Skip to main content
ਸੇਧ

ਸਿੱਕਲ ਸੈੱਲ ਅਤੇ ਥੈਲੇਸੀਮੀਆ (Punjabi)

ਅੱਪਡੇਟ ਕੀਤਾ 3 ਜੂਨ 2026

Applies to England

ਇਹ ਛੋਟਾ ਐਨੀਮੇਸ਼ਨ ਗਰਭ ਅਵਸਥਾ ਵਿੱਚ ਸਿਕਲ ਸੈੱਲ ਅਤੇ ਥੈਲੇਸੀਮੀਆ ਲਈ ਸਕ੍ਰੀਨਿੰਗ ਬਾਰੇ ਦੱਸਦਾ ਹੈ।

ਸਿੱਕਲ ਸੈੱਲ ਅਤੇ ਥੈਲੇਸੀਮੀਆ

ਸਕ੍ਰੀਨਿੰਗ ਦਾ ਉਦੇਸ਼

ਅਸੀਂ ਗਰਭ ਅਵਸਥਾ ਵਿੱਚ ਸਿਕਲ ਸੈੱਲ ਅਤੇ ਥੈਲੇਸੀਮੀਆ ਦੀ ਸਕ੍ਰੀਨਿੰਗ ਕਰਦੇ ਹਾਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਸਥਿਤੀ ਲਈ ਜ਼ਿੰਮੇਵਾਰ ਜੀਨ ਦੇ ਧਾਰਨੀ ਹੋ। ਇਹ ਸਾਨੂੰ ਦੱਸਦਾ ਹੈ ਕਿ ਕੀ ਤੁਸੀਂ ਉਹਨਾਂ ਨੂੰ ਅੱਗੇ ਆਪਣੇ ਬੱਚੇ ਨੂੰ ਦੇਣ ਦੀ ਸੰਭਾਵਨਾ ਰੱਖਦੇ ਹੋ।

ਇਨ੍ਹਾਂ ਹਾਲਤਾਂ ਬਾਰੇ

ਸਿਕਲ ਸੈਲ ਡਿਜ਼ਿਜ਼ (SCD) ਅਤੇ ਥੈਲਾਸਿਮਿਆ ਬਹੁਤ ਗੰਭੀਰ, ਵਿਰਸੇ ਵਿੱਚ ਮਿਲੇ ਲਹੂ ਦੀਆਂ ਬਿਮਾਰੀਆਂ ਹਨ। ਇਹ ਹੀਮੋਗਲੋਬਿਨ ਨੂੰ ਪ੍ਰਭਾਵਿਤ ਕਰਦੀਆਂ ਹਨ, ਇਹ ਲਹੂ ਦਾ ਉਹ ਭਾਗ ਹੈ ਜਿਹੜਾ ਪੂਰੇ ਸਰੀਰ ਵਿੱਚ ਆਕਸੀਜਨ ਦਾ ਸੰਚਾਰ ਕਰਦਾ ਹੈ। ਉਹ ਲੋਕ ਜਿਨ੍ਹਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੈ ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿਸ਼ੇਸ਼ੱਗ ਦੇਖਭਾਲ ਦੀ ਲੋੜ ਰਹੇਗੀ।

ਉਹ ਲੋਕ ਜਿਨ੍ਹਾਂ ਨੂੰ SCD ਹੈ ਉਨ੍ਹਾਂ ਨੂੰ ਅਤਿਅੰਤ ਦਰਦਨਾਕ ਦੌਰੇ ਪੈ ਸਕਦੇ ਹਨ, ਕਾਫੀ ਗੰਭੀਰ ਜਾਨ-ਲੇਵਾ ਇਨਫ਼ੈਕਸ਼ਨਾਂ ਹੋ ਸਕਦੀਆਂ ਹਨ ਅਤੇ ਉਹ ਆਮ ਤੌਰ ਤੇ ਅਨੀਮਿਕ ਹੋਣਗੇ (ਉਨ੍ਹਾਂ ਦੇ ਸਰੀਰ ਨੂੰ ਆਕਸੀਜਨ ਦਾ ਸੰਚਾਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ)। ਉਹ ਬੱਚੇ ਜਿਨ੍ਹਾਂ ਨੂੰ SCD ਹੈ ਮੁੱਢਲਾ ਇਲਾਜ ਪ੍ਰਾਪਤ ਕਰ ਸਕਦੇ ਹਨ, ਜਿਸ ਵਿੱਚ ਟੀਕਾਕਰਣ ਅਤੇ ਰੋਗਾਣੂਨਾਸ਼ਕ ਸ਼ਾਮਲ ਹਨ, ਜਿਹੜੇ ਗੰਭੀਰ ਬਿਮਾਰੀ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਅਤੇ ਬੱਚੇ ਨੂੰ ਇੱਕ ਸਿਹਤਮੰਦ ਜੀਵਨ ਜਿਊਂਣ ਦਿੰਦੇ ਹਨ।

ਥੈਲੇਸੀਮੀਆ ਵਾਲੇ ਲੋਕ ਅਨੀਮੀਆ ਗ੍ਰਸਤ ਹੋ ਸਕਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਹਰ 3 ਤੋਂ 5 ਹਫ਼ਤਿਆਂ ਵਿੱਚ ਖੂਨ ਚੜ੍ਹਾਉਣ (ਬਲੱਡ ਟ੍ਰਾਂਸਫਿਊਜ਼ਨ), ਟੀਕਿਆਂ ਅਤੇ ਦਵਾਈਆਂ ਦੀ ਲੋੜ ਪੈ ਸਕਦੀ ਹੈ।

ਇਹ ਸਕ੍ਰੀਨਿੰਗ ਘੱਟ ਆਮ ਅਤੇ ਘੱਟ ਗੰਭੀਰ ਹੀਮੋਗਲੋਬਿਨ ਸਮੱਸਿਆਵਾਂ ਦਾ ਵੀ ਪਤਾ ਲਗਾ ਸਕਦੀ ਹੈ।

SCD ਅਤੇ ਥੈਲੇਸੀਮੀਆ ਵਿਰਾਸਤੀ ਸਮੱਸਿਆਵਾਂ ਹਨ। ਇਸਦਾ ਮਤਲਬ ਹੈ ਕਿ ਇਹ ਜੈਵਿਕ ਮਾਤਾ-ਪਿਤਾ ਤੋਂ ਬੱਚਿਆਂ ਵਿੱਚ ਅਸਾਧਾਰਨ ਹੀਮੋਗਲੋਬਿਨ ਜੀਨਾਂ ਰਾਹੀਂ ਜਾਂਦੀਆਂ ਹਨ। ਜੀਨ ਸਾਡੇ ਸਰੀਰ ਵਿੱਚ ਅੱਖਾਂ ਦੇ ਰੰਗ ਅਤੇ ਬਲੱਡ ਗਰੁੱਪ ਵਰਗੀਆਂ ਚੀਜ਼ਾਂ ਲਈ ਕੋਡ ਹੁੰਦੇ ਹਨ। ਜੀਨ ਜੋੜਿਆਂ ਵਿੱਚ ਕੰਮ ਕਰਦੇ ਹਨ। ਸਾਨੂੰ ਵਿਰਾਸਤ ਵਿੱਚ ਮਿਲਣ ਵਾਲੀ ਹਰ ਚੀਜ਼ ਲਈ, ਇੱਕ ਜੀਨ ਸਾਡੀ ਜੈਵਿਕ ਮਾਂ ਤੋਂ ਅਤੇ ਇੱਕ ਸਾਡੇ ਜੈਵਿਕ ਪਿਤਾ ਤੋਂ ਮਿਲਦਾ ਹੈ।

ਲੋਕਾਂ ਨੂੰ SCD ਜਾਂ ਥੈਲੇਸੀਮੀਆ ਤਾਂ ਹੀ ਹੁੰਦਾ ਹੈ ਜੇਕਰ ਉਹਨਾਂ ਨੂੰ ਵਿਰਾਸਤ ਵਿੱਚ 2 ਅਸਾਧਾਰਨ ਹੀਮੋਗਲੋਬਿਨ ਜੀਨ ਮਿਲਣ। ਇੱਕ ਉਹਨਾਂ ਦੀ ਜੈਵਿਕ ਮਾਂ ਤੋਂ ਅਤੇ ਇੱਕ ਉਹਨਾਂ ਦੇ ਜੈਵਿਕ ਪਿਤਾ ਤੋਂ ਆਵੇਗਾ। ਜਿਹਨਾਂ ਲੋਕਾਂ ਨੂੰ ਵਿਰਾਸਤ ਵਿੱਚ ਸਿਰਫ਼ ਇੱਕ ਅਸਾਧਾਰਨ ਜੀਨ ਮਿਲਦਾ ਹੈ, ਉਹਨਾਂ ਨੂੰ ‘ਕੈਰੀਅਰ’ (ਵਾਹਕ) ਕਿਹਾ ਜਾਂਦਾ ਹੈ (ਕੁਝ ਲੋਕ ਇਸਨੂੰ ‘ਟ੍ਰੇਟ’ ਹੋਣਾ ਕਹਿੰਦੇ ਹਨ)। ਕੈਰੀਅਰ (ਵਾਹਕ) ਸਿਹਤਮੰਦ ਹੁੰਦੇ ਹਨ ਅਤੇ ਉਹਨਾਂ ਨੂੰ ਇਹ ਸਮੱਸਿਆ ਨਹੀਂ ਹੁੰਦੀ। ਕੈਰੀਅਰਾਂ (ਵਾਹਕਾਂ) ਨੂੰ ਸਿਹਤ ਸਮੱਸਿਆਵਾਂ ਸਿਰਫ਼ ਦੁਰਲੱਭ ਸਥਿਤੀਆਂ ਵਿੱਚ ਹੀ ਹੋ ਸਕਦੀਆਂ ਹਨ ਜਿੱਥੇ ਉਹਨਾਂ ਦੇ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ। ਉਦਾਹਰਨ ਲਈ, ਜੇਕਰ ਉਹਨਾਂ ਦੀ ਬੇਹੋਸ਼ੀ ਦੀ ਦਵਾਈ (ਐਨਸਥੀਟਿਕ) ਦੇ ਕੇ ਸਰਜਰੀ ਹੋ ਰਹੀ ਹੋਵੇ।

ਕੋਈ ਵੀ ਵਿਅਕਤੀ ਅਸਾਧਾਰਨ ਹੀਮੋਗਲੋਬਿਨ ਦਾ ਕੈਰੀਅਰ (ਵਾਹਕ) ਹੋ ਸਕਦਾ ਹੈ। ਹਾਲਾਂਕਿ, ਕੈਰੀਅਰ (ਵਾਹਕ) ਉਹਨਾਂ ਲੋਕਾਂ ਵਿੱਚ ਵਧੇਰੇ ਆਮ ਹਨ ਜਿਹਨਾਂ ਦਾ ਪਰਿਵਾਰਕ ਪਿਛੋਕੜ ਦੁਨੀਆ ਦੇ ਕੁਝ ਖਾਸ ਹਿੱਸਿਆਂ ਨਾਲ ਜੁੜਿਆ ਹੋਇਆ ਹੈ। ਇਹਨਾਂ ਵਿੱਚ ਅਫ਼ਰੀਕਾ, ਕੈਰੇਬੀਅਨ, ਮੈਡੀਟੇਰੀਨੀਅਨ, ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ, ਅਤੇ ਮੱਧ ਪੂਰਬ ਸ਼ਾਮਲ ਹਨ।

ਜਦੋਂ ਦੋਵੇਂ ਜੈਵਿਕ ਮਾਤਾ-ਪਿਤਾ ਕੈਰੀਅਰ (ਵਾਹਕ) ਹੁੰਦੇ ਹਨ, ਤਾਂ ਬੱਚੇ ਨੂੰ:

  • 4 ਵਿੱਚੋਂ 1 (25%) ਸੰਭਾਵਨਾ ਇਹ ਸਮੱਸਿਆ ਨਾ ਹੋਣ ਦੀ

  • 4 ਵਿੱਚੋਂ 1 (25%) ਸੰਭਾਵਨਾ ਦੋਵੇਂ ਅਸਾਧਾਰਨ ਹੀਮੋਗਲੋਬਿਨ ਜੀਨ ਵਿਰਾਸਤ ਵਿੱਚ ਮਿਲਣ ਅਤੇ ਇਹ ਸਮੱਸਿਆ ਹੋਣ ਦੀ

  • 4 ਵਿੱਚੋਂ 2 (50%) ਸੰਭਾਵਨਾ 1 ਅਸਾਧਾਰਨ ਹੀਮੋਗਲੋਬਿਨ ਜੀਨ ਵਿਰਾਸਤ ਵਿੱਚ ਮਿਲਣ ਅਤੇ ਕੈਰੀਅਰ (ਵਾਹਕ) ਹੋਣ ਦੀ

ਜਦੋਂ ਦੋਵੇਂ ਜੈਵਿਕ ਮਾਪੇ ਵਾਹਕ ਹੁੰਦੇ ਹਨ ਤਾਂ ਬੱਚੇ ਨੂੰ ਹੀਮੋਗਲੋਬਿਨ ਦੀ ਸਥਿਤੀ ਵਿਰਾਸਤ ਵਿੱਚ ਮਿਲਣ ਦੀ ਸੰਭਾਵਨਾ ਨੂੰ ਦਰਸਾਉਂਦਾ ਚਿੱਤਰ।

ਸਕ੍ਰੀਨਿੰਗ ਟੈਸਟ

ਗਰਭ-ਅਵਸਥਾ ਦੌਰਾਨ ਸਕ੍ਰੀਨਿੰਗ ਵਿੱਚ ਇੱਕ ਪਰਿਵਾਰਕ ਪਿਛੋਕੜ ਪ੍ਰਸ਼ਨਾਵਲੀ (ਫੈਮਿਲੀ ਓਰਿਜਿਨ ਕਵਸ਼ਚਨੇਅਰ) (FOQ) ਨੂੰ ਪੂਰਾ ਕਰਨਾ ਅਤੇ ਖੂਨ ਦਾ ਇੱਕ ਸਧਾਰਨ ਟੈਸਟ ਕਰਵਾਉਣਾ ਸ਼ਾਮਲ ਹੈ। ਸਭ ਤੋਂ ਵਧੀਆ ਇਹ ਹੈ ਕਿ ਖੂਨ ਦਾ ਟੈਸਟ ਤੁਹਾਡੀ ਗਰਭ-ਅਵਸਥਾ ਦੇ 10 ਹਫ਼ਤੇ ਪੂਰੇ ਹੋਣ ਤੋਂ ਪਹਿਲਾਂ ਕਰਵਾ ਲਿਆ ਜਾਵੇ।

FOQ ਤੁਹਾਡੇ ਅਤੇ ਬੱਚੇ ਦੇ ਜੈਵਿਕ ਪਿਤਾ ਦੇ ਪਰਿਵਾਰਕ ਪਿਛੋਕੜ ਬਾਰੇ ਇੱਕ ਪ੍ਰਸ਼ਨਾਵਲੀ ਹੈ। ਇਹ ਘੱਟੋ-ਘੱਟ ਦੋ ਪੀੜ੍ਹੀਆਂ ਪਿੱਛੇ ਤੱਕ ਦੀ ਜਾਣਕਾਰੀ ਲੈਂਦੀ ਹੈ।

FOQ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕੀ ਤੁਹਾਡਾ ਜਾਂ ਬੱਚੇ ਦੇ ਜੈਵਿਕ ਪਿਤਾ ਦਾ ਪਰਿਵਾਰਕ ਪਿਛੋਕੜ ਉਹਨਾਂ ਦੇਸ਼ਾਂ ਨਾਲ ਹੈ ਜਿੱਥੇ SCD ਅਤੇ ਥੈਲੇਸੀਮੀਆ ਵਧੇਰੇ ਆਮ ਹਨ।

ਇੰਗਲੈਂਡ ਵਿੱਚ ਸਾਰੀਆਂ ਗਰਭਵਤੀ ਔਰਤਾਂ ਨੂੰ ਥੈਲੇਸੀਮੀਆ ਦੀ ਜਾਂਚ ਲਈ ਖੂਨ ਦੇ ਟੈਸਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਹਾਲਾਂਕਿ, ਸਾਰੀਆਂ ਔਰਤਾਂ ਨੂੰ ਸਿੱਕਲ ਸੈੱਲ ਦੀ ਜਾਂਚ ਲਈ ਆਪਣੇ ਆਪ ਖੂਨ ਦੇ ਟੈਸਟ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ। ਸਿੱਕਲ ਸੈੱਲ ਲਈ ਸਕ੍ਰੀਨਿੰਗ ਦੀ ਪੇਸ਼ਕਸ਼ ਉਦੋਂ ਕੀਤੀ ਜਾਂਦੀ ਹੈ ਜੇਕਰ FOQ ਤੋਂ ਸਿੱਕਲ ਸੈੱਲ ਕੈਰੀਅਰ (ਵਾਹਕ) ਹੋਣ ਦੀ ਵਧੇਰੇ ਸੰਭਾਵਨਾ ਦਾ ਪਤਾ ਲੱਗਦਾ ਹੈ। ਇਸਦੀ ਪੇਸ਼ਕਸ਼ ਉਦੋਂ ਵੀ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਉਹਨਾਂ ਇਲਾਕਿਆਂ ਵਿੱਚ ਰਹਿੰਦੇ ਹੋ ਜਿੱਥੇ ਹੀਮੋਗਲੋਬਿਨ ਦੀਆਂ ਸਮੱਸਿਆਵਾਂ ਵਧੇਰੇ ਆਮ ਹਨ।

ਤੁਸੀਂ ਖੂਨ ਦਾ ਟੈਸਟ ਕਰਵਾਉਣ ਲਈ ਕਹਿ ਸਕਦੇ ਹੋ, ਭਾਵੇਂ ਤੁਹਾਡੇ FOQ ਤੋਂ ਤੁਹਾਡੇ ਕੈਰੀਅਰ (ਵਾਹਕ) ਹੋਣ ਦੀ ਜ਼ਿਆਦਾ ਸੰਭਾਵਨਾ ਦਾ ਪਤਾ ਨਾ ਲੱਗਦਾ ਹੋਵੇ।

ਟੈਸਟ ਦੀ ਸੁਰੱਖਿਆ

ਸਕ੍ਰੀਨਿੰਗ ਟੈਸਟ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਹਾਲਾਂਕਿ, ਇਸ ਗੱਲ ‘ਤੇ ਧਿਆਨ ਨਾਲ ਵਿਚਾਰ ਕਰਨਾ ਮਹੱਤਵਪੂਰਨ ਹੈ ਕਿ ਇਹ ਟੈਸਟ ਕਰਵਾਉਣਾ ਹੈ ਜਾਂ ਨਹੀਂ। ਸਕ੍ਰੀਨਿੰਗ ਟੈਸਟ ਅਜਿਹੀ ਜਾਣਕਾਰੀ ਦੇ ਸਕਦਾ ਹੈ ਜਿਸਦਾ ਮਤਲਬ ਹੈ ਕਿ ਤੁਹਾਨੂੰ ਹੋਰ ਮਹੱਤਵਪੂਰਨ ਫੈਸਲੇ ਲੈਣੇ ਪੈ ਸਕਦੇ ਹਨ। ਉਦਾਹਰਨ ਲਈ, ਤੁਹਾਨੂੰ ਹੋਰ ਡਾਇਗਨੌਸਟਿਕ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਇਹਨਾਂ ਵਿੱਚ ਕੋਰਿਓਨਿਕ ਵਿਲਸ ਸੈਂਪਲਿੰਗ (CVS) ਜਾਂ ਐਮਨੀਓਸੈਂਟੇਸਿਸ ਸ਼ਾਮਲ ਹੋ ਸਕਦੇ ਹਨ।

ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ

ਤੁਹਾਨੂੰ ਸਕ੍ਰੀਨਿੰਗ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਕੁਝ ਲੋਕ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਦੇ ਬੱਚੇ ਨੂੰ ਸਿਕਲ ਸੈਲ ਜਾਂ ਥੈਲਾਸਿਮਿਆ ਹੈਂ ਅਤੇ ਕੁਝ ਨਹੀਂ।

ਟੈਸਟ ਨਾ ਕਰਵਾਉਣਾ

ਜੇਕਰ ਤੁਸੀਂ ਗਰਭ-ਅਵਸਥਾ ਦੌਰਾਨ ਸਕ੍ਰੀਨਿੰਗ ਟੈਸਟ ਨਾ ਕਰਵਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਬੱਚੇ ਦੀ SCD ਲਈ ਸਕ੍ਰੀਨਿੰਗ ਨਵਜੰਮੇ ਬੱਚੇ ਦੇ ਬਲੱਡ ਸਪਾਟ ਸਕ੍ਰੀਨਿੰਗ ਟੈਸਟ ਦੇ ਹਿੱਸੇ ਵਜੋਂ ਕੀਤੀ ਜਾ ਸਕਦੀ ਹੈ। ਇਹ 5 ਦਿਨਾਂ ਦੀ ਉਮਰ ਵਿੱਚ ਕੀਤਾ ਜਾਂਦਾ ਹੈ।

ਸੰਭਵ ਨਤੀਜੇ

ਸਕ੍ਰੀਨਿੰਗ ਟੈਸਟ ਤੁਹਾਨੂੰ ਦੱਸੇਗਾ ਕਿ ਕੀ ਤੁਹਾਨੂੰ ਹੀਮੋਗਲੋਬਿਨ ਦੀ ਕੋਈ ਸਮੱਸਿਆ ਹੈ। ਇਹ ਤੁਹਾਨੂੰ ਇਹ ਵੀ ਦੱਸੇਗਾ ਕਿ ਤੁਸੀਂ ਕੈਰੀਅਰ (ਵਾਹਕ) ਹੋ ਜਾਂ ਨਹੀਂ।

ਡਾਇਗਨੌਸਟਿਕ ਟੈਸਟ (ਕੋਰਿਓਨਿਕ ਵਿਲਸ ਸੈਂਪਲਿੰਗ ਜਾਂ ਐਮਨੀਓਸੈਂਟੇਸਿਸ)

ਡਾਇਗਨੌਸਟਿਕ ਟੈਸਟ ਇੱਕ ਪੱਕਾ ਜਵਾਬ ਦਿੰਦੇ ਹਨ। ਇਹ ਤੁਹਾਡੇ ਬੱਚੇ ਦੇ ਆਲੇ ਦੁਆਲੇ ਦੀ ਔਲ (ਪਲੈਸੈਂਟਾ) ਜਾਂ ਤਰਲ ਪਦਾਰਥ ਵਿੱਚੋਂ ਸੈੱਲਾਂ ਦੀ ਜਾਂਚ ਕਰਦੇ ਹਨ।

ਜੇਕਰ ਤੁਸੀਂ ਹੀਮੋਗਲੋਬਿਨ ਦੀ ਸਮੱਸਿਆ ਦੇ ਕੈਰੀਅਰ (ਵਾਹਕ) ਹੋ, ਤਾਂ ਤੁਹਾਡੇ ਬੱਚੇ ਦੇ ਜੈਵਿਕ ਪਿਤਾ ਨੂੰ ਖੂਨ ਦੇ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਜੇਕਰ ਤੁਸੀਂ ਹੀਮੋਗਲੋਬਿਨ ਦੀ ਸਮੱਸਿਆ ਦੇ ਕੈਰੀਅਰ (ਵਾਹਕ) ਹੋ, ਤਾਂ ਤੁਹਾਡੇ ਬੱਚੇ ਦੇ ਜੈਵਿਕ ਪਿਤਾ ਨੂੰ ਖੂਨ ਦੇ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਪਤਾ ਲਗਾਉਣਗੇ ਕਿ ਕੀ ਤੁਹਾਡੇ ਬੱਚੇ ਨੂੰ ਇਹ ਸਮੱਸਿਆ ਹੈ।

ਜੇਕਰ ਤੁਹਾਡੇ ਬੱਚੇ ਦਾ ਜੈਵਿਕ ਪਿਤਾ ਉਪਲਬਧ ਨਹੀਂ ਹੈ ਅਤੇ ਤੁਸੀਂ ਇੱਕ ਕੈਰੀਅਰ (ਵਾਹਕ) ਹੋ, ਤਾਂ ਤੁਹਾਨੂੰ ਇੱਕ ਡਾਇਗਨੌਸਟਿਕ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ।

ਡਾਇਗਨੌਸਟਿਕ ਟੈਸਟ ਕਰਵਾਉਣ ਵਾਲੀਆਂ ਲਗਭਗ 200 ਵਿੱਚੋਂ 1 ਔਰਤ ਦਾ ਟੈਸਟ ਕਾਰਨ ਗਰਭਪਾਤ (ਮਿਸਕੈਰਿਜ) ਹੋ ਜਾਂਦਾ ਹੈ। ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਡਾਇਗਨੌਸਟਿਕ ਟੈਸਟ ਕਰਵਾਉਂਦੇ ਹੋ ਜਾਂ ਨਹੀਂ।

ਡਾਇਗਨੌਸਟਿਕ ਟੈਸਟ ਦੋ ਤਰ੍ਹਾਂ ਦੇ ਹੁੰਦੇ ਹਨ: ਕੋਰਿਓਨਿਕ ਵਿਲਸ ਸੈਂਪਲਿੰਗ (CVS) ਅਤੇ ਐਮਨੀਓਸੈਂਟੇਸਿਸ।

ਕੋਰਿਓਨਿਕ ਵਿਲਸ ਸੈਂਪਲਿੰਗ

ਇਹ ਆਮ ਤੌਰ ‘ਤੇ ਗਰਭ-ਅਵਸਥਾ ਦੇ 11 ਤੋਂ 14 ਹਫ਼ਤਿਆਂ ਦੌਰਾਨ ਕੀਤਾ ਜਾਂਦਾ ਹੈ ਪਰ ਬਾਅਦ ਵਿੱਚ ਵੀ ਕੀਤਾ ਜਾ ਸਕਦਾ ਹੈ। ਔਲ (ਪਲੈਸੈਂਟਾ) ਵਿੱਚੋਂ ਟਿਸ਼ੂ ਦਾ ਇੱਕ ਛੋਟਾ ਨਮੂਨਾ ਲੈਣ ਲਈ ਇੱਕ ਬਰੀਕ ਸੂਈ ਦੀ ਵਰਤੋਂ ਕੀਤੀ ਜਾਂਦੀ ਹੈ। ਸੂਈ ਆਮ ਤੌਰ ‘ਤੇ ਔਰਤ ਦੇ ਪੇਟ (ਟਿੱਡ) ਰਾਹੀਂ ਪਾਈ ਜਾਂਦੀ ਹੈ। ਟਿਸ਼ੂ ਵਿੱਚੋਂ ਬਰਾਮਦ ਕੀਤੇ ਸੈੱਲਾਂ ਨੂੰ ਸਿਕਲ ਸੈਲ ਅਤੇ ਥੈਲਾਸਿਮਿਆ ਲਈ ਟੈਸਟ ਕੀਤਾ ਜਾ ਸਕਦਾ ਹੈ।

ਐਮਨੀਓਸੈਂਟੇਸਿਸ

ਇਹ ਆਮ ਤੌਰ ‘ਤੇ ਗਰਭ-ਅਵਸਥਾ ਦੇ 15 ਹਫ਼ਤਿਆਂ ਬਾਅਦ ਕੀਤਾ ਜਾਂਦਾ ਹੈ। ਇੱਕ ਬਰੀਕ ਸੁਈ, ਆਮ ਤੌਰ ਤੇ ਇਹ ਮਾਂ ਦੇ ਪੇਟ ਰਾਹੀ ਬੱਚੇਦਾਨੀ ਤੱਕ ਪਹੁੰਚਾਈ ਜਾਂਦੀ ਹੈ ਤਾਂ ਕਿ ਬੱਚੇ ਦੇ ਆਲੇ-ਦੁਆਲੇ ਵਾਲੇ ਤਰਲ ਦਾ ਇੱਕ ਛੋਟਾ ਜਿਹਾ ਨਮੂਨਾ ਲਿਆ ਜਾ ਸਕੇ। ਇਸ ਤਰਲ ਵਿੱਚ ਬੱਚੇ ਦੇ ਸੈੱਲ ਹੁੰਦੇ ਹਨ, ਜਿਨ੍ਹਾਂ ਨੂੰ ਸਿਕਲ ਸੈਲ ਅਤੇ ਥੈਲਾਸਿਮਿਆ ਵਾਸਤੇ ਟੈਸਟ ਕੀਤਾ ਜਾ ਸਕਦਾ ਹੈ।

ਡਾਇਗਨੌਸਟਿਕ ਟੈਸਟਾਂ ਦੇ ਸੰਭਵ ਨਤੀਜੇ

ਜੇਕਰ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ SCD ਜਾਂ ਥੈਲੇਸੀਮੀਆ ਹੈ, ਤਾਂ ਤੁਹਾਨੂੰ ਇੱਕ ਜੈਨੇਟਿਕ ਕਾਉਂਸਲਰ (genetic counsellor) ਨਾਲ ਇੱਕ ਅਪਾਇਂਟਮੇਂਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਹ ਸਮਝਾ ਸਕਦੇ ਹਨ ਕਿ ਤੁਹਾਡੇ ਬੱਚੇ ਲਈ ਇਸਦਾ ਕੀ ਮਤਲਬ ਹੈ ਅਤੇ ਤੁਹਾਡੇ ਕੋਲ ਕੀ ਵਿਕਲਪ ਹਨ।

ਕਈ ਹਾਲਾਤ ਦੂਸਰਿਆਂ ਨਾਲੋਂ ਬਹੁਤ ਗੰਭੀਰ ਹੁੰਦੇ ਹਨ। ਕੁਝ ਔਰਤਾਂ ਗਰਭ ਅਵਸਥਾ ਦੇ ਨਾਲ ਜਾਰੀ ਰਹਿਣ ਦਾ ਫੈਸਲਾ ਕਰਦੀਆਂ ਹਨ। ਦੂਜੀਆਂ ਇਹ ਫੈਸਲਾ ਕਰਦੀਆਂ ਹਨ ਕਿ ਉਹ ਗਰਭ ਅਵਸਥਾ ਦੇ ਨਾਲ ਜਾਰੀ ਰੱਖਣਾ ਨਹੀਂ ਚਾਹੁੰਦੀਆਂ ਅਤੇ ਗਰਭਪਾਤ ਕਰਵਾਉਣਾ ਚਾਹੁੰਦੀਆਂ ਹਨ।

ਜੇ ਤੁਹਾਨੂੰ ਇਸ ਵਿਕਲਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਫੈਸਲਾ ਲੈਣ ਵਿਚ ਸਹਾਇਤਾ ਕਰਨ ਲਈ ਸਿਹਤ ਦੇਖਭਾਲ ਦੇ ਪੇਸ਼ੇਵਰਾਂ ਤੋਂ ਆਪਣੀ ਹਾਲਤ ਅਤੇ ਸਹਾਇਤਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋਗੇ। ਜਾਣਕਾਰੀ ਸਹਾਇਤਾ ਸਮੂਹਾਂ ਤੋਂ ਵੀ ਉਪਲਬਧ ਹੈ।

ਜੇਕਰ ਟੈਸਟ ਇਹ ਦੱਸਦੇ ਹਨ ਕਿ ਤੁਸੀਂ ਕੈਰੀਅਰ ਹੋ, ਇਹ ਮੁਨਾਸਿਬ ਹੈ ਕਿ ਤੁਹਾਡੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਕੈਰੀਅਰ ਹੋ ਸਕਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਟੈਸਟ ਵਾਸਤੇ ਹੱਲਾਸ਼ੇਰੀ ਦਵੋ, ਖਾਸ ਕਰਕੇ ਜੇ ਉਹ ਬੱਚਾ ਬਣਾਉਣ ਦੀ ਯੋਜਨਾ ਕਰਦੇ ਹੋਣ।