ਸੇਧ

ਬਲੱਡ ਸਪਾਟ

ਅੱਪਡੇਟ ਕੀਤਾ 4 August 2022

NHS ਦੁਆਰਾ ਸਿਫਾਰਿਸ਼ ਕੀਤੀ ਗਈ ਬਲੱਡ ਸਪਾਟ ਜਾਂਚ

1. ਜਾਂਚ ਦਾ ਉਦੇਸ਼

ਇਹ ਪਤਾ ਕਰਨ ਲਈ ਕਿ ਕੀ ਤੁਹਾਡਾ ਬੱਚਾ 9 ਦੁਰਲੱਭ ਪਰ ਗੰਭੀਰ ਸਿਹਤ ਹਾਲਤਾਂ ਦਾ ਸ਼ਿਕਾਰ ਹੈ।

ਸ਼ੁਰੂਆਤ ਵਿੱਚ ਹੀ ਇਲਾਜ ਕਰਨ ਨਾਲ ਤੁਹਾਡੇ ਬੱਚੇ ਦੀ ਸਿਹਤ ਵਿੱਚ ਸੁਧਾਰ ਲਿਆਇਆ ਅਤੇ ਗੰਭੀਰ ਅਪੰਗਤਾ ਜਾਂ ਇੱਥੋਂ ਤੱਕ ਕਿ ਮੌਤ ਨੂੰ ਰੋਕਿਆ ਜਾ ਸਕਦਾ ਹੈ। ਜੇ ਤੁਸੀਂ, ਬੱਚੇ ਦੇ ਪਿਤਾ, ਜਾਂ ਪਰਿਵਾਰ ਦਾ ਕੋਈ ਮੈਂਬਰ ਪਹਿਲਾਂ ਹੀ ਇਹਨਾਂ ਵਿੱਚੋਂ ਕਿਸੇ ਇਕ ਸਿਹਤ ਹਾਲਤ ਦਾ ਸ਼ਿਕਾਰ ਹੋ, ਤਾਂ ਕਿਰਪਾ ਕਰਕੇ ਤੁਰੰਤ ਆਪਣੇ ਸਿਹਤ ਪੇਸ਼ੇਵਰ ਨੂੰ ਦੱਸੋ।

2. ਇਨ੍ਹਾਂ ਹਾਲਤਾਂ ਬਾਰੇ

2.1 ਸਿੱਕਲ ਸੈੱਲ ਰੋਗ

UK ਵਿੱਚ ਪੈਦਾ ਹੋਏ 2,800 ਬੱਚਿਆਂ ਵਿੱਚੋਂ ਤਕਰੀਬਨ 1 ਸਿੱਕਲ ਸੈੱਲ ਰੋਗ (SCD) ਦਾ ਸ਼ਿਕਾਰ ਹੈ। ਇਹ ਕਾਫੀ ਗੰਭੀਰ, ਵਿਰਸੇ ਵਿੱਚ ਮਿਲੀ ਖੂਨ ਦੀ ਬਿਮਾਰੀ ਹੁੰਦੀ ਹੈ। ਇਹ ਹੀਮੋਗਲੋਬਿਨ ਨੂੰ ਪ੍ਰਭਾਵਿਤ ਕਰਦੀ ਹੈ, ਖੂਨ ਦਾ ਉਹ ਭਾਗ ਜਿਹੜਾ ਸਾਰੇ ਸਰੀਰ ਵਿੱਚ ਆਕਸੀਜਨ ਦਾ ਸੰਚਾਰ ਕਰਦਾ ਹੈ। ਜਿਨ੍ਹਾਂ ਬੱਚਿਆਂ SCD ਹੈ, ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਦੌਰਾਨ ਮਾਹਿਰ ਦੇਖਭਾਲ ਦੀ ਲੋੜ ਪਵੇਗੀ।

ਅਜਿਹੇ ਲੋਕ ਜਿਨ੍ਹਾਂ ਨੂੰ ਐਸ ਸੀ ਡੀ ਹੈ ਉਨ੍ਹਾਂ ਨੂੰ ਅਤਿਅੰਤ ਦਰਦ ਦੇ ਦੌਰੇ, ਗੰਭੀਰ, ਜਾਨ-ਲੇਵਾ ਇਨਫ਼ੈਕਸ਼ਨਾਂ ਹੋ ਸਕਦੀਆਂ ਹਨ ਅਤੇ ਉਹ ਅਨੀਮਕ ਹੋਣਗੇ (ਉਨ੍ਹਾਂ ਦੇ ਸਰੀਰ ਨੂੰ ਆਕਸੀਜਨ ਦੇ ਸੰਚਾਰ ਵਿੱਚ ਮੁਸ਼ਕਲ ਆੳਂਦੀ ਹੈ)। ਉਹ ਬੱਚੇ ਜਿਨ੍ਹਾਂ ਨੂੰ ਐਸ ਸੀ ਡੀ ਹੈ ਉਹ ਮੁੱਢਲਾ ਇਲਾਜ ਪ੍ਰਾਪਤ ਕਰ ਸਕਦੇ ਹਨ, ਜਿਸ ਵਿੱਚ ਟੀਕਾਕਰਣ ਅਤੇ ਰੋਗਾਣੂਨਾਸ਼ਕ ਸ਼ਾਮਲ ਹਨ, ਜਿਹੜੇ, ਉਨ੍ਹਾਂ ਦੇ ਮਾਂ-ਪਿਉ ਦੀ ਸਹਾਇਤਾ ਨਾਲ, ਗੰਭੀਰ ਬਿਮਾਰੀ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਅਤੇ ਬੱਚੇ ਨੂੰ ਇੱਕ ਸਿਹਤਮੰਦ ਜੀਵਨ ਜਿਊਂਣ ਦਿੰਦੇ ਹਨ।

2.2 ਸਿਸਟਿਕ ਫਾਈਬਰੋਸਿਸ (Cystic fibrosis)

UK ਵਿੱਚ ਜਨਮੇ ਤਕਰੀਬਨ 2,500 ਬੱਚਿਆਂ ਵਿੱਚੋਂ 1 ਬੱਚੇ ਨੂੰ ਸਿਸਟਿਕ ਫ਼ਾਈਬਰੋਸਿਜ਼ (CF) ਹੁੰਦਾ ਹੈ। ਇਹ ਵਿਰਸੇ ਵਿੱਚ ਮਿਲੀ ਅਵਸਥਾ ਹਾਜ਼ਮੇ ਅਤੇ ਫੇਫੜਿਆਂ ਤੇ ਪ੍ਰਭਾਵ ਕਰਦੀ ਹੈ। ਚਫ CF ਵਾਲੇ ਬੱਚਿਆਂ ਭਾਰ ਸਹੀ ਢੰਗ ਨਾਲ ਨਹੀਂ ਵਧਦਾ ਅਤੇ ਅਕਸਰ ਛਾਤੀ ਵਿੱਚ ਇਨਫੈਕਸ਼ਨ ਹੁੰਦੀ ਹੈ। CF ਵਾਲੇ ਬੱਚਿਆਂ ਦਾ ਮੁੱਢ ਤੋਂ ਹੀ ਉੱਚ-ਊਰਜਾ ਖੁਰਾਕ, ਦਵਾਈਆਂ ਅਤੇ ਫਿਜ਼ੀਓਥੈਰੇਪੀ ਰਾਹੀ ਇਲਾਜ ਕੀਤਾ ਜਾ ਸਕਦਾ ਹੈ। ਭਾਵੇਂ CF ਵਾਲੇ ਬੱਚੇ ਅਜੇ ਵੀ ਬਹੁਤ ਬੀਮਾਰ ਹੋ ਸਕਦੇ ਹਨ, ਸ਼ੁਰੂਆਤੀ ਇਲਾਜ ਉਨ੍ਹਾਂ ਨੂੰ ਵਧੇਰੇ ਲੰਮੇ ਸਮੇਂ ਤੱਕ ਸਿਹਤਮੰਦ ਰਹਿਣ ਵਿਚ ਮਦਦ ਕਰ ਸਕਦਾ ਹੈ।

2.3 ਕਨਜੈਨਿਟਲ ਹਾਈਪੋਥਾਇਰੋਇਡਿਜ਼ਮ (Congenital hypothyroidism)

UK ਵਿੱਚ ਪੈਦਾ ਹੋਏ 2,000 ਵਿੱਚੋਂ ਲਗਭਗ 1 ਬੱਚਿਆਂ ਵਿੱਚ ਜਮਾਂਦਰੂ ਹਾਈਪੋਥਾਇਰੋਇਡਿਜ਼ਮ (CHT) ਹੈ। CHT ਨਾਲ ਬੱਚਿਆਂ ਕੋਲ ਜ਼ਿਆਦਾ ਹੌਰਮੋਨ ਥਾਇਰੌਕਸਾਈਨ ਨਹੀਂ ਹੁੰਦਾ। ਥਾਇਰੌਕਸਾਈਨ ਤੋਂ ਬਿਨ੍ਹਾਂ ਬੱਚੇ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਅਤੇ ਉਨ੍ਹਾਂ ਵਿੱਚ ਸਥਾਈ ਗੰਭੀਰ ਸਰੀਰਕ ਸਮੱਸਿਆਵਾਂ ਅਤੇ ਸਿੱਖਲਾਈ ਦੀ ਅਯੋਗਤਾ ਦਾ ਵਿਕਾਸ ਹੋ ਸਕਦਾ ਹੈ।

ਸੀ ਹੈਚ ਟੀ ਨਾਲ ਬੱਚਿਆਂ ਦਾ ਮੁੱਢ ਤੋਂ ਹੀ ਥਾਇਰੌਕਸਾਈਨ ਗੋਲੀਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਉਨ੍ਹਾਂ ਦਾ ਵਿਕਾਸ ਸਧਾਰਨ ਬੱਚਿਆਂ ਵਾਂਗ ਹੋਵੇਗਾ।

2.4 ਵਿਰਾਸਤੀ ਪਾਚਕ ਰੋਗ (Inherited metabolic diseases)

ਇਹ ਕਾਫੀ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਸਿਹਤ ਸੰਬੰਧੀ ਪੇਸ਼ਾਵਰ ਨੂੰ ਇਸ ਬਾਰੇ ਦੱਸੋ ਜੇਕਰ ਤੁਹਾਡੇ ਪਰਿਵਾਰਕ ਇਤਿਹਾਸ ਵਿੱਚ ਪਾਚਕ ਅਵਸਥਾ ਹੈ। ਬੱਚਿਆਂ ਦੀ 6 ਵਿਰਾਸਤੀ ਪਾਚਕ ਰੋਗਾਂ (IMDs) ਲਈ ਜਾਂਚ ਕੀਤੀ ਜਾਂਦੀ ਹੈ।

ਇਹ ਹਨ:

  • phenylketonuria (PKU)
  • medium-chain acyl-CoA dehydrogenase deficiency (MCADD)
  • maple syrup urine disease (MSUD)
  • isovaleric acidaemia (IVA)
  • glutaric aciduria type 1 (GA1)
  • homocystinuria (pyridoxine unresponsive) (HCU)

UK ਵਿੱਚ ਜਨਮੇ ਤਕਰੀਬਨ 2,500 ਬੱਚਿਆਂ ਵਿੱਚੋਂ 1 ਬੱਚੇ ਨੂੰ ਸਿਸਟਿਕ ਫ਼ਾਈਬਰੋਸਿਜ਼ (CF) ਹੁੰਦਾ ਹੈ। ਹੋਰ ਹਾਲਤਾਂ ਬਹੁਤ ਘੱਟ ਹੁੰਦੀਆਂ ਹਨ, 300,000 ਬੱਚਿਆਂ ਵਿੱਚੋਂ 1 ਤੋਂ 150,000 ਬੱਚਿਆਂ ਵਿੱਚੋਂ 1 ਵਿੱਚ ਹੁੰਦੀਆਂ ਹਨ।

ਇਨ੍ਹਾਂ ਵਿਰਸੇ ਵੱਜੋ ਮਿਲੀਆਂ ਅਵਸਥਾਵਾਂ ਵਾਲੇ ਬੱਚੇ ਆਪਣੇ ਭੋਜਨ ਵਿੱਚ ਕੁਝ ਤੱਤਾਂ ਨੂੰ ਹਜ਼ਮ ਨਹੀਂ ਕਰ ਸਕਦੇ। ਇਲਾਜ ਤੋਂ ਬਿਨ੍ਹਾਂ ਉਹ ਬੱਚੇ ਜਿਨ੍ਹਾਂ ਕੋਲ ਇਹ ਅਵਸਥਾਵਾਂ ਹਨ ਅਚਨਕ ਹੀ ਅਤੇ ਗੰਭੀਰ ਤੌਰ ਤੇ ਬੀਮਾਰ ਹੋ ਸਕਦੇ ਹਨ। ਇਨ੍ਹਾਂ ਅਵਸਥਾਵਾਂ ਦੇ ਲੱਛਣ ਵੱਖ ਵੱਖ ਤਰ੍ਹਾਂ ਦੇ ਹਨ; ਕੁਝ ਜਾਨ-ਲੇਵਾ ਜਾਂ ਗੰਭੀਰ ਵਿਕਾਸੀ ਸਮੱਸਿਆਵਾਂ ਉਤਪੰਨ ਕਰ ਸਕਦੇ ਹਨ।

ਇਹ ਸੱਭ ਧਿਆਨ ਨਾਲ ਪ੍ਰਬੰਧਿਤ ਕੀਤੀ ਖੁਰਾਕ ਰਾਹੀ ਸੋਧੀਆਂ ਜਾ ਸਕਦੀਆਂ ਹਨ, ਜਿਹੜੀ ਹਰ ਅਵਸਥਾ ਲਈ ਵੱਖਰੀ ਹੈ ਅਤੇ ਇਸ ਵਿੱਚ ਜੁੜਵੀ ਦਵਾਈਆਂ ਵੀ ਸ਼ਮਾਲ ਹਨ।

3. ਸਕ੍ਰੀਨਿੰਗ ਟੈਸਟ

ਜਦੋਂ ਤੁਹਾਡੇ ਬੱਚੇ ਦੀ ਉਮਰ 5 ਦਿਨ ਹੁੰਦੀ ਹੈ, ਤਾਂ ਸਿਹਤ ਪੇਸ਼ੇਵਰ ਤੁਹਾਡੇ ਬੱਚੇ ਦੀ ਅੱਡੀ ਨੂੰ ਇੱਕ ਖਾਸ ਉਪਕਰਣ ਦੀ ਵਰਤੋਂ ਨਾਲ ਚੁਭੋ ਕੇ ਖੂਨ ਦੀਆਂ ਕੁਝ ਬੂੰਦਾਂ ਇੱਕ ਕਾਰਡ ’ਤੇ ਇਕੱਠੀਆਂ ਕਰੇਗਾ। ਕਦੇ-ਕਦੇ ਇਹ 5 ਦਿਨ ਤੋਂ ਬਾਅਦ ਹੋ ਸਕਦਾ ਹੈ। ਅੱਡੀ ਦੀ ਚੋਭ ਤੁਹਾਡੇ ਬੱਚੇ ਵਾਸਤੇ ਕਸ਼ਟਦਾਇੱਕ ਹੋ ਸਕਦੀ ਹੈ ਅਤੇ ਤੁਹਾਡਾ ਬੱਚਾ ਸ਼ਾਇਦ ਇਸ ਕਰਕੇ ਰੋਵੇ। ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਨਿੱਘਾ ਅਤੇ ਅਰਾਮਦੇਹ ਹੈ, ਉਸ ਨੂੰ ਲਾਡ ਕਰੋ ਅਤੇ ਖੁਆਉ।

ਕਈ ਵਾਰ, ਬਾਦ ਵਿੱਚ ਇੱਕ ਹੋਰ ਬਲੱਡ ਸਪੌਟ ਨਮੂਨੇ ਦੀ ਲੋੜ ਪੈਂਦੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਇਸ ਦੇ ਕਾਰਨ ਸਮਝਾਏ ਜਾਣਗੇ। ਜੇ ਅਜਿਹਾ ਹੈ, ਤਾਂ ਕਾਰਨ ਸਪੱਸ਼ਟ ਕੀਤਾ ਜਾਵੇਗਾ। ਇਸ ਦਾ ਇਹ ਮਤਲਭ ਨਹੀਂ ਕਿ ਤੁਹਾਡੇ ਬੱਚੇ ਨਾਲ ਕੁਝ ਖ਼ਰਾਬ ਹੈ।

4. ਟੈਸਟ ਦੀ ਸੁਰੱਖਿਆ

ਇਸ ਟੈਸਟ ਨਾਲ ਕਿਸੇ ਤਰ੍ਹਾਂ ਦੇ ਵੀ ਜਾਣੂ ਖ਼ਤਰੇ ਸੰਬੰਧਿਤ ਨਹੀਂ ਹਨ।

5. ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ

ਇਨ੍ਹਾਂ ਸਾਰੀਆਂ ਹਾਲਤਾਂ ਲਈ ਤੁਹਾਡੇ ਬੱਚੇ ਨੂੰ ਸਕ੍ਰੀਨਿੰਗ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਤੁਹਾਡੇ ਬੱਚੇ ਦੀ ਜ਼ਿੰਦਗੀ ਬਚਾ ਸਕਦੀ ਹੈ ਪਰ ਇਹ ਲਾਜ਼ਮੀ ਨਹੀਂ ਹੈ। ਤੁਸੀਂ SCD, CF ਜਾਂ CHT ਲਈ ਵੱਖਰੇ ਤੌਰ ’ਤੇ ਸਕ੍ਰੀਨਿੰਗ ਕਰਨਾ ਚੁਣ ਸਕਦੇ ਹੋ, ਪਰ ਸਿਰਫ਼ ਸਾਰੇ 6 IMDs ਲਈ ਸਕ੍ਰੀਨਿੰਗ ਚੁਣ ਸਕਦੇ ਹੋ ਜਾਂ ਕੋਈ ਵੀ ਨਹੀਂ। ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਦੀ ਕਿਸੇ ਵੀ ਹਾਲਤ ਲਈ ਸਕ੍ਰੀਨਿੰਗ ਕੀਤੀ ਜਾਵੇ ਜਾਂ ਤੁਹਾਡੇ ਕੋਲ ਟੈਸਟ ਬਾਰੇ ਕੋਈ ਚਿੰਤਾਵਾਂ ਹਨ, ਤਾਂ ਕਿਰਪਾ ਕਰਕੇ ਆਪਣੀ ਦਾਈ ਨਾਲ ਗੱਲ ਕਰੋ।

ਸ਼ੁਰੂਆਤੀ ਸਕ੍ਰੀਨਿੰਗ ਸਭ ਤੋਂ ਵਧੀਆ ਹੈ ਕਿਉਂਕਿ ਲੋੜ ਪੈਣ ‘ਤੇ ਜਿੰਨੀ ਛੇਤੀ ਹੋ ਸਕੇ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਪਰ ਜੇ ਤੁਸੀਂ ਸਕ੍ਰੀਨਿੰਗ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੇ ਬੱਚੇ ਦੀ ਸਕ੍ਰੀਨਿੰਗ ਬਾਦ ਵਿੱਚ ਕੀਤੀ ਜਾ ਸਕਦੀ ਹੈ ਜੇ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ। CF (ਕੇਵਲ 8 ਹਫ਼ਤਿਆਂ ਦੀ ਉਮਰ ਤੱਕ) ਤੋਂ ਇਲਾਵਾ ਸਾਰੀਆਂ ਹਾਲਤਾਂ ਲਈ 12 ਮਹੀਨੇ ਦੀ ਉਮਰ ਤੱਕ ਦੇ ਬੱਚਿਆਂ ਦੀ ਸਕ੍ਰੀਨਿੰਗ ਕੀਤੀ ਜਾ ਸਕਦੀ ਹੈ।

6. ਸੰਭਵ ਨਤੀਜੇ

ਬਹੁਤ ਸਾਰੇ ਬੱਚਿਆਂ ਦਾ ਨਤੀਜੇ ਸਧਾਰਨ ਹੋਵੇਗਾ ਜਿਹੜੇ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਅਵਸਥਾ ਦੇ ਹੋਣ ਦੀ ਸੰਭਾਵਨਾ ਨਹੀਂ ਹੈ। ਬਹੁਤ ਥੋੜੇ ਜਿਹੇ ਅਜਿਹੇ ਬੱਚੇ ਹੋਣਗੇ ਜਿਨ੍ਹਾਂ ਵਿੱਚ ਇੱਕ ਅਵਸਥਾ ਦੇ ਹੋਣ ਦਾ ਪਤਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਉਪਾਅ ਵਾਸਤੇ ਭੇਜਿਆ ਜਾਵੇਗਾ। ਇਸਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਬਿਮਾਰੀ ਹੈ ਪਰ ਉਨ੍ਹਾਂ ਕੋਲ ਇਸ ਦੀ ਵਧੇਰੇ ਸੰਭਾਵਨਾ ਹੈ। ਜੇਕਰ ਜ਼ਰੂਰੀ ਹੋਵੇ, ਤੁਹਾਨੂੰ ਇੱਕ ਵਿਸ਼ੇਸ਼ੱਗ ਕੋਲ ਭੇਜਿਆ ਜਾ ਸਕਦਾ ਹੈ, ਸ਼ਾਇਦ ਕਿਸੇ ਹੋਰ ਹਸਪਤਾਲ ਵਿੱਚ।

ਸਿਸਟਿਕ ਫ਼ਾਈਬਰੋਸਿਜ਼ ਦੀ ਸਕ੍ਰੀਨਿੰਗ ਕਈ ਵਾਰ ਬੱਚਿਆਂ ਨੂੰ ਅਵਸਥਾ ਦੇ ਜਨੈਟਿਕ ਕੈਰੀਅਰ ਵੱਜੋ ਵੀ ਲੱਭਦੀ ਹੈ। ਇਨ੍ਹਾਂ ਬੱਚਿਆਂ ਨੂੰ ਸ਼ਾਇਦ ਵਧੇਰੇ ਟੈਸਟਿੰਗ ਦੀ ਲੋੜ ਹੋਵੇ। ਸਕ੍ਰੀਨਿੰਗ ਹਰ ਤਰ੍ਹਾਂ ਦੇ ਕੈਰੀਅਰ ਦੀ ਖੋਜ ਨਹੀਂ ਕਰਦੀ।

ਕਦੇ-ਕਦੇ, ਸਕ੍ਰੀਨਿੰਗ ਟੈਸਟਾਂ ਰਾਹੀ ਕਈ ਹੋਰ ਚਿਕਿਤਸਕ ਅਵਸਥਾਵਾਂ ਦੀ ਵੀ ਖੋਜ ਕਰ ਲਈ ਜਾਂਦੀ ਹੈ। ਮਿਸਾਲ ਵੱਜੋ, ਉਹ ਬੱਚੇ ਜਿਨ੍ਹਾਂ ਨੂੰ ਬੀਟਾ ਥੈਲਾਸਿਮਿਆ ਮੇਜਰ ਹੋਵੇ (ਇੱਕ ਕਾਫੀ ਗੰਭੀਰ ਲਹੂ ਦੀ ਬਿਮਾਰੀ) ਉਸ ਦੀ ਅਕਸਰ ਖੋਜ ਕਰ ਲਈ ਜਾਂਦੀ ਹੈ। ਇਨ੍ਹਾਂ ਬੱਚਿਆਂ ਨੂੰ ਜੀਵਨਭਰ ਲਈ ਉਪਾਅ ਅਤੇ ਦੇਖਭਾਲ ਵਾਸਤੇ ਵੀ ਮੁਕੱਰਰ ਕੀਤਾ ਜਾਂਦਾ ਹੈ।

ਸਿਕਲ ਸੈਲ ਦੀ ਬਿਮਾਰੀ ਵਾਸਤੇ ਜਿਹੜੀ ਸਕ੍ਰੀਨਿੰਗ ਕੀਤੀ ਜਾਂਦੀ ਹੈ ਉਹ ਵੀ ਬੱਚਿਆਂ ਵਿੱਚ ਇਨ੍ਹਾਂ ਅਵਸਥਾਵਾਂ ਦੇ ਜਨੈਟਿਕ ਕੈਰੀਅਰ ਜਾਂ ਹੋਰ ਲਹੂ ਦੇ ਲਾਲ ਸੈਲਾਂ ਦੀ ਬਿਮਾਰੀਆਂ ਦੀ ਲੱਭਤ ਕਰ ਲੈਂਦੀ ਹੈ। ਵਾਹਕ ਸਿਹਤਮੰਦ ਹੁੰਦੇ ਹਨ, ਹਾਲਾਂਕਿ ਇਹ ਉਨ੍ਹਾਂ ਹਾਲਤਾਂ ਵਿੱਚੋਂ ਕੁਝ ਸਮੱਸਿਆਵਾਂ ਦਾ ਅਨੁਭਵ ਕਰ ਸਕਦੇ ਹਨ ਜਿੱਥੇ ਉਨ੍ਹਾਂ ਦੇ ਸਰੀਰ ਨੂੰ ਲੋੜੀਂਦੀ ਆਕਸੀਜਨ ਪ੍ਰਾਪਤ ਨਹੀਂ ਹੁੰਦੀ, ਉਦਾਹਰਣ ਲਈ, ਜੇ ਉਹ ਕੋਈ ਅਨੈਸਥੈਟਿਕ ਲੈ ਰਹੇ ਹਨ।

7. ਮੇਰੇ ਨਤੀਜੇ ਪ੍ਰਾਪਤ ਕਰਨਾ

ਜਦੋਂ ਤੁਹਾਡਾ ਬੱਚਾ 6 ਹਫਤੇ ਦਾ ਹੋ ਜਾਂਦਾ ਹੈ, ਉਦੋਂ ਤੁਹਾਨੂੰ ਸਿਹਤ ਪੇਸ਼ੇਵਰ ਤੋਂ ਨਤੀਜੇ ਪ੍ਰਾਪਤ ਕਰਨੇ ਚਾਹੀਦੇ ਹਨ। ਨਤੀਜਿਆਂ ਨੂੰ ਬੱਚੇ ਦੀ ਪਰਸਨਲ ਚਾਇਲਡ ਹੈਲਥ ਰਿਕਾਡ (ਲਾਲ ਕਿਤਾਬ) ਵਿੱਚ ਦਰਜ ਕਰ ਦਿੱਤਾ ਜਾਵੇਗਾ। ਕਿਰਪਾ ਕਰਕੇ ਇਸ ਨੂੰ ਸੁਰੱਖਿਅਤ ਰੱਖੋ ਅਤੇ ਇਸ ਨੂੰ ਅਪੌਇੰਟਮੈਂਟਾਂ ਤੇ ਆਪਣੇ ਨਾਲ ਲੈ ਕੇ ਆਵੋ। ਜੇਕਰ ਤੁਹਾਡੇ ਬੱਚੇ ਨਾਲ ਕੋਈ ਸਮੱਸਿਆ ਲੱਗਦੀ ਹੈ ਤਾਂ ਤੁਹਾਡੇ ਨਾਲ ਸੰਪਰਕ ਜੱਲਦੀ ਕਰ ਲਿਆ ਜਾਵੇਗਾ।

8. ਸਕ੍ਰੀਨਿੰਗ ਤੋਂ ਬਾਅਦ ਮੇਰੇ ਬੱਚੇ ਦਾ ਬਲੱਡ ਸਪੌਟ ਕਾਰਡ ਅਤੇ ਅੰਕੜੇ

ਬਲੱਡ ਸਪੌਟ ਕਾਰਡਾਂ ਨੂੰ ਜਾਂਚ ਤੋਂ ਬਾਅਦ ਘੱਟੋ-ਘੱਟ 5 ਸਾਲ ਲਈ ਸਟੋਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਕਾਰਨਾਂ ਲਈ ਵਰਤਿਆ ਜਾ ਸਕਦਾ ਹੈ:

  • ਨਤੀਜਿਆਂ ਦੀ ਜਾਂਚ ਕਰਨ ਲਈ ਜਾਂ ਆਪਣੇ ਡਾਕਟਰ ਦੁਆਰਾ ਸਿਫਾਰਸ਼ ਕੀਤੇ ਹੋਰ ਟੈਸਟਾਂ ਲਈ
  • ਸਕ੍ਰੀਨਿੰਗ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ
  • UK ਵਿਚ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਨ ਲਈ ਖੋਜ ਲਈ

ਇਹ ਖੋਜ ਤੁਹਾਡੇ ਬੱਚੇ ਦੀ ਪਛਾਣ ਨਹੀਂ ਕਰੇਗੀ ਅਤੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਜਾਵੇਗਾ। ਇਨ੍ਹਾਂ ਬਲੱਡ ਸਪੌਟਾਂ ਦੀ ਵਰਤੋਂ ਦਾ ਪ੍ਰਬੰਧ ਕੋਡ ਔਫ ਪ੍ਰੈਕਟਿਸ ਰਾਹੀ ਕੀਤਾ ਜਾਂਦਾ ਹੈ ਅਤੇ ਇਹ ਤੁਹਾਡੀ ਦਾਈ ਤੋਂ, ਜਾਂ ਸਾਡੀ ਵੈਬਸਾਈਟ ਤੋਂ ਉਪਲੱਬਧ ਹੈ।

ਬਹੁਤ ਥੋੜੀ ਸੰਭਾਵਨਾ ਹੈ ਕਿ ਸੋਧਕਰਤਾ ਸ਼ਾਇਦ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਇਸ ਸਕ੍ਰੀਨਿੰਗ ਪ੍ਰੋਗਰਾਮ ਨਾਲ ਸੰਯੁਕਤ ਸੋਧ ਵਿੱਚ ਭਾਗ ਲੈਣ ਲਈ ਸੱਦਾ ਦੇਣ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸੋਧ ਵਿੱਚ ਭਾਗ ਲੈਣ ਵਾਸਤੇ ਸੱਦਾ ਨਾ ਦਿੱਤਾ ਜਾਵੇ, ਕਿਰਪਾ ਕਰਕੇ ਆਪਣੀ ਦਾਈ ਨੂੰ ਦੱਸੋ।

9. ਇਸ ਪਤ੍ਰਿਕਾ ਬਾਰੇ

ਜਨਤਕ ਸਿਹਤ ਇੰਗਲੈਂਡ (PHE) ਨੇ ਇਹ ਪਤ੍ਰਿਕਾ NHS ਦੀ ਤਰਫੋਂ ਤਿਆਰ ਕੀਤੀ।