ਸੇਧ

ਉਹਨਾਂ ਲਈ ਮਾਰਗਦਰਸ਼ਨ ਜੋ ਦੋਸਤਾਂ ਜਾਂ ਪਰਿਵਾਰ ਨੂੰ ਬਿਨਾਂ ਅਦਾਇਗੀ ਵਾਲੀ ਦੇਖਭਾਲ ਮੁਹੱਈਆ ਕਰਦੇ ਹਨ

ਅੱਪਡੇਟ ਕੀਤਾ 8 July 2021

ਇਹ ਮਾਰਗਦਰਸ਼ਨ ਕਿਸਦੇ ਲਈ ਹੈ

ਇਹ ਮਾਰਗਦਰਸ਼ਨ ਇੰਗਲੈਂਡ ਵਿੱਚ ਉਸ ਕਿਸੇ ਵੀ ਵਿਅਕਤੀ ਲਈ ਹੈ ਜੋ ਕਿ ਕਿਸੇ ਅਜਿਹੇ ਦੋਸਤ ਜਾਂ ਪਰਿਵਾਰਕ ਮੈਂਬਰ ਦੀ, ਕਿਸੇ ਉਮਰ ਭਰ ਦੀ ਸਮੱਸਿਆ, ਬਿਮਾਰੀ, ਅਪਾਹਜਤਾ, ਗੰਭੀਰ ਸੱਟ, ਮਾਨਸਿਕ ਸਿਹਤ ਸਥਿਤੀ ਜਾਂ ਕਿਸੇ ਨਸ਼ੇ ਦੀ ਆਦਤ ਦੇ ਕਰਕੇ, ਬਿਨਾਂ ਤਨਖ਼ਾਹ ਦੇ ਦੇਖਭਾਲ ਕਰਦਾ ਹੈ, ਜੋ ਉਹਨਾਂ ਦੀ ਸਹਾਇਤਾ ਤੋਂ ਬਿਨਾਂ ਕੰਮ ਨਹੀਂ ਚਲਾ ਸਕਦਾ ਹੈ।

ਇਹ GOV.UK ‘ਤੇ ਪ੍ਰਕਾਸ਼ਿਤ ਹੋਰ ਮਾਰਗਦਰਸ਼ਨ ਨੂੰ ਅੱਗੇ ਤੋਰਦੀ ਹੈ, ਸਮੇਤ:

ਨੌਜਵਾਨ ਦੇਖਭਾਲਕਰਤਾ ਅਤੇ ਨੌਜਵਾਨ ਬਾਲਗ ਦੇਖਭਾਲਕਰਤਾ

ਇਹ ਮਾਰਗਦਰਸ਼ਨ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ (ਨੌਜਵਾਨ ਦੇਖਭਾਲਕਰਤਾ ਅਤੇ ਨੌਜਵਾਨ ਬਾਲਗ ਦੇਖਭਾਲਕਰਤਾ) ਲਈ ਵੀ ਮਦਦਗਾਰ ਹੋ ਸਕਦੀ ਹੈ ਜੋ ਕਿਸੇ ਨੂੰ ਦੇਖਭਾਲ ਪ੍ਰਦਾਨ ਕਰਦੇ ਹਨ। ਮੁਹੱਈਆ ਕੀਤੀ ਗਈ ਜਾਣਕਾਰੀ ਅਤੇ ਸਲਾਹ ਨੌਜਵਾਨ ਦੇਖਭਾਲਕਰਤਾਵਾਂ ਦੀ ਉਹਨਾਂ ਤਬਦੀਲੀਆਂ ਨੂੰ ਸਮਝਣ, ਜਿਸਦੀ ਕੋਰੋਨਾਵਾਇਰਸ (COVID-19) ਦੇ ਉਭਾਰ ਦੌਰਾਨ ਉਹਨਾਂ ਨੂੰ ਕਰਨ ਦੀ ਲੋੜ ਹੈ, ਅਤੇ ਉਪਲਬਧ ਸਹਾਇਤਾ ਵੱਲ ਭੇਜਣ ਵਿੱਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ।

ਜੇ ਤੁਹਾਡੀ ਉਮਰ 18 ਸਾਲਾਂ ਤੋਂ ਘੱਟ ਹੈ ਅਤੇ ਤੁਸੀਂ ਕਿਸੇ ਅਜਿਹੀ ਵਿਅਕਤੀ ਦੀ ਦਾ ਧਿਆਨ ਰੱਖਦੇ ਜਾਂ ਦੇਖਭਾਲ ਕਰਦੇ ਹੋ ਜਿਸਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ ਨੌਜਵਾਨ ਦੇਖਭਾਲਕਰਤਾ ਹੋ। ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ (ਮਾਤਾ/ਪਿਤਾ, ਭਰਾ, ਭੈਣ, ਦਾਦਾ/ਦਾਦੀ/ਨਾਨਾ/ਨਾਨੀ ਜਾਂ ਹੋਰ ਰਿਸ਼ਤੇਦਾਰ) ਨੂੰ ਬਿਮਾਰੀ, ਅਪਾਹਜਤਾ, ਗੰਭੀਰ ਸੱਟ, ਸਿਹਤ ਦੀ ਮਾਨਸਿਕ ਸਥਿਤੀ ਜਾਂ ਕਿਸੇ ਨਸ਼ੇ ਦੀ ਆਦਤ ਕਾਰਨ ਸਹਾਇਤਾ ਦੀ ਲੋੜ ਹੋ ਸਕਦੀ ਹੈ।

ਜੇ ਤੁਹਾਡੀ ਉਮਰ 16 ਸਾਲਾਂ ਤੋਂ ਵੱਧ ਪਰ 25 ਸਾਲਾਂ ਤੋਂ ਘੱਟ ਹੋ ਅਤੇ ਤੁਸੀਂ ਕਿਸੇ ਹੋਰ ਦਾ ਧਿਆਨ ਰੱਖਦੇ ਹੋ ਜਾਂ ਦੇਖਭਾਲ ਕਰਨ ਦੀਆਂ ਜ਼ੁੰਮੇਵਾਰੀਆਂ ਸੰਭਾਲਦੇ ਹੋ, ਤਾਂ ਤੁਸੀਂ ਇੱਕ ਨੌਜਵਾਨ ਬਾਲਗ ਦੇਖਭਾਲਕਰਤਾ ਹੋ। ਜਿਨ੍ਹਾਂ ਦੀ ਤੁਸੀਂ ਦੇਖਭਾਲ ਕਰਦੇ ਹੋ ਤੁਸੀਂ ਉਹਨਾਂ ਦੇ ਨਾਲ ਰਹਿ ਰਹੇ ਹੋ ਸਕਦੇ ਹੋ ਜਾਂ ਨਹੀਂ ਵੀ।

ਜੇ ਹਰ ਕੋਈ ਠੀਕ ਹੈ, ਤੁਸੀਂ ਜ਼ਰੂਰੀ ਦੇਖਭਾਲ ਅਤੇ ਇਹ ਦੇਖਭਾਲ ਪ੍ਰਦਾਨ ਕਰਨ ਲਈ ਯਾਤਰਾ ਜਾਰੀ ਰੱਖ ਸਕਦੇ ਹੋ। ਹੇਠਾਂ ਇਸ ਬਾਰੇ ਜਾਣਕਾਰੀ ਦੇਖੋ ਕਿ ਜੇ ਕਿਸੇ ਵਿੱਚ ਲੱਛਣ ਹੋਣ ਜਾਂ ਕੋਰੋਨਾਵਾਇਰਸ ਲਈ ਟੈਸਟ ਦਾ ਨਤੀਜਾ ਪਾਜ਼ਿਟਿਵ ਆਉਂਦਾ ਹੈ ਤਾਂ ਕੀ ਕਰਨਾ ਹੁੰਦਾ ਹੈ

ਸਧਾਰਨ ਸਲਾਹ

ਕੋਰੋਨਾਵਾਇਰਸ ਪਾਬੰਦੀਆਂ

ਸਰਕਾਰ ਨੇ ਇੰਗਲੈਂਡ ਲਈ ਮੌਜੂਦਾ ਲੌਕਡਾਉਨ ਤੋਂ ਬਾਹਰ ਨਿਕਲਣ ਦਾ ਰੋਡ-ਮੈਪ ਤਿਆਰ ਕਰਦੇ ਹੋਏ ਕੋਵਿਡ-19 ਪ੍ਰਤਿਕਿਰਿਆ - ਬਸੰਤ 2021 ਪ੍ਰਕਾਸ਼ਿਤ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸਮੇਂ ਦੇ ਨਾਲ ਪਾਬੰਦੀਆਂ ਨੂੰ ਕਿਵੇਂ ਘਟਾਇਆ ਜਾਵੇਗਾ।

ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ ਹੋਇਸ ਬਾਰੇ ਕੁਝ ਨਿਯਮ 21 ਜੂਨ ਨੂੰ ਬਦਲ ਗਏ ਹਨ। ਪਰ, ਬਹੁਤ ਸਾਰੀਆਂ ਪਾਬੰਦੀਆਂ ਲਾਗੂ ਹਨ।

ਇੰਗਲੈਂਡ ਦੇ ਕੁਝ ਹਿੱਸਿਆਂ ਵਿੱਚ ਇੱਕ ਨਵਾਂ COVID-19 ਵੇਰੀਏਂਟ ਫੈਲ ਰਿਹਾ ਹੈ। ਤੁਹਾਡੇ ਇਲਾਕੇ ਵਿੱਚ ਵਧੀਕ ਸਲਾਹ ਹੋ ਸਕਦੀ ਹੈ। ਪਤਾ ਕਰੋ ਕਿ ਤੁਹਾਨੂੰ ਕੀ ਕਰਨ ਦੀ ਲੋੜ ਹੈ।

ਆਪਣੀ ਖੁਦ ਦੀ ਅਤੇ ਤੁਹਾਡੇ ਦੁਆਰਾ ਦੇਖਭਾਲ ਕੀਤੇ ਜਾਣ ਵਾਲੇ ਵਿਅਕਤੀ ਦੀ ਰੱਖਿਆ ਕਰਨੀ

ਜੇ ਤੁਹਾਨੂੰ, ਜਾਂ ਤੁਹਾਡੇ ਦੁਆਰਾ ਦੇਖਭਾਲ ਕੀਤੇ ਜਾਣ ਵਾਲੇ ਵਿਅਕਤੀ, ਨੂੰ ਕੋਈ ਲੱਛਣ ਨਹੀਂ ਹਨ, ਤਾਂ ਕਿਰਪਾ ਕਰਕੇ NHS ਵੈੱਬਸਾਈਟ ‘ਤੇ ਸਫਾਈ ਬਾਰੇ ਮਾਰਗਦਰਸ਼ਨ ਦੇਖੋ, ਜਿਸ ਵਿੱਚ ਇਹ ਜਾਣਕਾਰੀ ਸ਼ਾਮਿਲ ਹੈ:

ਇਹ ਕਰੋ:

  • ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸਕਿੰਟਾਂ ਲਈ ਅਕਸਰ ਧੋਵੋ

  • ਜੇਕਰ ਸਾਬਣ ਅਤੇ ਪਾਣੀ ਉਪਲਬਧ ਨਹੀਂ ਹਨ ਤਾਂ ਹੈਂਡ ਸੈਨੀਟਾਈਜ਼ਰ ਜੈੱਲ ਦੀ ਵਰਤੋਂ ਕਰੋ

  • ਜਦੋਂ ਤੁਸੀਂ ਖੰਘਦੇ ਜਾਂ ਛਿੱਕਦੇ ਹੋ ਤਾਂ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਜਾਂ ਆਪਣੀ ਬਾਂਹ ਨਾਲ ਢੱਕੋ (ਆਪਣੇ ਹੱਥਾਂ ਨਾਲ ਨਹੀਂ)

  • ਵਰਤੇ ਟਿਸ਼ੂਆਂ ਨੂੰ ਤੁਰੰਤ ਕੂੜੇਦਾਨ ਵਿੱਚ ਪਾਓ ਅਤੇ ਬਾਅਦ ਵਿੱਚ ਆਪਣੇ ਹੱਥ ਧੋਵੋ

  • ਆਪਣੇ ਨਿਯਮਿਤ ਸਫਾਈ ਉਤਪਾਦਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਵਸਤੂਆਂ ਅਤੇ ਸਤ੍ਹਾ ਨੂੰ ਸਾਫ਼ ਕਰੋ ਜਿਨ੍ਹਾਂ ਨੂੰ ਤੁਸੀਂ ਅਕਸਰ ਛੋਹਦੇਂ ਹੋ (ਜਿਵੇਂ ਕਿ ਦਰਵਾਜ਼ੇ ਦੇ ਹੈਂਡਲ, ਕੇਤਲੀਆਂ ਅਤੇ ਫੋਨ)

  • ਸਾਂਝੀਆਂ ਥਾਵਾਂ ‘ਤੇ ਹੋਣ ‘ਤੇ ਚਿਹਰੇ ਦੀ ਕਵਰਿੰਗ ਪਹਿਨਣ ‘ਤੇ ਵਿਚਾਰ ਕਰੋ

  • ਜਿਸ ਕਮਰੇ ਵਿੱਚ ਤੁਸੀਂ ਰਹਿ ਰਹੇ ਹੋ ਉਸ ਵਿੱਚ ਅਤੇ ਸਾਂਝੀਆਂ ਥਾਵਾਂ ‘ਤੇ ਜਿੰਨਾ ਸੰਭਵ ਹੋ ਸਕੇ ਖਿੜਕੀਆਂ ਨੂੰ ਖੁੱਲ੍ਹਾ ਰੱਖੋ

ਇਹ ਨਾ ਕਰੋ:

  • ਤੌਲੀਏ, ਹੈਂਡ ਟਾਵਲ ਅਤੇ ਪੋਣੇ ਸਾਂਝੇ ਕਰਨੇ

ਕਿਰਪਾ ਕਰਕੇ ਹੇਠਾਂ ਕੁਝ ਖਾਸ ਹਾਲਤਾਂ ਦੇਖੋ ਜਦੋਂ ਜੇ ਤੁਸੀਂ ਜਾਂ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਲੱਛਣ ਦਿਖਾਉਂਦਾ ਹੈ ਤਾਂ ਕੀ ਕਰਨਾ ਹੈ।

ਟੀਕਾ ਲਗਵਾਉਣਾ

ਸਾਰੇ ਭੁਗਤਾਨ-ਰਹਿਤ ਦੇਖਭਾਲਕਰਤਾ ਜੋ ਵੈਕਸੀਨੇਸ਼ਨ ਅਤੇ ਟੀਕਾਕਰਨ ਬਾਰੇ ਸੰਯੁਕਤ ਕਮੇਟੀ (JCVI) ਤਰਜੀਹ ਸਮੂਹ 6 ਦੇ ਅਧੀਨ ਯੋਗ ਹਨ, ਨੂੰ ਹੁਣ ਉਹਨਾਂ ਨੂੰ ਟੀਕੇ ਲਈ ਬੁਲਾਇਆ ਗਿਆ ਹੋਵੇਗਾ।

ਜੇ ਤੁਸੀਂ ਭੁਗਤਾਨ-ਰਹਿਤ ਦੇਖਭਾਲਕਰਤਾ ਹੋ, ਤਾਂ ਤੁਸੀਂ ਯੋਗ ਹੋ, ਬਸ਼ਰਤੇ ਤੁਸੀਂ ਜਾਂ ਤਾਂ:

  • ਦੇਖਭਾਲਕਰਤਾ ਲਈ ਭੱਤੇ ਦੇ ਯੋਗ ਹੋ

  • ਤੁਹਾਡੇ ਜੀਪੀ ਦੁਆਰਾ ਪ੍ਰਾਇਮਰੀ ਦੇਖਭਾਲਕਰਤਾ ਵਜੋਂ ਪਛਾਣਿਆ ਗਿਆ ਹੈ

  • ਆਪਣੀ ਸਥਾਨਕ ਕਾਉਂਸਲ ਦੁਆਰਾ ਜਾਂ ਸਥਾਨਕ ਦੇਖਭਾਲ ਕਰਨ ਵਾਲਿਆਂ ਦੇ ਸੰਗਠਨ ਦੁਆਰਾ ਦੇਖਭਾਲਕਰਤਾ ਦੇ ਮੁਲਾਂਕਣ ਤੋਂ ਬਾਅਦ ਸਹਾਇਤਾ ਪ੍ਰਾਪਤ ਕਰ ਰਹੇ ਹੋ

  • ਇੱਕੋ-ਇੱਕ ਜਾਂ ਪ੍ਰਾਇਮਰੀ ਦੇਖਭਾਲਕਰਤਾ ਹੋ ਜੋ ਇੱਕ ਬਜ਼ੁਰਗ ਜਾਂ ਅਪਾਹਜ ਵਿਅਕਤੀ ਲਈ ਨਜ਼ਦੀਕੀ ਨਿੱਜੀ ਦੇਖਭਾਲ ਜਾਂ ਆਹਮੋ-ਸਾਹਮਣੇ ਦੀ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਕਿ COVID-19 ਲਈ ਡਾਕਟਰੀ ਤੌਰ ‘ਤੇ ਕਮਜ਼ੋਰ ਹੈ।

ਜੇ ਤੁਸੀਂ ਯੋਗ ਹੋ ਪਰ ਤੁਸੀਂ ਟੀਕੇ ਦੀ ਪਹਿਲੀ ਖੁਰਾਕ ਨਹੀਂ ਲਈ ਹੈ ਜਾਂ ਅਪਾਇੰਟਮੈਂਟ ਨਹੀਂ ਲਈ ਹੈ, ਤਾਂ ਤੁਹਾਨੂੰ ਆਪਣੀ ਜੀਪੀ ਪ੍ਰੈਕਟਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇੱਕ ਦੇਖਭਾਲਕਰਤਾ ਵਜੋਂ ਜੀਪੀ ਕੋਲ ਰਜਿਸਟਰ ਹੋਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਅਜਿਹਾ ਕਰਨ ਨਾਲ ਦੇਖਭਾਲਕਰਤਾਵਾਂ ਨੂੰ ਸਥਾਨਕ ਸਹਾਇਤਾ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ COVID-19 ਅਤੇ ਫਲੂ ਦੇ ਟੀਕੇ ਸਮੇਤ, ਕੁਝ ਟੀਕਿਆਂ ਲਈ ਤਰਜੀਹ ਦਿੱਤੀ ਜਾ ਸਕਦੀ ਹੈ। ਤੁਸੀਂ ਦੇਖਭਾਲ ਕਰਨ ਵਾਲਿਆਂ ਲਈ COVID-19 ਟੀਕੇ ਸੰਬੰਧੀ ਸਲਾਹ ਬਾਰੇ ਹੋਰ ਪੜ੍ਹ ਸਕਦੇ ਹੋ।

ਇਸ ਵੇਲੇ ਟੀਕਿਆਂ ਨੂੰ 16 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਾਇਸੰਸ ਨਹੀਂ ਦਿੱਤਾ ਗਿਆ ਹੈ। ਜੇ ਟੀਕਾਕਰਨ ਸੰਬੰਧੀ ਤੁਹਾਡੀਆਂ ਕੋਈ ਚਿੰਤਾਵਾਂ ਜਾਂ ਸਵਾਲ ਹਨ, ਤਾਂ ਕਿਰਪਾ ਕਰਕੇ ਦੇਖੋ:

ਜਾਂ ਆਪਣੇ ਜੀਪੀ ਜਾਂ ਢੁਕਵੇਂ ਸਿਹਤ ਪ੍ਰੈਕਟੀਸ਼ਨਰ ਜਾਂ ਸੇਵਾ ਨਾਲ ਸੰਪਰਕ ਕਰੋ।

ਤੁਹਾਨੂੰ ਤਿਆਰੀ ਕਰਨ ਲਈ ਕੀ ਕਰਨਾ ਚਾਹੀਦਾ ਹੈ

ਅਸੀਂ ਸਾਰੇ ਦੇਖਭਾਲਕਰਤਾਵਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਜਿਸ ਵਿਅਕਤੀ ਦੀ ਦੇਖਭਾਲ ਕਰਦੇ ਹਨ, ਅਜਿਹੀਆਂ ਸਥਿਤੀਆਂ ਵਿੱਚ ਵਰਤੇ ਜਾਣ ਲਈ ਜਿੱਥੇ ਦੇਖਭਾਲ ਕਰਨ ਲਈ ਦੂਜੇ ਲੋਕਾਂ ਦੀ ਲੋੜ ਪੈ ਸਕਦੀ ਹੈ, ਉਸ ਵਿਅਕਤੀ ਨਾਲ ਐਮਰਜੈਂਸੀ ਯੋਜਨਾ ਬਣਾਉਣ। ਹਾਲਤ ‘ਤੇ ਨਿਰਭਰ ਕਰਦੇ ਹੋਏ, ਇਹ ਪਰਿਵਾਰ ਜਾਂ ਦੋਸਤਾਂ, ਜਾਂ ਦੇਖਭਾਲ ਪ੍ਰਦਾਤਾ ਤੋਂ ਸਹਾਇਤਾ ਹੋ ਸਕਦੀ ਹੈ।

ਇੱਕ ਹੰਗਾਮੀ ਯੋਜਨਾ ਬਣਾਉਣ ਲਈ ਜੋ ਉਸ ਵਿਅਕਤੀ ਦੀਆਂ ਲੋੜਾਂ ਨੂੰ ਪੂਰਾ ਕਰੇ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਤੁਹਾਨੂੰ ਇਹ ਨਿਰਧਾਰਤ ਕਰਨ ਦੀ ਲੋੜ ਹੋਏਗੀ:

  • ਉਸ ਵਿਅਕਤੀ ਦਾ ਨਾਮ ਅਤੇ ਪਤਾ ਅਤੇ ਕੋਈ ਹੋਰ ਸੰਪਰਕ ਵੇਰਵਾ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ

  • ਕਿਸੇ ਹੰਗਾਮੀ ਹਾਲਤ ਵਿੱਚ ਤੁਹਾਡੇ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕਿਸ ਨਾਲ ਸੰਪਰਕ ਕਿੱਤਾ ਜਾਣਾ ਚਾਹੁੰਦੇ ਹੋ

  • ਕਿਸੇ ਵੀ ਦਵਾਈ ਦੇ ਵੇਰਵੇ ਜੋ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਹ ਲੈ ਰਿਹਾ ਹੈ

  • ਉਹਨਾਂ ਲਈ ਲੋੜੀਂਦੇ ਕਿਸੇ ਵੀ ਚੱਲ ਰਹੇ ਇਲਾਜ ਦੇ ਵੇਰਵੇ

  • ਕਿਸੇ ਵੀ ਡਾਕਟਰੀ ਮਿਲਨ ਦੇ ਇਕਰਾਰ ਦੇ ਵੇਰਵੇ ਜੋ ਉਹਨਾਂ ਨੂੰ ਰੱਖਣ ਦੀ ਲੋੜ ਹੈ

ਤੁਹਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਇੱਕ ਅਜਿਹੇ ਫਾਰਮੈਟ ਵਿੱਚ ਹੈ ਜੋ ਆਸਾਨੀ ਨਾਲ ਦੂਜੇ ਲੋਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਜਿਸ ਨੂੰ ਯੋਜਨਾ ਬਾਰੇ ਉਸ ਵਿਅਕਤੀ ਨਾਲ ਵਿਚਾਰ ਕਰਨ ਦੀ ਲੋੜ ਹੋਏਗੀ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ।

ਵਾਧੂ ਜਾਣਕਾਰੀ ਕੇਅਰਰਜ਼ ਯੂਕੇ (Carers UK) ‘ਤੇ ਮਿਲ ਸਕਦੀ ਹੈ।

ਤੁਸੀਂ ਪਰਿਵਾਰ ਅਤੇ ਦੋਸਤਾਂ ਤੋਂ ਮਦਦ ਅਤੇ ਸਹਾਇਤਾ ਦਾ ਪ੍ਰਬੰਧ ਕਰ ਸਕਦੇ ਹੋ, ਪਰ ਸਥਾਨਕ ਅਥਾਰਿਟੀ ਜਾਂ ਸਿਹਤ-ਸੰਭਾਲ ਪ੍ਰਦਾਤਾ ਦੀ ਸ਼ਮੂਲੀਅਤ ਨਾਲ ਭਰੋਸਾ ਮਿਲ ਸਕਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਗੈਰ-ਰਸਮੀ ਪ੍ਰਬੰਧ ਅਸਫਲ ਹੋ ਜਾਣ। ਤੁਹਾਡੇ ਸਥਾਨਕ ਦੇਖਭਾਲ ਕਰਨ ਵਾਲਿਆਂ ਦੇ ਸਹਾਇਤਾ ਸੰਗਠਨ ਨਾਲ ਸੰਪਰਕ ਕਰਨਾ ਵੀ ਮਦਦਗਾਰ ਹੋ ਸਕਦਾ ਹੈ ਜੋ ਸੰਕਟਕਾਲ ਵਾਸਤੇ ਯੋਜਨਾ ਬਣਾਉਣ ਵਿੱਚ ਸਹਾਇਤਾ ਕਰ ਸਕਦੇ ਹਨ। ਸਥਾਨਕ ਦੇਖਭਾਲ ਸੰਗਠਨਾਂ ਬਾਰੇ ਤੁਸੀਂ ਕੇਅਰਰਜ਼ ਯੂਕੇ (Carers UK) ‘ਤੇ ਵੀ ਪਤਾ ਕਰ ਸਕਦੇ ਹੋ

ਤੁਸੀਂ ਸਥਾਨਕ ਸੇਵਾਵਾਂ ਬਾਰੇ ਜਾਣਕਾਰੀ ਕੇਅਰਰਜ਼ ਟਰੱਸਟ ਵੈੱਬਸਾਈਟ ‘ਤੇ ਵੀ ਪਤਾ ਕਰ ਸਕਦੇ ਹੋ।

ਜੇ ਤੁਸੀਂ ਨੌਜਵਾਨ ਦੇਖਭਾਲਕਰਤਾ ਹੋ ਤਾਂ ਆਪਣੇ ਪਰਿਵਾਰ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਨਾਲ ਕਿਦੇ ਦੇ ਬਿਮਾਰ ਹੋ ਜਾਣ ਦੀ ਹਾਲਤ ਵਿੱਚ ਤੁਹਾਡੇ ਦੁਆਰਾ ਕੀਤੇ ਜਾ ਸਕਣ ਵਾਲੇ ਕੰਮਾਂ ਬਾਰੇ ਗੱਲ ਕਰੋ। ਇਸ ਯੋਜਨਾ ਨੂੰ ਲਿਖੋ, ਅਤੇ ਇਹ ਪੱਕਾ ਕਰੋ ਕਿ ਹਰ ਕੋਈ ਜਾਣਦਾ ਹੈ ਕਿ ਇਸਨੂੰ ਕਿੱਥੇ ਲੱਭਣਾ ਹੈ। ਤੁਸੀਂ ਇਸਨੂੰ ਕਿਸੇ ਅਜਿਹੀ ਜਗ੍ਹਾ ‘ਤੇ ਰੱਖ ਸਕਦੇ ਹੋ ਜਿੱਥੇ ਹਰ ਕੋਈ ਇਸਨੂੰ ਦੇਖ ਸਕਦਾ ਹੈ, ਜਿਵੇਂ ਫਰਿੱਜ ਦੇ ਦਰਵਾਜ਼ੇ ‘ਤੇ।

ਤੁਹਾਨੂੰ ਚਿਲਡ੍ਰਨ ਸੋਸਾਇਟੀ ਦੀ ਨੌਜਵਾਨ ਦੇਖਭਾਲਕਰਤਾਵਾਂ ਲਈ ਸੇਵਾਵਾਂ ਦੀ ਵੈੱਬਸਾਈਟ ‘ਤੇ ਜਾਣਕਾਰੀ ਮਦਦਗਾਰ ਲੱਗ ਸਕਦੀ ਹੈ।

ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰਨਾ ਜੋ ਕਿ ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ ਹੈ

COVID-19 ਤੋਂ ਡਾਕਟਰੀ ਤੌਰ ‘ਤੇ ਬਹੁਤ ਹੀ ਕਮਜ਼ੋਰ ਲੋਕਾਂ ਨੂੰ ਬਚਾਉਣ ਅਤੇ ਉਹਨਾਂ ਦੀ ਰੱਖਿਆ ਕਰਨ ਬਾਰੇ ਮਾਰਗਦਰਸ਼ਨ ਨੂੰ ਅੱਪਡੇਟ ਕੀਤਾ ਗਿਆ ਹੈ। ਕਿਰਪਾ ਕਰਕੇ ਇਸ ਸਮੂਹ ਦੇ ਲੋਕਾਂ ਲਈ ਨਵੀਨਤਮ ਸਲਾਹ ਵਾਸਤੇ ਇਹ ਮਾਰਗਦਰਸ਼ਨ ਵੇਖੋ, ਜਿਸ ਵਿੱਚ ‘ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ’ ਸਮੂਹਾਂ ਦੀ ਪਰਿਭਾਸ਼ਾ ਅਤੇ ਕੰਮ, ਮਿਲਣ-ਜੁਲਣ ਅਤੇ ਸਹਾਇਤਾ ਲਈ ਰਜਿਸਟਰ ਕਰਨ ਬਾਰੇ ਜਾਣਕਾਰੀ ਸ਼ਾਮਲ ਹੈ।

ਜੇ ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰਦੇ ਹੋ ਉਹ ਆਪਣੇ ਆਮ ਭੁਗਤਾਨ ਵਾਲੇ ਦੇਖਭਾਲਕਰਤਾ ਦੇ ਉਹਨਾਂ ਦੇ ਘਰ ਆਉਣ ਅਤੇ ਜਾਣ ਅਤੇ ਲਾਗ ਦੇ ਜੋਖਮ ਬਾਰੇ ਚਿੰਤਤ ਹੈ

ਕਮਜ਼ੋਰ ਅਤੇ ਅਪਾਹਜ ਲੋਕਾਂ ਦੀ ਦੇਖਭਾਲ ਜਾਰੀ ਰਹਿ ਸਕਦੀ ਹੈ। ਸਰਕਾਰ ਨੇ ਕੋਰੋਨਾਵਾਇਰਸ (COVID-19): ਘਰ ਵਿੱਚ ਦੇਖਭਾਲ ਦੀ ਵਿਵਸਥਾ ਕਰਨ ਬਾਰੇ ਮਾਰਗਦਰਸ਼ਨ ਜਾਰੀ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਗ ਦੇ ਜੋਖਮ ਨੂੰ ਘਟਾਉਣ ਲਈ ਸਫਾਈ ਦੇ ਢੁੱਕਵੇਂ ਪੱਧਰ ਪ੍ਰਾਪਤ ਕੀਤੇ ਜਾਣ। ਦੇਖਭਾਲ ਪ੍ਰਦਾਤਾ ਨਾਲ ਉਹਨਾਂ ਪ੍ਰਕਿਰਿਆਵਾਂ ਬਾਰੇ ਗੱਲ ਕਰੋ ਜੋ ਉਹ ਚੰਗੀ ਸਫਾਈ ਬਣਾਈ ਰੱਖਣ ਲਈ ਕਰ ਰਹੇ ਹਨ।

ਨਿੱਜੀ ਸੁਰੱਖਿਆ ਉਪਕਰਣ (PPE)

ਅਸੀਂ ਇਸ ਵੇਲੇ ਉਹਨਾਂ ਭੁਗਤਾਨ ਨਾ ਲੈਣ ਵਾਲੇ ਦੇਖਭਾਲਕਰਤਾਵਾਂ ਵਾਸਤੇ COVID-19 ਲਈ ਮੁਫ਼ਤ PPE ਦੀ ਪੇਸ਼ਕਸ਼ ਕਰ ਰਹੇ ਹਾਂ ਜੋ ਉਸ ਵਿਅਕਤੀ ਜਾਂ ਲੋਕਾਂ ਨਾਲ ਨਹੀਂ ਰਹਿੰਦੇ ਹਨ ਜਿਸਦੀ ਉਹ ਦੇਖਭਾਲ ਕਰਦੇ ਹਨ। ਇਹ ਮਾਰਚ 2022 ਦੇ ਅੰਤ ਤੱਕ ਉਪਲਬਧ ਰਹੇਗਾ ਅਤੇ ਸਥਾਨਕ ਅਥਾਰਿਟੀ (LA) ਅਤੇ ਸਥਾਨਕ ਰਿਜ਼ਿਲੈਂਸ ਫੋਰਮਾਂ (LRFs) ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਉਹਨਾਂ LAs ਅਤੇ LRFs ਦੇ ਵੇਰਵਿਆਂ ਲਈ ਜੋ ਭੁਗਤਾਨ ਨਾ ਲੈਣ ਵਾਲੇ ਦੇਖਭਾਲਕਰਤਾਵਾਂ ਲਈ PPE ਉਪਲਬਧ ਕਰਾ ਰਹੇ ਹਨ, ਨਿੱਜੀ ਸੁਰੱਖਿਆ ਉਪਕਰਣ (PPE): ਪ੍ਰਦਾਤਾਵਾਂ ਲਈ ਸਥਾਨਕ ਸੰਪਰਕ ਦੇਖੋ। ਤੁਸੀਂ PPE ਦੀ ਬੇਨਤੀ ਕਰਨ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ।

ਇਹ ਪੇਸ਼ਕਸ਼ COVID-19 ਕਰਕੇ ਪੈਦਾ ਹੋਈਆਂ PPE ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਪਲਬਧ ਹੈ। ਜੇ ਤੁਸੀਂ ਆਮ ਤੌਰ ‘ਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਂਦੀ ਦੇਖਭਾਲ ਦੀ ਪ੍ਰਕਿਰਤੀ ਕਰਕੇ PPE ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਆਪਣੇ ਆਮ ਤਰੀਕਿਆਂ ਰਾਹੀਂ ਇਸ ਤੱਕ ਪਹੁੰਚਣਾ ਜਾਰੀ ਰੱਖਣਾ ਚਾਹੀਦਾ ਹੈ।

ਜੇ ਤੁਸੀਂ ਉਸ ਵਿਅਕਤੀ ਜਾਂ ਵਿਅਕਤੀਆਂ ਨਾਲ ਰਹਿੰਦੇ ਹੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਤਾਂ ਤੁਹਾਨੂੰ PPE ਪਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਤਕ ਕਿਸੇ ਜੀਪੀ ਜਾਂ ਨਰਸ ਵਰਗੇ ਸਿਹਤ-ਸੰਭਾਲ ਪੇਸ਼ੇਵਰ ਦੁਆਰਾ ਅਜਿਹਾ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ।

ਜੇ ਤੁਸੀਂ ਇੱਕ ਨੌਜਵਾਨ ਦੇਖਭਾਲਕਰਤਾ ਹੋ ਅਤੇ ਤੁਹਾਨੂੰ ਪਤਾ ਨਹੀਂ ਹੈ ਕਿ ਕੀ ਕਰਨਾ ਹੈ ਤਾਂ ਆਪਣੇ ਪਰਿਵਾਰ ਅਤੇ ਉਸ ਵਿਅਕਤੀ ਨਾਲ ਗੱਲ ਕਰੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ।

ਭੁਗਤਾਨ ਨਾ ਲੈਣ ਵਾਲੇ ਉਹਨਾਂ ਦੇਖਭਾਲਕਰਤਾਵਾਂ ਲਈ ਸਿਫ਼ਾਰਿਸ਼ ਕੀਤੀ PPE ਜੋ ਉਸ ਵਿਅਕਤੀ ਜਾਂ ਲੋਕਾਂ ਨਾਲ ਨਹੀਂ ਰਹਿੰਦੇ ਜਿਨ੍ਹਾਂ ਦੀ ਉਹ ਦੇਖਭਾਲ ਕਰਦੇ ਹਨ

ਜੇ ਤੁਸੀਂ ਉਸ ਵਿਅਕਤੀ ਜਾਂ ਲੋਕਾਂ ਨਾਲ ਨਹੀਂ ਰਹਿੰਦੇ ਹੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਤਾਂ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਦੇਖਭਾਲ ਦਿੰਦੇ ਸਮੇਂ PPE ਪਹਿਨੋ।

ਇਹ ਜ਼ਰੂਰੀ ਹੈ ਕਿ ਸੰਚਾਰਨ ਦੇ ਜੋਖਮ ਨੂੰ ਘਟਾਉਣ ਲਈ PPE ਨੂੰ ਸਹੀ ਤਰ੍ਹਾਂ ਪਹਿਨਿਆ ਜਾਵੇ। PPE ਨੂੰ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਤੋਂ ਘੱਟੋ-ਘੱਟ 2 ਮੀਟਰ ਦੀ ਦੂਰੀ ‘ਤੇ ਪਾਇਆ ਅਤੇ ਉਤਾਰਿਆ ਜਾਣਾ ਚਾਹੀਦਾ ਹੈ।

PPE ਨੂੰ ਸਹੀ ਢੰਗ ਨਾਲ ਪਾਉਣ ਅਤੇ ਉਤਾਰਨ ਬਾਰੇ ਮਾਰਗਦਰਸ਼ਨ ਦੇਖੋ ਅਤੇ ਇਸ ਦੇ ਨਾਲ ਹੀ ਦਿੱਤੀ ਸ਼ਾਨਦਾਰ PPE ਗਾਈਡ ਦੇਖੋ ਜਿਸ ਵਿੱਚ PPE ਪਾਉਣ ਅਤੇ ਉਤਾਰਨ ਬਾਰੇ ਦੱਸਿਆ ਗਿਆ ਹੈ।

ਤੁਹਾਨੂੰ ਕਿਸ ਕਿਸਮ ਦਾ PPE ਪਹਿਨਣਾ ਚਾਹੀਦਾ ਹੈ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਕਿਸ ਕਿਸਮ ਦੀ ਦੇਖਭਾਲ ਕਰਦੇ ਹੋ। ਤੁਹਾਨੂੰ ਦਿੱਤੇ ਗਏ ਸਰਜੀਕਲ ਮਾਸਕ ਦੀ ਕਿਸਮ (ਟਾਈਪ II/ ਟਾਈਪ IIR) ਬਾਕਸ ‘ਤੇ ਸਪੱਸ਼ਟ ਤੌਰ ‘ਤੇ ਦੱਸੀ ਜਾਵੇਗੀ।

ਦ੍ਰਿਸ਼ ਦਿੱਤੀ ਜਾ ਰਹੀ ਦੇਖਭਾਲ ਦੀ ਕਿਸਮ ਸਿਫ਼ਾਰਿਸ਼ ਕੀਤੀ PPE
1 ਵਿਅਕਤੀਗਤ ਦੇਖਭਾਲ ਜਿਸ ਵਿੱਚ ਉਸ ਵਿਅਕਤੀ ਜਾਂ ਵਿਅਕਤੀਆਂ ਨੂੰ ਛੋਹਣਾ ਸ਼ਾਮਲ ਹੁੰਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ - ਐਪਰਨ
- ਦਸਤਾਨੇ
- ਟਾਈਪ IIR ਸਰਜੀਕਲ ਮਾਸਕ
- ਅੱਖਾਂ ਦੀ ਸੁਰੱਖਿਆ, ਜਾਂ ਤਾਂ ਇੱਕ ਵਾਈਜ਼ਰ ਜਾਂ ਐਨਕਾਂ, ਵਰਤੀ ਜਾ ਸਕਦੀ ਹੈ (ਨੰਬਰ ਵਾਲੀਆਂ ਐਨਕਾਂ ਅੱਖਾਂ ਦੀ ਸੁਰੱਖਿਆ ਨਹੀਂ ਹੁੰਦੀਆਂ) ਜੇ ਸਰੀਰਕ ਤਰਲਾਂ ਨਾਲ ਸੰਪਰਕ ਹੋਣ ਦਾ ਜੋਖਮ ਹੋਵੇ (ਉਦਾਹਰਨ ਵਜੋਂ, ਕਿਉਂਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਹ ਖੰਘ ਰਿਹਾ ਹੈ)

ਇਹ PPE ਤਾਂ ਵੀ ਲਾਗੂ ਹੁੰਦਾ ਹੈ ਜੇ ਉਹ ਵਿਅਕਤੀ ਜਾਂ ਲੋਕ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਡਾਕਟਰੀ ਤੌਰ ‘ਤੇ COVID-19 ਲਈ ਬਹੁਤ ਕਮਜ਼ੋਰ ਹੈ।
2 ਜਦੋਂ ਤੁਸੀਂ ਉਸ ਵਿਅਕਤੀ ਜਾਂ ਲੋਕਾਂ ਦੇ ਘਰ ਵਿੱਚ ਹੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਖੰਘ ਰਹੇ ਕਿਸੇ ਵੀ ਵਿਅਕਤੀ ਦੇ 2 ਮੀਟਰ ਦੇ ਅੰਦਰ ਹੋ (ਭਾਵੇਂ ਤੁਸੀਂ ਉਹਨਾਂ ਦੀ ਦੇਖਭਾਲ ਕਰ ਰਹੇ ਹੋ ਜਾਂ ਨਹੀਂ) ਜਾਂ ਜਿਸਦਾ COVID-19 ਦਾ ਟੈਸਟ ਪਾਜ਼ਿਟਿਵ ਹੈ ਜਾਂ ਜੋ ਇਕਾਂਤਵਾਸ ਵਿੱਚ ਹੈ - ਐਪਰਨ
- ਦਸਤਾਨੇ
- ਟਾਈਪ IIR ਸਰਜੀਕਲ ਮਾਸਕ
- ਅੱਖਾਂ ਦੀ ਸੁਰੱਖਿਆ, ਜਾਂ ਤਾਂ ਇੱਕ ਵਾਈਜ਼ਰ ਜਾਂ ਐਨਕਾਂ, ਵਰਤੀ ਜਾ ਸਕਦੀ ਹੈ (ਨੰਬਰ ਵਾਲੀਆਂ ਐਨਕਾਂ ਅੱਖਾਂ ਦੀ ਸੁਰੱਖਿਆ ਨਹੀਂ ਹੁੰਦੀਆਂ) ਜੇ ਸਰੀਰਕ ਤਰਲਾਂ ਨਾਲ ਸੰਪਰਕ ਹੋਣ ਦਾ ਜੋਖਮ ਹੋਵੇ (ਉਦਾਹਰਨ ਵਜੋਂ, ਕਿਉਂਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਹ ਖੰਘ ਰਿਹਾ ਹੈ)

ਇਹ PPE ਤਾਂ ਵੀ ਲਾਗੂ ਹੁੰਦਾ ਹੈ ਜੇ ਉਹ ਵਿਅਕਤੀ ਜਾਂ ਲੋਕ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਡਾਕਟਰੀ ਤੌਰ ‘ਤੇ COVID-19 ਲਈ ਬਹੁਤ ਕਮਜ਼ੋਰ ਹੈ।
3 ਜਦੋਂ ਤੁਸੀਂ ਉਸ ਵਿਅਕਤੀ ਜਾਂ ਲੋਕਾਂ ਦੇ 2 ਮੀਟਰ ਦੇ ਅੰਦਰ ਹੁੰਦੇ ਹੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ (ਕਿਸੇ ਵੀ ਕਾਰਨ ਕਰਕੇ) ਪਰ ਉਹਨਾਂ ਨੂੰ ਛੋਹਣ ਦੀ ਲੋੜ ਨਹੀਂ ਹੁੰਦੀ - ਟਾਈਪ II ਜਾਂ ਟਾਈਪ IIR ਸਰਜੀਕਲ ਮਾਸਕ
- ਕਿਸੇ ਐਪਰਨ ਅਤੇ ਦਸਤਾਨਿਆਂ ਦੀ ਲੋੜ ਨਹੀਂ (ਜਦੋਂ ਤੱਕ ਤੁਸੀਂ ਉਹਨਾਂ ਨੂੰ ਆਮ ਤੌਰ ਉਹਨਾਂ ਕੰਮਾਂ ਲਈ ਨਹੀਂ ਵਰਤਦੇ ਜੋ ਤੁਸੀਂ ਕਰ ਰਹੇ ਹੋ – ਉਦਾਹਰਨ ਵਜੋਂ ਸਫਾਈ)

ਇਹ PPE ਤਾਂ ਵੀ ਲਾਗੂ ਹੁੰਦਾ ਹੈ ਜੇ ਉਹ ਵਿਅਕਤੀ ਜਾਂ ਲੋਕ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਡਾਕਟਰੀ ਤੌਰ ‘ਤੇ COVID-19 ਲਈ ਬਹੁਤ ਕਮਜ਼ੋਰ ਹੈ।
4 ਜਦੋਂ ਤੁਸੀਂ ਉਸ ਵਿਅਕਤੀ ਜਾਂ ਲੋਕਾਂ ਦੇ ਘਰਾਂ ਵਿੱਚ ਹੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਅਤੇ ਉਹਨਾਂ ਤੋਂ 2 ਮੀਟਰ ਤੋਂ ਵੱਧ ਦੂਰ ਹੋ - ਟਾਈਪ I। ਟਾਈਪ II ਜਾਂ ਟਾਈਪ IIR ਸਰਜੀਕਲ ਮਾਸਕ

ਇਹ PPE ਤਾਂ ਵੀ ਲਾਗੂ ਹੁੰਦਾ ਹੈ ਜੇ ਉਹ ਵਿਅਕਤੀ ਜਾਂ ਲੋਕ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਡਾਕਟਰੀ ਤੌਰ ‘ਤੇ COVID-19 ਲਈ ਬਹੁਤ ਕਮਜ਼ੋਰ ਹੈ।

ਇਹ ਵੀ ਦੇਖੋ:

ਤਿਆਗਣ ਯੋਗ ਦਸਤਾਨਿਆਂ ਅਤੇ ਐਪਰਨਾਂ ਨੂੰ ਸਿਰਫ ਇੱਕ ਵਾਰ ਵਰਤਿਆ ਜਾ ਸਕਦਾ ਹੈ, ਅਤੇ ਦੇਖਭਾਲ ਦੇ ਹਰੇਕ ਕੰਮ ਤੋਂ ਬਾਅਦ ਤੁਰੰਤ ਸੁੱਟ ਦਿੱਤਾ ਜਾਣਾ ਚਾਹੀਦਾ ਹੈ (ਉਦਾਹਰਨ ਲਈ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਜਾਂ ਜਿਸ ਵਿਅਕਤੀ ਦੀ ਤੁਸੀਂ ਮਦਦ ਕਰਦੇ ਹੋ ਉਸ ਨੂੰ ਭੋਜਨ ਖੁਆਉਣ ਤੋਂ ਬਾਅਦ), ਆਪਣੇ ਹੱਥ ਧੋਣ ਤੋਂ ਪਹਿਲਾਂ।

ਆਪਣੇ ਮਾਸਕ ਨੂੰ ਪਹਿਨਣ ਵੇਲੇ ਜਾਂ ਇਸ ਨੂੰ ਹਟਾਉਣ ਤੋਂ ਇਲਾਵਾ, ਤੁਹਾਨੂੰ ਇਸ ਨੂੰ ਨਹੀਂ ਛੋਹਣਾ ਚਾਹੀਦਾ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਆਪਣੇ ਚਿਹਰੇ ਤੋਂ ਹਟਾ ਲੈਂਦੇ ਹੋ, ਇਸ ਨੂੰ ਆਪਣੀ ਠੋਡੀ ਤੋਂ ਹੇਠਾਂ ਕਰ ਦਿੰਦੇ ਹੋ ਜਾਂ ਜੇ ਇਹ ਖ਼ਰਾਬ, ਗੰਦਾ, ਗਿੱਲਾ ਜਾਂ ਵਰਤਣ ਵਿੱਚ ਅਸਹਿਜ ਹੋ ਜਾਂਦਾ ਹੈ ਤਾਂ ਤੁਹਾਡੇ ਮਾਸਕ ਨੂੰ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਹਟਾ ਦਿੱਤਾ ਜਾਂਦਾ ਹੈ, ਤੁਹਾਨੂੰ ਆਪਣੀ ਅਗਲੀ ਦੇਖਭਾਲ ਦੇ ਦੌਰੇ ਲਈ ਨਵਾਂ ਮਾਸਕ ਵਰਤਣ ਦੀ ਲੋੜ ਹੋਏਗੀ।

ਤੁਹਾਨੂੰ ਇਸ ਮਾਰਗਦਰਸ਼ਨ ਵਿੱਚ ਸਲਾਹ ਅਤੇ ਉਹਨਾਂ ਲੋਕਾਂ ਦੀ ਸੁਰੱਖਿਆ ਬਾਰੇ ਮਾਰਗਦਰਸ਼ਨ ਜੋ ਡਾਕਟਰੀ ਤੌਰ ‘ਤੇ ਕੋਰੋਨਾਵਾਇਰਸ ਤੋਂ ਬਹੁਤ ਕਮਜ਼ੋਰ ਹਨ ਅਤੇ ਆਪਣੇ ਆਪ ਨੂੰ ਅਤੇ ਜਿਨ੍ਹਾਂ ਦੀ ਤੁਸੀਂ ਦੇਖਭਾਲ ਕਰਦੇ ਹੋ ਉਹਨਾਂ ਦੀ ਰੱਖਿਆ ਕਰਨ ਦੇ ਤਰੀਕੇ ਦੀ ਪਾਲਣਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਜੇ ਤੁਸੀਂ ਇੱਕ ਨੌਜਵਾਨ ਦੇਖਭਾਲਕਰਤਾ ਹੋ ਅਤੇ ਤੁਹਾਨੂੰ ਪਤਾ ਨਹੀਂ ਹੈ ਕਿ ਕੀ ਕਰਨਾ ਹੈ ਤਾਂ ਆਪਣੇ ਪਰਿਵਾਰ ਅਤੇ ਉਸ ਵਿਅਕਤੀ ਨਾਲ ਗੱਲ ਕਰੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ। ਇਹ ਸਮਝਣ ਲਈ ਆਪਣੇ ਸਥਾਨਕ ਅਥਾਰਿਟੀ ਨਾਲ ਸੰਪਰਕ ਬਾਰੇ ਕਿ ਤੁਹਾਡੇ ਲਈ ਕੀ ਸੰਭਵ ਅਤੇ ਢੁੱਕਵਾਂ ਹੈ ਤੁਸੀਂ ਆਪਣੇ ਸੋਸ਼ਲ ਵਰਕਰ ਨਾਲ ਵੀ ਗੱਲ ਕਰ ਸਕਦੇ ਹੋ (ਜੇ ਤੁਹਾਡੇ ਕੋਲ ਇਹ ਹੈ)।

ਅਸੀਂ ਇਸ ਸਥਿਤੀ ਨੂੰ ਸਮੀਖਿਆ ਅਧੀਨ ਰੱਖ ਰਹੇ ਹਾਂ।

ਜੇ ਤੁਹਾਨੂੰ ਬਾਹਰ ਜਾਣਾ ਪਏ ਤਾਂ ਚਿਹਰੇ ਨੂੰ ਢੱਕਣਾ

ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਤੁਹਾਡੇ ਲਈ ਕਾਨੂੰਨਨ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ, ਜਦ ਤੱਕ ਤੁਹਾਨੂੰ ਛੋਟ ਨਹੀਂ ਮਿਲੀ ਹੋਈ ਜਾਂ ਕੋਈ ਉਚਿਤ ਕਾਰਨ ਨਹੀਂ ਹੈ। ਇਸ ਬਾਰੇ ਜਾਣਕਾਰੀ ਕਿ ਤੁਹਾਡੇ ਲਈ ਕਿਹੜੇ ਸਥਾਨਾਂ ‘ਤੇ ਚਿਹਰੇ ਦਾ ਮਾਸਕ ਪਹਿਨਣਾ ਲਾਜ਼ਮੀ ਹੈ ਅਤੇ ਛੋਟਾਂ ਦੇਖੋ।

ਹੋਰ ਬੰਦ ਜਨਤਕ ਥਾਵਾਂ ‘ਤੇ ਵੀ ਤੁਹਾਨੂੰ ਜ਼ੋਰ ਦੇ ਕੇ ਚਿਹਰੇ ਨੂੰ ਢੱਕਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜਿੱਥੇ ਸਮਾਜਕ ਦੂਰੀ ਬਣਾ ਕੇ ਰੱਖਣੀ ਮੁਸ਼ਕਲ ਹੋ ਸਕਦੀ ਹੈ ਅਤੇ ਜਿੱਥੇ ਤੁਸੀਂ ਉਹਨਾਂ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹੋ ਜਿਨ੍ਹਾਂ ਨੂੰ ਤੁਸੀਂ ਆਮ ਤੌਰ ‘ਤੇ ਨਹੀਂ ਮਿਲਦੇ ਹੋ।

ਚਿਹਰੇ ਦੀਆਂ ਕਵਰਿੰਗਾਂ ਨੂੰ ਸਹੀ ਤਰ੍ਹਾਂ ਨਾਲ ਵਰਤਣਾ ਅਤੇ ਉਹਨਾਂ ਨੂੰ ਪਾਉਣ ਅਤੇ ਉਤਾਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਧੋਣਾ ਮਹੱਤਵਪੂਰਨ ਹੈ। ਤੁਸੀਂ ਘਰ ਵਿੱਚ ਚਿਹਰੇ ਦੀਆਂ ਕਵਰਿੰਗਾਂ ਬਣਾ ਸਕਦੇ ਹੋ। ਚਿਹਰੇ ਦੀ ਕਵਰਿੰਗ ਨੂੰ ਤੁਹਾਡੇ ਮੂੰਹ ਅਤੇ ਨੱਕ ਨੂੰ ਢੱਕਣਾ ਚਾਹੀਦਾ ਹੈ।

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਜੇ ਉਹ ਇੱਕ ਕੇਅਰ ਹੋਮ ਵਿੱਚ ਹੈ

ਜੇ ਤੁਹਾਨੂੰ ਕੋਈ ਲੱਛਣ ਨਹੀਂ ਹਨ, ਤੁਹਾਨੂੰ ਨਿਵਾਸੀਆਂ ਨਾਲ ਸੰਪਰਕ ਬਣਾਈ ਰੱਖਣ ਲਈ ਕਿਸੇ ਸਥਾਨਕ ਪ੍ਰਬੰਧ ਨੂੰ ਸਮਝਣ ਲਈ ਕੇਅਰ ਹੋਮ ਨਾਲ ਸੰਪਰਕ ਰੱਖਣਾ ਚਾਹੀਦਾ ਹੈ ਅਤੇ ਮੁਲਾਕਾਤ ਕਰਨ ਵੇਲੇ ਕੇਅਰ ਹੋਮ ਤੋਂ ਮਾਰਗਦਰਸ਼ਨ ਦੀ ਪਾਲਣਾ ਕਰਨੀ ਚਾਹੀਦੀ ਹੈ

ਜਦੋਂ ਤੁਸੀਂ ਦੂਜਿਆਂ ਦੀ ਦੇਖਭਾਲ ਕਰਦੇ ਹੋ ਤਾਂ ਆਪਣੀ ਸਿਹਤ ਨੂੰ ਬਣਾਏ ਰੱਖਣਾ

ਖ਼ਾਸ ਕਰਕੇ ਮੌਜੂਦਾ ਸਮੇਂ ਵਿੱਚ ਵਾਧੂ ਤਣਾਅ ਦੀ ਸੰਭਾਵਨਾ ਨੂੰ ਦੇਖਦੇ ਹੋਏ, ਇਹ ਮਹੱਤਵਪੂਰਨ ਹੈ ਕਿ ਤੁਸੀਂ ਉਹਨਾਂ ਦੀ ਸਹਾਇਤਾ ਕਰਨ, ਜਿਨ੍ਹਾਂ ਦੀ ਤੁਸੀਂ ਦੇਖਭਾਲ ਕਰਦੇ ਹੋ, ਦੇ ਨਾਲ-ਨਾਲ ਆਪਣੀ ਸਿਹਤ ਅਤੇ ਤੰਦਰੁਸਤੀ ਦੀ ਦੇਖਭਾਲ ਕਰੋ । ਆਪਣੀ ਤੰਦਰੁਸਤੀ ਦਾ ਧਿਆਨ ਰੱਖਣ ਬਾਰੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਜਨਤਾ ਲਈ ਮਾਰਗਦਰਸ਼ਨ ਵਿੱਚ ਆਮ ਜਾਣਕਾਰੀ ਹੈ, ਨਾਲ ਹੀ ਸਵੈ-ਦੇਖਭਾਲ ਅਤੇ ਬਿਮਾਰੀ ਦੇ ਪ੍ਰਸਾਰ ਦੇ ਦੌਰਾਨ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਸਹਾਇਤਾ ਦੇ ਸਰੋਤਾਂ ਬਾਰੇ ਵਧੇਰੇ ਵਿਸਤਾਰ ਵਿੱਚ ਮਾਰਗਦਰਸ਼ਨ ਉਪਲਬਧ ਹੈ। ਇਸ ਵਿੱਚ ਉਹਨਾਂ ਲੋਕਾਂ ਲਈ ਕੁਝ ਖਾਸ ਸਲਾਹ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਡਿਮੈਂਸ਼ੀਆ, ਆਟਿਜ਼ਮ, ਸਿੱਖਣ ਦੀਆਂ ਅਸਮਰਥਤਾਵਾਂ ਜਾਂ ਮਾਨਸਿਕ ਸਿਹਤ ਦੀਆਂ ਵਾਧੂ ਲੋੜਾਂ ਹਨ।

ਸੁਝਾਵਾਂ ਵਿੱਚ ਆਪਣੇ ਮਨ ਦੀ ਅਤੇ ਆਪਣੇ ਸਰੀਰ ਦੀ ਸੰਭਾਲ ਕਰਨਾ ਅਤੇ ਜੇ ਤੁਹਾਨੂੰ ਇਸਦੀ ਲੋੜ ਹੋਵੇ ਤਾਂ ਸਹਾਇਤਾ ਪ੍ਰਾਪਤ ਕਰਨਾ ਸ਼ਾਮਲ ਹੈ। ਸਿਹਤ ਅਤੇ ਤੰਦਰੁਸਤੀ ਲਈ ਰੋਜ਼ਾਨਾ ਸਰੀਰਕ ਗਤੀਵਿਧੀਆਂ ਮਹੱਤਵਪੂਰਨ ਹੁੰਦੀਆਂ ਹਨ, ਜਿਸ ਵਿੱਚ ਤਣਾਅ ਦਾ ਪ੍ਰਬੰਧਨ ਕਰਨਾ ਅਤੇ ਪਾਜ਼ਿਟਿਵ ਭਾਵਨਾਵਾਂ ਅਤੇ ਨੀਂਦ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਤੁਸੀਂ ਪਬਲਿਕ ਹੈਲਥ ਇੰਗਲੈਂਡ (PHE) ਤੋਂ ਅਜਿਹੀਆਂ ਕਸਰਤਾਂ ਜੋ ਤੁਸੀਂ ਘਰ ਵਿੱਚ ਕਰ ਸਕਦੇ ਹੋ ਬਾਰੇ ਵਿਚਾਰ ਲੱਭ ਸਕਦੇ ਹੋ।

ਇਸ ਸਮੇਂ ਦੌਰਾਨ ਉਸ ਸਹਾਇਤਾ ਦਾ ਫਾਇਦਾ ਉਠਾਓ ਜੋ ਤੁਹਾਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਹੋਰ ਨੈੱਟਵਰਕਾਂ ਤੋਂ ਮਿਲ ਸਕਦੀ ਹੈ। ਫੋਨ, ਡਾਕ ਰਾਹੀਂ ਜਾਂ ਆਨਲਾਈਨ ਆਪਣੇ ਆਸ-ਪਾਸ ਦੇ ਲੋਕਾਂ ਦੇ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। ਲੋਕਾਂ ਨੂੰ ਦੱਸੋ ਕਿ ਤੁਸੀਂ ਕਿਵੇਂ ਸੰਪਰਕ ਵਿੱਚ ਰਹਿਣਾ ਚਾਹੁੰਦੇ ਹੋ ਅਤੇ ਇਸ ਨੂੰ ਆਪਣੇ ਰੁਟੀਨ ਵਿੱਚ ਸ਼ਾਮਲ ਕਰੋ। ਤੁਹਾਡੀ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਣਾ ਵੀ ਮਹੱਤਵਪੂਰਨ ਹੈ ਅਤੇ ਤੁਹਾਨੂੰ ਉਹਨਾਂ ਨਾਲ ਇਸ ਬਾਰੇ ਗੱਲ ਕਰਨਾ ਮਦਦਗਾਰ ਲੱਗ ਸਕਦਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ।

ਯਾਦ ਰੱਖੋ ਕਿ ਆਪਣੀਆਂ ਚਿੰਤਾਵਾਂ ਨੂੰ ਉਹਨਾਂ ਦੂਜੇ ਲੋਕਾਂ ਨਾਲ ਸਾਂਝਾ ਕਰਨਾ ਠੀਕ ਹੈ, ਜਿਨ੍ਹਾਂ ‘ਤੇ ਤੁਸੀਂ ਭਰੋਸਾ ਕਰਦੇ ਹੋ, ਅਤੇ ਅਜਿਹਾ ਕਰਨ ਨਾਲ ਤੁਸੀਂ ਸ਼ਾਇਦ ਉਹਨਾਂ ਦੀ ਵੀ ਸਹਾਇਤਾ ਕਰ ਸਕਦੇ ਹੋ। ਜਾਂ ਤੁਸੀਂ NHS ਦੀ ਸਿਫ਼ਾਰਿਸ਼ ਕੀਤੀ ਹੈਲਪਲਾਈਨ ਦੀ ਵਰਤੋਂ ਕਰ ਸਕਦੇ ਹੋ।

ਜੇ ਤੁਹਾਨੂੰ ਮਾਹਰ ਸਹਾਇਤਾ ਜਾਂ ਮਦਦ ਚਾਹੀਦੀ ਹੈ, ਤਾਂ ਸਾਰੇ NHS ਮਾਨਸਿਕ ਸਿਹਤ ਟਰੱਸਟ ਹਰ ਉਮਰ ਦੇ ਲੋਕਾਂ ਦੀ ਸਹਾਇਤਾ ਲਈ 24/7 ਖੁੱਲੀ ਪਹੁੰਚ ਟੈਲੀਫੋਨ ਲਾਈਨਾਂ ਪ੍ਰਦਾਨ ਕਰ ਰਹੇ ਹਨ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖ ਰਹੇ ਹਨ। ਇਨ੍ਹਾਂ ਲਾਈਨਾਂ ਨਾਲ ਸੰਪਰਕ ਕਿਵੇਂ ਕਰਨਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਤੁਹਾਡੇ ਸਥਾਨਕ ਮੈਂਟਲ ਹੈਲਥ ਟਰੱਸਟ ਦੀ ਵੈੱਬਸਾਈਟ ‘ਤੇ ਉਪਲਬਧ ਹੈ।

ਤੁਹਾਡੇ ਸਥਾਨਕ ਦੇਖਭਾਲ ਕਰਨ ਵਾਲਿਆਂ ਦੇ ਸਹਾਇਤਾ ਸੰਗਠਨ ਨਾਲ ਸੰਪਰਕ ਕਰਨਾ ਵੀ ਮਦਦਗਾਰ ਹੋ ਸਕਦਾ ਹੈ ਜੋ ਸੰਕਟਕਾਲ ਵਾਸਤੇ ਯੋਜਨਾ ਬਣਾਉਣ ਵਿੱਚ ਸਹਾਇਤਾ ਕਰ ਸਕਦੇ ਹਨ। ਸਥਾਨਕ ਕੇਅਰਰ ਸੰਗਠਨਾਂ ਬਾਰੇ ਤੁਸੀਂ ਕੇਅਰਰਜ਼ ਯੂਕੇ ‘ਤੇ ਵੀ ਪਤਾ ਕਰ ਸਕਦੇ ਹੋ। ਕੇਅਰਸ ਯੂਕੇ ‘ਤੇ ਇੱਕ ਆਨਲਾਈਨ ਫੋਰਮ ਵੀ ਹੈ।

ਪਬਲਿਕ ਹੈਲਥ ਇੰਗਲੈਂਡ (Public Health England) ਨੇ ਮਹਾਂਮਾਰੀ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਮਾਰਗਦਰਸ਼ਨ ਤਿਆਰ ਕੀਤਾ ਹੈ ਅਤੇ ਇਸਦੇ ‘ਐਵਰੀ ਮਾਇੰਡ ਮੈਟਰਸ’ ਅਤੇ ‘ਰਾਈਜ਼ ਅਬਵ’ ਪਲੇਟਫਾਰਮਾਂ ‘ਤੇ ਬੱਚਿਆਂ ਅਤੇ ਨੌਜਵਾਨਾਂ ਲਈ ਜਾਣਕਾਰੀ ਮੌਜੂਦ ਹੈ।

ਨੌਜਵਾਨ ਦੇਖਭਾਲਕਰਤਾ ਅਤੇ ਬਾਲਗ ਦੇਖਭਾਲਕਰਤਾ ਚਿਲਡ੍ਰਨਜ਼ ਸੋਸਾਇਟੀ ਵੈੱਬਸਾਈਟ ‘ਤੇ ਵੀ ਮਦਦਗਾਰ ਜਾਣਕਾਰੀ ਪਤਾ ਕਰ ਸਕਦੇ ਹਨ।

ਨੌਜਵਾਨ ਦੇਖਭਾਲਕਰਤਾ

ਜੇ ਤੁਸੀਂ ਨੌਜਵਾਨ ਦੇਖਭਾਲਕਰਤਾ ਹੋ, ਤਾਂ ਤੁਸੀਂ ਉਸ ਵਿਅਕਤੀ ਦੀ ਆਗਿਆ ਨਾਲ ਦਵਾਈਆਂ ਇਕੱਤਰ ਕਰ ਸਕਦੇ ਹੋ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ। ਕੁਝ ਫਾਰਮਾਸਿਸਟ ਸ਼ਾਇਦ ਤੁਹਾਨੂੰ ਦਵਾਈਆਂ ਦੇਣ ਤੋਂ ਮਨ੍ਹਾਂ ਕਰ ਸਕਦੇ ਹਨ ਜੇ ਉਹ ਸੋਚਦੇ ਹਨ ਕਿ ਇਹ ਢੁੱਕਵਾਂ ਨਹੀਂ ਹੈ।

ਜੇ ਤੁਸੀਂ ਆਮ ਤੌਰ ‘ਤੇ ਉਸ ਵਿਅਕਤੀ ਲਈ ਨੁਸਖ਼ੇ ਵਾਲੀ ਦਵਾਈ ਇਕੱਤਰ ਕਰਦੇ ਹੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਅਲੱਗ ਕਰ ਰਹੇ ਹੋ, ਤਾਂ ਤੁਹਾਨੂੰ ਬਦਲਵੇਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਸੰਭਵ ਹੋਵੇ ਤਾਂ ਤੁਹਾਨੂੰ ਸਹਾਇਤਾ ਲਈ ਦੋਸਤਾਂ ਅਤੇ ਪਰਿਵਾਰ ਤੋਂ ਮਦਦ ਮੰਗਣੀ ਚਾਹੀਦੀ ਹੈ।

ਸਕੂਲ ਅਤੇ ਸਿੱਖਿਆ

ਸਕੂਲ ਜਾਂ ਕਾਲਜ ਜਾਣਾ

ਰਾਸ਼ਟਰੀ ਲੌਕਡਾਊਨ ਦੌਰਾਨ ਕਮਜ਼ੋਰ ਬੱਚਿਆਂ ਅਤੇ ਜ਼ਰੂਰੀ ਕਰਮਚਾਰੀਆਂ ਦੇ ਬੱਚਿਆਂ ਲਈ ਸਕੂਲ ਅਤੇ ਕਾਲਜ ਆਨ-ਸਾਈਟ ਹਾਜ਼ਰੀ ਲਈ ਖੁੱਲ੍ਹੇ ਰਹੇ ਹਨ।8 ਮਾਰਚ ਤੋਂ ਸਾਰੇ ਬੱਚੇ ਅਤੇ ਵਿਦਿਆਰਥੀ ਸਕੂਲ ਜਾਂ ਕਾਲਜ ਵਾਪਸ ਆ ਗਏ ਅਤੇ ਇਸ ਤਾਰੀਖ ਤੋਂ ਇੱਕ ਵਾਰ ਫਿਰ ਹਾਜ਼ਰੀ ਲਾਜ਼ਮੀ ਹੋ ਗਈ। ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਅਕ ਸਥਾਨਾਂ ਦੇ ਮੁਖੀਆਂ ਲਈ ਨਵੀਨਤਮ ਮਾਰਗਦਰਸ਼ਨ ਪੜ੍ਹੋ।

ਜੇ ਕਿਸੇ ਵੀ ਸਮੇਂ ਤੁਸੀਂ ਸਕੂਲ ਜਾਂ ਕਾਲਜ ਵਿੱਚ ਜਾਣਾ ਅਰਾਮਦੇਹ ਮਹਿਸੂਸ ਨਹੀਂ ਕਰਦੇ ਹੋ, ਜਾਂ ਆਪਣੇ ਪਰਿਵਾਰ ਵਿੱਚ ਕਿਸੇ ਦੀ ਸਿਹਤ ਜਾਂ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦੀ ਸਿਹਤ ਬਾਰੇ ਚਿੰਤਾ ਵਿੱਚ ਹੋ, ਤਾਂ ਤੁਹਾਨੂੰ ਇਸ ਬਾਰੇ ਆਪਣੇ ਸਕੂਲ ਜਾਂ ਕਾਲਜ ਅਤੇ ਸੋਸ਼ਲ ਵਰਕਰ (ਜੇ ਤੁਹਾਡੇ ਕੋਲ ਹੈ) ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਤੁਹਾਡੇ ਸਕੂਲ ਜਾਂ ਕਾਲਜ ਤੋਂ ਸਹਾਇਤਾ

ਤੁਹਾਡਾ ਸਕੂਲ, ਕਾਲਜ ਜਾਂ ਸੋਸ਼ਲ ਵਰਕਰ (ਜੇ ਤੁਹਾਡਾ ਹੈ) ਤੁਹਾਡੀ ਸਿੱਖਿਆ ਦੇ ਸੰਬੰਧ ਵਿੱਚ ਤੁਹਾਨੂੰ ਸਹਾਇਤਾ ਦੀ ਪੇਸ਼ਕਸ਼ ਕਰ ਸਕਦਾ ਹੈ, ਉਦਾਹਰਨ ਵਜੋਂ, ਤੁਹਾਨੂੰ ਕੰਮ ਲਈ ਵਧੇਰੇ ਸਮਾਂ ਦੇ ਕੇ ਜਾਂ ਸਥਾਨਕ ਨੌਜਵਾਨ ਦੇਖਭਾਲਕਰਤਾਵਾਂ ਲਈ ਸੇਵਾਵਾਂ ਨਾਲ ਤੁਹਾਡਾ ਸੰਪਰਕ ਕਰਾ ਕੇ।

ਜੇ ਤੁਸੀਂ ਯਕੀਨੀ ਨਹੀਂ ਹੋ ਕਿ ਕੀ ਤੁਹਾਡਾ ਸਕੂਲ ਜਾਂ ਕਾਲਜ ਜਾਣਦਾ ਹੈ ਕਿ ਤੁਸੀਂ ਇੱਕ ਨੌਜਵਾਨ ਦੇਖਭਾਲਕਰਤਾ ਹੋ, ਤਾਂ ਤੁਸੀਂ ਕਿਸੇ ਅਧਿਆਪਕ, ਸਕੂਲ ਨਰਸ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰ ਸਕਦੇ ਹੋ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ ਅਤੇ ਉਹਨਾਂ ਨੂੰ ਇਹ ਦੱਸ ਸਕਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਵਾਧੂ ਸਹਾਇਤਾ ਦੀ ਲੋੜ ਹੈ।

ਸ਼ਾਇਦ ਤੁਸੀਂ ਇਹ ਨਾ ਚਾਹੋ ਕਿ ਤੁਹਾਡੇ ਸਕੂਲ ਜਾਂ ਕਾਲਜ ਨੂੰ ਪਤਾ ਲੱਗੇ ਕਿ ਤੁਸੀਂ ਕਿਸੇ ਦੀ ਦੇਖਭਾਲ ਕਰ ਰਹੇ ਹੋ। ਪਰ ਜੇ ਉਹ ਜਾਣਦੇ ਹਨ, ਤਾਂ ਉਹ ਸਮਝ ਜਾਣਗੇ ਕਿ ਕਦੇ-ਕਦੇ ਤੁਹਾਡੇ ਲਈ ਚੀਜ਼ਾਂ ਮੁਸ਼ਕਲ ਹੁੰਦੀਆਂ ਹਨ। ਇਹ ਚੰਗਾ ਵਿਚਾਰ ਹੈ ਕਿ ਘੱਟੋ-ਘੱਟ ਇੱਕ ਅਧਿਆਪਕ ਜਾਂ ਸਕੂਲ ਨਰਸ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ, ਨੂੰ ਦੱਸਿਆ ਜਾਵੇ ਕਿ ਤੁਸੀਂ ਦੇਖਭਾਲਕਰਤਾ ਹੋ। ਕੋਈ ਨੌਜਵਾਨ ਦੇਖਭਾਲਕਰਤਾ ਸਹਾਇਤਾ ਕਰਮਚਾਰੀ ਵੀ ਮਦਦ ਕਰ ਸਕਦਾ ਹੈ। ਤੁਸੀਂ ਆਪਣੀ ਸਕੂਲ ਨਰਸ ਨਾਲ ਗੁਪਤ ਰੂਪ ਵਿੱਚ ਵੀ ਗੱਲ ਕਰ ਸਕਦੇ ਹੋ।

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਮੁਫ਼ਤ ਸਕੂਲ ਜਾਂ ਕਾਲਜ ਦੇ ਖਾਣੇ ਦੇ ਯੋਗ ਹੋ, ਪਰ ਪਹਿਲਾਂ ਉਹਨਾਂ ਤੱਕ ਪਹੁੰਚ ਨਹੀਂ ਕਰ ਰਹੇ ਸੀ, ਤਾਂ ਸਕੂਲ, ਕਾਲਜ ਅਤੇ ਸਥਾਨਕ ਅਥਾਰਿਟੀਆਂ ਸਕੂਲ ਅਤੇ ਕਾਲਜ ਦੇ ਖਾਣੇ ਦੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਜਾਰੀ ਰੱਖ ਰਹੇ ਹਨ। ਸਕੂਲ ਦੇ ਮੁਫ਼ਤ ਭੋਜਨਾਂ ਲਈ ਅਰਜ਼ੀ ਦੇਣ ਲਈ ਯੋਗਤਾ ਦੇ ਮਾਪਦੰਡ (ਸਕੂਲਾਂ ਲਈ), ਜਾਂ ਅਗਲੇਰੀ ਸਿੱਖਿਆ ਦੀਆਂ ਵਿੱਤੀ ਸਹਾਇਤਾ ਵਾਲੀਆਂ ਸੰਸਥਾਵਾਂ ਵਿੱਚ ਮੁਫ਼ਤ ਭੋਜਨ (ਕਾਲਜਾਂ ਲਈ) ਦੇਖੋ, ਤੁਸੀਂ ਆਪਣੇ ਕਾਲਜ ਜਾਂ ਅਗਲੇਰੀ ਸਿੱਖਿਆ ਦੀ ਸੰਸਥਾ ਨਾਲ ਵੀ ਗੱਲ ਕਰ ਸਕਦੇ ਹੋ ਜੋ ਸਲਾਹ ਦੇ ਸਕਣਗੇ।

ਨੌਜਵਾਨ ਦੇਖਭਾਲਕਰਤਾਵਾਂ ਲਈ NHS ਸਹਾਇਤਾ ਪੰਨੇ ‘ਤੇ ਹੋਰ ਸਹਾਇਤਾ ਮਿਲ ਸਕਦੀ ਹੈ।

ਤੁਹਾਡੀ ਯੂਨੀਵਰਸਿਟੀ ਤੋਂ ਸਹਾਇਤਾ

ਯੂਨੀਵਰਸਟੀਆਂ ਸੁਤੰਤਰ ਹੁੰਦੀਆਂ ਹਨ ਅਤੇ ਉਹਨਾਂ ਦੁਆਰਾ ਮੁਹੱਈਆ ਕੀਤੀ ਜਾਣ ਵਾਲੀ ਸਹਾਇਤਾ ਵੱਖ-ਵੱਖ ਹੋਵੇਗੀ। ਤੁਹਾਨੂੰ ਤੁਹਾਡੇ ਲਈ ਉਪਲਬਧ ਕਿਸੇ ਵੀ ਸਹਾਇਤਾ ਬਾਰੇ ਆਪਣੀ ਸੰਸਥਾ ਵਿੱਚ ਅਜਿਹੇ ਕਿਸੇ ਵਿਅਕਤੀ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ।

ਨਵੀਨਤਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਮਾਰਗਦਰਸ਼ਨ ਪੜ੍ਹੋ। ਤੁਹਾਨੂੰ ਮੀਡੀਆ ਵਿੱਚ ਸਿੱਖਿਆ ਬਲੌਗ ‘ਤੇ ਵੀ ਨਵੀਨਤਮ ਘੋਸ਼ਣਾਵਾਂ ਸਮੇਤ, ਯੂਨੀਵਰਸਿਟੀਆਂ ਬਾਰੇ ਜਾਣਕਾਰੀ ਮਿਲ ਸਕਦੀ ਹੈ।

ਸਹਾਇਤਾ ਲੈਣੀ

ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਗੱਲ ‘ਤੇ ਵਿਚਾਰ ਕਰੋ ਕਿ ਤੁਹਾਨੂੰ ਕਿਸ ਸਹਾਇਤਾ ਦੀ ਲੋੜ ਹੋ ਸਕਦੀ ਹੈ ਅਤੇ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਏ ਰੱਖਣ ਲਈ ਤੁਸੀਂ ਸਹਾਇਤਾ ਤੱਕ ਕਿਵੇਂ ਪਹੁੰਚ ਸਕਦੇ ਹੋ।

ਦੇਖਭਾਲ ਤੋਂ ਬ੍ਰੇਕ ਪ੍ਰਦਾਨ ਕਰਨ ਵਿੱਚ ਸਹਾਇਤਾ

(COVID-19) ਕੋਰੋਨਾਵਾਇਰਸ, ਪਾਬੰਦੀਆਂ: ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ ਹੋ ਦੇਖੋ।

ਕਿਸੇ ਕਮਜ਼ੋਰ ਵਿਅਕਤੀ (ਜਿਸ ਵਿੱਚ ਕਿਸੇ ਗੁੱਝੀ ਸਿਹਤ ਸਮੱਸਿਆ ਵਾਲਾ ਵਿਅਕਤੀ ਸ਼ਾਮਲ ਹੈ) ਜਾਂ ਅਪਾਹਜਤਾ ਵਾਲੇ ਵਿਅਕਤੀ ਨੂੰ ਰਾਹਤ ਵਾਲੀ ਦੇਖਭਾਲ ਮੁਹੱਈਆ ਕਰਨ ਲਈ ਛੋਟ ਉਪਲਬਧ ਹੈ। ਵਿਨਿਯਮਾਂ ਦੀ ਕਿਸੇ ‘ਕਮਜ਼ੋਰ ਵਿਅਕਤੀ’ ਦੀ ਪਰਿਭਾਸ਼ਾ ਵਿੱਚ ਅਜਿਹਾ ਕੋਈ ਵੀ ਵਿਅਕਤੀ ਵੀ ਸ਼ਾਮਲ ਹੈ ਜੋ ਗਰਭਵਤੀ ਹੈ ਜਾਂ ਜਿਸਦੀ ਉਮਰ 70 ਸਾਲ ਜਾਂ ਵੱਧ ਹੈ। ਇਸ ਬਾਰੇ ਜਾਣਕਾਰੀ ਲਈ ਸੂਚੀ ਨੂੰ ਦੇਖੋ ਕਿ ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ ਸਮੂਹਾਂ ਲਈ ਮਾਰਗਦਰਸ਼ਨ ਵਿੱਚ ਕਿਸ ਨੂੰ ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ ਮੰਨਿਆ ਜਾਂਦਾ ਹੈ।

ਨਿਯਮ ਦੇਖਭਾਲਕਰਤਾਵਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਰਾਹਤ ਪ੍ਰਾਪਤ ਕਰਨ ਦੀ ਆਗਿਆ ਦਿੰਦੇ ਹਨ ਜਿੱਥੇ ਕਿਸੇ ਕਮਜ਼ੋਰ ਜਾਂ ਅਪਾਹਜ ਵਿਅਕਤੀ ਜਾਂ ਗੁੱਝੀ ਸਿਹਤ ਸਮੱਸਿਆ ਵਾਲੇ ਵਿਅਕਤੀ ਦੀ ਸਹਾਇਤਾ ਲਈ ਇਹ ਉਚਿਤ ਤੌਰ ‘ਤੇ ਜ਼ਰੂਰੀ ਹੁੰਦਾ ਹੈ।

ਇਸਦਾ ਅਰਥ ਇਹ ਹੈ ਕਿ ਤੁਸੀਂ ਪਰਿਵਾਰ ਜਾਂ ਦੋਸਤਾਂ ਵਿੱਚ ਕਿਸੇ ਹੋਰ ਦੁਆਰਾ ਉਸਦੀ ਦੇਖਭਾਲ ਕਰਨ ਦਾ ਪ੍ਰਬੰਧ ਕਰ ਸਕਦੇ ਹੋ ਜਿਸਦੀ ਆਮ ਤੌਰ ‘ਤੇ ਤੁਸੀਂ ਦੇਖਭਾਲ ਕਰਦੇ ਹੋ, ਤਾਂ ਜੋ ਤੁਹਾਨੂੰ ਰਾਹਤ ਮਿਲ ਸਕੇ। ਇਸ ਵਿੱਚ ਕਿਸੇ ਵਿਅਕਤੀ ਦਾ ਉਸ ਵਿਅਕਤੀ ਦੇ ਘਰ ਆਉਣਾ ਸ਼ਾਮਲ ਹੈ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਜੋ ਕਿ ਰਾਤ ਭਰ ਲਈ ਹੋ ਸਕਦਾ ਹੈ। ਇਸਦਾ ਅਰਥ ਇਹ ਵੀ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਹ ਤੁਹਾਨੂੰ ਦੇਖਭਾਲ ਤੋਂ ਬ੍ਰੇਕ ਦੇਣ ਲਈ ਕਿਸੇ ਹੋਰ ਦੇ ਘਰ ਜਾ ਕੇ ਦੇਖਭਾਲ ਪ੍ਰਾਪਤ ਕਰ ਸਕਦਾ ਹੈ, ਜੋ ਕਿ ਰਾਤ ਭਰ ਵੀ ਹੋ ਸਕਦਾ ਹੈ। ਇਹਨਾਂ ਸਾਰੀਆਂ ਉਦਾਹਰਨਾਂ ਵਿੱਚ ਪ੍ਰਬੰਧ, ਜਿਸ ਵਿਅਕਤੀ ਦੀ ਦੇਖਭਾਲ ਕੀਤੀ ਜਾ ਰਹੀ ਹੈ ਉਸ ਨੂੰ ਰਾਹਤ ਵਾਲੀ ਦੇਖਭਾਲ ਦੇਣ ਦੇ ਉਦੇਸ਼ ਲਈ ਉਚਿਤ ਤੌਰ ‘ਤੇ ਜ਼ਰੂਰੀ ਹੋਣਾ ਚਾਹੀਦਾ ਹੈ।

ਰਾਹਤ ਵਾਲੀ ਦੇਖਭਾਲ ਦਾ ਪ੍ਰਬੰਧ ਕਰਦੇ ਸਮੇਂ, ਕਿਸੇ ਵੀ ਪਰਿਵਾਰ ਵਿੱਚ ਬਾਲਗਾਂ ਦੀ ਸੰਖਿਆ ਨਾਲ ਕੋਈ ਫ਼ਰਕ ਨਹੀਂ ਪੈਂਦਾ, ਬਸ਼ਰਤੇ ਪ੍ਰਬੰਧ ਉਚਿਤ ਤੌਰ ‘ਤੇ ਜ਼ਰੂਰੀ ਹੋਣ ਅਤੇ ਉਸ ਵਿਅਕਤੀ ਨੂੰ ਰਾਹਤ ਵਾਲੀ ਦੇਖਭਾਲ ਮੁਹੱਈਆ ਕਰਨ ਲਈ ਹੋਣ ਜਿਸ ਦੀ ਦੇਖਭਾਲ ਕੀਤੀ ਜਾ ਰਹੀ ਹੈ। ਤੁਹਾਡੇ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਵਿਕਲਪਕ ਦੇਖਭਾਲ ਪ੍ਰਦਾਨ ਕਰਨ ਵਾਲੇ ਵਿਅਕਤੀ ਲਈ ਕੀ ਢੁੱਕਵਾਂ ਹੈ, ਇਹ ਤੁਹਾਡੇ ਆਪਣੇ ਹਾਲਾਤ ‘ਤੇ ਨਿਰਭਰ ਕਰੇਗਾ।

ਸਹਾਇਤਾ ਦਾਇਰੇ

ਸਹਾਇਤਾ ਦਾਇਰਿਆਂ ਦਾ ਵਿਸਤਾਰ ਕੀਤਾ ਗਿਆ ਹੈ।

ਤੁਸੀਂ, ਜਾਂ ਤੁਹਾਡਾ ਪਰਿਵਾਰ, ਕਿਸੇ ਹੋਰ ਘਰ (ਕਿਸੇ ਵੀ ਆਕਾਰ ਦੇ) ਦੇ ਨਾਲ ਇੱਕ ਸਹਾਇਤਾ ਦਾਇਰਾ ਬਣਾ ਸਕਦੇ ਹੋ। ਹੇਠਾਂ ਵੱਖ-ਵੱਖ ਤਰੀਕੇ ਹਨ ਜਿਨ੍ਹਾਂ ਨਾਲ ਸਹਾਇਤਾ ਦਾਇਰਾ ਬਣਾਇਆ ਜਾ ਸਕਦਾ ਹੈ:

  • ਤੁਸੀਂ ਇਕੱਲੇ ਰਹਿੰਦੇ ਹੋ – ਭਾਵੇਂ ਦੇਖਭਾਲਕਰਤਾ ਤੁਹਾਨੂੰ ਸਹਾਇਤਾ ਪ੍ਰਦਾਨ ਕਰਨ ਲਈ ਆਉਂਦੇ ਹਨ

  • ਤੁਹਾਡੇ ਪਰਿਵਾਰ ਵਿੱਚ ਇੱਕ ਬੱਚਾ ਸ਼ਾਮਲ ਹੈ ਜਿਸਦੀ ਉਮਰ ਇੱਕ ਸਾਲ ਤੋਂ ਘੱਟ ਹੈ ਜਾਂ 2 ਦਸੰਬਰ 2020 ਨੂੰ ਇੱਕ ਸਾਲ ਤੋਂ ਛੋਟਾ ਸੀ

  • ਤੁਹਾਡੇ ਪਰਿਵਾਰ ਵਿੱਚ ਇੱਕ ਅਪਾਹਜਤਾ ਵਾਲਾ ਬੱਚਾ ਸ਼ਾਮਲ ਹੈ ਜਿਸਨੂੰ ਨਿਰੰਤਰ ਦੇਖਭਾਲ ਦੀ ਲੋੜ ਹੈ ਅਤੇ 5 ਸਾਲ ਤੋਂ ਘੱਟ ਉਮਰ ਦਾ ਹੈ, ਜਾਂ 2 ਦਸੰਬਰ 2020 ਨੂੰ ਉਸ ਉਮਰ ਤੋਂ ਘੱਟ ਦਾ ਸੀ

  • ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੋ ਅਤੇ ਇਕੱਲੇ ਜਾਂ ਦੂਜੇ ਬੱਚਿਆਂ ਨਾਲ ਅਤੇ ਕਿਸੇ ਬਾਲਗ ਦੇ ਬਿਨਾਂ ਰਹਿੰਦੇ ਹੋ

  • ਤੁਸੀਂ ਇੱਕ ਜਾਂ ਵੱਧ ਬੱਚਿਆਂ, ਜੋ 18 ਸਾਲ ਤੋਂ ਘੱਟ ਉਮਰ ਦੇ ਹਨ ਜਾਂ 12 ਜੂਨ 2020 ਨੂੰ ਉਸ ਉਮਰ ਤੋਂ ਘੱਟ ਸਨ, ਨਾਲ ਰਹਿਣ ਵਾਲੇ ਇਕੱਲੇ ਬਾਲਗ ਹੋ

  • ਤੁਸੀਂ (ਭਾਵੇਂ 18 ਸਾਲ ਤੋਂ ਘੱਟ ਉਮਰ ਦੇ ਹੋ ਜਾਂ ਨਹੀਂ) ਤੁਹਾਡੇ ਪਰਿਵਾਰ ਵਿੱਚ ਇੱਕੋ-ਇੋੱਕ ਵਿਅਕਤੀ ਹੋ ਜਿਸ ਨੂੰ ਅਪਾਹਜਤਾ ਦੇ ਨਤੀਜੇ ਵਜੋਂ ਨਿਰੰਤਰ ਦੇਖਭਾਲ ਦੀ ਲੋੜ ਨਹੀਂ ਹੈ

  • ਤੁਸੀਂ (ਭਾਵੇਂ 18 ਸਾਲ ਤੋਂ ਘੱਟ ਉਮਰ ਦੇ ਹੋ ਜਾਂ ਨਹੀਂ) ਇੱਕ ਜਾਂ ਵਧੇਰੇ ਵਿਅਕਤੀਆਂ ਨਾਲ ਰਹਿੰਦੇ ਹੋ ਜਿਨ੍ਹਾਂ ਨੂੰ ਅਪਾਹਜਤਾ ਦੇ ਨਤੀਜੇ ਵਜੋਂ ਨਿਰੰਤਰ ਦੇਖਭਾਲ ਦੀ ਲੋੜ ਹੁੰਦੀ ਹੈ, ਤੁਹਾਨੂੰ ਅਪਾਹਜਤਾ ਨਹੀਂ ਹੈ ਪਰ ਤੁਸੀਂ ਉਹਨਾਂ ਹੋਰਨਾਂ ਨਾਲ ਵੀ ਰਹਿੰਦੇ ਹੋ ਜਿਨ੍ਹਾਂ ਨੂੰ ਅਪਾਹਜਤਾ ਨਹੀਂ ਹੈ, ਜਿਨ੍ਹਾਂ ਵਿੱਚੋਂ ਸਿਰਫ ਇੱਕ 18 ਸਾਲ ਤੋਂ ਵੱਧ ਉਮਰ ਦਾ ਹੈ

ਉਦਾਹਰਨ ਲਈ, ਕੋਈ ਬਾਲਗ ਜੋ ਆਪਣੇ ਪਤੀ/ਪਤਨੀ ਦੀ ਨਿਰੰਤਰ ਦੇਖਭਾਲ ਕਰਦਾ ਹੈ, ਜਿਸ ਨੂੰ ਇਹ ਦੇਖਭਾਲ ਅਪਾਹਜ ਹੋਣ ਦੇ ਨਤੀਜੇ ਵਜੋਂ ਚਾਹੀਦੀ ਹੈ, ਆਪਣੇ ਮਾਪਿਆਂ ਨਾਲ ਇੱਕ ਸਹਾਇਤਾ ਦਾਇਰਾ ਬਣਾ ਸਕਦਾ ਹੈ ਜੋ ਕਿਸੇ ਹੋਰ ਪ੍ਰਾਪਰਟੀ ਵਿੱਚ ਇਕੱਠੇ ਰਹਿੰਦੇ ਹਨ।

ਇੱਕ ਹੋਰ ਉਦਾਹਰਨ ਇੱਕ ਨੌਜਵਾਨ ਦੇਖਭਾਲਕਰਤਾ ਹੈ, ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ, ਜੋ ਆਪਣੇ ਮਾਪਿਆਂ ਨਾਲ ਰਹਿੰਦਾ ਹੈ ਜਿਨ੍ਹਾਂ ਦੋਵਾਂ ਨੂੰ ਅਪਾਹਜਤਾ ਦੇ ਨਤੀਜੇ ਵਜੋਂ ਨਿਰੰਤਰ ਦੇਖਭਾਲ ਦੀ ਲੋੜ ਹੁੰਦੀ ਹੈ। ਵਿਕਲਪਿਕ ਤੌਰ ਤੇ, ਇਹੋ ਦ੍ਰਿਸ਼, ਪਰ ਨੌਜਵਾਨ ਦੇਖਭਾਲਕਰਤਾ ਹੋਰ ਭੈਣਾਂ-ਭਰਾਵਾਂ ਨਾਲ ਵੀ ਰਹਿੰਦਾ ਹੈ, ਜਿਨ੍ਹਾਂ ਵਿੱਚੋਂ ਸਿਰਫ ਇੱਕ 18 ਸਾਲ ਹੈ। ਦੋਵੇਂ ਕਿਸਮਾਂ ਦੇ ਘਰ ਆਪਣੇ ਦਾਦਾ-ਦਾਦੀ/ਨਾਨਾ-ਨਾਨੀ ਨਾਲ ਦਾਇਰਾ ਬਣਾ ਸਕਦੇ ਹਨ ਜੋ ਕਿਸੇ ਹੋਰ ਮਕਾਨ ਵਿੱਚ ਇਕੱਠੇ ਰਹਿੰਦੇ ਹਨ।

ਤੁਹਾਨੂੰ ਅਜਿਹੇ ਪਰਿਵਾਰ ਨਾਲ ਸਹਾਇਤਾ ਦਾਇਰਾ ਨਹੀਂ ਬਣਾਉਣਾ ਚਾਹੀਦਾ ਜੋ ਕਿਸੇ ਹੋਰ ਸਹਾਇਤਾ ਦਾਇਰੇ ਦਾ ਹਿੱਸਾ ਹੋਵੇ। ਸਹਾਇਤਾ ਦਾਇਰਿਆਂ ‘ਤੇ ਲਾਗੂ ਹੋਣ ਵਾਲੇ ਦੂਜੇ ਨਿਯਮਾਂ ਬਾਰੇ ਵਧੇਰੇ ਜਾਣਕਾਰੀ ਲਈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਹ ਕਦੋਂ ਖਤਮ ਹੁੰਦੇ ਹਨ, ਅਤੇ ਦਾਇਰੇ ਕਿਵੇਂ ਬਦਲਣੇ ਹਨ, ਸਹਾਇਤਾ ਦਾਇਰੇ ਬਣਾਉਣ ਅਤੇ ਵਰਤਣ ਕਰਨ ਬਾਰੇ ਮਾਰਗਦਰਸ਼ਨ ਦੇਖੋ।

ਵਾਲੰਟੀਅਰਾਂ ਤੋਂ ਸਹਾਇਤਾ

ਤੁਸੀਂ NHS ਵਾਲੰਟੀਅਰ ਪ੍ਰਤਿਕਿਰਿਆ ਕਰਨ ਵਾਲਿਆਂ ਦੀ ਮਦਦ ਵੀ ਲੈ ਸਕਦੇ ਹੋ ਜੋ ਦਵਾਈਆਂ ਇਕੱਤਰ ਕਰਨ ਜਾਂ ਖਰੀਦਦਾਰੀ ਕਰਨ ਵਰਗੇ ਕੰਮਾਂ ਵਿੱਚ ਮਦਦ ਕਰ ਸਕਦੇ ਹਨ। ਇੱਥੇ ਇਸ ਬਾਰੇ ਜਾਣਕਾਰੀ ਹੈ ਕਿ NHS ਦੇ ਵਾਲੰਟੀਅਰ ਪ੍ਰਤਿਕਿਰਿਆ ਕਰਨ ਵਾਲੇ ਕਿਹੜੀ ਸਹਾਇਤਾ ਦੇ ਸਕਦੇ ਹਨ।

ਤੁਸੀਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਦੇ ਵਿਚਕਾਰ 0808 196 3646 ‘ਤੇ ਵੀ ਕਾਲ ਕਰ ਸਕਦੇ ਹੋ।

ਦੇਖਭਾਲਕਰਤਾ ਦਾ ਮੁਲਾਂਕਣ

ਜੇ ਤੁਹਾਨੂੰ ਦੇਖਭਾਲ ਕਰਨ ਲਈ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ ਦੇਖਭਾਲਕਰਤਾ ਦੇ ਮੁਲਾਂਕਣ ਲਈ ਆਪਣੀ ਸਥਾਨਕ ਕਾਉਂਸਲ ਨਾਲ ਸੰਪਰਕ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਵਿਅਕਤੀ ਦੇ ਨਾਲ ਰਹਿੰਦੇ ਹੋਵੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਮੁਲਾਂਕਣ ਕਰਾਉਣ ਦੀ ਤੁਹਾਡੀ ਹੱਕਦਾਰੀ ਤੁਹਾਡੇ ਦੁਆਰਾ ਦਿੱਤੀ ਜਾਂਦੀ ਦੇਖਭਾਲ ਦੀ ਕਿਸਮ ਜਾਂ ਮਾਤਰਾ ਜਾਂ ਤੁਹਾਡੇ ਵਿੱਤੀ ਸਾਧਨਾਂ ਦੁਆਰਾ ਪ੍ਰਭਾਵਤ ਨਹੀਂ ਹੁੰਦੀ ਹੈ। ਦੇਖਭਾਲਕਰਤਾ ਦਾ ਮੁਲਾਂਕਣ ਮੁਫ਼ਤ ਹੁੰਦਾ ਹੈ। ਇਹ ਉਸ ਵਿਅਕਤੀ ਦੀਆਂ ਲੋੜਾਂ ਦੇ ਮੁਲਾਂਕਣ ਤੋਂ ਵੱਖਰਾ ਹੁੰਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ, ਪਰ ਤੁਸੀਂ ਉਹਨਾਂ ਦੋਵਾਂ ਨੂੰ ਇਕੋ ਸਮੇਂ ਕਰਾਉਣ ਲਈ ਕਹਿ ਸਕਦੇ ਹੋ।

ਤੁਹਾਡੇ ਦੁਆਰਾ ਪ੍ਰਦਾਨ ਕੀਤੀ ਦੇਖਭਾਲ ਦੀ ਮਾਤਰਾ ਜਾਂ ਕਿਸਮ, ਤੁਹਾਡੇ ਵਿੱਤੀ ਸਾਧਨਾਂ ਜਾਂ ਤੁਹਾਡੀ ਸਹਾਇਤਾ ਦੀ ਲੋੜ ਦੇ ਪੱਧਰ ਦੀ ਪਰਵਾਹ ਕੀਤੇ ਬਿਨਾਂ ਤੁਸੀਂ ਮੁਲਾਂਕਣ ਦੇ ਹੱਕਦਾਰ ਹੋਵੋਗੇ। ਮੁਲਾਂਕਣ ਕਰਾਉਣ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਵਿਅਕਤੀ ਦੇ ਨਾਲ ਰਹਿੰਦੇ ਹੋਵੋ ਜਿਸ ਦੀ ਤੁਸੀਂ ਦੇਖ-ਭਾਲ ਕਰ ਰਹੇ ਹੋ ਜਾਂ ਪੂਰੇ ਸਮੇਂ ਦੀ ਦੇਖਭਾਲ ਕਰ ਰਹੇ ਹੋਵੋ।

ਜੇ ਤੁਹਾਨੂੰ ਪੇਸ਼ਕਸ਼ ਨਹੀਂ ਕੀਤੀ ਗਈ ਹੈ, ਤਾਂ ਤੁਸੀਂ ਆਪਣੀ ਸਥਾਨਕ ਅਥਾਰਿਟੀ ਨਾਲ ਸੰਪਰਕ ਕਰ ਸਕਦੇ ਹੋ। ਆਪਣੀ ਸਥਾਨਕ ਸਮਾਜਿਕ ਸੇਵਾਵਾਂ ਦੀ ਟੀਮ ਲੱਭੋ

ਨੌਜਵਾਨ ਦੇਖਭਾਲਕਰਤਾ ਵੀ ਨੌਜਵਾਨ ਦੇਖਭਾਲਕਰਤਾ ਦੀਆਂ ਲੋੜਾਂ ਦੇ ਮੁਲਾਂਕਣ ਲਈ ਬੇਨਤੀ ਕਰ ਸਕਦੇ ਹਨ। ਤੁਸੀਂ ਆਪਣੇ ਸਪੋਰਟ ਵਰਕਰ ਨਾਲ ਗੱਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਸਪੋਰਟ ਵਰਕਰ ਨਹੀਂ ਹੈ, ਤਾਂ ਤੁਸੀਂ ਆਪਣੇ ਸੋਸ਼ਲ ਵਰਕਰ ਜਾਂ ਸਥਾਨਕ ਅਥਾਰਿਟੀ ਨਾਲ ਇਹ ਪ੍ਰਾਪਤ ਕਰਨ ਬਾਰੇ ਗੱਲ ਕਰ ਸਕਦੇ ਹੋ।

ਦੇਖਭਾਲਕਰਤਾ ਦਾ ਅਲਾਉਂਸ

ਤੁਸੀਂ ਦੇਖਭਾਲਕਰਤਾ ਅਲਾਉਂਸ ਲਈ ਯੋਗ ਹੋ ਸਕਦੇ ਹੋ ਜੇ ਤੁਸੀਂ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਦੇਖਭਾਲ ਦੀ ਕਿਸਮ ਜੋ ਤੁਸੀਂ ਮੁਹੱਈਆ ਕਰਦੇ ਹੋ ਕੁਝ ਮਾਪਦੰਡਾਂ ਨੂੰ ਪੂਰਾ ਕਰਦੀ ਹੈ। ਤੁਹਾਨੂੰ ਹਫ਼ਤੇ ਦੇ ਘੱਟੋ-ਘੱਟ 35 ਘੰਟੇ ਕਿਸੇ ਦੀ ਦੇਖਭਾਲ ਕਰਨ ਵਿੱਚ ਬਿਤਾਉਣ ਦੀ ਲੋੜ ਹੁੰਦੀ ਹੈ। ਇਸ ਵਿੱਚ ਹੇਠਾਂ ਲਿਖੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ:

  • ਨਹਾਉਣ-ਧੋਣ ਅਤੇ ਖਾਣਾ ਬਣਾਉਣ ਵਿੱਚ ਸਹਾਇਤਾ

  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਡਾਕਟਰ ਦੀ ਮੁਲਾਕਾਤ ‘ਤੇ ਲਿਜਾਉਣਾ

  • ਘਰੇਲੂ ਕੰਮਾਂ ਵਿੱਚ ਸਹਾਇਤਾ ਕਰਨਾ, ਜਿਵੇਂ ਬਿੱਲਾਂ ਅਤੇ ਖਰੀਦਦਾਰੀ ਦਾ ਪ੍ਰਬੰਧਨ ਕਰਨਾ

ਜੇ ਤੁਸੀਂ ਜਾਂ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਹ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੈ, ਤਾਂ ਵੀ ਤੁਸੀਂ ਕੇਅਰਰ ਅਲਾਉਂਸ ਦਾ ਦਾਅਵਾ ਕਰ ਸਕਦੇ ਹੋ ਜੇ ਤੁਸੀਂ ਰਿਮੋਟ ਤਰੀਕੇ ਨਾਲ ਦੇਖਭਾਲ ਪ੍ਰਦਾਨ ਕਰਦੇ ਹੋ। ਇਸ ਵਿੱਚ ਫੋਨ ਰਾਹੀਂ ਜਾਂ ਆਨਲਾਈਨ ਭਾਵਨਾਤਮਕ ਸਹਾਇਤਾ ਦੇਣਾ ਸ਼ਾਮਲ ਹੈ।

ਯੋਗਤਾ ਅਤੇ ਕੇਅਰਰ ਅਲਾਉਂਸ ਲਈ ਅਰਜ਼ੀ ਦੇਣ ਦੇ ਤਰੀਕੇ ਬਾਰੇ ਜਾਣਕਾਰੀ ਦੇਖੋ।

ਜੇ ਤੁਸੀਂ 16+ ਸਾਲ ਦੇ ਹੋ ਅਤੇ ਹਫ਼ਤੇ ਵਿੱਚ ਘੱਟੋ-ਘੱਟ 35 ਘੰਟੇ ਦੇਖਭਾਲ ਕਰ ਰਹੇ ਹੋ ਤਾਂ ਤੁਸੀਂ ਕੇਅਰਰ ਅਲਾਉਂਸ ਲਈ ਵੀ ਯੋਗ ਹੋ ਸਕਦੇ ਹੋ। ਤੁਸੀਂ ਚਿਲਡ੍ਰਨਜ਼ ਸੋਸਾਇਟੀ ਵੈੱਬਸਾਈਟ ਤੋਂ ਵਿੱਤੀ ਸਹਾਇਤਾ ਬਾਰੇ ਪਤਾ ਲਗਾ ਸਕਦੇ ਹੋ।

ਸਹਾਇਤਾ ਦੇ ਹੋਰ ਸਰੋਤ

ਵਧੇਰੇ ਜਾਣਕਾਰੀ ਜਾਂ ਸਹਾਇਤਾ ਦੇ ਸਰੋਤਾਂ ਲਈ, ਤੁਸੀਂ ਆਪਣੀ ਸਥਾਨਕ ਅਥਾਰਿਟੀ ਦੀ ਵੈੱਬਸਾਈਟ ‘ਤੇ ਜਾਣਕਾਰੀ ਲੱਭ ਸਕਦੇ ਹੋ ਜਾਂ ਤੁਸੀਂ ਆਪਣੀ ਸਥਾਨਕ ਅਥਾਰਿਟੀ ਨਾਲ ਸੰਪਰਕ ਕਰ ਸਕਦੇ ਹੋ।

ਤੁਸੀਂ ਕੇਅਰਰਜ਼ ਯੂਕੇ ਅਤੇ ਕੇਅਰਸ ਟਰੱਸਟ ਦੀਆਂ ਵੈੱਬਸਾਈਟਾਂ ਵੀ ਦੇਖ ਸਕਦੇ ਹੋ।

ਜੇ ਤੁਸੀਂ ਇੱਕ ਨੌਜਵਾਨ ਦੇਖਭਾਲਕਰਤਾ ਹੋ ਤਾਂ ਮਦਦ ਅਤੇ ਸਹਾਇਤਾ

ਤੁਹਾਡਾ ਸਕੂਲ, ਕਾਲਜ ਜਾਂ ਸੋਸ਼ਲ ਵਰਕਰ (ਜੇ ਤੁਹਾਡੇ ਕੋਲ ਹੈ) ਤੁਹਾਡੀ ਸਿੱਖਿਆ ਦੇ ਸੰਬੰਧ ਵਿੱਚ ਤੁਹਾਨੂੰ ਸਹਾਇਤਾ ਦੀ ਪੇਸ਼ਕਸ਼ ਕਰ ਸਕਦਾ ਹੈ, ਉਦਾਹਰਨ ਵਜੋਂ, ਤੁਹਾਨੂੰ ਕੰਮ ਲਈ ਵਧੇਰੇ ਸਮਾਂ ਦੇ ਕੇ ਜਾਂ ਸਥਾਨਕ ਨੌਜਵਾਨ ਦੇਖਭਾਲਕਰਤਾਵਾਂ ਲਈ ਸੇਵਾਵਾਂ ਨਾਲ ਤੁਹਾਡਾ ਸੰਪਰਕ ਕਰਾ ਕੇ।

ਜੇ ਤੁਸੀਂ ਯਕੀਨੀ ਨਹੀਂ ਹੋ ਕਿ ਕੀ ਤੁਹਾਡਾ ਸਕੂਲ ਜਾਂ ਕਾਲਜ ਜਾਣਦਾ ਹੈ ਕਿ ਤੁਸੀਂ ਇੱਕ ਨੌਜਵਾਨ ਦੇਖਭਾਲਕਰਤਾ ਹੋ, ਤਾਂ ਤੁਸੀਂ ਕਿਸੇ ਅਧਿਆਪਕ, ਸਕੂਲ ਨਰਸ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰ ਸਕਦੇ ਹੋ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ ਅਤੇ ਉਹਨਾਂ ਨੂੰ ਇਹ ਦੱਸ ਸਕਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਵਾਧੂ ਸਹਾਇਤਾ ਦੀ ਲੋੜ ਹੈ।

ਸਕੂਲ ਨਰਸਾਂ ਦਾ ਉਹਨਾਂ ਸਾਰਿਆਂ ਲਈ ਗੁਪਤਤਾ ਬਣਾ ਕੇ ਰੱਖਣ ਦਾ ਫਰਜ਼ ਹੁੰਦਾ ਹੈ, ਜੋ ਉਹਨਾਂ ਦੀ ਦੇਖਭਾਲ ਪ੍ਰਾਪਤ ਕਰਦੇ ਹਨ। ਇਸਦਾ ਅਰਥ ਹੈ ਕਿ ਉਹ ਤੁਹਾਡੇ ਤੋਂ ਤੁਹਾਡੇ ਮਾਪਿਆਂ ਅਤੇ ਅਧਿਆਪਕਾਂ ਸਮੇਤ, ਦੂਜਿਆਂ ਨਾਲ ਗੁਪਤ ਸਿਹਤ ਜਾਣਕਾਰੀ ਸਾਂਝੀ ਕਰਨ ਲਈ ਤੁਹਾਡੀ ਸਹਿਮਤੀ ਮੰਗਣਗੇ, ਜਦ ਤੱਕ ਉਹਨਾਂ ਨੂੰ ਇਹ ਨਾ ਲੱਗਦਾ ਹੋਵੇ ਕਿ ਤੁਹਾਡੀ ਨਿੱਜੀ ਸੁਰੱਖਿਆ ਨੂੰ ਜੋਖਮ ਹੈ। ਜੇ ਉਹ ਸੋਚਦੇ ਹਨ ਕਿ ਅਜਿਹਾ ਮਾਮਲਾ ਹੋ ਸਕਦਾ ਹੈ, ਤਾਂ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਉਹ ਇਸ ਬਾਰੇ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਨਗੇ।

ਜੇ ਤੁਹਾਡੇ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਦਾ ਸੋਸ਼ਲ ਵਰਕਰ ਹੈ, ਤਾਂ ਤੁਸੀਂ ਇਹ ਦੱਸਣ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਜੇ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਤੁਹਾਨੂੰ ਹੋਰ ਮਦਦ ਦੀ ਲੋੜ ਹੋ ਸਕਦੀ ਹੈ।

ਤੁਸੀਂ ਦੋਸਤਾਂ, ਪਰਿਵਾਰ ਨੂੰ ਪੁੱਛ ਸਕਦੇ ਹੋ ਜਾਂ ਆਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਕਿ NHS ਵਾਲੰਟੀਅਰ ਪ੍ਰਤਿਕਿਰਿਆ ਕਰਨ ਵਾਲੇ, ਇਹ ਪਤਾ ਕਰਨ ਲਈ ਕਿ ਕੀ ਉਹ ਖਰੀਦਦਾਰੀ ਛੱਡਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਜਾਂ ਹੋਰ ਤਰੀਕਿਆਂ ਨਾਲ ਤੁਹਾਡੀ ਸਹਾਇਤਾ ਕਰ ਸਕਦੇ ਹਨ।

ਜੇ ਤੁਹਾਡੇ ਮਨ ਵਿੱਚ ਅਜਿਹਾ ਕੋਈ ਵਿਅਕਤੀ ਨਹੀਂ ਆਉਂਦਾ ਜੋ ਤੁਹਾਡੀ ਮਦਦ ਕਰ ਸਕਦਾ ਹੈ, ਜਾਂ ਜੇ ਕੋਈ ਹੋਰ ਨਹੀਂ ਜਾਣਦਾ ਕਿ ਤੁਸੀਂ ਇੱਕ ਨੌਜਵਾਨ ਦੇਖਭਾਲਕਰਤਾ ਹੋ, ਤਾਂ ਤੁਸੀਂ ਸਥਾਨਕ ਯੰਗ ਦੇਖਭਾਲਕਰਤਾ ਸੇਵਾ ਨਾਲ ਸੰਪਰਕ ਕਰ ਸਕਦੇ ਹੋ ਅਤੇ ਉਹਨਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਨੌਜਵਾਨ ਦੇਖਭਾਲਕਰਤਾ ਹੋ ਅਤੇ ਤੁਹਾਨੂੰ ਕੁਝ ਮਦਦ ਚਾਹੀਦੀ ਹੈ। ਤੁਸੀਂ ਸਥਾਨਕ ਸਹਾਇਤਾ ਸਮੂਹ ਲੱਭ ਸਕਦੇ ਹੋ ਜਾਂ ਚਿਲਡ੍ਰਨਜ਼ ਸੋਸਾਇਟੀ ਦੀਆਂ ਨੌਜਵਾਨ ਦੇਖਭਾਲਕਰਤਾਵਾਂ ਲਈ ਸੇਵਾਵਾਂ ਨਾਲ ਸੰਪਰਕ ਕਰ ਸਕਦੇ ਹੋ।

ਹੈਲਪਲਾਈਨਾਂ

ਜੇ ਤੁਸੀਂ ਕਿਸੇ ਨਾਲ ਗੁੰਮਨਾਮ ਤੌਰ ‘ਤੇ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੈਲਪਲਾਈਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਹੇਠਾਂ ਦਿੱਤੀ ਵੈੱਬਸਾਈਟ ‘ਤੇ ਜਾ ਸਕਦੇ ਹੋ:

ਚਾਈਲਡਲਾਈਨ ਕਿਸੇ ਸਮੱਸਿਆ ਵਾਲੇ ਕਿਸੇ ਵੀ ਨੌਜਵਾਨ ਲਈ ਇੱਕ ਗੁਪਤ ਟੈਲੀਫੋਨ ਸਲਾਹ ਪ੍ਰਦਾਨ ਕਰਦੀ ਹੈ। ਇਹ ਦਿਲਾਸਾ, ਸਲਾਹ ਅਤੇ ਸੁਰੱਖਿਆ ਦਿੰਦੀ ਹੈ। ਤੁਸੀਂ ਇਹ ਕਰ ਸਕਦੇ ਹੋ:

ਵੈੱਬਸਾਈਟਾਂ

ਨੌਜਵਾਨ ਦੇਖਭਾਲਕਰਤਾਵਾਂ ਲਈ NHS ਸਹਾਇਤਾ ਪੰਨੇ ‘ਤੇ ਹੋਰ ਸਹਾਇਤਾ ਮਿਲ ਸਕਦੀ ਹੈ।

ਚਿਲਡ੍ਰਨਜ਼ ਸੋਸਾਇਟੀ ਕੋਲ ਨੌਜਵਾਨਾਂ ਅਤੇ ਪੇਸ਼ੇਵਰਾਂ ਲਈ ਕੋਰੋਨਾਵਾਇਰਸ ਬਾਰੇ ਜਾਣਕਾਰੀ ਹੈ ਜਿਸ ਵਿੱਚ ਸਾਧਨਾਂ, ਸਰੋਤਾਂ ਅਤੇ ਗਤੀਵਿਧੀਆਂ ਦੇ ਨਾਲ-ਨਾਲ ਨੌਜਵਾਨ ਦੇਖਭਾਲਕਰਤਾਵਾਂ ਲਈ ਵਧੀਆ ਸੁਝਾਅ ਦੇ ਲਿੰਕ ਸ਼ਾਮਲ ਹਨ।

ਕੇਅਰਰਜ਼ ਟਰੱਸਟ ਕੋਲ ਨੌਜਵਾਨਾਂ ਲਈ ਕੋਰੋਨਾਵਾਇਰਸ ਬਾਰੇ ਜਾਣਕਾਰੀ ਹੈ

ਜੇ ਤੁਸੀਂ ਜਾਂ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਲੱਛਣ ਹਨ, ਟੈਸਟ ਦਾ ਪਾਜ਼ਿਟਿਵ ਨਤੀਜਾ ਆਉਂਦਾ ਹੈ ਜਾਂ ਪਾਜ਼ਿਟਿਵ ਨਤੀਜੇ ਵਾਲੇ ਕਿਸੇ ਵਿਅਕਤੀ ਦਾ ਨਾਲ ਨੇੜਲਾ ਸੰਪਰਕ ਹੁੰਦਾ ਹੈ

ਜੇ ਤੁਹਾਨੂੰ ਕੋਰੋਨਾਵਾਇਰਸ ਦੇ ਲੱਛਣ ਹਨ

ਜੇ ਤੁਹਾਨੂੰ ਕੋਰੋਨਾਵਾਇਰਸ ਦੇ ਲੱਛਣ ਹਨ, ਟੈਸਟ ਦਾ ਨਤੀਜਾ ਪਾਜ਼ਿਟਿਵ ਆਉਂਦਾ ਹੈ ਜਾਂ ਪਾਜ਼ਿਟਿਵ ਨਤੀਜੇ ਵਾਲੇ ਕਿਸੇ ਵਿਅਕਤੀ ਦਾ ਨਾਲ ਨੇੜਲਾ ਸੰਪਰਕ ਹੁੰਦਾ ਹੈ ਤਾਂ ਇਕੱਲਤਾ ਦੀਆਂ ਮਿਆਦਾਂ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਬਾਰੇ ਹੋਰ ਜਾਣਕਾਰੀ ਲਈ ਘਰ ਵਿੱਚ ਰਹੋ: ਕੋਰੋਨਾਵਾਇਰਸ (COVID-19) ਦੀ ਸੰਭਾਵੀ ਜਾਂ ਪੱਕੀ ਲਾਗ ਵਾਲੇ ਪਰਿਵਾਰਾਂ ਲਈ ਮਾਰਗਦਰਸ਼ਨ ਦੇਖੋ।

COVID-19 ਦੇ ਲੱਛਣਾਂ ਜਾਂ ਟੈਸਟ ਦੇ ਪਾਜ਼ਿਟਿਵ ਨਤੀਜੇ ਵਾਲੇ ਕਿਸੇ ਵੀ ਵਿਅਕਤੀ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਤੁਰੰਤ ਸਵੈ-ਇਕਾਂਤ ਵਿੱਚ ਚਲੇ ਜਾਣਾ ਚਾਹੀਦਾ ਹੈ। ਇਹ ਇਸ ਲਈ ਹੈ ਕਿਉਂਕਿ ਭਾਵੇਂ ਤੁਹਾਨੂੰ ਲੱਛਣ ਨਹੀਂ ਹਨ, ਤਾਂ ਵੀ ਤੁਸੀਂ ਦੂਜਿਆਂ ਨੂੰ ਲਾਗ ਪਹੁੰਚਾ ਸਕਦੇ ਹੋ।

ਜੇ NHS Test and Trace ਦੁਆਰਾ ਸੂਚਨਾ ਦੇ ਬਾਅਦ ਤੁਸੀਂ ਸਵੈ-ਇਕਾਂਤ ਵਿੱਚ ਨਹੀਂ ਜਾਂਦੇ ਹੋ ਤਾਂ ਤੁਹਾਡੇ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇ ਤੁਹਾਨੂੰ ਘਰ ਰਹਿਣ ਅਤੇ ਖੁਦ ਨੂੰ ਦੂਜਿਆਂ ਤੋਂ ਵੱਖਰਾ ਰੱਖਣ ਦੀ ਲੋੜ ਹੈ, ਤਾਂ ਤੁਸੀਂ NHS Test and Trace ਸਪੋਰਟ ਭੁਗਤਾਨ ਸਕੀਮ ਦੁਆਰਾ £500 ਦੇ ਇੱਕ ਵਾਰ ਭੁਗਤਾਨ ਦੇ ਹੱਕਦਾਰ ਹੋ ਸਕਦੇ ਹੋ।

ਦੇਖਭਾਲ ਲਈ ਵਿਕਲਪਿਕ ਪ੍ਰਬੰਧ ਕਰਨੇ

ਤੁਹਾਨੂੰ ਹੇਠ ਲਿਖੀਆਂ ਸਥਿਤੀਆਂ ਵਿੱਚ ਦੇਖਭਾਲ ਦੀ ਵਿਵਸਥਾ ਲਈ ਵਿਕਲਪਕ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ:

  • ਤੁਸੀਂ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਇਕੱਠੇ ਨਹੀਂ ਰਹਿੰਦੇ ਹੋ ਅਤੇ ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਲੱਛਣ ਹਨ ਜਾਂ ਪਾਜ਼ਿਟਿਵ ਟੈਸਟ ਦੀ ਸੂਚਨਾ ਮਿਲਦੀ ਹੈ

  • ਤੁਸੀਂ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਇਕੱਠੇ ਨਹੀਂ ਰਹਿੰਦੇ ਹੋ ਅਤੇ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਪਾਜ਼ਿਟਿਵ ਨਤੀਜੇ ਵਾਲੇ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਹੋ

  • ਤੁਸੀਂ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਇਕੱਠੇ ਨਹੀਂ ਰਹਿੰਦੇ ਹੋ ਅਤੇ ਤੁਹਾਡੇ ਪਰਿਵਾਰ ਵਿੱਚ ਕਿਸੇ ਵਿਅਕਤੀ ਨੂੰ ਲੱਛਣ ਹੋ ਜਾਂਦਾ ਹਨ ਜਾਂ ਟੈਸਟ ਦਾ ਪਾਜ਼ਿਟਿਵ ਨਤੀਜਾ ਮਿਲਦਾ ਹੈ

  • ਜੇ ਦੇਖਭਾਲ ਦੇ ਸੰਬੰਧ ਵਿਚਲਾ ਕੋਈ ਵਿਅਕਤੀ (ਜਾਂ ਤਾਂ ਦੇਖਭਾਲ ਕਰਨ ਵਾਲਾ ਜਾਂ ਜਿਸ ਵਿਅਕਤੀ ਦੀ ਦੇਖਭਾਲ ਕੀਤੀ ਜਾਂਦੀ ਹੈ) ਡਾਕਟਰੀ ਤੌਰ ‘ਤੇ ਬਹੁਤ ਕਮਜ਼ੋਰ ਹੈ ਜਾਂ ਸ਼ੀਲਡ ਕਰ ਰਿਹਾ ਹੈ ਅਤੇ ਦੂਜੇ ਵਿਅਕਤੀ ਨੂੰ ਲੱਛਣ ਹਨ ਜਾਂ ਉਸਦੇ ਟੈਸਟ ਦਾ ਪਾਜ਼ਿਟਿਵ ਨਤੀਜਾ ਆਉਂਦਾ ਹੈ

ਵਿਕਲਪਕ ਦੇਖਭਾਲ ਦਾ ਪ੍ਰਬੰਧ ਕਰਨ ਲਈ, ਤੁਸੀਂ ਆਪਣੀ ਸਥਾਨਕ ਅਥਾਰਿਟੀ ਨਾਲ ਸੰਪਰਕ ਕਰ ਸਕਦੇ ਹੋ ਜਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਨਹੀਂ ਜਾਣਦੇ ਕਿ ਇਹ ਕਿਵੇਂ ਕਰਨਾ ਹੈ, ਤਾਂ ਤੁਸੀਂ NHS 111 ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਸਥਾਨਕ ਦੇਖਭਾਲ ਕਰਨ ਵਾਲਿਆਂ ਦੇ ਸਹਾਇਤਾ ਸੰਗਠਨ ਨਾਲ ਸੰਪਰਕ ਕਰਨਾ ਵੀ ਮਦਦਗਾਰ ਹੋ ਸਕਦਾ ਹੈ। ਸਥਾਨਕ ਕੇਅਰਰ ਸੰਗਠਨਾਂ ਬਾਰੇ ਤੁਸੀਂ ਕੇਅਰਰਜ਼ ਯੂਕੇ ‘ਤੇ ਵੀ ਪਤਾ ਕਰ ਸਕਦੇ ਹੋ। ਤੁਹਾਡੇ ਪਰਿਵਾਰ ਨੂੰ ਕੇਅਰਰ ਟਰੱਸਟ ਦੀ ਵੈੱਬਸਾਈਟ ‘ਤੇ ਵੀ ਸਥਾਨਕ ਸੇਵਾਵਾਂ ਬਾਰੇ ਵੀ ਜਾਣਕਾਰੀ ਮਿਲ ਸਕਦੀ ਹੈ।

ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨਾਲ ਰਹਿੰਦੇ ਹੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਇੰਨੇ ਬਿਮਾਰ ਹੋ ਕਿ ਦੇਖਭਾਲ ਨਹੀਂ ਕਰ ਸਕਦੇ ਹੋ ਤਾਂ ਆਪਣੀ ਸਥਾਨਕ ਅਥਾਰਿਟੀ ਜਾਂ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ।

ਸਵੈ-ਇਕਾਂਤ ਵਿੱਚ ਰਹਿਣ ਵੇਲੇ ਨੁਸਖ਼ੇ ਵਾਲੀ ਦਵਾਈ ਇਕੱਤਰ ਕਰਨਾ

ਜੇ ਤੁਸੀਂ ਆਮ ਤੌਰ ‘ਤੇ ਉਸ ਵਿਅਕਤੀ ਲਈ ਨੁਸਖ਼ੇ ਵਾਲੀ ਦਵਾਈ ਇਕੱਤਰ ਕਰਦੇ ਹੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਅਲੱਗ ਕਰ ਰਹੇ ਹੋ, ਤਾਂ ਤੁਹਾਨੂੰ ਬਦਲਵੇਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਸੰਭਵ ਹੋਵੇ ਤਾਂ ਤੁਹਾਨੂੰ ਸਹਾਇਤਾ ਲਈ ਦੋਸਤਾਂ ਅਤੇ ਪਰਿਵਾਰ ਤੋਂ ਮਦਦ ਮੰਗਣੀ ਚਾਹੀਦੀ ਹੈ।

ਬਹੁਤੀਆਂ ਫਾਰਮੇਸੀਆਂ ਹੋਮ ਡਿਲੀਵਰੀ ਸੇਵਾ ਮੁਹੱਈਆ ਕਰਦੀਆਂ ਹਨ। ਇਹ ਵੇਖਣ ਲਈ ਉਹਨਾਂ ਨੂੰ ਟੈਲੀਫੋਨ ਕਰੋ ਕਿ ਕੀ ਇਹ ਉਪਲਬਧ ਹੈ ਜਾਂ ਕੀ ਨੁਸਖ਼ਿਆਂ ਤੱਕ ਪਹੁੰਚਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਕੋਈ ਹੋਰ ਸਕੀਮ ਸਥਾਨਕ ਤੌਰ ‘ਤੇ ਚੱਲ ਰਹੀ ਹੈ।

ਤੁਸੀਂ NHS ਵਾਲੰਟੀਅਰ ਪ੍ਰਤਿਕਿਰਿਆ ਕਰਨ ਵਾਲਿਆਂ ਦੀ ਮਦਦ ਵੀ ਲੈ ਸਕਦੇ ਹੋ ਜੋ ਦਵਾਈਆਂ ਇਕੱਤਰ ਕਰਨ ਜਾਂ ਖਰੀਦਦਾਰੀ ਕਰਨ ਵਰਗੇ ਕੰਮਾਂ ਵਿੱਚ ਮਦਦ ਕਰ ਸਕਦੇ ਹਨ। ਸਵੇਰੇ 8 ਵਜੇ ਤੋਂ ਰਾਤ 8 ਵਜੇ ਦੇ ਵਿਚਕਾਰ 0808 196 3646 ‘ਤੇ ਕਾਲ ਕਰੋ। ਇੱਥੇ ਇਸ ਬਾਰੇ ਜਾਣਕਾਰੀ ਹੈ ਕਿ NHS ਦੇ ਵਾਲੰਟੀਅਰ ਪ੍ਰਤਿਕਿਰਿਆ ਕਰਨ ਵਾਲੇ ਕਿਹੜੀ ਸਹਾਇਤਾ ਦੇ ਸਕਦੇ ਹਨ।

ਫਾਰਮੇਸੀ ਡਿਲੀਵਰੀ ਸੇਵਾਵਾਂ ਇਸ ਸਮੇਂ ਦਬਾਅ ਹੇਠ ਹੋਣਗੀਆਂ, ਇਸ ਲਈ ਇਹ ਮਹੱਤਵਪੂਰਨ ਹੈ ਕਿ ਡਿਸਪੈਂਸਿੰਗ ਵਿੱਚ ਦੇਰੀ ਤੋਂ ਬਚਣ ਲਈ ਤੁਸੀਂ ਆਪਣੇ ਦੁਹਰਾਏ ਗਏ ਨੁਸਖ਼ਿਆਂ ਲਈ ਆਰਡਰ ਸਮਾਂ ਰਹਿੰਦੇ ਦੇ ਦਿਓ। ਦੁਹਰਾਏ ਗਏ ਨੁਸਖ਼ਿਆਂ ਅਤੇ ਡਿਲੀਵਰੀ ਸੇਵਾਵਾਂ ਬਾਰੇ ਜਾਣਕਾਰੀ ਤੁਹਾਡੀ ਜੀਪੀ ਪ੍ਰੈਕਟਿਸ ਵੈੱਬਸਾਈਟ ਰਾਹੀਂ ਵੀ ਉਪਲਬਧ ਹੋ ਸਕਦੀ ਹੈ।

ਜੇ ਕਿਸੇ ਵਿਕਲਪਿਕ ਕਲੈਕਸ਼ਨ ਦਾ ਪ੍ਰਬੰਧ ਕਰਨਾ ਸੰਭਵ ਨਹੀਂ ਹੈ, ਤਾਂ ਆਪਣੇ-ਆਪ ਨੂੰ ਅਲੱਗ ਰੱਖ ਰਹੇ ਕਿਸੇ ਵਿਅਕਤੀ ਲਈ ਘਰ ਛੱਡਣਾ ਸੰਭਵ ਹੋ ਸਕਦਾ ਹੈ ਜਿੱਥੇ ਉਸੇ ਪਰਿਵਾਰ ਦੇ ਕਿਸੇ ਵਿਅਕਤੀ ਲਈ ਡਾਕਟਰੀ ਸਪਲਾਈ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ।

ਜੇ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ ਤੁਹਾਡੇ ਨਾਲ ਨਹੀਂ ਰਹਿੰਦਾ ਹੈ ਅਤੇ ਸਵੈ-ਇਕਾਂਤ ਵਿੱਚ ਰਹਿ ਰਿਹਾ ਹੈ, ਤਾਂ ਬਸ਼ਰਤੇ ਤੁਸੀਂ ਸਵੈ-ਇਕਾਂਤ ਵਿੱਚ ਨਹੀਂ ਹੋ, ਜੇ ਵਾਜਬ ਤੌਰ ‘ਤੇ ਜ਼ਰੂਰੀ ਹੋਵੇ ਤਾਂ ਤੁਸੀਂ ਨੁਸਖ਼ੇ ਵਾਲੀ ਦਵਾਈ ਦੇਣ ਲਈ ਉਹਨਾਂ ਦੇ ਘਰ ਦਾਖਲ ਹੋ ਸਕਦੇ ਹੋ। ਤੁਹਾਨੂੰ ਜਿੰਨਾ ਸੰਭਵ ਹੋ ਸਕੇ ਆਪਣੇ-ਆਪ ਨੂੰ ਉਸ ਵਿਅਕਤੀ ਤੋਂ ਦੂਰ ਰੱਖਣਾ ਚਾਹੀਦਾ ਹੈ ਜਿਸ ਨੂੰ ਲੱਛਣ ਹਨ ਜਾਂ ਜਿਸਦਾ ਪਾਜ਼ਿਟਿਵ ਨਤੀਜਾ ਆਇਆ ਹੈ ਅਤੇ ਮਾਰਗਦਰਸ਼ਨ ਦੀ ਪਾਲਣਾ ਕਰਨੀ ਚਾਹੀਦੀ ਹੈ।