ਐੱਚ.ਪੀ.ਵੀ. (HPV) ਸਵੈ-ਜਾਂਚ ਕਿੱਟਾਂ: ਇਨ੍ਹਾਂ ਨੂੰ ਕਿਵੇਂ ਵਰਤਣਾ ਹੈ (Punjabi)
ਐੱਨ.ਐੱਚ.ਐੱਸ. ਦੇ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ ਵੱਲੋਂ ਮੁਹੱਈਆ ਕੀਤੀਆਂ ਗਈਆਂ ਐੱਚ.ਪੀ.ਵੀ. ਸਵੈ-ਜਾਂਚ ਕਿੱਟਾਂ ਦੀ ਵਰਤੋਂ ਕਰਨ ਦੇ ਨਿਰਦੇਸ਼।
Applies to England
ਦਸਤਾਵੇਜ਼
ਵੇਰਵੇ
ਐੱਨ.ਐੱਚ.ਐੱਸ. (ਨੈਸ਼ਨਲ ਹੈਲਥ ਸਰਵਿਸ) ਕੁਝ ਔਰਤਾਂ ਅਤੇ ਉਨ੍ਹਾਂ ਲੋਕਾਂ, ਜਿਨ੍ਹਾਂ ਦੇ ਸਰੀਰ ਵਿੱਚ ਬੱਚੇਦਾਨੀ ਦਾ ਮੂੰਹ ਹੈ, ਨੂੰ ਹਿਊਮਨ ਪੈਪੀਲੋਮਾਵਾਇਰਸ ਨਾਮਕ ਵਾਇਰਸ – ਜੋ ਐੱਚ.ਪੀ.ਵੀ. ਵੱਜੋਂ ਵੀ ਜਾਣਿਆ ਜਾਂਦਾ ਹੈ, ਦੀ ਵਿਕਲਪਿਕ ਜਾਂਚ ਲਈ ਐੱਚ.ਪੀ.ਵੀ. ਲਈ ਸਵੈ-ਜਾਂਚ ਦੀ ਪੇਸ਼ਕਸ਼ ਕਰ ਰਹੀ ਹੈ।
ਐੱਚ.ਪੀ.ਵੀ. ਇੱਕ ਆਮ ਵਾਇਰਸ ਹੈ ਅਤੇ ਆਮ ਤੌਰ ‘ਤੇ ਨੁਕਸਾਨ-ਰਹਿਤ ਹੁੰਦਾ ਹੈ, ਪਰ ਕੁਝ ਉੱਚ-ਜੋਖਮ ਵਾਲੀਆਂ ਕਿਸਮਾਂ ਤੁਹਾਡੇ ਲਈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ। ਤੁਸੀਂ ਨਿੱਜੀ ਤੌਰ ‘ਤੇ ਐੱਚ.ਪੀ.ਵੀ. ਲਈ ਸਵੈ-ਜਾਂਚ ਖੁਦ ਕਰ ਸਕਦੇ ਹੋ।