾਰੀ ਆਪਣੇ-ਆਪ ਕਾਲ ਹੈਂਡਲਰਾਂ ਨੂੰ ਉਪਲਬਧ ਹੋਣੀ ਚਾਹੀਦੀ ਹੈ ਤਾਂ ਜੋ ਜਵਾਬ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਜੇ ਤੁਸੀਂ ਬੋਲ਼ੇ ਹੋ ਜਾਂ ਫ਼ੋਨ ਦੀ ਵਰਤੋਂ ਨਹੀਂ ਕਰ ਸਕਦੇ

ਤੁਸੀਂ ਇਸ ਨਾਲ ਰਜਿਸਟਰ ਕਰ ਸਕਦੇ ਹੋ ਐਮਰਜੈਂਸੀਐੱਸਐੱਮਐੱਸI 999 ‘ਤੇ REGISTER ਟੈਕਸਟ ਕਰੋI ਤੁਹਾਨੂੰ ਇੱਕ ਟੈਕਸਟ ਮਿਲੇਗਾ ਜੋ ਤੁਹਾਨੂੰ ਦੱਸਦਾ ਹੈ ਕਿ ਅੱਗੇ ਕੀ ਕਰਨਾ ਹੈ। ਅਜਿਹਾ ਉਦੋਂ ਕਰੋ ਜਦੋਂ ਇਹ ਸੁਰੱਖਿਅਤ ਹੁੰਦਾ ਹੈ ਤਾਂ ਜੋ ਤੁਸੀਂ ਖਤਰੇ ਵਿੱਚ ਹੋਣ ‘ਤੇ ਟੈਕਸਟ ਕਰ ਸਕੋ।

ਪ੍ਰਕਾਸ਼ਿਤ 5 October 2018
ਪਿਛਲੀ ਵਾਰ ਅਪਡੇਟ ਕੀਤਾ ਗਿਆ 25 September 2023 + show all updates
  1. Updated the information under the headings Ask for Ani and Safe Spaces in the translated versions.

  2. Updates made to 'Ask for ANI codeword' and 'Safe Spaces' sections.

  3. Added a link to an easy read version of the guidance.

  4. Added translations of the page in Arabic, Bangla, Chinese, French, Gujarati, Hindi, Italian, Persian, Polish, Punjabi, Romanian, Somali, Spanish, Tamil, Urdu and Welsh.

  5. Added information about support available from Women's Aid and Victim Support, as well as a link to a video in British Sign Language about how to get help.

  6. Guidance restructured and reordered to improve layout. Some information moved to a new page about sources of support for specific situations.

  7. Updated with Men's Advice Helpline details.

  8. Added a new section on the Ask for ANI codeword scheme. New information on Safe Spaces and Hestia's Everyone's Business Advice Line.

  9. Added link to easy read version.

  10. Added more information about help for children and young people.

  11. Welsh translation added.

  12. Added more specific information about how to get help during the coronavirus (COVID-19) outbreak.

  13. Information about additional support organisations added to the page.

  14. Support contact points added for people who are deaf or hard of hearing, or who cannot communicate verbally.

  15. Updates to the list of support services available.

  16. Added a link to the factsheet 'Coronavirus (COVID-19): support for victims of domestic abuse'.

  17. First published.