ਸੇਧ

ਕੋਰੋਨਾਵਾਇਰਸ: ਸੁਰੱਖਿਅਤ ਕਿਵੇਂ ਰਹੀਏ ਅਤੇ ਵਾਇਰਸ ਫੈਲਣ ਤੋਂ ਰੋਕਣ ਵਿੱਚ ਕਿਵੇਂ ਮਦਦ ਕਰੀਏ

ਪਤਾ ਕਰੋ ਕਿ ਸੁਰੱਖਿਅਤ ਕਿਵੇਂ ਰਹਿਣਾ ਹੈ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਿਵੇਂ ਕਰਨੀ ਹੈ।

Applies to England

ਕੋਵਿਡ-19 ਇੱਕ ਜੋਖਮ ਬਣਿਆ ਹੋਇਆ ਹੈ

ਕੋਵਿਡ-19 ਦੀ ਪਕੜ ਵਿੱਚ ਆਉਣਾ ਅਤੇ ਇਸ ਨੂੰ ਫੈਲਾਉਣਾ ਹਾਲੇ ਵੀ ਸੰਭਵ ਹੈ ਭਾਵੇਂ ਤੁਹਾਡਾ ਪੂਰਾ ਟੀਕਾਕਰਨ ਹੋ ਗਿਆ ਹੈ।

ਕੋਵਿਡ-19 ਦੇ ਲੱਛਣਾਂ ਜਾਂ ਟੈਸਟ ਦੇ ਪਾਜ਼ਿਟਿਵ ਨਤੀਜੇ ਵਾਲੇ ਕਿਸੇ ਵੀ ਵਿਅਕਤੀ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਤੁਰੰਤ ਸਵੈ-ਇਕੱਲਤਾ ਵਿੱਚ ਚਲੇ ਜਾਣਾ ਚਾਹੀਦਾ ਹੈ। ਜੇ ਤੁਹਾਨੂੰ ਕੋਵਿਡ-19 ਦੇ ਲੱਛਣ ਹਨ, ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ PCR ਟੈਸਟ ਕਰਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਭਾਵੇਂ ਤੁਸੀਂ ਕੋਵਿਡ-19 ਵੈਕਸੀਨ ਦੀ ਇੱਕ ਜਾਂ ਵੱਧ ਖੁਰਾਕਾਂ ਲੈ ਲਈਆਂ ਹੋਣ।

ਨੇੜਲੇ ਭਵਿੱਖ ਲਈ ਕੋਵਿਡ-19 ਸਾਡੇ ਜੀਵਨ ਦੀ ਇੱਕ ਵਿਸ਼ੇਸ਼ਤਾ ਹੋਵੇਗਾ, ਇਸ ਲਈ ਸਾਨੂੰ ਇਸ ਨਾਲ ਰਹਿਣਾ ਅਤੇ ਆਪਣੇ ਅਤੇ ਦੂਜਿਆਂ ਦੇ ਲਈ ਇਸ ਜੋਖਮ ਦਾ ਪ੍ਰਬੰਧਨ ਕਰਨਾ ਸਿੱਖਣਾ ਪਵੇਗਾ।

ਅਸੀਂ ਸਾਰੇ ਉਨ੍ਹਾਂ ਸਥਿਤੀਆਂ ਨੂੰ ਸਮਝ ਕੇ, ਜਿੱਥੇ ਕੋਵਿਡ-19 ਦੀ ਲਾਗ ਅਤੇ ਪ੍ਰਸਾਰ ਦੇ ਜੋਖਮ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਅਤੇ ਇਨ੍ਹਾਂ ਜੋਖਮਾਂ ਨੂੰ ਘਟਾਉਣ ਲਈ ਕਾਰਵਾਈ ਕਰ ਕੇ ਆਪਣੀ ਭੂਮਿਕਾ ਨਿਭਾ ਸਕਦੇ ਹਾਂ।

ਇਸ ਸੇਧ ਦੀ ਪਾਲਣਾ ਕਰਨ ਨਾਲ ਤੁਹਾਨੂੰ ਉਨ੍ਹਾਂ ਸਥਿਤੀਆਂ ਨੂੰ ਸਮਝਣ ਵਿੱਚ ਸਹਾਇਤਾ ਮਿਲੇਗੀ ਜਿੱਥੇ COVID-19 ਦੀ ਪਕੜ ਵਿੱਚ ਆਉਣ ਜਾਂ ਇਸ ਨੂੰ ਫੈਲਾਉਣ ਦਾ ਵਧੇਰੇ ਜੋਖਮ ਹੈ ਅਤੇ ਉਹ ਕਦਮ ਜੋ ਤੁਸੀਂ ਸੁਰੱਖਿਅਤ ਰਹਿਣ ਅਤੇ ਦੂਜਿਆਂ ਦੀ ਰੱਖਿਆ ਕਰਨ ਲਈ ਚੁੱਕ ਸਕਦੇ ਹੋ। ਫੈਲਾਅ ਨੂੰ ਘਟਾਉਣ ਲਈ ਤੁਸੀਂ ਜੋ ਵੀ ਕਾਰਵਾਈ ਕਰ ਸਕਦੇ ਹੋ ਉਹ ਸਰਦੀਆਂ ਦੇ ਮਹੀਨਿਆਂ ਦੌਰਾਨ NHS ‘ਤੇ ਦਬਾਅ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ।

ਕੋਵਿਡ-19 ਦੇ ਜੋਖਮਾਂ ਨੂੰ ਸਮਝਣਾ

ਕੋਵਿਡ-19 ਦੀ ਪਕੜ ਵਿੱਚ ਆਉਣ ਜਾਂ ਇਸਨੂੰ ਫੈਲਾਉਣ ਦਾ ਜੋਖਮ ਕੁਝ ਥਾਵਾਂ ‘ਤੇ ਅਤੇ ਕੁਝ ਸਰਗਰਮੀਆਂ ਕਰਨ ਵੇਲੇ ਵੱਧ ਹੋ ਸਕਦਾ ਹੈ। ਕੋਵਿਡ-19 ਹਵਾ ਰਾਹੀਂ ਪ੍ਰਸਾਰ, ਬੂੰਦਾਂ ਦੇ ਨਾਲ ਨਜ਼ਦੀਕੀ ਸੰਪਰਕ ਅਤੇ ਸਤ੍ਹਾਂ ਰਾਹੀਂ ਫੈਲਦਾ ਹੈ। ਹਵਾ ਰਾਹੀਂ ਪ੍ਰਸਾਰ ਇੱਕ ਬਹੁਤ ਹੀ ਮਹੱਤਵਪੂਰਨ ਤਰੀਕਾ ਹੈ ਜਿਸ ਨਾਲ ਵਾਇਰਸ ਫੈਲਦਾ ਹੈ। ਕਿਸੇ ਅਜਿਹੇ ਵਿਅਕਤੀ ਦੁਆਰਾ ਲਾਗ ਦੇ ਸੰਪਰਕ ਵਿੱਚ ਆਉਣਾ ਸੰਭਵ ਹੈ ਜਿਸ ਨਾਲ ਤੁਹਾਡਾ ਨਜ਼ਦੀਕੀ ਸੰਪਰਕ ਨਹੀਂ ਹੈ, ਖਾਸ ਕਰਕੇ ਜੇ ਤੁਸੀਂ ਭੀੜ ਵਾਲੀ ਅਤੇ/ਜਾਂ ਮਾੜੀ ਹਵਾਦਾਰੀ ਵਾਲੀ ਜਗ੍ਹਾ ਵਿੱਚ ਹੋ।

ਲਾਗ ਵਾਲੇ ਵਿਅਕਤੀ ਦੇ ਨਾਲ ਨਜ਼ਦੀਕੀ ਸੰਪਰਕ ਵੀ ਕੋਵਿਡ-19 ਦੇ ਫੈਲਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ। ਜਦੋਂ ਕੋਵਿਡ -19 ਵਾਲਾ ਕੋਈ ਵਿਅਕਤੀ ਸਾਹ ਲੈਂਦਾ ਹੈ, ਬੋਲਦਾ ਹੈ, ਖੰਘਦਾ ਹੈ ਜਾਂ ਛਿੱਕ ਮਾਰਦਾ ਹੈ, ਉਹ ਵਾਇਰਸ ਵਾਲੇ ਕਣਾਂ ਨੂੰ ਛੱਡਦਾ ਹੈ ਜੋ ਕੋਵਿਡ-19 ਦਾ ਕਾਰਨ ਬਣਦੇ ਹਨ। ਕਣ ਅੱਖਾਂ, ਨੱਕ ਜਾਂ ਮੂੰਹ ਦੇ ਸੰਪਰਕ ਵਿੱਚ ਆ ਸਕਦੇ ਹਨ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਸਾਹ ਨਾਲ ਅੰਦਰ ਲਏ ਜਾ ਸਕਦੇ ਹਨ। ਇਹ ਕਣ ਸਤ੍ਹਾਵਾਂ ‘ਤੇ ਵੀ ਡਿੱਗ ਸਕਦੇ ਹਨ ਅਤੇ ਸਪਰਸ਼ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੀ ਫੈਲ ਸਕਦੇ ਹਨ।

ਆਮ ਤੌਰ ‘ਤੇ, ਭੀੜ-ਭੜੱਕੇ ਵਾਲੀਆਂ ਅਤੇ ਬੰਦ ਥਾਵਾਂ ‘ਤੇ ਕੋਵਿਡ-19 ਦੀ ਪਕੜ ਵਿੱਚ ਆਉਣ ਜਾਂ ਇਸਨੂੰ ਫੈਲਾਉਣ ਦਾ ਜੋਖਮ ਵਧੇਰੇ ਹੁੰਦਾ ਹੈ, ਜਿੱਥੇ ਸੀਮਿਤ ਤਾਜ਼ੀ ਹਵਾ ਅਤੇ ਅਜਿਹੇ ਜ਼ਿਆਦਾ ਲੋਕ ਹੋ ਸਕਦੇ ਹਨ ਜਿਨ੍ਹਾਂ ਨੂੰ ਸ਼ਾਇਦ ਲਾਗ ਹੋਵੇ।

ਜਿਸ ਵੇਲੇ ਅਸੀਂ ਜੀਵਨ ਦੀ ਪੁਰਾਣੀ ਰਫਤਾਰ ‘ਤੇ ਵਾਪਸ ਆ ਰਹੇ ਹਾਂ, ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਕੋਵਿਡ-19 ਦੀ ਪਕੜ ਵਿੱਚ ਆਉਣ ਜਾਂ ਫੈਲਾਉਣ ਦਾ ਵਧੇਰੇ ਜੋਖਮ ਹੁੰਦਾ ਹੈ, ਤੁਹਾਨੂੰ ਖੁਦ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਬਾਰੇ ਦਿੱਤੀਆਂ ਸੇਧਾਂ ਦੀ ਪਾਲਣਾ ਕਰਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਹਰ ਛੋਟੀ ਜਿਹੀ ਕਾਰਵਾਈ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀ ਹੈ।

ਟੀਕਾ ਲਗਵਾਓ

ਇੰਗਲੈਂਡ ਦੇ ਸਾਰੇ ਬਾਲਗਾਂ ਨੂੰ ਹੁਣ ਕੋਵਿਡ-19 ਦੇ ਟੀਕੇ ਦੀਆਂ ਘੱਟੋ-ਘੱਟ 2 ਖੁਰਾਕਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਟੀਕੇ ਸੁਰੱਖਿਅਤ ਅਤੇ ਪ੍ਰਭਾਵੀ ਹਨ। ਪੂਰੀ ਤਰ੍ਹਾਂ ਟੀਕਾ ਲਗਵਾਉਣਾ ਕੋਵਿਡ-19 ਤੋਂ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

ਜੇ ਤੁਸੀਂ ਹਾਲੇ ਤੱਕ ਕੋਵਿਡ-19 ਟੀਕਾ ਨਹੀਂ ਲਗਵਾਇਆ, ਤਾਂ ਤੁਹਾਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਸਬੂਤ ਦਰਸਾਉਂਦੇ ਹਨ ਕਿ ਇੱਕ ਕੋਵਿਡ-19 ਟੀਕੇ ਦੀਆਂ 2 ਖੁਰਾਕਾਂ ਹਸਪਤਾਲ ਵਿੱਚ ਦਾਖਲ ਹੋਣ ਦੇ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਸੁਰੱਖਿਆ ਮੁਹੱਈਆ ਕਰਦੀਆਂ ਹਨ। ਤੁਹਾਡੇ ਸਰੀਰ ਨੂੰ ਆਪਣੀ ਸੁਰੱਖਿਆ ਪ੍ਰਤਿਕਿਰਿਆ ਵਿਕਸਿਤ ਕਰਨ ਵਿੱਚ ਆਮ ਤੌਰ ‘ਤੇ ਲਗਭਗ 2 ਤੋਂ 3 ਹਫ਼ਤੇ ਲੱਗਦੇ ਹਨ।

ਪਰ, ਭਾਵੇਂ ਤੁਹਾਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ, ਤੁਹਾਨੂੰ ਹਾਲੇ ਵੀ ਕੋਵਿਡ-19 ਹੋ ਸਕਦਾ ਹੈ ਅਤੇ ਤੁਸੀਂ ਇਹ ਦੂਜਿਆਂ ਤਕ ਪਹੁੰਚਾ ਸਕਦੇ ਹੋ। ਜਦ ਕਿ ਟੀਕੇ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਵਿਰੁੱਧ ਉੱਚ ਪੱਧਰੀ ਸੁਰੱਖਿਆ ਮੁਹੱਈਆ ਕਰਦੇ ਹਨ, ਇੱਕ ਤਾਜ਼ਾ PHE ਰਿਪੋਰਟ ਦਰਸਾਉਂਦੀ ਹੈ ਕਿ ਦੋਵੇਂ ਖੁਰਾਕਾਂ ਲੈਣ ਵਾਲੇ ਲਗਭਗ 5 ਵਿੱਚੋਂ 1 ਵਿਅਕਤੀ ਹਾਲੇ ਵੀ ਡੈਲਟਾ ਰੂਪ ਨਾਲ ਸੰਕਰਮਿਤ ਹੋਣ ਅਤੇ ਲੱਛਣ ਦਿਖਾਉਣ ਪ੍ਰਤੀ ਕਮਜ਼ੋਰ ਹਨ। ਤੁਸੀਂ ਹਾਲੇ ਵੀ ਦੂਜਿਆਂ ਵਿੱਚ ਕੋਵਿਡ-19 ਫੈਲਾ ਸਕਦੇ ਹੋ। ਸਾਨੂੰ ਸਾਰਿਆਂ ਨੂੰ ਦੂਜਿਆਂ ਦੀ ਸੁਰੱਖਿਆ ਲਈ ਅਤੇ ਨਵੇਂ ਵੇਰੀਐਂਟਾਂ ਦੇ ਵਿਕਸਿਤ ਹੋਣ ਅਤੇ ਫੈਲਣ ਦੇ ਜੋਖਮ ਨੂੰ ਘੱਟ ਕਰਨ ਲਈ ਕੋਵਿਡ-19 ਦੇ ਪ੍ਰਸਾਰ ਨੂੰ ਘਟਾਉਣ ਵਾਸਤੇ ਉਹ ਸਭ ਕਰਨ ਦੀ ਲੋੜ ਹੈ ਜੋ ਅਸੀਂ ਕਰ ਸਕਦੇ ਹਾਂ।

ਇਸ ਸੇਧ ਵਿੱਚ ਦਿੱਤੀ ਸਲਾਹ ਦੀ ਪਾਲਣਾ ਕਰਨ ਨਾਲ ਤੁਹਾਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਭਾਈਚਾਰਿਆਂ ਦੀ ਰੱਖਿਆ ਕਰਨ ਵਿੱਚ ਮਦਦ ਮਿਲੇਗੀ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਟੀਕਾਕਰਨ ਕਰਵਾ ਲਿਆ ਹੈ।

ਜੇ ਤੁਸੀਂ ਅੰਦਰ ਮਿਲਦੇ ਹੋ ਤਾਂ ਤਾਜ਼ੀ ਹਵਾ ਨੂੰ ਅੰਦਰ ਆਉਣ ਦਿਓ। ਬਾਹਰ ਮੁਲਾਕਾਤ ਕਰਨਾ ਸੁਰੱਖਿਅਤ ਹੈ

ਜਦੋਂ ਕੋਵਿਡ-19 ਵਾਲਾ ਕੋਈ ਵਿਅਕਤੀ ਖੰਘਦਾ ਹੈ, ਬੋਲਦਾ ਹੈ ਜਾਂ ਸਾਹ ਲੈਂਦਾ ਹੈ, ਤਾਂ ਉਹ ਬੂੰਦਾਂ ਅਤੇ ਐਰੋਸੋਲ ਛੱਡਦਾ ਹੈ ਜੋ ਕਿਸੇ ਦੂਸਰੇ ਵਿਅਕਤੀ ਦੁਆਰਾ ਸਾਹ ਰਾਹੀਂ ਅੰਦਰ ਲਏ ਜਾ ਸਕਦੇ ਹਨ। ਬਾਹਰ ਮਿਲਣ ਨਾਲ ਹਵਾ ਰਾਹੀਂ ਪ੍ਰਸਾਰ ਦਾ ਜੋਖਮ ਬਹੁਤ ਜ਼ਿਆਦਾ ਘੱਟ ਜਾਂਦਾ ਹੈ, ਪਰ ਹੋ ਸਕਦਾ ਹੈ ਇਹ ਹਮੇਸ਼ਾਂ ਸੰਭਵ ਨਾ ਹੋਵੇ। ਜੇ ਤੁਸੀਂ ਘਰ ਦੇ ਅੰਦਰ ਹੋ, ਤਾਂ ਤੁਹਾਨੂੰ ਕੋਵਿਡ-19 ਦੀ ਪਕੜ ਵਿੱਚ ਆਉਣ ਜਾਂ ਇਸ ਨੂੰ ਫੈਲਾਉਣ ਦੇ ਜੋਖਮ ਨੂੰ ਘਟਾਉਣ ਲਈ ਤਾਜ਼ੀ ਹਵਾ ਨੂੰ ਅੰਦਰ ਆਉਣ ਦੇਣਾ ਚਾਹੀਦਾ ਹੈ।

ਜਿੰਨੀ ਜ਼ਿਆਦਾ ਤਾਜ਼ੀ ਹਵਾ ਤੁਸੀਂ ਆਪਣੇ ਘਰ ਜਾਂ ਹੋਰ ਬੰਦ ਥਾਵਾਂ ‘ਤੇ ਆਉਣ ਦਿੰਦੇ ਹੋ, ਓਨੀ ਹੀ ਕਿਸੇ ਵਿਅਕਤੀ ਵੱਲੋਂ ਲਾਗ ਵਾਲੇ ਕਣਾਂ ਨੂੰ ਸਾਹ ਰਾਹੀਂ ਅੰਦਰ ਲਿਜਾਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ।

ਤੁਸੀਂ ਨਿਕਾਸੀ ਮੋਰੀਆਂ ਤੋਂ ਢੱਕਣ ਹਟਾ ਕੇ ਅਤੇ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹ ਕੇ ਤਾਜ਼ੀ ਹਵਾ ਨੂੰ ਅੰਦਰ ਆਉਣ ਦੇ ਸਕਦੇ ਹੋ। ਆਪਣੀਆਂ ਖਿੜਕੀਆਂ ਨੂੰ ਸਿਰਫ 10 ਮਿੰਟਾਂ, ਜਾਂ ਜਿੱਥੇ ਤੁਸੀਂ ਕਰ ਸਕਦੇ ਹੋ ਲਗਾਤਾਰ ਥੋੜ੍ਹੇ ਜਿਹੇ ਸਮੇਂ ਲਈ ਖੋਲ੍ਹਣ, ਨਾਲ ਕਾਫ਼ੀ ਜ਼ਿਆਦਾ ਫਰਕ ਪੈਂਦਾ ਹੈ। ਇਹ ਖਾਸ ਤੌਰ ‘ਤੇ ਉਹਨਾਂ ਲੋਕਾਂ ਨੂੰ ਮਿਲਣ ਤੋਂ ਪਹਿਲਾਂ, ਮਿਲਣ ਦੇ ਦੌਰਾਨ ਅਤੇ ਮਿਲਣ ਦੇ ਬਾਅਦ ਮਹੱਤਵਪੂਰਨ ਹੁੰਦਾ ਹੈ ਜੋ ਤੁਹਾਡੇ ਨਾਲ ਘਰ ਅੰਦਰ ਨਹੀਂ ਰਹਿੰਦੇ ਹਨ।

ਅੱਗ ਤੋਂ ਬਚਾਅ ਵਾਲੇ ਦਰਵਾਜ਼ੇ ਖੋਲ੍ਹ ਕੇ ਨਾ ਰੱਖੋ। ਜੇ ਤੁਹਾਡੇ ਘਰ ਵਿੱਚ ਇੱਕ ਨਿਕਾਸੀ ਪੱਖਾ ਹੈ, ਉਦਾਹਰਨ ਵਜੋਂ ਤੁਹਾਡੇ ਬਾਥਰੂਮ ਜਾਂ ਰਸੋਈ ਵਿੱਚ, ਤਾਂ ਕਿਸੇ ਵੱਲੋਂ ਦਰਵਾਜ਼ੇ ਬੰਦ ਕਰਕੇ ਕਮਰੇ ਦੀ ਵਰਤੋਂ ਕਰਨ ਤੋਂ ਬਾਅਦ, ਇਸ ਪੱਖੇ ਨੂੰ ਦਰਵਾਜ਼ਾ ਬੰਦ ਕਰਕੇ ਆਮ ਨਾਲੋਂ ਜ਼ਿਆਦਾ ਸਮੇਂ ਲਈ ਚਲਾਉਣ ਬਾਰੇ ਸੋਚੋ। ਜੇ ਤੁਸੀਂ ਹੀਟਿੰਗ ਦੇ ਖਰਚਿਆਂ ਬਾਰੇ ਚਿੰਤਤ ਹੋ, ਤਾਂ ਥੋੜ੍ਹੇ ਸਮੇਂ ਲਈ ਖਿੜਕੀਆਂ ਖੋਲ੍ਹਣਾ ਵੀ ਵਾਇਰਸ ਦੇ ਫੈਲਣ ਦੇ ਜੋਖਮ ਨੂੰ ਘਟਾਉਣ ਵਿਚ ਸਹਾਇਤਾ ਕਰ ਸਕਦਾ ਹੈ। ਵਧੇਰੇ ਕੱਪੜੇ ਪਾਉਣ ਨਾਲ ਤੁਹਾਨੂੰ ਨਿੱਘਾ ਰਹਿਣ ਵਿੱਚ ਮਦਦ ਮਿਲ ਸਕਦੀ ਹੈ। ਤੁਸੀਂ ਆਪਣੇ ਕਮਰੇ ਦਾ ਖਾਕਾ ਬਦਲ ਸਕਦੇ ਹੋ, ਤਾਂ ਜੋ ਤੁਸੀਂ ਖੁੱਲ੍ਹੇ ਖਿੜਕੀਆਂ ਜਾਂ ਦਰਵਾਜ਼ਿਆਂ ਤੋਂ ਆਉਣ ਵਾਲੇ ਠੰਡੇ ਹਵਾ ਦੇ ਬੁੱਲਿਆਂ ਤੋਂ ਬਚ ਸਕੋ।

ਜਨਤਾ ਲਈ ਇਸ ਬਾਰੇ ਮਾਰਗਦਰਸ਼ਨ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਅੰਦਰੂਨੀ ਥਾਵਾਂ ਨੂੰ ਹਵਾਦਾਰ ਕਿਵੇਂ ਬਣਾਉਣਾ ਹੈ, ਜਿਸ ਵਿੱਚ ਉਹ ਸਥਿਤੀ ਵੀ ਸ਼ਾਮਲ ਹੈ ਜੇ ਕੋਈ ਆਪਣੇ ਆਪ ਨੂੰ ਅਲੱਗ ਰੱਖ ਰਿਹਾ ਹੈ ਉਪਲਬਧ ਹੈ। ਇਸ ਵਿੱਚ ਇਸ ਬਾਰੇ ਸਲਾਹ ਸ਼ਾਮਲ ਹੈ ਕਿ ਤੁਹਾਡੇ ਘਰ ਨੂੰ ਗਰਮ ਕਰਨ ਲਈ ਵਿੱਤੀ ਅਤੇ ਵਿਹਾਰਕ ਸਹਾਇਤਾ ਦਾ ਦਾਅਵਾ ਕਿਵੇਂ ਕਰਨਾ ਹੈ।

ਚਿਹਰੇ ਨੂੰ ਢੱਕ ਕੇ ਰੱਖੋ

ਕੋਵਿਡ-19 ਕਿਸੇ ਸੰਕਰਾਮਕ ਵਿਅਕਤੀ ਦੇ ਨੱਕ ਅਤੇ ਮੂੰਹ ਵਿੱਚੋਂ ਨਿਕਲਣ ਵਾਲੀਆਂ ਬੂੰਦਾਂ ਅਤੇ ਐਰੋਸੋਲਾਂ ਰਾਹੀਂ ਹਵਾ ਵਿੱਚ ਫੈਲਦਾ ਹੈ। ਤੁਹਾਨੂੰ ਭੀੜ ਵਾਲੇ ਅਤੇ ਬੰਦ ਖੇਤਰਾਂ ਵਿੱਚ ਚਿਹਰੇ ਨੂੰ ਢੱਕਣਾ ਚਾਹੀਦਾ ਹੈ ਜਿੱਥੇ ਤੁਸੀਂ ਉਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹੋ ਜਿਨ੍ਹਾਂ ਨੂੰ ਤੁਸੀਂ ਆਮ ਤੌਰ ‘ਤੇ ਨਹੀਂ ਮਿਲਦੇ ਹੋ।

ਟੈਸਟ ਕਰਾਓ ਅਤੇ ਜੇ ਲੋੜ ਹੋਵੇ ਤਾਂ ਆਪਣੇ-ਆਪ ਨੂੰ ਅਲੱਗ ਰੱਖੋ

ਜੇ ਤੁਹਾਡੇ ਵਿੱਚ ਲੱਛਣ ਹਨ ਜਾਂ ਟੈਸਟ ਦਾ ਨਤੀਜਾ ਪਾਜ਼ਿਟਿਵ ਹੈ

ਜੇ ਤੁਹਾਡੇ ਵਿੱਚ ਕੋਵਿਡ-19 ਦੇ ਲੱਛਣ, ਆ ਜਾਂਦੇ ਤਾਂ ਤੁਰੰਤ ਸਵੈ-ਇਕੱਲਤਾ ਵਿੱਚ ਜਾਓ ਅਤੇ PCR ਟੈਸਟ ਕਰਵਾਓ, ਭਾਵੇਂ ਲੱਛਣ ਹਲਕੇ ਹੀ ਹੋਣ। ਇਹ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕੋਵਿਡ-19 ਦੇ ਹਲਕੇ ਲੱਛਣ ਹੁੰਦੇ ਹਨ, ਪਰ ਉਹ ਫਿਰ ਵੀ ਵਾਇਰਸ ਨੂੰ ਦੂਜਿਆਂ ਤਕ ਫੈਲਾ ਸਕਦੇ ਹਨ।

ਕੋਵਿਡ-19 ਦੇ ਸਭ ਤੋਂ ਮਹੱਤਵਪੂਰਨ ਲੱਛਣ ਹਨ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਦੀ ਹਾਲ ਹੀ ਵਿੱਚ ਸ਼ੁਰੂਆਤ ਹੋਣੀ:

 • ਨਵੀਂ ਨਿਰੰਤਰ ਖੰਘ
 • ਤੇਜ਼ ਬੁਖ਼ਾਰ
 • ਤੁਹਾਡੇ ਸੁਆਦ ਜਾਂ ਸੁੰਘਣ ਦੇ ਆਮ ਅਹਿਸਾਸ ਵਿੱਚ ਤਬਦੀਲੀ, ਜਾਂ ਇਸਦਾ ਖਤਮ ਹੋ ਜਾਣਾ

ਜਿਸ ਦੌਰਾਨ ਤੁਸੀਂ PCR ਟੈਸਟ ਕਰਵਾਉਂਦੇ ਹੋ ਤੁਹਾਨੂੰ ਘਰ ਵਿੱਚ ਅਲੱਗ ਵਿੱਚ ਰਹਿਣਾ ਚਾਹੀਦਾ ਹੈ ਅਤੇ ਨਤੀਜਿਆਂ ਦੀ ਉਡੀਕ ਕਰਨੀ ਚਾਹੀਦੀ ਹੈ। ਜੇ ਤੁਹਾਡਾ ਟੈਸਟ ਦਾ ਨਤੀਜਾ ਪਾਜ਼ਿਟਿਵ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਅਲੱਗ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਨੂੰ ਉਸ ਦਿਨ, ਜਦੋਂ ਤੁਹਾਡੇ ਲੱਛਣ ਸ਼ੁਰੂ ਹੋਏ ਸਨ, ਅਤੇ ਅਗਲੇ 10 ਪੂਰੇ ਦਿਨ, ਜਾਂ ਜੇ ਤੁਹਾਨੂੰ ਲੱਛਣ ਨਹੀਂ ਹਨ ਤਾਂ ਜਿਸ ਦਿਨ ਤੁਹਾਡਾ ਟੈਸਟ ਲਿਆ ਗਿਆ ਸੀ ਉਸ ਦਿਨ ਤੋਂ, ਅਤੇ ਅਗਲੇ 10 ਪੂਰੇ ਦਿਨ ਲਾਜ਼ਮੀ ਅਲੱਗ ਰਹਿਣਾ ਚਾਹੀਦਾ ਹੈ। ਇਹ ਕਾਨੂੰਨ ਹੈ, ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਤੁਹਾਨੂੰ ਟੀਕਾ ਲੱਗਾ ਹੈ ਜਾਂ ਨਹੀਂ। ਸਵੈ-ਇਕੱਲਤਾ ਮਹੱਤਵਪੂਰਨ ਹੈ ਕਿਉਂਕਿ ਭਾਵੇਂ ਤੁਹਾਨੂੰ ਲੱਛਣ ਨਹੀਂ ਹਨ, ਤਾਂ ਵੀ ਤੁਸੀਂ ਦੂਜਿਆਂ ਨੂੰ ਲਾਗ ਪਹੁੰਚਾ ਸਕਦੇ ਹੋ। ਤੁਹਾਨੂੰ ਉਸ ਪੂਰੇ ਸਮੇਂ ਲਈ ਘਰ ਵਿੱਚ ਰਹਿਣਾ ਚਾਹੀਦਾ ਹੈ ਜਿਸਦੇ ਲਈ ਤੁਹਾਨੂੰ ਕਿਹਾ ਗਿਆ ਹੈ, ਕਿਉਂਕਿ ਇਹ ਉਹ ਸਮਾਂ ਹੈ ਜਦੋਂ ਵਾਇਰਸ ਨੂੰ ਦੂਜਿਆਂ ਤਕ ਪਹੁੰਚਾਉਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।

ਜੇ ਤੁਹਾਨੂੰ NHS ਟੈਸਟ ਐਂਡ ਟ੍ਰੇਸ ਦੁਆਰਾ ਖੁਦ ਨੂੰ ਦੂਜਿਆਂ ਨੂੰ ਵੱਖਰਾ ਰੱਖਣ ਲਈ ਕਿਹਾ ਗਿਆ ਹੈ

ਜੇ ਤੁਹਾਨੂੰ NHS ਟੈਸਟ ਐਂਡ ਟ੍ਰੇਸ ਦੁਆਰਾ ਅਲੱਗ ਰਹਿਣ ਲਈ ਕਿਹਾ ਗਿਆ ਹੈ ਤਾਂ ਤੁਹਾਨੂੰ ਇਹ ਲਾਜ਼ਮੀ ਕਰਨਾ ਚਾਹੀਦਾ ਹੈ। ਪਤਾ ਕਰੋ:

ਸਵੈ-ਇਕੱਲਤਾ ਬਾਰੇ ਸੇਧ

ਸਵੈ-ਇਕੱਲਤਾ ਦੌਰਾਨ, ਇਸਦੀ ਪਾਲਣਾ ਕਰੋ:

ਇਸ ਨਾਲ ਤੁਹਾਡੇ ਘਰ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਵਿੱਚ ਕੋਵਿਡ-19 ਫੈਲਣ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਦੋਵੇਂ ਮਾਮਲਿਆਂ ਵਿੱਚ ਤੁਹਾਨੂੰ ਹਰ ਸਮੇਂ ਘਰ ਰਹਿਣਾ ਚਾਹੀਦਾ ਹੈ ਅਤੇ ਦੂਜੇ ਲੋਕਾਂ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ। ਸਿਰਫ਼ ਬਹੁਤ ਹੀ ਸੀਮਤ ਹਾਲਾਤ ਹਨ, ਜਦੋਂ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੁੰਦੀ, ਜਿਵੇਂ ਕਿ ਡਾਕਟਰੀ ਸਹਾਇਤਾ ਪ੍ਰਾਪਤ ਕਰਨਾ। ਜੇ ਤੁਸੀਂ ਸਵੈ-ਇਕੱਲਤਾ ਦੀ ਮਿਆਦ ਦੌਰਾਨ ਕਿਸੇ ਮਨਜ਼ੂਰਸ਼ੁਦਾ ਕਾਰਨ ਕਰਕੇ ਘਰ ਤੋਂ ਬਾਹਰ ਜਾਂਦੇ ਹੋ, ਤਾਂ ਤੁਹਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਦੂਜੇ ਲੋਕਾਂ ਤੋਂ 2 ਮੀਟਰ ਦੂਰ ਰਹਿਣਾ ਚਾਹੀਦੀ ਹੈ, ਅਤੇ ਜਿੱਥੇ ਸੰਭਵ ਹੋਵੇ ਚਿਹਰੇ ਨੂੰ ਢੱਕਣਾ ਚਾਹੀਦਾ ਹੈ।

ਜੇ ਤੁਹਾਨੂੰ ਘਰ ਰਹਿਣ ਅਤੇ ਖੁਦ ਨੂੰ ਦੂਜਿਆਂ ਨੂੰ ਵੱਖਰਾ ਰੱਖਣ ਦੀ ਲੋੜ ਹੈ ਜਾਂ ਤੁਸੀਂ ਕਿਸੇ ਅਜਿਹੇ ਬੱਚੇ ਦੇ ਮਾਪੇ ਜਾਂ ਸਰਪ੍ਰਸਤ ਹੋ ਜਿਸ ਨੂੰ ਵੱਖਰਾ ਰਹਿਣ ਲਈ ਕਿਹਾ ਗਿਆ ਹੈ, ਤਾਂ ਤੁਸੀਂ NHS ਟੈਸਟ ਐਂਡ ਟ੍ਰੇਸ ਸਹਾਇਤਾ ਭੁਗਤਾਨ ਸਕੀਮ ਦੁਆਰਾ £500 ਦੇ ਇੱਕ ਵਾਰ ਭੁਗਤਾਨ ਦੇ ਹੱਕਦਾਰ ਹੋ ਸਕਦੇ ਹੋ। ਭੋਜਨ ਤਕ ਪਹੁੰਚ ਸਮੇਤ, ਟੈਸਟ ਐਂਡ ਟ੍ਰੇਸ ਸਹਾਇਤਾ ਭੁਗਤਾਨਾਂ ਅਤੇ ਤੁਹਾਡੇ ਖੇਤਰ ਵਿੱਚ ਪੇਸ਼ ਕੀਤੀ ਜਾਂਦੀ ਹੋਰ ਵਿਹਾਰਕ ਸਹਾਇਤਾ ਦੇ ਵੇਰਵਿਆਂ ਲਈ ਤੁਹਾਨੂੰ ਆਪਣੀ ਲੋਕਲ ਅਥਾਰਿਟੀ ਦੀ ਵੈੱਬਸਾਈਟ ‘ਤੇ ਜਾਣਾ ਚਾਹੀਦਾ ਹੈ। ਜੇ ਤੁਹਾਨੂੰ ਨੁਸਖ਼ੇ ਵਾਲੀ ਦਵਾਈ ਦੀ ਲੋੜ ਹੈ ਤਾਂ ਫਾਰਮੇਸੀਆਂ ਅਤੇ ਡਿਸਪੈਂਸ ਕਰਨ ਵਾਲੇ ਜੀਪੀਆਂ ਦੇ ਮਾਧਿਅਮ ਨਾਲ ਇੱਕ ਦਵਾਈ ਡਿਲੀਵਰੀ ਸੇਵਾ ਉਪਲਬਧ ਹੈ।

ਜੇ NHS ਟੈਸਟ ਐਂਡ ਟ੍ਰੇਸ ਦੁਆਰਾ ਕਹੇ ਜਾਣ ਦੇ ਬਾਅਦ ਤੁਸੀਂ ਸਵੈ-ਇਕੱਲਤਾ ਵਿੱਚ ਨਹੀਂ ਜਾਂਦੇ ਹੋ ਤਾਂ ਤੁਹਾਡੇ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਸਵੈ-ਇਕੱਲਤਾ ਤੋਂ ਛੋਟਾਂ

ਤੁਹਾਨੂੰ ਸਵੈ-ਇਕੱਲਤਾ ਵਿੱਚ ਰਹਿਣ ਦੀ ਲੋੜ ਨਹੀਂ ਹੈ, ਜੇ ਤੁਸੀਂ ਉਸੇ ਘਰ ਵਿੱਚ ਰਹਿੰਦੇ ਹੋ ਜਿਸ ਵਿੱਚ ਕੋਵਿਡ-19 ਵਾਲਾ ਵਿਅਕਤੀ ਰਹਿੰਦਾ ਹੈ, ਜਾਂ ਤੁਸੀਂ ਕੋਵਿਡ-19 ਵਾਲੇ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਹੋ, ਅਤੇ ਹੇਠ ਲਿਖਿਆਂ ਵਿੱਚੋਂ ਕੋਈ ਵੀ ਲਾਗੂ ਹੁੰਦਾ ਹੈ:

 • ਤੁਹਾਡਾ ਪੂਰਾ ਟੀਕਾਕਰਨ ਹੋ ਗਿਆ ਹੈ
 • ਤੁਹਾਡੀ ਉਮਰ 18 ਸਾਲ 6 ਮਹੀਨੇ ਤੋਂ ਘੱਟ ਹੈ
 • ਤੁਸੀਂ ਕਿਸੇ ਮਨਜ਼ੂਰਸ਼ੁਦਾ ਕੋਵਿਡ-19 ਟੀਕਾ ਪਰਖ ਵਿੱਚ ਹਿੱਸਾ ਲਿਆ ਹੈ ਜਾਂ ਇਸ ਵੇਲੇ ਹਿੱਸਾ ਲੈ ਰਹੇ ਹੋ
 • ਤੁਸੀਂ ਡਾਕਟਰੀ ਕਾਰਨਾਂ ਕਰਕੇ ਟੀਕਾ ਲਗਵਾਉਣ ਦੇ ਯੋਗ ਨਹੀਂ ਹੋ

NHS ਟੈਸਟ ਐਂਡ ਟ੍ਰੇਸ ਤੁਹਾਨੂੰ ਇਹ ਦੱਸਣ ਲਈ ਸੰਪਰਕ ਕਰਨਗੇ ਕਿ ਤੁਹਾਨੂੰ ਸੰਪਰਕ ਵਜੋਂ ਪਛਾਣਿਆ ਗਿਆ ਹੈ ਅਤੇ ਜਾਂਚ ਕਰਨਗੇ ਕਿ ਕੀ ਤੁਹਾਨੂੰ ਖੁਦ ਨੂੰ ਅਲੱਗ ਰੱਖਣ ਦੀ ਕਾਨੂੰਨੀ ਲੋੜ ਹੈ। ਜੇ ਤੁਹਾਨੂੰ ਕਨੂੰਨੀ ਤੌਰ ‘ਤੇ ਖੁਦ ਨੂੰ ਅਲੱਗ ਰੱਖਣ ਦੀ ਲੋੜ ਨਹੀਂ ਹੈ ਤਾਂ, ਤੁਹਾਨੂੰ ਟੈਸਟਿੰਗ ਬਾਰੇ ਸਲਾਹ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਬਾਰੇ ਸੇਧ ਦਿੱਤੀ ਜਾਵੇਗੀ। ਭਾਵੇਂ ਤੁਹਾਨੂੰ ਲੱਛਣ ਨਾ ਹੋਣ, ਤੁਹਾਨੂੰ ਜਿੰਨੀ ਜਲਦੀ ਹੋ ਸਕੇ PCR ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਵੇਗੀ।

ਜੇ ਤੁਸੀਂ ਪਿਛਲੇ 90 ਦਿਨਾਂ ਵਿੱਚ ਪਹਿਲਾਂ ਕਿਸੇ PCR ਟੈਸਟ ਦਾ ਪਾਜ਼ਿਟਿਵ ਨਤੀਜਾ ਪ੍ਰਾਪਤ ਕੀਤਾ ਹੈ ਤਾਂ ਤੁਹਾਨੂੰ PCR ਟੈਸਟ ਕਰਵਾਉਣ ਦਾ ਪ੍ਰਬੰਧ ਨਹੀਂ ਕਰਨਾ ਚਾਹੀਦਾ, ਜਦੋਂ ਤੱਕ ਤੁਹਾਡੇ ਵਿੱਚ ਕੋਵਿਡ-19 ਦੇ ਕੋਈ ਨਵੇਂ ਲੱਛਣ ਵਿਕਸਿਤ ਨਹੀਂ ਹੁੰਦੇ ਹਨ, ਕਿਉਂਕਿ ਕੋਵਿਡ-19 ਦੀ ਲਾਗ ਤੋਂ ਬਾਅਦ ਕੁਝ ਸਮੇਂ ਲਈ PCR ਟੈਸਟ ਦਾ ਪਾਜ਼ਿਟਿਵ ਆਉਣਾ ਸੰਭਵ ਹੈ।

ਤੁਹਾਨੂੰ ਅਗਲੇਰੀ ਘਰੇਲੂ ਸੰਪਰਕਾਂ ਲਈ ਸੇਧ ਅਤੇ ਕੋਵਿਡ-19 ਦੀ ਪੁਸ਼ਟੀ ਵਾਲੇ ਲੋਕਾਂ ਦੇ ਗੈਰ-ਘਰੇਲੂ ਸੰਪਰਕਾਂ ਲਈ ਸੇਧ ਮਿਲ ਸਕਦੀ ਹੈ।

ਜੇ ਤੁਹਾਨੂੰ ਲੱਛਣ ਨਹੀਂ ਹਨ ਤਾਂ ਆਪਣੇ ਜੋਖਮ ਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ ਟੈਸਟ ਕਰਵਾਓ

ਕੋਵਿਡ-19 ਵਾਲੇ ਲਗਭਗ 3 ਵਿੱਚੋਂ 1 ਵਿਅਕਤੀ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸਦਾ ਮਤਲਬ ਹੈ ਕਿ ਉਹ ਇਸ ਗੱਲ ਤੋਂ ਅਣਜਾਣ ਰਹਿੰਦੇ ਹੋਏ ਹੀ ਵਾਇਰਸ ਫੈਲਾ ਸਕਦੇ ਹਨ। ਨਿਯਮਿਤ ਤੌਰ ‘ਤੇ ਟੈਸਟ ਕਰਾਉਣ ਨਾਲ, ਉਸ ਵੇਲੇ ਤੁਹਾਡੇ ਕੋਵਿਡ-19 ਦਾ ਪਤਾ ਲਗਾਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਦੋਂ ਤੁਸੀਂ ਛੂਤਕਾਰੀ ਹੁੰਦੇ ਹੋ ਪਰ ਲੱਛਣ ਨਹੀਂ ਦਿਖਾ ਰਹੇ ਹੋ, ਜਿਸ ਨਾਲ ਇਹ ਯਕੀਨੀ ਬਣਦਾ ਹੈ ਤੁਸੀਂ ਕੋਵਿਡ-19 ਨਾ ਫੈਲਾਓ।

ਰੈਪਿਡ ਲੈਟਰਲ ਫਲੋ ਟੈਸਟਿੰਗ ਮੁਫ਼ਤ ਉਪਲਬਧ ਹੈ। ਇਹ ਵਿਸ਼ੇਸ਼ ਤੌਰ ‘ਤੇ ਉਹਨਾਂ ਲੋਕਾਂ ‘ਤੇ ਕੇਂਦ੍ਰਿਤ ਹੈ ਜਿਨ੍ਹਾਂ ਨੇ ਟੀਕਾਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਜੋ ਸਿੱਖਿਆ ਦੇ ਖੇਤਰ ਵਿੱਚ ਹਨ, ਅਤੇ ਜੋ ਉੱਚ ਖ਼ਤਰੇ ਵਾਲੇ ਵਾਤਾਵਰਨ ਵਿੱਚ ਹਨ ਜਿਵੇਂ ਕਿ NHS, ਸਮਾਜਕ ਦੇਖਭਾਲ ਅਤੇ ਜੇਲ੍ਹਾਂ।

ਲੋਕ ਜੋਖਮ ਦੀ ਮਿਆਦ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਕਰਨ ਲਈ ਨਿਯਮਿਤ ਰੈਪਿਡ ਲੇਟਰਲ ਫਲੋ ਟੈਸਟਿੰਗ ਦੀ ਵਰਤੋਂ ਕਰਨਾ ਚਾਹ ਸਕਦੇ ਹਨ ਜਿਵੇਂ ਕਿ ਉੱਚ ਜੋਖਮ ਵਾਲੇ ਵਾਤਾਵਰਨ ਵਿੱਚ ਦੂਜੇ ਲੋਕਾਂ ਦੇ ਨਾਲ ਨਜ਼ਦੀਕੀ ਸੰਪਰਕ ਦੇ ਬਾਅਦ, ਜਾਂ ਵਧੇਰੇ ਕਮਜ਼ੋਰ ਵਿਅਕਤੀ ਨਾਲ ਲੰਮੇ ਸਮੇਂ ਤੱਕ ਰਹਿਣ ਤੋਂ ਪਹਿਲਾਂ। ਤੁਸੀਂ ਫਾਰਮੇਸੀਆਂ ਤੋਂ ਜਾਂ ਆਨਲਾਈਨ ਟੈਸਟ ਕਰਵਾ ਸਕਦੇ ਹੋ। ਇਸ ਬਾਰੇ ਵਧੇਰੇ ਜਾਣਕਾਰੀ ਲਵੋ ਕਿ ਰੈਪਿਡ ਲੇਟਰਲ ਫਲੋ ਟੈਸਟ ਕਿਵੇਂ ਕਰਵਾਉਣੇ ਹਨ

ਜੇ ਤੁਹਾਡੇ ਵਿੱਚ ਕੋਵਿਡ-19 ਦੇ ਲੱਛਣ ਆ ਜਾਂਦੇ ਤਾਂ ਤੁਰੰਤ ਸਵੈ-ਇਕੱਲਤਾ ਵਿੱਚ ਜਾਓ ਅਤੇ PCR ਟੈਸਟ ਕਰਵਾਓ

ਜੇ ਤੁਸੀਂ ਠੀਕ ਨਹੀਂ ਮਹਿਸੂਸ ਕਰ ਰਹੇ ਹੋ ਤਾਂ ਘਰ ਰਹੋ

ਜੇ ਤੁਹਾਡੇ ਵਿੱਚ ਕੋਵਿਡ-19 ਦੇ ਲੱਛਣ ਆ ਜਾਂਦੇ ਤਾਂ ਤੁਰੰਤ ਸਵੈ-ਇਕੱਲਤਾ ਵਿੱਚ ਜਾਓ ਅਤੇ PCR ਟੈਸਟ ਕਰਵਾਓ, ਭਾਵੇਂ ਲੱਛਣ ਹਲਕੇ ਹੀ ਹੋਣ। ਟੈਸਟ ਬੁੱਕ ਕਰਨ ਦੇ ਸਮੇਂ ਦੌਰਾਨ ਤੁਹਾਨੂੰ ਘਰ ਵਿੱਚ ਸਵੈ-ਇਕੱਲਤਾ ਵਿੱਚ ਰਹਿਣਾ ਚਾਹੀਦਾ ਹੈ ਅਤੇ ਨਤੀਜਿਆਂ ਦੀ ਉਡੀਕ ਕਰਨੀ ਚਾਹੀਦੀ ਹੈ। ਜੇ ਤੁਹਾਡਾ ਟੈਸਟ ਦਾ ਨਤੀਜਾ ਪਾਜ਼ਿਟਿਵ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਅਲੱਗ ਜ਼ਰੂਰ ਕਰਨਾ ਚਾਹੀਦਾ ਹੈ।

ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਪਰ ਤੁਹਾਨੂੰ ਕੋਵਿਡ-19 ਦੇ ਲੱਛਣ ਨਹੀਂ ਹਨ, ਜਾਂ ਤੁਹਾਡਾ ਕੋਵਿਡ-19 ਟੈਸਟ ਨੈਗੇਟਿਵ ਹੈ, ਤਾਂ ਵੀ ਤੁਹਾਨੂੰ ਕੋਈ ਅਜਿਹੀ ਬਿਮਾਰੀ ਹੋ ਸਕਦੀ ਹੈ ਜੋ ਦੂਜੇ ਲੋਕਾਂ ਵਿੱਚ ਫੈਲ ਸਕਦੀ ਹੈ। ਕਈ ਆਮ ਬਿਮਾਰੀਆਂ ਜਿਵੇਂ ਕਿ ਫਲੂ ਜਾਂ ਆਮ ਜ਼ੁਕਾਮ, ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਜਾਂਦੇ ਹਨ। ਇਹ ਹੋ ਸਕਦਾ ਹੈ:

 • ਜਦੋਂ ਬਿਮਾਰੀ ਨਾਲ ਸੰਕਰਮਿਤ ਕੋਈ ਵਿਅਕਤੀ ਸਾਹ ਲੈਂਦਾ ਹੈ, ਬੋਲਦਾ ਹੈ, ਖੰਘਦਾ ਹੈ ਜਾਂ ਛਿੱਕ ਮਾਰਦਾ ਹੈ, ਤਾਂ ਉਹ ਸਾਹ ਦੇ ਕਣ ਛੱਡਦਾ ਹੈ ਜੋ ਕਿਸੇ ਹੋਰ ਵਿਅਕਤੀ ਵਿੱਚ ਲਾਗ ਦਾ ਕਾਰਨ ਬਣ ਸਕਦੇ ਹਨ
 • ਅਜਿਹੀਆਂ ਸਤ੍ਹਾਵਾਂ ਅਤੇ ਵਸਤੂਆਂ ਰਾਹੀਂ ਜੋ ਕਿਸੇ ਬਿਮਾਰੀ ਨਾਲ ਸੰਕਰਮਿਤ ਵਿਅਕਤੀ ਦੇ ਖੰਘਣ ਜਾਂ ਛਿੱਕਣ, ਜਾਂ ਉਹਨਾਂ ਦੁਆਰਾ ਛੂਹਣ ਨਾਲ ਦੂਸ਼ਿਤ ਹੋ ਜਾਂਦੇ ਹਨ, ਤਾਂ ਫਿਰ ਉਸ ਸਤ੍ਹਾ ਨੂੰ ਛੂਹਣ ਵਾਲਾ ਅਗਲਾ ਵਿਅਕਤੀ ਵੀ ਸੰਕਰਮਿਤ ਹੋ ਸਕਦਾ ਹੈ

ਜਦੋਂ ਤੱਕ ਤੁਸੀਂ ਬਿਹਤਰ ਮਹਿਸੂਸ ਨਹੀਂ ਕਰਦੇ, ਉਦੋਂ ਤੱਕ ਘਰੇ ਰਹਿਣਾ ਤੁਹਾਡੇ ਦੋਸਤਾਂ, ਸਹਿ-ਕਰਮੀਆਂ ਅਤੇ ਤੁਹਾਡੇ ਭਾਈਚਾਰੇ ਦੇ ਹੋਰ ਲੋਕਾਂ ਨੂੰ ਬਿਮਾਰੀ ਹੋਣ ਦੇ ਜੋਖਮ ਨੂੰ ਘੱਟ ਕਰ ਦਿੰਦਾ ਹੈ। ਇਸ ਨਾਲ ਸਾਡੀਆਂ ਸਿਹਤ ਸੇਵਾਵਾਂ ‘ਤੇ ਬੋਝ ਘਟਾਉਣ ਵਿੱਚ ਮਦਦ ਮਿਲੇਗੀ।

ਨਿਯਮਿਤ ਤੌਰ ‘ਤੇ ਆਪਣੇ ਹੱਥ ਧੋਵੋ ਅਤੇ ਖੰਘਾਂ ਅਤੇ ਛਿੱਕਾਂ ਨੂੰ ਢੱਕੋ

ਦਿਨ ਵੇਲੇ ਨਿਯਮਿਤ ਤੌਰ ‘ਤੇ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ ਜਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰੋ। ਨਿਯਮਿਤ ਤੌਰ ‘ਤੇ ਹੱਥ ਧੋਣਾ ਕੋਵਿਡ-19 ਸਮੇਤ ਹੋਰ ਬਿਮਾਰੀਆਂ ਦੀ ਪਕੜ ਵਿੱਚ ਆਉਣ ਦੇ ਤੁਹਾਡੇ ਜੋਖਮ ਨੂੰ ਘੱਟ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।

ਆਪਣੇ ਹੱਥਾਂ ਨੂੰ ਧੋਣਾ ਖਾਸ ਤੌਰ ‘ਤੇ ਮਹੱਤਵਪੂਰਨ ਹੈ:

 • ਖੰਘਣ, ਛਿੱਕਣ ਅਤੇ ਨੱਕ ਸਾਫ਼ ਕਰਨ ਤੋਂ ਬਾਅਦ
 • ਖਾਣਾ ਖਾਣ ਜਾਂ ਛੁਹਣ ਤੋਂ ਪਹਿਲਾਂ
 • ਕਈ ਹੋਰ ਲੋਕਾਂ ਵੱਲੋਂ ਛੁਹੀਆਂ ਸਤ੍ਹਾਵਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਜਿਵੇਂ ਕਿ ਹੈਂਡਲ, ਹੈਂਡਰੇਲਾਂ ਅਤੇ ਲਾਈਟ ਦੇ ਸਵਿੱਚ
 • ਸਾਂਝੇ ਖੇਤਰਾਂ ਜਿਵੇਂ ਕਿ ਰਸੋਈ ਅਤੇ ਬਾਥਰੂਮਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ
 • ਜਦੋਂ ਤੁਸੀਂ ਘਰ ਵਾਪਸ ਆਉਂਦੇ ਹੋ

ਜਿੱਥੇ ਸੰਭਵ ਹੋਵੇ, ਆਪਣੀਆਂ ਅੱਖਾਂ, ਨੱਕ ਅਤੇ ਮੂੰਹ ‘ਤੇ ਹੱਥ ਲਾਉਣ ਤੋਂ ਬਚੋ। ਜੇ ਤੁਹਾਨੂੰ ਆਪਣੇ ਚਿਹਰੇ ਨੂੰ ਛੂਹਣ ਦੀ ਲੋੜ ਹੈ, ਉਦਾਹਰਨ ਵਜੋਂ ਮਾਸਕ ਪਹਿਨਣ ਜਾਂ ਉਤਾਰਨ ਲਈ, ਤਾਂ ਆਪਣੇ ਹੱਥਾਂ ਨੂੰ ਪਹਿਲਾਂ ਅਤੇ ਬਾਅਦ ਵਿੱਚ ਧੋਵੋ ਜਾਂ ਸਾਫ਼ ਕਰੋ।

ਖੰਘਣ ਅਤੇ ਛਿੱਕਣ ਨਾਲ ਕਿਸੇ ਵਿਅਕਤੀ ਵੱਲੋਂ ਛੱਡੀਆਂ ਬੂੰਦਾਂ ਅਤੇ ਐਰੋਸੋਲ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਨਾਲ ਉਹ ਦੂਰ ਤੱਕ ਹਵਾ ਵਿੱਚ ਫੈਲ ਜਾਂਦੇ ਹਨ। ਆਪਣੀਆਂ ਖੰਘਾਂ ਅਤੇ ਨਿੱਛਾਂ ਨੂੰ ਢੱਕਣ ਨਾਲ ਕੋਵਿਡ-19 ਅਤੇ ਹੋਰ ਵਾਇਰਸਾਂ ਨੂੰ ਲੈ ਕੇ ਜਾਣ ਵਾਲੇ ਕਣਾਂ ਦੇ ਪ੍ਰਸਾਰ ਨੂੰ ਘਟਾਉਣ ਵਿੱਚ ਮਦਦ ਮਿਲੇਗੀ, ਜਿਨ੍ਹਾਂ ਵਿੱਚ ਖੰਘ ਅਤੇ ਜ਼ੁਕਾਮ ਦਾ ਕਾਰਨ ਬਣਨ ਵਾਲੀਆਂ ਬੂੰਦਾਂ ਅਤੇ ਐਰੋਸੋਲ ਵੀ ਸ਼ਾਮਲ ਹਨ।

NHS ਕੋਵਿਡ-19 ਐਪ ਨੂੰ ਵਰਤੋ

NHS COVID-19 ਐਪ ਦੀ ਵਰਤੋਂ ਕਰਨ ਨਾਲ ਤੁਹਾਨੂੰ ਇਹ ਸੂਚਿਤ ਕਰ ਕੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਹੋ, ਜਿਸ ਦਾ ਕੋਵਿਡ-19 ਦਾ ਟੈਸਟ ਪਾਜ਼ਿਟਿਵ ਆਇਆ ਹੈ, ਬੇਸ਼ੱਕ ਤੁਸੀਂ ਇੱਕ ਦੂਜੇ ਨੂੰ ਜਾਣਦੇ ਨਾ ਹੋਵੋ। ਤੁਸੀਂ ਇਸਦੀ ਵਰਤੋਂ NHS QR ਕੋਡ ਨਾਲ ਸਥਾਨਾਂ ‘ਤੇ ਚੈੱਕ-ਇਨ ਕਰਨ ਅਤੇ ਜੇ ਰੋਗ ਫੈਲਿਆ ਹੋਇਆ ਹੈ ਤਾਂ ਸਲਾਹ ਪ੍ਰਾਪਤ ਕਰਨ ਲਈ ਵੀ ਕਰ ਸਕਦੇ ਹੋ। ਐਪ ਮੁਫ਼ਤ ਅਤੇ ਵਰਤੋਂ ਵਿੱਚ ਆਸਾਨ ਹੈ ਅਤੇ ਅਜਿਹਾ ਕਰਨ ਨਾਲ ਤੁਸੀਂ ਆਪਣੇ ਪਿਆਰਿਆਂ ਅਤੇ ਦੂਜਿਆਂ ਦੀ ਰੱਖਿਆ ਕਰ ਸਕਦੇ ਹੋ।

ਇਸ ਐਪ ਨਾਲ ਲੋਕ ਲੱਛਣਾਂ ਦੀ ਰਿਪੋਰਟ ਕਰ ਸਕਦੇ ਹਨ ਅਤੇ ਕੋਰੋਨਾਵਾਇਰਸ ਟੈਸਟ ਆਰਡਰ ਕਰ ਸਕਦੇ ਹਨ। ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ, NHS ਕੋਵਿਡ-19 ਐਪ ਦਾ ਨਵੀਨਤਮ ਸੰਸਕਰਣ ਡਾਊਨਲੋਡ ਕਰੋ ਅਤੇ ਵਰਤੋ।

ਦੂਜੇ ਲੋਕਾਂ ਨਾਲ ਨੇੜਲੇ ਸੰਪਰਕ ਨੂੰ ਸੀਮਿਤ ਕਰੋ

ਜਦੋਂ ਕੋਵਿਡ -19 ਵਾਲਾ ਕੋਈ ਵਿਅਕਤੀ ਸਾਹ ਲੈਂਦਾ ਹੈ, ਬੋਲਦਾ ਹੈ, ਖੰਘਦਾ ਹੈ ਜਾਂ ਛਿੱਕ ਮਾਰਦਾ ਹੈ, ਉਹ ਵਾਇਰਸ ਵਾਲੇ ਕਣਾਂ ਨੂੰ ਛੱਡਦਾ ਹੈ ਜੋ ਕੋਵਿਡ-19 ਦਾ ਕਾਰਨ ਬਣਦੇ ਹਨ। ਇਨ੍ਹਾਂ ਕਣਾਂ ਦਾ ਸਾਹ ਕਿਸੇ ਹੋਰ ਵਿਅਕਤੀ ਦੁਆਰਾ ਲਿਆ ਜਾ ਸਕਦਾ ਹੈ।

ਤੁਸੀਂ ਉਹਨਾਂ ਲੋਕਾਂ ਨਾਲ ਨਜ਼ਦੀਕੀ ਸੰਪਰਕ ਸੀਮਿਤ ਕਰਨ ਦੀ ਚੋਣ ਕਰ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਅਕਸਰ ਨਹੀਂ ਰਹਿੰਦੇ ਹੋ। ਤੁਸੀਂ ਨਜ਼ਦੀਕੀ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਇੱਕ ਲੇਟਰਲ ਫਲੋ ਟੈਸਟ ਕਰਾਉਣ ਦੀ ਵੀ ਚੋਣ ਕਰ ਸਕਦੇ ਹੋ ਅਤੇ ਉਨ੍ਹਾਂ ਲੋਕਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਮਿਲ ਰਹੇ ਹੋ, ਜਿਸ ਨਾਲ ਜੋਖਮ ਦੀਆਂ ਮਿਆਦਾਂ ਦਾ ਪ੍ਰਬੰਧਨ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਵਿੱਚ ਵਧੇਰੇ ਜੋਖਮ ਵਾਲੇ ਵਾਤਾਵਰਣ ਵਿੱਚ ਨਜ਼ਦੀਕੀ ਸੰਪਰਕ ਜਾਂ ਜਦੋਂ ਕਿਸੇ ਕਮਜ਼ੋਰ ਵਿਅਕਤੀ ਨਾਲ ਲੰਮਾ ਸਮਾਂ ਬਿਤਾਉਣਾ ਸ਼ਾਮਲ ਹੁੰਦਾ ਹੈ।

ਇਹ ਵਿਅਕਤੀਗਤ ਵਿਕਲਪ ਹਨ ਜੋ ਤੁਹਾਡੇ ਕੋਵਿਡ-19 ਦੀ ਪਕੜ ਵਿੱਚ ਆਉਣ ਜਾਂ ਇਸਨੂੰ ਫੈਲਾਉਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਗੱਲ ‘ਤੇ ਵਿਚਾਰ ਕਰਨਾ ਮਹੱਤਵਪੂਰਨ ਹੈ ਕਿ ਦੂਜੇ ਲੋਕ ਵਧੇਰੇ ਸੁਚੇਤ ਰਵੱਈਆ ਅਪਣਾਉਣਾ ਜਾਰੀ ਰੱਖਣ ਦੀ ਇੱਛਾ ਕਰ ਸਕਦੇ ਹਨ। ਸਾਨੂੰ ਸਾਰਿਆਂ ਨੂੰ ਇਸ ਗੱਲ ‘ਤੇ ਵਿਚਾਰ ਕਰਨਾ ਚਾਹੀਦਾ ਹੈ, ਕਿ ਜੇ ਸਾਹਮਣੇ ਵਾਲਾ ਵਿਅਕਤੀ ਨਜ਼ਦੀਕੀ ਸੰਪਰਕ ਘਟਾਉਣਾ ਚਾਹੁੰਦਾ ਹੈ, ਤਾਂ ਉਸਨੂੰ ਪੂਰਾ ਮੌਕਾ ਅਤੇ ਵਿੱਥ ਮੁਹੱਈਆ ਕਰਵਾਈ ਜਾਵੇ।

ਦੂਜੇ ਲੋਕਾਂ ਨਾਲ ਨੇੜਲੇ ਸੰਪਰਕ ਨੂੰ ਸੀਮਿਤ ਕਰੋ

ਜਦੋਂ ਕੋਵਿਡ -19 ਵਾਲਾ ਕੋਈ ਵਿਅਕਤੀ ਸਾਹ ਲੈਂਦਾ ਹੈ, ਬੋਲਦਾ ਹੈ, ਖੰਘਦਾ ਹੈ ਜਾਂ ਛਿੱਕ ਮਾਰਦਾ ਹੈ, ਉਹ ਵਾਇਰਸ ਵਾਲੇ ਕਣਾਂ ਨੂੰ ਛੱਡਦਾ ਹੈ ਜੋ ਕੋਵਿਡ-19 ਦਾ ਕਾਰਨ ਬਣਦੇ ਹਨ। ਇਨ੍ਹਾਂ ਕਣਾਂ ਦਾ ਸਾਹ ਕਿਸੇ ਹੋਰ ਵਿਅਕਤੀ ਦੁਆਰਾ ਲਿਆ ਜਾ ਸਕਦਾ ਹੈ।

ਤੁਸੀਂ ਉਹਨਾਂ ਲੋਕਾਂ ਨਾਲ ਨਜ਼ਦੀਕੀ ਸੰਪਰਕ ਸੀਮਿਤ ਕਰਨ ਦੀ ਚੋਣ ਕਰ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਅਕਸਰ ਨਹੀਂ ਰਹਿੰਦੇ ਹੋ। ਤੁਸੀਂ ਨਜ਼ਦੀਕੀ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਇੱਕ ਲੇਟਰਲ ਫਲੋ ਟੈਸਟ ਕਰਾਉਣ ਦੀ ਵੀ ਚੋਣ ਕਰ ਸਕਦੇ ਹੋ ਅਤੇ ਉਨ੍ਹਾਂ ਲੋਕਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਮਿਲ ਰਹੇ ਹੋ, ਜਿਸ ਨਾਲ ਜੋਖਮ ਦੀਆਂ ਮਿਆਦਾਂ ਦਾ ਪ੍ਰਬੰਧਨ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਵਿੱਚ ਵਧੇਰੇ ਜੋਖਮ ਵਾਲੇ ਵਾਤਾਵਰਣ ਵਿੱਚ ਨਜ਼ਦੀਕੀ ਸੰਪਰਕ ਜਾਂ ਜਦੋਂ ਕਿਸੇ ਕਮਜ਼ੋਰ ਵਿਅਕਤੀ ਨਾਲ ਲੰਮਾ ਸਮਾਂ ਬਿਤਾਉਣਾ ਸ਼ਾਮਲ ਹੁੰਦਾ ਹੈ।

ਇਹ ਵਿਅਕਤੀਗਤ ਵਿਕਲਪ ਹਨ ਜੋ ਤੁਹਾਡੇ ਕੋਵਿਡ-19 ਦੀ ਪਕੜ ਵਿੱਚ ਆਉਣ ਜਾਂ ਇਸਨੂੰ ਫੈਲਾਉਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਗੱਲ ‘ਤੇ ਵਿਚਾਰ ਕਰਨਾ ਮਹੱਤਵਪੂਰਨ ਹੈ ਕਿ ਦੂਜੇ ਲੋਕ ਵਧੇਰੇ ਸੁਚੇਤ ਰਵੱਈਆ ਅਪਣਾਉਣਾ ਜਾਰੀ ਰੱਖਣ ਦੀ ਇੱਛਾ ਕਰ ਸਕਦੇ ਹਨ। ਸਾਨੂੰ ਸਾਰਿਆਂ ਨੂੰ ਇਸ ਗੱਲ ‘ਤੇ ਵਿਚਾਰ ਕਰਨਾ ਚਾਹੀਦਾ ਹੈ, ਕਿ ਜੇ ਸਾਹਮਣੇ ਵਾਲਾ ਵਿਅਕਤੀ ਨਜ਼ਦੀਕੀ ਸੰਪਰਕ ਘਟਾਉਣਾ ਚਾਹੁੰਦਾ ਹੈ, ਤਾਂ ਉਸਨੂੰ ਪੂਰਾ ਮੌਕਾ ਅਤੇ ਵਿੱਥ ਮੁਹੱਈਆ ਕਰਵਾਈ ਜਾਵੇ।

ਵੱਖ-ਵੱਖ ਸਥਾਨਾਂ ਅਤੇ ਸਥਿਤੀਆਂ ਵਿੱਚ ਆਪਣੇ ਨਿੱਜੀ ਜੋਖਮ ਨੂੰ ਸਮਝਣਾ

ਘਰ ਤੋਂ ਕੰਮ ਕਰਨਾ ਅਤੇ ਕੰਮ ਵਾਲੀ ਥਾਂ ‘ਤੇ ਵਾਪਸ ਆਉਣਾ

ਪੜਾਅ 4 ਤੋਂ ਬਾਅਦ ਅਸੀਂ ਦਫਤਰਾਂ ਅਤੇ ਕਾਰਜ ਸਥਾਨਾਂ ‘ਤੇ ਹੌਲੀ-ਹੌਲੀ ਵਾਪਸੀ ਵੇਖੀ ਹੈ। ਜਿਵੇਂ-ਜਿਵੇਂ ਕਰਮਚਾਰੀ ਆਪਣੇ ਕੰਮ ਦੇ ਸਥਾਨਾਂ ‘ਤੇ ਵਾਪਸ ਆਉਂਦੇ ਹਨ, ਰੁਜ਼ਗਾਰਦਾਤਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ ਬਾਰੇ ਸੇਧ ਦੀ ਪਾਲਣਾ ਨੂੰ ਜਾਰੀ ਰੱਖਣਾ ਚਾਹੀਦਾ ਹੈ। ਕੰਮ ਵਾਲੀ ਥਾਂ ‘ਤੇ ਵਾਪਸੀ ਬਾਰੇ ਵਿਚਾਰ ਕਰਦੇ ਸਮੇਂ, ਰੁਜ਼ਗਾਰਦਾਤਾਵਾਂ ਨੂੰ ਇਹ ਕਰਨਾ ਚਾਹੀਦਾ ਹੈ:

 • ਇਸਨੂੰ ਆਪਣੇ ਕਾਰਜ ਸਥਾਨ ਦੇ ਜੋਖਮ ਮੁਲਾਂਕਣ ਵਿੱਚ ਪ੍ਰਤਿਬਿੰਬਤ ਕਰੋ
 • ਸੇਧ ਦੇ ਅਨੁਸਾਰ, ਕੋਵਿਡ-19 ਦੇ ਫੈਲਣ ਦੇ ਜੋਖਮ ਨੂੰ ਕਾਬੂ ਕਰਨ ਲਈ ਕਾਰਵਾਈ ਕਰੋ

ਜੇ ਤੁਹਾਨੂੰ ਪਹਿਲਾਂ ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ (CEV) ਵਜੋਂ ਪਛਾਣਿਆ ਗਿਆ ਸੀ

ਮਾਹਰ ਕਲੀਨਿਕਲ ਸਲਾਹ ਦੀ ਪਾਲਣਾ ਕਰਨ ਅਤੇ ਕੋਵਿਡ-19 ਵੈਕਸੀਨ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕਰਨ ਦੇ ਨਾਲ, ਜਿਨ੍ਹਾਂ ਲੋਕਾਂ ਨੂੰ ਪਹਿਲਾਂ CEV ਮੰਨਿਆ ਜਾਂਦਾ ਸੀ ਉਨ੍ਹਾਂ ਨੂੰ ਦੁਬਾਰਾ ਸ਼ੀਲਡ ਕਰਨ ਦੀ ਸਲਾਹ ਨਹੀਂ ਦਿੱਤੀ ਜਾ ਰਹੀ ਹੈ। ਜੇ ਤੁਹਾਨੂੰ ਪਹਿਲਾਂ CEV ਵਜੋਂ ਪਛਾਣਿਆ ਗਿਆ ਸੀ, ਤਾਂ ਤੁਹਾਨੂੰ ਇਸ ਪੰਨੇ ਵਿੱਚ ਸ਼ਾਮਲ ਸੇਧ ਦੀ ਪਾਲਣਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਿਹਤ ਪੇਸ਼ੇਵਰ ਤੋਂ ਇਸ ਬਾਰੇ ਸਲਾਹ ਲੈਣੀ ਚਾਹੀਦੀ ਹੈ ਕਿ ਕੀ ਵਾਧੂ ਸਾਵਧਾਨੀਆਂ ਤੁਹਾਡੇ ਲਈ ਸਹੀ ਹਨ।

ਜੇ ਤੁਸੀਂ ਗਰਭਵਤੀ ਹੋ

ਜੇ ਤੁਸੀਂ ਗਰਭਵਤੀ ਹੋ, ਤਾਂ ਤੁਹਾਡੀ ਕੋਵਿਡ-19 ਹੋਣ ਦੀ ਸੰਭਾਵਨਾ ਕਿਸੇ ਹੋਰ ਨਾਲੋਂ ਜ਼ਿਆਦਾ ਨਹੀਂ ਹੈ ਅਤੇ ਇਸਦੀ ਬਹੁਤ ਸੰਭਾਵਨਾ ਨਹੀਂ ਹੈ ਕਿ ਤੁਸੀਂ ਇਸ ਨਾਲ ਗੰਭੀਰ ਰੂਪ ਵਿੱਚ ਬਿਮਾਰ ਹੋਵੋਗੇ।

ਘੱਟੋ-ਘੱਟ ਦੇ ਰੂਪ ਵਿੱਚ, ਤੁਹਾਨੂੰ ਸਾਰਿਆਂ ਵਾਂਗ ਉਸੇ ਮਾਰਗਦਰਸ਼ਨ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਤੁਸੀਂ 28 ਹਫ਼ਤਿਆਂ ਤੋਂ ਵੱਧ ਗਰਭਵਤੀ ਹੋ, ਜਾਂ ਜੇ ਤੁਸੀਂ ਗਰਭਵਤੀ ਹੋ ਅਤੇ ਤੁਹਾਨੂੰ ਹੋਰ ਸਿਹਤ ਸਮੱਸਿਆ ਹੈ ਜੋ ਤੁਹਾਨੂੰ ਗਰਭ-ਅਵਸਥਾ ਦੇ ਕਿਸੇ ਵੀ ਸਮੇਂ ਕੋਵਿਡ-19 ਤੋਂ ਗੰਭੀਰ ਬਿਮਾਰੀ ਦੇ ਵਧੇਰੇ ਜੋਖਮ ‘ਤੇ ਪਾਉਂਦੀ ਹੈ, ਤਾਂ ਤੁਸੀਂ ਉਹਨਾਂ ਲੋਕਾਂ ਨਾਲ ਨੇੜਲੇ ਸੰਪਰਕ ਨੂੰ ਸੀਮਤ ਕਰਨ ਬਾਰੇ ਵਿਚਾਰ ਕਰਨਾ ਚਾਹ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਆਮ ਤੌਰ ‘ਤੇ ਨਿਯਮਿਤ ਤੌਰ ‘ਤੇ ਨਹੀਂ ਮਿਲਦੇ ਹੋ।

ਜੇ ਤੁਸੀਂ ਅਜਿਹੇ ਖੇਤਰ ਵਿੱਚ ਰਹਿੰਦੇ ਹੋ ਜਿਸ ਨੂੰ ਕੋਵਿਡ-19 ਦੇ ਪ੍ਰਤੀ ਵਧਾਈ ਗਈ ਪ੍ਰਤਿਕਿਰਿਆ ਮਿਲ ਰਹੀ ਹੈ

ਸਰਕਾਰ ਉਨ੍ਹਾਂ ਖੇਤਰਾਂ ਵਿੱਚ ਸਥਾਨਕ ਅਥਾਰਟੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ NHS ਦੁਆਰਾ ਬੇਕਾਬੂ ਦਬਾਅ ਦਾ ਸਾਹਮਣਾ ਕਰਨ ਤੋਂ ਬਚਣ ਲਈ ਕੋਵਿਡ-19 ਪ੍ਰਤੀ ਵਧਾਈ ਗਈ ਪ੍ਰਤਿਕਿਰਿਆ ਦੀ ਲੋੜ ਹੈ। ਵਧਾਈ ਗਈ ਪ੍ਰਤਿਕਿਰਿਆ ਵਾਲੇ ਖੇਤਰਾਂ ਨੂੰ ਵਾਧੂ ਸਹਾਇਤਾ ਪ੍ਰਾਪਤ ਹੋਏਗੀ, ਜਿਵੇਂ ਕਿ 5 ਹਫਤਿਆਂ ਦੀ ਮਿਆਦ ਲਈ, ਟੀਕਾ ਲਗਵਾਉਣ ਦੀ ਸੰਖਿਆ ਨੂੰ ਵਧਾਉਣ ਲਈ ਤੇਜ਼ ਟੈਸਟਿੰਗ ਅਤੇ ਲੌਜਿਸਟਿਕਲ ਸਰੋਤ। ਜੇ ਤੁਸੀਂ ਪ੍ਰਭਾਵਿਤ ਸਥਾਨਕ ਅਥਾਰਿਟੀ ਵਾਲੇ ਖੇਤਰਾਂ ਵਿੱਚੋਂ ਕਿਸੇ ਇੱਕ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਆਪਣੇ ਖੇਤਰ ਲਈ ਸਥਾਨਕ ਕੋਵਿਡ-19 ਜਾਣਕਾਰੀ ਅਤੇ ਸਲਾਹ ਪੜ੍ਹਨੀ ਚਾਹੀਦੀ ਹੈ:

ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਸ ਪੰਨੇ ‘ਤੇ ਦਿੱਤੇ ਸੇਧ ਦੀ ਪਾਲਣਾ ਕਰਨਾ ਖਾਸ ਤੌਰ ‘ਤੇ ਮਹੱਤਵਪੂਰਨ ਹੈ ਜਿਸ ਨਾਲ ਕੋਵਿਡ-19 ਦੇ ਫੈਲਣ ਨੂੰ ਘਟਾਉਣ ਅਤੇ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਵਿੱਚ ਮਦਦ ਮਿਲੇਗੀ।

ਯੂਕੇ ਅਤੇ ਵਿਦੇਸ਼ ਦੀ ਯਾਤਰਾ ਕਰਨੀ

ਅੰਤਰਰਾਸ਼ਟਰੀ ਯਾਤਰਾ

ਅੰਤਰਰਾਸ਼ਟਰੀ ਯਾਤਰਾ ਲਈ ਟ੍ਰੈਫਿਕ ਲਾਈਟ ਸਿਸਟਮ ਹੈ। ਤੁਹਾਨੂੰ ਲਾਲ ਸੂਚੀਆਂ ਵਾਲੇ ਦੇਸ਼ਾਂ ਜਾਂ ਖੇਤਰਾਂ ਦੀ ਯਾਤਰਾ ਨਹੀਂ ਕਰਨੀ ਚਾਹੀਦੀ।

ਯੂਕੇ ਦੇ ਬਾਹਰ ਤੋਂ ਇੰਗਲੈਂਡ ਦੀ ਯਾਤਰਾ ਕਰਨੀ

ਵਿਦੇਸ਼ ਤੋਂ ਇੰਗਲੈਂਡ ਪਹੁੰਚਣ ‘ਤੇ ਤੁਹਾਡੇ ਲਈ ਕੀ ਕਰਨਾ ਜ਼ਰੂਰੀ ਹੈ, ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਹੁੰਚਣ ਤੋਂ ਪਹਿਲਾਂ ਦੇ 10 ਦਿਨਾਂ ਵਿੱਚ ਕਿੱਥੇ ਰਹੇ ਹੋ।

ਇੰਗਲੈਂਡ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਯੂਕੇ ਵਿੱਚ ਦਾਖਲ ਹੋਣ ਬਾਰੇ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਪਤਾ ਕਰੋ ਕਿ ਤੁਸੀਂ ਜਿਸ ਦੇਸ਼ ਦੀ ਯਾਤਰਾ ਕਰ ਰਹੇ ਹੋ ਉਹ ਕਿਸ ਸੂਚੀ ਵਿੱਚ ਹੈ ਅਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ

ਯੂਕੇ, ਆਇਰਲੈਂਡ ਅਤੇ ਚੈਨਲ ਆਇਲੈਂਡ ਦੀ ਯਾਤਰਾ

ਇੰਗਲੈਂਡ ਦੇ ਅੰਦਰ ਯਾਤਰਾ ‘ਤੇ ਕੋਈ ਪਾਬੰਦੀਆਂ ਨਹੀਂ ਹਨ।

ਜੇ ਤੁਸੀਂ ਸਕਾਟਲੈਂਡ, ਵੇਲਜ਼ ਜਾਂ ਨੋਰਦਰਨ ਆਇਰਲੈਂਡ, ਜਾਂ ਆਇਰਲੈਂਡ ਜਾਂ ਚੈਨਲ ਆਇਲੈਂਡ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਆਪਣੀ ਮੰਜ਼ਿਲ ‘ਤੇ ਲਾਗੂ ਨਿਯਮਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਉੱਥੇ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ।

ਜੇ ਤੁਹਾਡੇ ਵਿੱਚ ਕੋਵਿਡ-19 ਦੇ ਲੱਛਣ ਹਨ ਜਾਂ ਤੁਸੀਂ ਸਵੈ-ਇਕੱਲਤਾ ਵਿੱਚ ਹੋ, ਤਾਂ ਯਾਤਰਾ ਨਾ ਕਰੋ। ਟੈਸਟ ਕਰਵਾਓ ਅਤੇ ਘਰ ਰਹਿਣ ਬਾਰੇ ਸੇਧਾਂ ਦੀ ਪਾਲਣਾ ਕਰੋ

ਕਾਰੋਬਾਰ ਅਤੇ ਸਥਾਨ

ਨਾਈਟ ਕਲੱਬਾਂ ਅਤੇ ਬਾਲਗ ਮਨੋਰੰਜਨ ਸਥਾਨਾਂ ਸਮੇਤ, ਸਾਰੇ ਕਾਰੋਬਾਰ ਅਤੇ ਸਥਾਨ ਖੁੱਲ੍ਹ ਸਕਦੇ ਹਨ। ਖੇਡਾਂ, ਮਨੋਰੰਜਨ, ਜਾਂ ਕਾਰੋਬਾਰੀ ਸਮਾਗਮਾਂ ਦੀਆਂ ਸਾਰੀਆਂ ਸਮਰੱਥਾ ਸੀਮਾਵਾਂ ਨੂੰ ਹਟਾ ਦਿੱਤਾ ਗਿਆ ਹੈ।

ਪ੍ਰਾਹੁਣਾਚਾਰੀ ਸਥਾਨਾਂ ਜਿਵੇਂ ਕਿ ਪੱਬਾਂ, ਰੈਸਟੋਰੈਂਟਾਂ ਅਤੇ ਬਾਰਾਂ ਨੂੰ ਹੁਣ ਟੇਬਲ ਸਰਵਿਸ ਦੇਣ ਜਾਂ ਹੋਰ ਸਮਾਜਕ ਦੂਰੀ ਵਾਲੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈ।

ਸਾਰੇ ਕਾਰੋਬਾਰਾਂ ਨੂੰ ਸੁਰੱਖਿਅਤ ਢੰਗ ਨਾਲ ਕੰਮ ਕਰਨ ਲਈ ਸੇਧਾਂ ਵਿੱਚ ਦਿੱਤੇ ਗਏ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਰੁਜ਼ਗਾਰਦਾਤਾ ਦੀ ਹਾਲੇ ਵੀ ਆਪਣੇ ਕਾਰੋਬਾਰ ਤੋਂ ਪ੍ਰਭਾਵਿਤ ਲੋਕਾਂ ਲਈ ਜੋਖਮਾਂ ਦਾ ਪ੍ਰਬੰਧਨ ਕਰਨ ਦਾ ਕਨੂੰਨੀ ਫਰਜ਼ ਹੈ। ਅਜਿਹਾ ਕਰਨ ਦਾ ਤਰੀਕਾ ਕੋਵਿਡ-19 ਦੇ ਜੋਖਮ ਸਮੇਤ ਸਿਹਤ ਅਤੇ ਸੁਰੱਖਿਆ ਜੋਖਮ ਸੰਬੰਧੀ ਮੁਲਾਂਕਣ ਕਰਨਾ ਹੈ, ਅਤੇ ਤੁਹਾਡੇ ਵੱਲੋਂ ਪਛਾਣੇ ਜਾਣ ਵਾਲੇ ਜੋਖਮਾਂ ਨੂੰ ਘੱਟ ਕਰਨ ਲਈ ਉਚਿਤ ਕਦਮ ਚੁੱਕਣਾ ਹੈ। ਸੁਰੱਖਿਅਤ ਢੰਗ ਨਾਲ ਕੰਮ ਕਰਨ ਬਾਰੇ ਸੇਧਾਂ ਵਿੱਚ ਰਾਹਤ ਪ੍ਰਦਾਨ ਕਰਨ ਸੰਬੰਧੀ ਕਈ ਤਰੀਕੇ ਦੱਸੇ ਗਏ ਹਨ, ਰੁਜ਼ਗਾਰਦਾਤਾਵਾਂ ਨੂੰ ਇਹਨਾਂ ਤਰੀਕਿਆਂ ਨੂੰ ਵਰਤਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ:

 • ਸਥਾਨ ਵਿੱਚ ਮਾੜੀ-ਹਵਾਦਾਰੀ ਵਾਲੇ ਖੇਤਰਾਂ ਦੀ ਪਛਾਣ ਕਰਨਾ, ਉਦਾਹਰਨ ਲਈ CO2 ਮੋਨੀਟਰ ਦੀ ਵਰਤੋਂ ਕਰਦੇ ਹੋਏ, ਅਤੇ ਇਹਨਾਂ ਖੇਤਰਾਂ ਵਿੱਚ ਹਵਾ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣੇ
 • ਇਹ ਪੱਕਾ ਕਰਨਾ ਕਿ ਬਿਮਾਰ ਸਟਾਫ਼ ਮੈਂਬਰ ਅਤੇ ਗਾਹਕ ਕਾਰਜ-ਸਥਾਨ ਜਾਂ ਸਥਾਨ ‘ਤੇ ਨਹੀਂ ਆਉਣਗੇ;
 • ਸਟਾਫ਼ ਅਤੇ ਗਾਹਕਾਂ ਨੂੰ ਆਪਣੇ ਹੱਥਾਂ ਨੂੰ ਵਧੇਰੇ ਵਾਰ ਸਾਫ਼ ਕਰਨ ਦੇ ਯੋਗ ਬਣਾਉਣ ਲਈ ਹੈਂਡ ਸੈਨੀਟਾਈਜ਼ਰ ਮੁਹੱਈਆ ਕਰਵਾਉਣਾ, ਅਤੇ ਉਨ੍ਹਾਂ ਸਤ੍ਹਾਂ ਨੂੰ ਸਾਫ਼ ਕਰਨਾ ਜਿਨ੍ਹਾਂ ਨੂੰ ਲੋਕ ਨਿਯਮਿਤ ਤੌਰ ‘ਤੇ ਛੁਹੰਦੇ ਹਨ
 • ਸਟਾਫ਼ ਅਤੇ ਗਾਹਕਾਂ ਨੂੰ ਕਾਰਜ-ਸਥਾਨ ‘ਤੇ ਆਪਣੇ ਵੱਲੋਂ ਲਾਗੂ ਕੀਤੇ ਉਪਾਵਾਂ ਬਾਰੇ ਦੱਸਣਾ

ਕਾਰੋਬਾਰਾਂ ਨੂੰ ਇਹ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਉਣ ਵਾਲੇ ਉਹਨਾਂ ਲੋਕਾਂ ਲਈ NHS QR ਕੋਡ ਪ੍ਰਦਰਸ਼ਿਤ ਕਰਨਾ ਜਾਰੀ ਰੱਖਣ ਜੋ NHS COVID-19 ਐਪ ਦੀ ਵਰਤੋਂ ਕਰਨਾ ਚਾਹੁੰਦੇ ਹਨ, ਤਾਂ ਜੋ ਜੇ ਕੋਈ ਪ੍ਰਸਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਸੁਚੇਤ ਕੀਤਾ ਜਾ ਸਕੇ ਅਤੇ ਉਹ ਦੂਜਿਆਂ ਦੀ ਰੱਖਿਆ ਕਰਨ ਲਈ ਕਾਰਵਾਈ ਕਰ ਸਕਣ, ਹਾਲਾਂਕਿ ਇਹ ਹੁਣ ਕਾਨੂੰਨੀ ਲੋੜ ਨਹੀਂ ਹੈ।

NHS COVID Pass

NHS COVID Pass ਨਾਲ ਲੋਕ ਆਪਣੀ ਕੋਵਿਡ-19 ਸਥਿਤੀ ਦੀ ਜਾਂਚ ਕਰ ਸਕਦੇ ਹਨ ਅਤੇ ਪੂਰੇ ਟੀਕਾਕਰਨ, ਇੱਕ ਹਾਲੀਆ ਨੈਗੇਟਿਵ ਟੈਸਟ, ਜਾਂ ਕੁਦਰਤੀ ਰੋਗ-ਪ੍ਰਤਿਰੋਧਕਤਾ ਦੇ ਪ੍ਰਮਾਣ ਦੁਆਰਾ ਇਹ ਦਿਖਾ ਸਕਦੇ ਹਨ ਕਿ ਉਹਨਾਂ ਤੋਂ ਵਾਇਰਸ ਦੇ ਦੂਜਿਆਂ ਵਿੱਚ ਸੰਚਾਰਿਤ ਹੋਣ ਦਾ ਜੋਖਮ ਘੱਟ ਹੈ। ਕੁਝ ਸਥਾਨ ਦਾਖਲੇ ਦੀ ਸ਼ਰਤ ਵਜੋਂ NHS COVID Pass ਦੀ ਮੰਗ ਕਰ ਸਕਦੇ ਹਨ।

ਕੋਵਿਡ-19 ਦੇ ਜੋਖਮ ਨੂੰ ਘਟਾਉਣ ਲਈ, ਅਸੀਂ ਕੁਝ ਖਾਸ ਸਥਾਨਾਂ ਵਿਚਲੇ ਸੰਗਠਨਾਂ ਨੂੰ ਦਾਖਲੇ ਦੀ ਸ਼ਰਤ ਵਜੋਂ NHS ਕੋਵਿਡ ਪਾਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਹ ਖਾਸ ਤੌਰ ‘ਤੇ ਜ਼ਿਆਦਾ ਭੀੜ ਵਾਲੇ ਸਥਾਨਾਂ (ਜਿਵੇਂ ਕਿ ਨਾਈਟਕਲੱਬਾਂ) ਵਿੱਚ ਹੋਵੇਗਾ ਜਿੱਥੇ ਲੋਕਾਂ ਦੇ ਆਪਣੇ ਪਰਿਵਾਰ ਤੋਂ ਬਾਹਰ ਦੂਜਿਆਂ ਦੇ ਨੇੜੇ ਹੋਣ ਦੀ ਸੰਭਾਵਨਾ ਹੈ।

ਕੁਝ ਸਥਾਨ ਹਨ ਜਿੱਥੇ ਦਾਖਲੇ ਦੀ ਸ਼ਰਤ ਵਜੋਂ NHS ਕੋਵਿਡ ਪਾਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਤਾਂ ਜੋ ਸਾਰਿਆਂ ਲਈ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਵਿੱਚ ਜ਼ਰੂਰੀ ਸੇਵਾਵਾਂ ਅਤੇ ਜ਼ਰੂਰੀ ਰਿਟੇਲਰ ਸ਼ਾਮਲ ਹਨ ਜੋ ਮਹਾਂਮਾਰੀ ਦੇ ਦੌਰਾਨ ਖੁੱਲੇ ਹੋਏ ਸਨ।

Published 29 March 2021
Last updated 15 October 2021 + show all updates
 1. Translations added for latest version.

 2. Updated link to current international travel guidance and removed reference to 'traffic light system' for international travel as this no longer exists.

 3. Removed Cornwall Council, Devon County Council, Council of the Isles of Scilly, Plymouth City Council and Torbay Council as local authority areas receiving an enhanced response to COVID-19.

 4. Updated guidance following Prime Minister's statement on the autumn and winter plan.

 5. The following languages have been added or updated to reflect the latest step 4 guidance. - Arabic - Bengali - Farsi - Gujarati - Hindi - Polish - Punjabi Gurmukhi - Punjabi Shahmukhi - Slovak - Somali - Urdu - Welsh - French - Portuguese - Tamil We removed reference to Enhanced Response Areas as these were out of date.

 6. Removed Darlington Borough Council, Durham County Council, Gateshead Council, Hartlepool Borough Council, Middlesbrough Council, Newcastle City Council, North Tyneside Council, Northumberland County Council, Redcar and Cleveland Borough Council, South Tyneside Council, Stockton-on-Tees Borough Council and Sunderland City Council as local authority areas receiving an enhanced response to COVID-19.

 7. Added Cornwall Council, Devon County Council, Council of the Isles of Scilly, Plymouth City Council and Torbay Council as local authority areas receiving an enhanced response to COVID-19.

 8. Updated structure and clarified language throughout to improve readability.

 9. Removed references to 16 August in the self-isolation exemption criteria section. This is because the changes are now current.

 10. Added information on self-isolation changes from 16 August

 11. Added easy read version of 'how to stay safe and help prevent the spread' guidance.

 12. Edited get tested and self-isolate. The length of time 18 year olds who are a contact of a positive case will be exempt from self-isolation has changed from 4 months after their 18th birthday to 6 months after.

 13. Added Gujarati translation.

 14. Corrected the 'International travel' section which said people should not travel to countries or territories on the red or amber lists. It now says "You should not travel to countries or territories on the red list.".

 15. Removed Greater Manchester Combined Authority from areas receiving an enhanced response (covering Bolton, Bury, Manchester, Oldham, Rochdale, Salford, Stockport, Tameside, Trafford and Wigan)

 16. Added translations for Step 4 guidance.

 17. Added local authority areas receiving an enhanced response (Newcastle City Council, North Tyneside Council, Northumberland County Council, Durham County Council, Gateshead Council, South Tyneside Council, Sunderland City Council, Darlington Borough Council, Hartlepool Borough Council, Middlesbrough Council, Redcar and Cleveland Borough Council and Stockton-on-Tees Borough Council). Removed areas no longer receiving an enhanced response (Lancashire County Council, Blackpool Borough Council, Cheshire East Council, Cheshire West and Chester Council, Liverpool City Region, Warrington Borough Council, Bedford Borough Council, Blackburn with Darwen Borough Council and Bolton Council).

 18. Updated with information for people who are pregnant.

 19. Removed Birmingham City Council from areas where the new variant is spreading.

 20. Guidance updated for the move to COVID-19 rules step 4 on 19 July.

 21. Guidance updated following the announcement of a move to step 4 on 19 July.

 22. Added Brighton and Hove City Council to the areas where the Delta variant is spreading fastest.

 23. Added Oxford City Council to the areas where the Delta variant is spreading fastest.

 24. Removed Leicester City Council and North Tyneside Council from areas where the new variant is spreading.

 25. Updated to clarify that a PCR test should be taken even if symptoms are mild.

 26. Translations updated

 27. Removed Kirklees from list of areas where there's an enhanced response to the spread of the Delta variant.

 28. Updated international travel section with a link to new simplified guidance on international travel.

 29. Removed Hounslow from list of areas where there's an enhanced response to the spread of the Delta variant

 30. Translations updated to guidance published on 14 June.

 31. Updated in line with new rules from 21 June. There are updates to the rules on weddings and civil partnership ceremonies and wedding receptions or civil partnership celebrations, commemorative events following a death such as a wake, stone setting or ash scattering, care home visits and domestic residential visits for children.

 32. Updated to reflect the publication of revised guidance on arranging or attending a funeral during the coronavirus pandemic.

 33. Updated to reflect the publication of revised wedding and civil partnership ceremonies, receptions and celebrations guidance and new guidance on what you need to do if you're planning a wedding or civil partnership or funeral, wake or commemoration in venues such as gardens or marquees on private land.

 34. Updated the list of areas where the Delta variant is spreading with new councils.

 35. Updated summary with information on changes from 21 June.

 36. Added guidance for people living in areas with variants of concern.

 37. Page updated to align with updated travel guidance in Northern Ireland.

 38. Updated to provide clarity on the type of test to be used for those with or without symptoms. Changed the order of paragraphs in the support bubble section. Clarified the guidance on staying overnight in other people's homes.

 39. The guidance for areas where the new COVID-19 variant is spreading has been updated to make it clearer we are not imposing local restrictions

 40. Updated guidance for areas where the new COVID-19 variant is spreading

 41. Step 3 guidance updates

 42. Added additional guidance on new variant

 43. Updated with new summary: "How the rules will change on 17 May".

 44. Scottish Government travel restrictions updated.

 45. Updated translated versions of guidance in accordance with 12 April changes.

 46. Updated guidance on in-person teaching at universities and higher education.

 47. Updated in line with the latest government guidance.

 48. Updated with additional information on travelling within the Common Travel Area (CTA).

 49. Updated to include how coronavirus restrictions will change from April 12th.

 50. Added full translations to guidance.

 51. Updated to clarify the rules on indoor mixing with members of your support bubble.

 52. Updated with new advice for people who are clinically extremely vulnerable and clarification on the rules for staying overnight with members of your support bubble.

 53. Coronavirus restrictions page updated to include translated summaries of 29 March guidance changes.

 54. First published.