Skip to main content
ਸੇਧ

ਸੁਣਨ-ਸ਼ਕਤੀ ਦਾ ਨੁਕਸਾਨ (Punjabi)

ਅੱਪਡੇਟ ਕੀਤਾ 3 ਜੂਨ 2026

Applies to England

ਇਹ ਛੋਟੀ ਵੀਡੀਓ ਨਵਜੰਮੇ ਬੱਚਿਆਂ ਵਿੱਚ ਸੁਣਨ ਸ਼ਕਤੀ ਦੇ ਨੁਕਸਾਨ ਦੀ ਜਾਂਚ ਬਾਰੇ ਦੱਸਦੀ ਹੈ।

ਸੁਣਨ-ਸ਼ਕਤੀ ਦਾ ਨੁਕਸਾਨ

ਸਕ੍ਰੀਨਿੰਗ ਦਾ ਉਦੇਸ਼

ਅਸੀਂ ਉਹਨਾਂ ਬੱਚਿਆਂ ਦਾ ਪਤਾ ਲਗਾਉਣ ਲਈ ਇਹ ਸਕ੍ਰੀਨਿੰਗ ਦੀ ਪੇਸ਼ਕਸ਼ ਕਰਦੇ ਹਾਂ ਜਿਹਨਾਂ ਨੂੰ ਸੁਣਨ ਸ਼ਕਤੀ ਦਾ ਨੁਕਸਾਨ ਹੈ ਤਾਂ ਜੋ ਸ਼ੁਰੂ ਤੋਂ ਹੀ ਦੇਖਭਾਲ, ਸਹਾਇਤਾ ਅਤੇ ਸਲਾਹ ਦਿੱਤੀ ਜਾ ਸਕੇ।

ਇਸ ਹਾਲਤ ਬਾਰੇ

ਹਰ 1,000 ਵਿੱਚੋਂ 1 ਤੋਂ 2 ਬੱਚੇ ਇੱਕ ਜਾਂ ਦੋਵੇਂ ਕੰਨਾਂ ਵਿੱਚ ਸਥਾਈ ਤੌਰ ’ਤੇ ਸੁਣਨ ਸ਼ਕਤੀ ਦੇ ਨੁਕਸਾਨ ਸਮੇਤ ਪੈਦਾ ਹੁੰਦੇ ਹਨ। ਇਹ ਸੰਖਿਆ ਉਹਨਾਂ 100 ਵਿੱਚੋਂ ਲਗਭਗ 1 ਬੱਚੇ (1%) ਤੱਕ ਵੱਧ ਜਾਂਦੀ ਹੈ ਜਿਸਨੇ ਵਿਸ਼ੇਸ਼ ਦੇਖਭਾਲ ਯੂਨਿਟ ਵਿੱਚ ਘੱਟੋ-ਘੱਟ 48 ਘੰਟੇ ਬਿਤਾਏ ਹੋਣ। ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ ਉਹ ਉਨ੍ਹਾਂ ਪਰਿਵਾਰਾਂ ਵਿੱਚ ਜਨਮ ਲੈਂਦੇ ਹਨ ਜਿਥੇ ਕੋਈ ਅਜਿਹਾ ਇਤਿਹਾਸ ਨਹੀਂ ਹੁੰਦਾ।

ਪੱਕੇ ਤੌਰ ਤੇ ਸੁਣਵਾਈ ਦੇ ਨੁਕਸਾਨ ਦਾ ਬੱਚੇ ਦੇ ਵਿਕਾਸ ਉਤੇ ਕਾਫੀ ਪ੍ਰਭਾਵ ਪੈਂਦਾ ਹੈ। ਸ਼ੁਰੂਆਤ ਵਿੱਚ ਹੀ ਇਸ ਦੀ ਲੱਭਤ ਨਾਲ ਬੱਚਿਆਂ ਦੀ ਬੋਲੀ ਅਤੇ ਭਾਸ਼ਾ ਦੇ ਹੁਨਰ ਵਿੱਚ ਉਸਰੀ ਦੀ ਸੰਭਾਵਨਾ ਬਿਹਤਰੀ ਨਾਲ ਕੀਤੀ ਜਾ ਸਕਦੀ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਲੋੜੀਂਦੀ ਸਹਾਇਤਾ ਮਿਲਦੀ ਹੈ। ਇਹ ਬੱਚਿਆਂ ਦੀ ਮੁੱਢਲੀ ਉਮਰ ਤੋਂ ਆਪਣੇ ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਨਾਲ ਸੰਬੰਧ ਵਿੱਚ ਵਾਧਾ ਪਾਉਣ ਵਿੱਚ ਵੀ ਮਦਦ ਕਰ ਸਕਦਾ ਹੈ।

ਸਕ੍ਰੀਨਿੰਗ ਟੈਸਟ

ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਦਾ ਸਕ੍ਰੀਨਿੰਗ ਟੈਸਟ ਤੁਹਾਡੇ ਬੱਚੇ ਨੂੰ ਜਾਂ ਤਾਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ, ਜਾਂ ਜਦੋਂ ਤੁਸੀਂ ਘਰ ਹੁੰਦੇ ਹੋ, ਉਦੋਂ ਪੇਸ਼ ਕੀਤਾ ਜਾਵੇਗਾ। ਇਸਦੇ ਬਦਲ ਵਜੋਂ, ਤੁਹਾਨੂੰ ਕਲੀਨਿਕ ਦੀ ਅਪਾਇਂਟਮੇਂਟ ‘ਤੇ ਆਉਣ ਲਈ ਸੱਦਾ ਦਿੱਤਾ ਜਾਵੇਗਾ। ਆਦਰਸ਼ਕ ਤੌਰ ‘ਤੇ, ਸਕ੍ਰੀਨਿੰਗ ਟੈਸਟ ਪਹਿਲੇ 4 ਹਫ਼ਤਿਆਂ ਵਿੱਚ ਕੀਤਾ ਜਾਣਾ ਚਾਹੀਦਾ ਹੈ, ਪਰ ਇਹ 3 ਮਹੀਨਿਆਂ ਦੀ ਉਮਰ ਤੱਕ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।

AOAE (ਆਟੋਮੇਟਿਡ ਓਟੋਅਕਾਓਸਟਿਕ ਐਮੀਸ਼ਨ) ਟੈਸਟ ਨਾਲ ਜਾਣੇ ਜਾਂਦੇ ਟੈਸਟ ਨੂੰ ਕੁਝ ਮਿੰਟ ਹੀ ਲੱਗਦੇ ਹਨ। ਤੁਹਾਡੇ ਬੱਚੇ ਦੇ ਕੰਨ ਵਿੱਚ ਇਕ ਛੋਟਾ ਜਿਹਾ ਨਰਮ ਕਿਨਾਰੇ ਵਾਲਾ ਈਅਰਪੀਸ ਰੱਖਿਆ ਜਾਂਦਾ ਹੈ ਅਤੇ ਸਾਫਟ ਕਲਿੱਕ ਕਰਨ ਦੀਆਂ ਆਵਾਜ਼ਾਂ ਚਲਾਈਆਂ ਜਾਂਦੀਆਂ ਹਨ। ਜੱਦ ਕੰਨ ਵਿੱਚ ਅਵਾਜ਼ ਆਉਂਦੀ ਹੈ, ਉਸ ਦਾ ਅੰਦਰੂਨੀ ਭਾਗ (ਜਿਸ ਨੂੰ ਕੋਚਲੀਆ ਕੀਹਾ ਜਾਂਦਾ ਹੈ) ਪ੍ਰਭਾਵਿਤ ਹੁੰਦਾ ਹੈ ਅਤੇ ਇਸ ਨੂੰ ਸਕ੍ਰੀਨਿੰਗ ਯੰਤਰ ਅਨੁਭਵ ਕਰ ਲੈਂਦੇ ਹਨ।

ਇਹ ਹਮੇਸ਼ਾ ਮੁਮਕਨ ਨਹੀਂ ਹੁੰਦਾ ਕਿ ਇਨ੍ਹਾਂ ਪ੍ਰਭਾਵਾਂ ਨੂੰ ਪਹਿਲੇ ਟੈਸਟ ਤੋਂ ਹੀ ਪ੍ਰਾਪਤ ਕਰ ਲਿਆ ਜਾਵੇ। ਇਸ ਦਾ ਇਹ ਮਤਲਭ ਨਹੀਂ ਕਿ ਤੁਹਾਡੇ ਬੱਚੇ ਨੂੰ ਸੁਣਵਾਈ ਦਾ ਕੋਈ ਨੁਕਸਾਨ ਹੈ। ਇਸ ਦਾ ਮਤਲਬ ਹੋ ਸਕਦਾ ਹੈ:

  • ਜਦੋਂ ਤੁਹਾਡਾ ਟੈਸਟ ਕੀਤਾ ਗਿਆ ਸੀ ਉਦੋਂ ਤੁਹਾਡਾ ਬੱਚਾ ਅਸਥਿਰ ਹੋ ਗਿਆ ਸੀ।
  • ਟੈਸਟ ਦੇ ਦੌਰਾਨ ਰੌਲਾ ਸੀ
  • ਤੁਹਾਡੇ ਬੱਚੇ ਦੇ ਕੰਨ ਵਿੱਚ ਤਰਲ ਜਾਂ ਆਰਜ਼ੀ ਰੁਕਾਵਟ ਹੈ - ਇਹ ਬਹੁਤ ਆਮ ਹੈ ਅਤੇ ਸਮੇਂ ਨਾਲ ਠੀਕ ਹੋ ਜਾਂਦੀ ਹੈ
  • ਤੁਹਾਡੇ ਬੱਚੇ ਦੀ ਸੁਣਨ ਦੀ ਸਮਰੱਥਾ ਦਾ ਨੁਕਸਾਨ ਹੋ ਗਿਆ ਹੈ

ਇਨ੍ਹਾਂ ਕੇਸਾਂ ਵਿੱਚ ਤੁਹਾਡੇ ਬੱਚੇ ਨੂੰ ਇੱਕ ਹੋਰ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਪਹਿਲੇ ਟੈਸਟ ਵਰਗਾ ਵੀ ਹੋ ਸਕਦਾ ਹੈ, ਜਾਂ ਇੱਕ ਹੋਰ ਕਿਸਮ ਦਾ ਜਿਸ ਨੂੰ ਏ ਏ ਬੀ ਆਰ (AABR) (ਔਟੌਮੇਟਿੱਡ ਔਡਿਟੋਰੀ ਬਰੇਨਸਟੈਮ ਰਿਸਪੌਂਸ) ਟੈਸਟ ਕਿਹਾ ਜਾਂਦਾ ਹੈ। ਇਸ ਵਿੱਚ ਤੁਹਾਡੇ ਬੱਚੇ ਦੇ ਮੱਥੇ, ਗਰਦਨ ਅਤੇ ਮੋਢੇ ਦੇ ਪਿਛਲੇ ਪਾਸੇ 3 ਛੋਟੇ ਸੈਂਸਰ ਲਗਾਏ ਜਾ ਰਹੇ ਹਨ। ਨਰਮ ਹੈੱਡਫੋਨ ਤੁਹਾਡੇ ਬੱਚੇ ਦੇ ਕੰਨਾਂ ਦੇ ਉੱਪਰ ਰੱਖੇ ਜਾਂਦੇ ਹਨ ਅਤੇ ਨਰਮ ਕਲਿੱਕ ਕਰਨ ਵਾਲੀਆਂ ਆਵਾਜ਼ਾਂ ਚਲਾਈਆਂ ਜਾਂਦੀਆਂ ਹਨ। ਸਕ੍ਰੀਨਿੰਗ ਉਪਕਰਣ ਇਹ ਦੱਸਣ ਦੇ ਯੋਗ ਹੋਣਗੇ ਕਿ ਕੀ ਤੁਹਾਡੇ ਬੱਚੇ ਦੀ ਸੁਣਨ ਸ਼ਕਤੀ ਆਵਾਜ਼ਾਂ ਪ੍ਰਤੀ ਪ੍ਰਤੀਕਿਰਿਆ ਕਰਦੀ ਹੈ। ਇਸ ਨਾਲ ਸਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਤੁਹਾਡੇ ਬੱਚੇ ਨੂੰ ਸੁਣਨ ਸ਼ਕਤੀ ਦਾ ਨੁਕਸਾਨ ਹੈ ਜਾਂ ਨਹੀਂ।

ਇਸ ਸਕ੍ਰੀਨਿੰਗ ਟੈਸਟ ਵਿੱਚ 15 ਮਿੰਟ ਲੱਗ ਸਕਦੇ ਹਨ। ਤੁਹਾਡੇ ਬੱਚੇ ਨੂੰ ਸੈਟਲ ਹੋਣ ਜਾਂ ਸੌਣ ਦੀ ਲੋੜ ਹੈ।

ਟੈਸਟ ਦੀ ਸੁਰੱਖਿਆ

ਇਸ ਟੈਸਟ ਨਾਲ ਕੋਈ ਵੀ ਖ਼ਤਰੇ ਸੰਯੁਕਤ ਨਹੀਂ ਹਨ।

ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ

ਤੁਹਾਡੇ ਬੱਚੇ ਵਾਸਤੇ ਇਸ ਸਕ੍ਰੀਨਿੰਗ ਟੈਸਟ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸ਼ੁਰੂਆਤ ਵਿੱਚ ਹੀ ਸੁਣਵਾਈ ਦੇ ਨੁਕਸਾਨ ਦੀ ਲੱਭਤ ਤੁਹਾਡੇ ਬੱਚੇ ਦੇ ਵਿਕਾਸ ਵਾਸਤੇ ਬਹੁਤ ਮਹੱਤਵਪੂਰਨ ਹੈ।

ਟੈਸਟ ਨਾ ਕਰਵਾਉਣਾ

ਜੇ ਤੁਸੀਂ ਨਵਜਾਤ ਸੁਣਵਾਈ ਸਕ੍ਰੀਨਿੰਗ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੇ ਬੱਚੇ ਦੇ ਵੱਡੀ ਉਮਰ ਦੇ ਹੋਣ ’ਤੇ ਸੁਣਨ-ਸ਼ਕਤੀ ਦੀ ਜਾਂਚ ਵਿੱਚ ਮਦਦ ਕਰਨ ਕਰਨ ਲਈ ਤੁਹਾਨੂੰ ਇਕ ਚੈੱਕਲਿਸਟ ਦਿੱਤੀ ਜਾਏਗੀ। ਜੇ ਤੁਹਾਡੇ ਕੋਲ ਕੋਈ ਚਿੰਤਾਵਾਂ ਹਨ, ਤਾਂ ਤੁਹਾਨੂੰ ਆਪਣੇ ਹੈਲਥ ਵਿਜ਼ਿਟਰ ਜਾਂ GP ਨਾਲ ਗੱਲ ਕਰਨੀ ਚਾਹੀਦੀ ਹੈ।

ਸੰਭਵ ਨਤੀਜੇ

ਜੇਕਰ ਤੁਹਾਡੇ ਬੱਚੇ ਦੇ ਦੋਵੇਂ ਕੰਨਾਂ ਵਿੱਚੋਂ ਸਾਫ ਜਵਾਬ ਮਿਲਦਾ ਹੈ ਤਾਂ ਉਨ੍ਹਾਂ ਵਿੱਚ ਕੋਈ ਵੀ ਸੁਣਵਾਈ ਦਾ ਨੁਕਸਾਨ ਨਹੀਂ ਹੈ। ਇਸ ਦੇ ਬਾਵਜੂਦ, ਨਵਜੰਮ ਲਈ ਸੁਣਵਾਈ ਵਾਲੀ ਸਕ੍ਰੀਨਿੰਗ ਹਰ ਤਰ੍ਹਾਂ ਦੇ ਸੁਣਵਾਈ ਨੁਕਸਾਨ ਦੀ ਸ਼ਨਾਖਤ ਨਹੀਂ ਕਰਦੀ ਅਤੇ ਬੱਚੇ ਬਾਅਦ ਵਿੱਚ ਸੁਣਵਾਈ ਦਾ ਨੁਕਸਾਨ ਪ੍ਰਦਰਸ਼ਿਤ ਕਰ ਸਕਦੇ ਹਨ। ਇਹ ਕਾਫੀ ਮਹੱਤਵਪੂਰਨ ਹੈ ਕਿ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤੁਸੀਂ ਉਸ ਦੀ ਸੁਣਵਾਈ ਦੀ ਜਾਂਚ ਕਰਦੇ ਰਹੋ। ਉਹ ਸੂਚੀ ਜਿਹੜੀ ਤੁਹਾਡੇ ਬੱਚੇ ਦੀ ਪਰਸਨਲ ਚਾਇਲਡ ਹੈਲਥ ਰਿਕਾਰਡ (ਲਾਲ ਕਿਤਾਬ) ਵਿੱਚ ਹੈ ਉਹ ਦੱਸਦੀ ਹੈ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ। ਜੇਕਰ ਤੁਹਾਨੂੰ ਆਪਣੇ ਬੱਚੇ ਦੀ ਸੁਣਵਾਈ ਬਾਰੇ ਕੋਈ ਚਿੰਤਾ ਹੈ ਤਾਂ ਤੁਸੀਂ ਉਸ ਬਾਰੇ ਆਪਣੇ ਹੈਲਥ ਵਿਜ਼ਿਟਰ ਜਾਂ ਪਰਿਵਾਰਕ ਡਾਕਟਰ ਨਾਲ ਗੱਲ ਕਰ ਸਕਦੇ ਹੋ।

ਜੇਕਰ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਵਿੱਚ ਤੁਹਾਡੇ ਬੱਚੇ ਦੇ ਇੱਕ ਜਾਂ ਦੋਵੇਂ ਕੰਨਾਂ ਤੋਂ ਸਪੱਸ਼ਟ ਪ੍ਰਤੀਕਿਰਿਆ ਨਹੀਂ ਮਿਲਦੀ, ਤਾਂ ਸੁਣਨ ਸ਼ਕਤੀ ਦੇ ਮਾਹਿਰ ਨਾਲ ਔਡੀਓਲੋਜੀ ਦੀ ਅਪਾਇਂਟਮੇਂਟ ਬਣਾਈ ਜਾਵੇਗੀ।

ਤੁਹਾਡੇ ਬੱਚੇ ਨੂੰ ਸਕ੍ਰੀਨਿੰਗ ਟੈਸਟ ਦੇ 4 ਹਫ਼ਤਿਆਂ ਦੇ ਅੰਦਰ ਸੁਣਨ ਸ਼ਕਤੀ ਦੇ ਮਾਹਿਰ ਨੂੰ ਦਿਖਾਇਆ ਜਾਣਾ ਚਾਹੀਦਾ ਹੈ।

ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਔਡੀਓਲੋਜੀ ਦੀ ਅਪਾਇਂਟਮੇਂਟ ‘ਤੇ ਲੈ ਕੇ ਆਓ। ਇਹ ਇਸ ਲਈ ਹੈ ਕਿਉਂਕਿ ਜੇਕਰ ਉਹਨਾਂ ਨੂੰ ਸੁਣਨ ਸ਼ਕਤੀ ਦਾ ਨੁਕਸਾਨ ਹੈ, ਤਾਂ ਉਹਨਾਂ ਨੂੰ ਸੰਭਾਵੀ ਕਾਰਨ ਲੱਭਣ ਲਈ ਹੋਰ ਟੈਸਟਾਂ ਦੀ ਲੋੜ ਪੈ ਸਕਦੀ ਹੈ। ਇਹ ਟੈਸਟ ਜਨਮ ਦੇ ਪਹਿਲੇ ਕੁਝ ਹਫ਼ਤਿਆਂ ਦੇ ਅੰਦਰ ਕੀਤੇ ਜਾਣ ਦੀ ਲੋੜ ਹੁੰਦੀ ਹੈ।

ਹਰ 100 ਵਿੱਚੋਂ ਲਗਭਗ 2 ਤੋਂ 3 ਬੱਚਿਆਂ (2 ਤੋਂ 3%) ਵਿੱਚ ਸਕ੍ਰੀਨਿੰਗ ਟੈਸਟਾਂ ‘ਤੇ ਸਪੱਸ਼ਟ ਪ੍ਰਤੀਕਿਰਿਆ ਨਹੀਂ ਦਿਖਾਈ ਦਿੰਦੀ।

ਔਡੀਓਲੋਜੀ ਕਲੀਨਿਕ ਵਿੱਚ ਟੈਸਟ ਕੀਤੇ ਗਏ 15 ਵਿੱਚੋਂ ਲਗਭਗ 1 ਬੱਚੇ (7%) ਨੂੰ ਇੱਕ ਜਾਂ ਦੋਵੇਂ ਕੰਨਾਂ ਵਿੱਚ ਸਥਾਈ ਤੌਰ ‘ਤੇ ਸੁਣਨ ਸ਼ਕਤੀ ਦਾ ਨੁਕਸਾਨ ਹੁੰਦਾ ਹੈ। ਕੁਝ ਨੂੰ ਅਸਥਾਈ ਤੌਰ ‘ਤੇ ਸੁਣਨ ਸ਼ਕਤੀ ਦਾ ਨੁਕਸਾਨ ਹੋ ਸਕਦਾ ਹੈ।

ਮੇਰੇ ਨਤੀਜੇ ਪ੍ਰਾਪਤ ਕਰਨਾ

ਤੁਹਾਨੂੰ ਤੁਹਾਡੇ ਬੱਚੇ ਦੇ ਨਤੀਜੇ ਸੁਣਵਾਈ ਦੇ ਟੈਸਟ ਦੀ ਸਮਾਪਤੀ ਹੁੰਦੇ ਹੀ ਦੇ ਦਿੱਤੇ ਜਾਣਗੇ।