ਜਾਣ-ਪਛਾਣ (Punjabi)
ਅੱਪਡੇਟ ਕੀਤਾ 3 ਜੂਨ 2026
Applies to England
ਇਹ ਛੋਟਾ ਐਨੀਮੇਸ਼ਨ ਗਰਭ ਅਵਸਥਾ ਦੌਰਾਨ ਅਤੇ ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ ਪੇਸ਼ ਕੀਤੇ ਜਾਣ ਵਾਲੇ ਸਕ੍ਰੀਨਿੰਗ ਟੈਸਟਾਂ ਬਾਰੇ ਦਿਖਾਉਂਦਾ ਹੈ।
ਉਪਸਿਰਲੇਖਾਂ ਅਤੇ ਬ੍ਰਿਟਿਸ਼ ਸੈਨਤ ਭਾਸ਼ਾ ਦੇ ਨਾਲ ਐਨੀਮੇਸ਼ਨ ਵੀ ਉਪਲਬਧ ਹੈ। ਉਪਸਿਰਲੇਖ ਵਾਲੇ ਸੰਸਕਰਣਾਂ ਵਿੱਚ ਅੰਗਰੇਜ਼ੀ ਅਤੇ ਅਰਬੀ, ਬੰਗਾਲੀ, ਚੀਨੀ, ਫ੍ਰੈਂਚ, ਲਾਤਵੀਅਨ, ਲਿਥੁਆਨੀਅਨ, ਪੋਲਿਸ਼, ਪੁਰਤਗਾਲੀ, ਪੰਜਾਬੀ, ਰੋਮਾਨੀਅਨ, ਸੋਮਾਲੀ ਅਤੇ ਉਰਦੂ ਵਿੱਚ ਅਨੁਵਾਦ ਸ਼ਾਮਲ ਹਨ।
ਸਕ੍ਰੀਨਿੰਗ ਟੈਸਟ
ਸਕ੍ਰੀਨਿੰਗ ਟੈਸਟਾਂ ਦੀ ਵਰਤੋਂ ਲੋਕਾਂ ਨੂੰ ਸਿਹਤ ਦੀ ਸਮੱਸਿਆ ਦੇ ਵੱਧ ਮੌਕੇ ’ਤੇ ਲੱਭਣ ਲਈ ਕੀਤੀ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਉਹ ਪਹਿਲਾਂ ਤੋਂ ਹੀ, ਸੰਭਾਵੀ ਤੌਰ ’ਤੇ ਵਧੇਰੇ ਪ੍ਰਭਾਵੀ ਇਲਾਜ ਪ੍ਰਾਪਤ ਕਰ ਸਕਦੇ ਹਨ, ਜਾਂ ਆਪਣੀ ਸਿਹਤ ਬਾਰੇ ਫ਼ੈਸਲਾ ਕਰ ਸਕਦੇ ਹਨ। ਇਵੇਂ ਸੋਚਣ ਨਾਲ ਮਦਦ ਹੋਵੇਗੀ ਕਿ ਸਕ੍ਰੀਨਿੰਗ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜਿਸ ਹੇਠ ਲੋਕਾਂ ਨੂੰ ਛਾਨਣੀ ਰਾਹੀਂ ਪੁਣਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਵਿੱਚੋ ਸਿੱਧਾ ਹੀ ਨਿਕਲ ਜਾਂਦੇ ਹਨ ਪਰ ਕੁਝ ਥੋੜੀ ਗਿਣਤੀ ਦੇ ਲੋਕ ਇਸ ਛਾਨਣੀ ਵਿਚ ਫੱਸ ਜਾਂਦੇ ਹਨ। ਸੀਵ (sieve) ਟੈਸਟ ਵਿੱਚ ਪਹਿਚਾਣੇ ਗਏ ਲੋਕਾਂ ਨੂੰ ਸਿਹਤ ਸਮੱਸਿਆ ਹੋਣ ਦੀ ਵਧੇਰੇ ਸੰਭਾਵਨਾ ਸਮਝਿਆ ਜਾਂਦਾ ਹੈ।
ਸਕ੍ਰੀਨਿੰਗ ਟੈਸਟ ਪੂਰੀ ਤਰ੍ਹਾਂ ਵਾਸਤਵਿਕ ਨਹੀਂ ਹੰਦੇ। ਕੁਝ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਉਹ ਜਾਂ ਉਨ੍ਹਾਂ ਦੇ ਬੱਚੇ ਨੂੰ ਸਿਹਤ ਸਮੱਸਿਆ ਹੋਣ ਦੀ ਇੱਕ ਉੱਚ ਸੰਭਾਵਨਾ ਹੈ, ਜਦੋਂ ਕਿ ਅਸਲ ਵਿਚ ਉਨ੍ਹਾਂ ਨੂੰ ਸਮੱਸਿਆ ਨਹੀਂ ਹੁੰਦੀ। ਨਾਲ ਹੀ, ਕੁਝ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਉਹ ਜਾਂ ਉਨ੍ਹਾਂ ਦੇ ਬੱਚੇ ਨੂੰ ਸਿਹਤ ਸਮੱਸਿਆ ਹੋਣ ਦੀ ਘੱਟ ਸੰਭਾਵਨਾ ਹੈ, ਜਦੋਂ ਕਿ ਅਸਲ ਵਿੱਚ ਉਨ੍ਹਾਂ ਨੂੰ ਸਮੱਸਿਆ ਹੁੰਦੀ ਹੈ।
ਸਕ੍ਰੀਨਿੰਗ ਅਤੇ ਜਾਣਕਾਰੀ ਸੈਸ਼ਨਾਂ ਵਿੱਚ ਭਾਗ ਲੈਣ ਲਈ ਭਾਗੀਦਾਰਾਂ ਦਾ ਸਵਾਗਤ ਹੈ।
ਸਕ੍ਰੀਨਿੰਗ ਟੈਸਟਾਂ ਅਤੇ ਡਾਇਗਨੌਸਟਿਕ ਟੈਸਟਾਂ ਵਿੱਚ ਅੰਤਰ
ਸਕ੍ਰੀਨਿੰਗ ਟੈਸਟ ਇਹ ਪਤਾ ਲਗਾ ਸਕਦਾ ਹੈ ਕਿ ਤੁਸੀਂ ਜਾਂ ਤੁਹਾਡੇ ਬੱਚੇ ਨੂੰ ਸਿਹਤ ਸਮੱਸਿਆ ਹੋਣ ਦੀ ਉੱਚ ਜਾਂ ਘੱਟ ਸੰਭਾਵਨਾ ਹੈ ਜਾਂ ਨਹੀਂ। ਪਰ ਇਹ ਆਮ ਤੌਰ ‘ਤੇ ਤੁਹਾਨੂੰ ਨਿਸ਼ਚਿਤ ਤੌਰ ‘ਤੇ ਨਹੀਂ ਦੱਸ ਸਕਦਾ, ਇਸ ਲਈ ਜਿਨ੍ਹਾਂ ਲੋਕਾਂ ਦੀ ਕਿਸੇ ਸਮੱਸਿਆ ਦੀ ਉੱਚੀ ਸੰਭਾਵਨਾ ਵਜੋਂ ਪਛਾਣ ਹੁੰਦੀ ਹੈ, ਉਨ੍ਹਾਂ ਨੂੰ ਅਕਸਰ ਕਿਸੇ ਹੋਰ ਤਰ੍ਹਾਂ ਦੀ ਜਾਂਚ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਨੂੰ ਡਾਇਗਨੌਸਟਿਕ ਟੈਸਟ ਕਿਹਾ ਜਾਂਦਾ ਹੈ ਅਤੇ ਇਹ ਨਿਸ਼ਚਿਤ ਹਾਂ ਜਾਂ ਨਾਹ ਦਾ ਜਵਾਬ ਮੁਹੱਈਆ ਕਰਦਾ ਹੈ।
ਗਰਭ ਅਵਸਥਾ ਦੇ ਦੌਰਾਨ ਅਤੇ ਬਾਅਦ ਦੇ ਸਕ੍ਰੀਨਿੰਗ ਟੈਸਟ
ਤੁਹਾਨੂੰ ਤੁਹਾਡੀ ਗਰਭ ਅਵਸਥਾ ਦੌਰਾਨ ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ਤਾਂ ਕਿ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਸਿਹਤ ਸੰਬੰਧੀ ਸਮੱਸਿਆ ਹੋਣ ਦੇ ਖ਼ਤਰਾ ਬਾਰੇ ਮਾਲੂਮਾਤ ਪ੍ਰਦਾਨ ਕੀਤੀ ਜਾ ਸਕੇ। ਟੈਸਟ ਤੁਹਾਡੀ ਮਦਦ ਉਸ ਦੇਖ-ਭਾਲ ਅਤੇ ਇਲਾਜ ਦੀ ਚੋਣ ਬਾਰੇ ਕਰ ਸਕਦੇ ਹਨ ਜਿਹੜੇ ਤੁਹਾਨੂੰ ਗਰਭ ਅਵਸਥਾ ਦੌਰਾਨ ਜਾਂ ਬੱਚੇ ਦੇ ਜਨਮ ਤੋਂ ਬਾਦ ਉਪਲੱਬਧ ਹਨ।
ਤੁਹਾਡੇ ਬੱਚੇ ਦੇ ਜਨਮ ਲੈਣ ਤੋਂ ਤੁਰੰਤ ਬਾਅਦ ਕੁਝ ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਅਸੀਂ ਇਹਨਾਂ ਦੀ ਪੇਸ਼ਕਸ਼ ਕਰਦੇ ਹਾਂ ਤਾਂ ਜੋ ਤੁਹਾਡੇ ਬੱਚੇ ਨੂੰ ਲੋੜ ਪੈਣ ਤੇ ਜਿੰਨੀ ਛੇਤੀ ਹੋ ਸਕੇ ਉਚਿਤ ਇਲਾਜ ਦਿੱਤਾ ਜਾ ਸਕੇ।
ਕੁਝ ਅਮਲ
ਜੇ ਤੁਸੀਂ ਜਾਣਦੇ ਹੋ ਕਿ, ਤੁਹਾਨੂੰ ਬੱਚੇ ਦੇ ਪਿਤਾ, ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਿਹਤ ਸਮੱਸਿਆ ਹੈ, ਤਾਂ ਕਿਰਪਾ ਕਰਕੇ ਆਪਣੀ ਦਾਈ ਨੂੰ ਦੱਸੋ। ਜੇ ਤੁਸੀਂ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਘਰ ਬਦਲਦੇ ਹੋ, ਤਾਂ ਕਿਰਪਾ ਕਰਕੇ ਆਪਣੀ ਦਾਈ ਜਾਂ ਸਿਹਤ ਦੇ ਵਿਜ਼ਿਟਰ ਨੂੰ ਆਪਣੇ ਨਵੇਂ ਪਤੇ ਬਾਰੇ ਦੱਸੋ।
ਸਕ੍ਰੀਨਿੰਗ ਤੁਹਾਡੀ ਚੋਣ ਹੈ
ਚਾਹੇ ਹਰੇਕ ਟੈਸਟ ਕਰਵਾਉਣਾ ਹੈ ਜਾਂ ਨਹੀਂ, ਇਹ ਇੱਕ ਨਿੱਜੀ ਚੋਣ ਹੈ ਅਤੇ ਅਜਿਹੀ ਚੋਣ ਹੈ, ਜੋ ਸਿਰਫ ਤੁਸੀਂ ਕਰ ਸਕਦੇ ਹੋ। ਹਰ ਇੱਕ ਸਕ੍ਰੀਨਿੰਗ ਟੈਸਟ ਜਿਹੜਾ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਤੁਸੀਂ ਉਸ ਬਾਰੇ ਵਿਚਾਰ-ਵਟਾਂਦਰਾ ਆਪਣੇ ਸਿਹਤ ਸੰਬੰਧੀ ਪੇਸ਼ਾਵਰ ਨਾਲ ਕਰ ਸਕਦੇ ਹੋ ਅਤੇ ਫਿਰ ਫ਼ੈਸਲਾ ਬਣਾ ਸਕਦੇ ਹੋ, ਆਪਣੇ ਹਾਲਾਤ ਨੂੰ ਵੇਖਦੇ ਹੋਏ, ਕਿ ਕੀ ਇਹ ਤੁਹਾਡੇ ਵਾਸਤੇ ਸਹੀ ਹੈ ਜਾਂ ਨਹੀਂ। ਤੁਸੀਂ ਕਿਸੇ ਵੀ ਪੜਾਅ ‘ਤੇ ਆਪਣਾ ਵਿਚਾਰ ਬਦਲ ਸਕਦੇ ਹੋ।
ਇੱਥੇ ਵਰਣਨ ਕੀਤੇ ਗਏ ਕੁਝ ਸਕ੍ਰੀਨਿੰਗ ਟੈਸਟਾਂ, ਜਿਵੇਂ ਕਿ ਛੂਤ ਦੀਆਂ ਬੀਮਾਰੀਆਂ ਲਈ ਖੂਨ ਦੇ ਟੈਸਟ; ਅੱਖਾਂ ਦੀ ਜਾਂਚ, ਜੇ ਤੁਹਾਨੂੰ ਡਾਇਬਟੀਜ਼ ਹੈ; ਅਤੇ ਨਵਜੰਮੇ ਬੱਚੇ ਲਈ ਟੈਸਟ, ਦੀ NHS ਦੁਆਰਾ ਸਿਫਾਰਸ਼ ਕੀਤੀ ਜਾਂਦੀ ਹੈ। ਇਵੇਂ ਇਸ ਵਾਸਤੇ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਟੈਸਟਾਂ ਦੇ ਨਤੀਜੇ ਇਹ ਪੱਕਾ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਗੰਭੀਰ ਸਮੱਸਿਆਵਾਂ ਵਾਸਤੇ ਜੀਵਨਮਈ ਉਪਾਅ ਦਿੱਤੇ ਜਾਣ।
ਸਿੱਕਲ ਸੈੱਲ ਰੋਗ ਅਤੇ ਥੈਲੇਸੀਮਿਆ ਲਈ ਗਰਭ ਅਵਸਥਾ ਵਿੱਚ ਸਕ੍ਰੀਨਿੰਗ ਟੈਸਟ, ਡਾਊਨ ਸਿੰਡਰੋਮ, ਐਡਵਰਡਸ ਸਿੰਡਰੋਮ, ਪਤਾਓ ਸਿੰਡਰੋਮ ਅਤੇ 20 ਹਫ਼ਤੇ ਦੇ ਸਕੈਨ ਬਹੁਤ ਹੀ ਨਿੱਜੀ ਫੈਸਲੇ ਹੋ ਸਕਦੇ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
-
ਗਰਭਪਾਤ ਦੀ ਸੰਭਵ ਸੰਭਾਵਨਾ ਨਾਲ ਡਾਇਗਨੌਸਟਿਕ ਟੈਸਟ ਕਰਵਾਉਣਾ ਹੈ ਜਾਂ ਨਹੀਂ
-
ਆਪਣੀ ਗਰਭ ਅਸਵਥਾ ਨੂੰ ਜਾਰੀ ਰੱਖਣਾ ਜਾਂ ਖ਼ਤਮ ਕਰਨਾ
ਇਸ ਬਾਰੇ ਧਿਆਨ ਨਾਲ ਸੋਚਣਾ ਮਹੱਤਵਪੂਰਨ ਹੈ ਕਿ ਤੁਸੀਂ ਇਹ ਸਕ੍ਰੀਨਿੰਗ ਟੈਸਟ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ। ਤੁਹਾਡੇ ਫੈਸਲਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸਿਹਤ ਦੇਖਭਾਲ ਪੇਸ਼ੇਵਰ ਤੁਹਾਡੀ ਸਹਾਇਤਾ ਕਰਨਗੇ। ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਫ਼ੈਸਲੇ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਹੈ।
ਹੋਰ ਸਹਾਇਤਾ
ਅਜਿਹੀਆਂ ਸੰਸਥਾਵਾਂ ਦੇ ਵੇਰਵੇ ਲਈ ਜਿਹੜੇ ਇਸ ਜਾਣਕਾਰੀ ਵਿੱਚ ਕਿਸੇ ਵੀ ਸ਼ਰਤ ਬਾਰੇ ਸਮਰਥਨ ਮੁਹੱਈਆ ਕਰ ਸਕਦੇ ਹਨ, ਦੇਖੋ https://www.nhs.uk/।
ਸਕ੍ਰੀਨਿੰਗ ਅਤੇ NHS
ਚੰਗੇ ਸਬੂਤਾਂ ਦੇ ਆਧਾਰਿਤ ਨਹਸ ਇਸ ਗੱਲ ਦਾ ਨਿਰਨੇ ਬਣਾਉਂਦੀ ਹੈ ਕਿ ਕਿਹੜੇ ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇd ਯੂਕੇ ਨੈਸ਼ਨਲ ਸਕ੍ਰੀਨਿੰਗ ਕਮੇਟੀ (UK National Screening Committee) (UK NSC) ਨਾਲ ਜਾਣਿਆ ਜਾਂਦਾ ਮਾਹਰਾਂ ਦਾ ਇੱਕ ਸਮੂਹ NHS ਨੂੰ ਸਲਾਹ ਦਿੰਦਾ ਹੈ। ਹਾਲਾਂਕਿ, ਯੂਕੇ ਦੇ ਦੇਸ਼ਾਂ ਵਿਚਕਾਰ ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਸ਼ਾਮਲ ਖਾਸ ਸ਼ਰਤਾਂ ਵੱਖ-ਵੱਖ ਹੋ ਸਕਦੀਆਂ ਹਨ, ਕਿਉਂਕਿ ਨਵੀਆਂ ਸ਼ਰਤਾਂ ਪੇਸ਼ ਕਰਨ ਦੇ ਸਮੇਂ ਵਿੱਚ ਅੰਤਰ ਹੁੰਦਾ ਹੈ।
NHS ਰਾਹੀ ਮੁਹੱਈਆ ਕੀਤੇ ਸਾਰੇ ਸਕ੍ਰੀਨਿੰਗ ਟੈਸਟ ਮੁਫਤ ਹੁੰਦੇ ਹਨ। ਕੁਝ ਗੈਰਸਰਕਾਰੀ ਸੰਸਥਾਵਾਂ ਵੀ ਸਕ੍ਰੀਨਿੰਗ ਟੈਸਟ ਮੁਹੱਈਆ ਕਰਦੀਆਂ ਹਨ ਜਿਨ੍ਹਾਂ ਦੇ ਤੁਹਾਨੂੰ ਪੈਸੇ ਦੇਣੇ ਪੈਂਦੇ ਹਨ। NHS ਗੈਰਸਰਕਾਰੀ ਸਕ੍ਰੀਨਿੰਗ ਦੀ ਕੁਆਲਿਟੀ ਦੀ ਕੋਈ ਗਰੰਟੀ ਨਹੀਂ ਦਿੰਦਾ। ਹੋਰ ਜਾਣਕਾਰੀ ਪ੍ਰਾਪਤ ਕਰੋ ਪ੍ਰਾਈਵੇਟ ਸਕ੍ਰੀਨਿੰਗ ਬਾਰੇ ਸਲਾਹ।
ਗੁਪਤਤਾ
ਐੱਨ.ਐੱਚ.ਐੱਸ. ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ ਐੱਨ.ਐੱਚ.ਐੱਸ. ਰਿਕਾਰਡਾਂ ਤੋਂ ਨਿੱਜੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਸਹੀ ਸਮੇਂ ’ਤੇ ਸਕ੍ਰੀਨਿੰਗ ਲਈ ਸੱਦਾ ਦੇਣ ਲਈ ਕਰਦੇ ਹਨ। ਐੱਨ.ਐੱਚ.ਐੱਸ. ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਵੀ ਕਰਦੀ ਹੈ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਮਿਲੇ ਅਤੇ ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਸੁਧਾਰ ਲਿਆਂਦਾ ਜਾ ਸਕੇ। ਪਤਾ ਕਰੋ ਕਿ ਅਤੇ NHS ਕਿਵੇਂ ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਇਸਨੂੰ ਸੁਰੱਖਿਅਤ ਕਰਦੇ ਹਨ।
ਸਕ੍ਰੀਨਿੰਗ ਸੇਵਾਵਾਂ ਦੇ ਪ੍ਰਦਾਤਾ ਅਤੇ NHS ਇੰਗਲੈਂਡ ਤੁਹਾਡੇ ਸਿਹਤ ਰਿਕਾਰਡਾਂ ਵਿੱਚ ਰੱਖੀ ਜਾਣਕਾਰੀ (ਨਿੱਜੀ ਡੇਟਾ) ਦੀ ਵਰਤੋਂ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਸਕ੍ਰੀਨਿੰਗ ਲਈ ਸੱਦਾ ਦੇਣ ਲਈ ਕਰਦੇ ਹਨ।
NHS ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਸਕ੍ਰੀਨਿੰਗ ਸੇਵਾਵਾਂ ਨੂੰ ਸੁਰੱਖਿਅਤ, ਪ੍ਰਭਾਵਸ਼ਾਲੀ ਬਣਾਉਣ ਅਤੇ ਉਹਨਾਂ ਲਈ ਨਿਰਧਾਰਤ ਉੱਚ-ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਵੀ ਕਰਦਾ ਹੈ। ਜਿੱਥੇ ਵੀ ਸੰਭਵ ਹੋਵੇ ਅਸੀਂ ਜਾਣਕਾਰੀ ਨੂੰ ਗੁਮਨਾਮ ਰੂਪ ਵਿੱਚ ਵਰਤਦੇ ਹਾਂ। ਅਸੀਂ ਕਦੇ ਵੀ ਅਜਿਹੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕਰਾਂਗੇ ਜੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਪਛਾਣ ਜ਼ਾਹਰ ਕਰ ਸਕੇ।
ਤੁਹਾਡੇ ਨਿੱਜੀ ਡੇਟਾ ਦੀ ਪ੍ਰਕਿਰਿਆ ਯੂਕੇ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ (UK GDPR) ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਡੇਟਾ ਸੁਰੱਖਿਆ ਕਾਨੂੰਨ ਦੇ ਤਹਿਤ ਤੁਹਾਡੇ ਕੋਲ ਇਸ ਬਾਰੇ ਅਧਿਕਾਰ ਹਨ ਕਿ ਤੁਹਾਡਾ ਡੇਟਾ ਕਿਵੇਂ ਵਰਤਿਆ ਜਾਂਦਾ ਹੈ (‘ਸਕ੍ਰੀਨਿੰਗ ਪ੍ਰੋਗਰਾਮ ਅਤੇ ਤੁਹਾਡੇ ਅਧਿਕਾਰ’ ਭਾਗ ਵੇਖੋ)।
NHS ਇੰਗਲੈਂਡ ਅਤੇ ਸਕ੍ਰੀਨਿੰਗ ਪ੍ਰਦਾਤਾ ਸਕ੍ਰੀਨਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ਾਂ ਲਈ ਨਿੱਜੀ ਡੇਟਾ ਦੀ ਪ੍ਰਕਿਰਿਆ ਲਈ ਜ਼ਿੰਮੇਵਾਰ ਡੇਟਾ ਕੰਟਰੋਲਰ ਹਨ। NHS ਇੰਗਲੈਂਡ ਸੁਰੱਖਿਆ ਅਤੇ ਗੁਣਵੱਤਾ ਭਰੋਸੇ ਦੇ ਉਦੇਸ਼ਾਂ ਲਈ ਡੇਟਾ ਕੰਟਰੋਲਰ ਹੈ।
ਜੇਕਰ ਸਕ੍ਰੀਨਿੰਗ ਜਾਂ ਜਨਮ ਤੋਂ ਪਹਿਲਾਂ ਦੇ ਡਾਇਗਨੌਸਟਿਕ (PND) ਟੈਸਟਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਕੁਝ ਖਾਸ ਸਮੱਸਿਆਵਾਂ ਹਨ, ਤਾਂ ਅਸੀਂ ਇਹ ਜਾਣਕਾਰੀ ਸੁਰੱਖਿਅਤ ਰੂਪ ਵਿੱਚ ਨੈਸ਼ਨਲ ਕੰਜੈਨੀਟਲ ਅਨੌਮਲੀ ਐਂਡ ਰੇਅਰ ਡਿਜ਼ੀਜ਼ ਰਜਿਸਟ੍ਰੇਸ਼ਨ ਸਰਵਿਸ (NCARDRS) ਨੂੰ ਦੇਵਾਂਗੇ।
ਇਹ ਉਹਨਾਂ ਬੱਚਿਆਂ ਦਾ ਇੱਕ ਸੁਰੱਖਿਅਤ ਰਾਸ਼ਟਰੀ ਰਜਿਸਟਰ ਹੈ ਜੋ ਦੁਰਲੱਭ ਸਮੱਸਿਆਵਾਂ ਨਾਲ ਪੈਦਾ ਹੁੰਦੇ ਹਨ। ਇਹ ਸਾਨੂੰ ਸਕ੍ਰੀਨਿੰਗ ਵਿੱਚ ਸੁਧਾਰ ਕਰਨ ਅਤੇ ਸਮੱਸਿਆ ਨੂੰ ਰੋਕਣ ਜਾਂ ਇਲਾਜ ਕਰਨ ਵਿੱਚ ਮਦਦ ਕਰਦਾ ਹੈ।
NHS ਇੰਗਲੈਂਡ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਨਿੱਜੀ ਜਾਣਕਾਰੀ ਨੂੰ ਰਾਸ਼ਟਰੀ ਬਿਮਾਰੀ ਰਜਿਸਟਰਾਂ ਨਾਲ ਸਾਂਝਾ ਕਰ ਸਕਦਾ ਹੈ। ਇਸ ਜਾਣਕਾਰੀ ਦੀ ਵਰਤੋਂ ਸਾਨੂੰ ਇਸ ਬਾਰੇ ਹੋਰ ਸਮਝਣ ਵਿੱਚ ਮਦਦ ਕਰਦੀ ਹੈ ਕਿ ਸਕ੍ਰੀਨਿੰਗ ਪ੍ਰੋਗਰਾਮ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਡਾਟਾ ਰਜਿਸਟਰਾਂ ਵਿੱਚ ਸ਼ਾਮਲ ਨਾ ਕੀਤਾ ਜਾਵੇ ਅਤੇ ਤੁਸੀਂ ਇਸ ਤੋਂ ਔਪਟ ਆਊਟ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਬਾਰੇ ਆਪਣੇ ਸਿਹਤ ਸੰਭਾਲ ਪੇਸ਼ੇਵਰ (ਹੈਲਥਕੇਅਰ ਪ੍ਰੋਫੈਸ਼ਨਲ) ਨਾਲ ਗੱਲ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਆਪਣੇ ਲਈ ਸਹੀ ਫੈਸਲਾ ਲਿਆ ਹੈ।
ਅਸੀਂ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਨਿੱਜੀ ਜਾਣਕਾਰੀ NHS ਇੰਗਲੈਂਡ ਤੋਂ ਬਾਹਰ ਦੇ ਉਨ੍ਹਾਂ ਖੋਜਕਰਤਾਵਾਂ ਨਾਲ ਵੀ ਸਾਂਝੀ ਕਰ ਸਕਦੇ ਹਾਂ ਜੋ ਸਕ੍ਰੀਨਿੰਗ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ। ਇਹ ਸਿਰਫ਼ ਸਖ਼ਤ ਪ੍ਰਵਾਨਗੀਆਂ ਅਤੇ ਸੁਰੱਖਿਆ ਉਪਾਵਾਂ ਨਾਲ ਹੀ ਹੋਵੇਗਾ।
ਤੁਸੀਂ ਪਹਿਲਾਂ ਤੋਂ ਹੀ ਆਪਣੇ ਡਾਟੇ ਨੂੰ ਕਿਸੇ ਵੀ ਖੋਜ ਅਤੇ ਯੋਜਨਾਬੰਦੀ ਲਈ ਵਰਤੇ ਜਾਣ ਤੋਂ (ਔਪਟ ਆਊਟ) ਕਰ ਸਕਦੇ ਹੋ ਤਾਂ ਜੋ ਤੁਹਾਡਾ ਡਾਟਾ ਸ਼ਾਮਲ ਨਾ ਕੀਤਾ ਜਾਵੇ। ਕਿਰਪਾ ਕਰਕੇ ਇਸ ਬਾਰੇ ਆਪਣੇ ਸਿਹਤ ਸੰਭਾਲ ਪੇਸ਼ੇਵਰ (ਹੈਲਥਕੇਅਰ ਪ੍ਰੋਫੈਸ਼ਨਲ) ਨਾਲ ਗੱਲ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਆਪਣੇ ਲਈ ਸਹੀ ਫੈਸਲਾ ਲਿਆ ਹੈ।