ਸੇਧ

ਸਮਾਜਿਕ ਰਿਹਾਇਸ਼ ਸੰਬੰਧੀ ਸ਼ਿਕਾਇਤਾਂ: ਚੀਜ਼ਾਂ ਨੂੰ ਸਹੀ ਕਰੋ

ਸਮਾਜਿਕ ਰਿਹਾਇਸ਼ ਭੈਅ-ਰਹਿਤ, ਸੁਰੱਖਿਅਤ ਅਤੇ ਚੰਗੀ ਤਰ੍ਹਾਂ ਵਿਵਸਥਿਤ ਹੋਣੀ ਚਾਹੀਦੀ ਹੈ। ਜੇਕਰ ਤੁਹਾਨੂੰ ਆਪਣੇ ਮਕਾਨ ਮਾਲਕ ਦੇ ਨਾਲ ਕੋਈ ਸਮੱਸਿਆ ਹੈ, ਤਾਂ ਹੁਣ ਚੀਜ਼ਾਂ ਨੂੰ ਠੀਕ ਕਰਨਾ ਵਧੇਰੇ ਅਸਾਨ ਹੋ ਗਿਆ ਹੈ।.

Applies to England

ਮੈਂ ਸ਼ਿਕਾਇਤ ਕਿਵੇਂ ਕਰਾਂ?

ਜੇਕਰ ਤੁਸੀਂ ਆਪਣੇ ਮਕਾਨ ਮਾਲਕ ਦੁਆਰਾ ਦਿੱਤੀ ਜਾਣ ਵਾਲੀ ਸੇਵਾ ਤੋਂ ਖੁਸ਼ ਨਹੀਂ ਹੋ, ਤਾਂ ਤੁਹਾਨੂੰ ਪਹਿਲਾਂ ਉਨ੍ਹਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ।

ਸ਼ਿਕਾਇਤਾਂ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ:

  • ਮੁਰੰਮਤ ਅਤੇ ਰੱਖ-ਰਖਾਓ
  • ਸਾਂਝੀਆਂ ਥਾਵਾਂ ਸੰਬੰਧੀ ਮੁੱਦੇ
  • ਸਿਹਤ ਅਤੇ ਸੁਰੱਖਿਆ ਸੰਬੰਧੀ ਮੁੱਦੇ
  • ਸਮਾਜ-ਵਿਰੋਧੀ ਵਿਵਹਾਰ
  • ਗਾਹਕ ਸੇਵਾ

ਬੇਫ਼ਿਕਰ ਰਹੋ, ਤੁਹਾਨੂੰ ਸ਼ਿਕਾਇਤ ਕਰਨ ਲਈ ਕੋਈ ਜੁਰਮਾਨਾ ਨਹੀਂ ਲੱਗਣਾ ਚਾਹੀਦਾ ਹੈ ਅਤੇ ਇਸਦਾ ਤੁਹਾਡੀ ਕਿਰਾਏਦਾਰੀ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ।

ਤੁਹਾਡੇ ਮਕਾਨ ਮਾਲਕ ਨੂੰ ਆਮ ਤੌਰ ‘ਤੇ ਉਨ੍ਹਾਂ ਦੀ ਸ਼ਿਕਾਇਤ ਪ੍ਰਕਿਰਿਆ ਦੇ 2 ਪੜਾਵਾਂ ਵਿੱਚੋਂ ਨਿਕਲਣਾ ਪਵੇਗਾ ਅਤੇ ਹਰੇਕ ਪੜਾਅ ਵਿੱਚ ਉਨ੍ਹਾਂ ਨੂੰ 10-20 ਕੰਮਕਾਜੀ ਦਿਨਾਂ ਵਿੱਚ ਜਵਾਬ ਦੇਣਾ ਹੁੰਦਾ ਹੈ।

ਸਹੀ ਤਰੀਕੇ ਨਾਲ ਸ਼ਿਕਾਇਤ ਕਿਵੇਂ ਕਰਨੀ ਹੈ ਇਸ ਸੰਬੰਧੀ ਸਲਾਹ ਇਸ ਮਾਰਗਦਰਸ਼ਨ ਵਿੱਚ ਪਾਈ ਜਾ ਸਕਦੀ ਹੈ।

ਮੈਂ ਸ਼ਿਕਾਇਤ ਕਰ ਦਿੱਤੀ ਹੈ, ਪਰ ਮੈਂ ਜਵਾਬ ਤੋਂ ਖੁਸ਼ ਨਹੀਂ ਹਾਂ

ਜੇਕਰ ਤੁਸੀਂ ਆਪਣੇ ਮਕਾਨ ਮਾਲਕ ਦੇ ਜਵਾਬ ਤੋਂ ਖੁਸ਼ ਨਹੀਂ ਹੋ ਤਾਂ ਤੁਸੀਂ ਹਾਊਸਿੰਗ ਲੋਕਪਾਲ ਨੂੰ ਸ਼ਿਕਾਇਤ ਕਰ ਸਕਦੇ ਹੋ। ਹਾਊਸਿੰਗ ਲੋਕਪਾਲ ਉਚਿਤ ਤਰੀਕੇ ਨਾਲ ਅਤੇ ਬਿਨਾਂ ਕਿਸੇ ਪੱਖਪਾਤ ਦੇ ਤਫ਼ਤੀਸ਼ ਕਰੇਗਾ।

ਲੱਭੋ ਹਾਊਸਿੰਗ ਲੋਕਪਾਲ ਨੂੰ ਆਪਣੀ ਸ਼ਿਕਾਇਤ ਕਿਵੇਂ ਭੇਜਣੀ ਹੈ

ਇਸ ਤੋਂ ਇਲਾਵਾ, ਤੁਸੀਂ ਆਪਣੇ MP ਨੂੰ, councillor, ਜਾਂ ਟੈਲੇਂਟ ਪੈਨਲ ਨਾਲ ਸੰਪਰਕ ਕਰ ਸਕਦੇ ਹੋ ਜੋ ਸਮੱਸਿਆ ਨੂੰ ਸੁਲਝਾਉਣ ਵਿੱਚ ਤੁਹਾਡੀ ਮਦਦ ਕਰੇਗਾ।

ਹਾਊਸਿੰਗ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਤਣਾਅਪੂਰਨ ਹੋ ਸਕਦਾ ਹੈ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਕਿਸੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ, ਤਾਂ ਤੁਸੀਂ NHS ਮਾਨਸਿਕ ਸਿਹਤ ਸੇਵਾਵਾਂ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਮਾਨਸਿਕ ਸਿਹਤ ਚੈਰਿਟੀ ਨਾਲ ਗੱਲਬਾਤ ਕਰ ਸਕਦੇ ਹੋ।

ਮੈਂ ਕਿਵੇਂ ਸ਼ਾਮਲ ਹੋ ਸਕਦਾ/ਸਕਦੀ ਹਾਂ ਅਤੇ ਸਰਕਾਰ ਸਮਾਜਿਕ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਹੋਰ ਕੀ ਕੁੱਝ ਕਰ ਰਹੀ ਹੈ?

ਅਸੀਂ ਕਾਰਵਾਈ ਕਰ ਰਹੇ ਹਾਂ ਤਾਂ ਜੋ ਰਿਹਾਇਸ਼ੀਆਂ ਦੀ ਆਵਾਜ਼ ਬੁਲੰਦ ਹੋ ਸਕੇ ਅਤੇ ਉਨ੍ਹਾਂ ਨੂੰ ਮਕਾਨ ਮਾਲਕਾਂ ਤੋਂ ਉਹ ਸਨਮਾਨ ਅਤੇ ਇੱਜ਼ਤ ਮਿਲ ਸਕੇ ਜਿਸਦੇ ਉਹ ਹੱਕਦਾਰ ਹਨ।

ਸਾਡੇ ਸੁਨੇਹੇ ਉੱਥੇ ਤੱਕ ਪਹੁੰਚਾਉਣ ਵਿੱਚ ਮਦਦ ਲਈ, ਅਸੀਂ ਚੀਜ਼ਾਂ ਨੂੰ ਸਹੀ ਕਰੋ ਪੋਸਟਰਾਂ, ਪੱਤਰਾਂ ਅਤੇ ਸੋਸ਼ਲ ਮੀਡੀਆਂ ਪੋਸਟਾਂ ਦੀ ਇੱਕ ਟੂਲਕਿਟ ਪ੍ਰਕਾਸ਼ਿਤ ਕੀਤੀ ਹੈ ਤਾਂ ਜੋ ਤੁਸੀਂ ਉਨ੍ਹਾਂ ਨੂੰ ਪ੍ਰਿੰਟ ਜਾਂ ਡਾਊਨਲੋਡ ਕਰਕੇ ਉਨ੍ਹਾਂ ਲੋਕਾਂ ਨਾਲ ਸਾਂਝਾ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਉਨ੍ਹਾਂ ਵਿੱਚੋਂ ਕੁੱਝ ਦਾ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਵੀ ਕੀਤਾ ਹੋਇਆ ਹੈ।

ਇਸ ਮੁਹਿੰਮ ਤੋਂ ਬਾਅਦ, ਅਸੀਂ ਆਪਣੇ ਸਮਾਜਿਕ ਰਿਹਾਇਸ਼ ਵਿੱਚ ਰਹਿਣ ਵਾਲੇ ਲੋਕਾਂ ਲਈ ਚਾਰਟਰ (ਸੋਸ਼ਲ ਹਾਊਸਿੰਗ ਵ੍ਹਾਈਟ ਪੇਪਰ) ਅਤੇ ਸਮਾਜਿਕ ਰਿਹਾਇਸ਼ ਨਿਯਮ ਪੱਤਰ ਰਾਹੀਂ ਨਿਵਾਸੀਆਂ ਦੀ ਸੁਰੱਖਿਆ ਲਈ ਨਵੇਂ ਕਨੂੰਨ ਲਿਆ ਰਹੇ ਹਾਂ।

ਇਸ ਵਿੱਚ ਅਵਾਬ (Awaab) ਦਾ ਕਨੂੰਨ ਸ਼ਾਮਲ ਹੈ। ਅਵਾਬ ਇਸ਼ਾਕ (Awaab Ishak) ਦੀ ਯਾਦ ਵਿੱਚ, ਜਿਸ ਨੇ ਆਪਣੇ ਸਮਾਜਿਕ ਰਿਹਾਇਸ਼ ਦੇ ਹਾਲਾਤਾਂ ਕਾਰਨ ਦੁਖਦਾਈ ਤੌਰ ‘ਤੇ ਆਪਣੀ ਜਾਨ ਗੁਆ ਦਿੱਤੀ, ਅਵਾਬ ਦਾ ਕਨੂੰਨ ਸਮਾਜਿਕ ਰਿਹਾਇਸ਼ਾਂ ਦੇ ਮਾਲਕਾਂ ਨੂੰ ਸਖ਼ਤ ਸਮਾਂ ਸੀਮਾਵਾਂ ਦੇ ਅੰਦਰ ਸਿੱਲ੍ਹ ਅਤੇ ਉੱਲੀ ਨੂੰ ਠੀਕ ਕਰਨ ਲਈ ਮਜਬੂਰ ਕਰੇਗਾ।

ਚਾਰਟਰ ਕਹਿੰਦਾ ਹੈ ਕਿ ਹਰੇਕ ਰਿਹਾਇਸ਼ੀ ਨੂੰ ਇਹ ਉਮੀਦ ਕਰਨੀ ਚਾਹੀਦੀ ਹੈ:

  • ਆਪਣੇ ਘਰ ਵਿੱਚ ਸੁਰੱਖਿਅਤ ਰਹਿਣਾ
  • ਜਾਣਨਾ ਕਿ ਉਨ੍ਹਾਂ ਦਾ ਮਕਾਨ ਮਾਲਕ ਕਿਵੇਂ ਕੰਮ ਕਰ ਰਿਹਾ ਹੈ
  • ਆਪਣੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਅਤੇ ਉਚਿਤ ਤਰੀਕੇ ਨਾਲ ਹੱਲ ਕਰਵਾਉਣਾ
  • ਕਿਰਾਏਦਾਰਾਂ ਲਈ ਇੱਕ ਮਜ਼ਬੂਤ ਉਪਭੋਗਤਾ ਨਿਯਾਮਕ ਦੇ ਅਨੁਸਾਰ, ਸਨਮਾਨਪੂਰਵਕ ਵਿਵਹਾਰ ਮਿਲਣਾ
  • ਮਕਾਨ ਮਾਲਕਾਂ ਵੱਲੋਂ ਉਨ੍ਹਾਂ ਦੀ ਸਮੱਸਿਆ ਨੂੰ ਸੁਣਨਾ
  • ਰਹਿਣ ਲਈ ਇੱਕ ਚੰਗਾ ਘਰ ਅਤੇ ਗੁਆਂਢੀ ਹੋਣੇ
  • ਮਲਕੀਅਤ ਲਈ ਆਪਣਾ ਪਹਿਲਾ ਕਦਮ ਵਧਾਉਣ ਲਈ ਉਨ੍ਹਾਂ ਦਾ ਸਮਰਥਨ ਕਰਨਾ

ਸਰਕਾਰ ਚਾਰਟਰ ਵਿੱਚ ਨਿਰਧਾਰਿਤ ਕੀਤੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਹੀ ਕਦਮ ਉਠਾ ਰਹੀ ਹੈ। ਇਸ ਵਿੱਚ ਸ਼ਾਮਲ ਹੈ:

  • ਪਹਿਲਾਂ ਆਪਣੇ MP, ਸਥਾਨਕ ਕਾਉਂਸਲਰ ਜਾਂ ਕਿਰਾਏਦਾਰ ਦੇ ਪੈਨਲ ਕੋਲ ਜਾਏ ਬਿਨਾਂ ਅਤੇ ਆਪਣੀ ਮਕਾਨ ਮਾਲਕ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ 8 ਹਫ਼ਤੇ ਤੱਕ ਇੰਤਜ਼ਾਰ ਕੀਤੇ ਬਿਨਾਂ - ਨਿਵਾਸੀਆਂ ਨੂੰ ਬਿਨਾਂ ਦੇਰੀ ਦੇ ਸਿੱਧੇ ਹਾਊਸਿੰਗ ਲੋਕਪਾਲ ਸੇਵਾ ਕੋਲ ਸ਼ਿਕਾਇਤਾਂ ਲੈ ਜਾਣ ਦੀ ਇਜਾਜ਼ਤ ਦੇਣਾ
  • ਸਾਰੀਆਂ ਸਮਾਜਿਕ ਰਿਹਾਇਸ਼ਾਂ ਵਿੱਚ ਧੂੰਏ ਦੇ ਅਲਾਰਮ ਲਾਜ਼ਮੀ ਤੌਰ ‘ਤੇ ਲਗਾਉਣਾ, ਅਤੇ ਗੈਸ ਸਪਲਾਈ ਦੇ ਨਾਲ ਸਾਰੀਆਂ ਸਮਾਜਿਕ ਰਿਹਾਇਸ਼ਾਂ ਵਿੱਚ ਲਾਜ਼ਮੀ ਹੀ ਮੋਨੋਆਕਸਾਈਡ ਦੇ ਅਲਾਰਮ ਲਗਾਉਣਾ
  • ਰਿਹਾਇਸ਼ ਦੀ ਗੁਣਵੱਤਾ ਨੂੰ ਵਧਾਉਣ ਲਈ ਸਾਡੀ ਪਹੁੰਚ ‘ਤੇ ਸਰਕਾਰ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਇੰਗਲੈਂਡ ਭਰ ਦੇ ਨਿਵਾਸੀਆਂ ਨੂੰ ਇਕੱਠੇ ਕਰਨ ਲਈ ਸੋਸ਼ਲ ਹਾਊਸਿੰਗ ਕੁਆਲਿਟੀ ਰੈਜ਼ੀਡੈਂਟ ਪੇਨ ਦੀ ਸ਼ੁਰੂਆਤ ਕਰਨਾ
  • ਕਿਰਾਏਦਾਰਾਂ ਲਈ ਮਕਾਨ ਮਾਲਕ ਦੀ ਕਾਰਗੁਜ਼ਾਰੀ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਰੈਗੂਲੇਟਰ ਤੋਂ ਕਿਰਾਏਦਾਰਾਂ ਦੀ ਸੰਤੁਸ਼ਟੀ ਲਈ ਨਵੇਂ ਉਪਾਅ ਪ੍ਰਕਾਸ਼ਿਤ ਕਰਨਾ ਤਾਂ ਜੋ ਉਹ ਆਪਣੇ ਮਕਾਨ ਮਾਲਕ ਨੂੰ ਉਨ੍ਹਾਂ ਦੇ ਕੰਮ ਲਈ ਜ਼ਿੰਮ੍ਹੇਵਾਰ ਠਹਿਰਾ ਸਕਣ
  • ਸਮਾਜ-ਵਿਰੋਧੀ ਵਿਵਹਾਰ ਨਾਲ ਨਜਿੱਠਣ ਲਈ ਜ਼ਿੰਮੇਵਾਰ ਏਜੰਸੀਆਂ ਦੀਆਂ ਭੂਮਿਕਾਵਾਂ ਅਤੇ ਕਿਰਾਏਦਾਰਾਂ ਲਈ ਉਪਲਬਧ ਮਦਦ ਅਤੇ ਸਹਾਇਤਾ ਨੂੰ ਸਪਸ਼ਟ ਕਰਨ ਲਈ ਇੱਕ ਸਮਾਜ-ਵਿਰੋਧੀ ਵਿਵਹਾਰ ਜਾਣਕਾਰੀ ਪੈਕੇਜ ਪ੍ਰਕਾਸ਼ਿਤ ਕਰਨਾ
  • ਮਾਮਲਿਆਂ ਨਾਲ ਨਜਿੱਠਣ ਵਿੱਚ ਸਭ ਤੋਂ ਵਧੀਆ ਅਭਿਆਸ ਦੀ ਪਛਾਣ ਕਰਨ ਲਈ ਸੋਸ਼ਲ ਹਾਉਸਿੰਗ ਲੋਕਪਾਲ ਲਈ ਸੋਸ਼ਲ ਹਾਊਸਿੰਗ ਰੈਗੂਲੇਸ਼ਨ ਬਿੱਲ ਵਿੱਚ ਪੇਸ਼ ਕੀਤੀਆਂ ਗਈਆਂ ਨਵੀਆਂ ਸ਼ਕਤੀਆਂ, ਜਿਸ ਵਿੱਚ ਇੱਕ ਨਵਾਂ ਸ਼ਿਕਾਇਤ ਪ੍ਰਬੰਧਨ ਕੋਡ ਪ੍ਰਕਾਸ਼ਿਤ ਕਰਨਾ ਸ਼ਾਮਲ ਹੈ ਜਿਸਦੇ ਨਾਲ ਸਮਾਜਿਕ ਰਿਹਾਇਸ਼ ਦੇ ਮਕਾਨ ਮਾਲਕਾਂ ਤੋਂ ਪਾਲਣਾ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਇਸਦੀ ਨਿਗਰਾਨੀ ਕੀਤੀ ਜਾਵੇਗੀ।
  • ਹਾਊਸਿੰਗ ਲੋਕਪਾਲ ਹੁਣ ਚੰਗੇ ਅਭਿਆਸ ‘ਤੇ ਮਾਰਗਦਰਸ਼ਨ ਵੀ ਪ੍ਰਕਾਸ਼ਿਤ ਕਰ ਸਕਦਾ ਹੈ ਅਤੇ ਸ਼ਿਕਾਇਤ ਪ੍ਰਾਪਤ ਹੋਣ ‘ਤੇ ਇਸ ਮਾਰਗਦਰਸ਼ਨ ਦੇ ਵਿਰੁੱਧ ਸਵੈ-ਮੁਲਾਂਕਣ ਨੂੰ ਪੂਰਾ ਕਰਨ ਲਈ ਸਮਾਜਿਕ ਰਿਹਾਇਸ਼ ਦੇ ਮਕਾਨ ਮਾਲਕਾਂ ਨੂੰ ਆਦੇਸ਼ ਦੇ ਸਕਦਾ ਹੈ।
  • ਅਗਸਤ 2022 ਵਿੱਚ, ਅਸੀਂ ਘੋਸ਼ਣਾ ਕੀਤੀ ਕਿ ਲੈਵਲਿੰਗ ਅੱਪ, ਹਾਊਸਿੰਗ ਅਤੇ ਕਮਿਊਨਿਟੀਜ਼ ਲਈ ਵਿਭਾਗ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਮਕਾਨ ਮਾਲਕਾਂ ਦੁਆਰਾ ਮਾੜੇ ਅਭਿਆਸ ਨੂੰ ਉਜਾਗਰ ਕਰੇਗਾ। ਅਸੀਂ ਹਾਊਸਿੰਗ ਲੋਕਪਾਲ ਦੁਆਰਾ ‘ਗੰਭੀਰ ਕੁਸ਼ਾਸਨ’ ਖੋਜਾਂ ਅਤੇ ਸੋਸ਼ਲ ਹਾਊਸਿੰਗ ਦੇ ਰੈਗੂਲੇਟਰ ਦੇ ਨਿਰਣੇ ਪ੍ਰਕਾਸ਼ਿਤ ਕਰਾਂਗੇ ਕਿ ਗਾਹਕਾਂ ਦੇ ਮਿਆਰਾਂ ਦੀ ਉਲੰਘਣਾ ਕੀਤੀ ਗਈ ਹੈ।
ਪ੍ਰਕਾਸ਼ਿਤ 6 March 2023
ਪਿਛਲੀ ਵਾਰ ਅਪਡੇਟ ਕੀਤਾ ਗਿਆ 9 May 2023 + show all updates
  1. Added translation

  2. Added translation