Returning to India (Punjabi, accessible)
Updated 21 September 2026
ਭਾਰਤ ਵਾਪਸ ਆਉਣ ਲਈ
ਸੂਚਨਾ ਪੱਤਰ - ਪੰਜਾਬੀ
ਕੌਣ ਸਹਾਇਤਾ ਪ੍ਰਾਪਤ ਕਰ ਸਕਦਾ ਹੈ?
ਜੇ ਤੁਸੀਂ ਇੱਕ ਭਾਰਤੀ ਨਾਗਰਿਕ ਹੋ ਜੋ ਯੂਨਾਈਟਿਡ ਕਿੰਗਡਮ ਤੋਂ ਵਾਪਸ ਆ ਚੁੱਕੇ ਹੋ, ਜਾਂ ਵਾਪਸ ਆਉਣ ਵਾਲੇ ਹੋ, ਤਾਂ IRARA ਤੁਹਾਨੂੰ ਭਾਰਤ ਵਿੱਚ ਆਪਣੀ ਜ਼ਿੰਦਗੀ ਮੁੜ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ।
ਜੇ ਤੁਸੀਂ ਸਹਾਇਤਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਵਾਪਸੀ ਤੋਂ 3 ਮਹੀਨਿਆਂ ਦੇ ਅੰਦਰ IRARA ਨਾਲ ਸੰਪਰਕ ਕਰਨਾ ਲਾਜ਼ਮੀ ਹੈ। ਇਸ ਤੋਂ ਬਾਅਦ, 12 ਮਹੀਨਿਆਂ ਤੱਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ?
ਜੇ ਤੁਸੀਂ ਇਸ ਵੇਲੇ ਯੂਨਾਈਟਿਡ ਕਿੰਗਡਮ ਵਿੱਚ ਹੋ, ਤਾਂ ਹੇਠਾਂ ਦਿੱਤੇ ਵੇਰਵਿਆਂ ਦੀ ਵਰਤੋਂ ਕਰਕੇ ਉੱਥੇ ਦੇ IRARA ਦਫ਼ਤਰ ਨਾਲ ਸੰਪਰਕ ਕਰੋ।
ਜੇ ਤੁਸੀਂ ਪਹਿਲਾਂ ਹੀ ਭਾਰਤ ਵਾਪਸ ਆ ਚੁੱਕੇ ਹੋ, ਤਾਂ ਹੇਠਾਂ ਦਿੱਤੇ ਵੇਰਵਿਆਂ ਦੀ ਵਰਤੋਂ ਕਰਕੇ ਨਵੀਂ ਦਿੱਲੀ ਵਿੱਚ IRARA ਦਫ਼ਤਰ ਨਾਲ ਸੰਪਰਕ ਕਰੋ।
ਕਾਰਜਕ੍ਰਮ ਬਾਰੇ:
ਹੋਮ ਆਫ਼ਿਸ ਰਿਟਰਨ ਅਤੇ ਰੀਇੰਟੀਗ੍ਰੇਸ਼ਨ ਪ੍ਰੋਗਰਾਮ ਯੂਨਾਈਟਿਡ ਕਿੰਗਡਮ ਵਿੱਚ ਉਹਨਾਂ ਵਿਅਕਤੀਆਂ ਦੀ ਵਾਪਸੀ ਅਤੇ ਮੁੜ ਇਕੀਕਰਨ ਵਿੱਚ ਸਹਾਇਤਾ ਕਰਦਾ ਹੈ, ਜਿਨ੍ਹਾਂ ਕੋਲ ਕੋਈ ਕਾਨੂੰਨੀ ਦਰਜਾ ਜਾਂ ਰਹਿਣ ਦਾ ਅਧਿਕਾਰ ਨਹੀਂ ਹੈ।
ਇਹ ਪ੍ਰੋਗਰਾਮ ਬਹੁਤ ਸੇਵਾਵਾਂ ਦੀ ਸ਼੍ਰੇਣੀ ਪ੍ਰਦਾਨ ਕਰਦਾ ਹੈ, ਜੋ ਆਗਮਨ ‘ਤੇ ਤੁਰੰਤ ਸਹਾਇਤਾ ਅਤੇ ਭਾਰਤ ਵਾਪਸ ਆਉਣ ਵਾਲੇ ਵਿਅਕਤੀਆਂ ਲਈ ਲੰਬੇ ਸਮੇਂ ਦੀ ਸਹਾਇਤਾ ਮੁਹੱਈਆ ਕਰਦਾ।
IRARA :
IRARA ਭਾਰਤ ਭਰ ਵਿੱਚ ਟਿਕਾਊ ਅਤੇ ਵਿਅਕਤੀਗਤ ਮੁੜ-ਇਕੀਕਰਨ ਸੇਵਾਵਾਂ ਪ੍ਰਦਾਨ ਕਰਦਾ ਹੈ। ਕਈ ਸਾਲਾਂ ਤੋਂ IRARA ਵਾਪਸੀ ਕਰਨ ਵਾਲਿਆਂ ਦੀ ਸਹਾਇਤਾ ਕਰ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਮੁੜ-ਇਕੀਕਰਨ ਗਤੀਵਿਧੀਆਂ ਰਾਹੀਂ, ਜੋ ਭਾਰਤ ਵਾਪਸ ਆਉਣ ਵਾਲਿਆਂ ਦੀ ਜ਼ਿੰਦਗੀ ਸੁਧਾਰਨ, ਉਨ੍ਹਾਂ ਦੀ ਗੌਰਵਮਈ ਵਾਪਸੀ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਭਲਾਈ ਨਾਲ ਨਾਲ ਸਮਾਜਾਂ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਤਿਆਰ ਕੀਤੀਆਂ ਗਈਆਂ ਹਨ।
ਕਿਹੜੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ?
ਵਾਪਸੀ ਤੋਂ ਪਹਿਲਾਂ ਦੀ ਸੂਚਨਾ:
ਭਾਰਤ ਵਿੱਚ ਵਾਪਸ ਆਉਣ ਵਾਲੇ ਵਿਅਕਤੀ ਲਈ ਪੁਨਰਵਸੇਣੀਕਰਨ ਦੇ ਵਿਕਲਪਾਂ ਦੀ ਚਰਚਾ ਕਰਨ ਲਈ IRARA ਨਾਲ ਸੰਪਰਕ ਕਰ ਸਕਦੇ ਹਨ।
ਲਘੂ-ਅਵਧੀ ਸਹਾਇਤਾ:
-
ਹਵਾਈ ਅੱਡੇ ‘ਤੇ ਸਵਾਗਤ (ਬੇਨਤੀ ਕਰਨ ‘ਤੇ)।
-
ਪੰਜ ਰਾਤਾਂ ਤੱਕ ਰਹਿਣ ਲਈ ਨਿਵਾਸ।
-
ਦੇਸ਼ ਵਿੱਚ ਕਿਸੇ ਪਤੇ ਤੱਕ ਜਾਣ ਦੇ ਆਵਾਜਾਈ ਪ੍ਰਬੰਧ।
-
ਦੇਖਭਾਲ ਅਤੇ ਭੋਜਨ ਪ੍ਰਦਾਨ ਪੈਕ।
-
ਤੁਰੰਤ ਜ਼ਰੂਰਤਾਂ ਲਈ ਛੋਟੀ ਨਕਦ ਸਹਾਇਤਾ।
ਸੂਚਨਾ - ਸੇਵਾਵਾਂ ਸਿਰਫ਼ ਤੁਹਾਡੇ ਭਾਰਤ ਵਾਪਸੀ ਤੋਂ 5 ਦਿਨਾਂ ਦੇ ਅੰਦਰ ਹੀ ਉਪਲਬਧ ਹੋਣਗੀਆਂ
ਮੱਧ-ਅਵਧੀ ਸਹਾਇਤਾ:
-
ਪਰਿਵਾਰ ਨੂੰ ਲੱਭਣ ਅਤੇ ਦੁਬਾਰਾ ਮਿਲਾਪ ਕਰਵਾਉਣ ਵਿੱਚ ਮਦਦ।
-
ਦੇਸ਼ ਵਿੱਚ ਦਸਤਾਵੇਜ਼ੀਕਰਨ ਦੇ ਪ੍ਰਬੰਧ ਵਿੱਚ ਸਹਾਇਤਾ।
-
ਸਥਾਨਕ ਸੇਵਾਵਾਂ ਵੱਲ ਰਾਹਨੁਮਾਈ।
-
ਮਨਸਿਕ ਤੰਦਰੁਸਤੀ ਲਈ ਮਰਜ਼ੀ ਅਨੁਸਾਰ ਕਾਉਂਸਲਿੰਗ।
ਦੀਰਘ-ਅਵਧੀ ਸਹਾਇਤਾ:
ਸਿੱਖਿਆ ਅਤੇ ਉਦਯਮਤਾ ਫੰਡ ਤੱਕ ਪਹੁੰਚ ਪ੍ਰਦਾਨ ਕੀਤੀ ਜਾਵੇਗੀ।
-
ਸਥਾਨਕ ਰੋਜ਼ਗਾਰ ਬਾਜ਼ਾਰ ਤੱਕ ਪਹੁੰਚ ਲਈ ਸਹਾਇਤਾ।
-
ਕਾਰੋਬਾਰ ਸਥਾਪਤ ਕਰਨ ਵਿੱਚ ਸਹਾਇਤਾ।
-
ਵੈਪਾਰਕ ਪ੍ਰਸ਼ਿਖਣ ਜਾਂ ਅਗਲੀ ਸਿੱਖਿਆ ਤੱਕ ਪਹੁੰਚ ਵਿੱਚ ਸਹਾਇਤਾ।
-
ਗੈਰ ਮੁਲਕ ਵਿੱਚ ਕਾਨੂੰਨੀ ਮਾਈਗ੍ਰੇਸ਼ਨ ਦੇ ਮੌਕਿਆਂ ਲਈ ਸਹਾਇਤਾ।
ਭਾਰਤ ਵਿੱਚ ਸੰਪਰਕ ਜਾਣਕਾਰੀ:
ਨਵੀਂ ਦਿੱਲੀ ਪਤਾ: C-108, ਪਹਿਲੀ ਮੰਜ਼ਿਲ, ਲਾਜਪਤ ਨਗਰ ਪਾਰਟ-1, ਨਵੀਂ ਦਿੱਲੀ - 110024
ਜਲੰਧਰ ਪਤਾ: AURUM ਬਿਲਡਿੰਗ, EH 198, ਜੀ.ਟੀ. ਰੋਡ, ਨਮਦੇਵ ਚੌਕ ਦੇ ਨੇੜੇ, ਸਿਵਿਲ ਲਾਈਨਸ, ਜਲੰਧਰ, ਪੰਜਾਬ- 144001
ਖੁੱਲ੍ਹੇ ਸਮੇਂ: 09:00 a.m. to 06:00 p.m.
ਈਮੇਲ: reintegration@irara.org
ਟੈਲੀਫੋਨ: +91-11-47353830 ਮੋਬਾਈਲ: +91-96250-03532
IRARA ਯੂਕੇ ਦਫ਼ਤਰ ਦੇ ਘੰਟੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.30 ਵਜੇ ਤੋਂ ਸ਼ਾਮ 5:00 ਵਜੇ ਤੱਕ
ਟੈਲੀਫੋਨ: +44 (0)1433 627 247
ਈਮੇਲ: reintegration@irara.org