ਸੇਧ

COVID -19 ਪ੍ਰਤਿਕਿਰਿਆ: ਗਰਮੀਆਂ 2021

ਅੱਪਡੇਟ ਕੀਤਾ 27 August 2021

Applies to England

ਕੋਵਿਡ-19 ਮਹਾਂਮਾਰੀ ਦੇ ਦੌਰਾਨ, ਸਰਕਾਰ ਦਾ ਉਦੇਸ਼ ਪੂਰੇ ਯੁਨਾਇਟੇਡ ਕਿੰਗਡਮ ਵਿੱਚ ਜੀਵਨ ਅਤੇ ਰੁਜ਼ਗਾਰ ਦੀ ਰੱਖਿਆ ਕਰਨਾ ਹੈ। ਇਹ ਸਰਕਾਰ ਦੀ ਤਰਜੀਹ ਬਣੀ ਹੋਈ ਹੈ ਕਿਉਂਕਿ ਯੂਕੇ ਪਾਬੰਦੀਆਂ ਵਿੱਚ ਢਿੱਲ ਦੇ ਰਿਹਾ ਹੈ।

ਯੂਕੇ ਨੇ ਇਸ ਸਾਲ ਵੱਡੀ ਤਰੱਕੀ ਕੀਤੀ ਹੈ। ਵੈਕਸੀਨ ਟਾਸਕਫੋਰਸ ਵੱਲੋਂ ਟੀਕਿਆਂ ਦੀ ਖਰੀਦ ਅਤੇ ਰਾਸ਼ਟਰੀ ਸਿਹਤ ਸੇਵਾ (NHS) ਵੱਲੋਂ ਟੀਕਾਕਰਨ ਪ੍ਰਕਿਰਿਆ ਨੇ ਯੂਕੇ ਨੂੰ ਇੱਕ ਮਜ਼ਬੂਤ ਸਥਿਤੀ ਵਿੱਚ ਲੈ ਆਂਦਾ ਹੈ। ਮਾਲਟਾ ਦੇ ਅਪਵਾਦ ਨਾਲ, ਯੂਕੇ ਨੇ ਕਿਸੇ ਵੀ ਦੇਸ਼ ਦੀ ਤੁਲਨਾ ਵਿੱਚ ਆਪਣੀ ਜ਼ਿਆਦਾਤਰ ਆਬਾਦੀ ਦਾ ਟੀਕਾਕਰਨ ਕੀਤਾ ਹੈ ਅਤੇ ਕਿਸੇ ਵੀ ਹੋਰ G7 ਰਾਸ਼ਟਰ ਦੀ ਤੁਲਨਾ ਵਿੱਚ ਪ੍ਰਤੀ ਵਿਅਕਤੀ ਵਧੇਰੇ ਖੁਰਾਕਾਂ ਦਿੱਤੀਆਂ ਹਨ।[footnote 1] ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ਦੀ ਬਦੌਲਤ ਹੀ ਸਰਕਾਰ ਅਤੇ ਵਿਕਸਿਤ ਪ੍ਰਸ਼ਾਸਨ ਇੰਗਲੈਂਡ, ਸਕੌਟਲੈਂਡ, ਵੇਲਜ਼ ਅਤੇ ਨੌਰਦਰਨ ਆਇਰਲੈਂਡ ਵਿੱਚ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਰਾਹਤ ਦੇ ਸਕੇ ਹਨ।

ਟੀਕੇ ਲਾਗ ਅਤੇ ਗੰਭੀਰ ਬਿਮਾਰੀ ਅਤੇ ਮੌਤ ਵਿਚਕਾਰਲੀ ਕੜੀ ਨੂੰ ਮਹੱਤਵਪੂਰਨ ਰੂਪ ਵਿੱਚ ਘਟਾ ਰਹੇ ਹਨ।[footnote 2] ਜਿਵੇਂ ਕਿ ਮੂਲ ਰੂਪ ਵਿੱਚ ਕੋਵਿਡ-19 ਪ੍ਰਤਿਕਿਰਿਆ - ਬਸੰਤ 2021 (‘ਰੋਡਮੈਪ’) ਵਿੱਚ ਨਿਰਧਾਰਿਤ ਕੀਤਾ ਗਿਆ ਹੈ, ਦੇਸ਼ ਵਿੱਚ ਆਬਾਦੀ ਦੇ ਕਾਫ਼ੀ ਜ਼ਿਆਦਾ ਅਨੁਪਾਤ ਨੂੰ ਟੀਕਾ ਲੱਗ ਜਾਣ ਦੇ ਬਾਅਦ, ਮਾਰਚ 2020 ਤੋਂ ਲਾਗੂ ਸਖ਼ਤ ਆਰਥਿਕ ਅਤੇ ਸਮਾਜਿਕ ਪਾਬੰਦੀਆਂ ਦੀ ਲੋੜ ਤੋਂ ਬਿਨਾਂ ਦੇਸ਼ ਕੋਵਿਡ-19 ਦੇ ਨਾਲ ਰਹਿਣਾ ਸਿੱਖ ਸਕਦਾ ਹੈ।

ਮਹਾਂਮਾਰੀ ਖਤਮ ਨਹੀਂ ਹੋਈ ਹੈ। ਇਸ ਸਮੇਂ ਮਾਮਲੇ ਵੱਧ ਰਹੇ ਹਨ, ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਵੀ। ਸਮਾਜ ਅਤੇ ਆਰਥਿਕਤਾ ਦੇ ਮੁੜ ਖੁੱਲ੍ਹਣ ਨਾਲ ਮਾਮਲੇ, ਹਸਪਤਾਲ ਦਾਖਲ ਹੋਣ ਵਾਲਿਆਂ ਦੀ ਗਿਣਤੀ ਅਤੇ ਦੁੱਖ ਦੀ ਗੱਲ ਹੈ ਕਿ ਮੌਤਾਂ ਹੋਰ ਵਧਣਗੀਆਂ। ਚੌਕਸੀ ਬਣਾਈ ਰੱਖਣੀ ਲਾਜ਼ਮੀ ਹੈ ਅਤੇ ਲੋਕਾਂ ਨੂੰ ਆਪਣੇ ਅਤੇ ਦੂਜਿਆਂ ਲਈ ਜੋਖਮਾਂ ਦਾ ਪ੍ਰਬੰਧਨ ਕਰਨ ਵਾਸਤੇ ਸੂਚਿਤ ਫੈਸਲੇ ਲੈਣ ਅਤੇ ਧਿਆਨ ਨਾਲ ਅਤੇ ਅਨੁਪਾਤ ਮੁਤਾਬਕ ਕੰਮ ਕਰਨ ਲਈ ਕਿਹਾ ਜਾਵੇਗਾ। ਹਾਲ ਹੀ ਵਿੱਚ ਹੋਇਆ ਡੈਲਟਾ ਵੇਰੀਐਂਟ ਦਾ ਪ੍ਰਸਾਰ, ਜੋ ਇਸ ਸਮੇਂ ਪ੍ਰਭਾਵੀ ਹੈ ਅਤੇ ਜਿਸਦੇ ਪਿਛਲੇ ਪ੍ਰਭਾਵਸ਼ਾਲੀ ਅਲਫ਼ਾ ਵੇਰੀਐਂਟ ਨਾਲੋਂ 40-80% ਵਧੇਰੇ ਪ੍ਰਸਾਰਯੋਗ ਹੋਣ ਦਾ ਅਨੁਮਾਨ ਹੈ,[footnote 3] ਦਰਸਾਉਂਦਾ ਹੈ ਕਿ ਸਥਿਤੀ ਕਿੰਨੀ ਜਲਦੀ ਬਦਲ ਸਕਦੀ ਹੈ। ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ਦਾ ਮਤਲਬ ਹੈ ਕਿ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਪਿਛਲੀਆਂ ਲਹਿਰਾਂ ਦੀ ਤੁਲਨਾ ਵਿੱਚ ਵਧੇਰੇ ਧੀਮੀ ਗਤੀ ਨਾਲ ਵਧਣ ਦੀ ਉਮੀਦ ਹੈ, ਹਾਲਾਂਕਿ ਲਹਿਰ ਦੇ ਵਾਧੇ ਦੀ ਦਰ ਅਤੇ ਮਿਆਦ ਦੀ ਅਨਿਸ਼ਚਿਤਤਾ ਬਰਕਰਾਰ ਹੈ। ਇਹ ਡਾਟਾ ਨਿਯਮਿਤ ਸਮੀਖਿਆ ਦੇ ਅਧੀਨ ਰੱਖਿਆ ਜਾਵੇਗਾ। ਲਾਗ ਅਤੇ ਬਿਮਾਰੀ ਦੇ ਉੱਚ ਪੱਧਰ ਹਾਲੇ ਵੀ ਹੋਣਗੇ ਅਤੇ ਇਸ ਲਈ ਜੀਵਨ, ਆਰਥਿਕਤਾ ਅਤੇ ਜਨਤਕ ਸੇਵਾਵਾਂ ਦੀ ਸਪੁਰਦਗੀ ਵਿੱਚ ਰੁਕਾਵਟ ਪਵੇਗੀ। 19 ਜੁਲਾਈ ਨੂੰ ਪੜਾਅ 4 ‘ਤੇ ਜਾਣ ਦਾ ਫੈਸਲਾ, NHS ‘ਤੇ ਪ੍ਰਭਾਵ ਸਮੇਤ ਚਾਰ ਟੈਸਟਾਂ ਦੇ ਮੁਲਾਂਕਣ ਦੇ ਆਧਾਰ ‘ਤੇ 12 ਜੁਲਾਈ ਨੂੰ ਲਿਆ ਜਾਵੇਗਾ।

ਦੇਸ਼ ਵੱਲੋਂ ਕੀਤੀ ਤਰੱਕੀ ਵਿੱਚ ਸਭ ਤੋਂ ਵੱਡਾ ਜੋਖਮ ਇੱਕ ਅਜਿਹੇ ਵੇਰੀਐਂਟ ਦੀ ਚਿੰਤਾ ਹੈ ਜੋ ਕਾਫੀ ਹੱਦ ਤੱਕ ਜਾਂ ਅੰਸ਼ਕ ਰੂਪ ਵਿੱਚ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਘਟਾਉਂਦੀ ਹੈ। ਇਸ ਗੱਲ ਦਾ ਸਬੂਤ ਹੈ ਕਿ ਕੁਝ ਮੌਜੂਦਾ ਵੇਰੀਐਂਟਾਂ, ਜਿਵੇਂ ਕਿ ਬੀਟਾ ਵੇਰੀਐਂਟ,[footnote 4] ਦੇ ਵਿਰੁੱਧ ਟੀਕੇ ਘੱਟ ਪ੍ਰਭਾਵਸ਼ਾਲੀ ਹੋ ਸਕਦੇ ਹਨ ਅਤੇ ਸਰਕਾਰ ਨਹੀਂ ਜਾਣਦੀ ਹੈ ਕਿ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਕਿਹੜੇ ਨਵੇਂ ਵੇਰੀਐਂਟ ਸਾਹਮਣੇ ਆਉਣਗੇ। ਇੱਥੋਂ ਤੱਕ ਕਿ ਕੋਈ ਨਵਾਂ ਵੇਰੀਐਂਟ ਨਾ ਆਉਣ ਤੇ ਵੀ, ਆਗਾਮੀ ਸਰਦੀਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਮੁੜ ਵਾਧਾ ਹੋ ਸਕਦਾ ਹੈ, ਜੋ ਸ਼ਾਇਦ ਮੌਸਮੀ ਸਾਹ ਦੀਆਂ ਬਿਮਾਰੀਆਂ, ਜਿਵੇਂ ਕਿ ਇਨਫਲੂਐਂਜ਼ਾ ਆਦਿ ਨਾਲੋਂ ਜ਼ਿਆਦਾ ਜਟਿਲ ਹੋਵੇ।[footnote 5]

ਇਸ ਲਈ ਜਦੋਂ ਇੰਗਲੈਂਡ ਰੋਡਮੈਪ ਦੇ ਪੜਾਅ 4 ‘ਤੇ ਜਾਵੇਗਾ, ਤਾਂ ਸਰਕਾਰ ਵਾਇਰਸ ਦੇ ਪ੍ਰਸਾਰ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਦੇ ਜੋਖਮ ਦਾ ਪ੍ਰਬੰਧਨ ਕਰਨਾ ਜਾਰੀ ਰੱਖੇਗੀ। ਇਹ ਮਹਾਂਮਾਰੀ ਪ੍ਰਤੀ ਸਰਕਾਰ ਦੇ ਜਵਾਬ ਵਜੋਂ, ਹਰ ਕਿਸੇ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ‘ਤੇ ਸਖ਼ਤ ਪਾਬੰਦੀਆਂ ਹਟਾਉਣ, ਜੋਖਮ ਨੂੰ ਘਟਾਉਣ ਲਈ ਟੀਚਾਬੱਧ ਦਖਲਅੰਦਾਜ਼ੀ ਦੇ ਨਾਲ-ਨਾਲ ਲੋਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਬਾਰੇ ਸਲਾਹ ਦੇਣ ਵੱਲ, ਇੱਕ ਨਵੇਂ ਪੜਾਅ ਨੂੰ ਦਰਸਾਏਗਾ। ਅਜਿਹਾ ਕਰਨ ਲਈ, ਸਰਕਾਰ ਇਹ ਕਰੇਗੀ:

  1. ਬੂਸਟਰ ਟੀਕੇ ਅਤੇ ਟੀਕਾ ਲਗਵਾਉਣ ਵਿੱਚ ਵਾਧਾ ਕਰਕੇ ਦੇਸ਼ ਦੀ ਰੱਖਿਆ ਲਈ ਟੀਕੇ ਦੀ ਕੰਧ ਨੂੰ ਹੋਰ ਮਜ਼ਬੂਤ ਕਰੇਗੀ।
  2. ਕਨੂੰਨਾਂ ਦੀ ਬਜਾਏ ਸੇਧਾਂ ਰਾਹੀਂ ਲੋਕਾਂ ਨੂੰ ਜਾਣੂ ਫੈਸਲੇ ਲੈਣ ਦੇ ਯੋਗ ਬਣਾਏਗੀ।
  3. ਅੰਤਰਰਾਸ਼ਟਰੀ ਸੰਤੁਲਕਾਂ ਦੇ ਅਨੁਰੂਪ ਅਨੁਪਾਤਿਕ ਟੈਸਟ, ਟ੍ਰੇਸ ਅਤੇ ਇਕੱਲਤਾ ਯੋਜਨਾ ਨੂੰ ਬਰਕਰਾਰ ਰੱਖੇਗੀ।
  4. ਵਿਸ਼ਵ-ਵਿਆਪੀ ਤੌਰ ‘ਤੇ ਉਭਰ ਰਹੇ ਵੇਰੀਐਂਟਾਂ ਅਤੇ ਯੂਕੇ ਵਿੱਚ ਦਾਖਲ ਹੋਣ ਦੇ ਜੋਖਮ ਨੂੰ ਘਟਾਉਣ ਲਈ ਸਰਹੱਦ ‘ਤੇ ਜੋਖਮ ਦਾ ਪ੍ਰਬੰਧਨ ਕਰੇਗੀ ਅਤੇ ਇੱਕ ਗਲੋਬਲ ਪ੍ਰਤਿਕਿਰਿਆ ਦਾ ਸਮਰਥਨ ਕਰੇਗੀ।
  5. ਜਿਸ ਵੇਲੇ ਦੇਸ਼ ਕੋਵਿਡ-19 ਦੇ ਨਾਲ ਰਹਿਣਾ ਸਿੱਖ ਰਿਹਾ ਹੈ, ਅਚਾਨਕ ਵਾਪਰੀਆਂ ਘਟਨਾਵਾਂ ਪ੍ਰਤੀ ਜਵਾਬਦੇਹੀ ਲਈ ਸੰਜੀਦਾ ਉਪਾਅ ਜਾਰੀ ਰੱਖੇਗੀ, ਇਹ ਸਵੀਕਾਰ ਕਰਦੇ ਹੋਏ ਕਿ ਅਗਲੇ ਮਾਮਲੇ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਮੌਤਾਂ ਹੋਣ ਵਰਗੀਆਂ ਦੁਖਦ-ਘਟਨਾਵਾਂ ਹੁੰਦੀਆਂ ਰਹਿਣਗੀਆਂ।

ਇਹ ਦਸਤਾਵੇਜ਼ ਉਹਨਾਂ ਵਿਵਸਥਾਵਾਂ ਨੂੰ ਨਿਰਧਾਰਿਤ ਕਰਦਾ ਹੈ ਜੋ ਇੰਗਲੈਂਡ ਵਿੱਚ ਲਾਗੂ ਕੀਤੀਆਂ ਜਾਣਗੀਆਂ। ਜ਼ਿੰਮੇਵਾਰ ਪ੍ਰਸ਼ਾਸਨ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਲਈ ਯੋਜਨਾਵਾਂ ਤਿਆਰ ਕਰ ਰਿਹਾ ਹੈ।

1. ਦੇਸ਼ ਦੀ ਰੱਖਿਆ ਲਈ ਟੀਕੇ ਦੀ ਕੰਧ ਨੂੰ ਹੋਰ ਮਜ਼ਬੂਤ ਕਰਨਾ

2 ਜੁਲਾਈ ਤੱਕ, ਇੰਗਲੈਂਡ ਵਿੱਚ c.38 ਮਿਲੀਅਨ ਲੋਕਾਂ ਨੇ ਟੀਕੇ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਸੀ ਅਤੇ c.28 ਮਿਲੀਅਨ ਲੋਕਾਂ ਨੂੰ ਆਪਣੀ ਦੂਜੀ ਖੁਰਾਕ ਮਿਲ ਗਈ ਸੀI[footnote 6] 19 ਜੁਲਾਈ ਤੱਕ, ਸਰਕਾਰ ਨੂੰ ਉਮੀਦ ਹੈ ਕਿ ਹਰੇਕ ਬਾਲਗ ਨੂੰ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਅਤੇ ਦੋ ਤਿਹਾਈ ਬਾਲਗ ਆਪਣੀ ਦੂਜੀ ਖੁਰਾਕ ਪ੍ਰਾਪਤ ਕਰ ਲੈਣਗੇ। ਟੀਕੇ ਦੇ ਰੋਲਆਉਟ ਨੂੰ ਹੋਰ ਤੇਜ਼ ਕਰਨ ਲਈ ਸਰਕਾਰ 40 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਪਹਿਲੀ ਖੁਰਾਕ ਤੋਂ ਅੱਠ ਹਫ਼ਤਿਆਂ ਬਾਅਦ ਦੂਜੀ ਖੁਰਾਕ ਉਪਲਬਧ ਕਰੇਗੀ, ਅਤੇ ਸਾਰੇ ਸਮੂਹਾਂ ਲਈ ਖੁਰਾਕ ਦੇ ਅੰਤਰਾਲ ਨੂੰ ਅੱਠ ਹਫ਼ਤਿਆਂ ਤੱਕ ਛੋਟਾ ਕੀਤਾ ਜਾਵੇਗਾ। ਪੂਰਤੀ ਸਥਿਰ ਰਹਿਣ ਦੇ ਅਧੀਨ, ਇਸਦਾ ਮਤਲਬ ਹੈ ਕਿ ਸਾਰੇ ਬਾਲਗਾਂ ਨੂੰ ਸਤੰਬਰ ਦੇ ਅੱਧ ਤੱਕ ਟੀਕੇ ਦਾ ਪੂਰਾ ਕੋਰਸ ਪ੍ਰਾਪਤ ਕਰਨ ਦਾ ਮੌਕਾ ਮਿਲ ਜਾਵੇਗਾ। ਵੈਕਸੀਨੇਸ਼ਨ ਅਤੇ ਟੀਕਾਕਰਨ ਬਾਰੇ ਸੰਯੁਕਤ ਕਮੇਟੀ (Joint Committee on Vaccination and Immunisation - JCVI) ਨੇ ਸਲਾਹ ਦਿੱਤੀ ਹੈ ਕਿ ਘੱਟੋ-ਘੱਟ 8 ਹਫ਼ਤਿਆਂ ਦੇ ਖੁਰਾਕ ਅੰਤਰਾਲ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਬੂਤ ਦਰਸਾਉਂਦੇ ਹਨ ਕਿ ਕੁਝ ਸੀਮਿਤ ਹਾਲਾਤ ਨੂੰ ਛੱਡ ਕੇ ਲੰਮੇ ਸਮੇਂ ਦਾ ਖੁਰਾਕ ਅੰਤਰਾਲ ਲੰਮੇ ਸਮੇਂ ਦੀ ਸੁਰੱਖਿਆ ਦੇ ਉੱਚ ਨਤੀਜੇ ਦਿੰਦਾ ਹੈ।[footnote 7]

ਪਬਲਿਕ ਹੈਲਥ ਇੰਗਲੈਂਡ (PHE) ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ Oxford/AstraZeneca ਜਾਂ Pfizer/BioNTech ਟੀਕੇ ਦੀ ਇੱਕ ਖੁਰਾਕ ਡੈਲਟਾ ਵੇਰੀਐਂਟ ਦੇ ਲੱਛਣਾਂ ਦੇ ਨਾਲ ਬਿਮਾਰੀ ਦੇ ਜੋਖਮ ਨੂੰ ~ 35% ਅਤੇ ਹਸਪਤਾਲ ਵਿੱਚ ਦਾਖਲ ਹੋਣ ਦੇ ਜੋਖਮ ਨੂੰ ~ 80% ਘੱਟ ਕਰ ਦਿੰਦੀ ਹੈ। ਦੂਜੀ ਖੁਰਾਕ ਲੱਛਣਾਂ ਦੇ ਨਾਲ ਬਿਮਾਰੀ ਦੇ ਵਿਰੁੱਧ ~ 79% ਅਤੇ ਹਸਪਤਾਲ ਵਿੱਚ ਭਰਤੀ ਦੇ ਵਿਰੁੱਧ ~ 96% ਤੱਕ ਸੁਰੱਖਿਆ ਨੂੰ ਵਧਾ ਦਿੰਦੀ ਹੈ।[footnote 8]

ਮੌਜੂਦਾ ਸਬੂਤਾਂ ਦੇ ਅਧਾਰ ‘ਤੇ, JCVI ਦੀ ਅੰਤਰਿਮ ਸਲਾਹ, ਸਤੰਬਰ 2021 ਤੋਂ ਸ਼ੁਰੂ ਕਰਦੇ ਹੋਏ ਸਭ ਤੋਂ ਵੱਧ ਕਮਜ਼ੋਰ ਲੋਕਾਂ ਨੂੰ ਕੋਵਿਡ-19 ਬੂਸਟਰ ਟੀਕੇ ਪੇਸ਼ ਕਰਨ ਦੀ ਹੈ।[footnote 9] ਬੂਸਟਰ ਪ੍ਰੋਗਰਾਮ ਦਾ ਉਦੇਸ਼ ਸਰਦੀਆਂ ਦੇ ਮਹੀਨਿਆਂ ਤੋਂ ਪਹਿਲਾਂ, ਜਦੋਂ NHS ‘ਤੇ ਵੱਧਿਆ ਹੋਇਆ ਦਬਾਅ ਹੁੰਦਾ ਹੈ ਕਿਉਂਕਿ ਗੈਰ-ਕੋਵੀਡ-19 ਐਮਰਜੈਂਸੀ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ, ਵੇਰੀਐਂਟਾਂ ਵਿਰੁੱਧ ਵਧੇਰੇ ਸੁਰੱਖਿਆ ਪ੍ਰਦਾਨ, ਅਤੇ ਉਹਨਾਂ ਲੋਕਾਂ ਵਿੱਚ ਵੱਧ ਤੋਂ ਵੱਧ ਸੁਰੱਖਿਆ ਦੇਣਾ ਹੈ ਜੋ ਕੋਵਿਡ-19 ਤੋਂ ਗੰਭੀਰ ਬਿਮਾਰੀ ਦੇ ਪ੍ਰਤੀ ਸਭ ਤੋਂ ਵੱਧ ਕਮਜ਼ੋਰ ਹਨ।

ਸਮੂਹਾਂ ਨੂੰ ਇੱਕ ਬੂਸਟਰ ਖੁਰਾਕ ਦੋ ਪੜਾਵਾਂ ਵਿੱਚ ਪੇਸ਼ ਕੀਤੀ ਜਾਏਗੀ ਅਤੇ, ਜੇ ਸੰਭਵ ਹੋਵੇ ਤਾਂ, ਸਾਲਾਨਾ ਇਨਫਲੂਏਂਜ਼ਾ ਟੀਕਾਕਰਨ ਦੇ ਨਾਲ-ਨਾਲ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿੱਚ, 16 ਸਾਲ ਅਤੇ ਵੱਧ ਉਮਰ ਦੇ ਬਾਲਗਾਂ ਜਿਨ੍ਹਾਂ ਦੀ ਰੋਗ-ਪ੍ਰਤਿਰੋਧਕਤਾ ਕਮਜ਼ੋਰ ਹੈ; ਜੋ ਬਜ਼ੁਰਗਾਂ ਲਈ ਰਿਹਾਇਸ਼ੀ ਦੇਖਭਾਲ ਘਰਾਂ ਵਿੱਚ ਰਹਿ ਰਹੇ ਹਨ; 70 ਸਾਲ ਅਤੇ ਉਮਰ ਦੇ ਸਾਰੇ ਬਾਲਗਾਂ; 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਜਿਨ੍ਹਾਂ ਨੂੰ ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ ਮੰਨਿਆ ਜਾਂਦਾ ਹੈ; ਅਤੇ ਅਗਲੀ ਕਤਾਰ ਦੇ ਸਿਹਤ ਐਂਡ ਸਮਾਜਕ ਦੇਖਭਾਲ ਵਰਕਰਾਂ ਲਈ ਇੱਕ ਬੂਸਟਰ ਪੇਸ਼ ਕੀਤਾ ਜਾਵੇਗਾ। ਜਿਵੇਂ ਹੀ ਪਹਿਲੇ ਪੜਾਅ ਦੇ ਬਾਅਦ ਵਿਹਾਰਕ ਬਣ ਜਾਂਦਾ ਹੈ, ਦੂਜੇ ਪੜਾਅ ਵਿੱਚ 50 ਸਾਲ ਅਤੇ ਵੱਧ ਉਮਰ ਦੇ ਸਾਰੇ ਬਾਲਗਾਂ; 16-49 ਸਾਲ ਦੇ ਬਾਲਗਾਂ ਜੋ ਕਿਸੇ ਇਨਫਲੂਏਂਜ਼ਾ ਜਾਂ ਕੋਵਿਡ-19 ਦੇ ਜੋਖਮ ਵਾਲੇ ਸਮੂਹ ਵਿੱਚ ਹਨ;[footnote 10] ਅਤੇ ਕਮਜ਼ੋਰ ਰੋਗ-ਪ੍ਰਤਿਰੋਧਕਤਾ ਵਾਲੇ ਵਿਅਕਤੀਆਂ ਦੇ ਬਾਲਗ ਘਰੇਲੂ ਸੰਪਰਕਾਂ ਨੂੰ ਬੂਸਟਰ ਪੇਸ਼ ਕੀਤਾ ਜਾਵੇਗਾ। ਬੂਸਟਰ ਮੁਹਿੰਮ ਦਾ ਸਿਫ਼ਾਰਿਸ਼ ਕੀਤਾ ਗਿਆ ਆਕਾਰ - ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕਦੋਂ, ਕਿਸ ਲਈ ਅਤੇ ਕਿਸ ਟੀਕੇ ਦੀ ਵਰਤੋਂ ਕੀਤੀ ਜਾਏਗੀ - ਹੋਰ ਸਬੂਤ ਉਪਲਬਧ ਹੋਣ ‘ਤੇ ਬਦਲ ਸਕਦੇ ਹਨ।

ਸਰਕਾਰ ਨੇ JCVI ਨੂੰ ਬੱਚਿਆਂ ਦੇ ਟੀਕਾਕਰਨ ਬਾਰੇ ਸਲਾਹ ਦੇਣ ਲਈ ਕਿਹਾ ਹੈ। ਜਦੋਂ ਸਰਕਾਰ ਨੂੰ ਸਲਾਹ ਮਿਲੇਗੀ, ਤਾਂ ਇਸ ‘ਤੇ ਧਿਆਨ ਨਾਲ ਵਿਚਾਰ ਕੀਤਾ ਜਾਵੇਗਾ, ਅਤੇ ਇਸ ਬਾਰੇ ਇੱਕ ਅੱਪਡੇਟ ਮੁਹੱਈਆ ਕਰਵਾਏ ਜਾਣਗੇ ਕਿ ਸਰਕਾਰ ਕਿਵੇਂ ਅੱਗੇ ਵਧਣ ਦੀ ਯੋਜਨਾ ਬਣਾ ਰਹੀ ਹੈ।

ਇਸ ਤੋਂ ਇਲਾਵਾ, ਸਰਕਾਰ ਕੋਵਿਡ-19 ਟੀਕਾਕਰਨ ਨੂੰ ਕੇਅਰ ਹੋਮਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਹੋਰ ਵਿਅਕਤੀਆਂ ਲਈ ਤੈਨਾਤੀ ਦੀ ਸ਼ਰਤ ਬਣਾ ਕੇ ਸਭ ਤੋਂ ਕਮਜ਼ੋਰ ਲੋਕਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਸਰਕਾਰ ਛੇਤੀ ਹੀ ਇਸ ‘ਤੇ ਸਲਾਹ-ਮਸ਼ਵਰਾ ਵੀ ਸ਼ੁਰੂ ਕਰ ਰਹੀ ਹੈ ਕਿ ਕੀ ਇਸ ਸ਼ਰਤ ਨੂੰ ਸਿਹਤ ਸੰਭਾਲ ਅਤੇ ਸਮਾਜਿਕ ਦੇਖਭਾਲ ਦੀਆਂ ਹੋਰ ਵਿਵਸਥਾਵਾਂ ਜਿਵੇਂ ਕਿ ਘਰੇਲੂ ਦੇਖਭਾਲ ਵਿੱਚ ਵਧਾਇਆ ਜਾਣਾ ਚਾਹੀਦਾ ਹੈ।

ਲੰਮੇ ਸਮੇਂ ਤੋਂ, ਬੂਸਟਰ ਟੀਕਾਕਰਨਾਂ ਦੇ ਐਂਟੀਵਾਇਰਲਸ ਅਤੇ ਉਪਚਾਰ ਸਮੇਤ ਹੋਰ ਦਵਾਈਆਂ ਵਾਲੇ ਦਖਲ ਦੇ ਨਾਲ-ਨਾਲ, ਕੋਵਿਡ-19 ਦੇ ਪ੍ਰਬੰਧਨ ਦਾ ਨਿਯਮਿਤ ਹਿੱਸਾ ਬਣਨ ਦੀ ਸੰਭਾਵਨਾ ਹੈ। ਅਪ੍ਰੈਲ ਵਿੱਚ, ਪ੍ਰਧਾਨ ਮੰਤਰੀ ਨੇ ਐਂਟੀਵਾਇਰਲਸ ਟਾਸਕਫੋਰਸ ਦੀ ਸਥਾਪਨਾ ਦਾ ਐਲਾਨ ਕੀਤਾ।[footnote 11] ਟਾਸਕਫੋਰਸ ਦੁਆਰਾ ਐਂਟੀਵਾਇਰਲਾਂ ਦੇ ਵਿਕਾਸ ਦੀ ਅਗਵਾਈ ਕੀਤੀ ਜਾ ਰਹੀ ਹੈ ਜੋ, ਜੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ, ਤਾਂ ਪ੍ਰਸਾਰ ਦੀਆਂ ਲੜੀਆਂ ਨੂੰ ਤੋੜ ਸਕਦੇ ਹਨ, ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਘਟਾ ਸਕਦੇ ਹਨ ਅਤੇ ਰਿਕਵਰੀ ਦੇ ਸਮੇਂ ਵਿੱਚ ਤੇਜ਼ੀ ਲਿਆ ਸਕਦੇ ਹਨ। ਸਰਕਾਰ ਟੀਕਾਕਰਨ ਪ੍ਰੋਗਰਾਮ ਦੇ ਨਾਲ-ਨਾਲ ਹੋਰ ਇਲਾਜਾਂ ਦੀ ਪਛਾਣ ਅਤੇ ਸਪਲਾਈ ਕਰਨਾ ਜਾਰੀ ਰੱਖੇਗੀ, ਤਾਂ ਜੋ ਕੋਵਿਡ-19 ਦੇ ਲੰਬੇ ਸਮੇਂ ਦੇ ਪ੍ਰਬੰਧਨ ਅਤੇ ਇਸਦੇ ਡਾਕਟਰੀ ਪ੍ਰਭਾਵਾਂ ਨੂੰ ਸਮਰੱਥ ਬਣਾਇਆ ਜਾ ਸਕੇ। ਇਸ ਨਾਲ ਇਹ ਪੱਕਾ ਹੋਵੇਗਾ ਕਿ ਸਾਹ ਦੀਆਂ ਹੋਰ ਮੌਸਮੀ ਬਿਮਾਰੀਆਂ ਦੇ ਨਾਲ-ਨਾਲ ਵਾਇਰਸ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ ਅਤੇ ਯੂਕੇ ਲੰਬੇ ਸਮੇਂ ਵਿੱਚ ਭਵਿੱਖ ਦੀ ਕਿਸੇ ਮਹਾਂਮਾਰੀ ਲਈ ਤਿਆਰ ਹੈ।

2. ਲੋਕਾਂ ਨੂੰ ਜਾਣੂ ਫੈਸਲੇ ਲੈਣ ਦੇ ਯੋਗ ਬਣਾਉਣਾ

ਰੋਡਮੈਪ ਨੇ ਇੰਗਲੈਂਡ ਵਿੱਚ ਲੌਕਡਾਉਨ ਤੋਂ ਬਾਹਰ ਨਿਕਲਣ ਲਈ ਚਾਰ ਪੜਾਅ ਨਿਰਧਾਰਤ ਕੀਤੇ।[footnote 12] ਵਧੇਰੇ ਸੰਚਾਰਣ ਯੋਗ ਡੈਲਟਾ ਰੂਪ ਦੇ ਫੈਲਣ ਕਾਰਨ ਹੋਏ ਵਾਧੂ ਜੋਖਮ ਅਤੇ ਅਨਿਸ਼ਚਿਤਤਾ ਦੇ ਨਤੀਜੇ ਵਜੋਂ, 14 ਜੂਨ ਨੂੰ, ਪ੍ਰਧਾਨ ਮੰਤਰੀ ਨੇ ਪੜਾਅ 3 ‘ਤੇ ਚਾਰ ਹਫ਼ਤਿਆਂ ਦੇ ਵਿਰਾਮ ਦੀ ਘੋਸ਼ਣਾ ਕੀਤੀ। ਸਰਕਾਰ 12 ਜੁਲਾਈ ਨੂੰ ਫਿਰ ਤੋਂ ਚਾਰ ਟੈਸਟਾਂ ਦਾ ਮੁਲਾਂਕਣ ਕਰੇਗੀ, ਤਾਂ ਜੋ ਇਹ ਫੈਸਲਾ ਲਿਆ ਜਾ ਸਕੇ ਕਿ 19 ਜੁਲਾਈ ਨੂੰ ਪੜਾਅ 4 ਵਿੱਚ ਅੱਗੇ ਵਧਣਾ ਹੈ ਜਾਂ ਨਹੀਂ।

ਇਹ ਅੱਪਡੇਟ ਉਹਨਾਂ ਨਿਯਮਾਂ ਅਤੇ ਸੇਧ ਨੂੰ ਨਿਰਧਾਰਤ ਕਰਦਾ ਹੈ ਜੋ ਪੜਾਅ 4 ਵਿੱਚ ਲਾਗੂ ਹੋਣਗੇ ਤਾਂ ਜੋ ਕਾਰੋਬਾਰਾਂ ਅਤੇ ਵਿਅਕਤੀਆਂ ਕੋਲ ਤਿਆਰੀ ਕਰਨ ਲਈ ਸਮਾਂ ਹੋਵੇ। ਇਸ ਤਰੀਕੇ ਨੂੰ ਸਮਾਜਕ ਦੂਰੀ, ਪ੍ਰਮਾਣੀਕਰਣ ਅਤੇ ਇਵੈਂਟਸ ਰਿਸਰਚ ਪ੍ਰੋਗਰਾਮ ਬਾਰੇ ਰੋਡ-ਮੈਪ ਸਮੀਖਿਆ ਦੁਆਰਾ ਸੂਚਿਤ ਕੀਤਾ ਗਿਆ ਹੈ। ਇਵੈਂਟਸ ਰਿਸਰਚ ਪ੍ਰੋਗਰਾਮ ਦੇ ਪਹਿਲੇ ਪੜਾਅ ਦੀਆਂ ਲੱਭਤਾਂ 25 ਜੂਨ ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ,[footnote 13] ਅਤੇ ਇਸ ਦਸਤਾਵੇਜ਼ ਦੇ ਨਾਲ ਸਮਾਜਕ ਦੂਰੀ ਅਤੇ ਪ੍ਰਮਾਣੀਕਰਣ ਸਮੀਖਿਆਵਾਂ ਦੀਆਂ ਲੱਭਤਾਂ ਵੀ ਉਪਲਬਧ ਹਨ।

ਪੜਾਅ 4 ‘ਤੇ, ਸਰਕਾਰ ਸਮਾਜਿਕ ਸੰਪਰਕ, ਜੀਵਨ ਦੇ ਸਮਾਗਮਾਂ ‘ਤੇ ਬਾਕੀ ਬਚੀਆਂ ਕਾਨੂੰਨੀ ਪਾਬੰਦੀਆਂ ਨੂੰ ਹਟਾ ਦੇਵੇਗੀ ਅਤੇ ਬਾਕੀ ਬੰਦ ਸਥਾਨਾਂ ਨੂੰ ਖੋਲ੍ਹ ਦੇਵੇਗੀ। ਸਰਕਾਰ ਇਸ ਦੀ ਬਜਾਏ ਲੋਕਾਂ ਨੂੰ ਆਪਣੇ ਅਤੇ ਆਪਣੇ ਦੂਜਿਆਂ ਲਈ ਜੋਖਮ ਦਾ ਪ੍ਰਬੰਧਨ ਕਰਨ ਬਾਰੇ ਜਾਣੂ ਫੈਸਲੇ ਲੈਣ ਦੇ ਸਮਰੱਥ ਬਣਾਏਗੀ। ਸਰਕਾਰ ਜਨਤਾ ਅਤੇ ਕਾਰੋਬਾਰਾਂ ਨੂੰ ਇਸ ਬਾਰੇ ਸੇਧ ਮੁਹੱਈਆ ਕਰੇਗੀ ਕਿ ਉਹ ਕੋਵਿਡ-19 ਦੇ ਫੈਲਣ ਨੂੰ ਘਟਾਉਣ ਅਤੇ ਇਸਦੇ ਮੁੜ ਉੱਭਰਨ ਦੇ ਜੋਖਮ ਨੂੰ ਘਟਾਉਣ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹਨ ਜਿਸ ਨਾਲ NHS ‘ਤੇ ਬੇਕਾਬੂ ਦਬਾਅ ਪੈਂਦਾ ਹੈ।

ਇਸਦਾ ਅਰਥ ਇਹ ਹੈ ਕਿ ਪੜਾਅ 4 ‘ਤੇ:

  • ਸਮਾਜਿਕ ਸੰਪਰਕ ਦੀਆਂ ਸਾਰੀਆਂ ਬਾਕੀ ਸੀਮਾਵਾਂ (ਇਸ ਸਮੇਂ ਇਮਾਰਤ ਦੇ ਅੰਦਰ 6 ਵਿਅਕਤੀ ਜਾਂ 2 ਘਰ, ਜਾਂ ਬਾਹਰ 30 ਵਿਅਕਤੀ) ਨੂੰ ਹਟਾ ਦਿੱਤਾ ਜਾਵੇਗਾ ਅਤੇ ਇਸ ਬਾਰੇ ਕੋਈ ਪਾਬੰਦੀਆਂ ਨਹੀਂ ਹੋਣਗੀਆਂ ਕਿ ਕਿਸੇ ਵੀ ਸਥਾਨ ‘ਤੇ, ਘਰ ਦੇ ਅੰਦਰ ਜਾਂ ਬਾਹਰ, ਕਿੰਨੇ ਲੋਕ ਇਕੱਠੇ ਹੋ ਸਕਦੇ ਹਨ।
  • ਨਾਈਟ ਕਲੱਬਾਂ ਸਮੇਤ, ਸਾਰੇ ਸਥਾਨ ਖੋਲ੍ਹੇ ਜਾ ਸਕਣਗੇ। ਵੱਡੇ ਪ੍ਰੋਗਰਾਮ, ਜਿਵੇਂ ਕਿ ਸੰਗੀਤ ਸਮਾਰੋਹ ਅਤੇ ਖੇਡ ਪ੍ਰੋਗਰਾਮ, ਹਾਜ਼ਰੀ ‘ਤੇ ਕੋਈ ਸੀਮਾ ਜਾਂ ਸਮਾਜਕ ਦੂਰੀ ਦੀਆਂ ਲੋੜਾਂ ਦੇ ਬਿਨਾਂ ਦੁਬਾਰਾ ਸ਼ੁਰੂ ਹੋ ਸਕਦੇ ਹਨ।
  • ਵਿਆਹਾਂ, ਅੰਤਮ ਸੰਸਕਾਰ, ਬਾਰ/ਬੈਟ ਮਿਟਜਵਾਹ ਅਤੇ ਬਪਤਿਸਮਾ ਵਰਗੇ ਜੀਵਨ ਦੇ ਸਮਾਗਮਾਂ ‘ਤੇ, ਸ਼ਾਮਲ ਹੋਣ ਵਾਲਿਆਂ ਦੀ ਸੰਖਿਆ’ ਬਾਰੇ ਬਾਕੀ ਪਾਬੰਦੀਆਂ ਸਮੇਤ, ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਜੀਵਨ ਦੇ ਸਮਾਗਮਾਂ ਵਿੱਚ ਟੇਬਲ ਸਰਵਿਸ ਸੰਬੰਧੀ ਕੋਈ ਸ਼ਰਤਾਂ ਨਹੀਂ ਹੋਣਗੀਆਂ ਅਤੇ ਨਾ ਹੀ ਨੱਚਣ-ਗਾਉਣ ‘ਤੇ ਕੋਈ ਪਾਬੰਦੀ ਹੋਵੇਗੀ।
  • ਕਿਸੇ ਵੀ ਸਥਾਨ ਵਿੱਚ ਆਉਣ ਵਾਲੇ ਲੋਕਾਂ ਲਈ ਦਾਖਲੇ ਦੀ ਸ਼ਰਤ ਵਜੋਂ ਕਾਨੂੰਨ ਵਿੱਚ ਕੋਵਿਡ-ਸਥਿਤੀ ਪ੍ਰਮਾਣੀਕਰਣ ਦੀ ਲੋੜ ਨਹੀਂ ਹੋਵੇਗੀ। ਸੰਸਥਾਵਾਂ ਪਹਿਲਾਂ ਹੀ ਆਉਣ ਵਾਲੇ ਲੋਕਾਂ ਤੋਂ ਕੋਵਿਡ-ਸਥਿਤੀ ਦਾ ਸਬੂਤ ਮੰਗ ਸਕਦੀਆਂ ਹਨ, ਜਦੋਂ ਤੱਕ ਉਹ ਬਰਾਬਰੀ ਕਾਨੂੰਨ ਦੇ ਅਧੀਨ ਸਮੇਤ, ਮੌਜੂਦਾ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹਨ। ਸਰਕਾਰ ਵਿਅਕਤੀਆਂ ਨੂੰ ਆਪਣੀ ਕੋਵਿਡ-ਸਥਿਤੀ ਨੂੰ ਅਸਾਨੀ ਨਾਲ ਪ੍ਰਦਰਸ਼ਿਤ ਕਰਨ ਲਈ ਇੱਕ ਢੰਗ ਮੁਹੱਈਆ ਕਰ ਰਹੀ ਹੈ। ਇਹ ਟੀਕੇ ਦਾ ਪੂਰਾ ਕੋਰਸ ਪੂਰਾ ਕਰਕੇ, ਇੱਕ ਹਾਲੀਆ ਨੈਗੇਟਿਵ ਟੈਸਟ, ਜਾਂ ਕੁਦਰਤੀ ਪ੍ਰਤਿਰੋਧਕਤਾ ਦੇ ਸਬੂਤ - NHS ਐਪ ‘ਤੇ NHS COVID ਪਾਸ ਦੇ ਰਾਹੀਂ - ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
  • ਚਿਹਰੇ ਨੂੰ ਢੱਕਣ ਦੀਆਂ ਕਨੂੰਨੀ ਲੋੜਾਂ ਨੂੰ ਸਾਰੇ ਸਥਾਨਾਂ ਵਿੱਚ ਹਟਾ ਦਿੱਤਾ ਜਾਵੇਗਾ। ਕੋਵਿਡ-19 ਦੇ ਫੈਲਣ ਨੂੰ ਘਟਾਉਣ ਵਿੱਚ ਸਹਾਇਤਾ ਲਈ, ਪ੍ਰਕਾਸ਼ਿਤ ਸੇਧ ਇਹ ਸਲਾਹ ਦੇਵੇਗੀ ਕਿ ਮਾਸਕ ਪਹਿਨਣ ਨਾਲ ਤੁਹਾਡੇ ਲਈ ਅਤੇ ਦੂਜਿਆਂ ਲਈ ਵਾਇਰਸ ਦਾ ਜੋਖਮ ਘੱਟ ਜਾਵੇਗਾ, ਜਿੱਥੇ ਤੁਸੀਂ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹੋ, ਜਿਨ੍ਹਾਂ ਨੂੰ ਤੁਸੀਂ ਆਮ ਤੌਰ ‘ਤੇ ਬੰਦ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਨਹੀਂ ਮਿਲਦੇ ਹੋ।
  • ਸਮਾਜਕ ਦੂਰੀ ਦੇ ਨਿਯਮ (ਵਾਧੂ ਉਪਾਵਾਂ ਦੇ ਨਾਲ 2 ਮੀਟਰ ਜਾਂ 1 ਮੀਟਰ) ਨੂੰ ਹਟਾ ਦਿੱਤਾ ਜਾਵੇਗਾ। ਤੁਹਾਨੂੰ ਦੂਜਿਆਂ ਨਾਲ ਨੇੜਲੇ ਸੰਪਰਕ ਦੇ ਜੋਖਮਾਂ ‘ਤੇ ਵਿਚਾਰ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਖ਼ਾਸ ਕਰਕੇ ਜੇ ਤੁਸੀਂ ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ ਹੋ ਜਾਂ ਹਾਲੇ ਤੱਕ ਤੁਹਾਡਾ ਪੂਰਾ ਟੀਕਾਕਰਨ ਨਹੀਂ ਹੋਇਆ ਹੈ। ਸਮਾਜਿਕ ਦੂਰੀ ਸਿਰਫ ਸੀਮਿਤ ਹਾਲਾਤ ਵਿੱਚ ਲੋੜੀਂਦੀ ਹੋਵੇਗੀ: ਜਹਾਜ਼ ਤੋਂ ਉਤਰਨ ਅਤੇ ਸਰਹੱਦ ‘ਤੇ ਨਿਯੰਤ੍ਰਣ ਦੇ ਵਿਚਕਾਰ ਯਾਤਰੀਆਂ ਲਈ ਪ੍ਰਵੇਸ਼ ਵਲੀਆਂ ਬੰਦਰਗਾਹਾਂ, ਤਾਂ ਜੋ ਵਿਅਕਤੀਆਂ ਵਿਚਕਾਰ ਚਿੰਤਾ ਵਾਲੇ ਵੇਰੀਐਂਟ ਦੇ ਫੈਲਣ ਜੋਖਮ ਨੂੰ ਪ੍ਰਬੰਧਿਤ ਕੀਤਾ ਜਾ ਸਕੇ; ਅਤੇ ਜੋ ਲੋਕ ਆਪਣੇ-ਆਪ ਨੂੰ ਅਲੱਗ ਕਰ ਰਹੇ ਹਨ ਉਹਨਾਂ ਨੂੰ ਵੀ ਦੂਜਿਆਂ ਤੋਂ ਸਮਾਜਕ ਦੂਰੀ ਬਣਾਉਣੀ ਜਾਰੀ ਰੱਖਣੀ ਚਾਹੀਦੀ ਹੈ, ਖ਼ਾਸਕਰ ਜਿੱਥੇ ਉਹਨਾਂ ਦੇ ਟੈਸਟ ਦਾ ਪਾਜ਼ਿਟਿਵ ਨਤੀਜਾ ਆਇਆ ਹੈ। ਸਿਹਤ ਅਤੇ ਦੇਖਭਾਲ ਦੇ ਸਥਾਨ ਢੁਕਵੀਂ ਲਾਗ ਰੋਕਥਾਮ ਅਤੇ ਲੋੜ ਅਨੁਸਾਰ ਨਿਯੰਤਰਣ ਪ੍ਰਕਿਰਿਆਵਾਂ ਨੂੰ ਬਣਾ ਕੇ ਰੱਖਣਗੇ ਅਤੇ ਇਸਦੀ ਲਗਾਤਾਰ ਸਮੀਖਿਆ ਕੀਤੀ ਜਾਏਗੀ। ਇਹਨਾਂ ਗਰਮੀਆਂ ਵਿੱਚ ਤਾਜ਼ਾ ਕਲੀਨਿਕਲ ਸਬੂਤਾਂ ਦੇ ਅਧਾਰ ‘ਤੇ ਸੇਧ ਨੂੰ ਅੱਪਡੇਟ ਕੀਤਾ ਜਾਵੇਗਾ।
  • ਵਿਅਕਤੀਗਤ ਸਥਾਨਾਂ ਲਈ ਜਿੱਥੇ ਤੇਜ਼ੀ ਨਾਲ ਫੈਲਣ ਦੇ ਜੋਖਮ ਵਿਸ਼ੇਸ਼ ਤੌਰ ‘ਤੇ ਗੰਭੀਰ ਹਨ, ਪਬਲਿਕ ਹੈਲਥ ਦੇ ਡਾਇਰੈਕਟਰ, ਸਥਾਨ ਦੇ ਆਪਰੇਟਰਾਂ ਅਤੇ ਸੰਬੰਧਿਤ ਵਿਭਾਗਾਂ ਦੇ ਨਾਲ ਵਿਚਾਰ-ਵਟਾਂਦਰੇ ਦੇ ਨਾਲ, ਇਸ ਬਾਰੇ ਸਲਾਹ ਦੇ ਸਕਣਗੇ ਕਿ ਜੇ ਪ੍ਰਸਾਰ ਨੂੰ ਕਾਬੂ ਕਰਨ ਲਈ ਜ਼ਰੂਰੀ ਹੈ ਤਾਂ ਸਮਾਜਕ ਦੂਰੀ ਨੂੰ ਕਾਬੂ ਕੀਤਾ ਜਾਵੇ। ਇਹ ਟੀਚਾਬੱਧ, ਸਮਾਂ ਸੀਮਾ ਦੇ ਨਾਲ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਬੰਦ ਅਤੇ ਕਮਜ਼ੋਰ ਭਾਈਚਾਰਿਆਂ ਦੀ ਵਿਸ਼ੇਸ਼ਤਾ ਵਾਲੇ ਸਥਾਨਾਂ, ਜਿਵੇਂ ਕਿ ਜੇਲ੍ਹਾਂ, ਇਮੀਗ੍ਰੇਸ਼ਨ ਰਿਮੂਵਲ ਸੈਂਟਰਾਂ ਅਤੇ ਬੇਘਰ ਸ਼ੈਲਟਰਾਂ ‘ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ।
  • ਸਰਕਾਰ ਲਈ ਹੁਣ ਲੋਕਾਂ ਨੂੰ ਘਰ ਤੋਂ ਕੰਮ ਕਰਨ ਸੰਬੰਧੀ ਹਿਦਾਇਤਾਂ ਦੇਣਾ ਜ਼ਰੂਰੀ ਨਹੀਂ ਹੈ। ਰੁਜ਼ਗਾਰਦਾਤਾ ਕਾਰਜ ਸਥਾਨਾਂ ‘ਤੇ ਵਾਪਸੀ ਦੀ ਯੋਜਨਾ ਬਣਾਉਣਾ ਸ਼ੁਰੂ ਕਰ ਸਕਦੇ ਹਨ।
  • ਵਿਨਿਯਮ ਜੋ ਕਾਰੋਬਾਰਾਂ ‘ਤੇ ਟੇਬਲ ਸਰਵਿਸ, ਅਤੇ ਟੇਬਲਾਂ ਵਿਚਕਾਰ ਦੂਰੀ ਸਮੇਤ, ਕੋਵਿਡ-ਸੁਰੱਖਿਅਤ ਲੋੜਾਂ ਲਗਾਉਂਦੇ ਹਨ, ਹਟਾ ਦਿੱਤੇ ਜਾਣਗੇ। ‘ਸੁਰੱਖਿਅਤ ਢੰਗ ਨਾਲ ਕੰਮ ਕਰਨਾ’ ਸੇਧ ਨੂੰ ਸਮਝਦਾਰੀ ਵਾਲੀ ਸਾਵਧਾਨੀਆਂ ਦੀਆਂ ਉਦਾਹਰਨਾਂ ਦੇਣ ਲਈ ਅੱਪਡੇਟ ਕੀਤਾ ਜਾਵੇਗਾ ਜੋ ਰੁਜ਼ਗਾਰਦਾਤਾ ਆਪਣੇ ਕੰਮ ਦੇ ਸਥਾਨਾਂ ਵਿੱਚ ਜੋਖਮ ਘਟਾਉਣ ਲਈ ਲੈ ਸਕਦੇ ਹਨ। ਰੁਜ਼ਗਾਰਦਾਤਾਵਾਂ ਨੂੰ ਜੋਖਮ ਮੁਲਾਂਕਣ ਤਿਆਰ ਕਰਨ ਲਈ ਇਸ ਸੇਧ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਕਿ ਮਹਾਮਾਰੀ ਤੋਂ ਪਹਿਲਾਂ ਦੇ ਸਿਹਤ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਉਹਨਾਂ ਨੂੰ ਪਹਿਲਾਂ ਹੀ ਲੈਣ ਦੀ ਲੋੜ ਹੈ।
  • ਕਾਰੋਬਾਰਾਂ ਨੂੰ ਕਿਸੇ ਸਵੈ-ਇਕੱਲਤਾ ਵਿੱਚ ਰਹਿ ਰਹੇ ਕਰਮਚਾਰੀ ‘ਤੇ ਕੰਮ ‘ਤੇ ਆਉਣ ਦੀ ਲੋੜ ਨਹੀਂ ਲਗਾਉਣੀ ਚਾਹੀਦੀ, ਅਤੇ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਜੋ ਕਰਮਚਾਰੀ ਅਤੇ ਗਾਹਕ ਬਿਮਾਰ ਮਹਿਸੂਸ ਕਰਦੇ ਹਨ ਉਹ ਸਥਾਨ ਵਿੱਚ ਨਾ ਆਉਣ।
  • ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਉਹ ਸਟਾਫ਼ ਅਤੇ ਗਾਹਕਾਂ ਨੂੰ ਆਪਣੇ ਹੱਥਾਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਕਰਨ ਅਤੇ ਉਹਨਾਂ ਸਤ੍ਹਾਵਾਂ ਦੀ ਸਫ਼ਾਈ ਕਰਨ ਲਈ ਕਹਿਣ ਜਿਨ੍ਹਾਂ ਨੂੰ ਲੋਕ ਨਿਯਮਿਤ ਤੌਰ ‘ਤੇ ਛੁਹੰਦੇ ਹਨ। ਸਰਕਾਰ ਇਸ ਬਾਰੇ ਸੇਧ ਮੁਹੱਈਆ ਕਰੇਗੀ ਕਿ ਕਾਰੋਬਾਰ ਕੰਮ ਵਾਲੀ ਥਾਂ ‘ਤੇ ਬੇਲੋੜੇ ਸੰਪਰਕ ਨੂੰ ਕਿਵੇਂ ਘਟਾ ਸਕਦੇ ਹਨ, ਜਿਥੇ ਇਹ ਵਿਹਾਰਕ ਹੈ। ਆਪਰੇਟਰਾਂ ਨੂੰ ਹਾਲੇ ਵੀ ਜਿੱਥੇ ਵਿਹਾਰਕ ਹੋਵੇ, ਬਾਹਰਲੀ ਜਗ੍ਹਾ ਦੀ ਵਰਤੋਂ ਕਰਨ, ਅਤੇ ਅੰਦਰੂਨੀ ਥਾਂਵਾਂ ‘ਤੇ ਤਾਜ਼ੀ ਹਵਾ ਦੀ ਸਪਲਾਈ ‘ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਕਾਰਬਨ ਡਾਇਆਕਸਾਈਡ (CO2) ਮਾਨੀਟਰਾਂ ਨੂੰ ਇਹ ਪਛਾਣ ਕਰਨ ਵਿੱਚ ਵਰਤਿਆ ਜਾ ਸਕਦਾ ਹੈ ਕਿ ਕਿਸ ਜਗ੍ਹਾ ਦੀ ਹਵਾਦਾਰੀ ਮਾੜੀ ਹੈ, ਅਤੇ ਜੇ CO2 ਰੀਡਿੰਗਾਂ ਲਗਾਤਾਰ ਉੱਚੀਆਂ ਹਨ ਤਾਂ ਕਾਰੋਬਾਰਾਂ ਨੂੰ ਹਵਾਦਾਰੀ ਸੁਧਾਰਨ ਲਈ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
  • NHS ਟੈਸਟ ਐਂਡ ਟ੍ਰੇਸ ਦਾ ਸਮਰਥਨ ਕਰਨ ਲਈ, ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਉਹ ਗਾਹਕਾਂ ਦੁਆਰਾ NHS COVID-19 ਐਪ ਦੀ ਵਰਤੋਂ ਕਰਕੇ ਚੈੱਕ-ਇਨ ਕਰਨ ਲਈ QR ਕੋਡ ਪ੍ਰਦਰਸ਼ਿਤ ਕਰਨਾ ਰੱਖਣ, ਪਰ ਇਹ ਹੁਣ ਕਨੂੰਨੀ ਲੋੜ ਨਹੀਂ ਰਹੇਗੀ।
  • ਸਰਕਾਰ ਸ਼ੁਰੂਆਤੀ ਸਾਲਾਂ, ਸਕੂਲਾਂ, ਕਾਲਜਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਲਾਗੂ ਹੋਣ ਵਾਲੇ ਨਿਯਮਾਂ ਨੂੰ ਬਦਲ ਦੇਵੇਗੀ ਤਾਂ ਜੋ ਉਹ ਬੱਚਿਆਂ ਅਤੇ ਨੌਜਵਾਨਾਂ ਦੀ ਪੜ੍ਹਾਈ ਵਿੱਚ ਹਾਜ਼ਰੀ ਨੂੰ ਵੱਧ ਤੋਂ ਵੱਧ ਅਤੇ ਵਿਘਨ ਨੂੰ ਘੱਟ ਤੋਂ ਘੱਟ ਕਰਨ ਲਈ ਸੁਰੱਖਿਆਤਮਕ ਉਪਾਵਾਂ ਦੀ ਆਧਾਰ-ਰੇਖਾ ਬਣਾ ਕੇ ਰੱਖ ਸਕਣ। ਸਰਕਾਰ ਦਾ ਇਰਾਦਾ ਹੈ ਕਿ ਪੜਾਅ 4 ਤੋਂ ਬੱਚਿਆਂ ਨੂੰ ਹੁਣ ਇਕਸਾਰ ਸਮੂਹਾਂ (‘ਦਾਇਰਿਆਂ’) ਵਿੱਚ ਰਹਿਣ ਦੀ ਲੋੜ ਨਹੀਂ ਹੋਏਗੀ, ਅਤੇ ਸ਼ੁਰੂਆਤੀ ਸਾਲਾਂ ਦੇ ਸਥਾਨਾਂ, ਸਕੂਲਾਂ ਜਾਂ ਕਾਲਜਾਂ ਨੂੰ ਨਿਯਮਿਤ ਤੌਰ ‘ਤੇ ਸੰਪਰਕ ਟ੍ਰੇਸਿੰਗ ਕਰਨ ਦੀ ਲੋੜ ਨਹੀਂ ਹੋਏਗੀ, ਜਿਸ ਨਾਲ ਸਵੈ-ਇਕੱਲਤਾ ਵਿੱਚ ਰਹਿਣ ਵਾਲੇ ਬੱਚਿਆਂ ਦੀ ਸੰਖਿਆ ਨੂੰ ਘੱਟ ਤੋਂ ਘੱਟ ਕਰਨ ਵਿੱਚ ਸਹਾਇਤਾ ਮਿਲੇਗੀ। ਖਾਸ ਵਿਦਿਅਕ ਸਥਾਨਾਂ ਵਿੱਚ ਸੰਪਰਕ ਟ੍ਰੇਸਿੰਗ ਸਿਰਫ ਉਦੋਂ ਸ਼ੁਰੂ ਕੀਤੀ ਜਾਏਗੀ ਜੇ ਕਿਸੇ ਸਥਾਨਕ ਪ੍ਰਸਾਰ ‘ਤੇ ਪ੍ਰਤਿਕਿਰਿਆ ਲਈ ਜ਼ਰੂਰੀ ਸਮਝਿਆ ਜਾਂਦਾ ਹੈ।
  • ਉਹਨਾਂ ਲੋਕਾਂ ਲਈ ਪਹੁੰਚ ਦੇ ਅਨੁਸਾਰ ਜਿਨ੍ਹਾਂ ਦਾ ਪੂਰਾ ਟੀਕਾਕਰਨ ਹੋ ਗਿਆ ਹੈ, ਸਰਕਾਰ ਕਿਸੇ ਪਾਜ਼ਿਟਿਵ ਮਾਮਲੇ ਦੇ 18 ਸਾਲ ਤੋਂ ਘੱਟ ਉਮਰ ਦੇ ਨੇੜਲੇ ਸੰਪਰਕਾਂ ਨੂੰ ਸਵੈ-ਇਕੱਲਤਾ ਦੀ ਲੋੜ ਤੋਂ ਛੋਟ ਦੇਣਾ ਚਾਹੁੰਦੀ ਹੈ (ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ)। ਅਗਲੇਰੇ ਵੇਰਵੇ ਆਉਣ ਵਾਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ ਅਤੇ ਬਾਅਦ ਵਿੱਚ ਗਰਮੀਆਂ ਵਿੱਚ ਤਬਦੀਲੀਆਂ ਦੇ ਲਾਗੂ ਹੋਣ ਦੀ ਸੰਭਾਵਨਾ ਹੈ। ਯੂਨੀਵਰਸਿਟੀਆਂ ਵਿੱਚ ਵਿਅਕਤੀਗਤ ਤੌਰ ‘ਤੇ ਪੜ੍ਹਾਉਣ ਅਤੇ ਪੜ੍ਹਨ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
  • ਸਿੱਖਿਆ ਵਿਭਾਗ ਜਲਦੀ ਹੀ ਵਧੇਰੇ ਵੇਰਵੇ ਤੈਅ ਕਰੇਗਾ ਅਤੇ ਪੜਾਅ 4 ਤੋਂ ਸਿੱਖਿਆ ਦੇ ਸਥਾਨਾਂ ਵਿਖੇ ਪ੍ਰਬੰਧਾਂ ਲਈ ਨਵੀਂ ਸੇਧ ਪ੍ਰਕਾਸ਼ਿਤ ਕਰੇਗਾ, ਜਿਸ ਵਿੱਚ ਗਰਮੀਆਂ ਦੀ ਮਿਆਦ ਅਤੇ ਅਗਲੀ ਮਿਆਦ ਦੋਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
  • ਕੇਅਰ ਹੋਮਾਂ ਵਿੱਚ, ਸਰਕਾਰ ਉਹਨਾਂ ਪਾਬੰਦੀਆਂ ਨੂੰ ਹਟਾ ਦੇਵੇਗੀ ਜੋ ਹਰੇਕ ਨਿਵਾਸੀ ਨੂੰ ਪੰਜ ਨਾਮਿਤ ਮੁਲਾਕਾਤੀਆਂ ਤਕ ਸੀਮਤ ਕਰਦੀ ਹੈ। ਖਾਸ ਸੇਧ ਇਸ ਬਾਰੇ ਸਲਾਹ ਦੇਵੇਗੀ ਕਿ ਕੇਅਰ ਹੋਮਾਂ ਨੂੰ ਸੁਰੱਖਿਅਤ ਰੱਖਣ ਲਈ ਮੁਲਾਕਾਤਾਂ ਕਿਵੇਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਮੁਲਾਕਾਤਾਂ ਨੂੰ ਜਿੰਨਾ ਸੰਭਵ ਹੋ ਸਕੇ ਆਮ ਬਣਾਇਆ ਜਾਵੇ। ਕੇਅਰ ਹੋਮਾਂ ਨੂੰ ਲਾਗ ਦੀ ਰੋਕਥਾਮ ਨੂੰ ਬਰਕਰਾਰ ਰੱਖਣ ਅਤੇ ਵਸਨੀਕਾਂ ਨੂੰ ਲਾਗ ਦੇ ਜੋਖਮ ਤੋਂ ਬਚਾਉਣ ਲਈ ਜ਼ਰੂਰੀ ਨਿਯੰਤ੍ਰਣ ਉਪਾਅ ਕਰਨ ਦੀ ਲੋੜ ਹੋਏਗੀ।

ਪਾਬੰਦੀਆਂ ਹਟਾਉਣ ਦਾ ਇਹ ਮਤਲਬ ਨਹੀਂ ਹੈ ਕਿ ਕੋਵਿਡ-19 ਦੇ ਜੋਖਮ ਅਲੋਪ ਹੋ ਗਏ ਹਨ। ਇਸ ਦੀ ਬਜਾਏ ਇਹ ਮਹਾਂਮਾਰੀ ਪ੍ਰਤੀ ਸਰਕਾਰ ਦੀ ਪ੍ਰਤਿਕਿਰਿਆ ਵਿੱਚ ਇੱਕ ਨਵੇਂ ਪੜਾਅ ਨੂੰ ਦਰਸਾਉਂਦਾ ਹੈ ਜਿਸ ਦੌਰਾਨ ਲੋਕਾਂ ਨੂੰ ਆਪਣੇ-ਆਪ ਅਤੇ ਦੂਜਿਆਂ ਲਈ ਜੋਖਮਾਂ ਨੂੰ ਪ੍ਰਬੰਧਿਤ ਕਰਨ ਦੀ ਲੋੜ ਹੁੰਦੀ ਹੈ, ਜਿਸ ਦੌਰਾਨ ਦੇਸ਼ ਵਾਇਰਸ ਨਾਲ ਜਿਉਣਾ ਸਿੱਖ ਰਿਹਾ ਹੈ। ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਦੀ ਨਵੀਨਤਮ ਸੇਧ ਦੇ ਅਧਾਰ ‘ਤੇ, ਜੋ ਪੜਾਅ 3 ਦੇ ਹਿੱਸੇ ਵਜੋਂ ਐਲਾਨ ਕੀਤੀ ਗਈ ਸੀ, ਸਰਕਾਰ ਇਸ ਬਾਰੇ ਸਲਾਹਕਾਰੀ ਸੇਧ ਮੁਹੱਈਆ ਕਰੇਗੀ ਕਿ ਲੋਕ ਆਪਣੇ ਅਤੇ ਦੂਜਿਆਂ ਲਈ ਜੋਖਮਾਂ ਨੂੰ ਕਿਵੇਂ ਪ੍ਰਬੰਧਿਤ ਕਰ ਸਕਦੇ ਹਨ। ਇਸ ਵਿੱਚ ਨਿਰਧਾਰਤ ਕੀਤਾ ਗਿਆ ਹੈ ਕਿ ਹੇਠਾਂ ਦਿੱਤੇ ਵਿਹਾਰ ਕਿਵੇਂ ਲਾਭਦਾਇਕ ਹਨ:

  1. ਜਿੱਥੇ ਸੰਭਵ ਹੋਵੇ ਚੰਗੀ-ਹਵਾਦਾਰੀ ਵਾਲੇ ਖੇਤਰਾਂ ਵਿੱਚ ਮਿਲਣਾ, ਜਿਵੇਂ ਕਿ ਘਰ ਤੋਂ ਬਾਹਰ ਜਾਂ ਘਰ ਦੇ ਅੰਦਰ ਖਿੜਕੀਆਂ ਨੂੰ ਖੁੱਲ੍ਹਾ ਰੱਖ ਕੇ।
  2. ਉੱਥੇ ਮਾਸਕ ਪਹਿਨਣਾ ਜਿੱਥੇ ਤੁਸੀਂ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹੋ, ਜਿਨ੍ਹਾਂ ਨੂੰ ਤੁਸੀਂ ਆਮ ਤੌਰ ‘ਤੇ ਬੰਦ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਨਹੀਂ ਮਿਲਦੇ ਹੋ।
  3. ਦਿਨ ਵੇਲੇ ਨਿਯਮਿਤ ਤੌਰ ‘ਤੇ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਣੇ ਜਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨੀ।
  4. ਜਦੋਂ ਤੁਸੀਂ ਖੰਘਦੇ ਅਤੇ ਛਿੱਕਦੇ ਹੋ ਤਾਂ ਆਪਣੇ ਨੱਕ ਅਤੇ ਮੂੰਹ ਨੂੰ ਢੱਕਣਾ।
  5. ਜੇ ਬਿਮਾਰ ਹੋ ਤਾਂ ਘਰ ਰਹਿਣਾ, ਤਾਂ ਜੋ ਬਿਮਾਰੀ ਨੂੰ ਦੋਸਤਾਂ, ਪਰਿਵਾਰ, ਸਹਿਕਰਮੀਆਂ ਅਤੇ ਤੁਹਾਡੇ ਭਾਈਚਾਰੇ ਵਿਚਲੇ ਹੋਰਾਂ ਵਿਅਕਤੀਆਂ ਤਕ ਫੈਲਾਉਣ ਦੇ ਜੋਖਮ ਨੂੰ ਘਟਾਇਆ ਜਾ ਸਕੇ।
  6. ਵਿਅਕਤੀਗਤ ਜੋਖਮਾਂ, ਜਿਵੇਂ ਕਿ ਡਾਕਟਰੀ ਕਮਜ਼ੋਰੀਆਂ ਅਤੇ ਟੀਕਾਕਰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਣਾ।

ਸਰਕਾਰ ਲੋਕਾਂ ਨੂੰ ਟੀਕਾ ਲਗਵਾਉਣ ਦੀ, ਅਤੇ ਸਵੈ-ਇਕੱਲਤਾ ਵਿੱਚ ਰਹਿਣ ਅਤੇ ਜੇਕਰ ਉਹਨਾਂ ਨੂੰ ਲੱਛਣ ਹੋਣ ਤਾਂ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨਾ ਜਾਰੀ ਰੱਖੇਗੀ। ਲੋਕਾਂ ਲਈ ਸਵੈ-ਇਕੱਲਤਾ ਵਿੱਚ ਰਹਿਣਾ ਇੱਕ ਕਾਨੂੰਨੀ ਲੋੜ ਬਣੀ ਰਹੇਗੀ ਜੇ ਉਹਨਾਂ ਦੇ ਟੈਸਟ ਦਾ ਪਾਜ਼ਿਟਿਵ ਨਤੀਜਾ ਆਉਂਦਾ ਜਾਂ NHS ਟੈਸਟ ਐਂਡ ਟ੍ਰੇਸ ਦੁਆਰਾ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ। ਜਨਤਾ ਨੂੰ ਵਾਇਰਸ ਦੇ ਫੈਲਣ ਨੂੰ ਘਟਾਉਣ ਵਿੱਚ ਮਦਦ ਕਰਨ ਲਈ NHS COVID-19 ਐਪ ਦੇ ਨਵੀਨਤਮ ਸੰਸਕਰਣ ਨੂੰ ਡਾਊਨਲੋਡ ਕਰਨ ਅਤੇ ਵਰਤਣ ਕਰਨ ਲਈ ਉਤਸ਼ਾਹਿਤ ਕਰਨਾ ਜਾਰੀ ਰੱਖਿਆ ਜਾਵੇਗਾ।

ਵਿਅਕਤੀ COVID-19 ਦੀ ਪਕੜ ਵਿੱਚ ਆਉਣ ਜਾਂ ਇਸਨੂੰ ਫੈਲਣ ਦੇ ਜੋਖਮ ਨੂੰ ਘਟਾਉਣ ਲਈ ਉਹਨਾਂ ਨਾਲ ਨੇੜਲੇ ਸੰਪਰਕ ਨੂੰ ਘਟਾਉਣ ਦੀ ਚੋਣ ਕਰ ਸਕਦੇ ਹਨ ਜਿਨ੍ਹਾਂ ਨਾਲ ਉਹ ਆਮ ਤੌਰ ‘ਤੇ ਨਹੀਂ ਰਹਿੰਦੇ ਹਨ, ਖ਼ਾਸ ਕਰਕੇ ਜੇ ਉਹ ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ ਹਨ। ਉਹਨਾਂ ਲੋਕਾਂ ਦਾ ਆਦਰ ਕਰਨਾ ਅਤੇ ਉਹਨਾਂ ਪ੍ਰਤੀ ਵਿਚਾਰਸ਼ੀਲ ਬਣਨਾ ਮਹੱਤਵਪੂਰਨ ਹੈ ਜੋ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਅਦ ਵਧੇਰੇ ਸਾਵਧਾਨੀ ਵਰਤਣਾ ਚਾਹ ਸਕਦੇ ਹਨ।

3. ਅਨੁਪਾਤਿਕ ਟੈਸਟ, ਟ੍ਰੇਸ ਅਤੇ ਇਕੱਲਤਾ ਯੋਜਨਾ ਨੂੰ ਬਰਕਰਾਰ ਰੱਖਣਾ

ਟੈਸਟ, ਟ੍ਰੇਸ ਅਤੇ ਇਕੱਲਤਾ ਦੀ ਵਾਇਰਸ ਦੇ ਪ੍ਰਬੰਧਨ ਵਿੱਚ ਇੱਕ ਮਹੱਤਵਪੂਰਣ ਨਿਰੰਤਰ ਭੂਮਿਕਾ ਹੈ ਅਤੇ ਸੰਭਾਵੀ ਤੌਰ ‘ਤੇ ਖਤਰਨਾਕ ਵੇਰੀਐਂਟਾਂ ਦੇ ਫੈਲਣ ਦੇ ਜੋਖਮ ਨੂੰ ਘਟਾਉਂਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਪਤਝੜ ਅਤੇ ਸਰਦੀਆਂ ਵਿੱਚ ਟੈਸਟ, ਟ੍ਰੇਸ ਅਤੇ ਇਕੱਲਤਾ ਪ੍ਰਣਾਲੀ ਜ਼ਰੂਰੀ ਰਹੇਗੀ।

ਪਤਝੜ ਅਤੇ ਸਰਦੀਆਂ ਦੇ ਦੌਰਾਨ ਵਾਇਰਸ ਨਾਲ ਜਿ ਜ਼ਿੰਦਗੀ ਜਿਉਣ ਵਿੱਚ ਦੇਸ਼ ਦੀ ਸਹਾਇਤਾ ਕਰਨ ਲਈ ਨਿਰੰਤਰ ਟੀਕੇ ਲਗਵਾਉਣਾ ਅਤੇ ਪਾਲਣਾ ਕਰਨਾ ਜ਼ਰੂਰੀ ਹੈ।

ਲੱਛਣਾਂ ਵਾਲੇ ਲੋਕਾਂ ਦੀ ਜਾਂਚ ਲਗਾਤਾਰ ਉਪਲਬਧ ਬਣੀ ਰਹੇਗੀ। ਟ੍ਰੇਸਿੰਗ ਅਤੇ ਇਕੱਲਤਾ ਵਾਇਰਸ ਦੀ ਨਿਗਰਾਨੀ ਕਰਨ ਅਤੇ ਇਸ ਫੈਲਣ ਤੋਂ ਰੋਕਣ ਲਈ ਕੁੰਜੀ ਬਣੇ ਰਹਿਣਗੇ, ਜਿਸ ਨੂੰ NHS COVID-19 ਐਪ ਦੀ ਵਰਤੋਂ ਦੁਆਰਾ ਸਮਰਥਨ ਮਿਲੇਗਾ (ਹਾਲਾਂਕਿ ਸਥਾਨਾਂ ‘ਤੇ ਚੈੱਕ ਕਰਨ ਜਾਂ ਸੰਪਰਕ ਵੇਰਵੇ ਮੁਹੱਈਆ ਕਰਨਾ ਹੁਣ ਸਵੈਇੱਛੁਕ ਹੋਵੇਗਾ)।

ਨਿਯਮਿਤ ਬਿਨਾਂ ਲੱਛਣਾਂ ਤੋਂ ਜਾਂਚ ਮਾਮਲਿਆਂ ਦਾ ਪਤਾ ਲਗਾਉਣ ਅਤੇ ਪ੍ਰਸਾਰ ਦੀਆਂ ਲੜੀਆਂ ਨੂੰ ਤੋੜਨ ਵਿੱਚ ਸਹਾਇਤਾ ਕਰਨਾ ਜਾਰੀ ਰੱਖੇਗੀ। ਜਿਵੇਂ-ਜਿਵੇਂ ਲੋਕ ਆਪਣੇ ਨਿੱਜੀ ਜੋਖਮ ਦਾ ਪ੍ਰਬੰਧਨ ਕਰਨਗੇ, ਅਤੇ ਨਾਲ ਦੂਜਿਆਂ ਦੀ ਰੱਖਿਆ ਕਰਨਗੇ, ਇਸ ਨਾਲ ਅਗਲੇ ਪੜਾਅ ਵਿੱਚ ਤਬਦੀਲੀ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਵਿਸ਼ੇਸ਼ ਤੌਰ ‘ਤੇ ਉਹਨਾਂ ਲੋਕਾਂ ‘ਤੇ ਕੇਂਦ੍ਰਿਤ ਹੋਵੇਗਾ ਜਿਨ੍ਹਾਂ ਨੇ ਟੀਕਾਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਜੋ ਸਿੱਖਿਆ ਦੇ ਖੇਤਰ ਵਿੱਚ ਹਨ, ਅਤੇ ਜੋ ਉੱਚ ਖ਼ਤਰੇ ਵਾਲੇ ਵਾਤਾਵਰਨ ਵਿੱਚ ਹਨ ਜਿਵੇਂ ਕਿ NHS, ਸਮਾਜਕ ਦੇਖਭਾਲ ਅਤੇ ਜੇਲ੍ਹਾਂ। ਲੋਕ ਕਾਰਜ-ਸਥਾਨ ‘ਤੇ ਵਾਪਸ ਆਉਣ, ਉੱਚ ਜੋਖਮ ਵਾਲੇ ਵਾਤਾਵਰਨ ਵਿੱਚ ਨਜ਼ਦੀਕੀ ਸੰਪਰਕ ਦੇ ਬਾਅਦ ਜਾਂ ਵਧੇਰੇ ਕਮਜ਼ੋਰ ਵਿਅਕਤੀ ਨਾਲ ਲੰਮੇ ਸਮੇਂ ਤੱਕ ਰਹਿਣ ਵਰਗੇ ਜੋਖਮ ਦੀ ਮਿਆਦ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਕਰਨ ਲਈ ਨਿਯਮਿਤ ਰੈਪਿਡ ਟੈਸਟਿੰਗ ਦੀ ਵਰਤੋਂ ਕਰਨਾ ਚਾਹ ਸਕਦੇ ਹਨ। ਭਾਈਚਾਰੇ ਵਿੱਚ ਜਾਂਚ ਸਥਾਨਕ ਅਥਾਰਿਟੀ ਨੂੰ ਗੈਰ-ਅਨੁਪਾਤਕ ਢੰਗ ਨਾਲ ਪ੍ਰਭਾਵਿਤ ਅਤੇ ਹੋਰ ਉੱਚ-ਜੋਖਮ ਵਾਲੇ ਸਮੂਹਾਂ ‘ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਸਹਾਇਤਾ ਕਰੇਗੀ।

ਜਿਨ੍ਹਾਂ ਲੋਕਾਂ ਦਾ ਪੂਰਾ ਟੀਕਾਕਰਨ ਹੋ ਗਿਆ ਹੈ, ਜੇ ਉਹ ਕਿਸੇ ਪਾਜ਼ਿਟਿਵ ਮਾਮਲੇ ਦੇ ਸੰਪਰਕ ਵਿੱਚ ਆਉਂਦੇ ਹਨ, 18 ਸਾਲ ਤੋਂ ਘੱਟ ਉਮਰ (ਜਿਵੇਂ ਕਿ ਉੱਪਰ ਦਿੱਤਾ ਗਿਆ ਹੈ) ਵਰਗੀਆਂ ਛੋਟਾਂ ਦੀ ਤਰ੍ਹਾਂ, ਸਰਕਾਰ ਉਹਨਾਂ ਨੂੰ ਸਵੈ-ਇਕੱਲਤਾ ਤੋਂ ਛੋਟ ਦੇਣਾ ਚਾਹੁੰਦੀ ਹੈ। ਕੋਈ ਵੀ ਵਿਅਕਤੀ ਜਿਸਦਾ ਟੈਸਟ ਦਾ ਨਤੀਜਾ ਪਾਜ਼ਿਟਿਵ ਆਉਂਦਾ ਹੈ, ਉਸ ਨੂੰ ਹਾਲੇ ਵੀ ਆਪਣੇ ਟੀਕਾਕਰਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਸਵੈ-ਇਕੱਲਤਾ ਵਿੱਚ ਜਾਣ ਦੀ ਲੋੜ ਹੋਏਗੀ। ਅਗਲੇਰੇ ਵੇਰਵੇ ਆਉਣ ਵਾਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ ਅਤੇ ਬਾਅਦ ਵਿੱਚ ਗਰਮੀਆਂ ਵਿੱਚ ਤਬਦੀਲੀਆਂ ਦੇ ਲਾਗੂ ਹੋਣ ਦੀ ਸੰਭਾਵਨਾ ਹੈ।

ਨਹੀਂ ਤਾਂ, ਘੱਟੋ-ਘੱਟ ਸਤੰਬਰ ਦੇ ਅੰਤ ਤੱਕ, ਸਵੈ-ਇਕੱਲਤਾ ਨੂੰ ਲਾਗੂ ਕਰਨਾ ਅਤੇ ਸਮਰਥਨ ਜਾਰੀ ਰਹੇਗਾ। ਪਾਜ਼ਿਟਿਵ ਮਾਮਲੇ ਅਤੇ ਨੇੜਲੇ ਸੰਪਰਕ ਜੋ ਘਰ ਤੋਂ ਕੰਮ ਨਹੀਂ ਕਰ ਸਕਦੇ ਹਨ ਅਤੇ ਇਕੱਲਤਾ ਵਿੱਚ ਰਹਿਣ ਦੇ ਕਾਰਨ ਵਿੱਤੀ ਤੰਗੀ ਦਾ ਅਨੁਭਵ ਕਰਨਗੇ, ਉਹ £500 ਦੇ ਟੈਸਟ ਐਂਡ ਟ੍ਰੇਸ ਸਹਾਇਤਾ ਭੁਗਤਾਨ ਜਾਂ ਆਪਣੀ ਲੋਕਲ ਅਥਾਰਿਟੀ ਤੋਂ ਵਿੱਤੀ ਸਹਾਇਤਾ ਦੇ ਯੋਗ ਹੋ ਸਕਦੇ ਹਨ। ਇਕੱਲਤਾ ਲਈ ਵਿਹਾਰਕ ਸਹਾਇਤਾ ਵਿੱਚ ਦਵਾਈਆਂ ਦੀ ਡਿਲੀਵਰੀ ਸੇਵਾ ਅਤੇ ਲੋਕਲ ਅਥਾਰਿਟੀ ਦੁਆਰਾ ਮੁਹੱਈਆ ਕੀਤੀ ਜਾਂਦੀ ਸਹਾਇਤਾ ਨੂੰ ਸ਼ਾਮਲ ਕਰਨਾ ਜਾਰੀ ਰਹੇਗਾ।

4. ਸਰਹੱਦ ‘ਤੇ ਜੋਖਮ ਪ੍ਰਬੰਧਨ ਅਤੇ ਵਿਸ਼ਵ-ਵਿਆਪੀ ਪ੍ਰਤਿਕਿਰਿਆ ਦਾ ਸਮਰਥਨ ਕਰਨਾ

ਚਿੰਤਾ ਵਾਲੇ ਵੇਰੀਐਂਟ ਰੋਡਮੈਪ ਰਾਹੀਂ ਪ੍ਰਤਿਬੰਧਾਂ ਨੂੰ ਘੱਟ ਕਰਨ ਵਿੱਚ ਦੇਸ਼ ਦੁਆਰਾ ਕੀਤੀ ਗਈ ਤਰੱਕੀ ਦੇ ਲਈ ਸਭ ਤੋਂ ਵੱਡਾ ਖ਼ਤਰਾ ਹੈ। ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਵਿਸ਼ਵ-ਪੱਧਰ ‘ਤੇ ਵੇਰੀਐਂਟਾਂ ਦਾ ਉਭਰਨਾ ਜਾਰੀ ਰਹੇਗਾ, ਅਤੇ ਅਜਿਹੇ ਵੇਰੀਐਂਟ ਹੋ ਸਕਦੇ ਹਨ ਜਿਨ੍ਹਾਂ ‘ਤੇ ਰੋਗ-ਪ੍ਰਤੀਰੋਧਕਤਾ ਪ੍ਰਤਿਕਿਰਿਆਵਾਂ ਦਾ ਅਸਰ ਨਹੀਂ ਹੁੰਦਾ ਹੈ, ਜੋ ਕਿ ਟੀਕਿਆਂ ਦੁਆਰਾ ਦਿੱਤੀ ਗਈ ਸੁਰੱਖਿਆ ਨੂੰ ਕਮਜ਼ੋਰ ਕਰਦੇ ਹਨ। ਵੇਰੀਐਂਟਾਂ ਦੁਆਰਾ ਪੈਦਾ ਹੋਏ ਜੋਖਮ ਦੇ ਪ੍ਰਬੰਧਨ ਅਤੇ ਉਸ ‘ਤੇ ਪ੍ਰਤਿਕਿਰਿਆ ਕਰਨ ਲਈ, ਸਰਕਾਰ ਸਰਹੱਦ ‘ਤੇ ਆਪਣੇ ਸਿਹਤ ਉਪਾਵਾਂ ਸਮੇਤ, ਉਪਾਵਾਂ ਦਾ ਇੱਕ ਮਜ਼ਬੂਤ ਸਮੂਹ ਬਣਾ ਕੇ ਰੱਖੇਗੀ।

ਸਰਕਾਰ ਨੇ ਗਲੋਬਲ ਟਰੈਵਲ ਟਾਸਕਫੋਰਸ (GTT) ਦੁਆਰਾ ਸਥਾਪਿਤ ਅੰਤਰਰਾਸ਼ਟਰੀ ਯਾਤਰਾ ਲਈ ਆਪਣੀ ਟ੍ਰੈਫਿਕ ਲਾਈਟ ਪ੍ਰਣਾਲੀ ਨੂੰ ਲਾਗੂ ਕੀਤਾ ਹੈ, ਜੋ ਕਿ ਲਾਲ, ਸੰਤਰੀ ਅਤੇ ਹਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਲਾਗੂ ਹੋਣ ਵਾਲੇ ਉਪਾਅ ਨਿਰਧਾਰਤ ਕਰਦਾ ਹੈ।[footnote 14] ਇਹਨਾਂ ਜੋਖਮ ਰੇਟਿੰਗਾਂ ਨੂੰ ਨਿਯਮਿਤ ਸਮੀਖਿਆ ਅਧੀਨ ਰੱਖਿਆ ਜਾਂਦਾ ਹੈ, ਹਰ ਤਿੰਨ ਹਫ਼ਤਿਆਂ ਵਿੱਚ, ਜਾਂ ਜੇ ਸਿਹਤ ਦੀ ਸਥਿਤੀ ਨਾਲ ਲੋੜ ਪੈਂਦੀ ਹੈ ਤਾਂ ਵਧੇਰੇ ਜਲਦੀ ਅੱਪਡੇਟ ਕੀਤਾ ਜਾਂਦਾ ਹੈ। ਇਹ ਮਹੱਤਵਪੂਰਨ ਹੈ ਕਿ ਲੋਕ ਉਹਨਾਂ ਨਿਯਮਾਂ ਦੀ ਪਾਲਣਾ ਕਰਨਾ ਜਾਰੀ ਰੱਖਣ ਜੋ ਉਸ ਦੇਸ਼ ‘ਤੇ ਲਾਗੂ ਹੁੰਦੇ ਹਨ ਜਿਸ ਦੀ ਉਹਨਾਂ ਨੇ ਯਾਤਰਾ ਕੀਤੀ ਹੈ।

GTT ਨੇ ਤਿੰਨ ਜਾਂਚ-ਬਿੰਦੂ ਵੀ ਸਥਾਪਤ ਕੀਤੇ ਹਨ ਜਿਥੇ ਸਰਕਾਰ ਹਰ ਜੋਖਮ ਦੇ ਪੱਧਰ ‘ਤੇ ਲਾਗੂ ਹੋਣ ਵਾਲੇ ਉਪਾਵਾਂ ਦੀ ਸਮੀਖਿਆ ਕਰੇਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਅਨੁਪਾਤਕ ਤੌਰ ‘ਤੇ ਸਹੀ ਰਹਿਣ। 28 ਜੂਨ ਨੂੰ ਪਹਿਲੇ ਸਮੀਖਿਆ ਬਿੰਦੂ ‘ਤੇ, ਸਰਕਾਰ ਨੇ ਪੁਸ਼ਟੀ ਕੀਤੀ ਕਿ ਬਹੁਤੇ ਉਪਾਅ ਬਣੇ ਰਹਿਣਗੇ, ਪਰ ਆਪਣਾ ਇਰਾਦਾ ਤੈਅ ਕੀਤਾ ਕਿ ਸੰਤਰੀ ਦੇਸਾਂ ਤੋਂ ਆਉਣ ਵਾਲੇ ਉਹ ਲੋਕ ਜਿਨ੍ਹਾਂ ਦਾ ਪੂਰਾ ਟੀਕਾਕਰਨ ਹੋ ਗਿਆ ਸੀ[footnote 15], ਉਹਨਾਂ ਨੂੰ ਇਹਨਾਂ ਗਰਮੀਆਂ ਦੇ ਬਾਅਦ ਤੋਂ ਇਕੱਲਤਾ ਵਿੱਚ ਰਹਿਣ ਦੀ ਲੋੜ ਨਹੀਂ ਹੋਏਗੀ। ਟਰਾਂਸਪੋਰਟ ਸੈਕ੍ਰੇਟਰੀ ਦੁਆਰਾ ਜਲਦੀ ਹੀ ਹੋਰ ਵੇਰਵੇ ਤੈਅ ਕੀਤੇ ਜਾਣਗੇ।

ਯੂਕੇ ਦੀ ਰੱਖਿਆ ਕਰਨਾ ਜਾਰੀ ਰੱਖਣ ਦਾ ਅਰਥ ਇਹ ਵੀ ਹੈ ਕਿ ਹਰ ਜਗ੍ਹਾ ‘ਤੇ ਲੋਕਾਂ ਨੂੰ ਸੁਰੱਖਿਅਤ ਰੱਖਣ, ਅਤੇ ਚਿੰਤਾ ਵਾਲੇ ਵੇਰੀਐਂਟਾਂ ਦੇ ਉਭਰਨ ਦੇ ਨਿਰੰਤਰ ਸੰਕਟ ਨੂੰ ਰੋਕਣ ਲਈ ਵਿਸ਼ਵ-ਵਿਆਪੀ ਪ੍ਰਸਾਰਣ ਨੂੰ ਨਿਯੰਤ੍ਰਿਤ ਕੀਤਾ ਜਾਵੇ। ਯਾਤਰਾ ਪਾਬੰਦੀਆਂ ਉਸ ਦਾ ਹਿੱਸਾ ਬਣੀਆਂ ਰਹਿਣਗੀਆਂ। ਸਮਰਥਨ ਵਿੱਚ, G7 ਨੇ ਅੰਤਰਰਾਸ਼ਟਰੀ ਯਾਤਰਾ ਲਈ ਇੱਕ ਸੁਰੱਖਿਅਤ ਅਤੇ ਟਿਕਾਊ ਮੁੜ-ਸ਼ੁਰੂਆਤ ਕਰਨ ਲਈ ਵਿਚਾਰ ਵਟਾਂਦਰੇ ਨੂੰ ਤੇਜ਼ ਕਰਨ ਲਈ ਸਹਿਮਤੀ ਬਣਾਈ ਹੈ। ਸਰਕਾਰ G7 ਦੇ ਨਾਲ, ਅਤੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਗੱਲਬਾਤ ਰਾਹੀਂ ਇਸ ਏਜੰਡੇ ਨੂੰ ਪੂਰਾ ਕਰਨ ਵਚਨਬੱਧ ਹੈ।

ਯੂਕੇ ਦੇ ਪ੍ਰਧਾਨਗੀ ਦੇ ਤਹਿਤ, G7 ਨੇਤਾ ਵਿਕਾਸਸ਼ੀਲ ਦੇਸ਼ਾਂ ਵਿੱਚ ਟੀਕਿਆਂ ਤੱਕ ਪਹੁੰਚ ਨੂੰ ਤਰਜੀਹ ਦਿੰਦੇ ਹੋਏ, ਵਿਸ਼ਵ-ਵਿਆਪੀ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੀ ਯੋਜਨਾ ‘ਤੇ ਸਹਿਮਤ ਹੋਏ ਹਨ। ਅਗਲੇ ਸਾਲ ਵਿੱਤ ਅਤੇ ਖੁਰਾਕ ਵੰਡ ਦੇ ਦੁਆਰਾ 1 ਬਿਲੀਅਨ ਖੁਰਾਕਾਂ ਪ੍ਰਦਾਨ ਕਰਨ ਦਾ ਵਾਅਦਾ ਕਰਨ ਦੇ ਨਾਲ (ਯੂਕੇ ਕੇ ਤੋਂ 100 ਮਿਲੀਅਨ ਖੁਰਾਕਾਂ ਸਮੇਤ), G7 ਸਪਲਾਈ ਨੂੰ ਵਧਾਉਣ ਅਤੇ ਵੰਡ ਅਤੇ ਟੀਕਾਕਰਨ ਪ੍ਰੋਗਰਾਮਾਂ ਨੂੰ ਵਿੱਚ ਸਹਾਇਤਾ ਕਰਨ ਲਈ ਹੋਰ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗਾ। ਯੂਕੇ Access to COVID-19 Tools Accelerator (ACT-A) ਦੇ ਸਭ ਤੋਂ ਵੱਡੇ ਦਾਨੀਆਂ ਵਿੱਚੋਂ ਇੱਕ ਹੈ, ਜਿਸਦੀ COVAX ਸਹੂਲਤ ਨੇ ਹੁਣ ਤਕ 134 ਦੇਸ਼ਾਂ ਨੂੰ 95 ਮਿਲੀਅਨ ਤੋਂ ਵੱਧ ਖੁਰਾਕਾਂ ਮੁਹੱਈਆ ਕੀਤੀਆਂ ਹਨ।[footnote 16] ਇਹਨਾਂ ਵਿੱਚੋਂ 90% ਤੋਂ ਵੱਧ Oxford-AstraZeneca ਟੀਕੇ ਸਨ, ਜਿਨ੍ਹਾਂ ਦੇ ਵਿਕਾਸ ਲਈ ਯੂਕੇ ਸਰਕਾਰ ਦੁਆਰਾ ਫੰਡ ਦੇ ਨਾਲ ਸਹਾਇਤਾ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੇ ਮਈ ਵਿੱਚ ਇੱਕ ਨਵੇਂ ਵਿਸ਼ਵ-ਵਿਆਪੀ ਪੈਥੋਜੈਨ ਨਿਗਰਾਨੀ ਨੈਟਵਰਕ (‘Global Pandemic Radar’) ਬਣਾਉਣ ਦੀਆਂ ਯੋਜਨਾਵਾਂ ਦਾ ਐਲਾਨ ਵੀ ਕੀਤਾ ਸੀ।[footnote 17] ਯੂਕੇ ਵਿਸ਼ਵ ਸਿਹਤ ਸੰਗਠਨ (WHO) ਅਤੇ ਹੋਰਾਂ ਨਾਲ ਮਿਲ ਕੇ ਰਾਡਾਰ ਨੂੰ ਸਥਾਪਤ ਕਰਨ ਅਤੇ ਚਲਾਉਣ ਲਈ ਕੰਮ ਕਰ ਰਿਹਾ ਹੈ ਤਾਂ ਜੋ ਵਿਸ਼ਵ ਚਿੰਤਾ ਵਾਲੇ ਵੇਰੀਐਂਟਾਂ ਦਾ ਬਿਹਤਰ ਢੰਗ ਨਾਲ ਪਤਾ ਲਗਾ ਸਕੇ ਅਤੇ ਉਹਨਾਂ ‘ਤੇ ਪ੍ਰਤਿਕਿਰਿਆ ਕਰ ਸਕੇ ਅਤੇ ਭਵਿੱਖ ਦੀਆਂ ਮਹਾਂਮਾਰੀਆਂ ਨੂੰ ਰੋਕਣ ਅਤੇ ਉਹਨਾਂ ‘ਤੇ ਪ੍ਰਤਿਕਿਰਿਆ ਕਰਨ ਲਈ ਤਿਆਰੀ ਨੂੰ ਬਿਹਤਰ ਬਣਾ ਸਕੇ। ਯੂਕੇ ਦੀ ਦੁਨੀਆ ਦੀ ਮੋਹਰੀ ਜੀਨੋਮਿਕ ਸੀਕ੍ਵੈਸਿੰਗ ਸਮਰੱਥਾ ਵੇਰੀਐਂਟਾਂ ਦਾ ਪਤਾ ਲਗਾਉਣ ਅਤੇ ਉਹਨਾਂ ‘ਤੇ ਪ੍ਰਤਿਕਿਰਿਆ ਕਰਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਏਗੀ, ਅਤੇ ਯੂਕੇ ਪਹਿਲਾਂ ਹੀ ਭਾਰਤ, ਨਾਈਜੀਰੀਆ ਅਤੇ ਬ੍ਰਾਜ਼ੀਲ ਦਾ ਇਸ ਖੇਤਰ ਵਿੱਚ ਆਪਣੀਆਂ ਸਮਰੱਥਾਵਾਂ ਵਿੱਚ ਸੁਧਾਰ ਲਈ ਸਮਰਥਨ ਕਰ ਰਿਹਾ ਹੈ।

5. ਸੰਕਟਕਾਲੀ ਯੋਜਨਾਵਾਂ ਨੂੰ ਬਰਕਰਾਰ ਰੱਖਣਾ

ਰੋਡਮੈਪ ਦੇ ਖਤਮ ਹੋਣ ਦੇ ਬਾਅਦ ਵੀ, ਮਹੱਤਵਪੂਰਨ ਜੋਖਮ ਬਣੇ ਰਹਿਣਗੇ, ਖਾਸ ਕਰਕੇ ਚਿੰਤਾ ਵਾਲੇ ਵੇਰੀਐਂਟਾਂ ਤੋਂ ਜੋ ਕਿ ਟੀਕਿਆਂ ਤੋਂ ਬਚ ਸਕਦੇ ਹਨ। ਇਹ ਵਾਇਰਸ ਹਾਲੇ ਵੀ ਦੇਸ਼ ਅਤੇ ਵਿਦੇਸ਼ਾਂ ਵਿੱਚ ਫੈਲਦਾ ਰਹੇਗਾ, ਅਤੇ ਇਹਨਾਂ ਸਰਦੀਆਂ ਵਿੱਚ, ਇਨਫਲੂਏਂਜ਼ਾ ਅਤੇ ਸਾਹ ਦੀਆਂ ਬਿਮਾਰੀਆਂ ਦੇ ਮੁੜ ਉਭਰਨ ਦੇ ਨਾਲ, ਕੋਵਿਡ-19 NHS ‘ਤੇ ਸਰਦੀਆਂ ਦੇ ਸਧਾਰਨ ਦਬਾਅ ਦੇ ਇਲਾਵਾ ਵਾਧੂ ਦਬਾਅ ਦਾ ਕਾਰਨ ਬਣ ਸਕਦਾ ਹੈ। ਸਰਕਾਰ ਨੂੰ ਵਧੇਰੇ ਜੋਖਮ, ਜਿਵੇਂ ਕਿ ਸਰਦੀਆਂ ਦੇ ਦੌਰਾਨ ਵਾਇਰਸ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਉਪਾਅ ਕਰਨ ਦੀ ਲੋੜ ਪੈ ਸਕਦੀ ਹੈ, ਪਰ ਜਿੱਥੋਂ ਤੱਕ ਸੰਭਵ ਹੋ ਸਕੇ ਮਜ਼ਬੂਤ ਸੇਧ ਨੂੰ ਤਰਜੀਹ ਦੇਵੇਗੀ ਅਤੇ ਅਜਿਹੀਆਂ ਪਾਬੰਦੀਆਂ ਲਗਾਉਣ ਤੋਂ ਬਚਣ ਦੀ ਕੋਸ਼ਿਸ਼ ਕਰੇਗੀ ਜਿਨ੍ਹਾਂ ਕਰਕੇ ਆਰਥਿਕ, ਸਮਾਜਕ ਅਤੇ ਸਿਹਤ ਸੰਬੰਧੀ ਮਹੱਤਵਪੂਰਨ ਪਰਚੇ ਪੈ ਸਕਦੇ ਹਨ।

ਸਰਹੱਦ ‘ਤੇ ਨਿਯੰਤ੍ਰਣ ਦੇ ਨਾਲ-ਨਾਲ, ਸਰਕਾਰ ਕੋਲ ਵੱਖ-ਵੱਖ ਖ਼ਤਰਿਆਂ ਦੇ ਪ੍ਰਬੰਧਨ ਕਰਨ ਅਤੇ ਉਹਨਾਂ ‘ਤੇ ਪ੍ਰਤਿਕਿਰਿਆ ਕਰਨ ਲਈ ਕਈ ਤਰ੍ਹਾਂ ਦੇ ਸਾਧਨ ਹਨ, ਜਿਨ੍ਹਾਂ ਵਿੱਚ ਨਿਗਰਾਨੀ, ਜੀਨੋਮਿਕ ਸੀਕ੍ਵੈਂਸਿੰਗ, ਪ੍ਰਸਾਰ ਦਾ ਪ੍ਰਬੰਧਨ ਅਤੇ ਫਾਰਮਾਸਿਉਟੀਕਲ ਦਖਲਅੰਦਾਜ਼ੀ (ਮੁੜ ਟੀਕਾਕਰਨ ਸਮੇਤ) ਸ਼ਾਮਲ ਹਨ। ਸਰਕਾਰ ਸਥਾਨਕ, ਖੇਤਰੀ ਜਾਂ ਰਾਸ਼ਟਰੀ ਪੱਧਰ ‘ਤੇ ਆਰਥਿਕ ਅਤੇ ਸਮਾਜਿਕ ਪਾਬੰਦੀਆਂ ਨੂੰ ਦੁਬਾਰਾ ਲਾਗੂ ਕਰਨ ਲਈ ਸੰਭਾਵੀ ਯੋਜਨਾਵਾਂ ਬਰਕਰਾਰ ਰੱਖੇਗੀ, ਜੇ ਸਬੂਤ ਦਰਸਾਉਂਦੇ ਹਨ ਕਿ ਕਿਸੇ ਖ਼ਤਰਨਾਕ ਵੇਰੀਐਂਟ ਨੂੰ ਦਬਾਉਣ ਜਾਂ ਪ੍ਰਬੰਧਿਤ ਕਰਨ ਲਈ ਉਹ ਜ਼ਰੂਰੀ ਹਨ। ਅਜਿਹੇ ਉਪਾਅ ਸਿਰਫ NHS ‘ਤੇ ਬੇਕਾਬੂ ਦਬਾਅ ਨੂੰ ਰੋਕਣ ਲਈ ਇੱਕ ਆਖਰੀ ਉਪਾਅ ਦੇ ਤੌਰ ‘ਤੇ ਦੁਬਾਰਾ ਪੇਸ਼ ਕੀਤੇ ਜਾਣਗੇ। ਸਰਕਾਰ ਮੌਜੂਦਾ ਵਿਨਿਯਮਾਂ ਨੂੰ ਵੀ 28 ਸਤੰਬਰ ਤੱਕ ਕਾਇਮ ਰੱਖੇਗੀ ਜੋ ਸਥਾਨਕ ਅਥਾਰਿਟੀ ਨੂੰ ਜਨਤਕ ਸਿਹਤ ਸੰਬੰਧੀ ਗੰਭੀਰ ਅਤੇ ਤਤਕਾਲੀ ਖ਼ਤਰਿਆਂ ‘ਤੇ ਪ੍ਰਤਿਕਿਰਿਆ ਕਰਨ ਦੇ ਯੋਗ ਬਣਾਏਗੀ। ਸਰਕਾਰ ਆਉਣ ਵਾਲੇ ਸਮੇਂ ਵਿੱਚ ਸਥਾਨਕ ਖੇਤਰਾਂ ਲਈ ਇੱਕ ਅੱਪਡੇਟ ਕੀਤਾ ਕੋਵਿਡ-19 ਨਿਯੰਤ੍ਰਣਪ੍ਰਬੰਧਨ ਫਰੇਮਵਰਕ ਵੀ ਪ੍ਰਕਾਸ਼ਿਤ ਕਰੇਗੀ।

ਕੋਵਿਡ-ਸਥਿਤੀ ਪ੍ਰਮਾਣੀਕਰਣ ਸਮੀਖਿਆ ਨੇ ਇਹ ਸਿੱਟਾ ਕੱਢਿਆ ਹੈ ਕਿ ਮੌਜੂਦਾ ਸਮੇਂ ‘ਤੇ ਕਿਸੇ ਵੀ ਸਥਾਨ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਪ੍ਰਵੇਸ਼ ਦੀ ਸ਼ਰਤ ਵਜੋਂ ਪ੍ਰਮਾਣੀਕਰਣ ਦੀ ਵਰਤੋਂ ਕਾਨੂੰਨ ਵਿੱਚ ਲਾਜ਼ਮੀ ਨਹੀਂ ਹੋਵੇਗੀ। ਸਮੀਖਿਆ ਪ੍ਰਮਾਣੀਕਰਣ ਦੁਆਰਾ ਪ੍ਰਗਟ ਕੀਤੀਆਂ ਚਿੰਤਾਵਾਂ ਨੂੰ ਪਛਾਣਦੀ ਹੈ, ਇਸ ਵਿੱਚ ਇਸ ਕਾਰਨ ਕਾਰੋਬਾਰ ‘ਤੇ ਪੈਣ ਵਾਲਾ ਬੋਝ ਵੀ ਸ਼ਾਮਲ ਹੈ। ਪਰ, ਜੇ ਦੇਸ਼ ਪਤਝੜ ਜਾਂ ਸਰਦੀਆਂ ਵਿੱਚ ਕਿਸੇ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਇਹ ਸੰਭਵ ਹੈ ਕਿ ਪ੍ਰਮਾਣੀਕਰਣ ਘਟਨਾਵਾਂ ਨੂੰ ਜਾਰੀ ਰੱਖਣ ਅਤੇ ਕਾਰੋਬਾਰਾਂ ਨੂੰ ਖੁੱਲ੍ਹਾ ਰੱਖਣ ਦਾ ਇੱਕ ਸਾਧਨ ਪ੍ਰਦਾਨ ਕਰ ਸਕਦਾ ਹੈ। ਭਵਿੱਖ ਦੇ ਕਿਸੇ ਵੀ ਲਾਗੂਕਰਨ ਵਿੱਚ ਸਲਾਹ-ਮਸ਼ਵਰਾ ਅਤੇ ਢੁਕਵੀਂ ਸੰਸਦੀ ਜਾਂਚ ਸ਼ਾਮਲ ਹੋਵੇਗੀ।

6. ਡਾਟਾ ਦੀ ਨਿਗਰਾਨੀ ਅਤੇ ਉਪਾਵਾਂ ਦੀ ਸਮੀਖਿਆ ਕਰਨਾ

ਸਰਕਾਰ ਨਿਯਮਿਤ ਅਧਾਰ ‘ਤੇ ਅੰਕੜਿਆਂ ਦੀ ਨਿਗਰਾਨੀ ਕਰਦੀ ਰਹੇਗੀ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ NHS ਦੇ ਬੇਕਾਬੂ ਦਬਾਅ ਦਾ ਕੋਈ ਖ਼ਤਰਾ ਨਹੀਂ ਹੈ।

ਇਸ ਸਾਲ ਬਾਅਦ ਵਿੱਚ, ਸਰਕਾਰ ਪਤਝੜ ਅਤੇ ਸਰਦੀਆਂ ਲਈ ਦੇਸ਼ ਦੀ ਤਿਆਰੀ ਦਾ ਮੁਲਾਂਕਣ ਕਰੇਗੀ। ਸਰਕਾਰ ਪਤਝੜ ਦੀ ਸ਼ੁਰੂਆਤ ਵਿੱਚ ਕੋਰੋਨਾਵਾਇਰਸ ਐਕਟ ਅਤੇ ਬਾਕੀ ਨਿਯਮਾਂ ਦੀ ਇਹ ਵਿਚਾਰ ਕਰਨ ਲਈ ਸਮੀਖਿਆ ਕਰੇਗੀ ਕਿ ਸਰਦੀਆਂ ਵਿੱਚ ਕਿਹੜੀਆਂ ਲੋੜਾਂ ਨੂੰ ਜਾਰੀ ਰੱਖਣ ਦੀ ਲੋੜ ਹੈ।

  1. https://ourworldindata.org/covid-vaccinations 

  2. https://www.gov.uk/government/publications/phe-monitoring-of-the-effectiveness-of-covid-19-vaccination 

  3. SAGE, ਕੋਵਿਡ-19 ਬਾਰੇ ਨੱਬੇ ਸਕਿੰਟ ਦੀ ਮੀਟਿੰਗ, 9 ਜੂਨ 2021 https://www.gov.uk/government/publications/sage-92-minutes-coronavirus-covid-19-response-9-june-2021 

  4. https://www.who.int/publications/m/item/weekly-epidemiological-update-on-covid-19—25-may-2021 

  5. https://www.gov.uk/government/publications/jcvi-interim-advice-on-a-potential-coronavirus-covid-19-booster-vaccine-programme-for-winter-2021-to-2022/jcvi-interim-advice-potential-covid-19-booster-vaccine-programme-winter-2021-to-2022#fnref:5 

  6. https://coronavirus.data.gov.uk/details/vaccinations 

  7. https://www.gov.uk/government/news/jcvi-advice-to-mitigate-impact-of-b1-617-2-variant 

  8. https://assets.publishing.service.gov.uk/government/uploads/system/uploads/attachment_data/file/998411/Vaccine_surveillance_report_-_week_26.pdf 

  9. https://www.gov.uk/government/publications/jcvi-interim-advice-on-a-potential-coronavirus-covid-19-booster-vaccine-programme-for-winter-2021-to-2022 

  10. ਕੋਵਿਡ ਤੋਂ ਖ਼ਤਰੇ ਵਾਲੇ ਸਮੂਹਾਂ ਨੂੰ PHE ਗ੍ਰੀਨ ਬੁੱਕ ਵਿੱਚ ਦਰਸਾਇਆ ਗਿਆ ਹੈ: https://www.gov.uk/government/collections/immunisation-against-infectious-disease-the-green-book 

  11. https://www.gov.uk/government/news/government-launches-covid-19-antivirals-taskforce-to-roll-out-innovative-home-treatments-this-autumn 

  12. https://www.gov.uk/government/publications/covid-19-response-spring-2021 

  13. https://www.gov.uk/government/publications/events-research-programme-phase-i-findings 

  14. https://www.gov.uk/government/publications/global-travel-taskforce-safe-return-of-international-travel 

  15. ਪੂਰਾ ਟੀਕਾਕਰਨ: ਟੀਕਾਕਰਨ ਦਾ ਪੂਰਾ ਕੋਰਸ ਕਰ ਲੈਣ ਤੋਂ 14 ਦਿਨ ਬਾਅਦ, ਭਾਵੇਂ ਉਸਦੇ ਲਈ ਦੋ ਖੁਰਾਕਾਂ ਜਾਂ ਇੱਕ ਖੁਰਾਕ ਦੀ ਲੋੜ ਹੁੰਦੀ ਹੈ (MHRA ਅਧਿਕਾਰਤ ਕਾਰਜਕ੍ਰਮ ਦੇ ਅਨੁਸਾਰ) 

  16. https://www.gavi.org/covax-vaccine-roll-out 

  17. https://www.gov.uk/government/news/pm-announces-plan-for-global-pandemic-radar