ਪ੍ਰਚਾਰ ਸਮੱਗਰੀ

ਐੱਨ.ਐੱਚ.ਐੱਸ. ਦੀ ਛਾਤੀ ਸਬੰਧੀ ਸਕ੍ਰੀਨਿੰਗ (ਜਾਂਚ) ਲਈ ਤੁਹਾਡੀ ਗਾਈਡ (Punjabi)

ਅੱਪਡੇਟ ਕੀਤਾ 14 ਮਈ 2025

Applies to England

ਇਹ ਪਰਚਾ ਐੱਨ.ਐੱਚ.ਐੱਸ. ਦੀ ਛਾਤੀ ਦੀ ਸਕ੍ਰੀਨਿੰਗ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ ਜੋ ਤੁਹਾਨੂੰ ਮਦਦਗਾਰ ਲੱਗ ਸਕਦੀ ਹੈ।  ਤੁਸੀਂ ਇਹ ਚੋਣ ਕਰ ਸਕਦੇ ਹੋ ਕੀ ਤੁਸੀਂ ਤੁਸੀਂ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਵਿਚ ਹਿੱਸਾ ਲੈਣਾ ਹੈ।

ਐੱਨ.ਐੱਚ.ਐੱਸ. ਛਾਤੀ ਦੀ ਸਕ੍ਰੀਨਿੰਗ ਦੀ ਪੇਸ਼ਕਸ਼ ਕਿਉਂ ਕਰਦੀ ਹੈ

ਅਸੀਂ ਸਕ੍ਰੀਨਿੰਗ ਦੀ ਪੇਸ਼ਕਸ਼ ਇਸ ਲਈ ਕਰਦੇ ਹਾਂ ਕਿਉਂਕਿ ਇਹ ਛਾਤੀ ਦੇ ਕੈਂਸਰ ਤੋਂ ਜ਼ਿੰਦਗੀ ਬਚਾ ਸਕਦੀ ਹੈ।

ਛਾਤੀ ਦੀ ਸਕ੍ਰੀਨਿੰਗ ਆਰੰਭਕ ਪੜਾਅ ’ਤੇ ਛਾਤੀ ਦੇ ਕੈਂਸਰ ਦੇ ਲੱਛਣਾਂ ਬਾਰੇ ਪਤਾ ਲਗਾ ਸਕਦੀ ਹੈ।  ਅਸੀਂ ਉਨ੍ਹਾਂ ਕੈਂਸਰਾਂ ਬਾਰੇ ਪਤਾ ਲਗਾਉਂਦੇ ਹਾਂ ਜੋ ਐਨੇ ਛੋਟੇ ਹੁੰਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਮਹਿਸੂਸ ਨਹੀਂ ਕਰ ਸਕਦੇ ਜਾਂ ਦੇਖ ਨਹੀਂ ਸਕਦੇ।

ਛਾਤੀ ਦੇ ਕੈਂਸਰ ਬਾਰੇ ਛੇਤੀ ਪਤਾ ਲਗਾਉਣ ਦਾ ਅਰਥ ਹੈ ਕਿ ਤੁਹਾਡਾ ਇਲਾਜ ਸਰਲ ਹੋ ਸਕਦਾ ਹੈ ਅਤੇ ਇਸ ਦੇ ਜ਼ਿਆਦਾ ਅਸਰਦਾਰ ਹੋਣ ਦੀ ਸੰਭਾਵਨਾ ਹੈ।

ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਅਸੀਂ ਕਿਸ ਨੂੰ ਸੱਦਾ ਦੇ ਰਹੇ ਹਾਂ

ਅਸੀਂ 50 ਤੋਂ 53 ਸਾਲ ਦੀ ਉਮਰ ਵਾਲੀਆਂ ਸਾਰੀਆਂ ਔਰਤਾਂ ਨੂੰ ਆਪਣੀ ਪਹਿਲੀ ਛਾਤੀ ਦੀ ਸਕ੍ਰੀਨਿੰਗ ਕਰਵਾਉਣ ਦਾ ਸੱਦਾ ਦਿੰਦੇ ਹਾਂ। ਤੁਹਾਡੀ ਉਮਰ 71 ਦੀ ਹੋਣ ਤੱਕ ਤੁਹਾਨੂੰ ਹਰੇਕ 3 ਸਾਲ ਬਾਅਦ ਸੱਦਿਆ ਜਾਵੇਗਾ।  ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਔਰਤਾਂ ਵਿੱਚ ਜ਼ਿਆਦਾਤਰ ਕੈਂਸਰ 50 ਸਾਲ ਤੋਂ ਬਾਅਦ ਹੁੰਦੇ ਹਨ।

ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੀ ਜੀ.ਪੀ. ਸਰਜਰੀ ਕੋਲ ਤੁਹਾਡੇ ਸਹੀ ਅਤੇ ਤਾਜ਼ਾ ਸੰਪਰਕ ਵੇਰਵੇ ਹੋਣ ਤਾਂ ਜੋ ਅਸੀਂ ਤੁਹਾਨੂੰ ਸੱਦਾ ਦੇ ਸਕੀਏ।  ਇਸ ਵਿੱਚ ਸ਼ਾਮਲ ਹੈ ਤੁਹਾਡਾ:

  • ਨਾਮ
  • ਜਨਮ ਮਿਤੀ
  • ਪਤਾ
  • ਮੋਬਾਇਲ ਨੰਬਰ
  • ਈਮੇਲ ਦਾ ਪਤਾ

ਜੇਕਰ ਤੁਸੀਂ ਟ੍ਰਾਂਸਜੈਂਡਰ ਹੋ ਜਾਂ ਤੁਹਾਡੀ ਲਿੰਗਕ ਪਹਿਚਾਣ ਇੱਕ ਮਰਦ ਜਾਂ ਔਰਤ ਵੱਲੋਂ ਨਹੀਂ ਕੀਤੀ ਜਾਂਦੀ (ਗੈਰ-ਬਾਇਨਰੀ) ਅਤੇ ਤੁਸੀਂ ਚਾਹੋਗੇ ਕਿ ਤੁਹਾਨੂੰ ਛਾਤੀ ਦੀ ਸਕ੍ਰੀਨਿੰਗ ਲਈ ਸੱਦਿਆ ਜਾਵੇ, ਤਾਂ ਆਪਣੀ ਜੀ.ਪੀ. ਸਰਜਰੀ ਨਾਲ ਗੱਲ ਕਰੋ। ਉਹ ਤੁਹਾਨੂੰ ਦੱਸ ਸਕਦੇ ਹਨ ਕਿ ਕੀ ਤੁਸੀਂ ਛਾਤੀ ਦੀ ਸਕ੍ਰੀਨਿੰਗ ਕਰਵਾ ਸਕਦੇ ਹੋ।    ਟ੍ਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਲਈ ਸਕ੍ਰੀਨਿੰਗ ਬਾਰੇ ਹੋਰ ਜਾਣਕਾਰੀਪ੍ਰਾਪਤ ਕਰੋ।

ਜੇਕਰ ਤੁਹਾਡੀ ਉਮਰ 71 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਤੁਸੀਂ ਫੇਰ ਵੀ ਹਰ 3 ਸਾਲ ਬਾਅਦ ਛਾਤੀ ਦੀ ਸਕ੍ਰੀਨਿੰਗ ਕਰਵਾਉਣ ਦੀ ਚੋਣ ਕਰ ਸਕਦੇ ਹੋ, ਪਰ ਤੁਹਾਨੂੰ ਆਪਣੇ ਆਪ ਸੱਦਾ ਨਹੀਂ ਦਿੱਤਾ ਜਾਵੇਗਾ।  ਅਪੌਇੰਟਮੈਂਟ ਤੈਅ ਕਰਨ ਲਈ ਆਪਣੀ ਸਥਾਨਕ ਛਾਤੀ ਦੀ ਸਕ੍ਰੀਨਿੰਗ ਵਾਲੀ ਯੂਨਿਟ ਬਾਰੇ ਪਤਾ ਲਗਾਓ ਜਾਂ ਸੰਪਰਕ ਵੇਰਵਿਆਂ ਲਈ ਆਪਣੀ ਜੀ.ਪੀ. ਸਰਜਰੀ ਤੋਂ ਪੁੱਛੋ।

ਛਾਤੀ ਦਾ ਕੈਂਸਰ

ਛਾਤੀ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਛਾਤੀ ਦੇ ਸੈੱਲ ਅਸਧਾਰਨ ਤੌਰ ‘ਤੇ ਵੰਡਣੇ ਅਤੇ ਵਧਣੇ ਸ਼ੁਰੂ ਹੁੰਦੇ ਹਨ।

ਇਹ ਯੂ.ਕੇ. ਵਿੱਚ ਔਰਤਾਂ ਵਿੱਚ ਕੈਂਸਰ ਦੀ ਸਭ ਤੋਂ ਆਮ ਕਿਸਮ ਹੈ। 7 ਵਿੱਚੋਂ 1 ਔਰਤ ਨੂੰ ਆਪਣੇ ਜੀਵਨ ਕਾਲ ਵਿੱਚ ਛਾਤੀ ਦਾ ਕੈਂਸਰ ਹੋ ਸਕਦਾ ਹੈ।

ਛਾਤੀ ਦਾ ਕੈਂਸਰ ਕਿੰਨਾ ਗੰਭੀਰ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੈਂਸਰ ਕਿੰਨਾ ਵੱਡਾ ਹੈ ਅਤੇ ਕੀ ਇਹ ਕੈਂਸਰ ਫੈਲ ਚੁੱਕਾ ਹੈ।

ਛੇਤੀ ਪਤਾ ਲਗਾਉਣ ਅਤੇ ਬਿਹਤਰ ਇਲਾਜਾਂ ਨੇ ਛਾਤੀ ਦੇ ਕੈਂਸਰ ਤੋਂ ਸਿਹਤਯਾਬੀ ਅਤੇ ਬਚਾਅ ਵਿੱਚ ਸੁਧਾਰ ਕੀਤਾ ਹੈ।

ਛਾਤੀ ਦੀ ਸਕ੍ਰੀਨਿੰਗ ਕਿਵੇਂ ਕੰਮ ਕਰਦੀ ਹੈ

ਤੁਹਾਡੀ ਸਥਾਨਕ ਸਕ੍ਰੀਨਿੰਗ ਸੇਵਾ ਆਮ ਤੌਰ ‘ਤੇ ਹਸਪਤਾਲ ਵਿੱਚ ਹੋਵੇਗੀ ਜਾਂ ਕਿਤੇ ਹੋਰ ਮੋਬਾਈਲ ਸਕ੍ਰੀਨਿੰਗ ਯੂਨਿਟ ਵਿੱਚ ਹੋ ਸਕਦੀ ਹੈ।

ਛਾਤੀ ਦੀ ਸਕ੍ਰੀਨਿੰਗ ਤੁਹਾਡੀਆਂ ਛਾਤੀਆਂ ਦੇ ਅੰਦਰੂਨੀ ਹਿੱਸੇ ਦੀਆਂ ਤਸਵੀਰਾਂ ਲੈਣ ਲਈ ਮੈਮੋਗ੍ਰਾਮ ਨਾਮਕ ਇੱਕ ਛਾਤੀ ਦੇ ਐਕਸ-ਰੇ ਦੀ ਵਰਤੋਂ ਕਰਦੀ ਹੈ। ਫੇਰ ਮਾਹਰ ਤੁਹਾਡੇ ਛਾਤੀਆਂ ਵਿੱਚ ਕਿਸੇ ਵੀ ਅਸਧਾਰਨ ਤਬਦੀਲੀ ਦੇ ਸੰਕੇਤਾਂ ਲਈ ਤੁਹਾਡੇ ਮੈਮੋਗ੍ਰਾਮਾਂ ਬਾਰੇ ਵਿਚਾਰ ਕਰਨਗੇ।

ਜ਼ਿਆਦਾਤਰ ਲੋਕਾਂ ਨੂੰ ਕਿਸੇ ਹੋਰ ਟੈਸਟ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਛਾਤੀ ਦੇ ਕੈਂਸਰ ਦੇ ਕੋਈ ਸੰਕੇਤ ਨਹੀਂ ਹੁੰਦੇ। 

ਜੇਕਰ ਛਾਤੀ ਦੇ ਸੰਭਾਵਿਤ ਕੈਂਸਰ ਦੇ ਕੋਈ ਸੰਕੇਤ ਹਨ, ਤਾਂ ਤੁਹਾਨੂੰ ਹੋਰ ਟੈਸਟਾਂ ਦੀ ਲੋੜ ਹੋ ਸਕਦੀ ਹੈ। ਤੁਹਾਡੀ ਸਕ੍ਰੀਨਿੰਗ ਸੇਵਾ ਤੁਹਾਨੂੰ ਕਿਸੇ ਵੀ ਹੋਰ ਟੈਸਟਾਂ ਬਾਰੇ ਚਰਚਾ ਕਰਨ ਲਈ ਇੱਕ ਅਪੌਇੰਟਮੈਂਟ ਦੀ ਪੇਸ਼ਕਸ਼ ਕਰੇਗੀ।

ਛਾਤੀ ਦੀ ਨਿਯਮਤ ਜਾਂਚ ਦੇ ਪੜਾਅ

ਤੁਹਾਡੀ ਅਪੌਇੰਟਮੈਂਟ ਤੋਂ ਪਹਿਲਾਂ

ਜੇਕਰ ਤੁਹਾਨੂੰ ਆਪਣੀ ਅਪੌਇੰਟਮੈਂਟ ਰੱਦ ਕਰਨ ਜਾਂ ਬਦਲਣ ਦੀ ਲੋੜ ਹੈ ਤਾਂ ਤੁਹਾਨੂੰ ਆਪਣੀ ਛਾਤੀ ਦੀ ਸਥਾਨਕ ਜਾਂਚ ਸੇਵਾ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਆਪਣੀ ਅਪੌਇੰਟਮੈਂਟ ਤੋਂ ਪਹਿਲਾਂ, ਕਿਰਪਾ ਕਰਕੇ ਉਨ੍ਹਾਂ ਨੂੰ ਦੱਸੋ ਕਿ ਕੀ ਤੁਹਾਨੂੰ:

  • ਸਿੱਖਣ ਦੀ ਅਸਮਰੱਥਾ ਜਾਂ ਗਤੀਸ਼ੀਲਤਾ ਦੀਆਂ ਸਮੱਸਿਆਵਾਂ ਹਨ ਅਤੇ ਤੁਹਾਨੂੰ ਵਧੀਕ ਸਹਾਇਤਾ ਦੀ ਲੋੜ ਹੈ, ਜਿਵੇਂ ਕਿ ਤੁਹਾਡੇ ਨਾਲ ਦੇਖਭਾਲਕਰਤਾ ਨੂੰ ਲਿਆਉਣ ਦੀ ਲੋੜ ਹੈ।
  • ਕਿਸੇ ਹੋਰ ਫਾਰਮੈਟ ਜਾਂ ਭਾਸ਼ਾ ਵਿੱਚ ਜਾਣਕਾਰੀ ਦੀ ਲੋੜ ਹੈ।

ਇਹ ਤੁਹਾਡੀ ਸਥਾਨਕ ਸਕ੍ਰੀਨਿੰਗ ਸੇਵਾ ਨੂੰ ਲੋੜੀਂਦੀਆਂ ਤਬਦੀਲੀਆਂ ਕਰਨ ਵਿੱਚ ਮਦਦ ਕਰੇਗਾ। ਇਸ ਵਿੱਚ ਇੱਕ ਲੰਮੀ ਅਪੌਇੰਟਮੈਂਟ ਦਾ ਹੋਣਾ ਜਾਂ ਕਿਸੇ ਹੋਰ ਸਥਾਨ ‘ਤੇ ਜਾਣਾ ਸ਼ਾਮਲ ਹੋ ਸਕਦਾ ਹੈ।

ਤੁਹਾਨੂੰ ਆਪਣੀ ਸਕ੍ਰੀਨਿੰਗ ਸੇਵਾ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ:

  • ਤੁਸੀਂ ਛਾਤੀ ਦੇ ਇੰਪਲਾਂਟ ਕਰਵਾਏ ਹਨ
  • ਤੁਸੀਂ ਪੇਸਮੇਕਰ ਜਾਂ ਕੋਈ ਹੋਰ ਇੰਪਲਾਂਟ ਕੀਤਾ ਮੈਡੀਕਲ ਉਪਕਰਨ ਲਗਵਾਇਆ ਹੈ
  • ਤੁਸੀਂ ਗਰਭਵਤੀ ਹੋ ਜਾਂ ਬੱਚੇ ਨੂੰ ਛਾਤੀ ਨਾਲ ਦੁੱਧ ਚੁੰਘਾ ਰਹੇ ਹੋ
  • ਤੁਹਾਡੀਆਂ ਦੋਵੇਂ ਛਾਤੀਆਂ ਨੂੰ ਸਰਜਰੀ ਨਾਲ ਵੱਖ ਕਰ ਦਿੱਤਾ ਗਿਆ ਹੈ (ਮੈਸਟੈਕਟਮੀ)
  • ਤੁਸੀਂ ਇੱਕ ਛਾਤੀ ਦੇ ਮਾਹਰ-ਡਾਕਟਰ ਦੀ ਦੇਖਭਾਲ ਹੇਠ ਹੋ
  • ਤੁਸੀਂ ਪਿਛਲੇ 6 ਮਹੀਨਿਆਂ ਵਿੱਚ ਮੈਮੋਗ੍ਰਾਮ ਕਰਵਾਇਆ ਹੈ

ਤੁਹਾਡੀ ਅਪੌਇੰਟਮੈਂਟ ‘ਤੇ

ਮੈਮੋਗ੍ਰਾਫ਼ਰ ਨਾਮਕ ਇੱਕ ਮਾਹਰ ਤੁਹਾਡੇ ਮੈਮੋਗ੍ਰਾਮ ਕਰੇਗਾ।  ਮੈਮੋਗ੍ਰਾਫ਼ਰ ਔਰਤ ਹੋਵੇਗੀ। ਉਹ ਦੱਸਣਗੇ ਕਿ ਹਰੇਕ ਪੜਾਅ ‘ਤੇ ਕੀ ਹੋਵੇਗਾ ਅਤੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ।

ਛਾਤੀ ਦੀ ਜਾਂਚ ਦੌਰਾਨ, ਤੁਹਾਡੀਆਂ ਦੋਵੇਂ ਛਾਤੀਆਂ ਦੇ 2 ਮੈਮੋਗ੍ਰਾਮ ਹੋਣਗੇ

  1. ਤੁਹਾਨੂੰ ਲੱਕ ਤੱਕ ਕੱਪੜੇ ਉਤਾਰਨ ਲਈ ਨਿੱਜੀ ਥਾਂ ਦਿੱਤੀ ਜਾਵੇਗੀ।
  2. ਮੈਮੋਗ੍ਰਾਫ਼ਰ ਤੁਹਾਡੀ ਛਾਤੀ ਨੂੰ ਐਕਸ-ਰੇ ਮਸ਼ੀਨ ‘ਤੇ ਸਹੀ ਸਥਿਤੀ ਵਿੱਚ ਰੱਖਣ ਵਿੱਚ ਮਦਦ ਕਰੇਗੀ। ਉਨ੍ਹਾਂ ਨੂੰ ਤੁਹਾਡੀ ਛਾਤੀ ਨੂੰ ਛੂਹਣ ਦੀ ਲੋੜ ਹੋਵੇਗੀ।
  3. ਮਸ਼ੀਨ ਤੁਹਾਡੀ ਛਾਤੀ ਨੂੰ ਇੱਕੋ ਜਗ੍ਹਾ ‘ਤੇ ਰੱਖਣ ਲਈ ਘੁੱਟਦੀ ਹੈ। ਤੁਹਾਨੂੰ ਸਥਿਰ ਰਹਿਣ ਦੀ ਲੋੜ ਹੋਵੇਗੀ। ਕੁਝ ਔਰਤਾਂ ਨੂੰ ਇਹ ਅਸੁਵਿਧਾਜਨਕ ਜਾਂ ਤਕਲੀਫ਼ਦੇਹ ਲੱਗਦਾ ਹੈ। ਕੋਈ ਵੀ ਬੇਅਰਾਮੀ ਜ਼ਿਆਦਾ ਦੇਰ ਤੱਕ ਨਹੀਂ ਰਹਿਣੀ ਚਾਹੀਦੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਨੂੰ ਜਾਰੀ ਨਹੀਂ ਰੱਖ ਸਕਦੇ ਤਾਂ ਤੁਸੀਂ ਰੁਕਣ ਲਈ ਕਹਿ ਸਕਦੇ ਹੋ।
  4. ਉਹ ਉੱਪਰ ਤੋਂ ਪਹਿਲੀ ਤਸਵੀਰ ਲੈਣਗੇ ਅਤੇ ਫੇਰ ਉਸੇ ਛਾਤੀ ‘ਤੇ ਪਾਸੇ ਤੋਂ ਇਸ ਪ੍ਰਕਿਰਿਆ ਨੂੰ ਦੁਹਰਾਉਣਗੇ।
  5. ਉਹ ਫੇਰ ਇਸ ਪ੍ਰਕਿਰਿਆ ਨੂੰ ਤੁਹਾਡੀ ਦੂਜੀ ਛਾਤੀ ਨਾਲ ਦੁਹਰਾਉਣਗੇ।

ਹਰੇਕ ਮੈਮੋਗ੍ਰਾਮ ਲਈ ਸਿਰਫ਼ ਕੁਝ ਕੁ ਸਕਿੰਟ ਲੱਗਦੇ ਹਨ। ਅਪੌਇੰਟਮੈਂਟ ਵਿੱਚ 30 ਮਿੰਟਾਂ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ ਹੈ ਪਰ ਅਕਸਰ ਇਹ ਇਸ ਤੋਂ ਪਹਿਲਾਂ ਸਮਾਪਤ ਹੁੰਦੀ ਹੈ।

ਮੈਮੋਗ੍ਰਾਫ਼ਰ ਆਮ ਤੌਰ ‘ਤੇ ਤੁਹਾਡੀ ਪਹਿਲੀ ਅਪੌਇੰਟਮੈਂਟ ‘ਤੇ ਤੁਹਾਡੀਆਂ ਛਾਤੀਆਂ ਦੀਆਂ ਸਪੱਸ਼ਟ ਤਸਵੀਰਾਂ ਪ੍ਰਾਪਤ ਕਰ ਸਕਦੀ ਹੈ।  ਬੇਹਦ ਘੱਟ ਮੌਕਿਆਂ ’ਤੇ, ਬਿਹਤਰ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਾਪਤ ਕਰਨ ਲਈ ਤੁਹਾਨੂੰ ਦੂਜੀ ਸਕ੍ਰੀਨਿੰਗ ਅਪੌਇੰਟਮੈਂਟ ਦੀ ਲੋੜ ਹੋ ਸਕਦੀ ਹੈ।

Woman standing next to mammography equipment, being helped into position by a female mammographer.

ਮੈਮੋਗ੍ਰਾਫ਼ਰ ਨਾਮਕ ਇੱਕ ਮਾਹਰ ਔਰਤ ਤੁਹਾਡੇ ਮੈਮੋਗ੍ਰਾਮ ਕਰੇਗੀ

ਜਾਂਚ ਕਰਵਾਉਣ ਵਾਲੇ ਦਿਨ ਵਿਹਾਰਕ ਸੰਕੇਤ ਅਤੇ ਸੁਝਾਅ

ਤੁਹਾਨੂੰ ਕਮਰ ਤੱਕ ਕੱਪੜੇ ਉਤਾਰਨ ਦੀ ਜ਼ਰੂਰਤ ਹੋਵੇਗੀ, ਇਸ ਲਈ ਤੁਸੀਂ ਅਜਿਹੇ ਕੱਪੜੇ ਪਹਿਨਣ ਨੂੰ ਤਰਜੀਹ ਦੇ ਸਕਦੇ ਹੋ ਜੋ ਅਜਿਹਾ ਕਰਨਾ ਆਸਾਨ ਬਣਾਉਂਦੇ ਹਨ, ਜਿਵੇਂ ਕਿ ਟਰਾਊਜ਼ਰ ਜਾਂ ਸਕਰਟ ਅਤੇ ਇੱਕ ਟੌਪ।

ਕਿਰਪਾ ਕਰਕੇ ਅਪੌਇੰਟਮੈਂਟ ਵਾਲੇ ਦਿਨ ਡਿਓਡੋਰੈਂਟ (ਦੁਰਗੰਧ-ਨਾਸ਼ਕ) ਜਾਂ ਟੈਲਕਮ ਪਾਊਡਰ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਤੁਹਾਡੇ ਨਤੀਜੇ ਵਿੱਚ ਵਿਘਨ ਪਾ ਸਕਦਾ ਹੈ। ਜੇਕਰ ਤੁਸੀਂ ਕਰ ਸਕਦੇ ਹੋ, ਤਾਂ ਕਿਰਪਾ ਕਰਕੇ ਪਹੁੰਚਣ ਤੋਂ ਪਹਿਲਾਂ ਗਲੇ ਦੇ ਹਾਰ ਅਤੇ ਨਿੱਪਲ ਪੀਅਰਸਿੰਗ (ਨਿੱਪਲ ਛੇਦ ਕਰਕੇ ਪਾਇਆ ਕੋਈ ਗਹਿਣਾ ਆਦਿ) ਨੂੰ ਕੱਢ ਦਿਓ।

ਜੇਕਰ ਤੁਹਾਨੂੰ ਘਬਰਾਹਟ ਹੈ ਜਾਂ ਕੋਈ ਸਵਾਲ ਹਨ ਤਾਂ ਤੁਸੀਂ ਛਾਤੀ ਦੀ ਸਕ੍ਰੀਨਿੰਗ ਟੀਮ ਨਾਲ ਗੱਲ ਕਰ ਸਕਦੇ ਹੋ। ਤੁਸੀਂ ਸਹਾਇਤਾ ਲਈ ਕਿਸੇ ਨੂੰ ਆਪਣੇ ਨਾਲ ਲਿਆ ਵੀ ਸਕਦੇ ਹੋ, ਜਿਵੇਂ ਕਿ ਇੱਕ ਦੋਸਤ, ਰਿਸ਼ਤੇਦਾਰ ਜਾਂ ਦੇਖਭਾਲਕਰਤਾ। ਤੁਹਾਨੂੰ ਆਮ ਤੌਰ ‘ਤੇ ਆਪਣੀ ਅਪੌਇੰਟਮੈਂਟ ਦੌਰਾਨ ਉਡੀਕ ਕਮਰੇ ਵਿੱਚ ਰਹਿਣ ਦੀ ਜ਼ਰੂਰਤ ਹੋਵੇਗੀ।

ਛਾਤੀ ਦੀ ਸਕ੍ਰੀਨਿੰਗ ਦੇ ਨਤੀਜੇ

ਤੁਹਾਨੂੰ ਆਪਣੀ ਸਕ੍ਰੀਨਿੰਗ ਅਪੌਇੰਟਮੈਂਟ ਦੇ 2 ਹਫ਼ਤਿਆਂ ਅੰਦਰ ਆਪਣੇ ਨਤੀਜੇ ਮਿਲ ਜਾਣੇ ਚਾਹੀਦੇ ਹਨ।   ਅਸੀਂ ਤੁਹਾਡੇ ਨਤੀਜੇ ਤੁਹਾਡੀ ਜੀ.ਪੀ. ਸਰਜਰੀ ਨੂੰ ਵੀ ਭੇਜਦੇ ਹਾਂ ਕਈ ਵਾਰੀ ਤੁਹਾਡੇ ਨਤੀਜੇ ਪ੍ਰਾਪਤ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ।

2 ਮੁਮਕਿਨ ਨਤੀਜੇ ਹੋ ਸਕਦੇ ਹਨ:

  • ਇਸ ਵੇਲੇ ਕੋਈ ਹੋਰ ਵਧ ਟੈਸਟ ਦੀ ਲੋੜ ਨਹੀਂ ਹੈ, ਜਾਂ
  • ਹੋਰ ਟੈਸਟਾਂ ਦੀ ਲੋੜ ਹੈ।

ਇਸ ਸਮੇਂ ਕੋਈ ਹੋਰ ਟੈਸਟਾਂ ਦੀ ਲੋੜ ਨਹੀਂ ਹੈ

ਜ਼ਿਆਦਾਤਰ ਲੋਕਾਂ ਨੂੰ (100 ਵਿਚੋਂ ਤਕਰੀਬਨ 96) ਨੂੰ ਇਹ ਨਤੀਜਾ ਮਿਲਦਾ ਹੈ

ਇਸ ਦਾ ਅਰਥ ਹੈ ਕਿ ਸਾਨੂੰ ਤੁਹਾਡੇ ਮੈਮੋਗ੍ਰਾਮਾਂ ਵਿੱਚ ਛਾਤੀ ਦੇ ਕੈਂਸਰ ਦਾ ਕੋਈ ਸੰਕੇਤ ਨਹੀਂ ਮਿਲਿਆ ਸੀ।

ਤੁਹਾਨੂੰ ਕਿਸੇ ਹੋਰ ਟੈਸਟਾਂ ਦੀ ਲੋੜ ਨਹੀਂ ਹੁੰਦੀ।  ਜੇਕਰ ਤੁਹਾਡੀ ਉਮਰ ਅਜੇ 71 ਸਾਲ ਤੋਂ ਘੱਟ ਹੈ ਤਾਂ ਅਸੀਂ 3 ਸਾਲ ਬਾਅਦ ਤੁਹਾਨੂੰ ਇੱਕ ਵਾਰ ਫੇਰ ਤੋਂ ਤੁਹਾਡੀ ਛਾਤੀ ਦੀ ਸਕ੍ਰੀਨਿੰਗ ਦੀ ਪੇਸ਼ਕਸ਼ ਕਰਾਂਗੇ।

ਇਹ ਨਤੀਜਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਹੈ ਕਿ ਤੁਹਾਨੂੰ ਛਾਤੀ ਦਾ ਕੈਂਸਰ ਨਹੀਂ ਹੈ ਜਾਂ ਇਹ ਭਵਿੱਖ ਵਿੱਚ ਨਹੀਂ ਹੋਵੇਗਾ।   ਜੇਕਰ ਤੁਸੀਂ ਆਪਣੀ ਛਾਤੀ ਵਿੱਚ ਕੋਈ ਅਸਧਾਰਣ ਤਬਦੀਲੀਆਂ ਦੇਖਦੇ ਹੋ ਤਾਂ ਕਿਰਪਾ ਕਰਕੇ ਆਪਣੀ ਜੀ.ਪੀ. ਸਰਜਰੀ ਨਾਲ ਛੇਤੀ ਤੋਂ ਛੇਤੀ ਸੰਪਰਕ ਕਰੋ।

ਹੋਰ ਟੈਸਟਾਂ ਦੀ ਲੋੜ ਹੈ

ਛਾਤੀ ਦੀ ਸਕ੍ਰੀਨਿੰਗ ਕਰਵਾਉਣ ਵਾਲੇ ਹਰ 100 ਵਿਅਕਤੀਆਂ ਵਿੱਚੋਂ, 4 ਨੂੰ ਹੋਰ ਟੈਸਟਾਂ ਦੀ ਲੋੜ ਹੋਵੇਗੀ।

ਇਸ ਦਾ ਅਰਥ ਇਹ ਨਹੀਂ ਹੈ ਕਿ ਤੁਹਾਨੂੰ ਛਾਤੀ ਦਾ ਕੈਂਸਰ ਹੈ। ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਹੋਰ ਟੈਸਟਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਛਾਤੀ ਦਾ ਕੈਂਸਰ ਨਹੀਂ ਹੁੰਦਾ।

ਤੁਹਾਨੂੰ ਛਾਤੀ ਦੇ ਮੁਲਾਂਕਣ ਲਈ ਅਪੌਇੰਟਮੈਂਟ ਲਈ ਸੱਦਾ ਦਿੱਤਾ ਜਾਵੇਗਾ। ਜੇਕਰ ਤੁਸੀਂ ਚਿੰਤਤ ਹੋ ਜਾਂ ਕੋਈ ਸਵਾਲ ਹਨ, ਤਾਂ ਤੁਸੀਂ ਆਪਣੀ ਅਪੌਇੰਟਮੈਂਟ ਤੋਂ ਪਹਿਲਾਂ ਫ਼ੋਨ ‘ਤੇ ਛਾਤੀ ਦੀ ਸਕ੍ਰੀਨਿੰਗ ਕਰਨ ਵਾਲੀ ਨਰਸ ਨਾਲ ਗੱਲ ਕਰ ਸਕਦੇ ਹੋ। ਅਗਲੇ ਟੈਸਟਾਂ ਲਈ ਤੁਹਾਡਾ ਸੱਦਾ ਤੁਹਾਨੂੰ ਦੱਸੇਗਾ ਕਿ ਉਨ੍ਹਾਂ ਨਾਲ ਕਿਵੇਂ ਸੰਪਰਕ ਕਰਨਾ ਹੈ।

ਤੁਹਾਡੀ ਅਪੌਇੰਟਮੈਂਟ ‘ਤੇ, ਇੱਕ ਮਾਹਰ ਦੱਸੇਗਾ ਕਿ ਤੁਹਾਨੂੰ ਕਿਹੜੇ ਟੈਸਟਾਂ ਦੀ ਲੋੜ ਹੈ।

ਇਨ੍ਹਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਤੁਹਾਡੀਆਂ ਛਾਤੀਆਂ ਦਾ ਸਰੀਰਕ ਮੁਆਇਨਾ
  • ਹੋਰ ਮੈਮੋਗ੍ਰਾਮ
  • ਤੁਹਾਡੀਆਂ ਛਾਤੀਆਂ ਦੇ ਅਲਟਰਾਸਾਊਂਡ ਸਕੈਨ
  • ਤੁਹਾਡੀ ਛਾਤੀ ਤੋਂ ਬਾਇਓਪਸੀ ਨਾਮਕ ਇੱਕ ਛੋਟਾ ਜਿਹਾ ਨਮੂਨਾ ਲੈਣਾ

ਮਾਹਰ ਟੀਮ ਤੁਹਾਨੂੰ ਦੱਸੇਗੀ ਕਿ ਤੁਹਾਨੂੰ ਆਪਣੇ ਨਤੀਜੇ ਕਦੋਂ ਅਤੇ ਕਿਵੇਂ ਮਿਲਣਗੇ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿਹੜੇ ਟੈਸਟ ਕੀਤੇ ਗਏ ਸਨ।

ਛਾਤੀ ਦੀ ਸਕ੍ਰੀਨਿੰਗ ਕਰਵਾਉਣ ਵਾਲੇ ਹਰੇਕ 100 ਲੋਕਾਂ ਲਈ ਨਤੀਜੇ

ਛਾਤੀ ਦੀ ਸਕ੍ਰੀਨਿੰਗ ਕਰਵਾਉਣ ਵਾਲੇ ਹਰੇਕ 100 ਲੋਕਾਂ ਲਈ, 96 ਨੂੰ ਹੋਰ ਟੈਸਟਾਂ ਦੀ ਲੋੜ ਨਹੀਂ ਹੁੰਦੀ ਅਤੇ 4 ਨੂੰ ਹੋਰ ਟੈਸਟਾਂ ਦੀ ਲੋੜ ਹੋਵੇਗੀ। ਉਨ੍ਹਾਂ 4 ਲੋਕਾਂ ਵਿੱਚੋਂ, 1 ਨੂੰ ਛਾਤੀ ਦਾ ਕੈਂਸਰ ਹੋਣ ਦੀ ਪੁਸ਼ਟੀ ਹੋਵੇਗੀ।

ਇਹ ਅੰਕੜੇ ਸਿਰਫ਼ ਆਮ ਆਬਾਦੀ ਲਈ ਇੱਕ ਸੇਧ ਹਨ। ਤੁਹਾਡਾ ਨਿੱਜੀ ਜੋਖਮ ਤੁਹਾਡੀ ਉਮਰ ਅਤੇ ਸਿਹਤ ‘ਤੇ ਅਧਾਰਤ ਹੋਵੇਗਾ।

ਛਾਤੀ ਦੀ ਸਕ੍ਰੀਨਿੰਗ ਦੇ ਸੰਭਾਵੀ ਜੋਖਮ

ਛਾਤੀ ਦੀ ਜਾਂਚ ਦਾ ਮੁੱਖ ਜੋਖਮ ਇਹ ਹੈ ਕਿ ਇਸ ਵਿੱਚ ਇੱਕ ਅਜਿਹਾ ਕੈਂਸਰ ਮਿਲ ਸਕਦਾ ਹੈ ਜਿਸ ਨੇ ਕਦੇ ਨੁਕਸਾਨ ਨਹੀਂ ਪਹੁੰਚਾਇਆ ਹੋਵੇਗਾ।  ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਹਮੇਸ਼ਾ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕੀ ਕੈਂਸਰ ਜਾਨਲੇਵਾ ਬਣ ਜਾਵੇਗਾ ਜਾਂ ਨਹੀਂ।

ਜੇਕਰ ਸਾਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਦਾ ਹੈ ਤਾਂ ਤੁਹਾਨੂੰ ਇਲਾਜ ਦੀ ਪੇਸ਼ਕਸ਼ ਕੀਤੀ ਜਾਵੇਗੀ।  ਇਸ ਦਾ ਅਰਥ ਹੈ ਕਿ ਤੁਹਾਨੂੰ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾਉਣ ਵਾਲੇ ਕੈਂਸਰ ਲਈ ਇਲਾਜ ਪ੍ਰਾਪਤ ਹੋ ਸਕਦਾ ਹੈ।  ਜੇਕਰ ਤੁਹਾਨੂੰ ਇਲਾਜ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ ਮਾਹਰ ਟੀਮ ਤੁਹਾਡੀ ਫ਼ੈਸਲਾ ਲੈਣ ਵਿੱਚ ਮਦਦ ਕਰਨ ਲਈ ਤੁਹਾਨੂੰ ਵਿਕਲਪਾਂ ਬਾਰੇ ਦੱਸੇਗੀ।

ਕੋਈ ਵੀ ਸਕ੍ਰੀਨਿੰਗ ਟੈਸਟ 100% ਭਰੋਸੇਮੰਦ ਨਹੀਂ ਹੁੰਦਾ ਹੈ।

ਬਹੁਤ ਦੁਰਲੱਭ ਹਾਲਾਤ ਵਿੱਚ, ਕੈਂਸਰ ਖੁੰਝ ਸਕਦਾ ਹੈ।  ਸਕ੍ਰੀਨਿੰਗ ਹਮੇਸ਼ਾ ਪਹਿਲਾਂ ਤੋਂ ਮੌਜੂਦ ਕੈਂਸਰ ਬਾਰੇ ਪਤਾ ਨਹੀਂ ਲਗਾਉਂਦੀ।  ਕਈ ਵਾਰੀ ਕੈਂਸਰ ਮੈਮੋਗ੍ਰਾਮ ’ਤੇ ਦੇਖੇ ਨਹੀਂ ਜਾ ਸਕਦੇ।

ਛਾਤੀ ਦਾ ਕੈਂਸਰ ਸਕ੍ਰੀਨਿੰਗ ਦੀਆਂ ਅਪੌਇੰਟਮੈਂਟਾਂ ਦੇ ਸਮੇਂ ਦੌਰਾਨ ਵੀ ਹੋ ਸਕਦਾ ਹੈ।  ਤੁਹਾਨੂੰ ਅਜੇ ਵੀ ਆਪਣੀਆਂ ਛਾਤੀਆਂ ਨੂੰ ਨਿਯਮਿਤ ਤੌਰ ’ਤੇ ਦੇਖਣ ਅਤੇ ਮਹਿਸੂਸ ਕਰਨ ਦੀ ਲੋੜ ਹੁੰਦੀ ਹੈ, ਤਾਂ ਜੋ ਤੁਹਾਨੂੰ ਕਿਸੇ ਵੀ ਅਸਧਾਰਣ ਤਬਦੀਲੀਆਂ ਬਾਰੇ ਪਤਾ ਰਹੇ।  ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਛਾਤੀ ਦੇ ਕੈਂਸਰ ਦੇ ਲੱਛਣ ਹਨ ਤਾਂ ਕਿਰਪਾ ਕਰਕੇ ਜਿੰਨੀ ਜਲਦੀ ਹੋ ਸਕੇ ਆਪਣੀ ਜੀ.ਪੀ. ਸਰਜਰੀ ਨਾਲ ਸੰਪਰਕ ਕਰੋ।

ਮੈਮੋਗ੍ਰਾਮ ਕਰਵਾਉਣ ਨਾਲ ਤੁਸੀਂ ਐਕਸ-ਰੇ ਤੋਂ ਥੋੜ੍ਹੀ ਜਿਹੀ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਂਦੇ ਹੋ।  ਇਹ ਤੁਹਾਡੇ ਜੀਵਨ ਕਾਲ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਵਿੱਚ ਬਹੁਤ ਥੋੜ੍ਹਾ ਵਾਧਾ ਕਰਦੀ ਹੈ।  ਐੱਨ.ਐੱਚ.ਐੱਸ. ਦੀਆਂ ਮਸ਼ੀਨਾਂ ਕਿਸੇ ਵੀ ਜੋਖਮ ਨੂੰ ਘੱਟ ਕਰਨ ਲਈ ਘੱਟ ਰੇਡੀਏਸ਼ਨ ਵਾਲੀਆਂ ਖੁਰਾਕਾਂ ਦੀ ਵਰਤੋਂ ਕਰਦੀਆਂ ਹਨ। ਖੋਜ ਦਰਸਾਉਂਦੀ ਹੈ ਕਿ ਛਾਤੀ ਦੀ ਸਕ੍ਰੀਨਿੰਗ ਦੇ ਸਮੁੱਚੇ ਲਾਭ ਰੇਡੀਏਸ਼ਨ ਦੇ ਸੰਪਰਕ ਦੇ ਜੋਖਮਾਂ ਦੇ ਮੁਕਾਬਲੇ ਕਿਤੇ ਅਹਿਮ ਹਨ।

ਛਾਤੀ ਦੇ ਕੈਂਸਰ ਦੇ ਲੱਛਣ

ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੀਆਂ ਛਾਤੀਆਂ ਆਮ ਤੌਰ ‘ਤੇ ਕਿਵੇਂ ਦਿਖਾਈ ਦਿੰਦੀਆਂ ਹਨ ਅਤੇ ਕਿਵੇਂ ਮਹਿਸੂਸ ਹੁੰਦੀਆਂ ਹਨ, ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਲਈ ਕੀ ਆਮ ਹੈ। ਇਹ ਤੁਹਾਡੀਆਂ ਛਾਤੀਆਂ ਵਿੱਚ ਕਿਸੇ ਵੀ ਬਦਲਾਅ ਵੱਲ ਧਿਆਨ ਦੇਣਾ ਆਸਾਨ ਬਣਾਉਂਦਾ ਹੈ।

ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਤੁਹਾਡੀ ਬ੍ਰੈਸਟ, ਛਾਤੀ ਜਾਂ ਕੱਛ ਵਿੱਚ ਇੱਕ ਗੰਢ ਜਾਂ ਸੋਜਿਸ਼
  • ਤੁਹਾਡੀ ਛਾਤੀ ਦੀ ਚਮੜੀ ਵਿੱਚ ਤਬਦੀਲੀ, ਜਿਵੇਂ ਕਿ ਗੱਡੇ ਜਾਂ ਲਾਲੀ (ਕਾਲੀ ਜਾਂ ਭੂਰੀ ਚਮੜੀ ‘ਤੇ ਧੱਫੜ ਜਾਂ ਚਮੜੀ ਦੇ ਰੰਗ ਵਿੱਚ ਤਬਦੀਲੀ ਦੇਖਣੀ ਮੁਸ਼ਕਿਲ ਹੋ ਸਕਦੀ ਹੈ)
  • ਸੰਤਰੇ ਦੇ ਛਿਲਕੇ ਵਰਗੀ ਦਿੱਖ, ਜਿੱਥੇ ਚਮੜੀ ਮੋਟੀ ਹੋ ​​ਸਕਦੀ ਹੈ ਅਤੇ ਛੇਦ ਜ਼ਿਆਦਾ ਸਪੱਸ਼ਟ ਹੋ ਸਕਦੇ ਹਨ
  • 1 ਜਾਂ ਦੋਵੇਂ ਛਾਤੀਆਂ ਦੇ ਆਕਾਰ ਜਾਂ ਬਣਤਰ ਵਿੱਚ ਤਬਦੀਲੀ
  • ਨਿੱਪਲ ਵਿੱਚੋਂ ਰਿਸਾਵ, ਜਿਸ ਵਿੱਚੋਂ ਖੂਨ ਆ ਸਕਦਾ ਹੈ
  • ਤੁਹਾਡੇ ਨਿੱਪਲ ਦੇ ਆਕਾਰ ਜਾਂ ਦਿੱਖ ਵਿੱਚ ਤਬਦੀਲੀ, ਜਿਵੇਂ ਕਿ ਇਹ ਅੰਦਰ ਵੱਲ ਮੁੜਿਆ ਹੁੰਦਾ ਹੈ (ਮੁੜਿਆ ਨਿੱਪਲ) ਜਾਂ ਇਸ ‘ਤੇ ਧੱਫੜ ਹੁੰਦਾ ਹੈ (ਖਾਰਸ਼ ਦੀ ਬਿਮਾਰੀ ਵਰਗਾ ਦਿਖਾਈ ਦੇ ਸਕਦਾ ਹੈ)।

ਆਪਣੇ ਆਪ ਵਿੱਚ, ਤੁਹਾਡੀਆਂ ਛਾਤੀਆਂ ਵਿੱਚ ਦਰਦ ਆਮ ਤੌਰ ‘ਤੇ ਛਾਤੀ ਦੇ ਕੈਂਸਰ ਦੀ ਨਿਸ਼ਾਨੀ ਨਹੀਂ ਹੁੰਦਾ। ਜੇਕਰ ਤੁਹਾਨੂੰ ਛਾਤੀ ਜਾਂ ਕੱਛ ਵਿੱਚ ਦਰਦ ਜਾਂ ਤਕਲੀਫ਼ ਹੁੰਦੀ ਹੈ ਜੋ ਹਰ ਸਮੇਂ ਜਾਂ ਲਗਭਗ ਹਰ ਸਮੇਂ ਰਹਿੰਦੀ ਹੈ, ਤਾਂ ਇਸ ਦੀ ਜਾਂਚ ਕਰਵਾਉਣਾ ਸਭ ਤੋਂ ਵਧੀਆ ਹੈ।

ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਹੁੰਦਾ ਹੈ, ਤਾਂ ਕਿਰਪਾ ਕਰਕੇ ਜਿੰਨੀ ਜਲਦੀ ਹੋ ਸਕੇ ਆਪਣੇ ਜੀ.ਪੀ. ਨਾਲ ਗੱਲ ਕਰੋ। ਜੀ.ਪੀ. ਰਿਸੈਪਸ਼ਨ ਟੀਮ ਨੂੰ ਤੁਰੰਤ ਅਪੌਇੰਟਮੈਂਟ ਲਈ ਬੇਨਤੀ ਕਰੋ।  ਇਹ ਕਰਨਾ ਮਹੱਤਵਪੂਰਨ ਹੈ ਭਾਵੇਂ ਤੁਸੀਂ ਹਾਲ ਹੀ ਵਿੱਚ ਛਾਤੀ ਦੀ ਸਕ੍ਰੀਨਿੰਗ ਕਰਵਾਈ ਸੀ।

ਛਾਤੀ ਦਾ ਕੈਂਸਰ ਕਿਸਨੂੰ ਹੋਣ ਦੀ ਜ਼ਿਆਦਾ ਸੰਭਾਵਨਾ ਹੈ?

ਕਿਸੇ ਨੂੰ ਵੀ ਛਾਤੀ ਦਾ ਕੈਂਸਰ ਹੋ ਸਕਦਾ ਹੈ, ਪਰ ਤੁਹਾਨੂੰ ਇਹ ਹੋਣ ਦੀ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ ਜੇਕਰ:

  • ਤੁਹਾਡੀ ਉਮਰ 50 ਸਾਲ ਤੋਂ ਜ਼ਿਆਦਾ ਹੈ
  • ਤੁਹਾਡੀ ਛਾਤੀ ਦੇ ਸੰਘਣੇ ਟਿਸ਼ੂ ਹਨ
  • ਤੁਹਾਡੇ ਪਰਿਵਾਰ ਵਿੱਚ ਹੋਰ ਵਿਅਕਤੀ ਹਨ ਜਿਨ੍ਹਾਂ ਨੂੰ ਛਾਤੀ ਜਾਂ ਅੰਡਕੋਸ਼ ਦਾ ਕੈਂਸਰ ਹੋਇਆ ਹੈ - ਤੁਹਾਨੂੰ ਵਿਰਾਸਤ ਵਿੱਚ ਇੱਕ ਨੁਕਸਦਾਰ ਜੀਨ ਮਿਲਿਆ ਹੋ ਸਕਦਾ ਹੈ, ਜਿਵੇਂ ਕਿ ਇੱਕ ਨੁਕਸਦਾਰ ਬੀ.ਆਰ.ਸੀ.ਏ. ਜੀਨ
  • ਤੁਹਾਨੂੰ ਛਾਤੀ ਦੀਆਂ ਕੁਝ ਸਿਹਤ-ਸਮੱਸਿਆਵਾਂ ਹਨ, ਜਿਵੇਂ ਕਿ ਛਾਤੀ ਦੀ ਕੈਂਸਰ-ਰਹਿਤ ਬਿਮਾਰੀ, ਡਕਟਲ ਕਾਰਸੀਨੋਮਾ ਇਨ ਸੀਟੂ (ਛਾਤੀ ਦੀਆਂ ਦੁੱਧ ਨਲੀਆਂ ਵਿੱਚ ਸ਼ੁਰੂਆਤੀ ਸਥਿਤੀ), ਲੋਬੂਲਰ ਕਾਰਸੀਨੋਮਾ ਇਨ ਸੀਟੂ (ਛਾਤੀ ਦੇ ਦੁੱਧ ਬਣਾਉਣ ਵਾਲੇ ਹਿੱਸੇ ਵਿੱਚ ਅਸਧਾਰਣ ਕੋਸ਼ਿਕਾਵਾਂ)।

ਜੇਕਰ ਤੁਹਾਡੇ ਪਰਿਵਾਰ ਵਿੱਚ ਛਾਤੀ ਜਾਂ ਅੰਡਕੋਸ਼ ਦਾ ਕੈਂਸਰ ਆਮ ਹੁੰਦਾ ਹੈ ਅਤੇ ਤੁਸੀਂ ਸਲਾਹ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਜੀ.ਪੀ. ਜਾਂ ਪ੍ਰੈਕਟਿਸ ਨਰਸ ਨਾਲ ਗੱਲ ਕਰ ਸਕਦੇ ਹੋ।

ਤੁਸੀਂ ਹਫ਼ਤੇ ਵਿੱਚ 14 ਯੂਨਿਟ ਤੋਂ ਵੱਧ ਸ਼ਰਾਬ ਪੀਣ ਤੋਂ ਬਚਾਅ ਕਰਕੇ ਅਤੇ ਸਿਹਤਮੰਦ ਵਜ਼ਨ ਕਾਇਮ ਰੱਖ ਕੇ ਛਾਤੀ ਦੇ ਕੈਂਸਰ ਸਬੰਧੀ ਆਪਣੇ ਜੋਖਮ ਨੂੰ ਘਟਾ ਸਕਦੇ ਹੋ।

ਕਲੀਨਿਕਲ ਟ੍ਰਾਇਲ

ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕੀ ਤੁਸੀਂ ਕਲੀਨਿਕਲ ਟ੍ਰਾਇਲ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ। ਇਹ ਡਾਕਟਰੀ ਖੋਜ ਅਧਿਐਨ ਹਨ। ਤੁਹਾਨੂੰ ਪੇਸ਼ ਕੀਤਾ ਜਾਣ ਵਾਲਾ ਕੋਈ ਵੀ ਟ੍ਰਾਇਲ ਸਕ੍ਰੀਨਿੰਗ ਟੈਸਟਾਂ ਜਾਂ ਇਲਾਜਾਂ ਦੀਆਂ ਸਭ ਤੋਂ ਵਧੀਆ ਕਿਸਮਾਂ ਬਾਰੇ ਜਾਣਕਾਰੀ ਇਕੱਠੀ ਕਰੇਗਾ ਤਾਂ ਜੋ ਅਸੀਂ ਭਵਿੱਖ ਵਿੱਚ ਸੇਵਾਵਾਂ ਨੂੰ ਬਿਹਤਰ ਬਣਾ ਸਕੀਏ। ਤੁਸੀਂ ਇਹ ਚੋਣ ਕਰ ਸਕਦੇ ਹੋ ਕਿ ਹਿੱਸਾ ਲੈਣਾ ਹੈ ਜਾਂ ਨਹੀਂ।

ਹੋਰ ਜਾਣਕਾਰੀ ਅਤੇ ਸਹਾਇਤਾ 

ਛਾਤੀ ਦੀ ਜਾਂਚ ਬਾਰੇ ਸਲਾਹ ਲਈ, ਤੁਸੀਂ ਆਪਣੀ ਜੀ.ਪੀ. ਸਰਜਰੀ ਜਾਂ ਛਾਤੀ ਦੀ ਸਥਾਨਕ ਸਕ੍ਰੀਨਿੰਗ ਸੇਵਾ ਨਾਲ ਸੰਪਰਕ ਕਰ ਸਕਦੇ ਹੋ।

ਹੋਰ ਭਾਸ਼ਾਵਾਂ ਸਮੇਤ ਇਹ ਜਾਣਕਾਰੀ ਵਿਕਲਪਿਕ ਫਾਰਮੈਟਾਂ ਵਿੱਚ ਉਪਲਬਧ ਹੈ।  ਇਹ ਅਸਾਨ ਪੜ੍ਹਤ ਵਿੱਚ ਵੀ ਉਪਲਬਧ ਹੈ।

ਦੂਜੇ ਫਾਰਮੈਟ ਲਈ ਬੇਨਤੀ ਕਰਨ ਲਈ, ਤੁਸੀਂ 0300 311 22 33 ’ਤੇ ਫ਼ੋਨ ਕਰ ਸਕਦੇ ਹੋ ਜਾਂ ਇੱਥੇ ਈਮੇਲ ਕਰ ਸਕਦੇ ਹੋ [england.contactus@nhs.net

ਤੁਸੀਂ :

ਬ੍ਰੈਸਟ ਕੈਂਸਰ ਨਾਓ  ਵੱਲੋਂ ਛਾਤੀ ਦੀ ਸਿਹਤ ਅਤੇ ਛਾਤੀ ਦੀ ਸਕ੍ਰੀਨਿੰਗ ਬਾਰੇ ਮੁਫ਼ਤ ਅਤੇ ਗੁਪਤ ਜਾਣਕਾਰੀ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।  ਤੁਸੀਂ ਉਨ੍ਹਾਂ ਦੀ ਹੈਲਪਲਾਈਨ ਨੂੰ 0808 800 6000 ’ਤੇ ਫ਼ੋਨ ਕਰ ਸਕਦੇ ਹੋ ਜੇਕਰ ਤੁਹਾਨੂੰ ਭਾਸ਼ਾਈ ਸਹਾਇਤਾ ਦੀ ਲੋੜ ਹੈ ਤਾਂ ਦੁਭਾਸ਼ੀਏ ਉਪਲਬਧ ਹਨ।

ਪਤਾ ਲਗਾਓ ਸਕ੍ਰੀਨਿੰਗ ਨਾ ਕਰਵਾਉਣ ਦੀ ਚੋਣ ਕਿਵੇਂ ਕਰਨੀ ਹੈ