ਸੇਧ

ਸਿੱਕਲ ਸੈੱਲ ਅਤੇ ਥੈਲੇਸੀਮੀਆ

ਅੱਪਡੇਟ ਕੀਤਾ 4 August 2022

1. ਸਕ੍ਰੀਨਿੰਗ ਦਾ ਉਦੇਸ਼

ਇਹ ਪਤਾ ਕਰਨ ਵਾਸਤੇ ਕਿ ਕੀ ਤੁਸੀਂ ਸਿਕਲ ਸੈਲ ਜਾਂ ਥੈਲਾਸਿਮਿਆ ਜੀਨ ਦੇ ਕੈਰੀਅਰ ਹੋ ਅਤੇ ਸੰਭਵ ਹੈ ਕਿ ਇਹ ਬੱਚੇ ਤੱਕ ਅੱਗੇ ਫੈਲ ਸਕਦਾ ਹੈ।

2. ਇਨ੍ਹਾਂ ਹਾਲਤਾਂ ਬਾਰੇ

ਸਿਕਲ ਸੈਲ ਡਿਜ਼ਿਜ਼ (SCD) ਅਤੇ ਥੈਲਾਸਿਮਿਆ ਮੇਜਰ ਬਹੁਤ ਗੰਭੀਰ, ਵਿਰਸੇ ਵਿੱਚ ਮਿਲੇ ਲਹੂ ਦੀਆਂ ਬਿਮਾਰੀਆਂ ਹਨ। ਇਹ ਹੀਮੋਗਲੋਬਿਨ ਨੂੰ ਪ੍ਰਭਾਵਿਤ ਕਰਦੀਆਂ ਹਨ, ਇਹ ਲਹੂ ਦਾ ਉਹ ਭਾਗ ਹੈ ਜਿਹੜਾ ਪੂਰੇ ਸਰੀਰ ਵਿੱਚ ਆਕਸੀਜਨ ਦਾ ਸੰਚਾਰ ਕਰਦਾ ਹੈ। ਉਹ ਲੋਕ ਜਿਨ੍ਹਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੈ ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿਸ਼ੇਸ਼ੱਗ ਦੇਖਭਾਲ ਦੀ ਲੋੜ ਰਹੇਗੀ।

ਉਹ ਲੋਕ ਜਿਨ੍ਹਾਂ ਨੂੰ SCD ਹੈ ਉਨ੍ਹਾਂ ਨੂੰ ਅਤਿਅੰਤ ਦਰਦਨਾਕ ਦੌਰੇ ਪੈ ਸਕਦੇ ਹਨ, ਕਾਫੀ ਗੰਭੀਰ ਜਾਨ-ਲੇਵਾ ਇਨਫ਼ੈਕਸ਼ਨਾਂ ਹੋ ਸਕਦੀਆਂ ਹਨ ਅਤੇ ਉਹ ਆਮ ਤੌਰ ਤੇ ਅਨੀਮਿਕ ਹੋਣਗੇ (ਉਨ੍ਹਾਂ ਦੇ ਸਰੀਰ ਨੂੰ ਆਕਸੀਜਨ ਦਾ ਸੰਚਾਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ)। ਉਹ ਬੱਚੇ ਜਿਨ੍ਹਾਂ ਨੂੰ SCD ਹੈ ਮੁੱਢਲਾ ਇਲਾਜ ਪ੍ਰਾਪਤ ਕਰ ਸਕਦੇ ਹਨ, ਜਿਸ ਵਿੱਚ ਟੀਕਾਕਰਣ ਅਤੇ ਰੋਗਾਣੂਨਾਸ਼ਕ ਸ਼ਾਮਲ ਹਨ, ਜਿਹੜੇ, ਉਨ੍ਹਾਂ ਦੇ ਮਾਂ-ਪਿਉ ਦੀ ਸਹਾਇਤਾ ਨਾਲ, ਗੰਭੀਰ ਬਿਮਾਰੀ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਅਤੇ ਬੱਚੇ ਨੂੰ ਇੱਕ ਸਿਹਤਮੰਦ ਜੀਵਨ ਜਿਊਂਣ ਦਿੰਦੇ ਹਨ।

ਥੈਲੇਸੀਮੀਆ ਮੇਜਰ ਦੀ ਹਾਲਤ ਵਾਲੇ ਵਿਅਕਤੀਆਂ ਨੂੰ ਖ਼ੂਨ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਹਰ 3 ਤੋਂ 5 ਹਫ਼ਤਿਆਂ ਵਿੱਚ ਖੂਨ ਚੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ, ਅਤੇ ਆਪਣੇ ਸਾਰੇ ਜੀਵਨ-ਕਾਲ ਵਿੱਚ ਟੀਕਿਆਂ ਅਤੇ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ।

ਕੁਝ ਹੋਰ ਵੀ, ਆਮ ਤੌਰ ਤੇ ਬਹੁਤ ਥੋੜ੍ਹੀਆਂ, ਘੱਟ ਸੰਜੀਦਾ ਹੀਮੋਗਲੋਬਿਨ ਬਿਮਾਰੀਆਂ ਲੱਭੀਆਂ ਜਾ ਸਕਦੀਆਂ ਹਨ। ਸਿਕਲ ਸੈਲ ਅਤੇ ਥੈਲਾਸਿਮਿਆ ਵਿਰਸੇ ਵੱਜੋ ਮਿਲੀਆਂ ਬਿਮਾਰੀਆਂ ਹਨ ਜਿਹੜੀਆਂ ਮਾਂ-ਪਿਉ ਤੋਂ ਬੱਚਿਆਂ ਨੂੰ ਅਜੀਬ ਹੀਮੋਗਲੋਬਿਨ ਜੀਨਜ਼ ਰਾਹੀ ਪ੍ਰਵਾਨ ਹੁੰਦੀਆਂ ਹਨ। ਜੀਨਜ਼ ਸਾਡੇ ਸਰੀਰ ਵਿੱਚ ਅੱਖਾਂ ਦਾ ਰੰਗ ਅਤੇ ਲਹੂ ਦੇ ਸਮੂਹ (ਬੱਲਡ ਗਰੁਪ) ਵਰਗੀਆਂ ਚੀਜ਼ਾਂ ਦਾ ਕੋਡ ਹੈ। ਜੀਨਜ਼ ਜੋੜੀਦਾਰ ਬੱਣ ਕੇ ਕੰਮ ਕਰਦੇ ਹਨ। ਜੋ ਵੀ ਅਸੀਂ ਵਿਰਸੇ ਵੱਜੋ ਪ੍ਰਾਪਤ ਕਰਦੇ ਹਾਂ ਉਸ ਵਿੱਚ ਇੱਕ ਜੀਨ ਸਾਨੂੰ ਆਪਣੀ ਮਾਂ ਤੋਂ ਮਿਲਦਾ ਹੈ ਅਤੇ ਇੱਕ ਜੀਨ ਆਪਣੇ ਪਿਤਾ ਤੋਂ।

ਲੋਕਾਂ ਕੋਲ ਸਿਰਫ SCD ਜਾਂ ਥੈਲੇਸੀਮੀਆ ਹੈ ਜੇ ਉਨ੍ਹਾਂ ਨੂੰ 2 ਅਸਧਾਰਨ ਹੀਮੋੋਗਲੋਬਿਨ ਜੀਨ ਵਿਰਾਸਤ ਵਿੱਚ ਮਿਲਦੇ ਹਨ - ਇੱਕ ਉਨ੍ਹਾਂ ਦੀ ਮਾਂ ਤੋਂ ਅਤੇ ਦੂਜਾ ਆਪਣੇ ਪਿਤਾ ਤੋਂ। ਉਹ ਲੋਕ ਜਿਨ੍ਹਾਂ ਨੂੰ ਸਿਰਫ ਇੱਕ ਹੀ ਅਜੀਬ ਜੀਨ ਵਿਰਸੇ ਵੱਜੋ ਪ੍ਰਾਪਤ ਹੁੰਦਾ ਹੈ ਉਨ੍ਹਾਂ ਨੂੰ ਕੈਰੀਅਰ ਕਿਹਾ ਜਾਂਦਾ ਹੈ (ਕੁਝ ਲੋਕ ਇਸ ਨੂੰ ਟ੍ਰੇਟ ਵੀ ਕਹਿੰਦੇ ਹਨ)। ਕੈਰੀਅਰ ਸਿਹਤਮੰਦ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ, ਪਰ ਉਹ ਕੁਝ ਸਮੱਸਿਆਵਾਂ ਦਾ ਤਜਰਬਾ ਕਰ ਸਕਦੇ ਜੇਕਰ ਉਨ੍ਹਾਂ ਦੇ ਸਰੀਰ ਨੂੰ ਜ਼ਿਆਦਾ ਆਕਸੀਜਨ ਨਾ ਮਿਲੇ, ਮਿਸਾਲ ਵੱਜੋ, ਐਨਸਥੈਟਿਕ ਹੇਠ।

ਜਦੋਂ ਦੋਵੇਂ ਮਾਤਾ-ਪਿਤਾ ਵਾਹਕ ਹੁੰਦੇ ਹਨ, ਤਾਂ ਬੱਚੇ ਕੋਲ:

  • 4 ਵਿੱਚੋਂ 1 (25%) ਪ੍ਰਭਾਵਿਤ ਨਾ ਹੋਣ ਦੀ ਸੰਭਾਵਨਾ - ਬੱਚੇ ਨੂੰ ਕੋਈ ਬਿਮਾਰੀ ਨਹੀਂ ਹੋਵੇਗੀ ਜਾਂ ਕੋਈ ਬਿਮਾਰੀ ਨਹੀਂ ਲਿਜਾਏਗਾ।
  • 4 ਵਿੱਚੋਂ 1 (25%) ਦੋਵੇਂ ਅਸਧਾਰਨ ਹੀਮੋੋਗਲੋਬਿਨ ਜੀਨ ਵਿਰਾਸਤ ਵਿੱਚ ਲੈਣ ਅਤੇ ਹੀਮੋਗਲੋਬਿਨ ਰੋਗ ਹੋਣ ਦੀ ਸੰਭਾਵਨਾ
  • 4 ਵਿੱਚੋਂ 2 (50%) ਇਕ ਅਸਧਾਰਨ ਹੀਮੋੋਗਲੋਬਿਨ ਜੀਨ ਵਿਰਾਸਤ ਵਿੱਚ ਲੈਣ ਅਤੇ ਇਕ ਵਾਹਕ ਹੋਣ ਦੀ ਸੰਭਾਵਨਾ

ਹੀਮੋਗਲੋਬਿਨ ਬਿਮਾਰੀ ਦਾ ਕੋਈ ਵੀ ਕੈਰੀਅਰ ਹੋ ਸਕਦਾ ਹੈ। ਇਸ ਦੇ ਬਾਵਜੂਦ, ਇਹ ਉਨ੍ਹਾਂ ਲੋਕਾਂ ਵਿੱਚ ਬਹੁਤ ਆਮ ਹੈ ਜਿਨ੍ਹਾਂ ਦੇ ਪੂਰਵਜ ਅਫਰੀਕਾ, ਕੈਰੇਬੀਅਨ, ਮੈਡੀਟਰੇਨਿਅਨ, ਭਾਰਤ, ਪਾਕਿਸਤਾਨ, ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਮੱਧ ਪੂਰਬ (ਮਿਡਲ ਈਸਟ) ਤੋਂ ਹੋਣ।

3. ਸਕ੍ਰੀਨਿੰਗ ਟੈਸਟ

ਗਰਭ ਅਵਸਥਾ ਦੌਰਾਨ ਸਿਕਲ ਸੈਲ ਅਤੇ ਥੈਲਾਸਿਮਿਆ ਦੀ ਸਕ੍ਰੀਨਿੰਗ ਬੱਲਡ ਟੈਸਟ ਰਾਹੀ ਕੀਤੀ ਜਾਂਦੀ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਇਹ ਜਾਂਚ ਗਰਭ ਅਵਸਥਾ ਦੇ 10 ਹਫਤਿਆਂ ਦੇ ਹੋਣ ਤੋਂ ਪਹਿਲਾਂ ਕਰਵਾ ਲਵੋ।

ਸਾਰੀਆਂ ਗਰਭਵਤੀ ਔਰਤਾਂ ਨੂੰ ਥੈਲਾਸਿਮਿਆ ਦੇ ਟੈਸਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਪਰ ਸਾਰੀਆਂ ਔਰਤਾ ਨੂੰ ਸਵੈਚਲ ਹੀ ਸਿਕਲ ਸੈਲ ਦਾ ਟੈਸਟ ਨਹੀਂ ਦਿੱਤਾ ਜਾਂਦਾ। ਸਕ੍ਰੀਨਿੰਗ ਦੀ ਪੇਸ਼ਕਸ਼ ਇਸ ਗੱਲ ਤੇ ਨਿਰਭਰ ਕਰੇਗੀ ਕਿ ਤੁਸੀਂ ਕਿੱਥੇ ਰਹਿੰਦੇ ਹੋ।

ਉਨ੍ਹਾਂ ਖੇਤਰਾਂ ਵਿੱਚ ਜਿੱਥੇ ਹੀਮੋੋਗਲੋਬਿਨ ਦੀਆਂ ਬਿਮਾਰੀਆਂ ਵਧੇਰੇ ਆਮ ਹਨ, ਤੁਹਾਨੂੰ SCD ਲਈ ਖੂਨ ਦੀ ਜਾਂਚ ਦੀ ਪੇਸ਼ਕਸ਼ ਕੀਤੀ ਜਾਏਗੀ। ਉਹਨਾਂ ਖੇਤਰਾਂ ਵਿੱਚ ਜਿੱਥੇ ਹੀਮੋੋਗਲੋਬਿਨ ਰੋਗ ਘੱਟ ਹੁੰਦੇ ਹਨ, ਇੱਕ ਪ੍ਰਸ਼ਨਾਵਲੀ ਦੀ ਵਰਤੋਂ ਬੱਚੇ ਦੀ ਮਾਂ ਅਤੇ ਪਿਤਾ ਦੀ ਪਰਿਵਾਰਿਕ ਉਤਪੱਤੀ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ।

ਜੇ ਪ੍ਰਸ਼ਨਾਵਲੀ ਦਰਸਾਉਂਦੀ ਹੈ ਕਿ ਮਾਤਾ ਜਾਂ ਪਿਤਾ ਦੋਹਾਂ ਵਿੱਚੋਂ ਇਕ ਸਿੱਕਲ ਸੈੱਲ ਵਾਹਕ ਹੋ ਸਕਦਾ ਹੈ, ਤਾਂ ਔਰਤ ਨੂੰ ਖੂਨ ਦਾ ਟੈਸਟ ਦਿੱਤਾ ਜਾਂਦਾ ਹੈ। ਤੁਸੀਂ ਖੂਨ ਦੀ ਜਾਂਚ ਕਰਵਾਉਣ ਲਈ ਕਹਿ ਸਕਦੇ ਹੋ ਭਾਵੇਂ ਤੁਹਾਡਾ ਪਰਿਵਾਰਿਕ ਮੂਲ ਇਹ ਸੁਝਾਅ ਨਾ ਦਿੰਦਾ ਹੋਵੇ ਕਿ ਬੱਚੇ ਨੂੰ ਹੀਮੋਗਲੋਬੀਨ ਰੋਗ ਦੀ ਵੱਡੀ ਸੰਭਾਵਨਾ ਹੈ।

4. ਟੈਸਟ ਦੀ ਸੁਰੱਖਿਆ

ਸਕ੍ਰੀਨਿੰਗ ਟੈਸਟ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਇਸ ਚੀਜ਼ ਵੱਲ ਧਿਆਨ ਨਾਲ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਕਿ ਕੀ ਇਹ ਟੈਸਟ ਕਰਵਾਇਆ ਜਾਵੇ ਜਾਂ ਨਹੀਂ। ਸਕ੍ਰੀਨਿੰਗ ਟੈਸਟ ਉਹ ਜਾਣਕਾਰੀ ਮੁਹੱਈਆ ਕਰਦੇ ਹਨ ਜਿਸ ਦਾ ਮਤਲਭ ਹੋ ਸਕਦਾ ਹੈ ਕਿ ਤੁਹਾਨੂੰ ਹੋਰ ਕਈ ਮਹੱਤਵਪੂਰਨ ਫੈਸਲੇ ਬਣਾਉਣੇ ਪੈਣ। ਮਿਸਾਲ ਵੱਜੋ, ਤੁਹਾਨੂੰ ਸ਼ਾਇਦ ਹੋਰ ਅਜਿਹੇ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇ ਜਿਨ੍ਹਾਂ ਨਾਲ ਗਰਭਪਾਤ ਦੇ ਖ਼ਤਰੇ ਮੁਮਕਨ ਹਨ।

5. ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ

ਤੁਹਾਨੂੰ ਸਕ੍ਰੀਨਿੰਗ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਕੁਝ ਲੋਕ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਦੇ ਬੱਚੇ ਨੂੰ ਸਿਕਲ ਸੈਲ ਜਾਂ ਥੈਲਾਸਿਮਿਆ ਹੈਂ ਅਤੇ ਕੁਝ ਨਹੀਂ।

6. ਟੈਸਟ ਨਾ ਕਰਵਾਉਣਾ

ਜੇ ਤੁਸੀਂ ਗਰਭ ਅਵਸਥਾ ਵਿਚ ਸਕ੍ਰੀਨਿੰਗ ਟੈਸਟ ਨਾ ਲੈਣ ਦਾ ਫੈਸਲਾ ਕਰਦੇ ਹੋ, ਤਾਂ ਬੱਚੇ ਦਾ 5 ਦਿਨ ਦੀ ਉਮਰ ’ਤੇ SCD ਲਈ ਨਵਜਾਤ ਬਲੱਡ ਸਪੌਟ ਸਕ੍ਰੀਨਿੰਗ ਕਰਵਾਈ ਜਾ ਸਕਦੀ ਹੈ।

7. ਸੰਭਵ ਨਤੀਜੇ

ਟੈਸਟ ਤੁਹਾਨੂੰ ਦੱਸਣਗੇ ਕਿ ਕੀ ਤੁਸੀਂ ਕੈਰੀਅਰ ਹੋ ਜਾਂ ਨਹੀਂ, ਜਾਂ ਕੀ ਤੁਹਾਨੂੰ ਇਹ ਬਿਮਾਰੀ ਹੈ ਜਾਂ ਨਹੀਂ।

8. ਹੋਰ ਟੈਸਟ

ਜੇਕਰ ਤੁਸੀਂ ਹੀਮੋਗਲੋਬਿਨ ਬਿਮਾਰੀ ਦੇ ਕੈਰੀਅਰ ਹੋ, ਬੱਚੇ ਦੇ ਪਿਉ ਨੂੰ ਵੀ ਬੱਲਡ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਜੇਕਰ ਬੱਚੇ ਦਾ ਪਿਉ ਵੀ ਕੈਰੀਅਰ ਹੈ ਤਾਂ ਇਹ ਪਤਾ ਕਰਨ ਲਈ ਕਿ ਕੀ ਬੱਚੇ ਉਤੇ ਇਸ ਦਾ ਕੋਈ ਅਸਰ ਹੈ ਤੁਹਾਨੂੰ ਡਾਇਗਨੌਸਟਿਕ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ।

ਜੇ ਬੱਚੇ ਦਾ ਪਿਤਾ ਉਪਲਬਧ ਨਹੀਂ ਹੈ ਅਤੇ ਤੁਹਾਨੂੰ ਇੱਕ ਵਾਹਕ ਵਜੋਂ ਪਛਾਣਿਆ ਗਿਆ ਹੈ, ਤਾਂ ਤੁਹਾਨੂੰ ਡਾਇਗਨੌਸਟਿਕ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ।

ਹਰੇਕ 200 (0.5% ਤੋਂ 1%) ਡਾਇਗਨੌਸਟਿਕ ਟੈਸਟਾਂ ਵਿੱਚੋਂ ਤਕਰੀਬਨ 1 ਤੋਂ 2 ਵਿੱਚ ਗਰਭਪਾਤ ਹੁੰਦਾ ਹੈ। ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਹੋਰ ਵਧੇਰੇ ਟੈਸਟ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ। ਡਾਈਗਨੌਸਟਿਕ ਟੈਸਟ 2 ਤਰ੍ਹਾਂ ਦੇ ਹੁੰਦੇ ਹਨ।

CVS (ਕੌਰਿਓਨਿਕ ਵਿੱਲਸ ਸੈਂਪਲਿੰਗ) ਆਮ ਤੌਰ ‘ਤੇ ਗਰਭ ਅਵਸਥਾ ਦੇ 11 ਤੋਂ 14 ਹਫ਼ਤਿਆਂ ’ਤੇ ਕੀਤਾ ਜਾਂਦਾ ਹੈ। ਇੱਕ ਬਰੀਕ ਸੁਈ, ਆਮ ਤੌਰ ਤੇ ਮਾਂ ਦੇ ਪੇਟ ਵਿੱਚ ਪਾਈ ਜਾਂਦੀ ਹੈ, ਜਿਸ ਰਾਹੀ ਪਲਸੈਂਟਾ ਵਿੱਚੋਂ ਟਿਸ਼ੂ ਦੇ ਛੋਟੇ ਜਿਹੇ ਨਮੂਨੇ ਲਏ ਜਾਂਦੇ ਹਨ। ਟਿਸ਼ੂ ਵਿੱਚੋਂ ਬਰਾਮਦ ਕੀਤੇ ਸੈੱਲਾਂ ਨੂੰ ਸਿਕਲ ਸੈਲ ਅਤੇ ਥੈਲਾਸਿਮਿਆ ਲਈ ਟੈਸਟ ਕੀਤਾ ਜਾ ਸਕਦਾ ਹੈ।

ਐਮਨੀਓਨਸਟੈਂਸਿਸ (Amniocentesis) ਆਮ ਤੌਰ ਤੇ ਗਰਭ ਅਵਸਥਾ ਦੇ 15 ਹਫ਼ਤਿਆਂ ਦੇ ਬਾਅਦ ਕੀਤਾ ਜਾਂਦਾ ਹੈ। ਇੱਕ ਬਰੀਕ ਸੁਈ, ਆਮ ਤੌਰ ਤੇ ਇਹ ਮਾਂ ਦੇ ਪੇਟ ਰਾਹੀ ਬੱਚੇਦਾਨੀ ਤੱਕ ਪਹੁੰਚਾਈ ਜਾਂਦੀ ਹੈ ਤਾਂ ਕਿ ਬੱਚੇ ਦੇ ਆਲੇ-ਦੁਆਲੇ ਵਾਲੇ ਤਰਲ ਦਾ ਇੱਕ ਛੋਟਾ ਜਿਹਾ ਨਮੂਨਾ ਲਿਆ ਜਾ ਸਕੇ। ਇਸ ਤਰਲ ਵਿੱਚ ਬੱਚੇ ਦੇ ਸੈੱਲ ਹੁੰਦੇ ਹਨ, ਜਿਨ੍ਹਾਂ ਨੂੰ ਸਿਕਲ ਸੈਲ ਅਤੇ ਥੈਲਾਸਿਮਿਆ ਵਾਸਤੇ ਟੈਸਟ ਕੀਤਾ ਜਾ ਸਕਦਾ ਹੈ।

9. ਡਾਇਗਨੌਸਟਿਕ ਟੈਸਟਾਂ ਦੇ ਸੰਭਵ ਨਤੀਜੇ

ਜੇਕਰ ਨਤੀਜੇ ਇਹ ਤਸਦੀਕ ਕਰਦੇ ਹਨ ਕਿ ਬੱਚੇ ਨੂੰ ਸਿਕਲ ਸੈਲ ਜਾਂ ਥੈਲਾਸਿਮਿਆ ਹੈ ਤਾਂ ਤੁਹਾਨੂੰ ਇੱਕ ਸਿਹਤ ਸੰਬੰਧੀ ਪੇਸ਼ਾਵਰ ਨਾਲ ਅਪੌਇੰਟਮੈਂਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਦੌਰਾਨ ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕੋਗੇ ਕਿ ਬੱਚੇ ਨੂੰ ਵਿਰਸੇ ਵੱਜੋ ਕਿਸ ਤਰ੍ਹਾਂ ਦੀ ਹਾਲਤ ਮਿਲੀ ਹੈ ਅਤੇ ਤੁਹਾਨੂੰ ਕਿਹੜੀਆਂ ਚੋਣਾਂ ਉਪਲੱਬਧ ਹਨ।

ਕਈ ਹਾਲਾਤ ਦੂਸਰਿਆਂ ਨਾਲੋਂ ਬਹੁਤ ਗੰਭੀਰ ਹੁੰਦੇ ਹਨ। ਕੁਝ ਔਰਤਾਂ ਗਰਭ ਅਵਸਥਾ ਦੇ ਨਾਲ ਜਾਰੀ ਰਹਿਣ ਦਾ ਫੈਸਲਾ ਕਰਦੀਆਂ ਹਨ। ਦੂਜੀਆਂ ਇਹ ਫੈਸਲਾ ਕਰਦੀਆਂ ਹਨ ਕਿ ਉਹ ਗਰਭ ਅਵਸਥਾ ਦੇ ਨਾਲ ਜਾਰੀ ਰੱਖਣਾ ਨਹੀਂ ਚਾਹੁੰਦੀਆਂ ਅਤੇ ਗਰਭਪਾਤ ਕਰਵਾਉਣਾ ਚਾਹੁੰਦੀਆਂ ਹਨ।

ਜੇ ਤੁਹਾਨੂੰ ਇਸ ਵਿਕਲਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਫੈਸਲਾ ਲੈਣ ਵਿਚ ਸਹਾਇਤਾ ਕਰਨ ਲਈ ਸਿਹਤ ਦੇਖਭਾਲ ਦੇ ਪੇਸ਼ੇਵਰਾਂ ਤੋਂ ਆਪਣੀ ਹਾਲਤ ਅਤੇ ਸਹਾਇਤਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋਗੇ। ਜਾਣਕਾਰੀ ਸਹਾਇਤਾ ਸਮੂਹਾਂ ਤੋਂ ਵੀ ਉਪਲਬਧ ਹੈ।

ਜੇਕਰ ਟੈਸਟ ਇਹ ਦੱਸਦੇ ਹਨ ਕਿ ਤੁਸੀਂ ਕੈਰੀਅਰ ਹੋ, ਇਹ ਮੁਨਾਸਿਬ ਹੈ ਕਿ ਤੁਹਾਡੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਕੈਰੀਅਰ ਹੋ ਸਕਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਟੈਸਟ ਵਾਸਤੇ ਹੱਲਾਸ਼ੇਰੀ ਦਵੋ, ਖਾਸ ਕਰਕੇ ਜੇ ਉਹ ਬੱਚਾ ਬਣਾਉਣ ਦੀ ਯੋਜਨਾ ਕਰਦੇ ਹੋਣ।

10. ਡਾਇਗਨੌਸਟਿਕ ਟੈਸਟਾਂ ਦੇ ਨਤੀਜੇ ਪ੍ਰਾਪਤ ਕਰਨਾ

ਜਿਹੜਾ ਵਿਅਕਤੀ ਤੁਹਾਡਾ ਟੈਸਟ ਕਰਦਾ ਹੈ ਉਹ ਤੁਹਾਡੇ ਨਾਲ ਨਤੀਜਿਆਂ ਦੀ ਵਿਵਸਥਾ ਬਾਰੇ ਵੀ ਵਿਚਾਰ-ਵਟਾਂਦਰਾ ਕਰੇਗਾ।

11. ਇਸ ਪਤ੍ਰਿਕਾ ਬਾਰੇ

ਜਨਤਕ ਸਿਹਤ ਇੰਗਲੈਂਡ (PHE) ਨੇ ਇਹ ਪਤ੍ਰਿਕਾ NHS ਦੀ ਤਰਫੋਂ ਤਿਆਰ ਕੀਤੀ।