ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਲਈ ਤੁਹਾਡੀ ਗਾਈਡ
ਅੱਪਡੇਟ ਕੀਤਾ 2 ਅਕਤੂਬਰ 2023
ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।
ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਮਹੱਤਵਪੂਰਨ ਹੈ ਕਿਉਂਕਿ ਇਹ ਨਜ਼ਰ ਨੂੰ ਨੁਕਸਾਨ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ। ਡਾਇਬਿਟੀਜ਼ ਤੋਂ ਪੀੜਤ ਵਿਅਕਤੀ ਹੋਣ ਦੇ ਨਾਤੇ, ਤੁਹਾਡੀਆਂ ਅੱਖਾਂ ਨੂੰ ਡਾਇਬੇਟਿਕ ਰੈਟਿਨੋਪੈਥੀ ਤੋਂ ਨੁਕਸਾਨ ਦਾ ਖ਼ਤਰਾ ਹੁੰਦਾ ਹੈ। ਸਕ੍ਰੀਨਿੰਗ ਤੁਹਾਡੀ ਨਜ਼ਰ ਵਿੱਚ ਕਿਸੇ ਤਰ੍ਹਾਂ ਦੀਆਂ ਤਬਦੀਲੀਆਂ ਤੁਹਾਡੇ ਧਿਆਨ ਵਿੱਚ ਆਉਣ ਤੋਂ ਪਹਿਲਾਂ ਸਮੱਸਿਆ ਬਾਰੇ ਜਲਦੀ ਪਤਾ ਲਗਾ ਸਕਦੀ ਹੈ।
1. ਡਾਇਬੇਟਿਕ ਰੈਟੀਨੋਪੈਥੀ
ਇਹ ਸਮੱਸਿਆ ਉਸ ਵੇਲੇ ਹੁੰਦੀ ਹੈ ਜਦੋਂ ਡਾਇਬਿਟੀਜ਼ ਛੋਟੀਆਂ-ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਅੱਖ ਦੇ ਰੈਟੀਨਾ ਨਾਮਕ ਹਿੱਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਕਾਰਨ ਰੈਟੀਨਾ ਵਿੱਚ ਖੂਨ ਦੀਆਂ ਨਾੜੀਆਂ ਲੀਕ ਹੋ ਸਕਦੀਆਂ ਹਨ ਜਾਂ ਬਲੌਕ ਹੋ ਸਕਦੀਆਂ ਹਨ। ਇਹ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦੀ ਹੈ।
2. ਸਕ੍ਰੀਨਿੰਗ ਦਾ ਮਹੱਤਵ

ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕਰਦੇ ਹੋਏ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ
ਅੱਖਾਂ ਦੀ ਸਕ੍ਰੀਨਿੰਗ ਤੁਹਾਡੀ ਡਾਇਬਿਟੀਜ਼ ਦੀ ਦੇਖਭਾਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਲਾਜ ਨਾ ਕੀਤੀ ਗਈ ਡਾਇਬੇਟਿਕ ਰੈਟਿਨੋਪੈਥੀ ਨਜ਼ਰ ਚਲੇ ਜਾਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਜਦੋਂ ਸਮੱਸਿਆ ਬਾਰੇ ਜਲਦੀ ਪਤਾ ਲੱਗ ਜਾਂਦਾ ਹੈ, ਤਾਂ ਇਲਾਜ ਤੁਹਾਡੀ ਨਜ਼ਰ ਵਿੱਚ ਨੁਕਸਾਨ ਨੂੰ ਘਟਾਉਣ ਜਾਂ ਇਸ ਤੋਂ ਬਚਣ ਲਈ ਪ੍ਰਭਾਵਸ਼ਾਲੀ ਹੁੰਦਾ ਹੈ।
ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਕਿਸੇ ਆਪਟੀਸ਼ਿਅਨ (ਐਨਕਾਂ ਦੇ ਮਾਹਰ) ਕੋਲ ਤੁਹਾਡੀ ਅੱਖਾਂ ਦੀ ਆਮ ਜਾਂਚ ਦੇ ਹਿੱਸੇ ਵਜੋਂ ਨਹੀਂ ਕੀਤੀ ਜਾਂਦੀ ਹੈ। ਸਕ੍ਰੀਨਿੰਗ ਅੱਖਾਂ ਦੀਆਂ ਹੋਰ ਸਮੱਸਿਆਵਾਂ ਦੀ ਭਾਲ ਨਹੀਂ ਕਰਦੀ ਹੈ ਅਤੇ ਤੁਹਾਨੂੰ ਅੱਖਾਂ ਦੇ ਮੁਆਇਨੇ ਲਈ ਬਕਾਇਦਾ ਆਪਣੇ ਆਪਟੀਸ਼ਿਅਨ ਨੂੰ ਮਿਲਣਾ ਜਾਰੀ ਰੱਖਣਾ ਚਾਹੀਦਾ ਹੈ।
3. ਸਕ੍ਰੀਨਿੰਗ ਟੈਸਟ

ਸਕ੍ਰੀਨਿੰਗ ਜਾਂਚ ਤੋਂ ਪਹਿਲਾਂ ਦਿੱਤੀਆਂ ਜਾਣ ਵਾਲੀ ਅੱਖਾਂ ਵਿੱਚ ਪਾਉਣ ਲਈ ਦਵਾਈ
-
ਅਸੀਂ ਤੁਹਾਡੀਆਂ ਪੁਤਲੀਆਂ ਨੂੰ ਅਸਥਾਈ ਤੌਰ ‘ਤੇ ਵੱਡਾ ਕਰਨ ਲਈ ਤੁਹਾਡੀਆਂ ਅੱਖਾਂ ਵਿੱਚ ਬੂੰਦਾਂ ਪਾਉਂਦੇ ਹਾਂ। ਬੂੰਦਾਂ ਕਰਕੇ ਤੁਹਾਨੂੰ ਜਲਣ ਹੋ ਸਕਦੀ ਹੈ।
-
ਅਸੀਂ ਤੁਹਾਡੀਆਂ ਅੱਖਾਂ ਦੇ ਪਿਛਲੇ ਹਿੱਸੇ ਦੀਆਂ ਫੋਟੋਆਂ ਲੈੰਦੇ ਹਾਂ। ਕੈਮਰਾ ਤੁਹਾਡੀਆਂ ਅੱਖਾਂ ਦੇ ਸੰਪਰਕ ਵਿੱਚ ਨਹੀਂ ਆਉਂਦਾ। ਅਸੀਂ ਫੋਟੋਆਂ ਨੂੰ ਸਮੀਖਿਆ ਕਰਨ ਲਈ ਇੱਕ ਮਾਹਰ ਨੂੰ ਭੇਜਦੇ ਹਾਂ।
-
ਅਪਾਇੰਟਮੈਂਟ ਲਗਭਗ 30 ਮਿੰਟ ਤੱਕ ਚੱਲੇਗੀ।
-
ਤੁਹਾਨੂੰ ਤੁਹਾਡੇ ਸਕ੍ਰੀਨਿੰਗ ਦੇ ਨਤੀਜਿਆਂ ਬਾਰੇ ਦੱਸਣ ਲਈ ਅਸੀਂ 6 ਹਫ਼ਤਿਆਂ ਦੇ ਅੰਦਰ ਤੁਹਾਨੂੰ ਅਤੇ ਤੁਹਾਡੇ ਜੀਪੀ ਨੂੰ ਇੱਕ ਪੱਤਰ ਭੇਜਦੇ ਹਾਂ।
4. ਸਕ੍ਰੀਨਿੰਗ ਦੀ ਪੇਸ਼ਕਸ਼ ਜਦੋਂ ਕੀਤੀ ਜਾਂਦੀ ਹੈ
ਅਸੀਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਡਾਇਬਿਟੀਜ਼ ਵਾਲੇ ਹਰੇਕ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਲਈ ਸੱਦਾ ਦਿੰਦੇ ਹਾਂ।
5. ਮਾੜੇ ਪ੍ਰਭਾਵ
ਅੱਖਾਂ ਦੀਆਂ ਬੂੰਦਾਂ ਕੁਝ ਘੰਟਿਆਂ ਲਈ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਆਪਣੀ ਅਪਾਇੰਟਮੈਂਟ ਤੋਂ ਬਾਅਦ ਤੁਹਾਨੂੰ ਡ੍ਰਾਈਵ ਨਹੀਂ ਕਰਦਾ ਚਾਹੀਦਾ।
6. ਸੰਭਵ ਨਤੀਜੇ
ਤੁਹਾਡੀ ਸਕ੍ਰੀਨਿੰਗ ਤੋਂ ਬਾਅਦ ਇਕ ਮਾਹਰ ਤੁਹਾਡੀਆਂ ਅੱਖਾਂ ਦੀਆਂ ਫੋਟੋਆਂ ਦਾ ਅਧਿਐਨ ਕਰਦਾ ਹੈ।
ਜੇ ਕੋਈ ਸਮੱਸਿਆਵਾਂ ਜਾਂ ਹੋਰ ਪ੍ਰਸ਼ਨ ਹਨ, ਤਾਂ ਅਸੀਂ ਇੱਕ ਹੋਰ ਮੁਲਾਂਕਣ ਲਈ ਤੁਹਾਨੂੰ ਵਾਪਸ ਬੁਲਾ ਸਕਦੇ ਹਾਂ।
ਸਕ੍ਰੀਨਿੰਗ ਇਹਨਾਂ ਚੀਜ਼ਾਂ ਦਾ ਪਤਾ ਲਗਾ ਸਕਦੀ ਹੈ:
- ਰੈਟੀਨੋਪੈਥੀ ਦੇ ਸ਼ੁਰੂਆਤੀ ਸੰਕੇਤ
- ਕੀ ਤੁਹਾਨੂੰ ਇਹ ਜਾਣਨ ਲਈ ਫਾਲੋ-ਅਪ ਅਪਾਇੰਟਮੈਂਟ ਦੀ ਲੋੜ ਹੈ ਕਿ ਕੀ ਤੁਹਾਨੂੰ ਇਲਾਜ ਦੀ ਲੋੜ ਹੈ
- ਕੀ ਤੁਹਾਨੂੰ ਵਧੇਰੇ ਜਲਦੀ-ਜਲਦੀ ਜਾਂਚਾਂ ਕਰਵਾਉਣ ਦੀ ਲੋੜ ਹੈ
7. ਦਿਨ ਦੇ ਵਿਹਾਰਕ ਸੁਝਾਅ ਅਤੇ ਨੁਸਖੇ
ਉਹ ਸਾਰੀਆਂ ਐਨਕਾਂ ਅਤੇ ਕਾਨਟੈਕਟ ਲੈਂਜ਼ ਜੋ ਤੁਸੀਂ ਪਹਿਨਦੇ ਹੋ, ਅਤੇ ਉਹਨਾਂ ਲਈ ਸਲੂਸ਼ਨ ਨੂੰ ਆਪਣੇ ਨਾਲ ਲਿਆਓ।
ਧੁੱਪ ਦਾ ਚਸ਼ਮਾ ਲਿਆਓ ਕਿਉਂਕਿ ਅੱਖਾਂ ਦੀਆਂ ਬੂੰਦਾਂ ਦੇ ਬਾਅਦ ਤੁਹਾਡੀਆਂ ਅੱਖਾਂ ਸੰਵੇਦਨਸ਼ੀਲ ਮਹਿਸੂਸ ਹੋ ਸਕਦੀਆਂ ਹਨ।
ਤੁਸੀਂ ਅਪਾਇੰਟਮੈਂਟ ‘ਤੇ ਕਿਸੇ ਨੂੰ ਆਪਣੇ ਨਾਲ ਲਿਆਉਣਾ ਚਾਹ ਸਕਦੇ ਹੋ।
ਅੱਖਾਂ ਦੀਆਂ ਬੂੰਦਾਂ ਕੁਝ ਘੰਟਿਆਂ ਲਈ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਆਪਣੀ ਅਪਾਇੰਟਮੈਂਟ ਤੋਂ ਬਾਅਦ ਤੁਹਾਨੂੰ ਡ੍ਰਾਈਵ ਨਹੀਂ ਕਰਦਾ ਚਾਹੀਦਾ।
ਯਾਦ ਰੱਖੋ: ਅੱਖਾਂ ਦੀ ਜਾਂਚ ਤੁਹਾਡੀ ਡਾਇਬਿਟੀਜ਼ ਦੇ ਪ੍ਰਬੰਧਨ ਦਾ ਇੱਕ ਹਿੱਸਾ ਹੈ ਅਤੇ ਡਾਇਬੇਟਿਕ ਰੈਟਿਨੋਪੈਥੀ ਦਾ ਇਲਾਜ ਕੀਤਾ ਜਾ ਸਕਦਾ ਹੈ, ਖ਼ਾਸਕਰ ਜੇ ਇਸਦਾ ਜਲਦੀ ਪਤਾ ਲੱਗ ਜਾਂਦਾ ਹੈ।
8. ਤੁਸੀਂ ਕਿਵੇਂ ਮਦਦ ਕਰ ਸਕਦੇ ਹੋ
ਤੁਸੀਂ ਆਪਣੇ ਜੋਖਮ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੇ ਹੋ ਜੇ ਤੁਸੀਂ:
-
ਆਪਣੇ ਖੂਨ ਵਿਚਲੇ ਗਲੂਕੋਜ਼ ਨੂੰ ਜਿੰਨਾ ਸੰਭਵ ਹੋ ਸਕੇ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤ੍ਰਿਤ ਕਰਦੇ ਹੋ
-
ਇਹ ਜਾਂਚ ਕਰਨ ਲਈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਨਹੀਂ ਹੈ ਨਿਯਮਿਤ ਰੂਪ ਵਿੱਚ ਆਪਣੇ ਡਾਕਟਰ ਨੂੰ ਮਿਲਦੇ ਹੋ
-
ਆਪਣੀਆਂ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਅਪਾਇੰਟਮੈਂਟਾਂ ਵਿੱਚ ਸ਼ਾਮਲ ਹੁੰਦੇ ਹੋ
-
ਜੇ ਤੁਹਾਡੀ ਨਜ਼ਰ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਸਲਾਹ ਲੈਂਦੇ ਹੋ
-
ਆਪਣੀ ਦਵਾਈਆਂ ਤਜਵੀਜ਼ ਕੀਤੇ ਅਨੁਸਾਰ ਲਵੋ
-
ਨਿਯਮਿਤ ਤੌਰ ‘ਤੇ ਕਸਰਤ ਕਰੋ
9. ਵਧੇਰੇ ਜਾਣਕਾਰੀ
ਤੁਹਾਨੂੰ ਅੱਗੇ ਕੀ ਕਰਨ ਦੀ ਲੋੜ ਹੈ, ਇਸ ਬਾਰੇ ਵੇਰਵਿਆਂ ਲਈ ਆਪਣਾ ਸਕ੍ਰੀਨਿੰਗ ਦਾ ਸੱਦਾ ਪੱਤਰ ਵੇਖੋ।
ਤੁਸੀਂ ਅੱਖਾਂ ਦੀ ਸਕ੍ਰੀਨਿੰਗ ਅਤੇ ਡਾਇਬੇਟਿਕ ਰੈਟਿਨੋਪੈਥੀ ਬਾਰੇ ਹੋਰ ਜਾਣਕਾਰੀ NHS.UK ਅਤੇ ਡਾਇਬਿਟੀਜ਼ ਯੂਕੇ ‘ਤੇ ਪੜ੍ਹ ਸਕਦੇ ਹੋ।
NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ ਬਾਰੇ ਨਿੱਜੀ ਤੌਰ ‘ਤੇ ਪਛਾਣ ਕਰਨ ਵਾਲੀ ਜਾਣਕਾਰੀ ਦੀ ਵਰਤੋਂ ਕਰਦੇ ਹਨ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾਵੇ। ਪਬਲਿਕ ਹੈਲਥ ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਪੱਕਾ ਕਰਨ ਲਈ ਵੀ ਲਈ ਕਰਦਾ ਹੈ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਹੋਵੇ।
ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਤੁਹਾਡੀਆਂ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਵੋ। ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਹੋਣ ਦੀ ਚੋਣ ਕਿਵੇਂ ਕਰਨੀ ਹੈ।