ਸੇਧ

ਛੂਤ ਦੀਆਂ ਬਿਮਾਰੀਆਂ

ਅੱਪਡੇਟ ਕੀਤਾ 4 August 2022

NHS ਦੁਆਰਾ ਇਨਫੈਕਸ਼ਨ ਨਾਲ ਸੰਬੰਧਤ ਬਿਮਾਰੀਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

1. ਸਕ੍ਰੀਨਿੰਗ ਦਾ ਉਦੇਸ਼

ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਹੈਪੇਟਾਈਟਿਸ ਬੀ, ਹੈਚ ਆਈ ਵੀ (ਹਿਉਮਨ ਇਮੋਨੋਡੈਫਿਸ਼ਿਅੰਸੀ ਵਾਇਰਸ), ਸਿਫਿਲਿਸ ਤਾਂ ਨਹੀਂ ਜਾਂ ਕੀ ਤੁਹਾਨੂੰ ਬੱਚੇ ਦੇ ਜਨਮ ਤੋਂ ਬਾਦ ਰੁਬੈਲਾ (ਜਰਮਨ ਮੀਜ਼ਲਜ਼) ਵਾਸਤੇ ਟੀਕੇ ਦੀ ਲੋੜ ਤਾਂ ਨਹੀਂ। ਉਹ ਔਰਤਾਂ ਜਿਨ੍ਹਾਂ ਬਾਰੇ ਪਹਿਲਾਂ ਤੋਂ ਹੀ ਇਹ ਪਤਾ ਹੈ ਕਿ ਉਨ੍ਹਾਂ ਕੋਲ ਹੈਪੇਟਾਈਟਿਸ ਬੀ ਜਾਂ ਹੈਚ ਆਈ ਵੀ ਹੈ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਆਪਣੀ ਦੇਖਭਾਲ ਦੀ ਯੋਜਨਾ ਲਈ ਅਰੰਭਿਕ ਵਿਸ਼ੇਸ਼ੱਗ ਅਪੌਇੰਟਮੈਂਟਾਂ ਦੀ ਲੋੜ ਪਵੇਗੀ।

2. ਇਨ੍ਹਾਂ ਹਾਲਤਾਂ ਬਾਰੇ

ਹੈਪੇਟਾਈਟਿਸ ਬੀ ਅਤੇ ਹੈਚ ਆਈ ਵੀ ਦਾ ਫੈਲਾਉ ਲਹੂ ਅਤੇ ਸਰੀਰਕ ਤਰਲਾਂ ਵਿੱਚ ਲਿੰਗੀ ਸੰਪਰਕ ਜਾਂ ਦੂਸ਼ਿਤ ਸੂਈਆਂ ਨਾਲ ਹੁੰਦਾ ਹੈ। ਇਹ ਵਾਇਰਸ ਮਾਂ ਤੋਂ ਬੱਚੇ ਨੂੰ ਵੀ ਹੋ ਸਕਦਾ ਹੈ।

ਹੈਪੇਟਾਇਟਸ B

ਹੈਪੇਟਾਇਟਸ ਬੀ ਵਾਇਰਸ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਇਹ ਤੀਬਰ (ਤੁਰੰਤ) ਅਤੇ ਗੰਭੀਰ (ਲੰਮੀ ਮਿਆਦ) ਬੀਮਾਰ ਸਿਹਤ ਦਾ ਕਾਰਨ ਬਣ ਸਕਦਾ ਹੈ। ਜਨਮ ਸਮੇਂ ਜਾਂ ਜੀਵਨ ਦੇ ਪਹਿਲੇ ਸਾਲ ਦੌਰਾਨ ਇਸ ਰੋਗ ਨਾਲ ਗ੍ਰਸਤ ਬੱਚਿਆਂ ਨੂੰ ਜੀਵਨ ਭਰ ਵਿੱਚ ਹੈਪੇਟਾਇਟਸ ਬੀ ਇਨਫੈਕਸ਼ਨ ਦੇ ਵਿਕਸਿਤ ਹੋਣ ਦੀ 10 ਵਿੱਚੋਂ 9 (90%) ਸੰਭਾਵਨਾ ਹੈ। ਇਸ ਨਾਲ ਜਿਗਰ ਦੀ ਇਨਫੈਕਸ਼ਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਐਚਆਈਵੀ (HIV)

HIV ਪ੍ਰਤੀਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ ਜਿਸ ਨਾਲ ਇਨਫੈਕਸ਼ਨ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ, ਇਹ ਗਰਭ ਅਵਸਥਾ ਦੌਰਾਨ ਮਾਂ ਤੋਂ ਬੱਚੇ ਨੂੰ ਵੀ ਹੋ ਸਕਦੀ ਹੈ, ਬੱਚੇ ਨੂੰ ਜਨਮ ਦਿੰਦੇ ਜਾਂ ਛਾਤੀ ਦਾ ਦੁੱਧ ਪੀਆਉਂਦੇ ਸਮੇਂ। ਗਰਭ ਅਵਸਥਾ ਦੇ ਦੌਰਾਨ ਇਲਾਜ, ਬੱਚੇ ਨੂੰ HIV ਵਿੱਚੋਂ ਲੰਘਣ ਦੀ ਸੰਭਾਵਨਾ ਨੂੰ 4 ਵਿੱਚੋਂ 1 (25%) ਤੋਂ 200 ਵਿੱਚੋਂ 1 (0.5%) ਤੱਕ ਬਹੁਤ ਹੀ ਘੱਟ ਕਰ ਦਿੰਦਾ ਹੈ।

ਸਿਫਲਿਸ (Syphilis)

ਸਿਫਿਲਿਸ ਇੱਕ ਅਜਿਹੀ ਇਨਫੈਕਸ਼ਨ ਹੈ ਜੋ ਜਿਨਸੀ ਸੰਪਰਕ ਰਾਹੀਂ ਗੁਜ਼ਰਦੀ ਹੈ। ਗਰਭ ਅਵਸਥਾ ਦੌਰਾਨ ਇਹ ਮਾਂ ਤੋਂ ਬੱਚੇ ਤੱਕ ਫੈਲ ਸਕਦੀ ਹੈ। ਜੇਕਰ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ, ਸਿਟੇ ਵੱਜੋ ਇਹ ਬੱਚੇ ਵਾਸਤੇ ਗੰਭੀਰ ਸਿਹਤ ਸਮੱਸਿਆਵਾਂ ਜਾਂ ਗਰਭਪਾਤ ਜਾਂ ਬੇਜਾਨ-ਜਨਮ ਦਾ ਕਰਨ ਬਣ ਸਕਦੀ ਹੈ।

3. ਸਕ੍ਰੀਨਿੰਗ ਟੈਸਟ

ਖੂਨ ਤੁਹਾਡੀ ਬਾਂਹ ਵਿੱਚੋਂ ਲਿਆ ਜਾਂਦਾ ਹੈ।

ਇਸ ਖੂਨ ਦੀ ਇੱਕ ਛੋਟੀ ਜਿਹੀ ਮਾਤਰਾ ਨੂੰ ਪ੍ਰਯੋਗਸ਼ਾਲਾ ਵਿੱਚ ਸੰਗ੍ਰਹਿਤ ਕੀਤਾ ਜਾਂਦਾ ਹੈ। ਇਸਦੀ ਵਰਤੋਂ ਟੈਸਟ ਕਰਨ ਲਈ ਕੀਤੀ ਜਾ ਸਕਦੀ ਹੈ, ਜੇ ਤੁਹਾਡੀ ਗਰਭ ਅਵਸਥਾ ਦੋ ਦੌਰਾਨ ਹੋਰ ਇਨਫੈਕਸ਼ਨਾਂ ਜਾਂ ਧੱਫੜਾਂ ਦੇ ਚਿੰਨ੍ਹ ਨਜ਼ਰ ਆਉਂਦੇ ਹਨ।

4. ਟੈਸਟ ਦੀ ਸੁਰੱਖਿਆ

ਇਸ ਟੈਸਟ ਨਾਲ ਕਿਸੇ ਤਰ੍ਹਾਂ ਦੇ ਵੀ ਖ਼ਤਰੇੇ ਸੰਬੰਧਿਤ ਨਹੀਂ ਹਨ।

5. ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ

ਸ਼ੁਰੂਆਤੀ ਇਲਾਜ ਅਤੇ ਦੇਖਭਾਲ ਰਾਹੀਂ ਤੁਹਾਡੀ ਸਿਹਤ ਦੀ ਸੁਰੱਖਿਆ ਲਈ ਇਨ੍ਹਾਂ ਟੈਸਟਾਂ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਬੱਚੇ, ਸਾਥੀ ਜਾਂ ਪਰਿਵਾਰ ਦੇ ਹੋਰਨਾਂ ਮੈਂਬਰਾਂ ‘ਤੇ ਇਨਫੈਕਸ਼ਨ ਵਿੱਚੋਂ ਲੰਘਣ ਦੀ ਕਿਸੇ ਵੀ ਸੰਭਾਵਨਾ ਨੂੰ ਬਹੁਤ ਹੱਦ ਤੱਕ ਘੱਟ ਕਰਦੇ ਹਨ।

6. ਟੈਸਟ ਨਹੀਂ ਕਰਵਾਉਣਾ

ਜੇ ਤੁਸੀਂ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਬਾਅਦ ਵਿੱਚ ਗਰਭ ਅਵਸਥਾ ਵਿੱਚ, ਤਕਰੀਬਨ 20 ਹਫਤਿਆਂ ਤੱਕ, ਟੈਸਟ ਲਈ ਦੁਬਾਰਾ ਪੇਸ਼ਕਸ਼ ਕੀਤੀ ਜਾਵੇਗੀ।

7. ਨਕਾਰਾਤਮਕ ਨਤੀਜਾ

ਇੱਕ ਨਕਾਰਾਤਮਕ ਨਤੀਜੇ ਦਾ ਮਤਲਬ ਹੈ ਤੁਸੀਂ ‘ਹੁਣ ਨਕਾਰਾਤਮਕ’ ਹੋ। ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਸੰਪੂਰਨ ਗਰਭ ਅਵਸਥਾ ਦੇ ਦੌਰਾਨ ਸੁਰੱਖਿਅਤ ਹੁੰਦੇ ਹੋ। ਆਪਣੇ ਆਪ ਨੂੰ ਇਨਫੈਕਸ਼ਨ ਤੋਂ ਬਚਾ ਕੇ ਰੱਖੋ ਅਤੇ ਜਿੰਨੀ ਛੇਤੀ ਹੋ ਸਕੇ ਆਪਣੇ ਲੱਛਣਾਂ ਦੇ ਬਾਰੇ ਆਪਣੀ ਦਾਈ ਜਾਂ ਜੀਪੀ (GP) ਨੂੰ ਸੂਚਿਤ ਕਰੋ। ਤੁਸੀਂ ਆਪਣੀ ਅਤੇ ਆਪਣੇ ਸਾਥੀ ਦੀ ਜਾਂਚ ਕਿਸੇ ਵੀ ਸਮੇਂ ਕਰਵਾ ਸਕਦੇ ਹੋ।

ਜੇ ਤੁਸੀਂ ਆਪਣੇ ਜਿਨਸੀ ਸਾਥੀ ਨੂੰ ਬਦਲਦੇ ਹੋ, ਨਸ਼ੀਲੇ ਪਦਾਰਥਾਂ ਦੇ ਟੀਕੇ ਲਗਾਉਂਦੇ ਹੋ, ਇਕ ਜਿਨਸੀ ਕਰਮਚਾਰੀ ਹੋ, ਇਕ ਇਨਫੈਕਸ਼ਨ ਵਾਲੇ ਸਾਥੀ ਹੋ, ਇਕ ਬਾਇਸੈਕਸੂਅਲ ਸਾਥੀ ਹੋ ਜਾਂ ਕਿਸੇ ਜਿਨਸੀ ਤੌਰ ‘ਤੇ ਫੈਲਣ ਵਾਲੀ ਇਨਫੈਕਸ਼ਨ (STI) ਨਾਲ ਪਛਾਣੇ ਗਏ ਹੋ, ਤਾਂ ਅਸੀਂ ਤੁਹਾਨੂੰ ਬਾਰ-ਬਾਰ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਾਂ।

8. ਸਕਾਰਾਤਮਕ ਨਤੀਜਾ

ਜੇ ਤੁਹਾਨੂੰ ਹੈਪਾਟਾਇਟਿਸ ਬੀ ਹੈ ਤਾਂ ਇਹ ਜ਼ਰੂਰੀ ਹੈ ਕਿ ਜਨਮ ਤੋਂ ਪਹਿਲਾਂ ਅਤੇ ਬਾਅਦ ਵਿਸ਼ੇਸ਼ਗ ਟੀਮਾਂ ਦੁਆਰਾ ਤੁਹਾਡੀ ਸਿਹਤ ਦੀ ਜਾਂਚ ਕੀਤੀ ਜਾਵੇ। ਤੁਹਾਡੇ ਸਾਥੀ, ਕਿਸੇ ਵੀ ਹੋਰ ਬੱਚੇ ਅਤੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਟੈਸਟ ਅਤੇ ਟੀਕਾਕਰਣ ਦੀ ਲੋੜ ਹੋ ਸਕਦੀ ਹੈ।

ਇਹ ਬਹੁਤ ਮਹੱਤਵਪੂਰਨ ਹੈ ਕਿ ਬੱਚੇ ਦੀ ਸਿਹਤ ਦੇ ਬਚਾਅ ਲਈ, ਬੱਚੇ ਨੂੰ ਹੈਪੇਟਾਈਟਸ ਬੀ ਦੇ ਸਿਫਾਰਸ਼ ਕੀਤੇ ਗਏ ਸਾਰੇ 6 ਟੀਕੇ ਲਗਾਏ ਜਾਣ। ਆਪਣੇ GP, ਪ੍ਰੈਕਟਿਸ ਨਰਸ ਜਾਂ ਹੈਲਥ ਵਿਜ਼ਿਟਰ ਨੂੰ ਪੁੱਛੋ ਜੇ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਵਾਪਰਦਾ। ਟੀਕਾਕਰਣ ਹੇਠ ਲਿਖਿਆਂ ਅਨੁਸਾਰ ਹੋਣਾ ਚਾਹੀਦਾ ਹੈ:

  • ਜਨਮ ਦੇ 24 ਘੰਟੇ ਦੇ ਅੰਦਰ
  • 4 ਹਫ਼ਤੇ ਦੀ ਉਮਰ ‘ਤੇ
  • 8, 12, ਅਤੇ 16 ਹਫ਼ਤੇ ਦੀ ਉਮਰ ‘ਤੇ (ਨਿਯਮਿਤ ਬਚਪਨ ਦਾ ਟੀਕਾਕਰਣ ਪ੍ਰੋਗਰਾਮ)
  • ਇਕ ਸਾਲ ਦੀ ਉਮਰ ‘ਤੇ

ਤੁਹਾਡੇ ਬੱਚੇ ਨੂੰ ਆਪਣੇ ਪਹਿਲੇ ਟੀਕਾਕਰਣ ‘ਤੇ ਐਂਟੀਬਾਡੀਜ਼ (ਹੈਪਾਟਾਇਟਿਸ ਬੀ ਇਮਿਉਨੋਗਲੋਬਿਨ) ਦੇ ਟੀਕੇ ਦੀ ਵੀ ਜ਼ਰੂਰਤ ਹੋ ਸਕਦੀ ਹੈ।

ਇਹ ਜਾਂਚ ਕਰਨ ਲਈ ਕਿ ਕੀ ਇਨਫੈਕਸ਼ਨ ਨੂੰ ਰੋਕਿਆ ਗਿਆ ਹੈ, ਉਨ੍ਹਾਂ ਦੇ ਅੰਤਮ ਟੀਕਾਕਰਣ ‘ਤੇ ਉਨ੍ਹਾਂ ਦਾ ਖੂਨ ਦਾ ਟੈਸਟ ਵੀ ਹੋਵੇਗਾ।

ਜੇ ਤੁਹਾਨੂੰ HIV ਹੈ, ਤਾਂ ਤੁਸੀਂ ਬੱਚੇ ਨੂੰ ਵਿਸ਼ੇਸ਼ ਧਿਆਨ ਅਤੇ ਇਲਾਜ, ਦਵਾਈਆਂ, ਆਪਣੇ ਜਨਮ ਦੀ ਯੋਜਨਾਬੱਧ ਦੇਖਭਾਲ, ਅਤੇ ਛਾਤੀ ਦਾ ਦੁੱਧ ਚੁੰਘਾਉਣ ਤੋਂ ਬਿਨਾਂ, HIV ਦੀ ਬੀਮਾਰੀ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਹੋ।

ਜੇ ਤੁਹਾਨੂੰ ਸਿਫਲਿਸ (syphilis) ਹੈ, ਤਾਂ ਤੁਹਾਨੂੰ ਕਿਸੇ ਵਿਸ਼ੇਸ਼ ਟੀਮ ਦੇ ਜ਼ਰੂਰੀ ਰੈਫਰਲ ਦੀ ਜ਼ਰੂਰਤ ਹੈ। ਆਮ ਤੌਰ ਤੇ ਇਲਾਜ ਰੋਗਾਣੂਨਾਸ਼ਕ ਦਾ ਇੱਕ ਕੋਰਸ ਹੁੰਦਾ ਹੈ। ਇਹ ਟੈਸਟ ਬੱਚੇ ਲਈ ਸੁਰੱਖਿਅਤ ਹਨ ਬੱਚੇ ਨੂੰ ਜਨਮ ਤੋਂ ਬਾਅਦ ਇਕ ਪ੍ਰੀਖਣ ਅਤੇ ਖੂਨ ਦੀਆਂ ਜਾਂਚਾਂ ਦੀ ਜ਼ਰੂਰਤ ਹੋਏਗੀ ਅਤੇ ਇਸ ਲਈ ਐਂਟੀਬਾਇਓਟਿਕਸ ਦੀ ਜ਼ਰੂਰਤ ਹੋ ਸਕਦੀ ਹੈ।

9. ਮੇਰੇ ਨਤੀਜੇ ਪ੍ਰਾਪਤ ਕਰਨਾ

ਜੇ ਤੁਹਾਡਾ ਨਤੀਜਾ ਨਕਾਰਾਤਮਕ ਹੈ, ਤਾਂ ਤੁਹਾਡੀ ਦਾਈ ਤੁਹਾਡੇ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕਰੇਗੀ। ਇਹ ਲਗੱਭਗ 16 ਹਫਤਿਆਂ ਵਿੱਚ ਤੁਹਾਡੀ ਅਗਲੀ “ਜਨਮ-ਤੋਂ-ਪਹਿਲਾਂ” ਦੀ ਮੁਲਾਕਾਤ ‘ਤੇ ਜਾਂ ਇਸਤੋਂ ਪਹਿਲਾਂ ਹੋਵੇਗਾ। ਇਹ ਤੁਹਾਡੀਆਂ ਟਿੱਪਣੀਆਂ ਵਿੱਚ ਵੀ ਰਿਕਾਰਡ ਕੀਤਾ ਜਾਵੇਗਾ।

ਜੇ ਤੁਸੀਂ ਐਚਆਈਵੀ (HIV), ਹੈਪਾਟਾਇਟਿਸ ਬੀ (hepatitis B) ਜਾਂ ਸਿਫਿਲਿਸ (syphilis) ਲਈ ਸਕਾਰਾਤਮਕ ਹੋ, ਤਾਂ ਇੱਕ ਮਾਹਰ ਦਾਈ ਦੁਆਰਾ ਤੁਹਾਡੇ ਨਾਲ 10 ਦਿਨ ਦੇ ਅੰਦਰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸੰਪਰਕ ਕੀਤਾ ਜਾਵੇਗਾ। ਉਹ ਨਤੀਜੇ ‘ਤੇ ਚਰਚਾ ਕਰਨਗੇ, ਹੋਰ ਜਾਂਚਾਂ ਕਰਨਗੇ ਅਤੇ ਤੁਹਾਡੇ ਨਾਲ ਤੁਹਾਡੀ ਦੇਖਭਾਲ ਦੀ ਯੋਜਨਾ ਬਣਾਉਣਗੇ।

10. ਇਸ ਪਤ੍ਰਿਕਾ ਬਾਰੇ

ਜਨਤਕ ਸਿਹਤ ਇੰਗਲੈਂਡ (PHE) ਨੇ ਇਹ ਪਤ੍ਰਿਕਾ NHS ਦੀ ਤਰਫੋਂ ਤਿਆਰ ਕੀਤੀ।