ਸੇਧ

NHS (ਐੱਨ.ਐੱਚ.ਐੱਸ.) ਦੀ ਤਨਰੰਤਰ ਤਸਹਤ-ਸੰਭਾਲ ਅਤੇ NHS ਦੀ ਫੰਡ ਵਾਲੀ ਤੀਮਾਰਦਾਰੀ ਦੇਖਭਾਲ

ਅੱਪਡੇਟ ਕੀਤਾ 26 August 2022

Applies to England

ਜਾਣ-ਪਛਾਣ

ਇਹ ਉਨ੍ਹਾਂ ਲੋਕਾਂ ਲਈ ਇੱਕ ਰਹਿਨੁਮਾਈ ਹੈ ਜਿਨ੍ਹਾਂ ਨੂੰ ਅਯੋਗਤਾ, ਦੁਰਘਟਨਾ ਜਾਂ ਬੀਮਾਰੀ ਕਰ ਕੇ ਜਾਰੀ ਰਹਿਣ ਵਾਲੀ ਦੇਖ-ਭਾਲ ਅਤੇ ਮਸਰਥਨ ਦੀ ਸਿਹਤ ਅਤੇ ਸੋਸ਼ਲ ਦੇਖ-ਭਾਲ ਵਾਲੇ ਮਾਹਰਾਂ ਤੋਂ ਜ਼ਰੂਰਤ ਹੋਵੇ। ਇਹ ਉਸ ਪ੍ਰਕ੍ਰਿਆ ਨੂੰ ਦਸਦਾ ਹੈ ਭਾਵੇਂ ਕੋਈ ਵੀ NHS ਦੀ ਜਾਰੀ ਰਹਿਣ ਵਾਲੀ ਸਿਹਤ ਦੇਖ-ਭਾਲ ਲਈ ਯੋਗਤਾ ਪ੍ਰਾਪਤ ਹੈ ਕਿ ਨਹੀਂ (ਜਿਆਦਾਤਰ ਇਹਨੂੰ NHS CHC, ਜਾਂ ਸਿਰਫ਼ CHC ਕਿਹਾ ਜਾਂਦਾ ਹੈ)।

ਅਸੀਂ ਇਸ ਗਲ੍ਹ ਨਾਲ ਵਾਕਿਫ਼ ਹਾਂ ਕਿ ਜਾਰੀ ਰਹਿਣ ਵਾਲੀ ਦੇਖ-ਭਾਲ ਕਰ ਕੇ ਅਨੁਦਾਨ ਦਾ ਇੰਤਜਾਮ ਕਰਨਾ ਇਕ ਜਟਿਲ ਕੰਮ ਹੈ ਅਤੇ ਕਾਫੀ ਸੰਵੇਦਨਸ਼ੀਲ ਹੈ, ਅਤੇ ਇਹ ਲੋਕਾਂ ਤੇ ਉਨ੍ਹਾਂ ਜਿੰਦਗੀ ਦੇ ਅਨਿਸ਼ਚਿਤ ਪੜਾਅ ਤੇ ਆਮਤੌਰ ਤੇ ਅਸਰ ਪਾਂਦਾ ਹੈ। ਰਾਸ਼ਟਰੀ ਰਹਿਨੁਮਾਈ ਮੌਜੂਦ ਹੈ ਜਿਹਤੇ ਹੇਠ ਸਾਰਿਆਂ ਨੂੰ ਨਿਪੱਖ ਅਤੇ ਸਮਾਨ ਪਹੁੰਚ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਤੱਕ ਹੋਵੇਗੀ, ਭਾਵੇਂ ਉਹ ਇੰਗਲੈਂਡ ਵਿਚ ਰਹਿੰਦੇ ਹੋਣ ਜਾਂ ਨਹੀਂ।

ਇਹ ਰਹਿਨੁਮਾਈ, ਜਿਸਨੂੰ ਨੈਸ਼ਨਲ ਫ਼ਰੇਮਵਰਕ ਫਾਰ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਅਤੇ NHS-ਦੁਆਰਾ ਅਨੁਦਾਨ ਕੀਤੀ ਗਈ ਨਰਸਿੰਗ ਦੇਖਭਾਲ ਕਿਹਾ ਜਾਂਦਾ ਹੈ (ਦ ਨੇਸ਼ਨਲ ਫ਼ਰੇਮਵਰਕ), ਸਥਾਪਿਤ ਕਰਦਾ ਹੈ ਕਿ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਯੋਗਤਾ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਵੇ ਅਤੇ ਜ਼ਰੂਰਤਾਂ ਨੂੰ ਕਿਵੇਂ ਮੁਲਾਂਕਣ ਕੀਤਾ ਜਾਵੇ ਅਤੇ ਉਨ੍ਹਾਂ ਦਾ ਕਿਵੇਂ ਹਲ੍ਹ ਕਢਿਆ ਜਾਵੇ।

ਦ ਨੇਸ਼ਨਲ ਫ਼ਰੇਮਵਰਕ ਪਹਿਲੀ ਵਾਰ 2007 ਵਿਚ ਲਾਗੂ ਕੀਤਾ ਗਿਆ ਸੀ ਅਤੇ 2022 ਵਿਚ ਹਾਲ ਹੀ ਵਿਚ ਇਹਨੂੰ ਤਾਜਾ ਲਾਗੂ ਕੀਤਾ ਗਿਆ ਹੈ। NHS ਦੀਆਂ ਜਾਰੀ ਰਹਿਣ ਵਾਲੀਆਂ ਸਿਹਤ ਦੀ ਦੇਖ-ਭਾਲ ਪ੍ਰਤੀ ਕੋਈ ਵੀ ਯੋਗਤਾ ਦੇ ਮਾਪਦੰਡ 2022 ਦੇ ਰਾਸ਼ਟਰੀ ਢਾਂਚੇ ਲਈ ਬਦਲਾਵ ਅਤੇ ਸਪਸ਼ਟੀਕਰਣ ਨਿਰਧਾਰਿਤ ਕੀਤੇ ਜਾਣ ਦੀ ਕੋਈ ਵੀ ਇੱਛਾ ਨਹੀਂ ਹੈ। ਇਹ ਲੀਫ਼ਲੈਟ ਉਨ੍ਹਾਂ ਬਦਲਾਵਾਂ ਨੂੰ ਵਿਚਾਰ ਵਿਚ ਲੈਂਦਾ ਹੈ ਜੋ 2022 ਨੂੰ ਰਾਸ਼ਟਰੀ ਢਾਂਚੇ ਵਿਚ ਤਾਜਾ ਕੀਤੇ ਗਏ ਹਨ।

NHS ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ

NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਕੀ ਹੈ?

NHS ਜਾਰੀ ਰਹਿਣ ਵਾਲੀ ਦੇਖ-ਭਾਲ ਦਾ ਮਤਲਬ ਹੈ ਜਾਰੀ ਰਹਿਣ ਵਾਲੀ ਦੇਖ-ਭਾਲ ਜੋ ਰਾਸ਼ਟਰੀ ਸਿਹਤ ਸੇਵਾ (National Health Service (NHS) ਰਾਹੀਂ ਇੰਤਜਾਮ ਕੀਤੀ ਅਤੇ ਅਨੁਦਾਨ ਨਾਲ ਚਲਾਈ ਜਾਂਦੀ ਹੈ ਜੋ ਨਿਸ਼ਚਿਤ ਤੌਰ ਤੇ ਥੋੜੀ ਗਿਣਤੀ ਦੇ ਲੋਕਾਂ ਲਈ ਹੈ (ਜਿਨ੍ਹਾਂ ਨੂੰ ਉਚੇਰੇ ਪੱਧਰ ਦੀ ਜ਼ਰੂਰਤ ਹੋਵੇ) ਜਿਨ੍ਹਾਂ ਨੂੰ ‘ਪ੍ਰਾਈਮਰੀ ਸਿਹਤ ਦੀ ਜ਼ਰੂਰਤ’ ਵਜੋਂ ਪਾਇਆ ਗਿਆ ਹੈ (‘ਪ੍ਰਾਈਮਰੀ ਸਿਹਤ ਦੀ ਜ਼ਰੂਰਤ’ ਹੇਠਾਂ ਭਾਗ ਵਿਚ ਹੋਰ ਵੇਖੋ).

ਇਹੋ ਜਿਹੀ ਦੇਖ-ਭਾਲ ਉਸ ਵਿਅਕਤੀ ਲਈ ਪੇਸ਼ ਕੀਤੀ ਜਾਂਦੀ ਹੈ ਜਿਹਦੀ ਉਮਰ 18 ਸਾਲ ਜਾਂ ਇਸ ਤੋਂ ਉੱਤੇ ਹੈ ਜਿਸ ਨਾਲ ਸਿਹਤ ਅਤੇ ਨਾਲ ਲਗਦੀਆਂ ਸਮਾਜਕ ਦੇਖ-ਭਾਲ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਨ, ਜੋ ਅਯੋਗਤਾ, ਦੁਰਘਟਨਾ ਜਾਂ ਬੀਮਾਰੀ ਵਜੋਂ ਪੈਦਾ ਹੋਈਆਂ ਹੋਣ।

NHS ਦੀ ਜਾਰੀ ਰਹਿਣ ਵਾਲੀ ਸਿਹਤ ਦੇਖ-ਭਾਲ ਮੁਫ਼ਤ ਹੈ, ਜੋ ਸਥਾਨਕ ਸਰਕਾਰਾਂ ਦੇ ਸਮਰਥਨ ਦੇਣ ਤੋਂ ਵਖਰੀ ਹੈ, ਜਿਥੇ ਵਿਅਕਤੀ ਨੂੰ ਪੈਸਾ ਦੇ ਕੋ ਯੋਗਦਾਨ ਕਰਨਾ ਹੁੰਦਾ ਹੈ ਜੋ ਉਹਦੀ ਆਮਦਨ ਅਤੇ ਬੱਚਤ ਤੇ ਨਿਰਭਰ ਕਰਦਾ ਹੈ। ਇਹ (integrated care board (ICB) ਦੀ ਜਿੰਮੇਵਾਰੀ ਹੈ ਕਿ ਉਹ ਇਹ ਤਹਿ ਕਰੇ ਕਿ ਉਸ ਵਿਅਕਤੀ ਲਈ ਉਚਿਤ ਪੈਕੇਜ ਕੀ ਹੋਵੇਗਾ ਜਿਹੜਾ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਯੋਗਤਾ ਪ੍ਰਾਪਤ ਹੁੰਦਾ ਹੈ।

ਕੌਣ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਯੋਗਤਾ ਪ੍ਰਾਪਤ ਹੁੰਦਾ ਹੈ?

ਉਹ ਲੋਕੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਤੇ ਹੋਵੇ ਜਿਨ੍ਹਾਂ ਨੂੰ ਇਕ ’ਪ੍ਰਾਈਮਰੀ ਸਿਹਤ ਦੀ ਜ਼ਰੂਰਤ’ ਵਜੋਂ ਮੁਲਾਂਕਣ ਕੀਤਾ ਗਿਆ ਹੋਵੇ, ਜਿਹੜੇ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ ਪ੍ਰਾਪਤ ਹੋਣ। ਕEligibility for NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ ਕਿਸੇ ਵੀ ਬੀਮਾਰੀ, ਬੀਮਾਰੀ ਜੀ ਪਛਾਣ ਜਾਂ ਹਾਲਤ ਤੇ ਨਿਰਭਰ ਨਹੀਂ ਕਰਦੀ ਹੈ, ਨਾ ਹੀ ਉਸ ਤੇ ਨਿਰਭਰ ਕਰਦੀ ਹੈ ਕਿ ਸਿਹਤ ਦੀ ਦੇਖ-ਭਾਲ ਪੇਸ਼ ਕਰਨ ਵਾਲਾ ਕੌਣ ਹੈ ਜਾਂ ਇਹ ਦੇਖ-ਭਾਲ ਕਿਥੇ ਦਿੱਤੀ ਜਾਂਦੀ ਹੈ।

NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਤੁਸੀਂ ਕਿਵੇਂ ਯੋਗਤਾ ਪ੍ਰਾਪਤ ਹੁੰਦੇ ਹੋ?

NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਨੂੰ 2 ਪੜਾਵਾਂ ਵਿਚ ਮੁਲਾਂਕਣ ਕੀਤਾ ਜਾਂਦਾ ਹੈ, ਕਈ ਹਾਲਤਾਂ ਵਿਚ:

  • ‘ਚੈਕਲਿਸਟ’ ਦੀ ਵਰਤੋਂ ਨਾਲ ਸਕ੍ਰੀਨਿੰਗ ਪ੍ਰਕ੍ਰਿਆ ਵਰਤੀ ਜਾਂਦੀ ਹੈ

  • ਜਿਥੇ ਚੈਕਲਿਸਟ ਪੌਜਿਟਿਵ ਹੋਵੇ, ਅਗਲੇ ਮੁਲਾਂਕਣ ਦੇ ਪੜਾਅ ਵਿਚ ਕਾਫੀ ਅਨੁਸ਼ਾਸਨ ਵਾਲੀ ਟੀਮ (multidisciplinary team (MDT) ਸ਼ਾਮਲ ਹੁੰਦੀ ਹੈ ਜੋ ਵਿਅਕਤੀ ਦੀ ਸਿਹਤ ਅਤੇ ਸਮਾਜਕ ਦੇਖ-ਭਾਲ ਅਤੇ ਮੁੜ-ਵਿਚਾਰ ਬਾਰੇ ਸਬੂਤਾਂ ਦੀਆਂ ਜ਼ਰੂਰਤਾਂ ਬਾਰੇ ਵਿਸਤਾਰ ਨਾਲ ਮੁਲਾਂਕਣ ਕਰਦੀ ਹੈ ਜਿਵੇਂ ਕਿ ਡਾਕਟਰੀ ਰਿਕਾਰਡ, ਜਾਂਚ, ਮੁਲਾਂਕਣ ਅਤੇ ਇਹੋ ਜਿਹੇ ਜਿਸ ਨਾਲ ਮਾਪਦੰਡ ਵਾਲੇ ਤਰੀਕੇ ਨਾਲ CHC ਦੀ ਯੋਗਤਾ ਨਿਰਧਾਰਿਤ ਕੀਤੀ ਜਾਵੇ ਜਿਸ ਨੂੰ ‘ਡਿਸਿਜ਼ਨ ਸਪੋਰਟ ਟੂਲ’ (DST) ਕਹਿੰਦੇ ਹਨ ਜਿਸ ਨਾਲ ਫੈਸਲੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

ਇਨ੍ਹਾਂ ਪ੍ਰਕ੍ਰਿਆਵਾਂ ਲਈ ਵਧੇਰੇ ਜਾਣਕਾਰੀ ਅੱਗੇ ਚਲ ਕੇ ਇਸ ਲੀਫ਼ਲੈਟ ਮਿਲ ਸਕਦੀ ਹੈ।

NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਨੂੰ ਤੁਸੀਂ ਕਿਥੋਂ ਲੈ ਸਕਦੇ ਹੋ?

ਤੁਸੀਂ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਕਿਸੇ ਵੀ ਸਥਾਪਨਾ ਵਿਚ ਲੈ ਸਕਦੇ ਹੋ (ਤੀਬਰ ਹਾਲਤ ਦੇ ਹੱਸਪਤਾਲਾਂ ਤੋਂ ਅਲਾਵਾ) – ਜਿਸ ਵਿਚ ਸ਼ਾਮਲ ਹੈ ਤੁਹਾਡੇ ਆਪਣੇ ਹੀ ਘਰ ਵਿਚ ਜਾਂ ਕਿਸੇ ਦੇਖ-ਭਾਲ ਕਰਣ ਵਾਲ ਹੋਮ (ਕੇਅਰ ਹੋਮ) ਵਿਚ। ਜੇਕਰ ਪਾਇਆ ਗਿਆ ਕਿ ਤੁਸੀਂ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਆਪਣੇ ਹੀ ਘਰ ਵਿਚ ਯੋਗਤਾ ਪ੍ਰਾਪਤ ਹੋ, ਤਾਂ NHS ਤੁਹਾਡੀ ਦੇਖ-ਭਾਲ ਲਈ ਪੈਕੇਜ ਅਤੇ ਸਮਰਥਨ ਲਈ ਭੁਗਤਾਨ ਕਰੇਗਾ ਜਿਸ ਨਾਲ ਤੁਹਾਡੀ ਸਿਹਤ ਅਤੇ ਸੰਬੰਧਿਤ ਸਮਾਜਕ ਦੇਖ-ਭਾਲ ਦੀਆਂ ਜ਼ਰੂਰਤਾਂ ਬਾਰੇ ਮੁਲਾਂਕਣ ਕੀਤਾ ਜਾ ਸਕੇ। ਜੇਕਰ NHS ਰਾਹੀਂ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਤੁਹਾਨੂੰ ਕਿਸੇ ਕੇਅਰ ਹੋਮ ਵਿਚ ਯੋਗਤਾ ਪ੍ਰਾਪਤ ਪਾਇਆ ਗਿਆ, ਤਾਂ NHS ਤੁਹਾਡੇ ਕੇਅਰ ਹੋਮ ਦੀ ਫੀਸ ਦਾ ਭੁਗਤਾਨ ਕਰੇਗਾ, ਜਿਸ ਵਿਚ ਸ਼ਾਮਲ ਹੋਵੇਗਾ ਬੋਰਡ ਅਤੇ ਰਿਹਾਇਸ਼। ਉਹ ਵਿਅਕਤੀ ਜਿਹੜੇ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਹਨ ਉਨ੍ਹਾਂ ਕੋਲ ਨਿਜੀ ਸਿਹਤ ਦੇ ਬੱਜਟ ਤੀਕ ਅਕਟੂਬਰ 2014 ਤੋਂ ਯੋਗਤਾ-ਪ੍ਰਾਪਤ ਹਨ, ਅਤੇ ICBs ਨੂੰ ਵਿਅਕਦੀਆਂ ਨੂੰ ਪੇਸ਼ਕਸ਼ ਕਰਨੀ ਚਾਹੀਦੀ ਹੈ ਜੋ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਹਨ, ਜਿਨ੍ਹਾਂ ਕੋਲ ਇਹ ਕਰਨ ਲਈ ਨਿਜੀ ਸਿਹਤ ਦਾ ਬੱਜਟ, ਸਮਰਥਨ ਹਾਸਲ ਕਰਣ ਲਈ ਵਿਕਲਪ ਹੋਵੇਗਾ।

ਕੀ ਮੈਨੂੰ NHS ਰਾਹੀਂ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਪੈਸੇ ਨਾਲ ਭੁਗਤਾਨ ਕਰਨਾ ਹੋਵੇਗਾ?

ਨਹੀਂ। NHS ਦੇਖ-ਭਾਲ ਅਤੇ ਸਮਰਥਨ ਪੈਕੇਜ ਜਾਂ ਨਿਜੀ ਸਿਹਤ ਦਾ ਬੱਜਟ ਜੋ ਪੇਸ਼ ਕੀਤਾ ਜਾਂਦਾ ਹੈ, ਉਹ ਤੁਹਾਡੀਆਂ ਸਿਹਤ ਅਤੇ ਨਾਲ ਲਗਦੀਆਂ ਸਮਾਜਕ ਦੇਖ-ਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ ਜਿਵੇਂ ਕਿ ਤੁਹਾਡੇ ਦੇਖ-ਭਾਲ ਦੀ ਯੋਜਨਾ ਵਿਚ ਪਛਾਣਿਆ ਗਿਆ ਹੈ। ਦੇਖ-ਭਾਲ ਦੀ ਯੋਜਨਾ ਨੂੰ ਸੇਵਾਵਾਂ ਨੂੰ ਸਥਾਪਿਤ ਕਰਨਾ ਹੋਵੇਗਾ ਜੋ NHS ਰਾਹੀਂ ਅਨੁਦਾਨ ਕੀਤੀਆਂ ਗਈਆਂ ਹੋਣ ਅਤੇਜਾਂ ਪੇਸ਼ ਕੀਤੀਆਂ ਗਈਆਂ ਹੋਣ। ਕੁਝ ਹਾਲਤਾਂ ਵਿਚ ਤੁਸੀਂ ਵਧ ਦੇਖ-ਭਾਲ ਦੀਆਂ ਨਿਜੀ (ਪ੍ਰਾਈਵੇਟ) ਦੇਖ-ਭਾਲ ਦੀਆਂ ਸੇਵਾਵਾਂ ਖ਼ਰੀਦ ਸਕਦੇ ਹੋ, ਪਰ ਇਹ ਫੈਸਲਾ ਸਵੈਇੱਛੁਕ ਹੋਣਾ ਚਾਹੀਦਾ ਹੈ। ਕੋਈ ਵੀ ਵਧੇਰੇ ਸੇਵਾਵਆਂ ਜੋ ਤੁਸੀਂ ਖ਼ਰੀਦਣਾ ਚੁਣਦੇ ਹੋਵੋਂ ਉਹ ਮੁਲਾਂਕਣ ਦੀਆਂ ਜ਼ਰੂਰਤਾਂ ਨਾਲ ਨਹੀਂ ਮਿਲਣੀਆਂ ਚਾਹੀਦੀਆਂ ਹਨ ਜਿਸ ਲਈ ICB ਜਿਮੇੰਵਾਰ ਹੋਵੇ।

ਕੀ NHS ਰਾਹੀਂ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਹਮੇਸ਼ਾ ਲਈ ਜਾਰੀ ਰਹੇਗੀ?

ਕੋਈ ਜ਼ਰੂਰੀ ਨਹੀਂ ਹੈ। ਇਕ ਵਾਰ ਜਦੋਂ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਤੁਸੀਂ ਯੋਗਤਾ-ਪ੍ਰਾਪਤ ਹੋ ਜਾਵੋਂ, ਤਾਂ ਤੁਹਾਡੀ ਦੇਖ-ਭਾਲ ਦਾ ਖਰਚਾ NHS ਚੱਕੇਗੀ।

ਤੁਹਾਡੀ ਦੇਖ-ਭਾਲ ਦੇ ਪੈਕੇਜ ਲਈ ਆਮਤੌਰ ਤੇ ਮੁੜ-ਵਿਚਾਰ 3 ਮਹੀਨਿਆਂ ਬਾਅਦ ਹੁੰਦਾ ਹੈ, ਅਤੇ ਫਿਰ ਹਰ 12 ਮਹੀਨਿਆਂ ਬਾਅਦ। ਇਨ੍ਹਾਂ ਮੁੜ-ਵਿਚਾਰਾਂ ਦਾ ਧਿਆਨ ਇਸ ਗੱਲ ਤ ਹੋਣਾ ਚਾਹੀਦਾ ਹੈ ਕਿ ਕੀ ਤੁਹਾਡੀ ਦੇਖ-ਭਾਲ ਦੀ ਯੋਜਨਾ ਜਾਂ ਇੰਤਜਾਮ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਚਿਤ ਹਨ।

ਜੇਕਰ ਤੁਹਾਡੀਆਂ ਜ਼ਰੂਰਤਾਂ ਉਸ ਹੱਦ ਤੀਕ ਬਦਲ ਗਈਆਂ ਹਨ ਜਿਥੇ ਇਹ NHS ਦੀ ਜਾਰੀ ਰਹਿਣ ਦੀ ਦੇਖ-ਭਾਲ ਤੇ ਤੁਹਾਡੀ ਯੋਗਤਾ ਤੇ ਅਸਰ ਪਾਂਦੀ ਹੋਵੇ, ਫਿਰ ICB ਯੋਗਤਾ-ਪ੍ਰਾਪਤ ਲਈ ਪੂਰਾ ਮੁਲਾਂਕਣ ਦਾ ਇੰਤਜਾਮ ਕਰ ਸਕਦਾ ਹੈ। ਇਸਦਾ ਮਤਲਬ ਹੋਵੇਗਾ ਕਿ ਤੁਹਾਡਾ ਅਨੁਦਾਨ ਦੇ ਇੰਤਜਾਮ ਬਦਲਣਗੇ, ਕਿਉਂਕਿ NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਦੀ ਯੋਗਤਾ ਜ਼ਰੂਰਤਾਂ ਤੇ ਆਧਾਰਿਤ ਹਨ ਬਜਾਏ ਕਿ ਹਾਲਤ ਅਤੇ ਜਾਂ ਬੀਮਾਰੀ ਦੀ ਪਛਾਣ ਤੇ (ਹੇਠ ਲਿਖੇ ਭਾਗ ਵਿਚ ‘ਰਿਵਯੂਜ਼’ ਹੋਰ ਦੇਖੋ)।

ਪ੍ਰਾਈਮਰੀ ਹੈਸਥ (ਪ੍ਰਾਥਮਿਕ ਸਿਹਤ) ਦੀ ਜ਼ਰੂਰਤ

‘ਪ੍ਰਾਥਮਿਕ ਸਿਹਤ ਦੀ ਜ਼ਰੂਰਤ’ ਦੀ ਧਾਰਣਾ ਇਸ ਗੱਲ ਨੂੰ ਸਪਸ਼ਟ ਕਰਣ ਵਿਚ ਮਦਦ ਕਰਦੀ ਹੈ ਕਿ ਕਿਹੜੀਆਂ ਸਿਹਤ ਦੀਆਂ ਸੇਵਾਵਾਂ ਲਈ ਇਹ NHS ਉਚਿਤ ਹੈ ਕਿ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ, ਅਤੇ ਕਿਹੜੀਆਂ ਸੇਵਾਵਾਂ ਸਥਾਨਕ ਸਰਕਾਰ ਪੇਸ਼ ਕਰੇ। ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਇਹ ਧਾਰਣਾ ਸਿੱਧੀ ਨਹੀਂ ਹੈ। ਫਿਰ ਵੀ, ਇਹ ਜਾਣਨ ਲਈ ਕਿ ਕੀ ਤੁਹਾਨੂੰ ਪ੍ਰਾਥਮਿਕ ਸਿਹਤ ਦੀ ਜ਼ਰੂਰਤ ਹੈ, ਉਥੇ ਯੋਗਤਾ-ਪ੍ਰਾਪਤ ਕੀਤੇ ਜਾਣ ਲਈ ਮੁਲਾਂਕਣ ਦੀ ਜ਼ਰੂਰਤ ਹੋਵੇਗੀ ਜੋ ਤੁਹਾਡੀਆਂ ਸੰਬੰਧਿਤ ਜ਼ਰੂਰਤਾਂ ਲਈ ਕੁਲ ਤੌਰ ਤੇ ਦੇਖੇਗੀ ਜੋ 4 ਮੁੱਖ ਲੱਛਣਾ ਦੇ ਨਾਲ ਸੰਬੰਧਿਤ ਹੋਵੇਗੀ:

  • ਸੁਭਾਅ: ਇਹ ਤੁਹਾਡੀਆਂ ਜ਼ਰੂਰਤਾਂ ਦੇ ਲੱਛਣਾਂ ਅਤੇ ਕਿਸਮ ਅਤੇ ਇਨ੍ਹਾਂ ਦੇ ਤੁਹਾਡੇ ਤੇ ਪੂਰੇ ਅਸਰ ਬਾਰੇ ਦਸਦਾ ਹੈ, ਜਿਸ ਵਿਚ ਸ਼ਾਮਲ ਹਨ ਦਖਲੰਦਾਜੀ ਜਿਹੜੀ ਜ਼ਰੂਰੀ ਹੋਵੇ ਇਨ੍ਹਾਂ ਦਾ ਪ੍ਰਬੰਧਨ ਕਰਨ ਲਈ ਉਸ ਬਾਰੇ ਦਸਦਾ ਹੈ।

  • ਤੀਬਰਤਾ: ਇਹ ਤੁਹਾਡੀਆਂ ਜ਼ਰੂਰਤਾਂ ਅਤੇ ਸਮਰਥਨ ਦੇ ਵਿਸਤਾਰ ਅਤੇ ਸਮਰਥਨ ਬਾਰੇ ਹੈ, ਜਿਸ ਵਿਚ ਸ਼ਾਮਲ ਹੈ ਲਗਾਤਾਰ ਜਾਂ ਜਾਰੀ ਰਹਿਣ ਵਾਲੀ ਦੇਖ-ਭਾਲ।

  • ਜਟਿਲਤਾ: ਇਹ ਉਸ ਬਾਰੇ ਹੈ ਕਿ ਤੁਹਾਡੀਆਂ ਜ਼ਰੂਰਤਾਂ ਨੂੰ ਪੇਸ਼ ਕੀਤਾ ਜਾਵੇ ਅਤੇ ਇਨ੍ਹਾਂ ਬਾਰੇ ਗੱਲਬਾਤ ਕੀਤੀ ਜਾਵੇ ਅਤੇ ਨਿਸ਼ਾਨੀਆਂ ਤੇ ਨਿਗਰਾਨੀ ਰੱਖਣ ਲਈ ਕਾਬਲਿਅਤ ਦੇ ਪੱਧਰ ਦੀ ਜ਼ਰੂਰਤ ਹੈ, ਹਾਲਤਾਂ ਦਾ ਇਲਾਜ ਕਰਨਾ ਹੋਵੇ ਅਤੇ/ਜਾਂ ਦੇਖ-ਭਾਲ ਬਾਰੇ ਪ੍ਰਬੰਧਨ ਕਰਨਾ ਹੋਵੇ।

  • ਅਸਥਿਰ ਸੁਭਾਅ: ਇਹ ਉਸ ਹਾਲਤ ਨੂੰ ਦਰਸ਼ਾਂਦਾ ਹੈ ਜਦੋਂ ਤੁਹਾਡੀਆਂ ਜ਼ਰੂਰਤਾਂ ਉੱਤੇ ਹੇਠ ਹੁੰਦੀਆਂ ਹਨ ਅਤੇ ਜਿਸ ਕਰ ਕੇ ਇਨ੍ਹਾਂ ਦੇ ਨਾਲ ਨਜਿੱਠਣ ਲਈ ਚੁਨੌਤੀਆਂ ਹੁੰਦੀਆਂ ਹਨ, ਜਿਸ ਵਿਚ ਤੁਹਾਡੀ ਸਿਹਤ ਨੂੰ ਖ਼ਤਰਾ ਹੋਵੇ ਜੇਕਰ ਸਮੇਂ ਨਾਲ ਅਤੇ ਸਹੀ ਦੇਖ-ਭਾਲ ਨਹੀਂ ਕੀਤੀ ਜਾਵੇ।

ਜੇਕਰ ਇਹ ਫੈਸਲਾ ਕੀਤਾ ਜਾਵੇ ਕਿ ਤੁਹਾਨੂੰ ਪ੍ਰਾਥਮਿਕ ਸਿਹਤ ਦੀ ਜ਼ਰੂਰਤ ਹੈ, ਤਾਂ ਤੁਹਾਨੂੰ NHS ਦੀ ਜਾਰੀ ਰਹਿਣ ਦੀ ਸਿਹਤ ਦੀ ਦੇਖ-ਭਾਲ ਬਾਰੇ ਯੋਗਤਾ ਹੋਵੇਗੀ।

ਤੁਸੀਂ ਧਾਰਣਾ ‘ਪ੍ਰਾਥਮਿਕ ਸਿਹਤ ਜ਼ਰੂਰਤ’ ਬਾਰੇ ਇਥੇ ਹੋਰ ਪੜ੍ਹ ਸਕਦੇ ਹੋ national framework (ਪੈਰਾਗ੍ਰਾਫ਼ਸ 55 ਤੋਂ ਲੈ ਕੇ 67).

ਮੁਲਾਂਕਣ

ਇਸ ਬਾਰੇ ਫੈਸਲੇ ਕਰਨਾ ਕਿ ਕੌਣ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਹੈ

ਯੋਗਤਾ-ਪ੍ਰਾਪਤ ਕਰਨ ਅਤੇ ਫੈਸਲਾ ਲੈਣ ਬਾਰੇ ਪ੍ਰਕ੍ਰਿਆ ਵਿਅਕਤੀ ਤੇ ਕੇਂਦ੍ਰਿਤ ਹੋਣੀ ਚਾਹੀਦੀ ਹੈ। ਇਸਦਾ ਮਤਲਬ ਹੋਵੇਗਾ ਕਿ ਮੁਲਾਂਕਣ ਅਤੇ ਦੇਖ-ਭਾਲਸ ਦੀ ਯੋਜਨਾ ਦੀ ਪ੍ਰਕ੍ਰਿਆ ਦੇ ਕੇਂਦਰ ਵਿਚ ਤੁਹਾਨੂੰ ਰਖਿਆ ਜਾਵੇ ਅਤੇ ਪੂਰੇ ਤੌਰ ਤੇ ਤੁਹਾਨੂੰ ਸ਼ਾਮਲ ਕੀਤਾ ਜਾਵੇ।

ਇਸਤਾ ਇਹ ਵੀ ਮਤਲਬ ਇਹ ਵੀ ਸੁਨਿਸ਼ਚਿਤ ਕਰਨਾ ਹੈ ਕਿ ਮੁਲਾਂਕਣ ਦੀ ਪ੍ਰਕ੍ਰਿਆ ਵਿਚ ਤੁਹਾਨੂੰ ਪੂਰੇ ਤੌਰ ਤੇ ਭੂਮਿਕਾ ਨਿਭਾਉਣ ਦਾ ਮੌਕਾ ਮਿਲੇ ਅਤੇ ਇਸ ਤਰਾਂ ਕਰਣ ਲਈ ਸਮਰਥਨ ਹਾਸਲ ਹੋਵੇ ਜਿਥੇ ਵੀ ਇਹਦੀ ਜ਼ਰੂਰਤ ਹੋਵੇ। ਤੁਸੀਂ ਇਸ ਤਰਾਂ ਕਰਣ ਲਈ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਕਹਿ ਸਕਦੇ ਹੋ ਜੋ ਤੁਹਾਡੀ ਨੁਮਾਇੰਦਗੀ ਕਰ ਸਕੇ ਅਤੇ ਤੁਹਾਡੇ ਵਿਚਾਰਾਂ ਨੂੰ ਦਸਣ ਵਿਚ ਮਦਦ ਕਰ ਸਕੇ।

NHS ਦੀ ਜਾਰੀ ਰਹਿਣ ਵਾਲੀ ਦੇਖ-ਭਾਲ ਲਈ ਪੂਰੇ ਮੁਲਾਂਕਣ ਦੀ ਪ੍ਰਕ੍ਰਿਆ ਵਿਚ ਆਮਤੌਰ ਤੇ 2 ਕਦਮ ਹੁੰਦੇ ਹਨ:

  1. ਚੈਕਲਿਸਟ ਟੂਲ ਦੀ ਵਰਤੋਂ ਕਰ ਕੇ ਸ੍ਰੀਨਿੰਗ

  2. ਫੈਸਲੇ ਦੇ ਸਮਰਥਨ ਕਰਨ ਲਈ ਟੂਲ ਦੀ ਵਰਤੋਂ ਕਰ ਕੇ ਯੋਗਤਾ ਦਾ ਪੂਰਾ ਮੁਲਾਂਕਣ (ਹੇਠ ਲਿਖੇ ਭਾਗ ਨੂੰ ‘ਫਾਸਟ ਟ੍ਰੈਕ ਪ੍ਰਕ੍ਰਿਆ’ ਲਈ ਦੇਖੋ)

ਚੈਕਲਿਸਟ ਟੂਲ ਦੀ ਵਰਤੋਂ ਕਰ ਕੇ ਸਕ੍ਰੀਨਿੰਗ ਕਰਨੀ

ਮੁਲਾਂਕਣ ਦੀ ਪ੍ਰਕ੍ਰਿਆ ਵਿਚ ਪਹਿਲਾ ਕਦਮ ਜਿਆਦਾਤਰ ਵਿਅਕਤੀਆਂ ਲਈ ਚੈਕਲਿਸਟ ਟੂਲ ਦੀ ਵਰਤੋਂ ਕਰ ਕੇ ਸਕ੍ਰੀਨਿੰਗ ਹੁੰਦਾ ਹੈ। ਚੈਕਲਿਸਟ ਨੂੰ ਕਈ ਤਰੀਕਿਆਂ ਦੇ ਨਾਲ ਵਰਤਿਆ ਜਾ ਸਕਦਾ ਹੈ ਜਿਸ ਨਾਲ ਪ੍ਰੈਕਟਿਸ਼ਨਰਸ ਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿਚ ਮਦਦ ਮਿਲਦੀ ਹੈ ਜਿਨ੍ਹਾਂ ਨੂੰ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ ਲਈ ਪੂਰੇ ਮੁਲਾਂਕਣ ਦੀ ਜ਼ਰੂਰਤ ਹੋਵੇ।

ਚੈਕਲਿਸਟ ਇਹ ਨਹੀਂ ਦਸਦਾ ਹੈ ਕਿ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਹੋ, ਸਿਰਫ਼ ਕਿ ਕੀ ਤੁਹਾਡੀ ਯੋਗਤਾ ਲਈ ਤੁਹਾਨੂੰ ਪੂਰੇ ਮੁਲਾਂਕਣ ਕਰਨ ਦੀ ਜ਼ਰੂਰਤ ਹੈ ਕਿ ਨਹੀਂ। ਇਸ ਗੱਲ ਨਾਲ ਜਾਗਰੂਕ ਰਹਿਣਾ ਜ਼ਰੂਰੀ ਹੈ ਕਿ ਜਿਆਦਾਤਰ ਲੋਕੀ ਜਿਹੜੇ ‘ਸਕ੍ਰੀਨ ਕਰਦੇ ਹਨ’ (ਉਨ੍ਹਾਂ ਕੋਲ ‘ਸਕਾਰਾਤਮਕ ਚੈਕਲਿਸਟ’ ਹੁੰਦੀ ਹੈ) ਉਹ ਪਾਏ ਜਾਂਦੇ ਹਨ ਕਿ ਉਹ ਯੋਗਤਾ-ਪ੍ਰਾਪਤ ਨਹੀਂ ਹਨ ਇਕ ਵਾਰ ਜਦੋਂ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਚੈਕਲਿਸਟ ਦੀ ਦਰ ਨੂੰ ਜਾਣ-ਬੁਝ ਕੇ ਘੱਟ ਰਖਿਆ ਗਿਆ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਜਿਨ੍ਹਾਂ ਲੋਕਾਂ ਨੂੰ ਦੀ ਜਾਰੀ ਰਹਿਣ ਵਾਲੀ ਦੇਖਭਾਲ ਲਈ ਕਿਸੇ ਮੁਲਾਂਕਣ ਦੀ ਜ਼ਰੂਰਤ ਪੈ ਸਕਦੀ ਹੈ ਉਨ੍ਹਾਂ ਨੂੰ ਮੌਕਾ ਮਿਲ ਸਕੇ।

ਚੈਕਲਿਸਟ ਨੂੰ ਕਦੋਂ ਪੂਰਾ ਕੀਤਾ ਜਾਣਾ ਚਾਹੀਦਾ ਹੈ?

Screening for NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਤੁਹਾਡੇ ਲਈ ਸਕ੍ਰੀਨਿੰਗ ਸਹੀ ਸਮੇਂ ਅਤੇ ਸਥਾਨ ਤੇ ਹੋਣੀ ਚਾਹੀਦੀ ਹੈ ਅਤੇ ਜਦੋਂ ਤੁਹਾਡੇ ਲਈ ਜਾਰੀ ਰਹਿਣ ਵਾਲੀਆਂ ਜ਼ਰੂਰਤਾਂ ਬਾਰੇ ਸਾਫ਼ ਪਤਾ ਹੋਵੇ। ਕਈ ਸਾਰੀਆਂ ਹਾਲਤਾਂ ਵਿਚ, ਇਕ ਚੈਕਲਿਸਟ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੁਸੀਂ ਕਿਸੇ ਸਮਾਜਕ ਸਥਾਪਨਾ ਵਿਚ ਹੋਵੋਂ। ਕਾਫੀ ਘੱਟ ਹਾਲਤਾਂ ਵਿਚ ਹੋ ਸਕਦਾ ਹੈ ਕਿ ਮੁਲਾਂਕਣ ਤੀਬਰ ਹਾਲਤ ਵਾਲੇ ਹੱਸਪਤਾਲ ਦੇ ਮਾਹੌਲ ਵਿਚ ਹੋਵੇ।

ਚੈਕਲਿਸਟ ਦੇ ਪੂਰਾ ਹੋਣ ਦੇ ਸਮੇਂ ਤੱਕ ਤੁਹਾਨੂੰ ਮੌਜੂਦ ਰਹਿਣ ਲਈ ਮੌਕਾ ਦਿੱਤਾ ਜਾ ਸਕਦਾ ਹੈ, ਕਿਸੇ ਵੀ ਨੁਮਾਇੰਦੇ ਨਾਲ ਜੋ ਤੁਸੀਂ ਚੁਣਿਆ ਹੋਵੇ।

ਹਰ ਕਿਸੇ ਨੂੰ ਚੈਕਲਿਸਟ ਪੂਰਾ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਕਈ ਹਾਲਤਾਂ ਵਿਚ ਜ਼ਰੂਰੀ ਨਹੀਂ ਹੁੰਦਾ ਹੈ ਕਿ ਚੈਕਲਿਸਟ ਨੂੰ ਪੂਰਾ ਕੀਤਾ ਜਾਵੇ, ਖਾਸ ਕਰ ਕੇ ਕੋਈ ਐਸਾ ਸੁਝਾਅ ਨਹੀਂ ਹੋਵੇ ਕਿ ਤੁਹਾਨੂੰ NHS ਦੀ ਜਾਰੀ ਰਹਿਣ ਵਾਲੀ ਸਹਿਤ ਦੀ ਦੇਖ-ਭਾਲ ਦੀ ਜ਼ਰੂਰਤ ਹੈ ਜਾਂ ਜਿਥੇ ਤੁਸੀਂ ਥੋੜੇ ਸਮੇਂ ਦੀ ਬੀਮਾਰੀ ਤੋਂ ਠੀਕ ਹੋ ਰਹੇ ਹੋਵੋਂ ਅਤੇ ਤੁਹਾਡੀਆਂ ਲੰਮੇਂ ਸਮੇਂ ਦੀਆਂ ਜ਼ਰੂਰਤਾਂ ਹਾਲੇ ਸਾਫ਼ ਨਹੀਂ ਹਨ।

ਚੈਕਲਿਸਟ ਦੇ ਨਤੀਜੇ

ਚੈਕਲਿਸਟ ਪੂਰਾ ਕੀਤੇ ਜਾਣ ਤੋਂ ਬਾਅਦ ਇਥੇ 2 ਸੰਭਾਵਿਤ ਨਤੀਜੇ ਹਨ:

  • ਨਕਾਰਾਤਮਕ ਚੈਕਲਿਸਟ, ਜਿਹਦਾ ਮਤਲਬ ਹੈ ਕਿ ਤੁਹਾਨੂੰ ਯੋਗਤਾ ਲਈ ਪੂਰੇ ਮੁਲਾਂਕਣ ਦੀ ਜ਼ਰੂਰਤ ਨਹੀਂ ਹੈ, ਅਤੇ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਨਹੀਂ ਹੋ।

  • ਇਕ ਸਕਾਰਾਤਮਕ ਚੈਕਲਿਸਟ ਜਿਹਦਾ ਮਤਲਬ ਹੈ ਕਿ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਤੁਹਾਨੂੰ ਯੋਗਤਾ ਲਈ ਹੁਣ ਪੂਰੇ ਮੁਲਾਂਕਣ ਦੀ ਜ਼ਰੂਰਤ ਹੈ। NHS ਇਹਦਾ ਇਹ ਜ਼ਰੂਰੀ ਮਤਲਬ ਨਹੀਂ ਹੈ ਕਿ ਤੁਹਾਨੂੰ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਹੈ।

ਨਕਾਰਾਤਮਕ ਚੈਕਲਿਸਟ ਤੋਂ ਬਾਅਦ ਅਗਲੇ ਕਦਮ

ਇਕ ਨਕਾਰਾਤਮਕ ਚੈਕਲਿਸਟ ਦਾ ਮਤਲਬ ਹੈ ਕਿ ਯੋਗਤਾ-ਪ੍ਰਾਪਤ ਹੋਣ ਲਈ ਤੁਹਾਨੂੰ ਪੂਰੇ ਮੁਲਾਂਕਣ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਲਈ ਤੁਸੀਂ NHS ਦੇ ਜਾਰੀ ਰਹਿਣ ਵਾਲੇ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਨਹੀਂ ਹੋ।

ਜੇਕਰ ਤੁਸੀਂ ਸਮਝਦੇ ਹੋ ਕਿ ਇਸ ਚੈਕਲਿਸਟ ਦੇ ਨਤੀਜੇ ਸਹੀ ਨਹੀਂ ਹੈ, ਤਾਂ ਤੁਸੀਂ ICB ਨੂੰ ਨਤੀਜੇ ਤੇ ਮੁੜ ਵਿਚਾਰ ਕਰਣ ਲਈ ਕਹਿ ਸਕਦੇ ਹੋ।

ਸਕਾਰਾਤਮਕ ਚੈਕਲਿਸਟ ਤੋਂ ਬਾਅਦ ਅਗਲੇ ਕਦਮ

ਇਕ ਸਕਾਰਾਤਮ ਚੈਕਲਿਸਟ ਦਾ ਮਤਲਬ ਹੈ ਕਿ ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਤੁਹਾਨੂੰ ਪੂਰੇ ਮੁਲਾਂਕਣ ਕੀਤੇ ਜਾਣ ਦੀ ਜ਼ਰੂਰਤ ਹੈ।

ਤੁਹਾਡਾ ICB ਇਸ ਪੂਰੇ ਮੁਲਾਂਕਣ ਨੂੰ ਹੋਣ ਲਈ ਇੰਤਜਾਮ ਕਰੇਗਾ। ਸਕਾਰਾਤਮਕ ਚੈਕਲਿਸਟ ਦਾ ਹੋਣ ਦਾ ਇਹ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਪਾਏ ਗਏ ਹੋ।

ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਦਾ ਪੂਰਾ ਮੁਲਾਂਕਣ

ਯੋਗਤਾ-ਪ੍ਰਾਪਤ ਕਰਣ ਲਈ ਪੂਰਾ ਮੁਲਾਂਕਣ, ਬਹੁਤ ਸਾਰੇ ਅਨੁਸ਼ਾਸਨਾਤਮਕ ਮਾਹਰਾਂ ਦੀ ਇਕ ਟੀਮ (ਆਮਤੌਰ ਤੇ ਜਿਹਨੂੰ MDT ਕਿਹਾ ਜਾਂਦਾ ਹੈ) ਫੈਸਲੇ ਦੇ ਸਮਰਥਨ ਦੇ ਤਰੀਕੇ (ਆਮਤੌਰ ਤੇ ਜਿਹਨੂੰ DST ਕਿਹਾ ਜਾਂਦਾ ਹੈ) ਦੀ ਵਰਤੋਂ ਨਾਲ ਇਹ ਮੁਲਾਂਕਣ ਕਰੇਗਾ ਕਿ ਕੀ ਤੁਹਾਨੂੰ ਪ੍ਰਾਥਮਿਕ ਸਿਹਤ ਦੀ ਜ਼ਰੂਰਤ ਹੈ ਕਿ ਨਹੀਂ।

ਇਕ MDT 2 ਜਾਂ ਵਧ ਮਾਹਰਾਂ ਦੇ ਨਾਲ ਬਣਿਆ ਹੁੰਦਾ ਹੈ, ਅਤੇ ਆਮਤੌਰ ਤੇ ਇਸ ਵਿਚ ਦੋਵੇਂ ਸਿਹਤ ਅਤੇ ਸਮਾਜਕ ਦੇਖ-ਭਾਲ ਦੇ ਮਾਹਰ ਹੁੰਦੇ ਹਨ ਜਿਨ੍ਹਾਂ ਨੂੰ ਤੁਹਾਡੀ ਸਿਹਤ ਅਤੇ ਸਮਾਜਕ ਜ਼ਰੂਰਤਾਂ ਬਾਰੇ ਗਿਆਨ ਹੈ, ਅਤੇ, ਜਿਥੇ ਮੁਮਕਿਨ ਹੋਵੇ, ਉਹ ਹਾਲ ਹੀ ਵਿਚ ਤੁਹਾਡੇ ਮੁਲਾਂਕਣ, ਇਲਾਜ ਜਾਂ ਦੇਖ-ਭਾਲ ਲਈ ਸ਼ਾਮਲ ਹੋਏ ਹਨ।

ICB ਉਸ ਵਿਅਕਤੀ ਦੀ ਪਛਾਣ ਲਈ ਜਿੰਮੇਵਾਰ ਹੈ ਜੋ ਮੁਲਾਂਕਣ ਦੀ ਪ੍ਰਕ੍ਰਿਆ ਨੂੰ ਸੰਯੋਗ ਕਰੇ ਅਤੇ ਇਹ ਵਿਅਕਤੀ ਤੁਹਾਡਾ ਸੰਪਰਕ ਦਾ ਮੁੱਖ ਬਿੰਦੂ ਹੋਣਾ ਚਾਹੀਦਾ ਹੈ।

ਮਾਹਰਾਂ ਨੂੰ ਚਾਹੀਦਾ ਹੈ ਕਿ ਉਹ ਤੁਹਾਨੂੰ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਤੇ ਕੇਂਦ੍ਰਿਤ ਰੱਖਣ, ਅਤੇ ਤੁਹਾਡੇ ਵਿਚਾਰਾਂ ਦੀ ਭਾਲ ਅਤੇ ਵਿਚਾਰ ਕਰਣ, ਜਾਂ ਤੁਹਾਡੇ ਨੁਮਾਇੰਦੇ ਲਈ, ਜਿਵੇਂ ਵੀ ਉਚਿਤ ਹੋਵੇ, ਪੂਰੀ ਪ੍ਰਕ੍ਰਿਆ ਦੌਰਾਨ। ਮੁਲਾਂਕਣ ਵਿਚ ਕਈ ਤਰਾਂ ਦੇ ਮਾਹਰਾਂ ਵਲੋਂ ਤੁਹਾਡੀ ਦੇਖ-ਭਾਲ ਵਿਚ ਯੋਗਦਾਨ ਸ਼ਾਮਲ ਹੋਵੇਗਾ ਜਿਸ ਨਾਲ ਪੂਰੇ ਤੌਰ ਤੇ ਤੁਹਾਡੀਆਂ ਜ਼ਰੂਰਤਾਂ ਬਾਰੇ ਪਤਾ ਲਗਾਇਆ ਜਾ ਸਕੇ। ਇਸ ਨੂੰ ‘ਮੁਲਾਂਕਣ ਦੀਆਂ ਜ਼ਰੂਰਤਾਂ ਕਹਿੰਦੇ ਹਨ’। ਮਾਹਰ ਵਿਚਾਰਾਂ ਦੇ ਨਾਲ-ਨਾਲ ਤੁਹਾਡੇ ਆਪਣੇ ਹੀ ਵਿਚਾਰਾਂ ਨੂੰ ਉਚਿਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਨਾਲ ਤੁਹਾਡੀਆਂ ਜ਼ਰੂਰਤਾਂ ਬਾਰੇ ਸਹੀ ਤਸਵੀਰ ਨੂੰ ਹਾਸਲ ਕੀਤਾ ਜਾ ਸਕੇ।

ਬਹੁਤ ਸਾਰੇ ਅਨੁਸ਼ਾਸਨ ਵਾਲੀ ਟੀਮ ਫਿਰ ਜ਼ਰੂਰਤਾਂ ਦੇ ਮੁਲਾਂਕਣ ਬਾਰੇ ਜਾਣਕਾਰੀ ਨੂੰ ‘ਫੈਸਲੇ ਦੇ ਸਮਰਥਨ ਦੇ ਤਰੀਕੇ’ ਨੂੰ ਪੂਰਾ ਕਰਣ ਲਈ ਵਰਤੇਗੀ। ਜਦੋਂ ਕਿ ਬਹੁਤ ਅਨੁਸ਼ਾਸਨ ਵਾਲੀ ਟੀਮ ਆਮਤੌਰ ਤੇ ਆਹਮਣੇ-ਸਾਹਮਣੇ ਮਿਲੇਗੀ, ਇਹ ਕਦੇ-ਕਦੇ ਟੈਕਨੋਲੋਜੀ ਦੀ ਵਰਤੋਂ ਕਰ ਕੇ ਲੋਕਾਂ ਦੇ ਯੋਗਦਾਨ ਨੂੰ ਸ਼ਾਮਲ ਕਰੇਗੀ ਜੇਕਰ ਉਹ ਉਥੇ ਆਪ ਨਹੀਂ ਪਹੁੰਚ ਸਕਨ। ਇਹ ਮੁਲਾਂਕਣ ਕਰਨ ਵਾਲਿਆਂ ਲਈ ਬਿਹਤਰ ਪ੍ਰੈਕਟਿਸ ਹੈ ਕਿ ਉਹ ਉਨ੍ਹਾਂ ਵਿਅਕਦੀਆਂ ਦੇ ਨਾਲ ਮਿਲਣ ਜਿਨ੍ਹਾਂ ਦਾ ਮੁਲਾਂਕਣ ਕੀਤਾ ਜਾਣਾ ਹੈ, ਆਮਤੌਰ ਤੇ MDT ਦੀ ਮੁਲਾਕਾਤ ਤੋਂ ਪਹਿਲਾਂ, ਅਤੇ ਕਿਸੇ ਵੀ ਇੰਤਜਾਮ ਵਿਚ ਤੁਹਾਡੇ ਲਈ ਬਿਹਤਰ ਵਿਕਲਪਾਂ ਦੇ ਵਿਚਾਰਾਂ ਦਾ ਸ਼ਾਮਲ ਹੋਣਾ ਚਾਹੀਦਾ ਹੈ।

NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਦਾ ਮੁਲਾਂਕਣ ਫੈਸਲੇ ਦੇ ਸਮਰਥਨ ਦੇ ਤਰੀਕੇ ਦੀ ਵਰਤੋਂ ਕਰ ਕੇ

NHS CHC ਲਈ ਯੋਗਤਾ ਤੁਹਾਡੀਆਂ ਜ਼ਰੂਰਤਾਂ ਤੇ ਆਧਾਰਿਤ ਹਨ, ਤੁਹਾਡੀ ਬੀਮਾਰੀ ਦੀ ਜਾਂਚ ਜਾਂ ਹਾਲਤ ਤੇ ਨਹੀਂ। ਫੈਸਲੇ ਦੇ ਸਮਰਥਨ ਦੇ ਤਰੀਕੇ ਤੁਹਾਡੀਆਂ ਜ਼ਰੂਰਤਾਂ ਦੇ ਮੁਲਾਂਕਣ ਤੋਂ ਜਾਣਕਾਰੀ ਨੂੰ ਉਸ ਤਰੀਕੇ ਨਾਲ ਪੇਸ਼ ਕਰਦੇ ਹਨ ਜਿਸ ਨਾਲ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਯੋਗਤ ਬਾਰੇ ਸਮਤਲ ਫੈਸਲਾ ਲਿਆ ਜਾ ਸਕੇ। ਫੈਸਲੇ ਨਾਲ ਸਮਰਥਨ ਦੇ ਤਰੀਕੇ ਤੁਹਾਡੀਆਂ ਕਈ ਜ਼ਰੂਰਤਾਂ ਨੂੰ 12 ‘ਦੇਖ-ਭਾਲ ਦੇ ਖੇਤਰਾਂ’ ਵਿਚ ਇਕੱਠਾ ਅਤੇ ਰਿਕਾਰਡ ਕਰਦੇ ਹਨ, ਜਿਨ੍ਹਾਂ ਨੂੰ ਕਈ ਸਤਰਾਂ ਤੱਕ ਵੰਡ ਦਿੱਤਾ ਜਾਂਦਾ ਹੈ।

ਇਸ ਤਰੀਕੇ ਦਾ ਉਦੇਸ਼ ਹੈ ਕਿ ਇਹ ਬਹੁਤ ਸਾਰੇ ਅਨੁਸ਼ਾਸਨ ਵਾਲੀ ਟੀਮ ਨੂੰ ਤੁਹਾਡੀਆਂ ਜ਼ਰੂਰਤਾਂ ਦੇ ਸੁਭਾਅ, ਜਟਿਲਤਾ, ਤੀਬਰਤਾ ਅਤੇ ਅਸਥਿਰ ਸੁਭਾਅ ਦਾ ਮੁਲਾਂਕਣ ਕਰ ਸਕੇ – ਅਤੇ ਇਸ ਲਈ ਇਹ ਸਿਫਾਰਿਸ਼ ਕਰਦੇ ਹਾਂ ਕਿ ਜੇਕਰ ਤੁਹਾਨੂੰ ‘ਪ੍ਰਾਥਮਿਕ ਸਿਹਤ ਦੀ ਜ਼ਰੂਰਤ’ ਹੈ ਕਿ ਨਹੀਂ।

ਬਹੁਤ ਅਨੁਸ਼ਾਸਨ ਵਾਲੀ ਟੀਮ ਫਿਰ ਇਕ ਸਿਫਾਰਿਸ਼ ICB ਨੂੰ ਕਰੇਗੀ ਕਿ ਕੀ ਤੁਹਾਨੂੰ ਪ੍ਰਾਥਮਿਕ ਸਿਹਤ ਦੀ ਜ਼ਰੂਰਤ ਹੈ ਕਿ ਨਹੀਂ, ਜੋ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਬਾਰੇ ਯੋਗਤਾ ਦਾ ਲਗਾਏਗਾ। ICB ਨੂੰ ਆਮਤੌਰ ਤੇ ਇਹ ਸਿਫਾਰਿਸ਼ ਸਵੀਕਾਰ ਕਰ ਲੈਣੀ ਚਾਹੀਦੀ ਹੈ, ਸਿਵਾਏ ਕਿ ਖਾਸ ਹਾਲਤਾਂ ਵਿਚ ਅਤੇ ਉਨ੍ਹਾਂ ਦੇ ਫੈਸਲੇ ਦੇ ਸਾਫ਼ ਕਾਰਣਾ ਤੇ ਆਧਾਰਿਤ ਹੋਵੇਗਾ।

NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੇ ਯੋਗਤਾ ਦੇ ਫੈਸਲੇ ਲਈ ਨੋਟਿਫਿਕੇਸ਼ਨ

ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਬਾਰੇ ਯੋਗਤਾ ਦੇ ਫੈਸਲੇ ਨੂੰ ਆਮਤੌਰ ਤੇ ICB ਦੁਆਰਾ ਪ੍ਰਾਪਤ ਕੀਤੀ ਗਈ ਤਾਰੀਖ ਦੇ ਨੋਟਿਫਿਕੇਸ਼ਨ ਦੇ 28 ਦਿਨਾਂ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਯੋਗਤਾ ਦਾ ਪੂਰਾ ਮੁਲਾਂਕਣ ਚਾਹੀਦਾ ਹੈ (ਆਮਤੌਰ ਤੇ ਸਕਾਰਾਤਮਕ ਚੈਕਲਿਸਟ ਰਾਹੀਂ), ਹਾਲਾਂਕਿ ਕੁਝ ਹਾਲਤਾਂ ਵਿਚ ਫੈਸਲਾ ਲੈਣ ਲਈ 28 ਦਿਨਾਂ ਤੋਂ ਵਧ ਸਮਾਂ ਲਗ ਸਕਦਾ ਹੈ।

ICB ਨੂੰ ਤੁਹਾਨੂੰ ਫਿਰ ਜਿਨਾਂ ਛੇਤੀ ਹੋ ਸਕੇ ਜਾਣਕਾਰੀ ਨੂੰ ਲਿਖਤ ਵਿਚ ਦੇਣੀ ਚਾਹੀਦੀ ਹੈ, ਜਿਸ ਵਿਚ ਉਨ੍ਹਾਂ ਨੂੰ ਫੈਸਲੇ ਦੇ ਕਾਰਣ ਦੇਣੇ ਚਾਹੀਦੇ ਹਨ ਕਿ ਕੀ ਤੁਸੀਂ ਯੋਗਤਾ ਪ੍ਰਾਪਤ ਹੋ ਜਾਂ ਨਹੀਂ। ਉਨ੍ਹਾਂ ਨੂੰ ਫੈਸਲੇ ਦੇ ਮੁੜ-ਵਿਚਾਰ ਬਾਰੇ ਬੇਨਤੀ ਕਰਨ ਦੇ ਹੱਕ ਬਾਰੇ ਵੀ ਦੱਸਣਾ ਚਾਹੀਦਾ ਹੈ।

ਫਾਸਟ ਟ੍ਰੈਕ ਪਾਥਵੇ ਟੂਲ

ਜੇਕਰ ਤੁਹਾਡੀ ਹਾਲਤ ਖ਼ਰਾਬ ਹੋਈ ਹੈ ਅਤੇ ਇਹ ਹਾਲਤ ਜਿੰਦਗੀ ਲਈ ਖ਼ਤਰੇ ਵਾਲੀ ਹੋਵੇ, ਫਿਰ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਤੱਕ ਫਾਸਟ ਟ੍ਰੈਕ ਰਾਹੀਂ ਛੇਤੀ ਪਹੁੰਚ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।

ਫਾਸਟ ਟ੍ਰੈਕ ਪਾਥਵੇ ਵਿਚ ਕੋਈ ਚੈਕਲਿਸਟ ਜਾਂ ਫੈਸਲੇ ਦੇ ਸਮਰਥਨ ਦੇ ਤਰੀਕੇ ਨੂੰ ਪੂਰਾ ਕਰਨ ਦੀ ਜ਼ਰੂਰਤ ਨਹੀਂ ਹੈ। ਬਜਾਏ ਕਿ, ਇਕ ਉਚਿਤ ਕਲੀਨਿਸ਼ਨ ਫਾਸਟ ਟ੍ਰੈਕ ਪਾਥਵੇ ਟੂਲ ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਯੋਗਤਾ ਨੂੰ ਸਥਾਪਿਤ ਕਰਣ ਲਈ ਨੂੰ ਪੂਰਾ ਕਰੇਗਾ।

ਇਹ ਕਲੀਨਿਸ਼ਨ ਪੂਰੇ ਕੀਤੇ ਗਏ ਫਾਸਟ ਟ੍ਰੈਕ ਪਾਥਵੇ ਦੇ ਤਰੀਕੇ ਨੂੰ ਸਿੱਧੇ ਤੁਹਾਡੇ ICB ਨੂੰ ਭੇਜੇਗਾ, ਜਿਸਨੂੰ ਤੁਹਾਡੇ ਲਈ ਇਕ ਦੇਖ-ਭਾਲ ਦੇ ਪੈਕੇਜ ਲਈ ਇੰਤਜਾਮ ਕਰਨਾ ਚਾਹੀਦਾ ਹੈ, ਆਮਤੌਰ ਤੇ ਪੂਰੇ ਕੀਤੇ ਗਏ ਫਾਸਟ ਟ੍ਰੈਕ ਪਾਥਵੇ ਤਰੀਕੇ ਦੇ ਪ੍ਰਾਪਤ ਹੋਣ ਤੋਂ 48 ਘੰਟਿਆਂ ਦੇ ਅੰਦਰ।

ਤੁਹਾਡਾ ICB ਨੁੰ ਤੁਹਾਡੀ ਦੇਖ-ਭਾਲ ਦੀਆਂ ਜ਼ਰੂਰਤਾਂ ਅਤੇ ਤੁਹਾਡੇ ਦੇਖ-ਭਾਲ ਦੇ ਪੈਕੇਜ ਦੇ ਅਸਰਕਾਰਕ ਹੋਣ ਬਾਰੇ ਮੁੜ-ਵਿਚਾਰ ਕਰਨਾ ਚਾਹੀਦਾ ਹੈ। ਕੁਝ ਹਾਲਤਾਂ ਹੋ ਸਕਦੀਆਂ ਹਨ ਜਿਥੇ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖਭਾਲ ਦੀ ਯੋਗਤਾ ਲਈ ਉਚਿਤ ਹੋ ਜਾਂਦਾ ਹੈ ਕਿ ਉਹ ਫੈਸਲੇ ਦੇ ਸਮਰਥਨ ਦੇ ਤਰੀਕੇ ਦੀ ਵਰਤੋਂ ਕਰ ਕੇ ਮੁੜ ਮੁਲਾਂਕਣ ਕਰੇ। ਜੇਕਰ ਇਹ ਜ਼ਰੂਰੀ ਹੋਵੇ, ਤਾਂ ਤੁਹਾਡੇ ICB ਧਿਆਨ ਦੇ ਨਾਲ ਪ੍ਰਕ੍ਰਿਆ ਬਾਰੇ ਦਸਣਗੇ, ਜਿਵੇਂ ਕਿ ‘ਅਸੈਸਮੈਂਟਸ’ ਦੇ ਭਾਗ ਵਿਚ ਉੱਤੇ ਦਿੱਤਾ ਗਿਆ ਹੈ।

ਅਗਲੇ ਕਦਮ

ਉਸ ਹਾਲਤ ਵਿਚ ਕੀ ਹੋਵੇਗਾ ਜਦੋਂ ਤੁਸੀਂ ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਨਾ ਹੋਵੋਂ?

ਜੇਕਰ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੇ ਯੋਗਤਾ-ਪ੍ਰਾਪਤ ਨਹੀਂ ਹਵੋਂ, ਤਾਂ ICB (ਤੁਹਾਡੀ ਇਜਾਜ਼ਤ ਦੇ ਨਾਲ) ਤੁਹਾਨੂੰ ਤੁਹਾਡੇ ਸਥਾਨਕ ਔਥੌਰਿਟੀ ਦੇ ਹਵਾਲੇ ਕਰੇਗਾ ਜੋ ਤੁਹਾਡੇ ਨਾਲ ਗੱਲਬਾਤ ਕਰ ਸਕਣਗੇ ਕਿ ਕੀ ਤੁਸੀਂ ਉਨ੍ਹਾਂ ਤੋਂ ਸਮਰਥਨ ਪ੍ਰਾਪਤ ਕਰਨ ਦੇ ਯੋਗ ਹੋ ਕਿ ਨਹੀਂ। ਜੇਕਰ ਤੁਸੀਂ ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੇ ਯੋਗਤਾ-ਪ੍ਰਾਪਤ ਨਹੀਂ ਹਵੋਂ ਪਰ ਹਾਲੇ ਵੀ ਤੁਹਾਨੂੰ ਸਿਹਤ ਦੀਆਂ ਜ਼ਰੂਰਤਾਂ ਹਨ, ਤਾਂ ਤੁਹਾਡੇ ਲਈ ਪੈਕੇਜ ਦੇ ਸਮਰਥਨ ਵਿਚ ਫਿਰ ਵੀ ਅੰਸ਼ਕ ਤੌਰ ਤੇ ਭੁਗਤਾਨ ਕਰ ਸਕਦਾ ਹੈ।

ਇਸ ਨੂੰ ‘ਸੰਯੁਕਤ ਦੇਖ-ਭਾਲ ਦਾ ਪੈਕੇਜ’ ਕਿਹਾ ਜਾਂਦਾ ਹੈ। ਇਕ ਤਰੀਕਾ ਜਿਸ ਨਾਲ ਇਹ ਪੇਸ਼ ਕੀਤਾ ਜਾਂਦਾ ਹੈ ਉਹ ਹੈ NHS-ਰਾਹੀਂ ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ (ਹੇਠਾਂ ਭਾਗ ਦੇਖੋ ‘NHS-ਅਨੁਦਾਨ ਕੀਤੀ ਨਰਸਿੰਗ ਦੇਖ-ਭਾਲ’)। NHS ਹੋ ਸਕਦਾ ਹੈ ਦੂਜੀਆਂ ਅਨੁਦਾਨ ਕੀਤੀਆਂ ਸੇਵਾਵਾਂ ਭੀ ਪੇਸ਼ ਕਰੇ ਜਿਸ ਨਾਲ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਜੇਕਰ ਸਥਾਨਕ ਸਰਕਾਰ ਤੁਹਾਡੇ ਕੁਝ ਦੇਖ-ਭਾਲ ਦੇ ਪੈਕੇਜ ਵਿਚ ਸ਼ਾਮਲ ਹੈ, ਤਾਂ ਤੁਹਾਡੀ ਆਮਦਨ ਅਤੇ ਬੱਚਤ ਤੇ ਨਿਰਭਰ ਕਰ ਕੇ, ਤੁਹਾਨੂੰ ਉਨ੍ਹਾਂ ਨੂੰ ਉਸ ਦੇਖ-ਭਾਲ ਦੇ ਪੈਕੇਜ ਦੇ ਖਰਚ ਦੇ ਭਾਗ ਦੀ ਕੀਮਤ ਅਦਾ ਕਰਨੀ ਹੋਵੇਗੀ। NHS ਦੇ ਹਿੱਸੇ ਵਜੋਂ ਸੰਯੁਕਤ ਦੇਖ-ਭਾਲ ਦੇ ਪੈਕੇਜ ਲਈ ਕੋਈ ਵੀ ਖਰਚ ਨਹੀਂ ਹੈ।

ਭਾਵੇਂ ਤੁਸੀਂ NHS ਦੇ ਜਾਰੀ ਰਹਿਣ ਵਾਲੀ ਸਿਹਤ ਦੀ ਸੇਵਾ ਦੇ ਯੋਗ ਹੋ ਕਿ ਨਹੀਂ, ਤੁਸੀਂ ਫਿਰ ਵੀ ਤੁਹਾਡੇ ਖੇਤਰ ਦੀਆਂ NHS ਦੀਆਂ ਦੂਜੀਆਂ ਸਾਰੀਆਂ ਸੇਵਾਵਾਂ ਦਾ ਉਸੇ ਤਰਾਂ ਵਰਤੋਂ ਕਰਨ ਦੇ ਯੋਗ ਹੁੰਦੇ ਹੋ ਜਿਵੇਂ ਕਿ ਹੋਰ ਕੋਈ NHS ਦਾ ਮਰੀਜ਼ ਇਸਦੇ ਯੋਗ ਹੁੰਦਾ ਹੈ।

ਕਿਰਪਾ ਕਰ ਕੇ ‘ਵਿਅਕਤੀਗਤ ਬੇਨਤੀਆਂ ਮੁੜ-ਵਿਚਾਰ ਲਈ ਇਕ ਯੋਗਤਾ-ਪ੍ਰਾਪਤ ਫੈਸਲੇ ਲਈ’ ਹੇਠਾਂ ਭਾਗ ਵਿਚ ਦੇਖੋ ਵਧੇਰੇ ਜਾਣਕਾਰੀ ਲਈ ਜੇਕਰ ਤੁਸੀਂ ਤੁਹਾਡੇ ਯੋਗਤਾ ਦੇ ਫੈਸਲਾ ਕਰਨ ਦੇ ਨਤੀਜੇ ਨਾਲ ਸੰਤੁਸ਼ਟ ਨਹੀਂ ਹੋ।

ਸੇਵਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ ਜੇਕਰ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੇ ਯੋਗਤਾ ਪ੍ਰਾਪਤ ਹੋ।

ਜੇਕਰ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗ ਹੋ, ਤਾਂ ਤੁਹਾਡਾ ICB ਤੁਹਾਡੀ ਦੇਖ-ਭਾਲ ਦੀ ਯੋਜਨਾ, ਸੇਵਾਵਾਂ ਦੇ ਸਥਾਪਿਤ ਕਰਨ ਅਤੇ ਤੁਹਾਡੇ ਕੇਸ ਮੈਨੇਜਮੈਂਟ ਲਈ ਜਿੰਮੇਵਾਰ ਹੋਵੇਗਾ। ICB ਵਿਕਲਪਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰੇਗਾ ਕਿ ਕਿਵੇਂ ਤੁਹਾਡੀ ਦੇਖ-ਭਾਲ ਅਤੇ ਸਮਰਥਨ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾਵੇਗਾ ਅਤੇ ਕਿਵੇਂ ਇਨ੍ਹਾਂ ਦਾ ਪ੍ਰਬੰਧਨ ਕੀਤਾ ਜਾਵੇਗਾ।

ਜਦੋਂ ਫੈਸਲਾ ਕੀਤਾ ਜਾ ਰਿਹਾ ਹੋਵੇ ਕਿਵੇਂ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ, ਤੁਹਾਡੀਆਂ ਇੱਛਾਵਾਂ ਅਤੇ ਪ੍ਰਾਥਮਿਕਤਾ ਦੇ ਨਤੀਜਿਆਂ ਨੂੰ ਵਿਚਾਰ ਵਿਚ ਲਿੱਤਾ ਜਾਵੇਗਾ। ਇਸ ਵਿਚ ਸ਼ਾਮਲ ਹੋਣੇ ਚਾਹੀਦੇ ਹਨ ਤੁਹਾਡੀ ਸਥਾਪਨਾ ਦੀ ਪ੍ਰਾਥਮਿਕਤਾ ਜਿਸ ਵਿਚ ਤੁਸੀਂ ਦੇਖ-ਭਾਲ ਪ੍ਰਾਪਤ ਕਰੋਂ (ਮਿਸਾਲ ਦੇ ਤੌਰ ਤੇ, ਘਰ ਵਿਖੇ ਜਾਂ ਕਿਸੇ ਕੇਅਰ ਹੋਮ ਵਿਖੇ) ਨਾਲ ਹੀ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਕਿਸ ਰਾਹੀਂ ਪੂਰਾ ਕੀਤਾ ਜਾਵੇਗਾ।

NHS ਦਾ ਦੇਖ-ਭਾਲ ਦਾ ਪੈਕੇਜ ਜਾਂ ਨਿਜੀ ਸਿਹਤ ਦਾ ਬੱਜਟ ਜੋ ਪੇਸ਼ ਕੀਤਾ ਜਾਵੇਗਾ ਉਹ ਤੁਹਾਡੀਆਂ ਮੁਲਾਂਕਣ ਕੀਤੀ ਸਿਹਤ ਅਤੇ ਅਤੇ ਨਾਲ ਲਗਦੀਆਂ ਸਮਾਜਕ ਦੇਖ-ਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ, ਜੋ ਕਿ ਤੁਹਾਡੀ ਦੇਖ-ਭਾਲ ਦੀ ਯੋਜਨਾ ਨੂੰ ਦਰਸ਼ਾਵੇ।

ਮੁੜ-ਕੀਤੇ ਵਿਚਾਰ

ਤੁਹਾਡੇ ਦੇਖ-ਭਾਲ ਦੇ ਪੈਕੇਜ ਬਾਰੇ ਮੁੜ-ਵਿਚਾਰ ਆਮਤੌਰ ਤੇ ਯੋਗਤਾ ਦੇ ਫੈਸਲਾ ਲਿੱਤੇ ਜਾਣ ਦੇ 3 ਮਹੀਨਿਆਂ ਦੇ ਅੰਦਰ ਲਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਹਾਨੂੰ ਹੋਰ ਮੁੜ-ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਜਿਵੇਂ ਜ਼ਰੂਰਤ ਹੋਵੇ ਅਤੇ ਘੱਟ ਤੋਂ ਘੱਟ ਸਾਲਾਨਾਂ ਆਧਾਰ ਤੇ।

ਇਨ੍ਹਾਂ ਮੁੜ-ਵਿਚਾਰਾਂ ਦਾ ਧਿਆਨ ਇਸ ਗੱਲ ਤੇ ਹੋਣਾ ਚਾਹੀਦਾ ਹੈ ਕਿ ਕੀ ਤੁਹਾਡੀ ਦੇਖ-ਭਾਲ ਦੀ ਯੋਜਨਾ ਜਾਂ ਇੰਤਜਾਮ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਚਿਤ ਹੈ। ਤੁਹਾਡੀ ਦੇਖ-ਭਾਲ ਦੀ ਯੋਜਨਾ ਨੂੰ ਲਈ ਕੋਈ ਵੀ ਫੇਰ-ਬਦਲ ਹਾਲਤ ਮੁਤਾਬਕ ਹੋਵੇਗਾ।

ਬਹੁਤ ਹੀ ਹਾਲ ਦਾ ਫੈਸਲੇ ਦੇ ਨਾਲ ਸਮਰਥਨ ਤਰੀਕਾ ਆਮਤੌਰ ਤੇ ਮੁੜ-ਵਿਚਾਰ ਤੇ ਉਪਲਬਧ ਹੋਵੇਗਾ ਅਤੇ ਹਵਾਲੇ ਦੇ ਬਿੰਦੂ ਦੇ ਤੌਰ ਤੇ ਵਰਤਿਆ ਜਾਂਦਾ ਹੈ ਜਿਸ ਨਾਲ ਜ਼ਰੂਰਤਾਂ ਵਿਚ ਸੰਭਾਵਿਤ ਬਦਲਾਵ ਦੀ ਪਛਾਣ ਹੋ ਸਕੇ।

ਜੇਕਰ ਤੁਹਾਡੀਆਂ ਜ਼ਰੂਰਤਾਂ ਉਸ ਹੱਦ ਤੱਕ ਬਦਲ ਗਈਆਂ ਹਨ ਜੋ ਤੁਹਾਡੀ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਯੋਗਤਾ ਤੇ ਅਸਰ ਪਾਵ ਸਕੇ, ਤਾਂ ICB ਯੋਗਤਾ ਦਾ ਪੂਰਾ ਮੁਲਾਂਕਣ ਕਰਾ ਸਕਦਾ ਹੈ, ਜੋ ਉੱਤੇ ਦਿੱਤੇ ਗਏ ਭਾਗ ‘ਮੁਲਾਂਕਣ’ ਵਿਚ ਦਰਸ਼ਾਏ ਗਏ ਮੁਤਾਬਕ ਹੋਵੇਗਾ।

ਨਾ ਹੀ NHS ਨਾ ਹੀ ਸਥਾਨਕ ਸਰਕਾਰ ਤੁਹਾਡੀਆਂ ਜ਼ਰੂਰਤਾਂ ਦੇ ਮੌਜੂਦਾ ਦੇਖ-ਭਾਲ ਜਾਂ ਅਨੁਦਾਨ ਦੇ ਇੰਤਜਾਮ ਤੋਂ ਹਟਾਏਗੀ ਤੁਹਾਡੀਆਂ ਜ਼ਰੂਰਤਾਂ ਦੇ ਬਿਨਾਂ ਇਕੱਠੇ ਮੁੜ-ਮੁਲਾਂਕਣ ਕੀਤੇ ਜਾਣ ਦੇ, ਅਤੇ ਬਿਨਾਂ ਪਹਿਲਾਂ ਇਕ ਦੂਜੇ, ਅਤੇ ਤੁਹਾਡੇ ਨਾਲ, ਇੰਤਜਾਮ ਵਿਚ ਕਿਸੇ ਵੀ ਪ੍ਰਸਤਾਵਿਤ ਬਦਲਾਵ ਬਾਰੇ ਸਲਾਹ ਕੀਤੇ, ਨਾਲ ਹੀ ਇਸ ਗੱਲ ਬਾਰੇ ਨਿਸ਼ਚਿਤ ਕਰੇ ਕਿ ਵੈਕਲਪਿਕ ਅਨੁਦਾਨ ਜਾਂ ਸੇਵਾਵਾਂ ਨੂੰ ਲਾਗੂ ਕੀਤਾ ਜਾਵੇਗਾ।

ਯੋਗਤਾ ਲਈ ਫੈਸਲੇ ਬਾਰੇ ਮੁੜ-ਵਿਚਾਰ ਲਈ ਵਿਅਕਤੀਗਤ ਬੇਨਤੀਆਂ

ਚੈਕਲਿਸਟ ਦੀ ਵਰਤੋਂ ਦੇ ਨਾਲ ਸਕ੍ਰੀਨਿੰਗ ਤੋਂ ਬਾਅਦ ਜੇਕਰ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਬਾਰੇ ਯੋਗਤਾ ਦਾ ਪੂਰਾ ਮੁਲਾਂਕਣ ਨਹੀਂ ਕੀਤੇ ਜਾਣ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ ICB ਨੂੰ ਫੈਸਲੇ ਲਈ ਮੁੜ ਵਿਚਾਰ ਕਰਣ ਲਈ ਕਹਿ ਸਕਦੇ ਹੋ।

ਜੇਕਰ ਤੁਸੀਂ ICB ਰਾਹੀਂ ਬਣਾਏ ਗਏ ਯੋਗਤਾ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ (ਯੋਗਤਾ ਦੇ ਪੂਰੇ ਮੁਲਾਂਕਣ ਤੋਂ ਬਾਅਦ ਜਿਸ ਵਿਚ ਸ਼ਾਮਲ ਹੈ ਪੈਸਲੇ ਦੇ ਸਮਰਥਨ ਦੇ ਤਰੀਕੇ ਦਾ ਪੂਰਾ ਹੋਣਾ), ਜਾਂ ਜੇਕਰ ਤੁਹਾਨੂੰ ਉਨ੍ਹਾਂ ਪੱਧਤੀਆਂ ਬਾਰੇ ਚਿੰਤਾਵਾਂ ਹਨ ਜੋ ICB ਨੇ ਯੋਗਤਾ ਦੇ ਫੈਸਲੇ ਲਈ ਧਾਰਣ ਕੀਤਾ ਹੈ, ਤਾਂ ਤੁਸੀਂ ICB ਨੂੰ ਤੁਹਾਡੇ ਕੇਸ ਦੇ ਮੁੜ-ਵਿਚਾਰ ਲਈ ਸਥਾਨਕ ਹਲ੍ਹ ਲਈ ਪ੍ਰਕ੍ਰਿਆ ਬਾਰੇ ਕਹਿ ਸਕਦੇ ਹੋ।

ਜਿਥੇ ਮਾਮਲੇ ਨੂੰ ਸਥਾਨਕ ਹਲ੍ਹ ਦੀ ਪ੍ਰਕ੍ਰਿਆ ਨਾਲ ਸੁਲਝਾਨਾ ਮੁਮਕਿਨ ਨਹੀਂ ਹੈ, ਤਾਂ ਤੁਸੀਂ NHS ਇੰਗਲੈੰਡ ਨੂੰ ਫੈਸਲੇ ਤੇ ਇਕ ਸੁਤੰਤਰ ਮੁੜ-ਵਿਚਾਰ ਲਈ ਕਹਿ ਸਕਦੇ ਹੋ।

NHS ਇੰਗਲੈਂਡ ICB ਨੂੰ ਅੱਗੇ ਸਥਾਨਕ ਸੁਲਝਾਏ ਜਾਣ ਦੀ ਬਾਰੇ ਪ੍ਰਾਥਮਿਕਤਾ ਨਾਲ ਸੁਤੰਤਰ ਮੁੜ-ਵਿਚਾਰ ਲਈ ਕਹਿ ਸਕਦਾ ਹੈ।

ਸੁਤੰਤਰ ਮੁੜ-ਵਿਚਾਰ ਤੋਂ ਬਾਅਦ, ਜੇਕਰ ਸ਼ੁਰੂ ਦਾ ਫੈਸਲਾ ਸਹੀ ਪਾਇਆ ਗਿਆ ਪਰ ਤੁਸੀਂ ਸੰਤੁਸ਼ਟ ਨਹੀਂ ਹੋਵੋਂ, ਤਾਂ ਤੁਹਾਡੇ ਕੋਲ ਪਾਰਲਿਮੈਂਟਰੀ ਅਤੇ ਹੈਲਥ ਸਰਵਿਸ ਓਮੰਬਡਸਮਨ ਨੂੰ ਸ਼ਿਕਾਇਤ ਕਰਨ ਦਾ ਹੱਕ ਹੈ।

NHS, ਸਥਾਨਕ ਸਰਕਾਰ ਜਾਂ ਦੇਖ-ਭਾਲ ਪੇਸ਼ ਕਰਨ ਵਾਲੇ ਕਿਸੇ ਵੀ ਪੇਸ਼-ਕਰਤਾ ਤੋਂ ਪ੍ਰਾਪਤ ਸੇਵਾ ਦੇ ਕਿਸੇ ਵੀ ਵਿਸ਼ੇ ਬਾਰੇ ਕਿਸੇ ਵੀ ਵਿਅਕਤੀ ਕੋਲ ਸ਼ਿਕਾਇਤ ਕਰਨ ਦਾ ਹੱਕ ਹੈ। ਸ਼ਿਕਾਇਤਾਂ ਦੀ ਪੱਧਤੀ ਦੇ ਵੇਰਵੇ ਸੰਬੰਧਿਤ ਸੰਗਠਨ ਤੋਂ ਉਪਲਬਧ ਹਨ।

NHS-ਰਾਹੀਂ ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ

ਨਰਸਿੰਗ ਲਈ ਵਿਅਕਤੀ ਜਿਹੜੇ ਕੇਅਰ ਹੋਮਸ ਵਿਚ ਹਨ, ਉਥੇ ਰਜਿਸਟਰਡ ਕੀਤੀਆਂ ਗਈਆਂ ਨਰਸਾਂ ਆਮਤੌਰ ਤੇ ਕੇਅਰ ਹੋਮਸ ਵਲੋਂ ਆਪੇ ਹੀ ਰੁਜ਼ਗਾਰ ਤੇ ਰਖੀਆਂ ਜਾਂਦੀਆਂ ਹਨ। ਇਹੋ ਜਿਹੀ ਨਰਸਿੰਗ ਦੀ ਦੇਖ-ਭਾਲ ਲਈ ਇਕ ਰਜਿਸਟਰਡ ਨਰਸ ਰਾਹੀਂ ਪ੍ਰਾਵਦਾਨ ਬਾਰੇ ਅਨੁਦਾਨ ਕਰਨ ਲਈ, NHS ਸਿੱਧੇ ਕੇਅਰ ਹੋਮ ਨੂੰ ਪੈਸਾ ਦਿੰਦਾ ਹੈ।

ਇਸ ਨੂੰ ‘NHS-ਅਨੁਦਾਨ ਕੀਤੀ ਨਰਸਿੰਗ ਦੇਖ-ਭਾਲ’ ਕਿਹਾ ਜਾਂਦਾ ਹੈ ਅਤੇ ਇਹ ਖਰਤੇ ਲਈ ਇਕ ਸਟੈਂਡਰਡ ਦਰ ਦਾ ਯੋਗਦਾਨ ਹੂੰਦਾ ਹੈ ਜੋ ਰਜਿਸਟਰਡ ਨਰਸਿੰਗ ਦੇਖ-ਭਾਲ ਉਨ੍ਹਾਂ ਲੋਕਾਂ ਲਈ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਹੋਵੇ।

ਸਥਾਨਕ ਸਰਕਾਰਾਂ ਨੂੰ ਰਜਿਸਟਰਡ ਨਰਸਿੰਗ ਦੇਖ-ਭਾਲ ਪੇਸ਼ ਕਰਨ ਜਾਂ ਅਨੁਦਾਨ ਕੀਤੇ ਜਾਣ ਲਈ ਇਜਾਜ਼ਤ ਨਹੀਂ ਹੈ (ਸਿਵਾਏ ਬਹੁਤ ਹੀ ਸੀਮਿਤ ਹਾਲਤਾਂ ਵਿਚ)।

ਰਜਿਸਟਰਡ ਨਰਸਿੰਗ ਦੇਖ-ਭਾਲ ਵਿਚ ਕਈ ਤਰਾਂ ਦੀ ਦੇਖ-ਭਾਲ ਸ਼ਾਮਲ ਹੁੰਦੀ ਹੈ। ਇਸ ਵਿਚ ਸ਼ਾਮਲ ਹੋ ਸਕਦੇ ਹਨ ਸਿੱਧੇ ਨਰਸਿੰਗ ਦੇ ਕੰਮ ਨਾਲ ਹੀ ਸ਼ਾਮਲ ਹੋ ਸਕਦੇ ਹਨ ਨਰਸਿੰਗ ਅਤੇ ਸਿਹਤ ਦੀ ਦੇਖ-ਭਾਲ ਦੇ ਕੰਮ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਯੋਜਨਾ, ਦੇਖ-ਰੇਖ ਅਤੇ ਨਿਗਰਾਨੀ।

NHS-ਰਾਹੀਂ ਅਨੁਦਾਨ ਨਰਸਿੰਗ ਦੇਖ-ਭਾਲ ਲਈ ਯੋਗਤਾ ਨੂੰ ਨਿਰਧਾਰਿਤ ਕਰਨਾ

ਤੁਹਾਡੀ NHS ਦੀ ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਬਾਰੇ ਜ਼ਰੂਰਤ ਲਈ ਤੁਹਾਡੀ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਯੋਗਤਾ ਨੂੰ ਕਿਸੇ ਵੀ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ ਹਮੇਸ਼ਾ ਵਿਚਾਰ ਵਿਚ ਲੈਣਾ ਚਾਹੀਦਾ ਹੈ।

ਤੁਸੀਂ NHS ਦੀ ਅਨੁਦਾਨ ਕੀਤੀ ਗਈ ਨਰਸਿੰਗ ਦੀ ਦੇਖ-ਭਾਲ ਲਈ ਯੋਗਤਾ-ਪ੍ਰਾਪਤ ਹੋ ਜੇਕਰ:

  • ਤੁਸੀਂ ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਯੋਗ ਨਹੀਂ ਹੋਵੋਂ ਪਰ ਕਿਸੇ ਰਜਿਸਟਰਡ ਨਰਸ ਦੀਆਂ ਸੇਵਾਵਾਂ ਦੀ ਜ਼ਰੂਰਤਮੰਦ ਹੋਣ ਕਰ ਕੇ ਮੁਲਾਂਕਣ ਕੀਤਾ ਗਿਆ ਹੋਵੇ ਅਤੇ ਇਹ ਪਾਇਆ ਗਿਆ ਹੋਵੇ ਕਿ ਤੁਹਾਡੀਆਂ ਪੂਰੀਆਂ ਜ਼ਰੂਰਤਾਂ ਨੂੰ ਨਰਸਿੰਗ ਦੇ ਨਾਲ ਇਕ ਕੇਅਰ ਹੋਮ ਵਿਚ ਉਚਿਤ ਢੰਗ ਦੇ ਨਾਲ ਪੂਰਾ ਕੀਤਾ ਜਾਵੇਗਾ, ਅਤੇ

  • ਤੁਸੀਂ ਇਕ ਕੇਅਰ ਹੋਮ ਦੇ ਨਿਵਾਸੀ ਹੋ ਜੋ ਨਰਸਿੰਗ ਦੇਖ-ਭਾਲ ਨੂੰ ਪੇਸ਼ ਕਰ ਲਈ ਰਜਿਸਟਰਡ ਹੈ

NHS-ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਲਈ ਮੁਲਾਂਕਣ

ਤੁਹਾਨੂੰ NHS ਦੀ ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਲਈ ਵਖਰੇ ਤੌਰ ਤੇ ਮੁਲਾਂਕਣ ਨਹੀਂ ਕਰਨਾ ਹੋਵੇਗਾ ਜੇਕਰ ਤੁਸੀਂ ਪਹਿਲਾਂ ਹੀ ਬਹੁਤ ਸਾਰੇ ਅਨੁਸ਼ਾਸਿਤ ਮੁਲਾਂਕਣ ਲਈ ਪੂਰਾ ਮੁਲਾਂਕਣ ਕੀਤਾ ਹੈ ਜੋ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਯੋਗਤਾ ਬਾਰੇ ਹੈ, ਕਿਉਂਕਿ ਜਿਆਦਾ ਹਾਲਤਾਂ ਵਿਚ ਇਹ ਪ੍ਰਕ੍ਰਿਆ ICB ਨੂੰ NHS ਦੀ ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਦੀ ਜ਼ਰੂਰਤ ਲਈ ਫੈਸਲੇ ਬਾਰੇ ਕਾਫੀ ਜਾਣਕਾਰੀ ਦੇਵੇਗੀ।

ਜੇਕਰ ਜ਼ਰੂਰੀ ਹੋਵੇਗਾ, ਤੁਹਾਡਾ ICB ਇਕ ਮੁਲਾਂਕਣ ਲਈ ਇੰਤਜਾਮ ਕਰ ਸਕਦਾ ਹੈ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਤੁਸੀਂ NHS-ਦੀ ਅਨੁਦਾਨ ਕੀਤੀ ਗਈ ਨਰਸਿੰਗ ਦੀ ਦੇਖ-ਭਾਲ ਦੀ ਯੋਜਨਾ ਲਈ ਯੋਗਤਾ-ਪ੍ਰਾਪਤ ਹੋ ਕਿ ਨਹੀਂ। ਇਹ ਫੈਸਲਾ ਨਰਸਿੰਗ ਦੀਆਂ ਜ਼ਰੂਰਤਾਂ ਦੇ ਮੁਲਾਂਕਣ ਤੇ ਆਧਾਰਿਤ ਹੋ ਸਕਦਾ ਹੈ ਜੋ ਦਿਨ-ਪ੍ਰਤਿ ਦਿਨ ਦੀ ਦੇਖ-ਭਾਲ ਅਤੇ ਸਮਰਥਨ ਦੀਆਂ ਜ਼ਰੂਰਤਾਂ ਨੂੰ ਦਰਸ਼ਾਂਦਾ ਹੈ।

ਉਹ ਲੋਕੀ ਜਿਨ੍ਹਾਂ ਨੂੰ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਯੋਗਤਾ ਬਾਰੇ ਪੂਰਾ ਮੁਲਾਂਕਣ ਦੀ ਜ਼ਰੂਰਤ ਨਹੀਂ ਹੈ ਉਹ ਫਿਰ ਵੀ NHS ਦੀ ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਦੇ ਯੋਗ ਹੋ ਸਕਦੇ ਹਨ।

NHS ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਦੀ ਦਰ

2007 ਤੋਂ, NHS-ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਸਿੰਗਲ-ਬੈਂਡ ਦਰ ਤੇ ਆਧਾਰਿਤ ਹੈ। ਇਹ ਦਰ ਇਕ ਯੋਗਦਾਨ ਹੈ ਜੋ NHS ਦੁਆਰਾ ਪੇਸ਼ ਕੀਤਾ ਗਿਆ ਹੈ, ਤਾਂਕਿ ਇਕ ਰਜਿਸਟਰਡ ਨਰਸ ਰਾਹੀਂ ਨਰਸਿੰਗ ਦੀ ਦੇਖ-ਭਾਲ ਦੇ ਪ੍ਰਾਵਧਾਨ ਨੂੰ ਸਮਰਥਨ ਮਿਲ ਸਕੇ, ਜਿਵੇਂ ਕਿ ਉੱਤੇ ਸਥਾਪਿਤ ਕੀਤੇ ਗਏ ਹਨ।

ਜੇਕਰ ਤੁਸੀਂ NHS ਦੇ ਅਨੁਦਾਨ ਕੀਤੇ ਗਏ ਨਰਸਿੰਗ ਦੇਖ-ਭਾਲ ਦੇ ਯੋਗ ਹੋਵੋਂ ਤਾਂ ਤੁਹਾਡਾ ICB ਰਾਸ਼ਟਰੀ ਸਹਿਮਤੀ ਅਧੀਨ ਦਰ ਦਾ ਭੁਗਤਾਨ ਸਿੱਧੇ ਤੁਹਾਡੇ ਕੇਅਰ ਹੋਮ ਵਿਚ ਕਰੇਗਾ। ਬਕਾਇਆ ਕੇਅਰ ਹੋਮ ਦੀ ਫੀ ਫਿਰ ਤੁਹਾਡੇ, ਤੁਹਾਡੇ ਨੁਮਾਇੰਦੇ ਜਾਂ ਤੁਹਾਡੀ ਸਥਾਨਕ ਸਰਕਾਰ (ਇਨ੍ਹਾਂ ਦੇ ਜੋੜ ਨਾਲ) ਦੁਆਰਾ ਅਦਾ ਕੀਤੀ ਜਾਵੇਗੀ ਜਦੋਂ ਤੱਕ ਕਿ ਦੂਜੇ ਠੇਕੇ ਦੇ ਇੰਤਜਾਮ ਨਾ ਕੀਤੇ ਜਾਣ।

NHS-ਰਾਹੀਂ ਅਨੁਦਾਨ ਕੀਤੀ ਗਈ ਨਰਸਿੰਗ ਦੀ ਦੇਖ-ਭਾਲ ਬਾਰੇ ਮੁੜ-ਵਿਚਾਰ

ਤੁਹਾਡੀਆਂ ਜ਼ਰੂਰਤਾਂ ਬਾਰੇ ਮੁੜ-ਵਿਚਾਰ NHS-ਅਨੁਦਾਨ ਕੀਤੇ ਗਏ ਨਰਸਿੰਗ ਦੇਖ-ਭਾਲ ਲਈ ਆਮਤੌਰ ਤੇ 3 ਮਹੀਨਿਆਂ ਦੇ ਅੰਦਰ ਕੀਤੇ ਜਾਣਗੇ, ਫਿਰ ਘੱਟ ਤੋਂ ਘੱਟ ਸਾਲਾਨਾਂ ਤੌਰ ਤੇ।

ਇਨ੍ਹਾਂ ਮੁੜ ਵਿਚਾਰਾਂ ਵੇਲੇ ਇਨ੍ਹਾਂ ਗੱਲਾਂ ਤੇ ਭੀ ਵਿਚਾਰ ਕੀਤਾ ਜਾਵੇਗਾ ਕਿ ਕੀ ਤੁਹਾਡੀਆਂ ਜ਼ਰੂਰਤਾਂ ਬਦਲ ਗਈਆਂ ਹਨ ਜਿਵੇਂ ਕਿ ਹੁਣ ਤੁਸੀਂ NHS ਦੀ ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਲਈ ਯੋਗ ਨਹੀਂ ਹੋ ਜਾਂ ਕਿ ਤੁਸੀਂ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਲਈ ਹੁਣ ਯੋਗ ਹੋਵੋਂ।

ਤੁਸੀਂ ਹੁਣ NHS ਦੀ ਜਾਰੀ ਰਹਿਣ ਵਾਲੀ ਸਿਹਤ ਦੀ ਦੇਖ-ਭਾਲ ਦੀ ਯੋਜਨਾ ਦੇ ਯੋਗ ਹੋ ਕਿ ਨਹੀਂ ਇਸ ਬਾਰੇ ਫੈਸਲਾ ਕਰਨ ਲਈ, ਇਕ ਚੈਕਲਿਸਟ ਆਮਤੌਰ ਤੇ NHS ਅਨੁਦਾਨ ਕੀਤੀ ਗਈ ਨਰਸਿੰਗ ਦੇਖ-ਭਾਲ ਦੇ ਮੁੜ-ਵਿਚਾਰ ਤੇ ਪੂਰੀ ਕੀਤੀ ਜਾਵੇਗੀ। ਫਿਰ ਵੀ, ਜਿਥੇ ਪਹਿਲਾਂ ਕਦੇ ਚੈਕਲਿਸਟ ਅਤੇ/ਜਾਂ ਫੈਸਲਾ ਕਰਨ ਵਾਲਾ ਸਮਰਥਨ ਤਰੀਕਾ ਪੂਰਾ ਕੀਤਾ ਗਿਆ ਹੋਵੇ ਅਤੇ ਇਹ ਸਾਫ਼ ਹੋਵੇ ਕਿ ਤੁਹਾਡੀਆਂ ਜ਼ਰੂਰਤਾਂ ਵਿਚ ਕੋਈ ਖਾਸ ਬਦਲਾਵ ਨਹੀਂ ਆਇਆ ਹੈ ਤਾਂ ਚੈਕਲਿਸਟ ਜਾਂ ਫੈਸਲਾ ਸਮਰਥਨ ਕੀਤੇ ਗਏ ਤਰੀਕੇ ਨੂੰ ਮੁੜ ਪੂਰਾ ਕਰਨਾ ਜ਼ਰੂਰੀ ਨਹੀਂ ਹੈ।

NHS ਰਾਹੀਂ ਅਨੁਦਾਨ ਨਰਸਿੰਗ ਦੇਖ-ਭਾਲ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੋ

ਜੇਕਰ ਤੁਸੀਂ NHS ਰਾਹੀਂ ਅਨੁਦਾਨ ਕੀਤੇ ਗਏ ਨਰਸਿੰਗ ਦੇਖ-ਭਾਲ ਦੇ ਫੈਸਲੇ ਤੋਂ ਖੁਸ਼ ਨਹੀਂ ਹੋਵੋਂ, ਤਾਂ ਤੁਸੀਂ ICB ਨੂੰ ਫੈਸਲੇ ਤੇ ਮੁੜ-ਵਿਚਾਰ ਕਰਨ ਲਈ ਕਹਿ ਸਕਦੇ ਹੋ ਅਤੇ/ਜਾਂ ICB ਦੀ ਸ਼ਿਕਾਇਤ ਕਰਨ ਦੀ ਪ੍ਰਕ੍ਰਿਆ ਨੂੰ ਵਰਤ ਸਕਦੇ ਹੋ।