ਸੇਧ

ਬੱਚਿਆਂ ਨੂੰ ਸਮੁਦਾਇਕ ਗਤੀਵਿਧੀਆਂ, ਸਕੂਲ-ਬਾਅਦ ਦੇ ਕਲੱਬਾਂ ਅਤੇ ਟਿਊਸ਼ਨ ਦੇ ਦੌਰਾਨ ਸੁਰੱਖਿਅਤ ਰੱਖਣਾ: ਮਾਪਿਆਂ ਅਤੇ ਦੇਖਭਾਲ-ਕਰਤਾਵਾਂ ਦੀ ਸਕੂਲ-ਤੋਂ-ਬਾਹਰ ਦੀਆਂ ਸੈਟਿੰਗਾਂ ਨੂੰ ਚੁਣਨ ਵਿੱਚ ਮਦਦ ਕਰਨ ਲਈ ਸਵਾਲ

ਅੱਪਡੇਟ ਕੀਤਾ 4 April 2022

Applies to England

ਭੂਮਿਕਾ

ਇਹ ਗਾਈਡ ਮਾਪਿਆਂ ਅਤੇ ਦੇਖਭਾਲ-ਕਰਤਾਵਾਂ ਦੀ ਆਪਣੇ ਬੱਚਿਆਂ ਦੁਆਰਾ ਅਟੈਂਡ ਕੀਤੇ ਜਾਣ ਵਾਸਤੇ ਸੁਰੱਖਿਅਤ ਸਕੂਲ-ਤੋਂ-ਬਾਹਰ ਦੀ ਸੈਟਿੰਗ ਨੂੰ ਚੁਣਨ ਵਿੱਚ ਮਦਦ ਕਰੇਗੀ। ‘ਬੱਚਿਆਂ’ ਤੋਂ ਭਾਵ ਉਹ ਲੋਕ ਹਨ ਜੋ ਅਜੇ ਆਪਣੇ 18ਵੇਂ ਜਨਮਦਿਨ ਤਕ ਨਹੀਂ ਪਹੁੰਚੇ ਹਨ।

ਮਾਪੇ ਅਤੇ ਦੇਖਭਾਲ-ਕਰਤਾ ਕੋਰੋਨਾਵਾਇਰਸ (ਕੋਵਿਡ-19) ਦੇ ਪ੍ਰਕੋਪ ਦੇ ਦੌਰਾਨ ਬੱਚਿਆਂ ਦੁਆਰਾ ਸਕੂਲ-ਤੋਂ-ਬਾਹਰ ਦੀ ਸੈਟਿੰਗ ਵਿੱਚ ਜਾਣ ਤੇ ਦਿਸ਼ਾ-ਨਿਰਦੇਸ਼ ਵੀ ਪੜ੍ਹ ਸਕਦੇ ਹਨ

ਸਕੂਲ-ਤੋਂ-ਬਾਹਰ ਦੀ ਸੈਟਿੰਗ (OOSS) ਦਾ ਮਤਲਬ ਕਈ ਚੀਜਾਂ ਹੋ ਸਕਦੀਆਂ ਹਨ, ਜਿਵੇਂ ਸਮੁਦਾਏ ਅਤੇ ਯੂਥ ਸੈਂਟਰਾਂ ਜਿਹੀਆਂ ਥਾਵਾਂ, ਖੇਡ ਕਲੱਬਾਂ, ਅਤੇ ਪੂਜਾ ਘਰਾਂ ਤੋਂ ਲੈਕੇ ਆਪਣੇ ਘਰਾਂ ਵਿੱਚ ਟਿਊਸ਼ਨ ਦੇਣ ਵਾਲੇ ਵਿਅਕਤੀ, ਜਾਂ ਖੇਡ ਖੇਤਰ ਜਾਂ ਸਥਾਨਕ ਪਾਰਕ ਵਿੱਚ ਆਮ੍ਹਣੇ-ਸਾਮ੍ਹਣੇ ਕੋਚਿੰਗ ਪ੍ਰਦਾਨ ਕਰਨ ਵਾਲੇ ਵਿਅਕਤੀ। ਫੀਸ ਲਿੱਤੀ ਵੀ ਜਾ ਸਕਦੀ ਹੈ ਅਤੇ ਨਹੀਂ ਵੀ। ਕੁਝ ਸੈਟਿੰਗਾਂ ਨੂੰ ਵਪਾਰ ਵਜੋਂ ਚਲਾਇਆ ਜਾ ਸਕਦਾ ਹੈ।

ਇੱਕ ਖਾਸ ਪ੍ਰਦਾਤਾ ਇੱਕ ਟਿਊਟਰ ਹੋ ਸਕਦਾ ਹੈ ਜੋ ਆਪਣੇ ਘਰ ਤੋਂ ਇਕੱਲਾ ਕੰਮ ਕਰਦਾ ਹੈ ਜਾਂ ਕੋਚ ਹੋ ਸਕਦਾ ਹੈ ਜੋ ਖੇਡ ਖੇਤਰ ਵਿੱਚ ਬੱਚਿਆਂ ਲਈ ਸਿਖਲਾਈ ਸੈਸ਼ਨ ਚਲਾਉਂਦਾ ਹੈ।

ਜਦੋਂ ਅਸੀਂ ਇਸ ਦਿਸ਼ਾ-ਨਿਰਦੇਸ਼ ਵਿੱਚ ‘ਵੱਡੇ’ OOSS ਪ੍ਰਦਾਤੇ ਦਾ ਹਵਾਲਾ ਦਿੰਦੇ ਹਾਂ, ਤਾਂ ਸਾਡਾ ਮਤਲਬ ਹੈ ਕਿ 5 ਜਾਂ ਵਧ ਵਲੰਟੀਅਰ ਜਾਂ ਵੈਤਨਿਕ ਸਟਾਫ਼ ਮੈਂਬਰ ਹਨ। ਇੱਕ ‘ਛੋਟੇ’ OOSS ਪ੍ਰਦਾਤੇ ਵਿੱਚ 4 ਜਾਂ ਘੱਟ ਵਲੰਟੀਅਰ ਜਾਂ ਵੈਤਨਿਕ ਸਟਾਫ਼ ਮੈਂਬਰ ਹੋਣਗੇ। ਇੱਕ ‘ਇਕੱਲੇ’ ਪ੍ਰਦਾਤੇ ਦਾ ਮਤਲਬ ਹੈ ਕਿ ਇੱਕ ਇਕੱਲਾ ਵਿਅਕਤੀ ਸੈਟਿੰਗ ਨੂੰ ਚਲਾਉਂਦਾ ਹੈ ਅਤੇ ਉਸਨੇ ਕੋਈ ਸਟਾਫ਼ ਜਾਂ ਵਲੰਟੀਅਰ ਨਿਯੁਕਤ ਨਹੀਂ ਕੀਤੇ ਹਨ, ਜਿਵੇਂ ਕਿ ਇੱਕ ਪ੍ਰਾਈਵੇਟ ਟਿਊਟਰ।

ਇਹ ਦਿਸ਼ਾ-ਨਿਰਦੇਸ਼ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ

ਅਜਿਹਾ ਕੋਈ ਵੀ ਇੱਕ ਕਨੂੰਨੀ ਢਾਂਚਾ ਨਹੀਂ ਹੈ ਜੋ ਇਹ ਨਿਯੰਤ੍ਰਿਤ ਕਰੇ ਕਿ ਇਹ ਸੈਟਿੰਗਾਂ ਕਿਵੇਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ, ਅਤੇ ਇਨ੍ਹਾਂ ਦਾ ਨਿਰੀਖਣ ਜਾਂ ਮੁਲਾਂਕਣ ਇਕੱਲੇ ਨਿਯੰਤ੍ਰਕ ਦੁਆਰਾ ਨਹੀਂ ਕੀਤਾ ਜਾਂਦਾ। ਇਸਦਾ ਮਤਲਬ ਹੈ ਕਿ ਇਨ੍ਹਾਂ ਸੈਟਿੰਗਾਂ ਜਾਂ ਉਨ੍ਹਾਂ ਦੇ ਸੇਵਾਵਾਂ ਪ੍ਰਦਾਨ ਕਰਨ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਪੂਰਨ ਨਿਗਰਾਨੀ ਕਰਨ ਵਾਲੀ ਕੋਈ ਵੀ ਇੱਕ ਜਿੰਮੇਵਾਰ ਸੰਸਥਾ ਨਹੀਂ ਹੈ।

ਘੱਟ ਤੋਂ ਘੱਟ, ਇਨ੍ਹਾਂ ਸੈਟਿੰਗਾਂ ਦੇ ਪ੍ਰਦਾਤਿਆਂ ਦੀਆਂ ਸਿਹਤ ਅਤੇ ਸੁਰੱਖਿਆ, ਸੁਰੱਖਿਆ ਅਤੇ ਬਾਲ ਸੁਰੱਖਿਆ (ਆਨਲਾਈਨ ਅਤੇ ਡਿਜਿਟਲ ਸੁਰੱਖਿਆ ਸਮੇਤ) ਅਤੇ ਸਟਾਫ ਦੀ ਯੋਗਤਾ ਨੂੰ ਲੈਕੇ ਨੀਤੀਆਂ ਹੋਣੀਆਂ ਚਾਹੀਦੀਆਂ ਹਨ।

ਇਸ ਗਾਈਡ ਵਿੱਚ ਇਹ ਸ਼ਾਮਲ ਹੈ:

  • ਸਵਾਲ ਜੋ ਤੁਸੀਂ ਪ੍ਰਦਾਤੇ ਨੂੰ ਪੁੱਛ ਸਕਦੇ ਹੋ
  • ਚੰਗੇ ਜਵਾਬਾਂ ਦੇ ਪ੍ਰਕਾਰਾਂ ਦੇ ਉਦਾਹਰਣ ਜਿਨ੍ਹਾਂ ਨੂੰ ਤੁਸੀਂ ਵਾਪਸ ਸੁਣਨ ਦੀ ਉਮੀਦ ਕਰ ਸਕਦੇ ਹੋ
  • ਚੇਤਾਵਨੀ ਸੰਕੇਤ ਜਿਨ੍ਹਾਂ ਤੇ ਤੁਸੀਂ ਪ੍ਰਦਾਤਾ ਚੁਣਦੇ ਸਮੇਂ ਨਜ਼ਰ ਮਾਰ ਸਕਦੇ ਹੋ

ਤੁਹਾਨੂੰ ਪ੍ਰਦਾਤੇ ਦੀਆਂ ਗਤੀਵਿਧੀਆਂ ਅਤੇ ਨੀਤੀਆਂ ਬਾਰੇ ਸਵਾਲ ਪੁੱਛਣ ਵਿੱਚ ਸਮਰੱਥ ਮਹਿਸੂਸ ਕਰਨਾ ਚਾਹੀਦਾ ਹੈ। ਇੱਕ ਚੰਗੀ ਤਰ੍ਹਾਂ ਸਥਾਪਿਤ ਅਤੇ ਭਰੋਸੇਮੰਦ ਪ੍ਰਦਾਤਾ ਸਵਾਲਾਂ ਦਾ ਸਵਾਗਤ ਕਰੇਗਾ। ਉਨ੍ਹਾਂ ਨੂੰ ਇਸ ਕਿਸਮ ਦੀ ਜਾਣਕਾਰੀ ਅਜਿਹੇ ਕਿਸੇ ਵੀ ਵਿਅਕਤੀ ਨੂੰ ਦੇਣ ਦੇ ਇੱਛੁਕ ਹੋਣਾ ਚਾਹੀਦਾ ਹੈ ਜੋ ਆਪਣੇ ਬੱਚੇ ਨੂੰ ਉਨ੍ਹਾਂ ਦੀ ਦੇਖਭਾਲ ਵਿੱਚ ਛੱਡਦਾ ਹੈ।

ਇੱਕ ਨਿਯਮ ਦੇ ਤੌਰ ਤੇ, ਜੇ ਕੋਈ ਪ੍ਰਦਾਤਾ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਦੇਣ ਤੋਂ ਝਿਜਕਦਾ ਹੈ, ਜਾਂ ਜਵਾਬ ਨਹੀਂ ਦੇ ਸਕਦਾ, ਜਾਂ ਤੁਸੀਂ ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਆਪਣੇ ਬੱਚੇ ਨੂੰ ਕਿਤੇ ਹੋਰ ਭੇਜਣ ਤੇ ਵਿਚਾਰ ਕਰ ਸਕਦੇ ਹੋ।

ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਕਿ ਇਹ ਇਕ ਸੁਰੱਖਿਅਤ ਵਾਤਾਵਰਣ ਹੈ, ਇਹ ਫੈਸਲਾ ਕਰਨ ਤੋਂ ਪਹਿਲਾਂ ਕਿ ਆਪਣੇ ਬੱਚੇ ਨੂੰ ਕਿਸੇ ਖਾਸ ਪ੍ਰਦਾਤੇ ਕੋਲ ਭੇਜਣਾ ਹੈ ਜਾਂ ਨਹੀਂ, ਤੁਸੀਂ ਆਪਣੇ ਬੱਚੇ ਦੇ ਪਹਿਲਾ ਸੈਸ਼ਨ ਅਟੈਂਡ ਕਰਨ ਤੋਂ ਪਹਿਲਾਂ ਪ੍ਰਦਾਤਿਆਂ ਨਾਲ ਮੁਲਾਕਾਤ ਕਰ ਸਕਦੇ ਹੋ, ਜਾਂ ਪ੍ਰਦਾਤਿਆਂ ਨੂੰ ਪੁੱਛ ਸਕਦੇ ਹੋ ਕਿ ਕੀ ਤੁਸੀਂ ਸੈਸ਼ਨ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹੋ।

ਜੇ ਕੋਈ ਪ੍ਰਦਾਤਾ ਤੁਹਾਡੇ ਬੱਚੇ ਨਾਲ ਆਮ੍ਹਣੇ-ਸਾਮ੍ਹਣੇ ਅਧਾਰ ਤੇ ਕੰਮ ਕਰਨ ਜਾ ਰਿਹਾ ਹੈ (ਜਿਵੇਂ ਕਿ ਇਕ ਪ੍ਰਾਈਵੇਟ ਟਿਊਟਰ ਦੇ ਮਾਮਲੇ ਵਿਚ), ਤਾਂ ਤੁਸੀਂ ਚਾਹੋ ਤਾਂ ਸੈਸ਼ਨਾਂ ਦੀ ਨਿਗਰਾਨੀ ਕਰ ਸਕਦੇ ਹੋ।

ਜੇ ਤੁਹਾਨੂੰ ਕੋਈ ਚਿੰਤਾਵਾਂ ਹਨ ਤਾਂ ਕੀ ਕਰਨਾ ਚਾਹੀਦਾ ਹੈ

ਜੇ ਤੁਹਾਨੂੰ ਉਸ ਸੈਟਿੰਗ ਬਾਰੇ ਕੋਈ ਚਿੰਤਾਵਾਂ ਹਨ ਜਿਸ ਵਿੱਚ ਤੁਹਾਡਾ ਬੱਚਾ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਪ੍ਰਦਾਤੇ ਨਾਲ ਉਨ੍ਹਾਂ ਚਿੰਤਾਵਾਂ ਬਾਰੇ ਗੱਲ ਕਰੋ। ਜੇ ਸਮੱਸਿਆ ਠੀਕ ਨਹੀਂ ਹੁੰਦੀ, ਤਾਂ ਕਿਰਪਾ ਕਰਕੇ ਇਸ ਮਾਮਲੇ ਨੂੰ ਅੱਗੇ ਭੇਜਣ ਲਈ NSPCC ਹੈਲਪਲਾਈਨ ਨੂੰ 0808 800 5000 ਤੇ ਕਾਲ ਕਰੋ ਜਾਂ ਸਥਾਨਕ ਅਥਾਰਟੀ ਦੇ ਨਾਮਜ਼ਦ ਅਧਿਕਾਰੀ (LADO) ਨੂੰ ਸੰਪਰਕ ਕਰੋ। ਆਪਣੇ ਸਥਾਨਕ ਅਧਿਕਾਰੀ ਦੀ ਖੋਜ ਕਰਨ ਲਈ, ਆਪਣੀ ਸਥਾਨਕ ਕੌਂਸਲ ਦੀ ਖੋਜ ਕਰੋ ਤੇ ਜਾਓ ਅਤੇ ਆਪਣੀ ਸੈਟਿੰਗ ਦਾ ਪੋਸਟ-ਕੋਡ ਦਰਜ ਕਰੋ।

ਜੇ ਤੁਹਾਨੂੰ ਲਗਦਾ ਹੈ ਕਿ ਬੱਚੇ ਨੂੰ ਕੋਈ ਤੁਰੰਤ ਹਾਨੀ ਦਾ ਖਤਰਾ ਹੈ, ਤਾਂ ਕਿਰਪਾ ਕਰਕੇ ਪੁਲਿਸ ਨੂੰ 999 ਤੇ ਕਾਲ ਕਰੋ।

ਮਾਪਿਆਂ/ਦੇਖਭਾਲ-ਕਰਤਾਵਾਂ ਦੁਆਰਾ ਪੁੱਛੇ ਜਾਣ ਲਈ ਸਵਾਲ ਅਤੇ ਉਹ ਜਵਾਬ ਜਿਨ੍ਹਾਂ ਦੀ ਉਹ ਉਮੀਦ ਕਰ ਸਕਦੇ ਹਨ

ਇੱਥੇ ਕੁਝ ਸਵਾਲ ਹਨ ਜੋ ਤੁਸੀਂ ਪੁੱਛਣਾ ਚਾਹ ਸਕਦੇ ਹੋ। ਕੁਝ ਸਵਾਲ ਸਾਰੇ ਪ੍ਰਦਾਤਿਆਂ ਨਾਲ ਸਬੰਧਿਤ ਨਹੀਂ ਹੋਣਗੇ, ਅਤੇ ਉਨ੍ਹਾਂ ਦੇ ਜਵਾਬ, ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ਦੇ ਆਕਾਰ ਅਤੇ ਕਿਸਮ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਜਦੋਂ ਢੁਕਵਾਂ ਹੋਏ, ਅਸੀਂ ਇਹ ਸਪਸ਼ਟ ਕੀਤਾ ਹੈ ਕਿ ਕਿਵੇਂ ਇਹ ਜਵਾਬ ਇਕੱਲੇ ਪ੍ਰਦਾਤਿਆਂ ਬਨਾਮ ਕਈ ਸਟਾਫ਼ ਮੈਂਬਰਾਂ ਵਾਲੇ ਵੱਡੇ ਪ੍ਰਦਾਤਿਆਂ ਲਈ ਵੱਖ-ਵੱਖ ਹੋ ਸਕਦੇ ਹਨ।

ਉਦਾਹਰਣ ਤੁਹਾਡਾ ਬੱਚਾ ਪ੍ਰਾਈਵੇਟ ਪਿਆਨੋ ਟਿਊਟਰ ਦੇ ਨਾਲ ਹਫ਼ਤੇ ਵਿੱਚ ਇੱਕ ਵਾਰ ਪਿਆਨੋ ਕਲਾਸਾਂ ਵਿੱਚ ਜਾਂਦਾ ਹੈ ਜਿਸਨੇ ਕੋਈ ਸਟਾਫ਼ ਨਿਯੁਕਤ ਨਹੀਂ ਕੀਤਾ। ਅਸੀਂ ਟਿਊਟਰ ਤੋਂ ਲਿਖਤੀ ਕਦਮ-ਦਰ-ਕਦਮ ਬਾਲ ਸੁਰੱਖਿਆ ਪ੍ਰਕਿਰਿਆਵਾਂ ਦੀ ਉਮਦੀ ਨਹੀਂ ਕਰਾਂਗੇ। ਹਾਲਾਂਕਿ, ਅਸੀਂ ਉਨ੍ਹਾਂ ਤੋਂ ਇਹ ਉਮੀਦ ਕਰਾਂਗੇ ਕਿ ਉਨ੍ਹਾਂ ਕੋਲ ਲਿਖਤੀ ਬਾਲ ਸੁਰੱਖਿਆ ਨੀਤੀ ਹੋਵੇ, ਅਤੇ ਉਹ ਤੁਹਾਨੂੰ ਵਿਸਤਾਰ ਨਾਲ ਇਹ ਦੱਸਣ ਦੇ ਯੋਗ ਹੋਵਾਂਗੇ ਕਿ ਜੇ ਕਿਸੇ ਸੁਰੱਖਿਆ-ਸਬੰਧੀ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤਾਂ ਉਹ ਕੀ ਕਾਰਵਾਈ ਕਰਣਗੇ।

ਕੀ ਮੈਂ ਤੁਹਾਡੀ ਬਾਲ ਸੁਰੱਖਿਆ ਨੀਤੀ ਦੀ ਕਾਪੀ ਲੈ ਸਕਦਾ ਹਾਂ?

ਸਾਰੇ ਪ੍ਰਦਾਤਿਆਂ ਕੋਲ ਇਸ ਬਾਰੇ ਸਪਸ਼ਟ ਦਿਸ਼ਾ-ਨਿਰਦੇਸ਼ ਹੋਣੇ ਚਾਹੀਦੇ ਹਨ ਕਿ ਉਹ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਣਗੇ ਅਤੇ ਬਾਲ ਸੁਰੱਖਿਆ ਚਿੰਤਾਵਾਂ ਦਾ ਜਵਾਬ ਕਿਵੇਂ ਦੇਣਗੇ। ਇਸਦੀ ਕਾਪੀ ਪ੍ਰਦਾਤਾ ਦੀ ਵੈੱਬਸਾਈਟ ਤੇ ਉਪਲਬਧ ਹੋਣੀ ਚਾਹੀਦੀ ਹੈ ਜਾਂ ਬੇਨਤੀ ਤੇ ਤੁਹਾਨੂੰ ਉਪਲਬਧ ਕਰਾਈ ਜਾਣੀ ਚਾਹੀਦੀ ਹੈ।

ਘੱਟੋ-ਘੱਟ ਇਸ ਨੀਤੀ ਵਿੱਚ ਇਹ ਸ਼ਾਮਲ ਹੋਏਗਾ:

  • ਸੰਖੇਪ ਨੀਤੀਗਤ ਕਥਨ, ਉਸ ਪ੍ਰਾਥਮਿਕਤਾ ਨੂੰ ਸੈੱਟ ਕਰਦੇ ਹੋਏ ਜੋ ਪ੍ਰਦਾਤਾ ਬੱਚਿਆਂ ਅਤੇ ਨੌਜਵਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਦਿੰਦਾ ਹੈ ਅਤੇ, ਵਿਆਪਕ ਰੂਪ ਵਿੱਚ, ਉਹ ਇਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਿਵੇਂ ਕਰਦੇ ਹਨ
  • ਇੱਕ ਅਜਿਹੀ ਪ੍ਰਤੀਬੱਧਤਾ ਕਿ ਕਿਸੇ ਵੀ ਹਲਾਤਾਂ ਵਿੱਚ ਕੋਈ ਵੀ ਸਟਾਫ਼ ਮੈਂਬਰ ਜਾਂ ਵਲੰਟੀਅਰ ਕਿਸੇ ਬੱਚੇ ਨੂੰ ਕੋਈ ਸਰੀਰਕ ਜਾਂ ਮਾਨਸਿਕ ਨੁਕਸਾਨ ਨਹੀਂ ਪਹੁੰਚਾਏਗਾ
  • ਅਜਿਹੀਆਂ ਪ੍ਰਕਿਰਿਆਵਾਂ ਦੀ ਸੂਚੀ ਜੋ ਸਟਾਫ਼ ਅਤੇ ਵਲੰਟੀਅਰਾਂ ਨੂੰ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਯੋਗ ਬਣਾਉਂਦੀਆਂ ਹਨ – ਇਕੱਲੇ ਪ੍ਰਦਾਤਿਆਂ ਅਤੇ ਵਲੰਟੀਅਰਾਂ ਨੂੰ ਹਰੇਕ ਪ੍ਰਕਿਰਿਆ ਕਦਮ-ਦਰ-ਕਦਮ ਲਿਖਣ ਦੀ ਲੋੜ ਨਹੀਂ ਹੈ, ਪਰ ਉਨ੍ਹਾਂ ਨੂੰ ਤੁਹਾਨੂੰ ਇਹ ਵਿਸਤਾਰ ਵਿੱਚ ਦੱਸਣ ਦੀ ਲੋੜ ਹੋਏਗੀ ਕਿ ਉਹ ਕਿਵੇਂ ਵਿਸ਼ੇਸ਼ ਸੁਰੱਖਿਆ ਮਾਮਲਿਆਂ ਨੂੰ ਸੰਭਾਲਣਗੇ।
  • ਕੋਈ ਅਤਿਰਿਕਤ ਦਿਸ਼ਾ-ਨਿਰਦੇਸ਼, ਜਾਣਕਾਰੀ ਜਾਂ ਉਮੀਦਾਂ ਜਿਸ ਬਾਰੇ ਤੁਹਾਨੂੰ ਜਾਗਰੁਕ ਹੋਣ ਦੀ ਲੋੜ ਹੈ, ਉਸ ਵਿਅਕਤੀ ਦੇ ਵੇਰਵਿਆਂ ਸਮੇਤ ਜਿਸਦੀ ਬੱਚਿਆਂ ਨੂੰ ਸੁਰੱਖਿਅਤ ਸੈਟਿੰਗ ਵਿੱਚ ਰੱਖਣ ਦੀ ਸਾਰੀ ਜਿੰਮੇਵਾਰੀ ਹੈ, ਜਿਸ ਨੂੰ ਨਿਰਧਾਰਿਤ ਸੁਰੱਖਿਆ ਮੁੱਖੀ ਵੀ ਕਿਹਾ ਜਾਂਦਾ ਹੈ, ਅਤੇ ਉਸਦੇ ਨਾਲ ਕਿਵੇਂ ਸੰਪਰਕ ਕਰਨਾ ਹੈ, ਅਤੇ ਇਸਦੇ ਨਾਲ ਸਥਾਨਕ ਸੁਰੱਖਿਆ ਸੇਵਾਵਾਂ ਦੇ ਸੰਪਰਕ ਵੇਰਵੇ ਜਿਵੇਂ ਸਥਾਨਕ ਅਧਿਕਾਰੀ ਅਤੇ ਪੁਲਿਸ

ਜੇ ਪ੍ਰਦਾਤਾ ਕੋਲ ਇੱਕ ਜਾਂ ਵਧ ਕਰਮਚਾਰੀ ਜਾਂ ਵਲੰਟੀਅਰ ਹਨ, ਤਾਂ ਉਹ ਤੁਹਾਨੂੰ ਅਜਿਹੇ ਖਾਸ ਕਦਮਾਂ ਦੀ ਲਿਖਤੀ ਕਾਪੀ ਵੀ ਪ੍ਰਦਾਨ ਕਰਨ ਦੇ ਯੋਗ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਪਾਲਣਾ ਸਟਾਫ ਦੇ ਮੈਂਬਰ ਕਰਣਗੇ ਜਦੋਂ ਬੱਚੇ ਦੀ ਸੁਰੱਖਿਆ ਜਾਂ ਤੰਦਰੁਸਤੀ ਬਾਰੇ ਕੋਈ ਚਿੰਤਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:

  • ਉਹ ਕਦਮ ਜੋ ਪ੍ਰਦਾਤਾ ਚੁੱਕੇਗਾ ਜੇ ਇਹ ਚਿੰਤਾ ਹੁੰਦੀ ਹੈ ਕਿ ਬੱਚੇ ਨਾਲ ਬਦਸਲੂਕੀ ਦਾ ਕੋਈ ਜੋਖਮ ਹੋ ਸਕਦਾ ਹੈ
  • ਉਨ੍ਹਾਂ ਦੇ ਸੰਗਠਨ ਵਿੱਚ ਸਹਿਪਾਠੀਆਂ ਵਿੱਚ ਆਪਸੀ ਬਦਸਲੂਕੀ (ਜਿਵੇਂ ਕਿ, ਡਰਾਉਣਾ-ਧਮਕਾਉਣਾ) ਦੇ ਮਾਮਲੇ ਵਿੱਚ ਵਰਤੇ ਜਾਣ ਲਈ ਕਾਰਜਵਿਧੀ
  • ਇਲਜਾਮਾਂ ਜਾਂ ਚਿੰਤਾਵਾਂ ਨਾਲ ਨਜਿੱਠਣ ਲਈ ਕਦਮ ਜੋ ਸੰਸਥਾ ਵਿੱਚ ਬੱਚਿਆਂ ਅਤੇ ਨੌਜਵਾਨ ਲੋਕਾਂ ਨਾਲ ਕੰਮ ਕਰ ਰਹੇ ਵਿਅਸਕ ਆਪਣੇ ਆਪ ਦੁਰਵਿਵਹਾਰ ਕਰਨ ਦਾ ਜੋਖਮ ਪੇਸ਼ ਕਰ ਸਕਦਾ ਹੈ
  • ਇੱਕ ਸ਼ਿਕਾਇਤ ਪ੍ਰਕਿਰਿਆ ਜੋ ਬੱਚਿਆਂ, ਨੌਜਵਾਨ ਲੋਕਾਂ ਅਤੇ ਪਰਿਵਾਰਾਂ ਨੂੰ ਇੱਕ ਸੁਰੱਖਿਆ ਦੀ ਚਿੰਤਾ ਵਿਅਕਤ ਕਰਨ ਦੇ ਯੋਗ ਬਣਾਉਂਦੀ ਹੈ

ਸਟਾਫ਼ ਮੈਂਬਰਾਂ ਦੇ ਨਾਲ ਪ੍ਰਦਾਤਿਆਂ ਨੂੰ ਵੀ ਤੁਹਾਨੂੰ ਅਤਿਰਿਕਤ ਲਿਖਤੀ ਦਿਸ਼ਾ-ਨਿਰਦੇਸ਼, ਜਾਣਕਾਰੀ ਅਤੇ ਤੁਸੀਂ ਕਰਮਚਾਰੀਆਂ ਅਤੇ ਵਲੰਟੀਅਰਾਂ ਤੋਂ ਕਿਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਕਰੋਗੇ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਜਿਵੇਂ ਸਟਾਫ਼ ਆਚਰਨ ਸੰਹਿਤਾ ਅਤੇ ਇਸ ਬਾਰੇ ਜਾਣਕਾਰੀ ਕਿ ਕਿਵੇਂ ਸਟਾਫ਼ ਉਸ ਬੱਚੇ ਨਾਲ ਸਿੱਧਾ ਪ੍ਰਤੀਕਿਰਿਆ ਕਰੇਗਾ ਜਿਸਨੇ ਕੋਈ ਬਦਸਲੂਕੀ ਦਾ ਖੁਲਾਸਾ ਕੀਤਾ ਹੈ।

ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੇ ਕਿਹੜੀ ਸਿਖਲਾਈ ਲਈ ਹੈ, ਲਈ ਕੌਣ ਮੁੱਖ ਤੌਰ ਤੇ ਜਿੰਮੇਵਾਰ ਵਿਅਕਤੀ ਹੈ? ਉਨ੍ਹਾਂ ਨੂੰ ਹਾਲ ਹੀ ਵਿੱਚ ਕਿਵੇਂ ਸਿਖਲਾਈ ਦਿੱਤੀ ਗਈ ਸੀ?

ਪ੍ਰਦਾਤਾ ਨੂੰ ਉਸ ਮੁੱਖ ਵਿਅਕਤੀ ਦਾ ਨਾਂ ਦੇਣਾ ਚਾਹੀਦਾ ਹੈ ਜੋ ਸੈਟਿੰਗ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਜਿੰਮੇਵਾਰ ਹੈ। ਇਸ ਦਿਸ਼ਾ-ਨਿਰਦੇਸ਼ ਵਿੱਚ, ਅਸੀਂ ਇਸ ਵਿਅਕਤੀ ਨੂੰ ਇੱਕ ਮਨੋਨੀਤ ਸੁਰੱਖਿਆ ਮੁੱਖੀ ਦੇ ਰੂਪ ਵਿੱਚ ਹਵਾਲਾ ਦਿੰਦੇ ਹਾਂ। ਇਕੱਲਾ ਪ੍ਰਦਾਤਾ ਇੱਕ ਮਨੋਨੀਤ ਸੁਰੱਖਿਆ ਮੁੱਖੀ ਹੋਏਗਾ।

ਘੱਟੋ-ਘੱਟ, ਇੱਕ ਮਨੋਨੀਤ ਸੁਰੱਖਿਆ ਮੁੱਖੀ ਨੂੰ ਹੇਠਾਂ ਬਾਰੇ ਸਿਖਲਾਈ ਦਿੱਤੀ ਗਈ ਹੋਣੀ ਚਾਹੀਦੀ ਹੈ:

  • ਧੱਕੇਸ਼ਾਹੀ
  • ਸਰੀਰਕ ਬਦਸਲੂਕੀ
  • ਜਿਨਸੀ ਛੇੜ-ਛਾੜ
  • ਯੋਣ ਹਿੰਸਾ
  • ਸੈਕਸਟਿੰਗ: ਸੈਕਸ-ਸਬੰਧੀ ਸਪਸ਼ਟ ਸੰਦੇਸ਼ਾਂ, ਤਸਵੀਰਾਂ, ਜਾਂ ਫੋਟੋਆਂ, ਖਾਸ ਤੌਰ ਤੇ ਮੋਬਾਈਲ ਫੋਨ ਤੇ, ਭੇਜਣਾ, ਪ੍ਰਾਪਤ ਕਰਨਾ, ਜਾਂ ਅੱਗੇ ਭੇਜਣਾ
  • ਹੇਜਿੰਗ ਜਾਂ ਦੀਖਿਆ ਸਮਾਰੋਹ: ਰਸਮਾਂ, ਚੁਣੌਤੀਆਂ ਅਤੇ ਉਤਪੀੜਨ, ਦੁਰਵਿਹਾਰ ਜਾਂ ਬੇਇਜ਼ਤੀ ਸਬੰਧੀ ਕਿਸੇ ਹੋਰ ਗਤੀਵਿਧੀਆਂ ਦਾ ਅਭਿਆਸ ਜੋ ਕਿਸੇ ਵਿਅਕਤੀ ਨੂੰ ਸਮੂਹ ਵਿੱਚ ਸ਼ੁਰੂ ਕਰਨ ਵਜੋਂ ਕੀਤਾ ਜਾਂਦਾ ਹੈ
  • ਆਨਲਾਈਨ ਸੁਰੱਖਿਆ
  • ਨਸ਼ੀਲੇ ਪਦਾਰਥਾਂ ਦਾ ਸੇਵਨ

ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਕੀ ਉਨ੍ਹਾਂ ਨੇ ਅੱਤਵਾਦ ਅਤੇ ਕੱਟੜਪੰਥੀਕਰਨ ਬਾਰੇ ਸਿਖਲਾਈ ਪ੍ਰਾਪਤ ਕੀਤੀ ਹੈ।

ਮਨੋਨੀਤ ਸੁਰੱਖਿਆ ਮੁੱਖੀ ਦੀ ਸਿਖਲਾਈ ਹੋਣੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਆਪਣੀ ਭੂਮਿਕਾ ਦੀ ਜਾਣਕਾਰੀ ਅਤੇ ਕੁਸ਼ਲਤਾਵਾਂ ਪ੍ਰਦਾਨ ਕਰੇ। ਸਿਖਲਾਈ ਨੂੰ ਅਕਸਰ ਅੰਤਰਾਲਾਂ ਤੇ ਦੋਹਰਾਇਆ ਜਾਣਾ ਚਾਹੀਦਾ ਹੈ ਜਾਂ ਜੇ ਪ੍ਰਦਾਤੇ ਦੀਆਂ ਸਥਿਤੀਆਂ ਬਦਲਦੀਆਂ ਹਨ।

ਕੀ ਤੁਹਾਡੀ ਕੋਈ ਸ਼ਿਕਾਇਤ ਨੀਤੀ ਹੈ?

ਕਈ ਵਾਰ ਤੁਹਾਨੂੰ ਆਪਣੇ ਬੱਚੇ ਜਾਂ ਕਿਸੇ ਹੋਰ ਮਾਤਾ-ਪਿਤਾ ਦੁਆਰਾ ਸਕੂਲ-ਤੋਂ-ਬਾਹਰ ਦੀ ਸੈਟਿੰਗ ਦੇ ਸਬੰਧ ਵਿੱਚ ਕਿਸੇ ਚਿੰਤਾ ਪ੍ਰਤੀ ਸੁਚੇਤ ਕੀਤਾ ਜਾ ਸਕਦਾ ਹੈ। ਸਾਰੇ ਪ੍ਰਦਾਤਿਆਂ ਦੀ ਸ਼ਿਕਾਇਤਾਂ ਨਾਲ ਨਿਪਟਣ ਲਈ ਇੱਕ ਸਪਸ਼ਟ ਨੀਤੀ ਹੋਣੀ ਚਾਹੀਦੀ ਹੈ। ਇਸ ਵਿੱਚ ਇਸ ਬਾਰੇ ਹਿਦਾਇਤਾਂ ਸ਼ਾਮਲ ਹੋਣਗੀਆਂ ਕਿ ਕਿਸੇ ਚਿੰਤਾ ਨੂੰ ਕਿਵੇਂ ਵਿਅਕਤ ਕਰਨਾ ਹੈ, ਵਿਅਕਤੀਗਤ ਜਾਂ ਲਿਖਤੀ, ਕਿਸਨੂੰ ਸ਼ਿਕਾਇਤ ਕਰਨੀ ਹੈ, ਅਤੇ ਇਸਦੇ ਨਾਲ ਕਿਵੇਂ ਨਿਪਟਿਆ ਜਾਏਗਾ।

ਇਕੱਲੇ ਪ੍ਰਦਾਤੇ ਤੁਹਾਨੂੰ ਇਸ ਬਾਰੇ ਹਿਦਾਇਤਾਂ ਦੇਣਗੇ ਕਿ ਸਥਾਨਕ ਅਧਿਕਾਰੀ ਦੇ ਨਾਲ ਕਿਸੇ ਚਿੰਤਾ ਨੂੰ ਕਿਵੇਂ ਵਿਅਕਤ ਕਰਨਾ ਹੈ, ਜਿਸ ਵਿੱਚ ਮਨੋਨੀਤ ਅਧਿਕਾਰੀ ਜਾਂ ਬਾਲ ਸਮਾਜ ਕੇਂਦਰ ਦੇ ਸੰਪਰਕ ਵੇਰਵੇ ਸ਼ਾਮਲ ਹਨ। ਸ਼ਿਕਾਇਤ ਨੀਤੀ ਪ੍ਰਦਾਤੇ ਦੀ ਵੈੱਬਸਾਈਟ ਤੇ ਹੋਏਗੀ ਜਾਂ ਸੈਟਿੰਗ ਵਿੱਚ ਸਪਸ਼ਟ ਤੌਰ ਤੇ ਪ੍ਰਦਰਸ਼ਿਤ ਕੀਤਾ ਜਾਏਗੀ।

ਸਟਾਫ਼ ਨੇ ਕਿਹੜੀ ਸਿਖਲਾਈ ਲਈ ਹੋਈ ਹੈ?

ਇਹ ਸਿਖਲਾਈ ਪ੍ਰਦਾਤੇ ਦੀ ਕਿਸਮ ਦੇ ਮੁਤਾਬਕ ਵੱਖ-ਵੱਖ ਹੋਏਗੀ ਪਰ ਸਾਰੇ ਸਟਾਫ਼ ਨੂੰ, ਘੱਟੋ-ਘੱਟ, ਸਿਹਤ ਅਤੇ ਸੁਰੱਖਿਆ ਅਤੇ ਸੁਰੱਖਿਆ-ਉਪਾਆਂ ਅਤੇ ਬਾਲ ਸੁਰੱਖਿਆ ਵਿੱਚ ਚੰਗੀ ਕਾਰਜਕਾਰੀ ਜਾਣਕਾਰੀ ਹੈ ਅਤੇ ਇਸ ਬਾਰੇ ਢੁਕਵੀਂ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੇ ਹਿੱਸੇ ਵਜੋਂ, ਪ੍ਰਦਾਤਿਆਂ ਨੂੰ ਤੁਹਾਨੂੰ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਸਟਾਫ਼ ਨੇ ਕਿਹੜੀ ਸਿਖਲਾਈ ਲਿੱਤੀ ਹੈ ਅਤੇ ਕਿੰਨੀ ਦੇਰ ਹੋਈ ਹੈ।

ਪ੍ਰਾਥਮਿਕ ਸਹਾਇਤਾ ਦਾ ਇੰਚਾਰਜ ਕੌਣ ਹੈ?

ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਕਿਸਮ ਤੋਂ ਬੇਪਰਵਾਹ, ਪ੍ਰਦਾਤਿਆਂ ਨੂੰ ਪ੍ਰਾਥਮਿਕ ਸਹਾਇਤਾ ਦੇ ਇੰਚਾਰਜ ਮਨੋਨੀਤ ਵਿਅਕਤੀ ਦਾ ਨਾਂ ਦੇਣ ਯੋਗ ਹੋਣਾ ਚਾਹੀਦਾ ਹੈ, ਅਤੇ ਤੁਹਾਨੂੰ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਇਸ ਨਿਯੁਕਤ ਵਿਅਕਤੀ ਨੇ ਪ੍ਰਾਥਮਿਕ ਸਹਾਇਤਾ ਦੀ ਕਿਹੜੀ ਸਿਖਲਾਈ ਲਿੱਤੀ ਸੀ ਜੋ ਪ੍ਰਦਾਤਾ ਦੇ ਜੋਖਮ ਆਕਲਣ ਵਿੱਚ ਪਛਾਣੇ ਗਏ ਹਾਲਾਤਾਂ ਲਈ ਉਚਿਤ ਹੈ।

ਸਾਰੇ ਪ੍ਰਦਾਤਿਆਂ ਨੂੰ ਇਹ ਨਿਰਧਾਰਿਤ ਕਰਨ ਲਈ ਇੱਕ ਜੋਖਮ ਆਕਲਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਸੈਟਿੰਗ ਵਿੱਚ ਸੱਟ ਜਾਂ ਬਿਮਾਰੀ ਦਾ ਕਾਰਨ ਕੀ ਹੋ ਸਕਦਾ ਹੈ, ਇਹ ਤੈਅ ਕਰਨਾ ਚਾਹੀਦਾ ਹੈ ਕਿ ਇਸ ਗੱਲ ਦੀ ਕਿੰਨੀ ਸੰਭਾਵਨਾ ਹੈ ਕਿ ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ, ਅਤੇ ਕਿੰਨੀ ਗੰਭੀਰਤਾ ਨਾਲ, ਅਤੇ ਖਤਰੇ ਨੂੰ ਨਿਯੰਤ੍ਰਿਤ ਕਰਨ ਜਾਂ ਦੂਰ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਹ ਤੁਹਾਨੂੰ ਇਹ ਵੀ ਦੱਸਣਗੇ ਕਿ ਉਨ੍ਹਾਂ ਕੋਲ ਪ੍ਰਾਥਮਿਕ ਸਹਾਇਤਾ ਕਿਟ ਉਪਲਬਧ ਹੈ।

ਕੀ ਤੁਹਾਡੇ ਕੋਲ ਮਾਤਾ-ਪਿਤਾ ਦੀ ਸਹਿਮਤੀ ਅਤੇ ਆਪਾਤਕਾਲੀਨ ਵੇਰਵੇ ਫਾਰਮ ਹੈ ਜੋ ਮੈਨੂੰ ਤੁਹਾਨੂੰ ਵਾਪਸ ਕਰਨ ਦੀ ਲੋੜ ਹੁੰਦੀ ਹੈ?

ਸਾਰੇ ਪ੍ਰਦਾਤਿਆਂ ਨੂੰ ਤੁਹਾਨੂੰ ਇੱਕ ਤੋਂ ਵਧ ਆਪਾਤਕਾਲੀਨ ਸੰਪਰਕ ਨੰਬਰ ਅਤੇ ਆਪਣੇ ਬੱਚੇ ਲਈ ਕਿਸੇ ਵੀ ਜ਼ਰੂਰੀ ਚਿਕਿਤਸਾ ਜਾਣਕਾਰੀ ਲਈ ਪੁੱਛਣਾ ਚਾਹੀਦਾ ਹੈ। ਇਹ ਜਾਣਕਾਰੀ ਪਹਿਲੇ ਸੈਸ਼ਨਵਿੱਚ ਜਾਂ ਉਸਤੋਂ ਪਹਿਲਾਂ ਇਕੱਤਰ ਕੀਤੀ ਜਾਣੀ ਚਾਹੀਦੀ ਹੈ।

ਪ੍ਰਦਾਤੇ ਇਹ ਜਾਣਕਾਰੀ, ਇਲੈਕਟ੍ਰੋਨਿਕ ਜਾਂ ਪ੍ਰਿੰਟ ਫਾਰਮ ਰਾਹੀਂ ਇਕੱਤਰ ਕਰ ਸਕਦੇ ਹਨ। ਜੇ ਤੁਹਾਡਾ ਬੱਚਾ ਇੱਕ ਸਾਲ ਲਈ ਸੈਟਿੰਗ ਵਿੱਚ ਜਾਂਦਾ ਹੈ, ਤਾਂ ਪ੍ਰਦਾਤੇ ਨੂੰ ਤੁਹਾਨੂੰ ਅਪਡੇਟ ਹੋਈ ਜਾਣਕਾਰੀ ਲਈ ਪੁੱਛਣਾ ਚਾਹੀਦਾ ਹੈ।

ਤੁਸੀਂ ਮੇਰੇ ਬੱਚੇ ਬਾਰੇ ਰੱਖੀ ਗਈ ਜਾਣਕਾਰੀ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਸਟੋਰ ਕਰੋਗੇ? ਇਸਦੀ ਪਹੁੰਚ ਕਿਸਦੇ ਕੋਲ ਹੈ ਅਤੇ ਕੀ ਤੁਸੀਂ ਇਹ ਕਿਸੇ ਹੋਰ ਨੂੰ ਦਿਓਗੇ?

ਪ੍ਰਦਾਤੇ ਨੂੰ ਇਹ ਵਰਣਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਉਹ ਫਾਈਲਾਂ ਦੀ ਪੇਪਰ ਜਾਂ ਇਲੈਕਟ੍ਰੋਨਿਕ ਕਾਪੀਆਂ ਨੂੰ ਕਿਵੇਂ ਸਟੋਰ ਕਰ ਰਹੇ ਹਨ। ਜੇ ਉਹ ਇਲੈਕਟ੍ਰੋਨਿਕ ਡੇਟਾ ਸਟੋਰ ਰਹੇ ਹਨ, ਤਾਂ ਇਹ ਐਨਕ੍ਰਿਪਟ ਅਤੇ ਪਾਸਵਰਡ-ਸੁਰੱਖਿਅਤ ਹੋਣਾ ਚਾਹੀਦਾ ਹੈ। ਜੇ ਉਹ ਪੇਪਰ ਡੇਟਾ ਸਟੋਰ ਕਰ ਰਹੇ ਹਨ, ਤਾਂ ਇਸਨੂੰ ਲਾਕ ਦੇ ਨਾਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।

ਸਿਰਫ ਮਨੋਨੀਤ ਸੁਰੱਖਿਆ ਮੁੱਖੀ, ਜਾਂ ਅਜਿਹੇ ਕਿਸੇ ਵਿਅਕਤੀ ਕੋਲ ਪਹੁੰਚ ਹੋਣੀ ਚਾਹੀਦੀ ਹੈ ਜੋ ਸੰਸਥਾ ਵਿੱਚ ਉੱਚੇ ਔਹਦੇ ਤੇ ਹੋਏ ਅਤੇ ਭਰੋਸੇਮੰਦ ਹੋਏ। ਇਕੱਲੇ ਪ੍ਰਦਾਤੇ ਆਪਣੇ ਆਪ ਨੂੰ ਹੀ ਮਨੋਨੀਤ ਸੁਰੱਖਿਆ ਮੁੱਖੀ ਵਜੋਂ ਨਿਯੁਕਤ ਕਰ ਸਕਦੇ ਹਨ। ਇਹ ਜਾਣਕਾਰੀ ਤੁਹਾਡੇ ਬੱਚੇ ਦੀ ਸਹਿਮਤੀ (ਅਤੇ ਤੁਹਾਡੀ ਸਹਿਮਤੀ ਜੇ ਤੁਹਾਡਾ ਬੱਚਾ 13 ਸਾਲ ਤੋਂ ਛੋਟਾ ਹੈ) ਤੋਂ ਬਗੈਰ ਦੂਜੀਆਂ ਪਾਰਟੀਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।

ਵੱਡਾ ਜਾਂ ਛੋਟਾ ਪ੍ਰਦਾਤਾ, ਸਟਾਫ਼ ਅਤੇ ਵਲੰਟੀਅਰਾਂ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ? ਇਹ ਯਕੀਨੀ ਬਣਾਉਣ ਲਈ ਤੁਸੀਂ ਕੀ ਜਾਂਚ ਕਰਦੇ ਹੋ ਕਿ ਉਹ ਬੱਚਿਆਂ ਨਾਲ ਕੰਮ ਕਰਨ ਲਈ ਉਚਿਤ ਹਨ? ਇਹ ਜਾਂਚਾਂ ਹਾਲ ਹੀ ਵਿੱਚ ਕਦੋਂ ਹੋਈਆਂ ਹਨ?

ਕਿਸਮ ਅਤੇ ਆਕਾਰ ਦੀ ਪਰਵਾਹ ਨਾ ਕਰਦੇ ਹੋਏ, ਸਾਰੇ ਪ੍ਰਦਾਤਿਆਂ ਨੂੰ ਬੱਚਿਆਂ ਦੇ ਹਿੱਤ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਅਤੇ ਇਸਨੂੰ ਵਧਾਵਾ ਦੇਣਾ ਚਾਹੀਦਾ ਹੈ ਇਹ ਯਕੀਨੀ ਬਣਾਉਂਦੇ ਹੋਏ ਕਿ ਉਨ੍ਹਾਂ ਕੋਲ ਆਪਣੀ ਸੈਟਿੰਗ ਵਿੱਚ ਅਣਉਚਿਤ ਲੋਕਾਂ ਨੂੰ ਕੰਮ ਕਰਨ ਤੋਂ ਰੋਕਣ ਲਈ ਮਜਬੂਤ ਪ੍ਰਕਿਰਿਆਵਾਂ ਹਨ।

ਪ੍ਰਦਾਤੇ ਤੁਹਾਨੂੰ ਵੱਖ-ਵੱਖ ਜਾਂਚਾਂ ਦਾ ਵੇਰਵਾ ਦੇਣ ਦੇ ਯੋਗ ਹੋਣੇ ਚਾਹੀਦੇ ਹਨ ਜੋ ਉਨ੍ਹਾਂ ਨੇ ਤੁਹਾਨੂੰ ਇਸ ਗੱਲ ਦਾ ਭਰੋਸਾ ਦਵਾਉਣ ਲਈ ਕੀਤੀਆਂ ਹਨ ਕਿ ਤੁਹਾਡਾ ਬੱਚਾ ਉਨ੍ਹਾਂ ਦੇ ਸਟਾਫ ਅਤੇ ਵਲੰਟੀਅਰਾਂ ਦੀ ਦੇਖ-ਰੇਖ ਵਿੱਚ ਸੁਰੱਖਿਅਤ ਹੈ। ਇਹ ਬਹੁਤ ਜ਼ਰੂਰੀ ਹੈ ਕਿ ਪ੍ਰਦਾਤੇ ਇਹ ਨਿਰਧਾਰਿਤ ਕਰਨ ਲਈ ਕਿ ਕੀ ਸਟਾਫ਼ ਅਤੇ ਵਲੰਟੀਅਰ ਉਚਿਤ ਹਨ, ਇੱਕ ਸਿੰਗਲ ਜਾਂਚ ਤੇ ਨਿਰਭਰ ਨਾ ਕਰਨ (ਉਦਾਹਰਣ ਲਈ, DBS ਜਾਂਚ)।

ਬਹੁਤੀਆਂ ਵਿੱਚੋਂ ਕੁਝ ਜਾਂਚਾਂ ਜੋ ਪ੍ਰਦਾਤੇ ਕਰ ਸਕਦੇ ਹਨ, ਉਹ ਹਨ:

ਨਿਯੁਕਤੀ ਜਾਂਚਾਂ

ਉਦਾਹਰਣ ਵਜੋਂ, ਪ੍ਰਦਾਤਿਆਂ ਲਈ ਇਸ ਗੱਲ ਦੀ ਜਾਂਚ ਕਰਨਾ ਸਭ ਤੋਂ ਵਧੀਆ ਅਭਿਆਸ ਹੈ ਕਿ ਭਾਵੀ ਵਲੰਟੀਅਰਾਂ ਜਾਂ ਕਰਮਚਾਰੀਆਂ ਵਿੱਚ ਉਚਿਤ ਕੁਸ਼ਲਤਾਵਾਂ ਹਨ, ਜਿਵੇਂ ਪੜ੍ਹਾਉਣ ਦਾ ਤਜ਼ਰਬਾ। ਉਦਾਹਰਣ ਲਈ ਪ੍ਰਦਾਤੇ ਉਮੀਦਵਾਰਾਂ ਦਾ ਇੰਟਰਵਿਊ ਲੈਕੇ ਪਿਛਲੇ ਤਜ਼ਰਬੇ ਦੇ ਵੇਰਵਿਆਂ ਬਾਰੇ ਪੁੱਛਣ ਦੀ ਚੋਣ ਕਰ ਸਕਦੇ ਹਨ।

ਨਿਯੁਕਤ ਪੂਰਵ ਜਾਂਚਾਂ

ਕਿਸੇ ਵਿਅਕਤੀ ਨੂੰ ਨਿਯੁਕਤ ਕਰਨ ਤੋਂ ਪਹਿਲਾਂ, ਪ੍ਰਦਾਤਿਆਂ ਨੂੰ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਅਤੇ ਇਹ ਕਿ ਉਹ ਯੂਕੇ ਵਿੱਚ ਕੰਮ ਕਰਨ ਲਈ ਅਨੁਮਤ ਹਨ।

ਹਵਾਲੇ

ਹਵਾਲੇ ਪ੍ਰਾਪਤ ਕਰਨ ਨਾਲ ਪ੍ਰਦਾਤੇ, ਕਿਸੇ ਵਲੰਟੀਅਰ ਜਾਂ ਸਟਾਫ਼ ਮੈਂਬਰ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਨਿਰਪੱਖ ਅਤੇ ਵਾਸਤਵਿਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

DBS ਜਾਂਚਾਂ

ਪ੍ਰਕਟੀਕਰਨ ਅਤੇ ਬੈਰਿੰਗ ਸੇਵਾ (DBS) ਅਪਰਾਧਕ ਰਿਕਾਰਡ ਦੇ ਪ੍ਰਮਾਣ-ਪੱਤਰ ਜਾਰੀ ਕਰਦੀ ਹੈ ਤਾਂ ਜੋ ਪ੍ਰਦਾਤੇ ਦੀ ਸਟਾਫ਼ ਦੀ ਉਚਿਤਤਾ ਬਾਰੇ ਨਿਰਣੇ ਲੈਣ ਵਿੱਚ ਮਦਦ ਕੀਤੀ ਜਾਏ, ਖਾਸ ਤੌਰ ਤੇ ਜਦੋਂ ਬੱਚਿਆਂ ਨਾਲ ਕੰਮ ਕਰ ਰਹੇ ਹੋਣ। ਕੀਤੇ ਜਾਣ ਵਾਲੇ ਕੰਮਾਂ ਜਾਂ ਗਤੀਵਿਧੀਆਂ ਦੀ ਕਿਸਮ ਦੇ ਆਧਾਰ ਤੇ DBS ਜਾਂਚ ਦੇ ਵੱਖ-ਵੱਖ ਪੱਧਰ ਹਨ।

ਪ੍ਰਦਾਤਿਆਂ ਨੂੰ ਤੁਹਾਨੂੰ ਸਟਾਫ਼ ਦੀ ਆਚਰਨ ਸੰਹਿਤਾਂ ਦੇ ਵੇਰਵੇ ਪ੍ਰਦਾਨ ਕਰਨ ਦੇ ਵੀ ਯੋਗ ਹੋਣਾ ਚਾਹੀਦਾ ਹੈ ਜੋ ਇਹ ਵਰਣਨ ਕਰੇਗਾ ਕਿ ਸਟਾਫ਼ ਅਤੇ ਵਲੰਟੀਅਰਾਂ ਲਈ ਕਿਸ ਤਰ੍ਹਾਂ ਦਾ ਵਿਹਾਰ ਸਵੀਕਾਰ-ਯੋਗ ਹੈ।

ਤੁਸੀਂ ਪ੍ਰਦਾਤੇ ਨੂੰ ਇਹ ਵੀ ਆਖ ਸਕਦੇ ਹੋ ਕਿ ਉਹ ਤੁਹਾਨੂੰ ਇਸ ਬਾਰੇ ਵਰਣਨ ਕਰੇ ਕਿ ਪੋਸਟ ਵਿੱਚ ਵਿਅਕਤੀਆਂ ਦੇ ਪ੍ਰਦਰਸ਼ਨ ਤੇ ਨਿਯਮਿਤ ਤੌਰ ਤੇ ਕਿਵੇਂ ਨਿਗਰਾਨੀ ਅਤੇ ਸਮੀਖਿਆ ਕੀਤੀ ਜਾਂਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਆਪਣੀ ਭੂਮਿਕਾ ਨੂੰ ਨਿਭਾਉਣ ਲਈ ਲਗਾਤਾਰ ਜ਼ਰੂਰੀ ਕੌਸ਼ਲ ਅਤੇ ਸਿਖਲਾਈ ਜਾਰੀ ਰਹੇ।

ਇਕੱਲੇ ਪ੍ਰਦਾਤਿਆਂ ਲਈ: ਤੁਸੀਂ ਅਜਿਹੀਆਂ ਕਿਹੜੀਆਂ ਜਾਂਚਾਂ ਕੀਤੀਆਂ ਹਨ ਜੋ ਇਹ ਦਿਖਾਉਣ ਕਿ ਤੁਸੀਂ ਬੱਚਿਆਂ ਨਾਲ ਕੰਮ ਕਰਨ ਲਈ ਉਚਿਤ ਹੋ?

ਅਜਿਹੀ ਕੋਈ ਵੀ ਇੱਕ ਜਾਂਚ ਮੌਜੂਦ ਨਹੀਂ ਜੋ ਇਹ ਦਿਖਾਉਣ ਲਈ ਕੀਤੀ ਜਾ ਸਕੇ ਕਿ ਪ੍ਰਦਾਤਾ ਬੱਚਿਆਂ ਨਾਲ ਕੰਮ ਕਰਨ ਲਈ ਢੁਕਵਾਂ ਹੈ, ਇਸਲਈ, ਖੁਦ ਨੂੰ ਸੰਤੁਸ਼ਟ ਕਰਨ ਲਈ ਕਿ ਤੁਹਾਡੇ ਬੱਚੇ ਪ੍ਰਦਾਤੇ ਦੀ ਦੇਖਭਾਲ ਵਿੱਚ ਸੁਰੱਖਿਅਤ ਰਹਿਣਗੇ, ਤੁਸੀਂ ਹੇਠਾਂ ਵਰਣਿਤ ਕੁਝ ਜਾਂਚਾਂ ਲਈ ਆਖ ਸਕਦੇ ਹੋ, ਜਾਂ ਕਰ ਸਕਦੇ ਹੋ:

DBS ਜਾਂਚਾਂ

ਤੁਸੀਂ ਪ੍ਰਦਾਤੇ ਨੂੰ ਪੁੱਛ ਸਕਦੇ ਹੋ ਕਿ ਕੀ ਉਨ੍ਹਾਂ ਨੇ ਕੋਈ DBS ਜਾਂਚ ਕੀਤੀ ਹੈ। ਇੱਕ ਸਵੈ-ਰੁਜ਼ਗਾਰ ਵਿਅਕਤੀ, ਬੁਨਿਆਦੀ DBS ਚੈਕ ਲਈ ਅਰਜੀ ਦੇ ਸਕਦਾ ਹੈ। ਉਹ ਇੱਕ ਮਿਆਰੀ ਜਾਂ ਵਧੇਰੇ ਵਿਸਤ੍ਰਿਤ ਜਾਂਚ ਪ੍ਰਾਪਤ ਕਰਨ ਦੇ ਵੀ ਯੋਗ ਹੋ ਸਕਦੇ ਹਨ ਜੇ ਉਹ ਕਿਸੇ ਅਜਿਹੀ ਸੰਸਥਾ ਨਾਲ ਕੰਮ ਕਰ ਰਹੇ ਹਨ ਜੋ ਉਨ੍ਹਾਂ ਨੂੰ ਵਧੇਰੇ ਵਿਸਤ੍ਰਿਤ ਜਾਂਚ ਲਈ ਪਾਤਰ ਠਹਿਰਾਏਗੀ (ਜਿਵੇਂ ਕਿਸੇ ਸਕੂਲ ਜਾਂ ਸਥਾਨਕ ਅਧਿਕਰਨ)।

ਪ੍ਰਮਾਣਿਕਤਾ-ਪੱਤਰ

ਤੁਸੀਂ ਇਕੱਲੇ ਪ੍ਰਦਾਤੇ ਨੂੰ ਤੁਹਾਨੂੰ ਪ੍ਰਮਾਣਿਕਤਾ-ਪੱਤਰ ਦਿਖਾਉਣ ਲਈ ਵੀ ਆਖ ਸਕਦੇ ਹੋ ਜਾਂ ਤੁਸੀਂ ਦੂਜੇ ਮਾਤਾ-ਪਿਤਾ ਜਾਂ ਦੇਖਭਾਲ-ਕਰਤਾਵਾਂ ਤੋਂ ਇਕੱਲੇ ਪ੍ਰਦਾਤੇ ਬਾਰੇ ਪੁੱਛ ਸਕਦੇ ਹੋ, ਤਾਂ ਜੋ ਇਸ ਗੱਲ ਦੀ ਜਾਂਚ ਕੀਤੀ ਜਾਏ ਕਿ ਪ੍ਰਦਾਤਾ ਢੁਕਵਾਂ ਹੈ ਜਾਂ ਨਹੀਂ।

ਬਾਲ ਯੋਣ ਅਪਰਾਧੀ ਪ੍ਰਕਟੀਕਰਨ ਸਕੀਮ

ਤੁਸੀਂ ਪੁਲਿਸ ਨੂੰ ਅਜਿਹੇ ਵਿਅਕਤੀ ਦੇ ਪ੍ਰਕਟੀਕਰਨ ਦੀ ਅਰਜੀ ਵੀ ਭੇਜ ਸਕਦੇ ਹੋ ਜਿਸਦਾ ਬਾਲ ਯੋਣ ਅਪਰਾਧੀ ਪ੍ਰਕਟੀਕਰਨ ਸਕੀਮ ਦੇ ਤ ਹਿਤ ਬੱਚੇ ਜਾਂ ਬੱਚਿਆਂ ਦੇ ਨਾਲ ਕੁਝ ਕਿਸਮ ਦਾ ਸੰਪਰਕ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਬੱਚਿਆਂ ਦੇ ਨਾਲ ਕੋਈ ਯੋਣ ਅਪਰਾਧ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ, ਉਸ ਤੋਂ ਸਬੰਧਿਤ ਬੱਚੇ ਨੂੰ ਨੁਕਸਾਨ ਪਹੁੰਚਣ ਦਾ ਜੋਖਮ ਹੁੰਦਾ ਹੈ, ਅਤੇ ਬੱਚੇ ਦੀ ਰੱਖਿਆ (ਆਮ ਤੌਰ ‘ਤੇ ਮਾਤਾ-ਪਿਤਾ, ਦੇਖਭਾਲਕਰਤਾਵਾਂ ਜਾਂ ਸਰਪ੍ਰਸਤ) ਲਈ ਇਹ ਪ੍ਰਕਟੀਕਰਨ ਜ਼ਰੂਰੀ ਹੈ, ਪੁਲਿਸ ਬੱਚੇ ਦੀ ਰੱਖਿਆ ਕਰਨ ਲਈ ਸਭ ਤੋਂ ਢੁਕਵੇਂ ਵਿਅਕਤੀ ਨੂੰ ਗੋਪਨੀਅਤਾ ਨਾਲ ਵੇਰਵੇ ਪ੍ਰਗਟ ਕਰੇਗੀ।

ਕੀ ਤੁਹਾਡੇ (ਜੇ ਇਕੱਲਾ ਪ੍ਰਦਾਤਾ ਹੈ) ਤੋਂ ਇਲਾਵਾ ਕੋਈ ਵਿਅਸਕ, ਅਤੇ ਸਟਾਫ਼ ਜਾਂ ਵਲੰਟੀਅਰ ਮੇਰੇ ਬੱਚੇ ਦੇ ਉੱਥੇ ਮੌਜੂਦ ਹੋਣ ਦੇ ਦੌਰਾਨ ਮੌਜੂਦ ਰਹੇਗਾ? ਜੇਕਰ ਹਾਂ, ਤਾਂ ਕੀ ਉਹ ਨਿਯਮਿਤ ਤੌਰ ਤੇ ਉੱਥੇ ਹੋਣਗੇ?

ਇਹ ਪੁੱਛਣਾ ਖਾਸ ਤੌਰ ਤੇ ਉਦੋਂ ਬਹੁਤ ਜਰੂਰੀ ਹੈ ਜੇ ਪ੍ਰਦਾਤਾ ਘਰ ਤੋਂ ਇਹ ਕਰ ਰਿਹਾ ਹੈ। ਜੇ ਟਿਊਟਰ ਜਾਂ ਕੋਚ ਤੋਂ ਇਲਾਵਾ ਕੋਈ ਹੋਰ ਵਿਅਸਕ ਵੀ ਮੌਜੂਦ ਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਦੇ ਨਾਂ ਪੁੱਛ ਸਕਦੇ ਹੋ, ਅਤੇ ਕੀ ਕਿਸੇ ਸਮੇਂ ਤੇ ਉਹ ਤੁਹਾਡੇ ਬੱਚੇ ਦੇ ਨਾਲ ਇਕੱਲੇ ਕਮਰੇ ਵਿੱਚ ਹੋਣਗੇ। ਜੇ ਇਹ ਵਿਅਸਕ ਸਟਾਫ਼ ਜਾਂ ਵਲੰਟੀਅਰ ਹਨ, ਤਾਂ ਪੁੱਛੋ ਕਿ ਕੀ ਉਨ੍ਹਾਂ ਦੀ DBS ਜਾਂਚ ਕੀਤੀ ਗਈ ਹੈ।

ਕੀ ਮੇਰੇ ਬੱਚੇ ਨੂੰ ਇੰਟਰਨੈੱਟ ਦੀ ਗੈਰ-ਨਿਗਰਾਨੀ ਦੀ ਪਹੁੰਚ ਦੀ ਅਨੁਮਤੀ ਦਿੱਤੀ ਜਾਂਦੀ ਹੈ?

ਤੁਹਾਡਾ ਬੱਚਾ ਗੈਰ-ਨਿਗਰਾਨੀ ਵਾਲੇ ਇੰਟਰਨੈੱਟ ਤੇ ਪਹੁੰਚ ਪ੍ਰਾਪਤ ਕਰਨ ਲਈ 13 ਸਾਲ ਜਾਂ ਇਸਤੋਂ ਵਧ ਉਮਰ ਦਾ ਹੋਣਾ ਚਾਹੀਦਾ ਹੈ।

ਜੇ ਸੈਟਿੰਗ ਇੰਟਰਨੈਟ ਕਨੈਕਟਿਵਿਟੀ ਜਾਂ ਇੰਟਰਨੈੱਟ-ਕਨੈਕਟਿਡ ਡਿਵਾਈਸ ਪ੍ਰਦਾਨ ਕਰਦੀ ਹੈ, ਤਾਂ ਪ੍ਰਦਾਤਾ ਤੁਹਾਨੂੰ ਆਪਣੀ ਆਨਲਾਈਨ ਸੁਰੱਖਿਆ ਨੀਤੀ ਜਾਂ ਇੱਕ ਸਵੀਕਾਰਯੋਗ ਵਰਤੋਂ ਕਥਨ ਨੂੰ ਦਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ। ਬੱਚਿਆਂ ਅਤੇ ਸਟਾਫ਼ ਲਈ ਕਿਹੜਾ ਵਿਵਹਾਰ ਸਵੀਕਾਰਯੋਗ ਹੈ, ਇਸ ਵਿੱਚ ਖਾਸ ਉਦਾਹਰਣਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ।

ਤੁਹਾਨੂੰ ਇਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਤੁਹਾਡੇ ਬੱਚੇ ਦੀ 3G, 4G ਜਾਂ 5G ਜਾਂ ਪਬਲਿਕ Wi-Fi ਰਾਹੀਂ ਆਪਣੀ ਖੁਦ ਦੀ ਡਿਵਾਈਸਾਂ ਤੋਂ ਇੰਟਰਨੈਟ ਐਕਸੇਸ ਕਰਨ ਦੀ ਸੰਭਾਵਨਾ ਹੈ। ਪ੍ਰਦਾਤਿਆਂ ਨੂੰ ਜਾਗਰੁਕਤਾ ਦਿਖਾਉਣੀ ਚਾਹੀਦੀ ਹੈ ਕਿ ਤਕਨਾਲੋਜੀ ਦੀ ਦੁਰਵਰਤੋਂ ਕਈ ਸੁਰੱਖਿਆ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਜਿੱਥੇ ਢੁਕਵਾਂ ਹੋਏ, ਉਨ੍ਹਾਂ ਨੂੰ ਘਟਨਾਵਾਂ ਦੀ ਪਛਾਣ ਕਰਨ ਅਤੇ ਦਖਲ ਦੇਣ ਦੇ ਯੋਗ ਹੋਣਾ ਚਾਹੀਦਾ ਹੈ।

ਜੇ ਤੁਹਾਡਾ ਪ੍ਰਦਾਤਾ ਤੁਹਾਡੇ ਬੱਚੇ ਨੂੰ ਗੈਰ-ਨਿਗਰਾਨੀ ਦੇ ਇੰਟਰਨੈਟ ਐਕਸੇਸ ਕਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਉਨ੍ਹਾਂ ਕੋਲ ਹੇਠਾਂ ਦਰਸਾਏ ਮੁਤਾਬਕ ਫਿਲਟਰ ਅਤੇ ਮਾਨੀਟਰ ਕਰਨ ਦੇ ਸਿਸਟਮ ਹੋਣੇ ਚਾਹੀਦੇ ਹਨ।

ਇੰਟਰਨੈਟ ਐਕਸੇਸ ਨੂੰ ਪ੍ਰਬੰਧਿਤ ਕਰਨ ਲਈ ਤੁਹਾਡੇ ਕੋਲ ਕਿਹੜੇ ਫਿਲਟਰ ਅਤੇ ਮਾਨੀਟਰ ਕਰਨ ਦੇ ਸਿਸਟਮ ਹਨ?

ਤੁਹਾਡੇ ਪ੍ਰਦਾਤੇ ਕੋਲ ਉਮਰ-ਮੁਤਾਬਕ ਢੁਕਵੇਂ ਸਿਸਟਮ ਹੋਣੇ ਚਾਹੀਦੇ ਹਨ।

ਉਹ ਹੇਠਾਂ ਨੂੰ ਫਿਲਟਰ ਕਰਣਗੇ:

  • ਅਣ-ਉਚਿਤ ਜਾਂ ਹਾਨੀਕਾਰਕ ਸਮੱਗਰੀ ਜਿਵੇਂ ਅਸ਼ਲੀਲ ਸਾਹਿੱਤ, ਜਾਂ ਨਸਲਵਾਦੀ, ਕੱਟੜਪੰਥੀ ਜਾਂ ਅੱਤਵਾਦੀ ਵਿਚਾਰ
  • ਹੋਰਨਾਂ ਉਪਯੋਗਕਰਤਾਵਾਂ ਦੇ ਨਾਲ ਹਾਨੀਕਾਰਕ ਆਨਲਾਈਨ ਗੱਲਬਾਤ ਦੇ ਅਧੀਨ ਹੋਣ ਵਾਲੇ ਕੋਈ ਵੀ ਸਾਧਨ, ਜਿਵੇਂ ਚੈਟਰੂਮ, ਜਿੱਥੇ ਵਿਅਸਕ ਬੱਚਿਆਂ ਜਾਂ ਨੌਜਵਾਨ ਲੋਕਾਂ ਦੇ ਰੂਪ ਵਿੱਚ ਆ ਸਕਦੇ ਹਨ

ਮੇਰੇ ਬੱਚੇ ਦੀਆਂ ਖਾਸ ਸਿੱਖਿਅਕ ਲੋੜਾਂ ਹਨ (SEN) ਜਾਂ ਅਪੰਗਤਾ ਜਾਂ ਦੋਵੇਂ ਹਨ। ਤੁਸੀਂ ਇਸਦੇ ਨਾਲ ਕਿਵੇਂ ਨਿਪਟੋਗੇ?

ਹੋ ਸਕਦਾ ਹੈ ਕਿ ਪ੍ਰਦਾਤਾ ਕੋਲ ਹਮੇਸ਼ਾ SEN ਅਤੇ ਅਪੰਗਤਾ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਕੁਸ਼ਲਤਾਵਾਂ ਅਤੇ ਸਾਧਨ ਨਾ ਹੋਣ। ਤੁਹਾਨੂੰ ਹਮੇਸ਼ਾ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਪ੍ਰਦਾਤਾ ਕੀ ਕਰ ਸਕਦਾ ਹੈ ਅਤੇ ਕੀ ਨਹੀਂ।

ਉਦਾਹਰਣ ਲਈ, ਤੁਸੀਂ ਇਹ ਜਾਣਨਾ ਚਾਹ ਸਕਦੇ ਹੋ ਕਿ ਉਨ੍ਹਾਂ ਕੋਲ ਕੋਈ ਅਜਿਹਾ ਸਟਾਫ਼ ਮੈਂਬਰ ਹੈ ਜਿਸਨੂੰ SEN ਜਾਂ ਅਪੰਗਤਾ ਵਾਲੇ ਬੱਚਿਆਂ ਦੇ ਨਾਲ ਕੰਮ ਕਰਨ ਦੀ ਸਿਖਲਾਈ ਦਿੱਤੀ ਗਈ ਹੈ। ਹਾਲਾਂਕਿ, ਜੇ ਤੁਸੀਂ ਸੰਤੁਸ਼ਟ ਨਹੀਂ ਹੋ, ਤਾਂ ਫੋਲੋ-ਅਪ ਸਵਾਲ ਪੁੱਛੋ ਜਾਂ ਆਪਣੇ ਬੱਚੇ ਨੂੰ ਕਿਤੇ ਹੋਰ ਭੇਜਣ ਬਾਰੇ ਵਿਚਾਰ ਕਰੋ।

ਮੇਰੇ ਬੱਚੇ ਨੂੰ ਸ਼ੋਚਾਲੇ ਵਰਤਣ, ਕੱਪੜੇ ਬਦਲਣ, ਖਾਣਾ ਖਾਣ, ਆਪਣੀ ਦਵਾ ਲੈਣ ਜਾਂ ਹੋਰਨਾਂ ਲੋੜਾਂ ਵਿੱਚ ਮਦਦ ਦੀ ਲੋੜ ਹੈ। ਤੁਸੀਂ ਇਨ੍ਹਾਂ ਨਿੱਜੀ ਦੇਖਭਾਲ ਦੀਆਂ ਲੋੜਾਂ ਦੇ ਨਾਲ ਕਿਵੇਂ ਨਿਪਟੋਗੇ?

ਹੋ ਸਕਦਾ ਹੈ ਕਿ ਪ੍ਰਦਾਤਾ ਹਮੇਸ਼ਾ ਨਿੱਜੀ ਦੇਖਭਾਲ ਦੀਆਂ ਲੋੜਾਂ ਦੇ ਨਾਲ ਨਿਪਟਣ ਦੇ ਯੋਗ ਨਾ ਹੋਏ। ਤੁਹਾਨੂੰ ਹਮੇਸ਼ਾ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਪ੍ਰਦਾਤਾ ਕੀ ਕਰ ਸਕਦਾ ਹੈ ਅਤੇ ਕੀ ਨਹੀਂ। ਜੇ ਤੁਸੀਂ ਸੰਤੁਸ਼ਟ ਨਹੀਂ ਹੋ, ਤਾਂ ਫੋਲੋ-ਅਪ ਸਵਾਲ ਪੁੱਛੋ ਜਾਂ ਆਪਣੇ ਬੱਚੇ ਨੂੰ ਕਿਤੇ ਹੋਰ ਭੇਜਣ ਬਾਰੇ ਵਿਚਾਰ ਕਰੋ।

ਢੁਕਵਾਂ ਪ੍ਰਦਾਤਾ ਚੁਣੋ

ਹੇਠਾਂ ਦਿੱਤੀ ਕੁਝ ਜਾਣਕਾਰੀ ਤੁਹਾਡੀ ਚੰਗੇ ਵਿਕਲਪ ਬਣਾਉਣ ਵਿੱਚ ਮਦਦ ਕਰਨ ਲਈ ਇੱਕ ਸਾਰ ਪ੍ਰਦਾਨ ਕਰਦੀ ਹੈ। ਜੇ ਤੁਸੀਂ ਉੱਪਰਲੇ ਸਵਾਲ ਪੁੱਛਦੇ ਸਮੇਂ ਹੇਠਾਂ ਵਿੱਚੋਂ ਕੋਈ ਵੀ ਚੇਤਾਵਨੀ ਸੰਕੇਤ ਦੇਖਦੇ ਹੋ, ਜਾਂ ਜਦੋਂ ਸੈਟਿੰਗ ਤੇ ਜਾਂਦੇ ਹੋ, ਤਾਂ ਤੁਸੀਂ ਆਪਣੇ ਬੱਚੇ ਨੂੰ ਕਿਤੇ ਹੋਰ ਭੇਜ ਸਕਦੇ ਹੋ।

ਤੁਹਾਨੂੰ ਗੰਭੀਰ ਘਟਨਾਵਾਂ ਦੀ ਰਿਪੋਰਟ NSPCC, ਤੁਹਾਡੇ ਸਥਾਨਕ ਅਧਿਕਰਨ ਜਾਂ ਪੁਲਿਸ ਨੂੰ ਕਰਨੀ ਚਾਹੀਦੀ ਹੈ।

ਦੇਖੇ ਜਾਣ ਲਈ ਸਕਾਰਾਤਮਕ ਸੰਕੇਤ

ਸਾਰੇ ਪ੍ਰਦਾਤੇ:

  • ਸਿਹਤ ਅਤੇ ਸੁਰੱਖਿਆ ਬਾਰੇ ਵਿਚਾਰ ਕੀਤਾ ਗਿਆ ਹੈ – ਵੱਡੇ ਪ੍ਰਦਾਤਿਆਂ ਕੋਲ ਲਿਖਤੀ ਨੀਤੀ ਹੋਣੀ ਚਾਹੀਦੀ ਹੈ; ਛੋਟੇ ਅਤੇ ਇਕੱਲੇ ਪ੍ਰਦਾਤਿਆਂ ਨੂੰ ਲਿਖਤੀ ਨੀਤੀ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਨੂੰ ਜੋਖਮਾਂ ਬਾਰੇ ਅਤੇ ਇਨ੍ਹਾਂ ਨੂੰ ਕਿਵੇਂ ਘਟਾਉਣਾ ਹੈ, ਬਾਰੇ ਜਾਗਰੁਕ ਹੋਣਾ ਚਾਹੀਦਾ ਹੈ
  • ਵਾਤਾਵਰਣ ਸੁਰੱਖਿਅਤ ਲਗਦਾ ਹੈ (ਉਦਾਹਰਣ ਲਈ, ਇੱਕ ਚੰਗੇ ਰਖਰਖਾਵ ਵਾਲੀ ਇਮਾਕਤ ਜਿਸ ਵਿੱਚ ਆਪਾਤਕਾਲੀ ਸਥਿਤੀਆਂ ਲਈ ਬਾਹਰ ਨਿਕਲਣ ਦਾ ਇੱਕ ਸਾਫ ਰਸਤਾ ਹੈ, ਅਤੇ ਪ੍ਰਾਥਮਿਕ ਸਹਾਇਤਾ ਦੀ ਕਿਟ ਉਪਲਬਧ ਹੈ) – ਪ੍ਰਦਾਤਾ ਜਾਣਦਾ ਹੈ ਕਿ ਅੱਗ ਜਾਂ ਆਪਾਤਕਾਲੀ ਸਥਿਤੀ ਵਿੱਚ ਕੀ ਕਰਨਾ ਹੈ
  • ਪ੍ਰਾਥਮਿਕ ਸਹਾਇਤਾ ਲਈ ਇੱਕ ਨਿਯੁਕਤ ਵਿਅਕਤੀ ਜਿੰਮੇਵਾਰ ਹੈ
  • ਪ੍ਰਦਾਤੇ ਕੋਲ ਬਾਲ ਸੁਰੱਖਿਆ ਅਤੇ ਸੁਰੱਖਿਆ ਸਮੱਸਿਆਵਾਂ ਨਾਲ ਨਿਪਟਣ ਲਈ ਢੁਕਵੀਂ ਸਿਖਲਾਈ ਹੈ (ਉਦਾਹਰਣ ਲਈ, ਬਦਸਲੂਕੀ ਅਤੇ ਲਾਪਰਵਾਹੀ)
  • ਬਾਲ ਸੁਰੱਖਿਆ ਨੀਤੀ ਮਾਪਿਆਂ ਨੂੰ ਬੇਨਤੀ ਕਰਨ ਤੇ ਦਿੱਤੀ ਜਾ ਸਕਦੀ ਹੈ – ਇਸ ਵਿੱਚ ਦੱਸਿਆ ਜਾਏਗਾ ਕਿ ਬੱਚੇ ਸਮੱਸਿਆਵਾਂ ਦੀ ਰਿਪੋਰਟ ਕਿਵੇਂ ਕਰ ਸਕਦੇ ਹਨ ਅਤੇ ਪ੍ਰਦਾਤਾ ਕਿਵੇਂ ਮਾਪਿਆਂ ਨੂੰ ਉਨ੍ਹਾਂ ਤੋਂ ਜਾਣੂ ਕਰਾਏਗਾ
  • ਇਸ ਵਿੱਚ ਨਿਯੁਕਤ ਮਨੋਨੀਤ ਸੁਰੱਖਿਆ ਮੁੱਖੀ ਹੈ
  • ਮਾਤਾ-ਪਿਤਾ ਜਾਂ ਦੇਖਭਾਲਕਰਤਾ ਪ੍ਰਦਾਤਿਆਂ ਦੇ ਨਾਲ ਸੈਸ਼ਨਾਂ ਤੋਂ ਪਹਿਲਾਂ ਜਾਂ ਦੌਰਾਨ ਮਿਲ ਸਕਦੇ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸੈਟਿੰਗ ਚੰਗੀ ਤਰ੍ਹਾਂ ਪ੍ਰਬੰਧਿਤ ਹੈ
  • ਇੰਟਰਨੈਟ ਸੁਰੱਖਿਆ ਨੀਤੀ ਸਥਾਪਿਤ ਕੀਤੀ ਗਈ ਹੈ ਅਤੇ ਇਸਦੀ ਨਿਗਰਾਨੀ ਕੀਤੀ ਜਾਂਦੀ ਹੈ
  • ਮਾਤਾ-ਪਿਤਾ ਦਾ ਸਹਿਮਤੀ ਫਾਰਮ, ਜੋ ਡਾਕਟਰੀ ਜਾਣਕਾਰੀ ਅਤੇ ਆਪਾਤਕਾਲੀ ਸੰਪਰਕ ਵੇਰਵੇ ਮੰਗਦਾ ਹੈ, ਇਸਦੀ ਲੋੜ ਬੱਚੇ ਦੇ ਪਹਿਲੀ ਵਾਰ ਅਟੈਂਡ ਕਰਨ ਤੋਂ ਪਹਿਲਾਂ ਹੁੰਦੀ ਹੈ
  • ਪੰਜੀਕ੍ਰਿਤ ਚੈਰਿਟੀ ਸਥਿਤੀ (ਜਿੱਥੇ ਲਾਗੂ ਹੋਏ) – ਚੈਰਿਟੀ ਕਮੀਸ਼ਨ ਕੋਲ ਸਾਰੀਆਂ ਚੈਰਿਟੀਆਂ ਲਈ ਰਜਿਸਟਰ ਹੈ ਜੋ ਇੰਗਲੈਂਡ ਅਤੇ ਵੇਲਸ ਵਿੱਚ ਰਜਿਸਟਰਡ ਹਨ।
  • ਸ਼ਿਕਾਇਤ ਪ੍ਰਕਿਰਿਆ ਸਥਾਪਿਤ ਹੈ

ਸਟਾਫ ਮੈਂਬਰਾਂ ਵਾਲੇ ਪ੍ਰਦਾਤੇ;

  • ਸਟਾਫ਼ ਮੈਂਬਰ ਅਤੇ ਵਲੰਟੀਅਰਾਂ ਨੇ ਬਾਲ-ਸੁਰੱਖਿਆ ਸਮੱਸਿਆਵਾਂ ਦੇ ਨਾਲ ਨਿਪਟਣ ਲਈ ਢੁਕਵੀਂ ਸਿਖਲਾਈ ਲੀਤੀ ਹੈ ਜਿਵੇਂ ਸਰੀਰਕ, ਭਾਵਨਾਤਮਕ ਜਾਂ ਜਿਨਸੀ ਬਦਸਲੂਕੀ
  • ਸਟਾਫ਼ ਅਤੇ ਵਲੰਟੀਅਰਾਂ ਨੇ ਸਬੰਧਿਤ ਸਿੱਖਿਆ ਅਤੇ ਜਾਂਚਾਂ ਪੂਰੀਆਂ ਕਰ ਲਈਆਂ ਹਨ (ਉਦਾਹਰਣ ਲਈ, ਰੁਜ਼ਗਾਰ-ਪੂਰਵ ਹਵਾਲੇ ਅਤੇ ਡੀਬੀਐਸ ਜਾਂਚਾਂ)
  • ਜੇ ਪ੍ਰਦਾਤਾ ਕੋਲ ਬਹੁਤ ਸਾਰਾ ਸਟਾਫ਼ ਜਾਂ ਵਲੰਟੀਅਰ ਹਨ, ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ ਸਪਸ਼ਟ ਹਨ

ਦੇਖੇ ਜਾਣ ਲਈ ਚੇਤਾਵਨੀ ਸੰਕੇਤ

ਸਾਰੇ ਪ੍ਰਦਾਤੇ:

  • ਸਿਹਤ ਅਤੇ ਸੁਰੱਖਿਆ ਲਈ ਬਹੁਤ ਘੱਟ ਜਾਂ ਕੋਈ ਵਿਚਾਰ ਨਹੀਂ, ਜਿਸ ਵਿੱਚ ਜੋਖਮਾਂ ਅਤੇ ਉਨ੍ਹਾਂ ਨੂੰ ਕਿਵੇਂ ਘਟਾਉਣਾ ਹੈ, ਬਾਰੇ ਜਾਗਰੁਕਤਾ, ਦੀ ਸਧਾਰਨ ਘਾਟ ਸ਼ਾਮਲ ਹੈ
  • ਖਤਰਨਾਕ ਵਾਤਾਵਰਣ ਦਾ ਪ੍ਰਮਾਣ ਉਦਾਹਰਣ ਲਈ:
    • ਢਿੱਲੀਆਂ ਤਾਰਾਂ
    • ਸਲਾਬ
    • ਆਪਾਤਕਾਲੀ ਨਿਕਾਸੀ ਰਸਤਾ ਸਾਫ ਨਹੀਂ ਹੈ
    • ਕੋਈ ਪ੍ਰਾਥਮਿਕ ਸਹਾਇਤਾ ਕਿਟ ਨਹੀਂ ਹੈ
  • ਇਸ ਬਾਰੇ ਜਾਗਰੁਕਤਾ ਦੀ ਘਾਟ ਕਿ ਅੱਗ ਲੱਗਣ ਜਾਂ ਆਪਾਤਕਾਲੀ ਸਥਿਤੀ ਵਿੱਚ ਕੀ ਕਰਨਾ ਹੈ
  • ਪ੍ਰਾਥਮਿਕ ਸਹਾਇਤਾ ਲਈ ਕੋਈ ਨਿਯੁਕਤ ਵਿਅਕਤੀ ਜਿੰਮੇਵਾਰ ਨਹੀਂ ਹੈ
  • ਕੋਈ ਬਾਲ-ਸੁਰੱਖਿਆ ਨੀਤੀ ਨਹੀਂ – ਪ੍ਰਦਾਤਾ ਕੋਲ ਇਸ ਬਾਰੇ ਕੋਈ ਸਪਸ਼ਟ ਕਦਮ ਨਹੀਂ ਹਨ ਕਿ ਚਿੰਤਾਵਾਂ ਦੀ ਰਿਪੋਰਟ ਕਿਵੇਂ ਕੀਤੀ ਜਾ ਸਕਦੀ ਹੈ (ਉਦਾਹਰਣ ਲਈ, ਸਹਿਪਾਠੀਆਂ ਵਿੱਚਕਾਰ ਬਦਸਲੂਕੀ), ਅਤੇ ਕਿਵੇਂ ਮਾਪਿਆਂ ਨੂੰ ਚਿੰਤਾਵਾਂ ਬਾਰੇ ਜਾਗਰੁਕ ਕੀਤਾ ਜਾਏਗਾ
  • ਕੋਈ ਨਿਯੁਕਤ ਮਨੋਨੀਤ ਸੁਰੱਖਿਆ ਮੁੱਖੀ ਨਹੀਂ ਹੈ
  • ਦੂਜੇ ਬੱਚਿਆਂ ਤੇ ਬਦਸਲੂਕੀ ਦੇ ਸੰਕੇਤ ਜਿਨ੍ਹਾਂ ਨੇ ਸੈਟਿੰਗ ਅਟੈਂਡ ਕੀਤੀ ਹੈ, ਉਦਾਹਰਣ ਲਈ, ਅਸਪਸ਼ਟ ਕਾਰਨ ਵਾਲੀ ਝਰੀਟਾਂ
  • ਸੈਟਿੰਗ ਵਿੱਚ ਅਗਿਆਤ ਵਿਅਸਕ ਹਨ
  • ਇੰਝ ਜਾਪਦਾ ਹੈ ਕਿ ਆਪਣੀ ਦੇਖਭਾਲ ਵਿੱਚ ਸਾਰੇ ਬੱਚਿਆਂ ਦੀ ਨਿਗਰਾਨੀ ਕਰਨ ਲਈ ਸਟਾਫ਼ ਜਾਂ ਵਲੰਟੀਅਰਾਂ ਲੋੜੀਂਦੀ ਸੰਖਿਆ ਵਿੱਚ ਨਹੀਂ ਹਨ
  • ਸਟਾਫ਼ ਮੈਂਬਰਾਂ ਜਾਂ ਹੋਰਨਾਂ ਵਿਅਸਕਾਂ, ਮਾਤਾ-ਪਿਤਾ ਜਾਂ ਦੇਖਭਾਲ-ਕਰਤਾ ਦੀ ਸਹਿਮਤੀ ਤੋਂ ਬਗੈਰ ਬੱਚਿਆਂ ਦੇ ਨਾਲ ਆਮ੍ਹਣੇ-ਸਾਮ੍ਹਣੇ ਦਾ ਸੰਪਰਕ ਬਗੈਰ ਨਿਗਰਾਨੀ ਤੋਂ ਕਰਦੇ ਹਨ
  • ਇੱਥੇ ਕੋਈ ਇੰਟਰਨੈਟ ਸੁਰੱਖਿਆ ਨੀਤੀ ਨਹੀਂ ਹੈ ਜਾਂ ਇਸਦੀ ਨਿਗਰਾਨੀ ਨਹੀਂ ਕੀਤੀ ਜਾਂਦੀ
  • ਮਾਪਿਆਂ ਤੋਂ ਰਜਾਮੰਦੀ ਫਾਰਮ ਪ੍ਰਦਾਨ ਕਰਨ ਜਾਂ ਇਸਤੇ ਹਸਤਾਖਰ ਕਰਨ ਲਈ ਨਹੀਂ ਕਿਹਾ ਜਾਂਦਾ
  • ਸ਼ਿਕਾਇਤਾਂ ਨਾਲ ਨਿਪਟਣ ਲਈ ਕੋਈ ਪ੍ਰਕਿਰਿਆ ਸਥਾਪਿਤ ਨਹੀਂ ਹੈ

ਸਟਾਫ਼ ਮੈਂਬਰਾਂ ਦੇ ਨਾਲ ਪ੍ਰਦਾਤੇ:

  • ਸਟਾਫ਼ ਨੇ ਢੁਕਵੀਂ ਸਿਖਲਾਈ, ਸਿੱਖਿਅਕ-ਯੋਗਤਾਵਾਂ ਜਾਂ ਜਾਂਚਾਂ ਪੂਰੀਆਂ ਨਹੀਂ ਕੀਤੀਆਂ ਹਨ (ਉਦਾਹਰਣ ਲਈ, ਡੀਬੀਐਸ ਜਾਂਚਾਂ)
  • ਇੰਝ ਲਗਦਾ ਹੈ ਕਿ ਸਟਾਫ਼ ਜਾਂ ਵਲੰਟੀਅਰ ਸੰਭਾਵੀ ਸੁਰੱਖਿਆ ਚਿੰਤਾਵਾਂ ਨੂੰ ਸਵੀਕਾਰ ਨਹੀਂ ਕਰਦੇ ਜਾਂ ਉਠਾਉਂਦੇ ਨਹੀਂ ਹਨ
  • ਸਟਾਫ਼ ਅਤੇ ਵਲੰਟੀਅਰ ਇਹ ਨਹੀਂ ਜਾਣਦੇ ਕਿ ਉਦੋਂ ਕੀ ਕਰਨਾ ਹੈ ਜਦੋਂ ਕੋਈ ਬਾਲ ਸੁਰੱਖਿਆ ਚਿੰਤਾ ਹੁੰਦੀ ਹੈ (ਉਦਾਹਰਣ ਲਈ, ਜੇ ਬੱਚਾ ਬਦਸਲੂਕੀ ਬਾਰੇ ਕੋਈ ਪ੍ਰਕਟੀਕਰਨ ਕਰਦਾ ਹੈ)