ਸੇਧ

ਤੁਸੀਂ NHS ਕੋਵਿਡ-19 ਟੀਕਾਕਰਨ ਤੋਂ ਬਾਅਦ ਦੇ ਪੱਤਰ ਲਈ ਬੇਨਤੀ ਕੀਤੀ ਸੀ ਪਰ ਇਹ ਨਹੀਂ ਪਹੁੰਚੀ? ਤੁਹਾਡੀ ਮਦਦ ਕਰਨ ਲਈ ਇੱਕ ਗਾਈਡ ਇੱਥੇ ਹੈ।

ਅੱਪਡੇਟ ਕੀਤਾ 21 June 2021

This ਸੇਧ was withdrawn on

This guidance was withdrawn on 8 December 2023 

The NHS COVID Pass service has now closed. There are no longer any domestic requirements to demonstrate your vaccination status in England. 

The NHS COVID Pass is no longer required to travel abroad to any countries. 

If you are travelling abroad, you should review travel entry requirements for the countries you will visit or travel through. 

The NHS COVID Pass was developed at the height of the pandemic to let you share your COVID-19 vaccination status in a secure way. It was mainly used for international travel, as well as for some domestic purposes, such as entry to venues or events. 

See information about COVID certificates in Guernsey, Jersey and the Isle of Man.

Applies to England

Picture of NHS letter:

ਪੱਤਰ ਦੇ ਅਗਲੇ ਪਾਸੇ ਕੀ ਹੈ

ਤੁਸੀਂ ਹਾਲ ਹੀ ਵਿੱਚ 119 (ਕੋਵਿਡ-19 ਟੀਕਾਕਰਨ ਸਥਿਤੀ ਦੀ ਸੇਵਾ) ਨਾਲ ਸੰਪਰਕ ਕੀਤਾ ਸੀ ਤਾਂਕਿ ਇੱਕ ਪੱਤਰ ਦੀ ਬੇਨਤੀ ਕੀਤੀ ਜਾ ਸਕੇ ਕਿ ਤੁਹਾਨੂੰ ਕੋਵਿਡ-19 ਟੀਕਾਕਰਨ ਮਿਲ ਚੁੱਕੇ ਹਨ. ਬਦਕਿਸਮਤੀ ਨਾਲ ਅਸੀਂ ਇਸ ਮੌਕੇ ਤੇ ਕੋਈ ਪੱਤਰ ਤਿਆਰ ਨਹੀਂ ਕਰ ਸਕੇ। ਇੱਕ ਪੱਤਰ ਉਦੋਂ ਹੀ ਤਿਆਰ ਕੀਤਾ ਜਾ ਸਕਦਾ ਹੈ ਜਦੋਂ ਤੁਹਾਡੇ ਟੀਕਾਕਰਨ ਦੇ ਰਿਕਾਰਡ ਵਿੱਚ ਇਹ ਪੁਸ਼ਟੀ ਕਰਨ ਲਈ ਸਾਰੀ ਲੋੜੀਂਦੀ ਜਾਣਕਾਰੀ ਸ਼ਾਮਲ ਹੁੰਦੀ ਹੈ ਕਿ ਤੁਹਾਨੂੰ ਯੂਕੇ ਵਿੱਚ ਮਨਜ਼ੂਰਸ਼ੁਦਾ ਕੋਈ ਵੀ ਕੋਵਿਡ-19 ਟੀਕੇ ਦੀਆਂ ਦੋ ਖੁਰਾਕਾਂ ਮਿਲੀਆਂ ਹਨ।

ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ

ਜੇ ਤੁਸੀਂ ਯੂਕੇ ਤੋਂ ਬਾਹਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਆਪਣੇ ਟੀਕਾਕਰਨ ਕੋਰਸ ਦੇ ਸਬੂਤ ਦੀ ਤੁਹਾਨੂੰ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਟੀਕਾਕਰਨ ਦੇ ਵੇਰਵਿਆਂ ਨਾਲ ਆਪਣੇ ਜੀਪੀ ਪ੍ਰੈਕਟਿਸ ਨਾਲ ਸੰਪਰਕ ਕਰੋ। ਇਹ ਉਨ੍ਹਾਂ ਦੀ ਮਦਦ ਕਰੇਗਾ ਜੇ ਤੁਸੀਂ ਇਹ ਹਵਾਲਾ ਵੀ ਦੇ ਸਕਦੇ ਹੋ:

Reason Code ਕਾਰਨ ਕੋਡ Failure Reason ਅਸਫਲਤਾ ਦਾ ਕਾਰਨ
3006 3006 No Vaccine Record Found ਕੋਈ ਟੀਕਾ ਰਿਕਾਰਡ ਨਹੀਂ ਮਿਲਿਆ
3007 3007 No Date for vaccination ਟੀਕਾਕਰਣ ਦੀ ਕੋਈ ਤਾਰੀਖ ਨਹੀਂ
3008 3008 0 or 1 vaccinations 0 ਜਾਂ 1 ਟੀਕੇ
3009 3009 Vaccine Code not in SNOMED (NHS medical system) ਟੀਕਾ ਕੋਡ SNOMED (NHS ਮੈਡੀਕਲ ਸਿਸਟਮ) ਵਿੱਚ ਨਹੀਂ ਹੈ
3011 3011 Not correct interval between vaccinations (not long enough) ਟੀਕਿਆਂ ਦੇ ਵਿਚਕਾਰ ਸਹੀ ਅੰਤਰਾਲ ਨਹੀਂ ਹੈ (ਲੰਬੇ ਸਮੇਂ ਲਈ ਨਹੀਂ)

ਤੁਹਾਡਾ ਜੀਪੀ ਪ੍ਰੈਕਟਿਸ ਇਹ ਸਮਝਣ ਲਈ ਫਿਰ ਟੀਕਾਕਰਨ ਪ੍ਰੋਗਰਾਮ ਅਤੇ ਸਥਾਨਕ ਟੀਕਾਕਰਨ ਸੇਵਾ (ਸੇਵਾਵਾਂ) ਨਾਲ ਸੰਪਰਕ ਕਰੇਗਾ ਕਿ ਕਿਹੜੀ ਜਾਣਕਾਰੀ ਤੁਹਾਡੇ ਪੱਤਰ ਨੂੰ ਤਿਆਰ ਕਰਨ ਤੋਂ ਰੋਕ ਰਹੀ ਹੋ ਸਕਦੀ ਹੈ।

ਪੱਤਰ ਦੇ ਪਿਛਲੇ ਪਾਸੇ ਕੀ ਹੈ

ਆਪਣੇ ਟੀਕਾਕਰਨ ਦੀ ਸਥਿਤੀ ਦੀ ਪੁਸ਼ਟੀ ਕਰਨਾ

ਇਕ ਵਾਰ ਜਦੋਂ ਤੁਹਾਡਾ ਰਿਕਾਰਡ ਅਪਡੇਟ ਹੋ ਜਾਂਦਾ ਹੈ, ਤਾਂ ਦੋ ਤਰੀਕੇ ਹਨ ਜੋ ਤੁਸੀਂ ਆਪਣੇ ਟੀਕਾਕਰਨ ਦੀ ਸਥਿਤੀ ਨੂੰ ਪ੍ਰਦਰਸ਼ਤ ਕਰਨ ਲਈ ਚੁਣ ਸਕਦੇ ਹੋ:

  1. ਜੇ ਤੁਹਾਡੇ ਕੋਲ ਇੰਟਰਨੈਟ ਦੀ ਪਹੁੰਚ ਅਤੇ ਸਮਾਰਟਫੋਨ, ਟੈਬਲੇਟ ਜਾਂ ਕੰਪਿਉਟਰ ਹੈ, ਤਾਂ ਤੁਸੀਂ ਆਪਣੇ ਟੀਕਾਕਰਨ ਦੀ ਸਥਿਤੀ ਨੂੰ ਆਨਲਾਈਨ ਦੇਖ ਸਕਦੇ ਹੋ:

ਤੁਹਾਨੂੰ ਇਹਨਾਂ ਸੇਵਾਵਾਂ ਲਈ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ। ਫਿਰ ਤੁਸੀਂ ਇੱਕ ਪੀਡੀਐਫ ਫਾਈਲ ਵੀ ਡਾਉਨਲੋਡ ਕਰ ਸਕਦੇ ਹੋ ਜਾਂ ਇਸ ਜਾਣਕਾਰੀ ਨੂੰ ਦਿਖਾਉਂਦਾ ਇੱਕ ਈਮੇਲ ਪ੍ਰਾਪਤ ਕਰ ਸਕਦੇ ਹੋ।

  1. ਵਿਕਲਪਿਕ ਤੌਰ ਤੇ, ਤੁਸੀਂ 119 ਤੇ ਕਾਲ ਕਰਕੇ ਦੁਬਾਰਾ ਆਪਣੇ ਕੋਵਿਡ-19 ਟੀਕਾਕਰਨ ਪੱਤਰ ਲਈ ਬੇਨਤੀ ਕਰ ਸਕਦੇ ਹੋ।

ਜੇ ਤੁਸੀਂ ਜਲਦੀ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ

ਤੁਹਾਨੂੰ ਆਪਣੇ ਟਰਾਂਸਪੋਰਟ ਜਾਂ ਟਰੈਵਲ ਓਪਰੇਟਰ ਅਤੇ ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (Foreign, Commonwealth and Development Office) ਦੀ ਵੈਬਸਾਈਟ www.gov.uk/foreign-travel-advice ‘ਤੇ ਵੀ ਨਵੀਨਤਮ ਯਾਤਰਾ ਦੀ ਸਲਾਹ ਦੀ ਜਾਂਚ ਕਰਨੀ ਚਾਹੀਦੀ ਹੈ।

ਜੇ ਤੁਸੀਂ ਯੂਕੇ ਤੋਂ ਬਾਹਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਆਪਣੇ ਟੀਕਾਕਰਨ ਕੋਰਸ ਦੇ ਸਬੂਤ ਦੀ ਤੁਹਾਨੂੰ ਲੋੜ, ਤਾਂ ਇਸ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ NHS ਐਪ ਜਾਂ www.nhs.uk/coronavirus NHS ਵੈਬਸਾਈਟ ਵਰਤਣਾ ਹੈ।

ਕੋਵਿਡ-19 ਦੇ ਲੱਛਣਾਂ, ਟੈਸਟਿੰਗ, ਟੀਕਾਕਰਨ ਅਤੇ ਸਵੈ-ਇਕਾਂਤਵਾਸ ਬਾਰੇ NHS ਦੀ ਵੈਬਸਾਈਟ www.nhs.uk/coronavirus ਤੇ ਪਤਾ ਲਗਾਓ।

ਡੇਟਾ ਸੁਰੱਖਿਆ: ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ (The Department for Health and Social Care) ਡੇਟਾ ਕੰਟਰੋਲਰ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਕੋਵਿਡ-19 ਸਥਿਤੀ ਪ੍ਰੋਗਰਾਮ ਦੇ ਉਦੇਸ਼ਾਂ ਲਈ ਤੁਹਾਡੇ ਨਿੱਜੀ ਡੇਟਾ ਤੇ ਪ੍ਰਕਿਰਿਆ ਕਰਨ ਲਈ ਜ਼ਿੰਮੇਵਾਰ ਹੈ। ਹੋਰ ਜਾਣਨ ਲਈ, ਤੁਸੀਂ ਸਾਡੇ ਗੋਪਨੀਯਤਾ ਨੋਟਿਸ (Privacy Notice) ਨੂੰ ਇੱਥੇ ਪੜ੍ਹ ਸਕਦੇ ਹੋ: https://www.gov.uk/government/publications/dhsc-privacy-notice ਜਾਂ ਆਪਣੇ ਵੈਬਸਾਈਟ ਬਰਾਊਜ਼ਰ ਵਿੱਚ “DHSC Status Privacy Notice” ਦੀ ਭਾਲ ਕਰ ਸਕਦੇ ਹੋI