11 ਸਰੀਰਕ ਹਾਲਤਾਂ (20-ਹਫ਼ਤੇ ਦਾ ਸਕੈਨ) (Punjabi)
ਅੱਪਡੇਟ ਕੀਤਾ 3 ਜੂਨ 2026
Applies to England
ਇਹ ਛੋਟੀ ਵੀਡੀਓ ਗਰਭ ਅਵਸਥਾ ਦੌਰਾਨ 11 ਸਰੀਰਕ ਸਥਿਤੀਆਂ ਦੀ ਸਕ੍ਰੀਨਿੰਗ ਬਾਰੇ ਦੱਸਦੀ ਹੈ।
11 ਸਰੀਰਕ ਹਾਲਤਾਂ (20-ਹਫ਼ਤੇ ਦਾ ਸਕੈਨ)
ਜਾਂਚ ਦਾ ਉਦੇਸ਼
ਇਹ ਜਾਂਚ 18 ਹਫ਼ਤੇ ਅਤੇ 20 ਹਫਤਿਆਂ ਦੇ 6 ਦਿਨ ਗਰਭ ਅਵਸਥਾ ਦੇ ਵਿਚਕਾਰ ਹੁੰਦੀ ਹੈ ਅਤੇ ਆਮ ਤੌਰ ਤੇ 20-ਹਫਤੇ ਦੀ ਜਾਂਚ ਵਜੋਂ ਜਾਣੀ ਜਾਂਦੀ ਹੈ।
ਇਹ ਜਾਂਚ ਬੱਚੇ ਦੇ ਅੰਦਰ ਸਿਰਫ 11 ਵੱਖ-ਵੱਖ ਹਾਲਤਾਂ ਦਾ ਪਤਾ ਲਗਾਉਂਦੀ ਹੈ ਅਤੇ ਉਹ ਸਭ ਕੁਝ ਨਹੀਂ ਲੱਭ ਸਕਦੀ ਜੋ ਸ਼ਾਇਦ ਗਲਤ ਹੋਵੋ।
ਇਨ੍ਹਾਂ ਹਾਲਤਾਂ ਦੇ ਬਾਰੇ ਵਿੱਚ
ਇਹ ਸਕੈਨ ਤੁਹਾਡੇ ਬੱਚੇ ਦੇ ਦਿਮਾਗ, ਚਿਹਰੇ, ਦਿਲ, ਹੱਡੀਆਂ, ਰੀੜ੍ਹ ਦੀ ਹੱਡੀ, ਪੇਟ (ਟਿੱਡ) ਅਤੇ ਗੁਰਦਿਆਂ ਨੂੰ ਵਿਸਥਾਰ ਨਾਲ ਦੇਖੇਗਾ।
ਜ਼ਿਆਦਾਤਰ ਮਾਮਲਿਆਂ ਵਿੱਚ ਇਹ ਜਾਂਚ ਦਰਸਾਏਗੀ ਕਿ ਬੱਚਾ ਉਮੀਦ ਦੇ ਅਨੁਸਾਰ ਵਿਕਸਤ ਹੋ ਰਿਹਾ ਲੱਗਦਾ ਹੈ ਪਰ ਕਈ ਵਾਰੀ ਕਿਸੇ ਹਾਲਤ ਦਾ ਪਤਾ ਲੱਗਦਾ ਹੈ ਜਾਂ ਕੋਈ ਸ਼ੱਕੀ ਹਾਲਤ ਹੁੰਦੀ ਹੈ। ਕੁਝ ਹਾਲਤਾਂ ਦੂਜੀਆਂ ਨਾਲੋਂ ਵਧੇਰੇ ਸਪੱਸ਼ਟ ਤੌਰ ‘ਤੇ ਦੇਖੀਆਂ ਜਾ ਸਕਦੀਆਂ ਹਨ। ਮਿਸਾਲ ਵੱਜੋ, ਕਈ ਬੱਚਿਆਂ ਨੂੰ ਔਪਨ ਸਪਾਇਨਾ ਬਿਫਡਾ ਦੀ ਸਮੱਸਿਆ ਹੁੰਦੀ ਹੈ, ਜਿਹੜੀ ਰੀੜ੍ਹ ਦੀ ਹੱਡੀ ਤੇ ਅਸਰ ਕਰਦੀ ਹੈ।
ਸਪਾਇਨਾ ਬਿਫਡਾ ਆਮ ਤੌਰ ਤੇ ਸਕੈਨ ਵਿੱਚ ਕਾਫੀ ਸਾਫ਼ ਵਿਖਾਈ ਦਿੰਦੀ ਹੈ ਅਤੇ ਉਹ ਬੱਚੇ ਜਿਨ੍ਹਾਂ ਨੂੰ ਇਹ ਸਮੱਸਿਆ ਹੁੰਦੀ ਹੈ, ਲਗਭਗ 10 ਵਿੱਚੋਂ 9 (90%) ਦਾ ਪਤਾ ਲੱਗ ਜਾਂਦਾ ਹੈ।
ਸਪਾਈਨਾ ਬਿਫਿਡਾ ਆਮ ਤੌਰ ‘ਤੇ ਸਕੈਨ ‘ਤੇ ਸਾਫ਼ ਦਿਖਾਈ ਦੇ ਸਕਦਾ ਹੈ। ਇਸ ਸਮੱਸਿਆ ਵਾਲੇ 10 ਵਿੱਚੋਂ ਲਗਭਗ 9 ਬੱਚਿਆਂ (90%) ਵਿੱਚ, ਇਸਦਾ ਪਤਾ ਸਕੈਨ ਦੁਆਰਾ ਲਗਾ ਲਿਆ ਜਾਂਦਾ ਹੈ।
ਦਿਲ ਦੀਆਂ ਸਮੱਸਿਆਵਾਂ ਨੂੰ ਦੇਖਣਾ ਵਧੇਰੇ ਮੁਸ਼ਕਲ ਹੁੰਦਾ ਹੈ। ਇਹ ਸਕੈਨ ਦਿਲ ਦੀਆਂ ਸਮੱਸਿਆਵਾਂ ਵਾਲੇ ਲਗਭਗ ਅੱਧੇ (50%) ਬੱਚਿਆਂ ਦਾ ਪਤਾ ਲਗਾ ਲਵੇਗਾ।
ਕੁਝ ਹਾਲਤਾਂ ਜਿਹੜੀਆਂ ਜਾਂਚ ਦੇ ਦੌਰਾਨ ਦੇਖੀਆਂ ਜਾ ਸਕਦੀਆਂ ਹਨ, ਦਾ ਭਾਵ ਹੈ ਕਿ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਬੱਚੇ ਨੂੰ ਇਲਾਜ ਜਾਂ ਸਰਜਰੀ ਦੀ ਲੋੜ ਹੋ ਸਕਦੀ ਹੈ, ਉਦਾਹਰਨ ਲਈ ਫਟੇ ਹੋਏ ਬੁੱਲ੍ਹ। ਬਹੁਤ ਘੱਟ ਮਾਮਲਿਆਂ ਵਿਚ ਕੁਝ ਬਹੁਤ ਗੰਭੀਰ ਹਾਲਤਾਂ ਦਾ ਪਤਾ ਲੱਗਦਾ ਹੈ। ਉਦਾਹਰਨ ਲਈ, ਬੱਚੇ ਦਾ ਦਿਮਾਗ, ਗੁਰਦੇ, ਅੰਦਰੂਨੀ ਅੰਗ ਜਾਂ ਹੱਡੀਆਂ ਚੰਗੀ ਤਰਾਂ ਵਿਕਸਤ ਨਹੀਂ ਹੋਈਆਂ ਹੋਣਗੀਆਂ। ਬਹੁਤ ਹੀ ਗੰਭੀਰ ਦੁਰਲੱਭ ਮਾਮਲਿਆਂ ਵਿੱਚ, ਜਿੱਥੇ ਕੋਈ ਇਲਾਜ ਸੰਭਵ ਨਹੀਂ ਹੁੰਦਾ, ਬੱਚੇ ਦਾ ਜਨਮ ਹੋਣ ਤੋਂ ਤੁਰੰਤ ਬਾਅਦ ਜਾਂ ਗਰਭ ਅਵਸਥਾ ਦੇ ਦੌਰਾਨ ਹੀ ਉਸਦੀ ਮੌਤ ਹੋ ਜਾਵੇਗੀ।
ਇਸ ਸਕੈਨ ਦੌਰਾਨ NHS.UK ‘ਤੇ ਜਾਂਚ ਦੇ ਦੌਰਾਨ ਪਤਾ ਲਗਾਈਆਂ ਗਈਆਂ ਮੁੱਖ ਹਾਲਾਤਾਂ ਬਾਰੇ ਵਧੇਰੇ ਵਿਸਥਾਰਤ ਜਾਣਕਾਰੀ ਹੈ
ਸਕ੍ਰੀਨਿੰਗ ਟੈਸਟ
ਜ਼ਿਆਦਾ ਤਰ ਸਕੈਨ ਵਿਸ਼ੇਸ਼ ਸਿਖਲਾਈ ਪ੍ਰਾਪਤ ਸਟਾਫ ਰਾਹੀ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਸੋਨੋਗ੍ਰਾਫਰ ਕੀਹਾ ਜਾਂਦਾ ਹੈ।
ਤੁਹਾਡੇ ਬੱਚੇ ਦੀਆਂ ਸਪੱਸ਼ਟ ਤਸਵੀਰਾਂ ਲੈਣ ਲਈ, ਸਕੈਨ ਇੱਕ ਘੱਟ ਰੋਸ਼ਨੀ ਵਾਲੇ ਕਮਰੇ ਵਿੱਚ ਕੀਤਾ ਜਾਂਦਾ ਹੈ। ਸੋਨੋਗ੍ਰਾਫਰ (sonographer) ਨੂੰ ਸਕ੍ਰੀਨ ਨੂੰ ਸਿੱਧਾ ਆਪਣੇ ਵੱਲ ਜਾਂ ਇੱਕ ਕੋਣ ‘ਤੇ ਰੱਖਣ ਦੀ ਲੋੜ ਪੈ ਸਕਦੀ ਹੈ।
- ਤੁਹਾਨੂੰ ਇੱਕ ਕਾਊਚ ‘ਤੇ ਲੇਟਣ ਲਈ ਕਿਹਾ ਜਾਵੇਗਾ।
- ਤੁਹਾਨੂੰ ਆਪਣਾ ਟੌਪ ਆਪਣੀ ਛਾਤੀ ਤੱਕ ਚੁੱਕਣ ਅਤੇ ਆਪਣੀ ਸਕਰਟ ਜਾਂ ਟਰਾਊਜ਼ਰ ਨੂੰ ਆਪਣੇ ਕੁੱਲ੍ਹਿਆਂ ਤੱਕ ਹੇਠਾਂ ਕਰਨ ਲਈ ਕਿਹਾ ਜਾਵੇਗਾ।
- ਤੁਹਾਡੇ ਕੱਪੜਿਆਂ ਨੂੰ ਅਲਟਰਾਸਾਊਂਡ ਜੈੱਲ ਤੋਂ ਬਚਾਉਣ ਲਈ ਉਹਨਾਂ ਵਿੱਚ ਟਿਸ਼ੂ ਪੇਪਰ ਲਗਾਇਆ ਜਾਂਦਾ ਹੈ। ਜੈੱਲ ਤੁਹਾਡੇ ਪੇਟ (ਟਿੱਡ) ‘ਤੇ ਲਗਾਈ ਜਾਂਦੀ ਹੈ। ਜੈੱਲ ਠੰਡੀ ਹੋ ਸਕਦੀ ਹੈ।
- ਸੋਨੋਗ੍ਰਾਫਰ (sonographer) ਤੁਹਾਡੇ ਬੱਚੇ ਦੇ ਸਰੀਰ ਦੀ ਧਿਆਨ ਨਾਲ ਜਾਂਚ ਕਰਨ ਲਈ ਇੱਕ ਹੱਥ ਵਿੱਚ ਫੜਨ ਵਾਲੇ ਯੰਤਰ, ਜਿਸਨੂੰ ਜਾਂਚ ਯੰਤਰ (ਪ੍ਰੋਬ) ਕਿਹਾ ਜਾਂਦਾ ਹੈ, ਨੂੰ ਤੁਹਾਡੇ ਪੇਟ (ਟਿੱਡ) ਉੱਤੇ ਘੁੰਮਾਉਂਦਾ ਹੈ। ਜੈੱਲ ਇਹ ਯਕੀਨੀ ਬਣਾਉਂਦੀ ਹੈ ਕਿ ਜਾਂਚ ਯੰਤਰ (ਪ੍ਰੋਬ) ਅਤੇ ਤੁਹਾਡੀ ਚਮੜੀ ਵਿਚਕਾਰ ਚੰਗਾ ਸੰਪਰਕ ਬਣਿਆ ਰਹੇ।
ਇਸ ਅਪਾਇਂਟਮੇਂਟ ਵਿੱਚ ਆਮ ਤੌਰ ‘ਤੇ ਲਗਭਗ 30 ਮਿੰਟ ਲੱਗਦੇ ਹਨ।
ਸਕੈਨ ਕਰਵਾਉਣ ਨਾਲ ਦਰਦ ਨਹੀਂ ਹੁੰਦਾ। ਹਾਲਾਂਕਿ, ਸੋਨੋਗ੍ਰਾਫਰ (sonographer) ਨੂੰ ਤੁਹਾਡੇ ਬੱਚੇ ਦੀਆਂ ਸਪੱਸ਼ਟ ਤਸਵੀਰਾਂ ਲੈਣ ਲਈ ਥੋੜ੍ਹਾ ਦਬਾਅ ਪਾਉਣ ਦੀ ਲੋੜ ਪੈ ਸਕਦੀ ਹੈ। ਇਸ ਨਾਲ ਬੇਅਰਾਮੀ ਹੋ ਸਕਦੀ ਹੈ। ਤੁਹਾਡੇ ਬੱਚੇ ਦੀ ਇੱਕ ਕਾਲੀ ਅਤੇ ਚਿੱਟੀ ਤਸਵੀਰ ਫਿਰ ਅਲਟਰਾਸਾਊਂਡ ਸਕ੍ਰੀਨ ‘ਤੇ ਦਿਖਾਈ ਦੇਵੇਗੀ।
ਸੋਨੋਗ੍ਰਾਫਰ (sonographer) ਸਕੈਨ ਦੌਰਾਨ ਚੁੱਪ ਰਹਿ ਸਕਦਾ ਹੈ। ਉਹਨਾਂ ਲਈ ਧਿਆਨ ਕੇਂਦਰਿਤ ਕਰਨਾ ਮਹੱਤਵਪੂਰਨ ਹੈ ਤਾਂ ਜੋ ਉਹ ਇੱਕ ਵਧੀਆ ਗੁਣਵੱਤਾ ਵਾਲਾ ਸਕੈਨ ਕਰ ਸਕਣ।
ਤੁਹਾਡੇ ਸਕੈਨ ਦੌਰਾਨ ਸੋਨੋਗ੍ਰਾਫਰ (sonographer) ਸਟਾਫ਼ ਦੇ ਕਿਸੇ ਹੋਰ ਮੈਂਬਰ ਤੋਂ ਦੂਜੀ ਰਾਏ ਮੰਗ ਸਕਦਾ ਹੈ।
ਕਈ ਵਾਰ ਤੁਹਾਡੇ ਬੱਚੇ ਦੀ ਸਪੱਸ਼ਟ ਤਸਵੀਰ ਲੈਣਾ ਮੁਸ਼ਕਲ ਹੁੰਦਾ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਤੁਹਾਡਾ ਬੱਚਾ ਇੱਕ ਅਜੀਬ ਸਥਿਤੀ ਵਿੱਚ ਲੇਟਿਆ ਹੋਇਆ ਹੈ, ਜਾਂ ਤੁਹਾਡਾ ਵਜ਼ਨ ਔਸਤ ਤੋਂ ਵੱਧ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਚਿੰਤਾ ਕਰਨ ਵਾਲੀ ਕੋਈ ਗੱਲ ਹੈ।
ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਗਰਭ-ਅਵਸਥਾ ਦੇ 23 ਹਫ਼ਤਿਆਂ ਤੱਕ ਦੂਜੇ ਸਕੈਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਸੋਨੋਗ੍ਰਾਫਰ (sonographer) ਇਸ ਅਗਲੀ ਅਪਾਇਂਟਮੇਂਟ ‘ਤੇ ਸਕੈਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ, ਪਰ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ।
ਬਹੁਤ ਹੀ ਘੱਟ ਮਾਮਲਿਆਂ ਵਿੱਚ, ਇਹ ਦੂਜਾ ਸਕੈਨ ਪੂਰਾ ਨਹੀਂ ਹੋ ਸਕਦਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਇੱਕ ਹੋਰ ਸਕ੍ਰੀਨਿੰਗ ਸਕੈਨ ਦੀ ਪੇਸ਼ਕਸ਼ ਨਹੀਂ ਕੀਤੀ ਜਾਵੇਗੀ। ਤੁਹਾਡੇ ਬੱਚੇ ਦੀ ਜਨਮ ਤੋਂ ਬਾਅਦ ਸਰੀਰਕ ਜਾਂਚ ਹੋਵੇਗੀ।
ਤੁਹਾਡੇ ਬੱਚੇ ਦੇ ਲਿੰਗ ਦਾ ਪਤਾ ਲਗਾਉਣਾ ਇਸ ਸਕੈਨ ਦਾ ਉਦੇਸ਼ ਨਹੀਂ ਹੈ, ਪਰ ਜ਼ਿਆਦਾਤਰ ਹਸਪਤਾਲ ਤੁਹਾਨੂੰ ਦੱਸ ਦੇਣਗੇ ਜੇਕਰ ਇਹ ਦੇਖਣਾ ਆਸਾਨ ਹੋਵੇ। ਜੇਕਰ ਤੁਹਾਡੇ ਬੱਚੇ ਦਾ ਲਿੰਗ ਦਿਖਾਈ ਨਹੀਂ ਦਿੰਦਾ ਤਾਂ ਤੁਹਾਨੂੰ ਇੱਕ ਹੋਰ ਸਕੈਨ ਦੀ ਪੇਸ਼ਕਸ਼ ਨਹੀਂ ਕੀਤੀ ਜਾਵੇਗੀ।
ਜਦੋਂ ਤੁਸੀਂ ਸਕੈਨ ਅਪਾਇਂਟਮੇਂਟ ਲਈ ਆਉਂਦੇ ਹੋ ਤਾਂ ਤੁਹਾਨੂੰ ਭਰੇ ਹੋਏ ਬਲੈਡਰ (ਮਸਾਨੇ) ਦੀ ਲੋੜ ਪੈ ਸਕਦੀ ਹੈ। ਇਹ ਤੁਹਾਡੀ ਅਪਾਇਂਟਮੇਂਟ ਬਣਾਉਣ ਵੇਲੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਜੇਕਰ ਤੁਹਾਨੂੰ ਯਕੀਨ ਨਹੀਂ ਹੈ, ਤਾਂ ਤੁਸੀਂ ਹਸਪਤਾਲ ਨਾਲ ਸੰਪਰਕ ਕਰ ਸਕਦੇ ਹੋ।
ਤੁਸੀਂ ਸ਼ਾਇਦ ਚਾਹੋਗੇ ਕਿ ਕੋਈ ਤੁਹਾਡੇ ਨਾਲ ਅਪਾਇਂਟਮੇਂਟ ‘ਤੇ ਆਵੇ। ਜ਼ਿਆਦਾਤਰ ਹਸਪਤਾਲ ਬੱਚਿਆਂ ਨੂੰ ਸਕੈਨ ਦੌਰਾਨ ਆਉਣ ਦੀ ਇਜਾਜ਼ਤ ਨਹੀਂ ਦਿੰਦੇ। ਕਿਰਪਾ ਕਰਕੇ ਆਪਣੀ ਅਪਾਇਂਟਮੇਂਟ ਤੋਂ ਪਹਿਲਾਂ ਆਪਣੇ ਹਸਪਤਾਲ ਤੋਂ ਇਸ ਬਾਰੇ ਪੁੱਛੋ।
ਟੈਸਟ ਦੀ ਸੁਰੱਖਿਆ
ਬੱਚੇ ਜਾਂ ਮਾਂ ਨੂੰ ਅਲਟਰਾਸਾਉਂਡ ਸਕੈਨ ਕਰਾਉਣ ਦਾ ਕੋਈ ਜਾਣੂ ਖਤਰੇ ਨਹੀਂ ਹੁੰਦੇ ਪਰ ਇਹ ਮਹੱਤਵਪੂਰਨ ਹੈ ਕਿ ਤੁਸੀਂ ਧਿਆਨ ਨਾਲ ਵਿਚਾਰ ਕਰੋ ਕਿ 20 ਹਫ਼ਤੇ ਦੀ ਜਾਂਚ ਕਰਵਾਉਣੀ ਹੈ ਜਾਂ ਨਹੀਂ। ਇਹ ਜਾਂਚ ਉਹ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ ਜਿਸ ਦਾ ਮਤਲਬ ਹੋ ਸਕਦਾ ਹੈ ਕਿ ਤੁਹਾਨੂੰ ਅੱਗੇ, ਅਹਿਮ ਫੈਸਲੇ ਲੈਣੇ ਪੈਣਗੇ। ਮਿਸਾਲ ਵੱਜੋ, ਤੁਹਾਨੂੰ ਸ਼ਾਇਦ ਹੋਰ ਅਜਿਹੇ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇ ਜਿਨ੍ਹਾਂ ਨਾਲ ਗਰਭਪਾਤ ਦੇ ਖ਼ਤਰੇ ਮੁਮਕਨ ਹਨ।
ਸਕ੍ਰੀਨਿੰਗ ਕਰਾਉਣਾ ਤੁਹਾਡੀ ਚੋਣ ਹੈ
ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਇਹ ਸਕੈਨ ਕਰਵਾਉਣਾ ਚਾਹੀਦਾ ਹੈ। ਕੁਝ ਲੋਕ ਇਹ ਪਤਾ ਕਰਨਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਦੇ ਬੱਚੇ ਨੂੰ 11 ਹਾਲਤਾਂ ਵਿੱਚੋਂ ਕੋਈ ਇਕ ਹੈ ਅਤੇ ਕੁਝ ਲੋਕ ਅਜਿਹਾ ਨਹੀਂ ਚਾਹੁੰਦੇ।
ਜੇਕਰ ਤੁਸੀਂ ਇਹ ਸਕੈਨ ਕਰਵਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਨਤੀਜਿਆਂ ਦੇ ਆਧਾਰ ‘ਤੇ ਮਹੱਤਵਪੂਰਨ ਨਿੱਜੀ ਫੈਸਲੇ ਲੈਣੇ ਪੈ ਸਕਦੇ ਹਨ। ਤੁਸੀਂ ਜੋ ਵੀ ਫੈਸਲਾ ਕਰੋਗੇ, ਤੁਹਾਡੀ ਸਿਹਤ ਸੰਭਾਲ ਟੀਮ (ਹੈਲਥਕੇਅਰ ਟੀਮ) ਤੁਹਾਡਾ ਸਾਥ ਦੇਵੇਗੀ।
ਟੈਸਟ ਨਹੀਂ ਕਰਵਾਉਣਾ
ਜੇ ਤੁਸੀਂ ਜਾਂਚ ਨਾ ਕਰਵਾਉਣ ਦੀ ਚੋਣ ਕਰਦੇ ਹੋ, ਤਾਂ ਵੀ ਤੁਸੀਂ ਆਪਣੀ ਨਿਯਮਿਤ ਜਨਮ ਤੋਂ ਪਹਿਲਾਂ ਦੇ ਸਾਰੇ ਭਾਗਾਂ ਦੀ ਦੇਖਭਾਲ ਪ੍ਰਾਪਤ ਕਰ ਸਕਦੇ ਹੋ।
ਸੰਭਵ ਨਤੀਜੇ
ਜ਼ਿਆਦਾਤਰ ਮਾਮਲਿਆਂ ਵਿੱਚ, ਸਕੈਨ ਇਹ ਦਿਖਾਏਗਾ ਕਿ ਤੁਹਾਡਾ ਬੱਚਾ ਉਮੀਦ ਅਨੁਸਾਰ ਵਿਕਾਸ ਕਰ ਰਿਹਾ ਹੈ ਅਤੇ ਉਸਨੂੰ ਸਕ੍ਰੀਨ ਕੀਤੀਆਂ ਗਈਆਂ 11 ਸਰੀਰਕ ਸਮੱਸਿਆਵਾਂ ਵਿੱਚੋਂ ਕੋਈ ਵੀ ਨਹੀਂ ਹੈ।
ਜੇਕਰ ਤੁਹਾਡੇ ਸਕੈਨ ਦੌਰਾਨ ਕੁਝ ਵੀ ਅਸਾਧਾਰਨ ਪਾਇਆ ਜਾਂਦਾ ਹੈ ਤਾਂ ਤੁਹਾਨੂੰ ਹਮੇਸ਼ਾ ਦੱਸਿਆ ਜਾਵੇਗਾ।
ਸਕੈਨ ਸਾਰੀਆਂ ਸਮੱਸਿਆਵਾਂ ਦਾ ਪਤਾ ਨਹੀਂ ਲਗਾ ਸਕਦੇ। ਹਮੇਸ਼ਾ ਇੱਕ ਸੰਭਾਵਨਾ ਹੁੰਦੀ ਹੈ ਕਿ ਇੱਕ ਬੱਚਾ ਅਜਿਹੀ ਸਮੱਸਿਆ ਨਾਲ ਪੈਦਾ ਹੋ ਸਕਦਾ ਹੈ ਜੋ ਸਕੈਨ ‘ਤੇ ਦਿਖਾਈ ਨਹੀਂ ਦਿੱਤੀ।
ਹੋਰ ਟੈਸਟ
ਤੁਹਾਨੂੰ ਇਕ ਹੋਰ ਜਾਂਚ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ, ਨਿਸਚਿਤ ਰੂਪ ਵਿੱਚ ਇਹ ਪਤਾ ਲਗਾਉਣ ਲਈ ਕਿ ਕੀ ਬੱਚਾ ਇਨ੍ਹਾਂ ਹਾਲਤਾਂ ਵਿੱਚੋਂ ਕਿਸੇ ਇਕ ਦਾ ਸ਼ਿਕਾਰ ਹੈ।
ਜੇ ਤੁਹਾਨੂੰ ਹੋਰ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਉਨ੍ਹਾਂ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਤੁਸੀਂ ਇਹ ਫੈਸਲਾ ਕਰ ਸਕੋ ਕਿ ਤੁਸੀਂ ਉਨ੍ਹਾਂ ਨੂੰ ਕਰਵਾਉਣਾ ਚਾਹੁੰਦੇ ਹੋ ਜਾਂ ਨਹੀ। ਤੁਸੀਂ ਇਸ ਬਾਰੇ ਵਿਚਾਰ-ਵਟਾਂਦਰਾ ਆਪਣੀ ਦਾਈ ਜਾਂ ਸਲਾਹਕਾਰ ਨਾਲ ਕਰ ਸਕਦੇ ਹੋ। ਜੇਕਰ ਜ਼ਰੂਰੀ ਹੋਵੇ, ਤੁਹਾਨੂੰ ਇੱਕ ਵਿਸ਼ੇਸ਼ੱਗ ਕੋਲ ਭੇਜਿਆ ਜਾ ਸਕਦਾ ਹੈ, ਸ਼ਾਇਦ ਕਿਸੇ ਹੋਰ ਹਸਪਤਾਲ ਵਿੱਚ।
ਮੇਰੇ ਨਤੀਜੇ ਪ੍ਰਾਪਤ ਕਰਨਾ
ਸੋਨੋਗ੍ਰਾਫਰ ਤੁਹਾਨੂੰ ਉਸੇ ਸਮੇਂ ਤੁਹਾਡੇ ਸਕੈਨ ਦੇ ਨਤੀਜੇ ਦੱਸ ਦਵੇਗਾ।
NHS.UK ’ਤੇ ਸਹਾਇਤਾ ਸਮੂਹਾਂ ਬਾਰੇ ਵਧੇਰੇ ਜਾਣਕਾਰੀ ਅਤੇ ਵੇਰਵੇ ਦੇਖੋ।
20-ਹਫ਼ਤਿਆਂ ਵਾਲੇ ਅਲਟ੍ਰਾਸਾਊਂਡ ਸਕੈਨ ਬਾਰੇ ਹੋਰ ਜਾਣਕਾਰੀ ਵੇਖੋ।