ਸੇਧ

ਲਿੰਚ ਸਿੰਡ੍ਰਮ

NHS ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗ੍ਰਾਮ NHS ਬਾਊਲ ਕੈਂਸਰ ਸਕ੍ਰੀਨਿੰਗ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਲਿੰਚ ਸਿੰਡ੍ਰਮ ਹੈ ਤੁਹਾਡੇ ਫੈਸਲਾ ਲੈਣ ਵਿਚ ਤੁਹਾਡੀ ਮਦਦ ਕਰਨੀ ਇਹ ਤੁਹਾਡੀ ਚੌਣ ਹੈ ਭਾਵੇਂ ਤੁਸੀਂ ਐਨ.ਐਚ.ਐਸ. ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗ੍ਰਾਮ ਵਿਚ ਹਿੱਸਾ ਲਵੋਂ ਜਾਂ ਨਹੀਂ। ਇਹ ਲੀਫ਼ਲੈਟ ਤੁਹਾਡੇ ਰਾਹੀਂ ਫੈਸਲਾ ਲੈਣ ਵਿਚ ਮਦਦ ਕਰਨ ਦਾ ਲਕਸ਼ ਰਖਦਾ ਹੈ।

Applies to England

ਦਸਤਾਵੇਜ਼

Standard English Lynch Syndrome 'helping you decide' leaflet

ਇੱਕ ਪਹੁੰਚਯੋਗ ਫਾਰਮੈਟ ਦੀ ਬੇਨਤੀ ਕਰੋ।
ਜੇ ਤੁਸੀਂ ਸਹਾਇਕ ਤਕਨਾਲੋਜੀ (ਜਿਵੇਂ ਕਿ ਸਕ੍ਰੀਨ ਰੀਡਰ) ਦੀ ਵਰਤੋਂ ਕਰਦੇ ਹੋ ਅਤੇ ਇਸ ਦਸਤਾਵੇਜ਼ ਦੇ ਵਧੇਰੇ ਪਹੁੰਚਯੋਗ ਫਾਰਮੈਟ ਵਿੱਚ ਵਰਜਨ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ england.contactus@nhs.net ਤੇ ਈਮੇਲ ਕਰੋ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਕਿਸ ਫਾਰਮੈਟ ਦੀ ਜ਼ਰੂਰਤ ਹੈ। ਇਹ ਸਾਡੀ ਸਹਾਇਤਾ ਕਰੇਗਾ ਜੇ ਤੁਸੀਂ ਕਹੋ ਕਿ ਤੁਸੀਂ ਕਿਹੜੀ ਸਹਾਇਕ ਤਕਨਾਲੋਜੀ ਦੀ ਵਰਤੋਂ ਕਰਦੇ ਹੋ।

Easy Read - Bowel cancer screening: colonoscopies for people with Lynch Syndrome

ਇੱਕ ਪਹੁੰਚਯੋਗ ਫਾਰਮੈਟ ਦੀ ਬੇਨਤੀ ਕਰੋ।
ਜੇ ਤੁਸੀਂ ਸਹਾਇਕ ਤਕਨਾਲੋਜੀ (ਜਿਵੇਂ ਕਿ ਸਕ੍ਰੀਨ ਰੀਡਰ) ਦੀ ਵਰਤੋਂ ਕਰਦੇ ਹੋ ਅਤੇ ਇਸ ਦਸਤਾਵੇਜ਼ ਦੇ ਵਧੇਰੇ ਪਹੁੰਚਯੋਗ ਫਾਰਮੈਟ ਵਿੱਚ ਵਰਜਨ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ england.contactus@nhs.net ਤੇ ਈਮੇਲ ਕਰੋ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਕਿਸ ਫਾਰਮੈਟ ਦੀ ਜ਼ਰੂਰਤ ਹੈ। ਇਹ ਸਾਡੀ ਸਹਾਇਤਾ ਕਰੇਗਾ ਜੇ ਤੁਸੀਂ ਕਹੋ ਕਿ ਤੁਸੀਂ ਕਿਹੜੀ ਸਹਾਇਕ ਤਕਨਾਲੋਜੀ ਦੀ ਵਰਤੋਂ ਕਰਦੇ ਹੋ।

ਵੇਰਵੇ

About Lynch syndrome

ਲਿੰਚ ਸਿੰਡ੍ਰਮ ਬਾਰੇ

ਲਿੰਚ ਸਿੰਡ੍ਰਮ (ਜਿਹਨੂੰ ਪਹਿਲਾਂ HNPCC ਕਿਹਾ ਜਾਂਦਾ ਸੀ – ਜੱਦੀ ਗੈਰ-ਪੋਲੀਪੋਸਿਸ ਕੋਲੋਰੈਕਟਲ ਕੈਂਸਰ) ਇਕ ਜੱਦੀ ਹਥਿਆਈ ਗਈ ਹਾਲਤ ਹੈ ਜਿਹੜੀ ਵਿਅਕਤੀ ਦੇ ਬਾਊਲ ਕੈਂਸਰ ਦੇ ਹੋਣ ਦਾ ਵਧ ਖ਼ਤਰਾ ਪੈਦਾ ਕਰਦੀ ਹੈ। ਇਹ ਦੂਜੇ ਤਰਾਂ ਦੇ ਕੈਂਸਰ ਦੇ ਹੋਣ ਦੇ ਵਧ ਖ਼ਤਰੇ ਪੈਦਾ ਕਰਦਾ ਹੈ, ਜਿਸ ਵਿਚ ਸ਼ਾਮਲ ਹੈ ਬੱਚੇਦਾਨੀ ਦਾ ਕੈਂਸਰ (ਐਂਡੋਮੀਟ੍ਰਿਅਲ ਕੈਂਸਰ), ਓਵਰੀ, ਢਿਡ, ਅਤੇ ਪੈਨੰਕ੍ਰਿਆਜ਼ ਦਾ ਕੈਂਸਰ।

ਲਿੰਚ ਸਿੰਡ੍ਰਮ ਇਕ ਜਾਂ ਵਧ ਜੀਨੰਸ ਵਿਚ ਬਦਲਾਵ ਦੇ ਕਾਰਣ ਹੁੰਦਾ ਹੈ ਜੋ ਆਮਤੌਰ ਤੇ ਕੈਂਸਰ ਦੀ ਰੋਕਥਾਮ ਕਰਨ ਲਈ ਕੰਮ ਕਰਦੇ ਹਨ। ਇਨ੍ਹਾਂ ਜੀਨੰਸ ਨੂੰ ਮਿਸਮੈਚ ਰਿਪੇਅਰ (MMR) ਜੀਨੰਸ ਕਿਹਾ ਜਾਂਦਾ ਹੈ। ਇਨ੍ਹਾਂ ਜੀਨੰਸ ਨੂੰ MLH1, MSH2, MSH6, PMS2 ਅਤੇ EPCAM ਕਿਹਾ ਜਾਂਦਾ ਹੈ। MMR ਦੇ ਜੀਨੰਸ ਆਮਤੌਰ ਤੇ DNA ਵਿਚ ਗ਼ਲਤੀਆਂ ਨੂੰ ਸਹੀ ਕਰਨ ਲਈ ਕੰਮ ਕਰਦੇ ਹਨ, ਪਰ ਜਦੋਂ ਇਨ੍ਹਾਂ ਜੀਨੰਸ ਵਿਚ ਕੋਈ ਬਦਲਾਵ ਆਂਦਾ ਹੈ DNA ਵਿਚ ਕਿਸੇ ਵੀ ਗ਼ਲਤੀ ਨੂੰ ਸਹੀ ਨਹੀਂ ਕੀਤਾ ਜਾਂਦਾ ਹੈ, ਜਿਹਦੇ ਸਿੱਟੇ ਵਜੋਂ ਕੈਂਸਰ ਦਾ ਵਿਕਾਸ ਹੋ ਜਾਂਦਾ ਹੈ।

Why we offer bowel cancer screening to people with Lynch syndrome

ਲਿੰਚ ਸਿੰਡ੍ਰਮ ਵਾਲੇ ਲੋਕਾਂ ਲਈ ਅਸੀਂ ਕੋਲੋਨੋਸਕੋਪੀਆਂ ਲਈ ਸਕ੍ਰੀਨਿੰਗ ਪੇਸ਼ ਕਰਦੇ ਹਾਂ

ਲਿੰਚ ਸਿੰਡ੍ਰਮ ਵਾਲੇ ਲੋਕਾਂ ਲਈ, ਕੋਲੋਨੋਸਕੋਪੀ ਕਰਾਣ ਦੇ ਨਾਲ ਲਗਾਤਾਰ ਸਕ੍ਰੀਨਿੰਗ ਰਾਹੀਂ ਇਹ ਵੇਖਿਆ ਗਿਆ ਹੈ ਕਿ ਬਾਊਲ ਕੈਂਸਰ ਦੇ ਨਾਲ ਗੰਭੀਰ ਰੂਪ ਨਾਲ ਬੀਮਾਰ ਹੋਣ ਜਾਂ ਮਰਨ ਦੇ ਮੌਕੇ ਘੱਟ ਜਾਂਦੇ ਹਨ, ਨਾਲ ਹੀ ਪਹਿਲੀ ਹੀ ਹਾਲਤ ਵਿਚ ਬਾਊਲ ਕੈਂਸਰ ਹੋਣ ਦੇ ਕਾਰਣ ਘੱਟ ਵੀ ਜਾਂਦੇ ਹਨ।

ਇਹ ਇਸ ਕਰ ਕੇ ਹੈ ਕਿਉਂਕਿ ਕੋਲੋਨੋਸਕੋਪੀ ਰਾਹੀਂ ਬਾਊਲ ਕੈਂਸਰ ਦਾ ਪਤਾ ਲਗਾ ਸਕਦੀ ਹੈ ਜਦੋਂ ਇਹ ਸ਼ੁਰੂ ਦੀ ਹਾਲਤ ਵਿਚ ਹੋਵੇ, ਜਦੋਂ ਇਲਾਜ ਦਾ ਵਧ ਅਸਰ ਹੁੰਦਾ ਹੈ। ਇਹ ਸਕ੍ਰੀਨਿੰਗ ਪੌਲਿਪਸ ਵੀ ਲੱਭ ਲੈਂਦੀ ਹੈ। ਬਾਊਲ ਦੀ ਪਰਤ ਦੇ ਉੱਤੇ ਇਹ ਛੋਟੇ ਉੱਗੇ ਹੋਏ ਤੱਤ ਹੁੰਦੇ ਹਨ। ਪੌਲਿਪਸ ਕੈਂਸਰ ਨਹੀਂ ਹਨ ਪਰ ਸਮੇਂ ਦੇ ਬੀਤਣ ਨਾਲ ਇਹ ਕੈਂਸਰ ਵਿਚ ਬਦਲ ਸਕਦੇ ਹਨ। ਪੌਲਿਪਸ ਨੂੰ ਆਸਾਨੀ ਦੇ ਨਾਲ ਕਢ ਦਿੱਤਾ ਜਾ ਸਕਦਾ ਹੈ, ਜਿਹਦੇ ਨਾਲ ਬਾਊਲ ਕੈਂਸਰ ਦੇ ਵਿਕਾਸ ਹੋਣ ਦੇ ਖ਼ਤਰ ਨੂੰ ਘਟਾ ਦਿੰਦਾ ਹੈ। ਤੁਹਾਡੀ ਕਲੀਨਿਕਲ ਜੈਨੇਟਿੱਕਸ ਟੀਮ ਤੁਹਾਡੇ ਦੂਜੇ ਲਿੰਚ ਸਿੰਡ੍ਰਮ ਦੀਆਂ ਜ਼ਰੂਰਤਾਂ ਅਤੇ ਖ਼ਤਰਿਆਂ ਦਾ ਇਲਾਜ ਕਰਨ ਵਿਚ ਤੁਹਾਡੀ ਮਦਦ ਕਰਨਾ ਜਾਰੀ ਰਖੇਗੀ (ਜਿਵੇਂ ਕਿ ਗਾਈਨੀ ਅਤੇ ਚਮੜੀ ਦੀ ਜਾਂਚ)।

Who we invite

ਅਸੀਂ ਕਿਹਨੂੰ ਸੱਦਾ ਦਿੰਦੇ ਹਾਂ

ਦ ਬਾਉਲ ਕੈਂਸਰ ਸਕ੍ਰੀਨਿੰਗ ਪ੍ਰੋਗ੍ਰਾਮ (The NHS Bowel Cancer Screening Programme) ਹਰ 2 ਸਾਲ ਬਾਅਦ ਉਨ੍ਹਾਂ ਲੋਕਾਂ ਨੂੰ ਕੋਲੋਨੋਸਕੋਪੀ ਰਾਹੀਂ ਸਕ੍ਰੀਨਿੰਗ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਨੂੰ ਲਿੰਚ ਸਿੰਡ੍ਰਮ ਦਾ ਪਤਾ ਲਗਾਇਆ ਗਿਆ ਹੋਵੇ।
ਲੋਕੀ ਜਿਨ੍ਹਾਂ ਨੂੰ MLH1 ਜਾਂ MSH2 ਜਾਂ EPCAM ਜੀਨ ਦਾ ਬਦਲਾਵ ਹੈ ਉਨ੍ਹਾਂ ਨੂੰ ਆਮਤੌਰ ਤੇ ਉਨ੍ਹਾਂ ਦੇ 25ਵੇਂ ਜਨਮ-ਦਿਨ ਤੋਂ ਇਕਦਮ ਬਾਅਦ ਸੱਦਿਆ ਜਾਵੇਗਾ। ਲੋਕੀ ਜਿਨ੍ਹਾਂ ਨੂੰ MSH6 ਜਾਂ PMS2 ਦੇ ਜੀਨ ਦਾ ਬਦਲਾਵ ਹੈ ਉਨ੍ਹਾਂ ਨੂੰ ਉਨ੍ਹਾਂ ਦੇ 35ਵੇਂ ਜਨਮ-ਦਿਨ ਤੋਂ ਇਕਦਮ ਬਾਅਦ ਸੱਦਿਆ ਜਾਵੇਗਾ।

ਜੇਕਰ ਤੁਸੀਂ ਪਹਿਲਾਂ ਕੋਲੋਨੋਸਕੋਪੀ ਕਰਾਈ ਹੋਵੇ, ਤਾਂ NHS Bowel Cancer Screening Programme ਤੁਹਾਨੂੰ ਸੱਦਾ ਦੇਵੇਗਾ ਜਦੋਂ ਤੁਹਾਡੀ ਅਗਲੀ ਕੋਲੋਨੋਸਕੋਪੀ ਆ ਰਹੀ ਹੋਵੇ।

The NHS Bowel Cancer Screening Programme ਆਪਣੇ ਆਪ ਹੀ 75 ਜਾਂ ਵਧ ਉਮਰ ਦੇ ਲੋਕਾਂ ਨੂੰ ਸੱਦਾ ਨਹੀਂ ਦਿੰਦਾ ਹੈ, ਪਰ ਉਹ ਹਰ 2 ਸਾਲ ਬਾਅਦ ਸਕ੍ਰੀਨਿੰਗ ਲਈ, ਇਸ ਨੰਬਰ ਦੀ ਹੈਲਪਲਾਈਨ 0800 707 60 60 ਤੇ ਫੋਨ ਕਰ ਕੇ ਬੇਨਤੀ ਕਰ ਸਕਦੇ ਹਨ। ਤੁਹਾਨੂੰ ਐਨ.ਐਚ.ਐਸ. ਤੋਂ ਬਾਊਲ ਕੈਂਸਰ ਦੀ ਸਕ੍ਰੀਨਿੰਗ ਪ੍ਰੋਗ੍ਰਾਮ ਲਈ ਇਕ ਸੱਦਾ ਮਿਲਿਆ ਹੈ ਕਿਉਂਕਿ ਤੁਹਾਡੀ ਜੀਨੇਟਿਕਸ ਟੀਮ ਨੇ ਸਾਨੂੰ ਦਸਿਆ ਹੈ ਕਿ ਤੁਹਾਨੂੰ ਲਿੰਚ ਸਿੰਡ੍ਰਮ ਹੈ। ਜੇਕਰ ਤੁਸੀਂ ਨਹੀਂ ਸਮਝਦੇ ਹੋ ਕਿ ਤੁਹਾਨੂੰ ਲਿੰਚ ਸਿੰਡ੍ਰਮ ਹੈ ਜਾਂ ਕਿ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਤੁਹਾਨੂੰ ਹੈ, ਤਾਂ ਕਿਰਪਾ ਕਰ ਕੇ ਸਾਡੇ ਮੁਫ਼ਤ ਹੈਲਪਲਾਈਨ ਦੇ ਨੰਬਰ 0800 707 60 60 ਤੇ ਕਾਲ ਕਰੋ।

How the bowel works

ਬਾਊਲ ਕਿਵੇਂ ਕੰਮ ਕਰਦਾ ਹੈ

ਬਾਊਲ ਤੁਹਾਡੇ ਹਾਜ਼ਮੇ ਦੀ ਕ੍ਰਿਆ ਦਾ ਇਕ ਹਿੱਸਾ ਹੈ। ਇਹ ਖਾਣੇ ਤੋਂ ਖੁਰਾਕ ਅਤੇ ਪਾਣੀ ਲੈਂਦਾ ਹੈ ਅਤੇ ਜੋ ਕੁਝ ਬੱਚਦਾ ਹੈ ਉਹ ਟੱਟੀ ਵਿਚ ਬਦਲ ਜਾਂਦਾ ਹੈ (ਜਿਹਨੂੰ ਫੇਅਸੀਸ, ਸਟੂਲਸ ਜਾਂ ਬਾਊਲ ਮੋਸ਼ੰਸ ਵੀ ਕਿਹਾ ਜਾਂਦਾ ਹੈ)।

Risk (chance) of developing bowel cancer

ਬਾਊਲ ਕੈਂਸਰ ਦੇ ਹੋਣ ਦਾ ਖ਼ਤਰਾ (ਮੌਕਾ)

ਲੋਕੀ ਜਿਨ੍ਹਾਂ ਨੂੰ ਲਿੰਚ ਸਿੰਡ੍ਰਮ ਹੈ ਉਨ੍ਹਾਂ ਦਾ ਕੁਝ ਕਿਮਸ ਦੇ ਕੈਂਸਰ (ਸਾਰੇ ਨਹੀਂ) ਹੋਣ ਦਾ ਵਧ ਖ਼ਤਰਾ ਹੁੰਦਾ ਹੈ। ਲਿੰਚ ਸਿੰਡ੍ਰਮ ਵਾਲੇ100 ਲੋਕਾਂ ਵਿਚੋਂ 15 ਅਤੇ 80 ਲੋਕਾਂ ਵਿਚ ਪੂਰੇ ਜੀਵਨ ਵਿਚ ਬਾਉਲ ਕੈਂਸਰ ਹੋਵੇਗਾ, ਇਹ ਨਿਰਭਰ ਕਰਦਾ ਹੈ ਕਿ ਕਿਹੜੇ ਤਰਾਂ ਦੇ ਲਿੰਚ ਸਿੰਡ੍ਰਮ ਦੇ ਜੀਨ ਵਿਚ ਬਦਲਾਵ ਹੋਇਆ ਹੈ। ਇਹ ਇਸ ਕਰ ਕੇ ਹੈ ਕਿਉਂਕਿ ਕੈਂਸਰ ਦੇ ਜੀਨੰਸ ਦੀ ਮਰੰਮਤ ਦੇ ਮਿਸਮੈਚ (ਤਾਲ-ਮੇਲ ਨਾ ਹੋਣ) ਤੋਂ ਘੱਟ ਸੁਰੱਖਿਆ। ਲਿੰਚ ਸਿੰਡ੍ਰਮ ਦੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੈਂਸਰ ਹੋਵੇਗਾ ਹੀ, ਪਰ ਘੱਟ ਸੁਰੱਖਿਆ ਦੇ ਨਾਲ ਇਹਦੇ ਹੋਣ ਦੇ ਮੌਕੇ ਵਧ ਹਨ। ਦੂਜੀਆਂ ਗੱਲਾਂ ਜਿਹੜੀਆਂ ਤੁਹਾਡੇ ਬਾਊਲ ਕੈਂਸਰ ਦੇ ਵਿਕਾਸ ਵਿਚ ਵਧ ਮੌਕੇ ਪੇਸ਼ ਕਰ ਸਕਦੀਆਂ ਹਨ ਉਨ੍ਹਾਂ ਵਿਚ ਹੇਠ ਲਿਖੇ ਸ਼ਾਮਲ ਹਨ: • ਇਕ ਨਿਸ਼ਚਿਤ ਲਿੰਚ ਸਿੰਡ੍ਰਮ ਜੀਨ ਜਿਹਦਾ ਤੁਹਾਡੇ ਵਿਚ ਬਦਲਾਵ ਹੋਇਆ ਹੈ। • ਤੁਹਾਡੀ ਉਮਰ ਵਧ ਰਹੀ ਹੈ
• ਜੀਵਨ-ਸ਼ੈਲੀ ਦੇ ਤਰੀਕੇ (ਹੇਠਾਂ ਦੇਖੋ)

Reducing your chance of developing bowel cancer

ਬਾਊਲ ਕੈਂਸਰ ਹੋਣ ਦੇ ਤੁਹਾਡੇ ਲਈ ਘੱਟ ਮੌਕੇ

ਹਰ ਕੋਈ ਜੋ ਲਿੰਚ ਸਿੰਡ੍ਰਮ ਨਾਲ ਰਹਿ ਰਿਹਾ ਹੋਵੇ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਕੈਂਸਰ ਹੋਵੇਗਾ। ਲੋਕੀ ਜਿਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਲਿੰਚ ਸਿੰਡ੍ਰਮ ਹੈ ਅਤੇ ਉਹ ਲਗਾਤਾਰ ਕੋਲੋਨੋਸਕੋਪੀ ਲੈਂਦੇ ਹਨ, ਉਨ੍ਹਾਂ ਵਿਚ ਕੈਂਸਰ ਹੋਣ ਦੇ ਮੌਕੇ ਬਹੁਤ ਘੱਟ ਹਨ, ਉਨ੍ਹਾਂ ਲੋਕਾਂ ਦੇ ਮੁਕਾਬਲੇ ਜਿਨ੍ਹਾਂ ਨੂੰ ਲਿੰਚ ਸਿੰਡ੍ਰਮ ਹੈ ਪਰ ਉਨ੍ਹਾਂ ਨੂੰ ਪਤਾ ਨਹੀਂ ਹੈ। ਇਹ ਇਸ ਕਰ ਕੇ ਹੈ ਕਿਉਂਕਿ ਤੁਹਾਨੂੰ ਪਤਾ ਹੋਣ ਨਾਲ ਕਿ ਤੁਹਾਨੂੰ ਲਿੰਚ ਸਿੰਡ੍ਰਮ ਹੈ ਤੁਹਾਨੂੰ ਸਮੇਂ ਤੇ ਕਾਰਵਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਇਹ ਇਸ ਗੱਲ ਨੂੰ ਨਿਸ਼ਚਿਤ ਕਰਦਾ ਹੈ ਕਿ ਕੈਂਸਰ ਦਾ ਛੇਤੀ ਨਾਲ ਪਤਾ ਲਗਾਇਆ ਜਾਵੇ ਤਾਂਕਿ ਇਹਦਾ ਅਸਰਕਾਰਕ ਢੰਗ ਨਾਲ ਇਲਾਜ ਕੀਤਾ ਜਾ ਸਕੇ। ਹੇਠ ਲਿਖੇ ਨਾਲ ਤੁਸੀਂ ਬਾਊਲ ਕੈਂਸਰ ਹੋਣ ਦੇ ਖ਼ਤਰੇ ਨੂੰ ਘੱਟ ਕਰ ਸਕਦੇ ਹੋ: • ਸ਼ਰੀਰਕ ਤੌਰ ਤੇ ਸਕ੍ਰਿਅ ਰਹਿਣ ਦੇ ਨਾਲ • ਸਿਹਤਮੰਦ ਵਜ਼ਨ ਕਾਇਮ ਰਖ ਕੇ
• ਕਾਫੀ ਮਿਕਦਾਰ ਵਿਚ ਫਾਈਬਰ ਖਾਣ ਦੇ ਨਾਲ, ਮਿਸਾਲ ਦੇ ਤੌਰ ਤੇ ਹੋਲਗ੍ਰੇਨ ਅਤੇ ਹੋਲਮੀਨ ਖਾਣੇ ਦੀ ਚੌਣ ਕਰ ਕੇ • ਕਾਫੀ ਮਿਕਦਾਰ ਵਿਚ ਸਬਜੀਆਂ ਅਤੇ ਫਲ ਖਾਣੇ • ਲਾਲ ਮੀਟ ਦਾ ਘੱਟ ਖਾਦਾ ਜਾਣ ਅਤੇ ਪ੍ਰੌਸੈਸਡ ਕੀਤਾ ਗਿਆ ਮੀਟ ਖਾਸ ਕਰ ਕੇ ਜਿਵੇਂ ਕਿ ਬੇਕਨ ਜਾਂ ਸੌਸੇਜਸ • ਘੱਟ ਸ਼ਰਾਬ ਪੀਣ ਨਾਲ
• ਧੁਮਰਪਾਨ ਨਹੀਂ ਕਰਨ ਦੇ ਨਾਲ • ਐਸਪ੍ਰੀਨ ਲੈਣੀ – ਸ਼ੋਧ ਤੋਂ ਪਤਾ ਚਲਿਆ ਹੈ ਕਿ ਰੋਜਾਨਾ ਐਸਪ੍ਰੀਨ ਲੈਣ ਦੇ ਨਾਲ ਉਨ੍ਹਾਂ ਲੋਕਾਂ ਵਿਚ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਜਿਨ੍ਹਾਂ ਨੂੰ ਲਿੰਚ ਸਿੰਡ੍ਰਮ ਹੈ। ਜੇਕਰ ਤੁਸੀਂ ਐਸਪ੍ਰੀਨ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਜੀ.ਪੀ. ਜਾਂ ਕਲੀਨਿਕਲ ਜੈਨੇਟਿਕਸ ਟੀਮ ਦੇ ਨਾਲ ਗੱਲ ਕਰੋ।

Possible benefits and risks of bowel cancer screening

ਐਨ.ਐਚ.ਐਸ. ਬਾਊਲ ਕੈਂਸਰ ਦੀ ਸਕ੍ਰੀਨਿੰਗ ਪ੍ਰੋਗ੍ਰਾਮ ਦੇ ਮੁਮਕਿਨ ਲਾਭ ਅਤੇ ਖ਼ਤਰੇ

ਇਹ ਜਾਣਨਾ ਕਿ ਮੁਮਕਿਨ ਖ਼ਤਰੇ ਅਤੇ ਲਾਭ ਕੀ ਹਨ ਤੁਹਾਨੂੰ ਇਹ ਫੈਸਲਾ ਕਰਨ ਵਿਚ ਮਦਦ ਕਰੇਗਾ ਕਿ ਕੀ ਤੁਹਾਨੂੰ ਐਨ.ਐਚ.ਐਸ. ਦੇ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗ੍ਰਾਮ ਵਿਚ ਹਿੱਸਾ ਲੈਣਾ ਹੈ ਕਿ ਨਹੀਂ। ਲਾਭ: ਕੋਲੋਨੋਸਕੋਪੀ ਕਰਾਣੀ: • ਬਾਊਲ ਕੈਂਸਰ ਤੋਂ ਮਰਨ ਦੇ ਮੌਕੇ ਨੂੰ ਘਟਾਂਦਾ ਹੈ। ਜੇਕਰ ਤੁਸੀਂ ਐਨ.ਐਚ.ਐਸ. ਦੇ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗ੍ਰਾਮ ਵਿਚ ਹਿੱਸਾ ਲੈਂਦੇ ਹੋ ਅਤੇ ਲਗਾਤਾਰ ਕਲੋਨੋਸਕੋਪੀਆਂ ਕਰਾਂਦੇ ਹੋ ਤਾਂ ਤੁਹਾਡਾ ਬਾਊਲ ਕੈਂਸਰ ਤੋਂ ਮਾਰੇ ਜਾਣ ਦੇ ਮੌਕੇ ਅੱਧੇ ਨਾਲੋਂ ਵਧ ਘੱਟ ਜਾਂਦੇ ਹਨ। • 100 ਲੋਕੀ ਜਿਨ੍ਹਾਂ ਨੂੰ ਲਿੰਚ ਸਿੰਡ੍ਰਮ ਹੈ ਉਨ੍ਹਾਂ ਵਿਚੋਂ 40 ਅਤੇ 60 ਲੋਕਾਂ ਵਿਚਕਾਰ ਬਾਊਲ ਕੈਂਸਰ ਹੋਣ ਦੀ ਰੋਕਥਾਮ ਕਰਦਾ ਹੈ। • ਇਹ ਛੇਤੀ ਹੀ ਬਾਊਲ ਕੈਂਸਰ ਦੇ ਪਤਾ ਹੋਣ ਦਾ ਪਤਾ ਵਧਾਂਦੇ ਹਨ, ਜਦੋਂ ਇਹਦਾ ਵਧ ਤੌਰ ਤੇ ਇਲਾਜ ਕੀਤਾ ਜਾ ਸਕਦਾ ਹੈ। • ਇਹ ਕੋਲੋਨੋਸਕੋਪੀ ਦੌਰਾਨ ਕਿਸੇ ਵੀ ਪੌਲਿਪਸ ਨੂੰ ਕੱਢੇ ਜਾਣ ਦੀ ਇਜਾਜ਼ਤ ਦਿੰਦਾ ਹੈ, ਜਿਹਦੇ ਨਾਲ ਤੁਹਾਡੇ ਬਾਊਲ ਕੈਂਸਰ ਹੋਣ ਦੇ ਮੌਕੇ ਘੱਟ ਜਾਂਦੇ ਹਨ।

ਖ਼ਤਰੇ: ਬਹੁਤ ਹੀ ਘੱਟ ਹਾਲਤਾਂ ਵਿਚ ਕਲੋਨੋਸਕੋਪੀ ਕਰਾਂ ਨਾਲ ਹੇਠ ਲਿਖੇ ਹੋ ਸਕਦੇ ਹਨ: • ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ, ਮਿਸਾਲ ਦੇ ਤੌਰ ਤੇ ਕੋਲੋਨੋਸਕੋਪੀ ਦੌਰਾਨ ਜਾਂ ਬਾਅਦ ਵਿਚ

ਕੋਈ ਵੀ ਸਕ੍ਰੀਨਿੰਗ ਟੈਸਟ 100% ਅਸਰਕਾਰਕ ਨਹੀਂ ਹੁੰਦਾ ਹੈ। ਇਹ ਇਸ ਕਰ ਕੇ ਹੁੰਦਾ ਹੈ ਕਿਉਂਕਿ ਬਾਊਲ ਕੈਂਸਰ ਸਕ੍ਰੀਨਿੰਗ ਜਾਂਚ ਦੌਰਾਨ ਹੋ ਸਕਦਾ ਹੈ। ਬਹੁਤ ਹੀ ਘੱਟ ਮੌਕਿਆਂ ਵਿਚਹੋ ਸਕਦਾ ਹੈ ਕਿ ਕੋਲੋਨੋਸਕੋਪੀ ਕੈਂਸਰ ਜਾਂ ਕਿਸੇ ਪੌਲਿਪ ਦਾ ਪਤਾ ਨਾ ਲਗਾ ਪਾਏ ਜੋ ਬਾਅਦ ਵਿਚ ਕੈਂਸਰ ਵਿਚ ਬਦਲ ਜਾਵੇ

How bowel cancer screening works

ਐਨ.ਐਚ.ਐਸ. ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗ੍ਰਾਮ ਕਿਵੇਂ ਕੰਮ ਕਰਦਾ ਹੈ

ਅਸੀਂ ਤੁਹਾਨੂੰ ਕਿਸੇ ਸਥਾਨਕ ਸਕ੍ਰੀਨਿੰਗ ਸੈਂਟਰ ਵਿਖੇ ਅਪਾਇੰਟਮੈਂਟ ਦੀ ਪੇਸ਼ਕਸ਼ ਕਰਾਂਗੇ (ਆਮਤੌਰ ਤੇ ਇਹ ਇਕ ਹੱਸਪਤਾਲ ਵਿਚ ਹੁੰਦੀ ਹੈ)। ਇਹ ਇਸ ਕਰ ਕੇ ਹੈ ਤਾਂਕਿ ਤੁਹਾਡੇ ਬਾਊਲ (ਹਾਜ਼ਮੇ-ਕੋਲੋਨੋਸਕੋਪੀ ਜਾਂਚ) ਬਾਰੇ ਵਿਸਤਾਰ ਨਾਲ ਗੱਲ ਕੀਤੀ ਜਾ ਸਕੇ। ਜੇਕਰ ਤੁਸੀਂ ਲਗਾਤਾਰ ਕੋਲੋਨੋਸਕੋਪੀ NHS Bowel Cancer Screening Programme ਤੋਂ ਬਾਹਰ ਲਿੱਤੀਆਂ ਹਨ ਤਾਂ ਤੁਹਾਨੂੰ ਅਪਾਇੰਟਮੈਂਟ ਤੁਹਾਡੇ ਆਮ ਹੱਸਪਤਾਲ ਨਾਲੋਂ ਕਿਸੇ ਵਖਰੇ ਹੱਸਪਤਾਲ ਵਿਚ ਦਿੱਤੀ ਜਾਵੇਗੀ।
ਕੋਲੋਨੋਸਕੋਪੀ ਕਿਸੇ ਵੀ ਪੌਲਿਪਸ ਦਾ ਪਤਾ ਲਗਾਣ ਲਈ ਕੀਤੀ ਜਾਂਦੀ ਹੈ ਜਿਹਨੂੰ ਕੱਢੇ ਜਾਣ ਦੀ ਜ਼ਰੂਰਤ ਹੁੰਦੀ ਹੈ ਜਾਂ ਕਿਸੇ ਵੀ ਕੈਂਸਰ ਦਾ ਇਲਾਜ ਕੀਤੇ ਜਾਣ ਦੀ ਜ਼ਰੂਰਤ ਹੁੰਦੀ ਹੈ। ਇਕ ਵਿਸ਼ੇਸ਼ਗ ਸਕ੍ਰੀਨਿੰਗ ਪ੍ਰੈਕਟਿਸ਼ਨਰ (SSP) ਤੁਹਾਡੇ ਨਾਲ ਕੋਲੋਨੋਸਕੋਪੀ ਬਾਰੇ ਗਲਬਾਤ ਕਰੇਗਾ, ਕਿਸੇ ਵੀ ਸਵਾਲ ਦਾ ਜਵਾਬ ਦੇਵੇਗਾ, ਅਤੇ ਜਾਂਚ ਕਰੇਗਾ ਕਿ ਕੀ ਤੁਸੀਂ ਇਸ ਕ੍ਰਿਆ ਲਈ ਪੂਰੀ ਤਰਾਂ ਤੰਦਰੁਸਤ ਹੋ। ਤੁਹਾਨੂੰ ਇਕ ਵਿਸ਼ੇਸ਼ਗ ਸਕ੍ਰੀਨਿੰਗ ਪ੍ਰੈਕਟਿਸ਼ਨਰ ਦੇ ਨਾਲ ਅਪਾਇੰਟਮੈਂਟ ਬਣਾਨ ਦੀ ਜ਼ਰੂਰਤ ਹੈ ਭਾਵੇਂ ਤੁਸੀਂ ਕੋਲੋਨੋਸਕੋਪੀ ਪਹਿਲਾਂ ਵੀ ਕਰਾਈ ਹੋਵੇ। ਜੇਕਰ ਤੁਸੀਂ ਕੋਲੋਨੋਸਕੋਪੀ ਲਈ ਤੰਦਰੁਸਤ ਹੋ ਅਤੇ ਜਾਂਚ ਕਰਾਣਾ ਚਾਹੁੰਦੇ ਹੋਵੋਂ, ਤਾਂ ਅਸੀਂ ਤੁਹਾਡੇ ਲਈ ਇਕ ਅਪਾਇੰਟਮੈਂਟ ਬਣਾਵਾਂਗੇ। ਜੇਕਰ ਅਸੀਂ ਸਮਝਾਂਗੇ ਕਿ ਤੁਸੀਂ ਜਾਂਚ ਲਈ ਪੂਰੀ ਤਰਾਂ ਤੰਦਰੁਸਤ ਨਹੀਂ ਹੋ, ਤਾਂ ਅਸੀਂ ਤੁਹਾਡੀ ਕੋਲੋਨੋਸਕੋਪੀ ਦੀ ਜਾਂਚ ਜਨਰਲ ਐਨੇਸਥੈਟਿਕ (ਬੇਹੋਸ਼ੀ ਦੀ ਦਵਾਈ) ਦੇ ਕੇ ਕਰਾਂਗੇ।

Colonoscopy

ਕੋਲੋਨੋਸਕੋਪੀ

ਕੋਲੋਨੋਸਕੋਪੀ NHS ਬਾਊਲ ਕੈਂਸਰ ਸਕ੍ਰੀਨਿੰਗ ਸੈਂਟਰਾਂ ਤੇ ਕੀਤੀ ਜਾਂਦੀ ਹੈ, ਆਮਤੌਰ ਤੇ ਹੱਸਪਤਾਲਾਂ ਵਿਚ। ਇਕ ਕੋਲੋਨੋਸਕੋਪਿਸਟ (ਇਹ ਕੋਲੋਨੋਸਕੋਪੀ ਵਿਚ ਇਕ ਮਾਹਰ ਸਿਖਲਾਈ ਹਾਸਲ ਕੀਤਾ ਵਿਅਕਤੀ ਹੁੰਦਾ ਹੈ) ਜੋ ਜਾਂਚ ਕਰਦਾ ਹੈ। ਕੋਲੋਨੋਸਕੋਪਿਸਟ ਇਕ ਪਤਲੀ ਲਚਕੀਲੀ ਟਯੂਬ ਜਿਹਦੇ ਮੁਹਰੇ ਛੋਟਾ ਕੈਮਰਾ ਹੁੰਦਾ ਹੈ ਤੁਹਾਡੇ ਅੰਦਰ ਬਾਉਲ ਦੇ ਰਸਤੇ ਅੰਦਰ ਪਾਂਦਾ ਹੈ। Colonoscopy can find bowel cancer. ਇਹ ਪੌਲਿਪਸ ਦਾ ਪਤਾ ਲਗਾਂਦਾ ਹੈ, ਜੋ ਇਨ੍ਹਾਂ ਨੂੰ ਆਮਤੌਰ ਤੇ ਕੈਂਸਰ ਵਿਚ ਬਦਲਣ ਤੋਂ ਰੋਕਦਾ ਹੈ। ਕੋਲੋਨੋਸਕੋਪੀ ਆਮਤੌਰ ਤੇ 30 ਤੋਂ ਲੈ ਕੇ 45 ਮਿਨਟਾਂ ਦੀ ਹੁੰਦੀ ਹੈ ਹਾਲਾਂਕਿ ਪੂਰੀ ਅਪਾਇੰਟਮੈਂਟ ਤਕਰੀਬਨ 2 ਘੰਟੇ ਲੈਂਦੀ ਹੈ।

Before your colonoscopy

ਤੁਹਾਡੀ ਕੋਲੋਨੋਸਕੋਪੀ ਤੋਂ ਪਹਿਲਾਂ

SSP ਤੁਹਾਨੂੰ ਖਾਣੇਆਂ ਦੀ ਇਕ ਲਿਸਟ ਦੇ ਸਕਦਾ ਹੈ ਜਿਹੜੇ ਕੋਲੋਨੋਸਕੋਪੀ ਤੋਂ ਪਹਿਲਾਂ ਤੁਹਾਨੂੰ ਕਈ ਦਿਨਾਂ ਤਾਈਂ ਬੰਦ ਕਰਨੇ ਹੋਣਗੇ। ਉਹ ਤੁਹਾਨੂੰ ਇਕ ਦਵਾਈ ਵੀ ਦੇਣਗੇ ਜਿਸ ਨਾਲ ਤੁਹਾਡਾ ਢਿਡ ਖਾਲੀ ਹੋ ਜਾਵੇ (ਇਕ ਇਕ ਬੜੀ ਤੇਜ਼ ਦਵਾਈ – ਲੈਕਸੇਟਿਫ਼ ਹੈ)। ਤੁਹਾਡਾ ਹਾਜ਼ਮਾਂ ਖਾਲੀ ਹੋਣਾ ਚਾਹੀਦਾ ਹੈ ਤਾਂਕਿ ਕੋਲੋਨੋਸਕੋਪਿਸਟ ਹਾਜ਼ਮੇਂ ਦੀ ਪਰਤ ਸਾਫ਼ ਤਰਾਂ ਵਿਖਾਈ ਦੇਵੇ। ਜਦੋਂ ਤੁਸੀਂ ਦਵਾਈ ਲੈਂਦੇ ਹੋ ਇਹ ਤੁਹਾਡੀ ਅਪਾਇੰਟਮੈਂਟ ਦੇ ਸਮੇਂ ਤੇ ਨਿਰਭਰ ਕਰਦਾ ਹੈ। SSP ਤੁਹਾਨੂੰ ਲਿਖਤ ਹਿਦਾਇਤਾਂ ਦਵੇਗਾ। ਕਿਰਪਾ ਕਰ ਕੇ ਇਨ੍ਹਾਂ ਨੂੰ ਧਿਆਨ ਦੇ ਨਾਲ ਪੜ੍ਹੋ। ਇਹ ਜ਼ਰੂਰੀ ਹੈ ਕਿ ਤੁਸੀਂ ਦਵਾਈ ਹਿਦਾਇਤਾਂ ਨਾਲ ਲਵੋਂ। ਇਹਦੇ ਨਾਲ ਟੱਟੀਆਂ ਲੱਗਣਗੀਆਂ, ਇਸ ਲਈ ਤੁਹਾਨੂੰ ਟੌਇਲੈਟ ਦੇ ਨੇੜੇ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ਾਂਤ ਕਰਨ ਦੀ ਦਵਾਈ (ਸੈਡੇਟਿਵ) ਦੀ ਚੌਣ ਕਰੋਂ ਤਾਂ ਤੁਹਾਡੀ ਕੋਲੋਨੋਸਕੋਪੀ ਤੋਂ ਬਾਅਦ ਤੁਹਾਨੂੰ ਘਰ ਲੈ ਜਾਣ ਲਈ ਕਿਸੇ ਵਿਅਕਤੀ ਦੀ ਇੰਤਜਾਮ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਤੁਹਾਨੂੰ ਚੱਕਰ ਆ ਸਕਦੇ ਹਨ। SSP ਇਸ ਬਾਰੇ ਤੁਹਾਡੇ ਨਾਲ ਤੁਹਾਡੀ ਅਪਾਇੰਟਮੈਂਟ ਤੇ ਗੱਲ ਕਰੇਗਾ।

Having your colonoscopy

ਕੋਲੋਨੋਸਕੋਪੀ ਦਾ ਕੀਤਾ ਜਾਣਾ

ਜਦੋਂ ਤੁਸੀਂ ਤੁਹਾਡੀ ਅਪਾਇੰਟਮੈਂਟ ਤੇ ਪਹੁੰਚੋਂਗੇ ਤਾਂ ਤੁਸੀਂ ਨਰਸਾਂ ਅਤੇ ਡਾਕਟਰਾਂ ਦੇ ਨਾਲ ਕਿਸੇ ਵੀ ਚਿੰਤਾ ਜਾਂ ਸਵਾਲ ਬਾਰੇ ਗੱਲ ਕਰ ਸਕੁੰਗੇ ਜੋ ਤੁਹਾਡੇ ਕੋਲ ਹੋਣ। ਅਸੀਂ ਤੁਹਾਨੂੰ ਬਿਸਤਰੇ ਤੇ ਖਬੀ ਵੱਖ ਲੈ ਕੇ ਲੰਮੇਂ ਪੈ ਜਾਣ ਲਈ ਕਹਾਂਗੇ ਜਿਥੇ ਤੁਹਾਡੇ ਗੋਡੇ ਹਲਕੇ ਤੌਰ ਤੇ ਮੁੜੇ ਹੋਣਗੇ। ਅਸੀਂ ਤੁਹਾਨੂੰ ਦਰਦਨਾਸ਼ਕ ਦਵਾਈ ਦੇ ਸਕਦੇ ਹਾਂ। ਅਸੀਂ ਤੁਹਾਨੂੰ ਸ਼ਾਂਤ ਕਰਨ ਦੀ ਦਵਾਈ (ਸੈਡੇਟਿਵ) ਵੀ ਦੇ ਸਕਦੇ ਹਾਂ। ਇਹਨੂੰ ਲੈਣਾ ਨਾ ਲੈਣਾ ਇਹ ਤੁਹਾਡੀ ਚੌਣ ਤੇ ਹੈ। ਇਹ ਆਮਤੌਰ ਤੇ ਨਾੜੀ ਵਿਚ ਇਕ ਇੰਜੈਕਸ਼ਨ ਹੁੰਦਾ ਹੈ ਤੁਹਾਡੀ ਬਾਂਹ ਵਿਚ ਦਿੱਤਾ ਜਾ ਸਕਦਾ ਹੈ ਜਾਂ ਕੁਝ ਦਰਦ ਤੋਂ ਆਰਾਮ ਦੇਣ ਲਈ ਸਾਹ ਲੈਣ ਦੀ ਗੈਸ ਹੰਦੀ ਹੈ। ਇਹ ਤੁਹਾਨੂੰ ਆਰਾਮ ਦੇਣ ਕੋਲੋਨੋਸਕੋਪੀ ਨੂੰ ਆਰਾਦੇਹ ਬਣਾਨ ਲਈ ਹੈ। ਸੈਡੇਟਿਵ ਤੋਂ ਬਾਅਦ, ਤੁਹਾਨੂੰ ਹੇਠ ਲਿਖੇ ਨਹੀਂ ਕਰਨੇ ਚਾਹੀਦੇ ਹਨ: • ਬਾਅਦ ਵਿਚ ਘਰ ਡ੍ਰਾਈਵ ਕਰ ਕੇ ਨਹੀਂ ਜਾਣਾ ਚਾਹੀਦਾ ਹੈ (ਤੁਹਾਨੂੰ ਘਰ ਲੈ ਜਾਣ ਲਈ ਕੋਈ ਵਿਅਕਤੀ ਹੋਣਾ ਚਾਹੀਦਾ ਹੈ) • 24 ਘੰਟਿਆਂ ਲਈ ਸ਼ਰਾਬ ਨਹੀਂ ਪੀਣੀ ਚਾਹੀਦੀ ਹੈ • 24 ਘੰਟਿਆਂ ਲਈ ਮਸ਼ੀਨਰੀ ਨਹੀਂ ਚਲਾਣੀ ਚਾਹੀਦੀ ਹੈ ਇਕ ਕੋਲੋਨੋਸਕੋਪਿਸਟ ਤੁਹਾਡੀ ਕੋਲੋਨੋਸਕੋਪੀ ਕਰੇਗਾ। 1. ਕੋਲੋਨੋਸਕੋਪਿਸਟ ਇਕ ਕੋਲੋਨੋਸਕੋਪ (ਪਤਲੀ ਲਚਕੀਲੀ ਟਯੂਬ) ਤੁਹਾਡੀ ਵੱਡੀ ਆੰਤ ਵਿਚ ਪਿਛਲੇ ਪਾਸੇਉਂ (ਰੈਕਟਮ) ਅੰਦਰ ਪਾਣਗੇ। 2. ਉਹ ਫਿਰ ਹਲਕੇ ਨਾਲ ਨੁਕਸਾਨ ਨਾ ਦੇਣ ਵਾਲੀ ਕੁਝ ਕਾਰਬਨ ਡਾਏ ਓਕਸਾਈਡ ਗੈਸ ਇੰਦਰ ਪਾਣਗੇ। ਇਸ ਨਾਲ ਹਾਜ਼ਮੇਂ ਦਾ ਰਸਤਾ ਖੁਲ ਜਾਵੇਗਾ ਤਾਂਕਿ ਤੁਸੀਂ ਅੰਦਰ ਦੀ ਪਰਤ ਨੂੰ ਸਾਫ਼ ਤੌਰ ਤੇ ਦੇਖ ਸਕੋਂ। ਇਸ ਨਾਲ ਅਫਾਰਾ ਹੋਣ ਜਾਂ ਵੱਟ ਪੈਣ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। 3. ਕੋਲੋਨੋਸਕੋਪ ਤੇ ਜੋ ਕੈਮਰਾ ਹੈ ਉਹ ਤੁਹਾਡੇ ਬਾਊਲ (ਹਾਜ਼ਮੇ ਦੇ ਰਸਤੇ) ਨੂੰ ਸਕ੍ਰੀਨ ਤੇ ਵਿਖਾਏਗਾ। ਜੇਕਰ ਤੁਹਾਨੂੰ ਕੋਈ ਦਰਦ ਹੋਵੇ, ਤਾਂ ਕੋਲੋਨੋਸਕੋਪਿਸਟ ਨੂੰ ਦੱਸੋ। ਉਹ ਜੋ ਕੁਝ ਕਰ ਰਹੇ ਹੋਣਗੇ ਉਹ ਉਸਨੂੰ ਬਦਲ ਦੇਣਗੇ ਜਿਸ ਨਾਲ ਤੁਹਾਨੂੰ ਜਿਨ੍ਹਾਂ ਵੀ ਹੋ ਸਕੇ ਆਰਾਮਦੇਹ ਬਣਾ ਸਕਨ .

After your colonoscopy

ਤੁਹਾਡੀ ਕੋਲੋਨੋਸਕੋਪੀ ਤੋਂ ਬਾਅਦ

ਕੋਲੋਨੋਸਕੋਪਿਸਟ ਜਾਂ SSP ਤੁਹਾਨੂੰ ਦਸੇਗਾ ਕਿ ਜੇਕਰ ਉਨ੍ਹਾਂ ਨੇ ਕੋਈ ਪੌਲਿਪਸ ਜਾਂ ਅੰਦਰ ਦੀ ਪਰਤ (ਲਾਈਨਿੰਗ – ਬਾਯੋਪਸਿਸ) ਤੇ ਟੁਕੜੇ ਲਿਤੇ ਹਨ। ਜੇਕਰ ਉਨ੍ਹਾਂ ਨੇ ਲਿਤੇ ਹਨ, ਤਾਂ ਇਕ ਪੈਥੌਲੋਜਿਸਟ ਉਨ੍ਹਾਂ ਦੀ ਜਾਂਚ ਕਰੇਗਾ ਅਤੇ ਫਿਰ ਅਸੀਂ ਤੁਹਾਨੂੰ 2 ਹਫ਼ਤਿਆਂ ਵਿਚਕਾਰ ਇਨ੍ਹਾਂ ਦੇ ਨਤੀਜਿਆਂ ਬਾਰੇ ਦਸਾਂਗੇ। ਅਸੀਂ ਤੁਹਾਡੇ ਜੀ.ਪੀ. ਨੂੰ ਤੁਹਾਡੇ ਨਤੀਜਿਆਂ ਦੀ ਕਾਪੀ ਵੀ ਭੇਜਾਂਗੇ। ਜੇਕਰ ਤੁਸੀਂ 2 ਹਫ਼ਤਿਆਂ ਬਾਅਦ ਨਤੀਜੇ ਹਾਸਲ ਨਹੀਂ ਕੀਤੇ ਤਾਂ ਕਿਰਪਾ ਕਰ ਕੇ ਸਾਡੀ ਹੈਲਪਲਾਈਨ ਦੇ ਇਸ ਨੰਬਰ ਤੇ ਸੰਪਰਕ ਕਰੋ 0800 707 60 60 ਜਾਂ ਤੁਹਾਡੇ ਜੀ.ਪੀ. ਨੂੰ ਸੰਪਰਕ ਕਰੋ। ਤੁਹਾਡੀ ਕੋਲੋਨੋਸਕੋਪੀ ਤੋਂ ਬਾਅਦ ਤੁਸੀਂ ਹੋ ਸਕਦਾ ਹੈ ਕਿ ਆਰਾਮਦਾਇਕ ਮਹਿਸੂਸ ਕਰੋਂ। ਤੁਸੀਂ ਪੂਰਾ ਦਿਨ ਕੰਮ ਜਾਂ ਦੂਜੀਆਂ ਵਚਨਬੱਧਤਾਵਾਂ ਤੋਂ ਖੁਲਾ ਰੱਖਣ ਦੀ ਕੋਸ਼ਸ਼ ਕਰ ਸਕਦੇ ਹੋ। ਕੋਲੋਨੋਸਕੋਪੀ ਤੋਂ ਬਾਅਦ, ਤੁਸੀਂ ਬੀਮਾਰ ਮਹਿਸੂਸ ਕਰ ਸਕਦੇ ਹੋ ਜਾਂ ਇਕ ਦਿਨ ਲਈ ਢਿਡ ਵਿਚ ਪੀੜ ਹੋ ਸਕਦੀ ਹੈ ਜਾਂ ਅਫਾਰਾ ਪੈ ਸਕਦਾ ਹੈ। ਤੁਹਾਡੀ ਟੱਟੀ ਵਿਚ ਖੂਨ ਵੀ ਆ ਸਕਦਾ ਹੈ। ਜੇਕਰ ਨਿਸ਼ਾਨੀਆਂ ਖ਼ਤਰਨਾਕ ਹੋਣ ਜਾਂ 2 ਦਿਨਾਂ ਵਿਚ ਖ਼ਤਮ ਨਾ ਹੋ ਜਾਣ, ਤਾਂ ਤੁਹਾਨੂੰ ਤੁਹਾਡੇ ਜੀ.ਪੀ. ਨੂੰ ਮਿਲਣਾ ਚਾਹੀਦਾ ਹੈ। ਤੁਸੀਂ ਸਕ੍ਰੀਨਿੰਗ ਸੈਂਟਰ ਨੂੰ ਵੀ ਸੰਪਰਕ ਕਰ ਸਕਦੇ ਹੋ ਜਿਥੇ ਤੁਸੀਂ ਆਪਣੀ ਕੋਲੋਨੋਸਕੋਪੀ ਕਰਵਾਈ ਸੀ।

Reliability of colonoscopy

ਕੋਲੋਨੋਸਕੋਪੀ ਦਾ ਭਰੋਸਾ

ਬਾਊਲ ਵਿਚ ਪੌਲਿਪਸ ਜਾਂ ਕੈਂਸਰ ਦਾ ਪਤਾ ਲਗਾਣ ਲਈ ਕੋਲੋਨੋਸਕੋਪੀ ਇਕ ਚੰਗੀ ਜਾਂਚ ਦਾ ਤਰੀਕਾ ਹੈ। ਪਰ ਥੋੜਾ ਜਿਹਾ ਮੌਕਾ ਹੈ (ਹਰ 100 ਕੋਲੋਨੋਸਕੋਪੀ ਦੀ ਜਾਂਚ ਵਿਚੋਂ 3) ਜਿਥੇ ਕੋਲੋਨੋਸਕੋਪੀ ਕੈਂਸਰ ਜਾਂ ਪੌਲਿਪ ਦਾ ਪਤਾ ਨਹੀਂ ਲਗਾ ਪਾਂਦਾ ਹੈ, ਉਹ ਬਾਅਦ ਵਿਚ ਕੈਂਸਰ ਬਨ ਜਾਂਦਾ ਹੈ। ਇਹ ਹੇਠ ਲਿਖੇ ਕਾਰਣਾਂ ਕਰ ਕੇ ਹੋ ਸਕਦਾ ਹੈ: • ਬਾਊਲ ਪੂਰੀ ਤਰਾਂ ਨਾਲ ਖਾਲੀ ਨਹੀਂ ਸੀ • ਕੋਲੋਨੋਸਕੋਪ ਨੂੰ ਬਾਊਲ ਦੇ ਆਲੇ-ਦੁਆਲੇ ਘੁਮਾਣਾਂ ਮੁਸ਼ਕਲ ਸੀ • ਬਹੁਤ ਹੀ ਘੱਟ ਹਾਲਤਾਂ ਵਿਚ, ਕੋਲੋਨੋਸਕੋਪਿਸਟ ਨੂੰ ਪੌਲਿਪ ਜਾਂ ਕੈਂਸਰ ਦਾ ਪਤਾ ਨਹੀਂ ਚਲਦਾ ਹੈ।

Risk of colonoscopy

ਕੋਲੋਨੋਸਕੋਪੀ ਦਾ ਖ਼ਤਰਾ

ਕਈ ਲੋਕਾਂ ਲਈ, ਕੋਲੋਨੋਸਕੋਪੀ ਬਿਲਕੁਲ ਸਿੱਧੀ ਹੁੰਦੀ ਹੈ। ਪਰ ਕਈ ਡਾਕਟਰੀ ਪੱਧਤੀਆਂ ਨਾਲ ਹੁੰਦਾ ਹੈ, ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਬਹੁਤ ਹੀ ਘੱਟ ਹਾਲਤਾਂ ਵਿਚ, ਕੋਲੋਨੋਸਕੋਪੀ ਬਾਊਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮੁਮਕਿਨ ਜਟਿਲਤਾਵਾਂ ਵਿਚ ਹੇਠ ਲਿਖੇ ਸ਼ਾਮਲ ਹਨ: • ਬਾਊਲ ਵਿਚ ਇਕ ਇਕ ਛੇਦ (ਪਰਫੋਰੇਸ਼ਨ) ਜੋ ਕੋਲੋਨੋਸਕੋਪ ਦੇ ਨਾਲ ਹੁੰਦਾ ਹੈ (ਤਕਰੀਬਨ 1700 ਵਿਚੋਂ 1); ਤਕਰੀਬਨ ਅੱਧੇ ਲੋਕੀ ਜਿਨ੍ਹਾਂ ਤੇ ਪਰਫੋਰੇਸ਼ਨ ਹੋਈ ਹੋਵੇ ਉਨ੍ਹਾਂ ਨੂੰ ਇਸਦੀ ਮਰੰਮਤ ਕਰਨ ਲਈ ਸਰਜਰੀ ਚਾਹੀਦੀ ਹੁੰਦੀ ਹੈ। • ਖੂਨ ਦਾ ਭਾਰੀ ਬਹਾਅ ਜਿਥੇ ਖੂਨ ਚੜਾਨਾ ਹੋਵੇ (ਤਕਰੀਬਨ 2,400 ਵਿਚੋਂ 1) ਜੇਕਰ ਤੁਹਾਨੂੰ ਖੂਨ ਦਾ ਬਹਾਅ ਹੈ ਜਿਹਨੂੰ ਰੋਕਣ ਵਿਚ ਮੁਸ਼ਕਲਾਂ ਹੋ ਰਹੀਆਂ ਹੋਣ ਜਾਂ ਬਾਊਲ ਵਿਚ ਇਕ ਛੇਦ ਹੋਵੇ ਜਿਹਨੂੰ ਸਰਜਰੀ ਦੀ ਲੋੜ ਹੋਵੇ, ਉਸ ਹਾਲਤ ਵਿਚ ਅਸੀਂ ਤੁਹਾਨੂੰ ਹੱਸਪਤਾਲ ਵਿਚ ਸਿੱਧੇ ਭਰਤੀ ਕਰਾਂਗੇ। ਬਹੁਤ ਹੀ ਘੱਟ ਹਾਲਤਾਂ ਵਿਚ, ਕੋਲੋਨੋਸਕੋਪੀ ਨਾਲ ਜਟਿਲਤਾਵਾਂ ਕਰ ਕੇ ਮੌਤ ਵੀ ਹੋ ਸਕਦੀ ਹੈ। ਫਿਰ ਵੀ, 20,085 ਕੋਲੋਨੋਸਕੋਪੀ ਦਾ ਨੈਸ਼ਨਲ ਆਡਿਟ 2011 ਵਿਚ ਕਰਾਇਆ ਗਿਆ, ਕੋਈ ਵੀ ਮੌਤ ਰਿਕਾਰਡ ਨਹੀਂ ਕੀਤੀ ਗਈ ਸੀ .

Results

ਨਤੀਜੇ

ਕੋਈ ਵੀ ਪੌਲਿਪਸ ਜਾਂ ਛੋਟੇ ਪੌਲਿਪਸ ਜਿਨ੍ਹਾਂ ਨੂੰ ਕਿਸੇ ਇਲਾਜ ਦੀ ਲੋੜ ਨਹੀਂ ਹੈ: ਜੇਕਰ ਕੋਈ ਪੌਲਿਪਸ ਜਾਂ ਸਿਰਫ਼ ਛੋਟੇ ਪੌਲਿਪਸ ਜਿਹੜੇ ਹੋ ਸਕਦਾ ਹੈ ਕਿ ਕੈਂਸਰ ਵਿਚ ਬਦਲ ਜਾਣ ਪਾਏ ਜਾਣ ਤਾਂ ਇਸ ਸਮੇਂ ਤੇ ਕਿਸੇ ਵੀ ਜਾਂਚ ਦੀ ਜ਼ਰੂਰਤ ਨਹੀਂ ਹੈ। ਅਸੀਂ ਤੁਹਾਨੂੰ ਬਾਊਲ ਸਕ੍ਰੀਨਿੰਗ ਕਲੋਨੋਸਕੋਪੀ ਰਾਹੀਂ 2 ਸਾਲਾਂ ਦੇ ਸਮੇਂ ਤੇ ਸੱਦਾ ਦੇਵਾਂਗੇ ਜੇਕਰ ਤੁਸੀਂ ਹਾਲੇ ਵੀ ਉਸ ਸਮੇਂ 75 ਸਾਲ ਦੀ ਉਮਰ ਦੇ ਹੋਵੋਂ। ਪੌਲਿਪਸ ਜਾਂ ਦੂਜੀਆਂ ਗੱਲਾਂ ਦਾ ਪਤਾ ਲਗਾਇਆ ਜਾਣਾ: ਕੋਲੋਨੋਸਕੋਪੀ ਦੌਰਾਨ ਬਰੀਕ ਤਾਰ ਦੇ ਲੂਪ ਦੇ ਨਾਲ ਕੋਲੋਨੋਸਕੋਪ ਦੇ ਰਾਹੀਂ ਆਮਤੌਰ ਤੇ ਅਸੀਂ ਛੋਟੇ ਪੌਲਿਪਸ ਨੂੰ ਬਿਨਾਂ ਕਿਸੇ ਦਰਦ ਦੇ ਕਢਦੇ ਹਾਂ। ਕੋਲੋਨੋਸਕੋਪਿਸਟ ਬਾਊਲ ਦੀ ਪਰਤ ਦਾ ਛੋਟੇ ਟੁਕੜੇ (ਬਾਯੋਪਸੀ) ਲੈਂਦਾ ਹੈ ਜਿਹਦੇ ਨਾਲ ਉਹ ਇਸ ਨੂੰ ਮਾਈਕ੍ਰੋਸਕੋਪ ਦੇ ਹੇਠਾਂ ਵੇਖਿਆ ਜਾ ਸਕੇ। ਜਦੋਂ ਤੱਕ ਤੁਸੀਂ ਖੇਤਰ ਦੀ ਜਾਂਚ ਕਰਨ ਦੀ ਜ਼ਰੂਰਤ ਕਰੋਂ (ਉਸ ਹਿੱਸੇ ਦੀ ਜਾਂਚ ਕਰਨੀ ਜਿਥੇ ਪੌਲਿਪ ਕਢਿਆ ਗਿਆ ਸੀ) ਤੁਹਾਨੂੰ ਬਾਊਲ ਕੈਂਸਰ ਦੀ ਕੋਲੋਨੋਸਕੋਪੀ ਰਾਹੀਂ 2 ਸਾਲਾਂ ਦੇ ਸਮੇਂ ਵਿਚ ਸੱਦਿਆ ਜਾਵੇਗਾ ਜੇਕਰ ਤੁਸੀਂ ਉਸ ਸਮੇਂ ਤੱਕ ਹਾਲੇ ਵੀ 75 ਸਾਲ ਦੀ ਉਮਰ ਤੋਂ ਘੱਟ ਹੋਵੋਂਗੇ।
ਪੌਲਿਪਸ ਨੂੰ ਕਢੇ ਜਾਣ ਦੀ ਲੋੜ ਹੈ: ਕੁਝ ਪੌਲਿਪਸ (ਜਿਨ੍ਹਾਂ ਨੂੰ ਏਡੇਨੌਮਾਸ) ਕਾਫੀ ਹੱਦ ਤੱਕ ਕੈਂਸਰ ਵਿਚ ਬਦਲ ਸਕਦੇ ਹਨ ਜੇਕਰ ਇਨ੍ਹਾਂ ਨੂੰ ਕਢਿਆ ਨਹੀਂ ਗਿਆ। ਇਹ ਪੌਲਿਪਸ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਕੋਲੋਨੋਸਕੋਪ ਰਾਹੀਂ ਕਢਿਆ ਜਾਣਾ ਮੁਸ਼ਕਲ ਹੋਵੇ। ਜੇਕਰ ਸਾਨੂੰ ਇਨ੍ਹਾਂ ਵਚੋਂ ਕਿਸੇ ਇਕ ਕਿਸਮ ਦੇ ਪੌਲਿਪ ਦਾ ਪਤਾ ਚਲੇ ਤਾਂ ਤੁਹਾਨੂੰ ਸਰਜਰੀ ਦੀ ਲੋੜ ਹੋਵੇਗੀ ਜਾਂ ਅਗਲੀ ਤਾਰੀਖ਼ ਤਾਈਂ ਵਿਸ਼ੇਸ਼ਗ ਕੋਲੋਨੋਸਕੋਪੀ ਦੀ ਲੋੜ ਹੋਵੇ। ਬਾਊਲ ਕੈਂਸਰ: ਜੇਕਰ ਕੈਂਸਰ ਪਾਇਆ ਗਿਆ ਤਾਂ ਅਸੀਂ ਤੁਹਾਨੂੰ ਮਾਹਰਾਂ ਦੀ ਇਕ ਟੀਮ ਦੇ ਹਵਾਲੇ ਭੇਜਾਂਗੇ ਜੋ ਤੁਹਾਡੀ ਦੇਖਭਾਲ ਕਰੇਗਾ। ਮੁੱਖ ਇਲਾਜ ਬਾਊਲ ਕੈਂਸਰ ਦਾ ਸਰਜਰੀ ਹੈ। ਕੁਝ ਹਾਲਤਾਂ ਵਿਚ, ਮਾਹਰ ਤੁਹਾਨੂੰ ਕੀਮੋਥੈਰੇਪੀ, ਇਮਯੁਨੋਥੈਰੇਪੀ ਜਾਂ ਰੇਡਿਉਥੈਰੇਪੀ ਪੇਸ਼ ਕਰ ਸਕਦੇ ਹਨ। ਜੋ ਬਾਊਲ ਕੈਂਸਰ ਪਾਏ ਗਏ ਉਨ੍ਹਾਂ ਸਾਰਿਆਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਹੈ। ਪਰ ਹਰ 100 ਲੋਕਾਂ ਲਈ ਜਿਨ੍ਹਾਂ ਦਾ ਬਾਊਲ ਕੈਂਸਰ ਛੇਤੀ ਪਤਾ ਕੀਤਾ ਗਿਆ ਹੈ, 90 ਤੋਂ ਉੱਤੇ ਦੀ ਉਮਰ ਦੇ ਹਾਲੇ ਵੀ 5 ਸਾਲ ਬਾਅਦ ਜਿੰਦਾ ਹਨ।* * ਆਫਿਸ ਆਵ ਨੈਸ਼ਨਲ ਸਟੈਟਿਕਟਿਕਸ ‘ਕੈਂਸਰ ਸਰਵਾਈਵਲ ਇੰਨ ਇੰਗਲੈਂਡ – ਬਾਲਗ ਲਈ ਬੀਮਾਰੀ ਦਾ ਪਤਾ ਲਗਾਇਆ ਗਿਆ’, ਅਗਸਤ 2019 ਨੂੰ ਜਾਰੀ ਕੀਤਾ ਗਿਆ। ਇਨ੍ਹਾਂ ਥਾਵਾਂ ਤੇ ਉਪਲਬਧ ਹੈ: Cancer survival in England - adults diagnosed - Office for National Statistics (ons.gov.uk)

Bowel cancer symptoms

ਬਾਊਲ ਕੈਂਸਰ ਦੀਆਂ ਨਿਸ਼ਾਨੀਆਂ

ਕੋਲੋਨੋਸਕੋਪੀ ਦਾ ਕੀਤਾ ਜਾਣਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਹੈ ਕਿ ਤੁਹਾਨੂੰ ਬਾਊਲ ਕੈਂਸਰ ਨਹੀਂ ਹੈ ਜਾਂ ਕਿ ਇਹ ਭਵਿੱਖ ਵਿਚ ਨਹੀਂ ਹੋ ਸਕਦਾ ਹੈ। ਇਹ ਹਾਲੇ ਵੀ ਮੁਮਕਿਨ ਹੈ ਕਿ ਬਾਊਲ ਕੈਂਸਰ ਹੋ ਜਾਵੇ ਉਸ ਹਾਲਤ ਵਿਚ ਵੀ ਜਦੋਂ ਤੁਸੀਂ ਹੇਠ ਲਿਖੇ ਹਾਸਲ ਕੀਤੇ ਹੋਣ: • ਕੋਲੋਨੋਸਕੋਪੀ ਤੇ ਕਿਸੇ ਵੀ ਪੌਲਿਪ ਦਾ ਪਤਾ ਨਹੀਂ ਲਗਾ • ਛੋਟੇ ਪੌਲਿਪਸ ਜਿਨ੍ਹਾਂ ਦਾ ਪਤਾ ਲਗਾਇਆ ਗਿਆ ਹੈ ਉਨ੍ਹਾਂ ਦਾ ਕਢਿਆ ਜਾਣਾ ਜ਼ਰੂਰੀ ਨਹੀਂ ਸੀ • ਛੋਟੇ ਪੌਲਿਪਸ ਜਿਨ੍ਹਾਂ ਦਾ ਪਤਾ ਲਗਾ ਉਹ ਸਾਡੇ ਰਾਹੀਂ ਕਢੇ ਗਏ ਇਹ ਮਹੱਤਵਪੂਰਣ ਹੈ ਕਿ ਬਾਊਲ ਕੈਂਸਰ ਦੀਆਂ ਨਿਸ਼ਾਨੀਆਂ ਦਾ ਪਤਾ ਰਹੇ। ਇਸ ਵਿਚ ਹੇਠ ਲਿਖੇ ਸ਼ਾਮਲ ਹਨ: • ਮੱਲ (ਟੱਟੀ) ਵਿਚ ਖੂਨ ਵੇਖਿਆ ਜਾਣਾ • ਢਿਲੇ ਮੱਲ, ਬਾਰ-ਬਾਰ ਟੌਇਲੈਟ ਜਾਣਾ (ਪੇਚਿਸ ਹੋਣੇ) ਅਤੇ/ਜਾਂ ਕਬਜ਼ ਹੋਣੀ • ਇਕ ਦਰਦ ਜਾਂ ਤੁਹਾਡੇ ਢਿਡ ਦੇ ਖੇਤਰ ਵਿਚ ਕੋਈ ਲੰਪ ਹੋਵੇ • ਆਮਤੌਰ ਨਾਲੋਂ ਕੁਝ ਸਮੇਂ ਲਈ ਥਕਾਵਟ ਮਹਿਸੂਸ ਕੀਤੀ ਜਾਵੇ • ਬਿਨਾਂ ਕਿਸੇ ਵੀ ਕਾਰਣ ਵਜੋਂ ਵਜ਼ਨ ਦਾ ਘੱਟਨਾ ਕਿਰਪਾ ਕਰ ਕੇ ਯਾਦ ਰਹੇ ਕਿ ਇਹ ਨਿਸ਼ਾਨੀਆਂ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਬਾਊਲ ਕੈਂਸਰ ਹੈ। ਪਰ ਜੇਕਰ ਇਹ ਨਿਸ਼ਾਨੀਆਂ 3 ਹਫ਼ਤਿਆਂ ਜਾਂ ਵਧ ਦੇ ਸਮੇਂ ਲਈ ਹੋਣ, ਤਾਂ ਕਿਰਪਾ ਕਰ ਕੇ ਤੁਹਾਡੇ ਜੀ.ਪੀ. ਦੇ ਨਾਲ ਗੱਲ ਕਰੋ। ਇਹ ਜ਼ਰੂਰੀ ਹੈ ਕਿ ਤੁਸੀਂ ਇਹ ਕਰੋਂ ਜੇਕਰ ਤੁਸੀਂ ਹਾਲ ਹੀ ਵਿਚ ਕੋਈ ਕਲੋਨੋਸਕੋਪੀ ਕਰਾਈ ਹੈ ਜਾਂ ਕੁਝ ਮਹੀਨਿਆਂ ਵਿਚ ਤੁਹਾਡੀ ਕੋਲੋਨੋਸਕੋਪੀ ਹੋਣ ਵਾਲ ਹੈ। ਬਾਊਲ ਕੈਂਸਰ ਸਕ੍ਰੀਨਿੰਗ ਕੋਈ ਜਾਂਚ ਨਹੀਂ ਹੈ ਜਦੋਂ ਤੁਹਾਨੂੰ ਨਿਸ਼ਾਨੀਆਂ ਹੋਣ।

Further support

ਵਧ ਸਮਰਥਨ

ਐਨ.ਐਚ.ਐਸ. ਬਾਊਲ ਕੈਂਸਰ ਸਕ੍ਰੀਨਿੰਗ ਬਾਰੇ ਪ੍ਰੋਗ੍ਰਾਮ ਵਧੇਰੇ ਜਾਣਕਾਰੀ ਲਈ ਕਿਰਪਾ ਕਰ ਕੇ ਸਾਡੇ ਮੁਫ਼ਤ ਹੈਲਪਲਾਈਨ ਦੇ ਨੰਬਰ 0800 707 60 60 ਤੇ ਕਾਲ ਕਰੋ। ਤੁਸੀਂ ਹੇਠ ਲਿਖੇ ਵੀ ਕਰ ਸਕਦੇ ਹੋ: • ਤੁਹਾਡੇ ਜੀ.ਪੀ. ਦੇ ਨਾਲ ਗੱਲ ਕਰੋ • ਤੁਹਾਡੀ ਜੈਨੈਟਿਕਸ ਟੀਮ ਨਾਲ ਗੱਲ ਕਰੋ • ਇਸ ਵੈਬਸਾਈਟ ਨੂੰ ਦੇਖੋ www.nhs.uk/bowel • visit www.lynch-syndrome-uk.org • visit www.bowelcanceruk.org • visit Lynch Syndrome information - RM Partners ਜੇਕਰ ਤੁਸੀਂ 75 ਸਾਲ ਦੀ ਉਮਰ ਤੋਂ ਵਧ ਹੋ ਅਤੇ ਤੁਹਾਨੂੰ ਲਿੰਚ ਸਿੰਡ੍ਰਮ ਨਾਲ ਪਤਾ ਲਗਾਇਆ ਗਿਆ ਹੈ, ਤੁਸੀਂ ਸਕ੍ਰੀਨਿੰਗ ਦੀ ਜਾਂਚ ਹਰ 2 ਸਾਲਾਂ ਬਾਅਦ ਇਸ ਹੈਲਪਲਾਈਨ ਦੇ ਨੰਬਰ ਤੇ ਕਾਲ ਕਰ ਕੇ ਬੇਨਤੀ ਕਰ ਸਕਦੇ ਹੋ 0800 707 60 60.

ਜੇਕਰ ਤੁਸੀਂ ਸਮਝਦੇ ਹੋ ਕਿ ਤੁਹਾਡਾ ਕੋਲੋਨੋਸਕੋਪੀ ਕਰਾਣ ਦਾ ਸਮਾਂ ਹੈ ਪਰ ਤੁਹਾਨੂੰ ਸੱਦਾ ਨਹੀਂ ਮਿਲਿਆ ਹੈ ਤਾਂ ਕਿਰਪਾ ਕਰ ਕੇ ਮਦਦਲਾਈਨ 0800 707 60 60 ਤੇ ਕਾਲ ਕਰੋ

Privacy statement

ਗੋਪਨੀਅਤਾ ਬਾਰੇ ਬਿਆਨ

The NHS ਸਕ੍ਰੀਨਿੰਗ ਪ੍ਰੌਗ੍ਰਾਮਸ NHS ਤੋਂ ਨਿਜੀ ਜਾਣਕਾਰੀ ਦੀ ਵਰਤੋਂ ਕਰਦਾ ਹੈ ਜਿਸ ਨਾਲ ਤੁਹਾਨੂੰ ਸਹੀ ਸਮੇਂ ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾ ਸਕੇ। NHS England ਤੁਹਾਡੀ ਜਾਣਕਾਰੀ ਦੀ ਵਰਤੋਂ ਕਰਦਾ ਹੈ ਜਿਸ ਨਾਲ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਤੁਸੀਂ ਉੱਚੇ ਸਤਰ ਦੀ ਦੇਖ-ਭਾਲ ਪ੍ਰਾਪਤ ਕਰੋਂ ਅਤੇ ਸਕ੍ਰੀਨਿੰਗ ਪ੍ਰੋਗ੍ਰਾਮ ਵਿਚ ਸੁਧਾਰ ਹੋ ਸਕੇ। ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਤ ਕੀਤੀ ਜਾਂਦੀ ਹੈ ਇਸ ਬਾਰੇ ਪਤਾ ਲਗਾਣ ਲਈ, ਅਤੇ ਤੁਹਾਡੇ ਵਿਕਲਪ ਇਥੇ ਹਨ: www.gov.uk/phe/screening-data

ਪ੍ਰਕਾਸ਼ਿਤ 14 March 2023
ਪਿਛਲੀ ਵਾਰ ਅਪਡੇਟ ਕੀਤਾ ਗਿਆ 30 June 2023 + show all updates
  1. A British Sign Language (BSL) version of the video has been added

  2. Added translation

  3. Added translations and a HTML version of the Helping you decide leaflet

  4. Added translation