NHS COVID-19 ਐਪ
NHS COVID-19 ਐਪ 27 ਅਪ੍ਰੈਲ 2023 ਨੂੰ ਬੰਦ ਹੋ ਗਈ। ਇਹ, ਇਸ ਗੱਲ ਨੂੰ ਦੇਖਣ ਦਾ ਇੱਕ ਤੇਜ਼ ਤਰੀਕਾ ਸੀ ਕਿ ਕੀ ਤੁਹਾਨੂੰ ਕੋਰੋਨਾਵਾਇਰਸ (COVID-19) ਤੋਂ ਖ਼ਤਰਾ ਸੀ ਅਤੇ ਤੁਹਾਡੇ ਟੈਸਟ ਦਾ ਨਤੀਜਾ ਪਾਜ਼ਿਟਿਵ ਆਉਣ 'ਤੇ ਦੂਜਿਆਂ ਨੂੰ ਸਚੇਤ ਕਰਨ ਦਾ ਇੱਕ ਆਸਾਨ ਤਰੀਕਾ ਸੀ।
NHS COVID-19 ਐਪ ਨੂੰ ਡਾਊਨਲੋਡ ਕਰੋ
NHS COVID-19 ਐਪ ਇੰਗਲੈਂਡ ਅਤੇ ਵੇਲਜ਼ ਵਿੱਚ ਮੁਫ਼ਤ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੈ।
ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋ ਅਤੇ ਤੁਹਾਡੀ ਉਮਰ 16 ਸਾਲ ਜਾਂ ਵੱਧ ਹੈ, ਤਾਂ ਤੁਸੀਂ ਆਪਣੇ ਫੋਨ ‘ਤੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।
ਐਪ ਵਿੱਚ ਤੁਹਾਡੀ ਅਤੇ ਦੂਜਿਆਂ ਦੀ ਰੱਖਿਆ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਈ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਤੁਹਾਨੂੰ ਇਹ ਦੱਸਣ ਵਾਲੀਆਂ ਚੇਤਾਵਨੀਆਂ ਪ੍ਰਾਪਤ ਕਰਨਾ ਕਿ ਕੀ ਤੁਹਾਨੂੰ COVID-19 ਤੋਂ ਖ਼ਤਰਾ ਹੋ ਸਕਦਾ ਹੈ
- ਲੱਛਣਾਂ ਦੀ ਜਾਂਚ ਕਰਨ ਵਾਲਾ ਸਾਧਨ
- ਤੁਹਾਡੇ ਹਾਲਾਤ ਦੇ ਆਧਾਰ ‘ਤੇ ਨਵੀਨਤਮ ਸਲਾਹ
- COVID-19 ਬਾਰੇ ਆਮ ਜਾਣਕਾਰੀ
- ਦੂਸਰਿਆਂ ਨੂੰ ਇਸ ਬਾਰੇ ਸੁਚੇਤ ਕਰਨ ਲਈ ਕਿ ਕੀ ਉਹਨਾਂ ਨੂੰ ਜੋਖਮ ਹੋ ਸਕਦਾ ਹੈ, ਪਾਜ਼ਿਟਿਵ ਨਤੀਜਾ (NHS ਜਾਂ ਭੁਗਤਾਨ ਕੀਤੇ ਟੈਸਟ ਤੋਂ) ਦਾਖਲ ਕਰਨਾ
ਇਸ ਗੱਲ ‘ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕਿੱਥੇ ਰਹਿੰਦੇ ਹੋ, ਐਪ ਤੁਹਾਨੂੰ ਨਵੀਨਤਮ ਜਾਣਕਾਰੀ ਪ੍ਰਦਾਨ ਕਰੇਗੀ। ਇੰਗਲੈਂਡ ਅਤੇ ਵੇਲਜ਼ ਵਿੱਚ ਮਾਰਗਦਰਸ਼ਨ ਵੱਖਰਾ ਹੋ ਸਕਦਾ ਹੈ।
ਐਪ ਨੂੰ ਸਮੇਂ-ਸਮੇਂ ‘ਤੇ ਨਵੀਂ ਕਾਰਜਸ਼ੀਲਤਾ ਅਤੇ ਸੁਧਾਰਾਂ ਨਾਲ ਅੱਪਡੇਟ ਕੀਤਾ ਜਾਵੇਗਾ। ਨਵੀਨਤਮ ਸੰਸਕਰਣ ਵਿੱਚ ਨਵੀਨਤਮ ਵਿਸ਼ੇਸ਼ਤਾਵਾਂ ਅਤੇ ਸਲਾਹ ਸ਼ਾਮਲ ਹਨ ਇਸ ਲਈ ਇਸਨੂੰ ਅੱਪਡੇਟ ਰੱਖਣਾ ਮਹੱਤਵਪੂਰਨ ਹੈ।
ਆਪਣੀ ਟੀਕਾਕਰਨ ਸਥਿਤੀ ਲਈ, ਵੱਖਰੀ NHS ਐਪ (ਸਿਰਫ ਇੰਗਲੈਂਡ) ਦੀ ਵਰਤੋਂ ਕਰੋ।
ਐਪ ਬਾਰੇ ਮਦਦ ਪ੍ਰਾਪਤ ਕਰੋ
ਐਪ 12 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਤੁਸੀਂ ਸੈਟਿੰਗਾਂ ਵਿੱਚ ਆਪਣੀ ਤਰਜੀਹੀ ਭਾਸ਼ਾ ਚੁਣ ਸਕਦੇ ਹੋ।
NHS COVID-19 ਐਪ ਨੂੰ ਕੌਣ ਵਰਤ ਸਕਦਾ ਹੈ, ਇਸ ਬਾਰੇ ਹੋਰ ਜਾਣੋ।
NHS COVID-19 ਐਪ, ਸਮੇਂ ਦੇ ਨਾਲ, ਐਪ ਵਰਤੋਂਕਾਰਾਂ ਵਿਚਕਾਰ ਦੂਰੀ ਨੂੰ ਸਮਝਣ ਲਈ ਬਲੂਟੁੱਥ ਲੋਅ ਐਨਰਜੀ (BLE) ਦੀ ਵਰਤੋਂ ਕਰਦੀ ਹੈ। ਆਮ ਤੌਰ ‘ਤੇ, ਜੇਕਰ ਤੁਸੀਂ 15 ਮਿੰਟ ਜਾਂ ਇਸ ਤੋਂ ਵੱਧ ਸਮੇਂ ਤੋਂ ਕਿਸੇ ਅਜਿਹੇ ਵਿਅਕਤੀ ਦੇ 2 ਮੀਟਰ ਦੇ ਅੰਦਰ ਰਹੇ ਹੋ, ਜਿਸਦਾ COVID-19 ਲਈ ਪਾਜ਼ਿਟਿਵ ਟੈਸਟ ਆਇਆ ਹੈ, ਤਾਂ ਤੁਹਾਨੂੰ ਮਾਰਗਦਰਸ਼ਨ ਦੇ ਨਾਲ ਇੱਕ ਸੰਪਰਕ ਸੂਚਨਾ ਭੇਜੀ ਜਾਵੇਗੀ।
ਜੇਕਰ ਕਿਸੇ ਵਿਅਕਤੀ ਦਾ COVID-19 ਲਈ ਪਾਜ਼ਿਟਿਵ ਟੈਸਟ ਆਉਂਦਾ ਹੈ, ਉਹ ਨਤੀਜੇ ਨੂੰ ਐਪ ਵਿੱਚ ਰਿਪੋਰਟ ਕਰਦਾ ਹੈ, ਅਤੇ ਆਪਣੀ ਬੇਤਰਤੀਬ ID ਨੂੰ ਸਾਂਝਾ ਕਰਨ ਲਈ ਸਹਿਮਤ ਹੁੰਦਾ ਹੈ, ਤਾਂ ਐਪ ਪਿਛਲੇ ਕੁਝ ਦਿਨਾਂ ਵਿੱਚ ਉਹਨਾਂ ਦੇ ਸੰਪਰਕ ਵਿੱਚ ਆਏ ਹਰੇਕ ਐਪ ਉਪਭੋਗਤਾ ਲਈ ਜੋਖਮ ਦਾ ਹਿਸਾਬ ਲਗਾਏਗੀ - ਇਸ ਜਾਣਕਾਰੀ ਦੇ ਨਾਲ, ਐਪ ਇਹ ਤੈਅ ਕਰੇਗੀ ਕਿ ਉਪਭੋਗਤਾ ਨੂੰ ਸੰਪਰਕ ਸੂਚਨਾ ਪ੍ਰਾਪਤ ਕਰਨੀ ਚਾਹੀਦੀ ਹੈ ਜਾਂ ਨਹੀਂ।
ਇਸ ਬਾਰੇ ਹੋਰ ਜਾਣੋ ਕਿ ਐਪ ਕਿਵੇਂ ਕੰਮ ਕਰਦੀ ਹੈ।
ਐਪ ਤੁਹਾਡੇ ਡੇਟਾ ਦੀ ਰੱਖਿਆ ਕਿਵੇਂ ਕਰਦੀ ਹੈ
NHS COVID-19 ਐਪ ਤੁਹਾਡੀ ਪਰਦੇਦਾਰੀ ਅਤੇ ਪਛਾਣ ਦੀ ਦੂਜੇ ਐਪ ਵਰਤੋਂਕਾਰਾਂ ਤੋਂ - ਅਤੇ ਤੁਹਾਡੇ ਤੋਂ ਉਹਨਾਂ ਦੀ ਪਰਦੇਦਾਰੀ ਅਤੇ ਪਛਾਣ ਦੀ ਰੱਖਿਆ ਕਰਦੀ ਹੈ। ਐਪ ਬੇਤਰਤੀਬ ID ਦੀ ਵਰਤੋਂ ਕਰਦੀ ਹੈ ਜੋ NHS ਜਾਂ ਸਰਕਾਰ ਦੁਆਰਾ ਇਹ ਪਛਾਣ ਕਰਨ ਲਈ ਨਹੀਂ ਵਰਤੀ ਜਾ ਸਕਦੀ ਕਿ ਤੁਸੀਂ ਕੌਣ ਹੋ, ਜਾਂ ਤੁਸੀਂ ਕਿਸ ਨਾਲ ਸਮਾਂ ਬਿਤਾਇਆ ਹੈ। ਇਹੀ ਕਾਰਨ ਹੈ ਕਿ ਤੁਹਾਡਾ ਟੀਕਾਕਰਨ ਰਿਕਾਰਡ ਅਤੇ COVID ਪਾਸ NHS ਐਪ ਵਿੱਚ ਵੱਖਰੇ ਤੌਰ ‘ਤੇ ਦਿਖਾਈ ਦਿੰਦੇ ਹਨ (ਸਿਰਫ ਇੰਗਲੈਂਡ)।
ਵਧੀਕ ਜਾਣਕਾਰੀ
ਐਪ ਦੀ ਵਰਤੋਂ ਅਤੇ ਵਰਤੋਂਕਾਰਾਂ ਬਾਰੇ ਡਾਟਾ